November 12, 2011 admin

ਖ਼ਰਚਾ

ਬੇਬੇ ਦੀ ਮੌਤ ਕਾਰਨ ਸਾਰੇ ਘਰ ਵਿਚ ਮਾਤਮ ਛਾਇਆ ਪਿਆ ਸੀ। ਸੰਸਕਾਰ ਦੀ ਰਸਮ ਦੇ ਤਿੰਨ-ਚਾਰ ਦਿਨ ਮਗਰੋਂ ਈ ਖ਼ਰਚੇ ਦੇ ਨਾਂ `ਤੇ ਦੋਵਾਂ ਭਰਾਵਾਂ `ਚ ਬਹਿਸ ਹੋ ਗਈ। ਪਰ ਲੋਕ ਲਾਜ ਦਾ ਫਿਰ ਵੀ ਉਹਨਾਂ ਨੂੰ ਖ਼ਿਆਲ ਸੀ ਤਾਂ ਕਿ ਤੀਸਰਾ ਕੋਈ ਇਹ ਸਭ ਸੁਣ ਨਾ ਲਵੇ। ਉਹ ਘਰ ਦੀ ਨੁੱਕਰ ਵਾਲੇ ਕਮਰੇ ਵਿਚ ਜਾ ਬੈਠੇ। ਕਿੰਨਾ ਚਿਰ ਬਹਿਸ ਚੱਲਦੀ ਰਹੀ ਤੇ ਛੋਟੇ ਨੇ ਇਹ ਕਹਿ ਕੇ ਅੰਤਿਮ ਫ਼ੈਸਲਾ ਕਰ ਦਿਤਾ ਕਿ "ਤੂੰ ਵੱਡਾ ਏਂ, ਇਸ ਵਾਰ ਸਾਰਾ ਖ਼ਰਚਾ ਤੂੰ ਕਰ ਦੇ! ਬਾਪੂ ਵਾਰੀ ਮੈਂ ਕਰ ਦੂੰਗਾ।"

ਬਾਪੂ ਜਿਹੜਾ ਬਾਹਰ ਖੜਾ ਸੁਣ ਰਿਹਾ ਸੀ, ਥਾਏਂ ਸੁੰਨ ਹੋ ਗਿਆ। ਹਾਏ ਰੱਬਾ, ਇਹਨਾਂ ਨੂੰ ਆਪਣੀ ਮਾਂ ਦੀ ਮੌਤ ਦਾ ਜ਼ਰਾ ਵੀ ਗ਼ਮ ਨਹੀਂ, ਇਹ ਤਾ ਮੇਰੀ ਮੌਤ ਲਈ ਵੀ…ਤੇ ਸਦਮੇ ਕਾਰਨ ਬਾਪੂ ਉਸੇ ਵੇਲੇ ਪ੍ਰਾਣ ਤਿਆਗ ਗਿਆ।

ਮਨਪ੍ਰੀਤ ਕੌਰ ਭਾਟੀਆ

Translate »