November 13, 2011 admin

ਸ਼ਮਸ਼ੇਰ ਸਿੰਘ ਸੰਧੂ (ਕੈਲਗਰੀ) ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 7 ਅਗਸਤ 2010

ਸ਼ਮਸ਼ੇਰ ਸਿੰਘ ਸੰਧੂ (ਕੈਲਗਰੀ)  ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 7 ਅਗਸਤ 2010 ਦਿਨ ਸਨਿਚਰਵਾਰ ਦੋ ਵਜੇ ਕਾਊਂਸਲ ਆਫ ਸਿੱਖ ਔਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ  ਸ਼ਮਸ਼ੇਰ ਸਿੰਘ ਸੰਧੂ, ਕਸ਼ਮੀਰਾ ਸਿੰਘ ਚਮਨ ਤੇ ਸਬਾ ਸ਼ੇਖ਼ ਦੀ ਪ੍ਰਧਾਨਗੀ ਵਿਚ ਹੋਈ। ਸਟੇਜ ਸਕੱਤਰ ਦੀ ਜਿੰਮੇਂਵਾਰੀ ਪੈਰੀ ਮਾਹਲ ਹੋਰਾਂ ਨਿਭਾਈ।

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।

Writers Forum

 

ਪੈਰੀਮਾਹਲ ਨੇ ਹਿੰਦੋਸਤਾਨ ਦੇ 63ਵੇਂ ਆਜ਼ਦੀ ਦਿਨ ਤੇ ਸਭ ਨੂੰ ਵਧਾਈ ਦੇਂਦਿਆਂ ਜੰਗੇ ਆਣਾਦੀ ਦਾ ਥੋੜਾ ਇਤਹਾਸ ਦੁਹਰਾਇਆ। ਸਾਂਝੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪਾਕਿਸਤਾਨ ਨੂੰ ਵੀ ਇਸ ਦਿਨ ਦੀ ਵਧਾਈ ਦਿੱਤੀ।

ਸਬਾ ਸ਼ੇਖ਼ ਨੇ ਆਪਣੀਆਂ ਤਿੰਨ ਖ਼ੂਬਸੂਰਤ ਰਚਨਾਵਾਂ ਸੁਣਾਈਆਂ-

1-ਐ ਕੌਮ ਬਰਪਾ ਤੇਰੇ ਦਿਲ ਮੇਂ ਤੂਫਾਨ ਕਿਓਂ ਨਹੀਂ ਹੋਤਾ

ਤੇਰਾ ਹਰ ਫਰਦ ਮਸਿਲੇ ਖੁਸ਼ਬੂ ਪਰੇਸ਼ਾਂ ਕਿਓਂ ਨਹੀਂ ਹੋਤਾ।

2-ਜਾਨਤਾ ਹੂੰ ਐ ਫਰਿਸ਼ਤਾਏ ਅਜਲ ਰਹਿਮ ਕਰਨਾ ਤੇਰੀ ਆਦਤ ਨਹੀਂ ਹੈ

ਕਯਾ ਪੱਥਰ ਦਿਲ ਹੈ ਤਿਰਾ ਕਿਸੀ ਸੇ ਭੀ ਤੁਝੇ ਮੁਹਬਤ ਨਹੀਂ ਹੈ।

ਕਸ਼ਮੀਰਾ ਸਿੰਘ ਚਮਨ ਨੇ ਆਪਣੀਆਂ ਦੋ ਗ਼ਜ਼ਲਾਂ ਪੇਸ਼ ਕੀਤੀਆਂ।

1-ਕੁਛ ਗ਼ਮ ਨਹੀਂ ਇਸਦਾ ਜੋ ਨਹੀਂ ਤੈਨੂੰ ਵਫਾ ਯਾਦ

ਕਰਦੇ ਹੋ ਸਿਤਮ ਸ਼ੁਕਰ ਹੈ ਏਨਾਂ ਤਾਂ ਰਿਹਾ ਯਾਦ।

ਰੱਖੀਂ ਨਾ ਚਮਨ ਉਸ ਤੋਂ ਕੋਈ ਆਸ ਵਫਾ ਦੀ

ਬਸ ਉਸ ਨੂੰ ਸਿਤਮ ਯਾਦ ਨਹੀਂ ਉਸ ਨੂੰ ਗਿਲਾ ਯਾਦ।

2-ਸਤ ਸਮੁੰਦਰ ਬਾਰਾਂ ਦਰਿਆ ਪਾਰ ਮੈਂ ਕਰਦਾ ਰਿਹਾ

ਅਣਗਿਣਤ ਨਦੀਆਂ ਦਾ ਵੀ ਇਜ਼ਹਾਰ ਮੈਂ ਕਰਦਾ ਰਿਹਾ।

ਮਹਿਕਦੇ ਰੱਖਣ ਲਈ ਫੁੱਲਾਂ ਤੇ ਕਲੀਆਂ ਨੂੰ ਚਮਨ

ਯਾਰ ਤੇਰੇ ਆਸਰੇ ਉਪਕਾਰ ਮੈਂ ਕਰਦਾ ਰਿਹਾ।

ਸੁਰਜੀਤ ਸਿੰਘ ਪੰਨੂ ਨੇ ਦੋ ਰਚਨਾਵਾਂ ਪੇਸ਼ ਕੀਤੀਆਂ-

ਦਾਨ ਕਰੇਂ ਵਡਿਆਈ ਖ਼ਾਤਰ ਪਿਟਦਾ ਫਿਰੇਂ ਢੰਡੋਰਾ

ਧਰਮਕਰਮ ਦੇ ਵੱਲੋਂ ਹੋ ਗਿਆ ਐ ਪਰ ਕਾਗਜ਼ ਕੋਰਾ।

ਜੇ ਹਿਰਦੇ ਚੋਂ ਦੁਖੀਆਂ ਬਦਲੇ ਹੂਕ ਨਾ ਉੱਠੇ ਪੰਨੂ

ਤਾਂ ਫਿਰ ਲੱਖ ਅਡੰਬਰ ਕਰਲੈ, ਪੁੰਨ ਨੀ ਮਿਲਨਾ ਭੋਰਾ।

ਹਰਕੰਵਲਜੀਤ ਸਾਹਿਲ ਨੇ ਤਰੰਨਮ ਵਿਚ ਆਪਣੀ ਰਚਨਾ ਸੁਣਾਈ-

ਹੁੰਦਾ ਨਾ ਰਿਦਮ ਦੁਖ ਦਾ ਕੋਈ ਵੀ

ਹਉਕੇ ਨੂੰ ਗੀਤ ਬਣਾਵਾਂ ਕਿਵੈਂ ਮੈਂ।

ਸੁਰ ਜੋ ਬੇਸੁਰੀ ਹੈ, ਸੁਰੀਲੀ ਨੀ ਹੋਣੀ

ਜ਼ਿੰਦਗੀ ਦੇ ਸਾਜ਼ ਤੇ ਗਾਵਾਂ ਕਿਵੇਂ ਮੈਂ।

ਹੁੰਦਾ ਹੈ ਏਥੇ ਜੋ ਜਬਰਨ ਤੇ ਨਾਹੱਕ

ਜੀਵਨ ਦੀ ਰਹੁ ਰੀਤ ਬਣਾਵਾਂ ਕਿਵੇਂ ਮੈਂ।

ਮਨਾਂ ਹੱਥੌਂ ਹਾਰੇ ਕੀ ਜਿੱਤਣਗੇ ਦੁਨੀਆਂ

ਕਿਆਫੇ ਕਰਾਂਤੀ ਦੇ ਲਾਵਾਂ ਕਿਵੇਂ ਮੈਂ।

ਜਾਵੇਦ ਨਜ਼ਾਮੀਂ ਨੇ ਆਪਣੀਆਂ ਦੋ ਰਚਨਾਵਾਂ ਸੁਣਾਈਆਂ-

1-ਅਬ ਯੇ ਜ਼ਾਲਮ ਮੇਰੇ ਬਹਿਕਾਵੇ ਮੇਂ ਕਬ ਆਤਾ ਹੈ

ਮੈਂ ਸੋਚਤਾ ਰਹਿਤਾ ਹੂੰ ਔਰ ਯੇ ਕਰ ਜਾਤਾ ਹੈ।

2-ਅਪਣੇ ਖੋਏ ਹੂਏ ਰਿਸ਼ਤੇ ਕੀ ਤਮੰਨਾ ਕਰ ਲੂੰ

ਸ਼ੋਚਤਾ ਹੂੰ ਕਿ ਮੈਂ ਇਨਸਾਨ ਕੋ ਸਜਦਾ ਕਰ ਲੂੰ।

ਬਖ਼ਸ਼ੀਸ਼ ਸਿੰਘ ਗੋਸਲ ਨੇ ਆਪਣੀ ਇਕ ਰਚਨਾ ਸੁਣਾਈ।

ਤਾਰਿਕ ਮਲਿਕ ਨੇ ਉਰਦੂ ਦੇ ਕੁਛ ਖੂਬਸੂਰਤ ਸ਼ਿਅਰ ਸੁਣਾਏ।

1-ਦਸਤ ਮੇਂ ਥਕ ਕਰ ਗਿਰਾ ਹੂੰ ਤੋ ਵਹਸ਼ਤ ਪੂਛਤੀ ਹੈ

ਆਪ ਯਹਾਂ ਕਯੌਂ ਆਏ ਹੋ ਵਹਸ਼ਤ ਕੇ ਬਗੈਰ।

2-ਮੈਂ ਕੁਛ ਨਾ ਕਹੂੰ ਔਰ ਯੇ ਚਾਹੂੰ ਕਿ ਮੇਰੀ ਬਾਤ

ਖੁਸ਼ਬੂ ਕੀ ਤਰਹ ਉਡਕੇ ਤੇਰੇ ਦਿਲ ਮੇਂ ਉਤਰ ਜਾਯੇ।

ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀਆਂ ਦੋ ਗ਼ਜ਼ਲਾਂ ਪੇਸ਼ ਕੀਤੀਆਂ।

1- ਲੋਚਾਂ  ਦਿਨੇ  ਤੇ ਰਾਤੀਂ  ਤੇਰਾ ਦੀਦਾਰ  ਆਵੇ

ਤੇਰਾ ਹੀ ਨਾਮ ਲੈ ਕੇ  ਦਿਲ ਨੂੰ ਕਰਾਰ ਆਵੇ।

ਛਹਿਬਰ ਲਗਾ ਰਿਹਾ ਹੈ  ਮੌਸਮ ਬਹਾਰ ਵਾਲਾ

ਹਰ ਦਿਨ ਧਿਆਕੇ ਤੈਨੂੰ ਰੀਝੀਂ ਨਿਖਾਰ ਆਵੇ।

ਵਸਦੀ ਹੈ ਮੇਰੀ ਦੁਨੀਆਂ ਜਿਸ ਯਾਰ ਦੇ ਸਹਾਰੇ

ਉਸਦੀ ਹੈ ਯਾਦ ਐਸੀ ਸਭ ਨੂੰ ਵਿਸਾਰ ਆਵੇ।

2- ਕਰਾਂ  ਰੋਜ਼  ਸਜਦਾ  ਤੂੰ  ਬਖ਼ਸ਼ਿੰਦ  ਮੇਰਾ

ਦੁਆ  ਸੁਣ  ਤੂੰ  ਮੇਰੀ  ਮੈਂ ਤੇਰਾ  ਮੈਂ ਤੇਰਾ।

ਨਾ  ਕੀਤੇ  ਗੁਨਾਹਾਂ  ਦਾ  ਅਰਬਾ   ਲਗਾਵੇਂ

ਨਾ ਦੁਸ਼ਮਨ  ਕਿਸੇ  ਦਾ, ਕਰੇਂ  ਦੂਰ  ਨ੍ਹੇਰਾ।

ਤੂੰ  ਸਭ  ਦਾ ਸਖਾ  ਤੇ  ਦਿਆਲੂ  ਬੜਾ  ਹੈਂ

ਸਖ਼ੀ  ਤੂੰ ਤੇ  ਸਰਵਰ  ਤੂੰ ਸਭ ਤੋਂ  ਵਡੇਰਾ।

ਤੂੰ ਉਸਤਤ  ਹੀ ਭਾਲੇਂ  ਕਿਉ ਸਾਰੇ ਜਹਾਂ ਤੋਂ

ਬਿਨਾ ਇਸਦੇ ਕਿਓਂਕਰ ਨਾ ਸਰਦਾ ਹੈ ਤੇਰਾ।

ਮੋਹਨ ਸਿੰਘ ਮਿਨਹਾਸ ਨੇ ਪਰਸਿੱਧ ਲੇਖਕਾਂ ਦੀਆਂ ਕੁਟਸ਼ਨਾਂ ਅਤੇ ਕੁਛ ਖ਼ੂਬਸੂਰਤ ਸ਼ਿਅਰ ਸੁਣਾਏ।

Writers Forum

ਸ਼ਭਾ ਦੇ ਅੰਤ ਵਿੱਚ ਮਾਨਯੋਗ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ ਹੋਰਾਂ ਵਲੋਂ ਸ਼ਮਸ਼ੇਰ ਸਿੰਘ ਸੰਧੂ ਨੂੰ ‘ਸਰਟੀਫੀਕੇਟ ਆਫ ਐਕਸੇਲੈਨਸ’ ਨਾਲ ਸਨਮਾਨਿਤ ਕੀਤਾ ਗਿਆ। ਪਿਛਲੇ ਦਿਨੀਂ ਸ਼ਮਸ਼ੇਰ ਸਿੰਘ ਸੰਧੂ ਨੂੰ ਕਲਾ ਦੇ ਖੇਤਰ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਲਈ ਸਾਲ 2010 ੌੁਟਸਟੳਨਦਨਿਗ ਛੳਲਗੳਰੇ ਸ਼ੲਨੋਿਰਸ’ ਆੳਰਦ ਨਾਲ ਸਨਮਾਨਿਤ ਕੀਤਾ ਗਿਆ ਸੀ। ਸ਼ਮਸ਼ੇਰ ਸਿੰਘ ਸੰਧੂ ਨੇ 65 ਸਾਲਨ ਦੀ ਉਮਰ ਹੋਣ ਪਿੱਛੋਂ ਗ਼ਜ਼ਲ ਲਿਖਣੀ ਸ਼ੁਰ ਕੀਤੀ। ਹੁਣ ਤਕ ਉਹ 6 ਮੌਲਿਕ ਗ਼ਜ਼ਲ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾ ਚੁਕੇ ਹਨ- 1- ਗਾ ਜ਼ਿੰਦਗੀ ਦੇ ਗੀਤ 2003, 2- ਜੋਤ ਸਾਹਸ ਦੀ ਜਗਾ 2005, 3- ਬਣ ਸ਼ੁਆ ਤੂੰ 2006, 4- ਰੌਸ਼ਨੀ ਦੀ ਭਾਲ 2007, 5- ਸੁਲਗਦੀ ਲੀਕ 2008, 6- ਗੀਤ ਤੋਂ ਸੁਲਗਦੀ ਲੀਕ ਤਕ 2009। ਸੰਧੂ ਨੇ ਕੈਨੇਡਾ ਦੇ ਰਾਸ਼ਟਰ ਗੀਤ ‘ਓ ਕੈਨੇਡਾ’ ਅਤੇ ਅਲਬਰਟਾ ਦੇ ਗੀਤ ‘ਅਲਬਰਟਾ’ ਦਾ ਪੰਜਾਬੀ ਰੂਪ ਤਿਆਰ ਕੀਤਾ।ਬੜੇ ਮਾਨ ਦੀ ਗੱਲ ਹੈ ਕਿ ‘ਓ ਕੈਨੇਡਾ’ ਅਤੇ ‘ਅਲਬਰਟਾ’ ਦਾ ਪੰਜਾਬੀ ਰੂਪ 12 ਜੂਨ, 2007 ਨੂੰ  ਅਲਬਰਟਾ ਅਸੈਂਬਲੀ ਦੇ ਸਥਾਈ ਰੀਕਾਰਡ ਤੇ ਰੱਖੇ ਗਏ ਸਨ।‘ਓ ਕੈਨੇਡਾ’ ਦਾ ਪੰਜਾਬੀ ਰੂਪ 18 ਜੂਨ, 2007 ਨੂੰ ਕੈਨੇਡਾ ਦੇ ਆਰਕਾਈਵਜ਼ ਵਿੱਚ ਵੀ ਰੱਖਿਆ ਗਿਆ ਸੀ।

Writers Forum

ਉਕਤ ਤੋਂ ਇਲਾਵਾ ਸ਼ਿੰਗਾਰਾ ਸਿੰਘ ਪਰਮਾਰ, ਮਿਸਟਰ ਸੰਧੂ, ਸੁਖ ਬ੍ਰਾੜ, ਰੋਮੀ ਸਿੱਧੂ ਤੇ ਮਿਸਟਰ ਗੋਸਲ ਵੀ ਇਸ ਇਕੱਤਰਤਾ ਵਿੱਚ  ਸ਼ਾਮਲ ਸਨ। ਸਾਰਿਆਂ ਲਈ ਚਾਹ ਪਾਣੀ ਦਾ ਯੋਗ ਪ੍ਰਬੰਧ ਸੀ।

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸਨਿਚਰਵਾਰ, 4 ਸਤੰਬਰ, 2010 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102 3208 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਸਾਹਿਤਕ ਇਕਾਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 293-8912 ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 285-3539 ਅਤੇ ਪੈਰੀ ਮਾਹਲ (ਖਜ਼ਾਨਚੀ) ਨਾਲ 616-0402 ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 988-3961 ਅਤੇ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨੂੰ 681-8281 ਤੇ ਸੰਪਰਕ ਕਰੋ।

Translate »