October 30, 2011 admin

ਖਾਲਸਾ ਕਾਲਜ ਆਫ ਐਜੂਕੇਸ਼ਨ ਯੁਵਕ ਮੇਲੇ ਵਿੱਚ ਓਵਰਆਲ ਚੈਂਪੀਅਨ

ਅੰਮ੍ਰਿਤਸਰ – ਸਥਾਨਕ ਖਾਲਸਾ ਕਾਲਜ ਆਫ ਐਜੂਕੇਸ਼ਨ ਨੇ 11ਵੀਂ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਐਜੂਕੇਸ਼ਨ ਕਾਲਜਾਂ ਦੇ ਯੁਵਕ ਮੇਲੇ ਵਿੱਚ ਓਵਰਆਲ ਚੈਂਪੀਅਨਸ਼ਿਪ ਟਰਾਫੀ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਇਸ ਯੁਵਕ ਮੇਲੇ ਵਿੱਚ ਯੂਨੀਵਰਸਿਟੀ ਨਾਲ ਸੰਬੰਧਤ 49 ਐਜੂਕੇਸ਼ਨ ਕਾਲਜ ਵਿਚੋਂ 36 ਕਾਲਜਾਂ ਨੇ ਵੱਖ-ਵੱਖ 24 ਆਈਟਮਾਂ ਵਿੱਚ ਭਾਗ ਲਿਆ। ਯੂਨੀਵਰਸਿਟੀ ਦੇ ਵੱਖ-ਵੱਖ ਜ਼ੋਨਾ ਵਿੱਚ ਹੋਣ ਵਾਲੇ ਮੁਕਾਬਲਿਆਂ ਵਿਚੋਂ ਇਹ ਸਭ ਤੋਂ ਵੱਡਾ ਮੁਕਾਬਲਾ ਸੀ ਕਿਉਂਕਿ ਵੱਖ-ਵੱਖ ਜੋਨਾ ਦੇ ਯੁਵਕ ਮੇਲੇ ਵਿੱਚ ਜ਼ਿਆਦਾ ਤੋਂ ਜ਼ਿਆਦਾ 10 ਜਾਂ 12 ਟੀਮਾਂ ਹੀ ਭਾਗ ਲੈਂਡੀਆਂ ਹਨ, ਜਦਕਿ ਐਜੂਕੇਸ਼ਨ ਕਾਲਜਾਂ ਦੇ ਯੁਵਕ ਮੇਲੇ ਵਿੱਚ 36 ਟੀਮਾਂ ਨੇ ਭਾਗ ਲਿਆ।

ਕਾਲਜ ਦੇ ਪ੍ਰਿਸੀਪਲ, ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀਆਂ ਟੀਮਾਂ ਨੇ ਵੱਖ-ਵੱਖ ਆਈਟਮਾਂ, ਜਿੰਨ੍ਹਾਂ ਵਿੱਚ  ਗਾਇਨ, ਡਾਂਸ, ਥੀਏਟਰ, ਪੇਂਟਿੰਗ, ਪੋਸਟਰ ਮੇਕਿੰਗ ਅਤੇ ਕਾਰਟੂਨ ਮੇਕਿੰਗ ਮੌਜੂਦ ਸਨ, ਵਿੱਚ ਸਫਲਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਉਹ 2003 ਤੋਂ ਲਗਾਤਾਰ ਇਹ ਟਰਾਫੀ ਜਿੱਤਦੇ ਆ ਰਹੇ ਰਹੇ। ਉਨ੍ਹਾਂ ਦੀਆਂ ਟੀਮਾਂ ਏਨੀਆਂ ਨਿਪੁੰਨ ਰਹੀਆਂ ਹਨ ਕਿ ਜੱਜਾਂ ਦੇ ਕਹਿਣ ਮੁਤਾਬਿਕ ਉਨ੍ਹਾਂ ਦੇ ਪ੍ਰਦਰਸ਼ਨ ਦਾ ਬਾਕੀ ਦੇ ਕਾਲਜਾਂ ਨਾਲ ਕੋਈ ਮੁਕਾਬਲਾ ਹੀ ਨਾ ਰਿਹਾ। ਦਿਲਚਸਪ ਗੱਲ ਇਹ ਹੈ ਕਿ ਖਾਲਸਾ ਕਾਲਜ ਆਫ ਐਜੂਕੇਸ਼ਨ, ਰਣਜੀਤ ਐਵੀਨਿਊ, ਜਿਸ ਦੇ ਪ੍ਰਿੰਸੀਪਲ, ਡਾ. ਸੁਰਿੰਦਰਪਾਲ ਕੌਰ ਹਨ ਦੂਜੇ ਸਥਾਨ ‘ਤੇ ਰਿਹਾ ਅਤੇ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਤੀਸਰੇ ਸਥਾਨ ‘ਤੇ ਰਿਹਾ।

Translate »