September 30, 2011 admin

ਸ੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸ਼ਨਰ ਜਲੰਧਰ ਸ਼ਹਿਰ ਦੇ ਡਾਇਰੀਆਂ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ

ਜਲੰਧਰ – ਸ੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸ਼ਨਰ ਜਲੰਧਰ ਨੇ ਅੱਜ ਜਲੰਧਰ ਸ਼ਹਿਰ ਦੇ ਡਾਇਰੀਆਂ ਤੋਂ ਪ੍ਰਭਾਵਿਤ ਖੇਤਰ ਗੁਰੂ ਨਾਨਕ ਪੁਰਾ ਦਾ ਦੌਰਾ ਕੀਤਾ ਅਤੇ ਘਰ ਘਰ ਜਾ ਕੇ ਲੋਕਾਂ ਤੋਂ ਸਿਹਤ ਵਿਭਾਗ ਵਲੋਂ ਸਮੇਂ ਸਮੇਂ ਸਿਰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਉਨ•ਾਂ ਨਗਰ ਨਿਗਮ ਵਲੋਂ ਉਪਲਬੱਧ ਕਰਵਾਈਆਂ ਗਈਆਂ ਪਾਣੀ ਦੀਆਂ ਟੈਂਕੀਆਂ ਦਾ ਵੀ ਮੁਆਇਨਾਂ ਵੀ ਕੀਤਾ। ਇਸ ਮੌਕੇ ਉਨ•ਾਂ ਦੇ ਨਾਲ ਸ੍ਰੀ ਡੀ.ਪੀ.ਭਾਰਦਵਾਜ ਸਹਾਇਕ ਕਮਿਸ਼ਨਰ ਨਗਰ ਨਿਗਮ, ਡਾ.ਐਚ.ਕੇ.ਸਿੰਗਲਾ ਸਿਵਲ ਸਰਜਨ ਜਲੰਧਰ , ਸ੍ਰੀ ਪੀ.ਐਸ.ਜੱਗੀ ਐਕਸੀਅਨ ਨਗਰ ਨਿਗਮ,ਡਾ.ਆਰ.ਐਲ.ਬੱਸਣ ਜ਼ਿਲ•ਾ ਸਿਹਤ ਅਫਸਰ ਜਲੰਧਰ, ਡਾ.ਸਤੀਸ਼ ਸੂਦ ਅਤੇ ਨਗਰ ਨਿਗਮ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜਰ ਸਨ।
  ਸ੍ਰੀ ਪ੍ਰਿਯਾਂਕ ਭਾਰਤੀ ਨੇ ਨਿਗਮ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੀਣ ਵਾਲੇ ਪਾਣੀ ਵਿਚ ਕਲੋਰੀਨ ਦੀਆਂ ਗੋਲੀਆਂ ਪਾਉਣ ਨੂੰ ਯਕੀਨੀ ਬਣਾਉਣ । ਉਨ•ਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਡਾਇਰੀਆਂ ਅਤੇ ਹੋਰ ਬਿਮਾਰੀਆਂ ਤੋਂ ਬੱਚਣ ਲਈ ਪਾਣੀ ਉਬਾਲ ਕੇ ਪੀਣ ਅਤੇ ਕਿਸੇ ਤਰ•ਾਂ ਦੀ ਵੀ ਬਿਮਾਰੀ ਦੀ ਸ਼ਿਕਾਇਤ ਹੋਣ ਤੇ ਤੁਰੰਤ ਨੇੜਲੇ ਸਿਹਤ ਕੇਂਦਰ ਪਹੁੰਚ ਕੇ ਯੋਗ ਡਾਕਟਰਾਂ ਤੋਂ ਅਪਣਾ ਇਲਾਜ ਕਰਵਾਉਣ। ਇਸ ਮੌਕੇ ਉਨ•ਾਂ ਨਗਰ ਨਿਗਮ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਮਾਲਕ ਮਕਾਨਾਂ ਨੂੰ ਨੋਟਿਸ ਜਾਰੀ ਕਰਕੇ ਉਨ•ਾਂ ਦੇ ਮਕਾਨਾਂ ਵਿਚ ਕਿਰਾਏ ਤੇ ਰਹਿ ਰਹੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਅਪਣੇ ਮਕਾਨਾਂ ਵਿਚ ਪੀਣ ਵਾਲੇ ਸਾਫ ਸੁਥਰੇ ਪਾਣੀ ਦਾ ਇੰਤਜ਼ਾਮ ਕਰਵਾਉਣ ਅਤੇ ਗੰਦੇ ਪਾਣੀ ਦੀ ਨਿਕਾਸੀ ਅਤੇ ਸਾਫ ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ। ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਜਲ ਸਪਲਾਈ ਅਤੇ ਸੀਵਰੇਜ ਦੇ ਪਾਇਪਾਂ ਵਿਚ ਲੀਕੇਜ ਨਾ ਹੋਵੇ ਤਾਂ ਕਿ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿਚ ਨਾ ਮਿਲ ਸਕੇ।
  ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਗੁਰੂ ਨਾਨਕਪੁਰਾ ਦਾ ਵੀ ਦੌਰਾ ਕੀਤਾ ਅਤੇ ਉਥੇ ਬੱਚਿਆਂ ਨੂੰ ਪੀਣ ਲਈ ਦਿੱਤੇ ਜਾਣ ਵਾਲੇ ਪਾਣੀ ਅਤੇ ਮਿੱਡ ਡੇਅ ਮੀਲ ਸਬੰਧੀ ਮਿਲ ਰਹੇ ਦੁਪਹਿਰ ਦੇ ਖਾਣੇ ਦੀ ਵੀ ਜਾਂਚ ਕੀਤੀ ਅਤੇ ਖਾਣਾ ਤਿਆਰ ਕਰਨ ਵਾਲੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੱਚੇ ਰਸਦ ਦੀ ਪੂਰੀ ਸਫਾਈ ਰੱਖਣ ਅਤੇ ਖਾਣੇ ਨੂੰ ਸਾਫ ਸੁਥਰੇ ਬਰਤਨਾਂ ਵਿਚ ਪਾ ਕੇ ਢੱਕ ਕੇ ਰੱਖਿਆ ਜਾਵੇ ਤਾਂ ਜੋ ਉਸ ਨੂੰ ਮੱਖੀ , ਮੱਛਰ ਅਤੇ ਹੋਰ ਕਿਟਾਣੂਆਂ ਤੋਂ ਬਚਾਇਆ ਜਾ ਸਕੇ।

Translate »