November 13, 2011 admin

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ- ਅਪ੍ਰੈਲ 2011

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 2 ਅਪ੍ਰੈਲ 2011 ਦਿਨ ਸ਼ਨੀਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਕਸ਼ਮੀਰਾ ਸਿੰਘ ਚਮਨ ਅਤੇ ਸਲਾਹੁਦੀਨ ਸਬਾ ਸ਼ੇਖ਼ ਦੀ ਪ੍ਰਧਾਨਗੀ ਵਿਚ ਹੋਈ। ਜੱਸ ਚਾਹਲ ਹੋਰਾਂ ਸਟੇਜ ਸਕੱਤਰ ਦੀਆਂ ਜਿੰਮੇਂਵਾਰੀਆਂ ਨਿਭਾਉਂਦੇ ਹੋਏ ਸਭ ਤੋਂ ਪਹਿਲਾਂ ਸੁਰਿੰਦਰ ਸਿੰਘ ਢਿਲੋਂ ਨੂੰ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਨ ਲਈ ਸੱਦਿਆ ਜੋ ਕੇ ਸਭ ਵਲੋਂ ਪਰਵਾਨ ਕੀਤੀ ਗਈ।  ਭਾਰਤ ਦੇ ਵਿਸ਼ਵ ਕ੍ਰਿਕੇਟ ਕਪ ਜਿੱਤਣ ਦੀ ਖ਼ੁਸ਼ੀ ਵਿਚ ਸਭ ਹਾਜ਼ਰੀਨ ਨੇ ਟੀਮ ਇੰਡਿਆ ਨੂੰ ਅਤੇ ਇਕ-ਦੂਜੇ ਨੂੰ ਬਹੁਤ-ਬਹੁਤ ਵਧਾਇਆਂ ਦਿਤਿਆਂ। ਕਾਰਵਾਈ ਦੀ ਸ਼ੂਰੁਆਤ ਕਰਦਿਆਂ ਸਲਾਹੁਦੀਨ ਸਬਾ ਸ਼ੇਖ਼ ਹੋਰਾਂ ਆਪਣਿਆਂ ਕੁਝ ਰਚਨਾਂਵਾਂ ਸੁਣਾਇਆਂ –

 

1-ਫਿਰ ਸੇ ਚਾਹਾ ਜਾ ਰਹਾ ਹੂੰ, ਫਿਰ ਸ਼ੁਰੂ ਇਕ ਕਹਾਨੀ ਹੋਗੀ
   ਉਸਕੀ ਫਿਦਾਯਤ ਭਰੀ ਨਜ਼ਰ ਮੁਝਮੇਂ ਕਿਸੀ ਕੋ ਦੇਖਤੀ ਹੋਗੀ
2-ਏਕ ਬਾਰ ਵੋ ਮਿਲ ਜਾਤੇ, ਯੇ ਬਿਗੜੀ ਤਕਦੀਰ ਨਿਗੂੰ ਹੋਤੀ
   ਬੇ-ਕੈਫ਼ ਸੀ ਗੁਜ਼ਰਤੀ ਜ਼ਿੰਦਗ਼ੀ, ਫਿਰ ਸੇ ਹਸੀਂ ਹੋਤੀ
3-ਕੌਨ ੲੈਸਾ ਸ਼ਾਇਰ ਹੈ ਜੋ ਦਰਦ ਸੇ ਆਸ਼ਨਾ ਨਹੀਂ ਹੋਤਾ
   ਵੋ ਸਭੀ ਪਰ ਫਿਦਾ ਫਿਰ ਭੀ ਕੋਈ ਉਸਕਾ ਅਪਨਾ ਨਹੀਂ ਹੋਤਾ

ਜਸਵੀਰ ਸਿੰਘ ਸਿਹੋਤਾ ਨੇ ਆਉਣ ਵਾਲੀਆਂ ਵੋਟਾਂ ਨੂੰ ਵੇਖਦੇ ਹੋਏ ਸਭ ਨੂੰ ਵੋਟਾਂ ਦੀ ਮਹੱਤਤਾ ਬਾਰੇ ਦਸਦਿਆਂ ਆਪਣੀ ਵੋਟ ਬਹੁਤ ਸਮਝਦਾਰੀ ਨਾਲ ਪਾਉਣ ਦੀ ਵਿਨਤੀ ਕੀਤੀ।ਫੇਰ ਉਹਨਾਂ ਬੱਚਿਆਂ ਵੱਲ ਆਪਣੀ ਜੁੱਮੇਵਾਰੀ ਦਾ ੲੈਹਿਸਾਸ ਕਰਾਂਦੀਆਂ ਆਪਣੀਆਂ ਇਹ ਰਚਨਾਵਾਂ ਸੁਣਾਇਆਂ –
1-ਸਾਡੇ ਵੱਲ ਵੇਂਹਦਿਆਂ ਹੀ ਕੱਲ ਬੱਚਿਆਂ ਜਵਾਨ ਹੋਣਾ
   ਜਿਸ ਘੋੜੇ ਪਾਈ ਨਾ ਲਗਾਮ ਉਸੇ ਘੋੜੇ ਬੇਲਗਾਮ ਹੋਣਾ
   ਜਸਵੀਰ ਸਾਡੇ ਬੱਚੇ ਸਾਡੀ ਆਸ, ਸਾਡਾ ਹੀ ਨੇ ਰੂਪ
   ਜੇ ਨਾ ਅੱਜ ਗੌਰ ਕੀਤਾ ਕੱਲ ਵਿਰਸਾ ਕੀ ਸਾਂਭ ਹੋਣਾ
2-ਰੋਂਦੇ ਬੱਚੇ ਨੂੰ ਗਲ ਨਾਲ ਲਾ ਕੇ ਚੁੱਪ ਕਰਾਉ
   ਚੁੱਪ ਕਰਾਉਣ ਲਈ, ਨਾ ਚਪੇੜ ਦਿਖਾਉ
ਮੋਹਨ ਸਿੰਘ ਮਿਨਹਾਸ ਨੇ ਅਕਬਰ ਤੇ ਬੀਰਬਲ ਦੇ ਚੁਟਕਲੇ ਅਗ੍ਰੇਜ਼ੀ ਵਿਚ ਸੁਣਾਕੇ ਆਪਣੀ ਹਾਜ਼ਰੀ ਲਗਵਾਈ।
ਜਸਵੰਤ ਸਿੰਘ ਹਿੱਸੋਵਾਲ ਹੋਰਾਂ ਇਕ ਖ਼ੂਬਸੂਰਤ ਸ਼ੇਰ –
‘ਸੋਚਾਂ ਦੀ ਉਡਾਰੀ ‘ਚ ਕਰਾਮਾਤ ਬੜੀ ਏ
 ਉਹ ਕੋਲ ਨਹੀਂ ਤਾਂ ਵੀ ਜਿਵੇਂ ਕੋਲ ਖੜੀ ਏ’
ਸੁਣਾਇਆ, ਅਤੇ ਗੁਰਦਿਆਲ ਰੋਸ਼ਨ ਦੀ ਗ਼ਜ਼ਲ ਪੜੀ –
‘ਤੂੰ ਜੀਣਾ ਹੈ ਤਾਂ ਜੀਅ ਖ਼ੁਦਦਾਰ ਬਣ ਕੇ
 ਕੀ ਜੀਣਾਂ ਹੈ ਕਿਸੇ ‘ਤੇ ਭਾਰ ਬਣ ਕੇ’ ਕਸ਼ਮੀਰਾ ਸਿੰਘ ਚਮਨ ਹੋਰਾਂ ਗ਼ਜ਼ਲ ਲਿਖਣ ਬਾਰੇ ਦਸਦਿਆਂ ਕਿਹਾ ਕਿ ਵਰਤਣ ਤੋਂ ਪਹਿਲੇ ਹਰ ਸ਼ਬਦ ਦੇ ਵਜ਼ਨ ਨੂੰ ਭਲੀ-ਭਾਂਤ ਜਾਂਚ ਲੈਣਾ ਚਾਹੀਦਾ ਹੈ। ਫੇਰ ਆਪਣੀਆਂ ਦੋ ਖੂਬਸੂਰਤ ਗਜ਼ਲਾਂ ਗਾ ਕੇ ਸੁਣਾਇਆਂ –
1-ਅਰਮਾਨ ਮਿਰੇ ਦਿਲ ਦੇ ਸਾਰੇ ਦਿਲਦਾਰ ਚੁਰਾਕੇ ਟੁਰ ਚਲਿਆ
   ਇਸ ਬਿਰਹੋਂ ਕੱਟੀ ਜਿੰਦੜੀ ਨੂੰ ਸੋਚਾਂ ਵਿਚ ਪਾ ਕੇ ਟੁਰ ਚਲਿਆ।
   ਕੀ ਮਾਣ ਵਸਲ ਦੀਆਂ ਘੜੀਆਂ ਦਾ ਜੋ ਛੇਤੀਂ ਹੀ ਮੁਕ ਜਾਣ ‘ਚਮਨ’
   ਦਿਲਦਾਰ ਪਿਆਸੇ ਨੈਣਾਂ ਨੂੰ ਡਾਢਾ ਤਰਸਾ ਕੇ ਟੁਰ ਚਲਿਆ।
2-ਸੱਜਣਾਂ ਤੇਰੇ ਰਾਹਾਂ ਦੀ ਧੂੜ ਬਣ ਕੇ ਜੀ ਲਿਆ
   ਕਤਰਾ ਕਤਰਾ ਜ਼ਹਿਰ ਹੱਥੀਂ ਜ਼ਿੰਦਗੀ ਦਾ ਪੀ ਲਿਆ।
   ਜਾਨ ਕਢ ਲੈਨਾਂ ਗ਼ਰੀਬਾਂ ਦੀ ‘ਚਮਨ’ ਸੱਚ ਆਖਦੈ
   ਠੰਢ ਵਰਤਾਣਾਂ ਤਿਰਾ ਕੱਮ ਮੌਸਮਾਂ ਬਰਫੀਲਿਆ।

ਗੁਰਦਿਆਲ ਸਿੰਘ ਖੇਹਰਾ ਨੇ ਮਾਹੌਲ ਬਦਲਦਿਆਂ ਹਾਸਰਸ ਦੀ ਇਹ ਕਵਿਤਾ ਸੁਣਾਕੇ ਵਾਹ-ਵਾਹ ਲੁੱਟ ਲਈ –
‘ਇਕ ਸਕੂਲ ਵਿਚ ਲੱਗੀ ਅੱਗ ਆਪੇ, ਮੁੰਡੇ ਕੁੜਿਆਂ ਰਲ ਖ਼ੁਸ਼ੀ ਮਨਾਣ ਲੱਗੇ
 ਕਹਿੰਦੇ ਹੁਣ ਤਾਂ ਛੁੱਟਿਆਂ ਹੋ ਗਈਆਂ ਨੇ, ਸਾਰੇ ਰਲ ਕੇ ਭੰਗੜਾ ਪਾਉਣ ਲੱਗੇ
 ………………………………………ਫਿਕਰ ਮੈਨੂੰ ਇਸ ਗੱਲ ਦਾ ਪੈ ਗਿਆ ਏ          
 ਅੱਗ ਲੱਗੀ ਸਕੂਲ ਦੇ ਵਿਚ ਭਾਂਵੇ, ਮਾਸਟਰ ਸਾਡਾ ਤੇ ਬਾਹਰ ਹੀ ਰਹਿ ਗਿਆ ਏ’           

ਜੱਸ ਚਾਹਲ, ਇਸ ਰਿਪੋਰਟ ਦੇ ਲਿਖਾਰੀ, ਨੇ ਉਰਦੂ ਦੇ ਮਸ਼ਹੂਰ ਸ਼ਇਰ ਬਸ਼ੀਰ ਬਦ੍ਰ ਦੇ ਕੁਝ ਸ਼ੇਰ ਸੁਣਾਏ –
‘ਭੀਗੀ ਹੁਈ ਆਂਖੋਂ ਕਾ, ਯੇ ਮੰਜ਼ਰ ਨਾ ਮਿਲੇਗਾ
 ਘਰ ਛੋੜ ਕੇ ਮਤ ਜਾਔ, ਕਹੀਂ ਘਰ ਨਾ ਮਿਲੇਗਾ।
 ਅਨਮੋਲ ਸਜਾਵਟ ਹੈ, ਯੇ ਸ਼ਰਮੀਲੀ ਹੰਸੀ ਭੀ
 ਬਾਜ਼ਾਰ ਮੇਂ, ੲੈਸਾ ਕੋਈ, ਜ਼ੇਵਰ ਨਾ ਮਿਲੇਗਾ’।

ਸੁਰਿੰਦਰ ਸਿੰਘ ਢਿਲੋਂ ਨੇ ਸ਼ਹੀਦ ਭਗਤ ਸਿੰਘ ਦੀ ਅਗਾਂਹ-ਵਧੂ ਸੋਚ ਦੇ ਬਾਰੇ ਗੱਲ ਕਰਦਿਆਂ, ਮਨੋਜ ਕੁਮਾਰ ਦੀ ਫਿਲਮ ਸ਼ਹੀਦ ਦੇ ਦੋ ਗਾਨੇ ਤਰੱਨਮ ਵਿੱਚ ਸੁਣਾਏ :
1-ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਵੇ
   ਲ਼ੁਟ ਗਯਾ ਮਾਲ ਤੇਰਾ, ਲੁਟ ਗਯਾ ਮਾਲ ਵੇ
2-ਸਰਫ਼ਰੋਸ਼ੀ ਕੀ ਤਮੱਨਾ, ਅਬ ਹਮਾਰੇ ਦਿਲ ਮੇਂ ਹੈ
   ਦੇਖਨਾ ਹੈ ਜ਼ੋਰ ਕਿਤਨਾ, ਬਾਜ਼ੁ-ਏ-ਕਾਤਿਲ ਮੇਂ ਹੈ

ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਸੀ। ਜੱਸ ਚਾਹਲ ਨੇ ਸਨੋ-ਸਟੌਰਮ ਕਾਰਨ ਇਤਨਾ ਖ਼ਰਾਬ ਮੌਸਮ ਹੋਣ ਦੇ ਬਾਵਜੂਦ ਇਕੱਤਰਤਾ ਵਿੱਚ ਆਉਣ ਲਈ ਪ੍ਰਧਾਨਗੀ ਮੰਡਲ ਅਤੇ ਹਾਜ਼ਰੀਨ ਦਾ ਤਹੇ-ਦਿਲ ਨਾਲ ਧੰਨਵਾਦ ਕੀਤਾ। ਇਸ ਤਰਾਂ ਇਸ ਇਕੱਤਰਤਾ ਦੀ ਸਮਾਪਤੀ ਕਰਦੇ ਹੋਏ ਅਗਲੀ ਇਕੱਤਰਤਾ ਲਈ ਸਭ ਨੂੰ ਪਿਆਰ ਭਰਿਆ ਸੱਦਾ ਦਿੱਤਾ। ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।

    ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ ਪਹਿਲੇ ਸ਼ਨਿਚਰਵਾਰ, 7 ਮਈ 2011 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸਲਾਹੁਦੀਨ ਸਬਾ ਸ਼ੇਖ਼(ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 403-293-8912, ਸੁਰਿੰਦਰ ਸਿੰਘ ਢਿਲੋਂ(ਸਹਿ-ਸਕੱਤਰ) ਨਾਲ 285-3539, ਪੈਰੀ ਮਾਹਲ(ਖਜ਼ਾਨਚੀ) ਨਾਲ 616-0402, ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 988-3961 ਅਤੇ ਜਸਵੀਰ ਸਿੰਘ ਸਿਹੋਤਾ(ਮੈਂਬਰ ਕਾਰਜਕਾਰਨੀ) ਨਾਲ 681-8281 ਤੇ ਸੰਪਰਕ ਕਰ ਸਕਦੇ ਹੋ।

Translate »