November 30, 2011 admin

ਦਫਤਰੀ ਕਾਮਿਆਂ ਵੱਲੋ ਪੰਜਾਬ ਸਰਕਾਰ ਵਿਰੁੱਧ ਅਣਮਿੱਥੇ ਸਮੇ ਲਈ ਸੰਘਰਸ ਸੁਰੂ

ਬਰਨਾਲਾ , ੩੦ ਨਵੰਬਰ – ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਦਫਤਰੀ ਕਾਮਿਆਂ ਵੱਲੋ ਅਣਮਿੱਥੇ ਸਮੇਂ ਲਈ ਕੰਮ ਬੰਦ ਕਰ ਦਿੱਤਾ ਹੈ ਤੇ ਸਮੂਹਿਕ ਛੁੱਟੀ ਤੇ ਚਲੇ ਗਏ ਹਨ। ਸੂਬਾ ਪੱਧਰੀ ਸੰਘਰਸ਼ ਦੀ ਅਗਵਾਈ ਸੂਬਾ ਪ੍ਰਧਾਨ ਸੁਖਰਾਜ ਸਿੰਘ ਸੰਧੂ, ਜਨਰਲ ਸਕੱਤਰ ਰਮਨ ਕੁਮਾਰ, ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਭਾਈਰੂਪਾ, ਸਕੱਤਰ ਜਨਰਲ ਰਾਜ ਕੁਮਾਰ ਅਰੋੜਾ, ਖਜਾਨਾ ਵਿਭਾਗ ਦੇ ਸੂਬਾ ਪ੍ਰਧਾਨ ਵਿਨੋਦ ਸ਼ਰਮਾ, ਜਨਰਲ ਸਕੱਤਰ ਜਿਲਾ ਬਰਨਾਲਾ ਦੇ ਸੰਦੀਪ ਕੁਮਾਰ ਤਪਾ ਕਰ ਰਹੇ ਹਨ।  ਸਮੁੱਚੇ ਪੰਜਾਬ ਵਿੱਚ ਦਫਤਰੀ ਕਾਮੇ ਅੱਜ ਤੋ ਮਿਤੀ 02 ਦਸੰਬਰ 2011 ਤੱਕ ਸਮੂਹਿਕ ਛੁੱਟੀ ਤੇ ਹਨ ਅਤੇ ਜਿਲਾ ਹੈੱਡਕੁਆਟਰਾਂ ਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵਈਏ ਖਿਲਾਫ ਕਾਲੇ ਝੰਡਿਆਂ ਨਾਲ ਮਾਰਚ ਕਰਨਗੇ ਅਤੇ ਸਰਕਾਰ ਵਿਰੋਧੀ ਰੈਲੀਆਂ ਕਰਨਗੇ।  ਮਨਿਸਟਰੀਅਲ ਕਾਮੇ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਘਰ ਬੈਠਣ ਦੀ ਬਜਾਇ ਸੜਕਾਂ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਜਦੋ ਤੱਕ ਜਿੰਨਾਂ ਕੈਟਾਗਰੀਆਂ ਤੋ ਕਲੈਰੀਕਲ ਕਾਮੇ  ਵੱਧ ਤਨਖਾਹ ਲੈ ਰਹੇ ਸਨ  ਦੇ ਬਰਾਬਰ ਸਕੇਲ ਨਹੀ ਦਿੱਤੇ ਜਾਂਦੇ  ਤੱਦ ਤੱਕ ਇਸ ਬੇ ਇਨਸਾਫੀ ਦੇ ਖਿਲਾਫ ਸੰਘਰਸ਼ ਜਾਰੀ ਰੱਖਣਗੇ।  ਅੱਜ ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰੈਸ ਸਕੱਤਰ ਬਲਵੰਤ ਸਿੰਘ ਭੁੱਲਰ,  ਜਿਲਾ ਪ੍ਰੈਸ ਸਕੱਤਰ ਤਰਸੇਮ ਭੱਠਲ, ਧੰਨਾ ਸਿੰਘ, ਸਰਵਨ ਸਿੰਘ, ਬਲਵੀਰ ਸਿੰਘ ਚੰਚਲ ਕੌਸ਼ਲ, ਪ੍ਰਿਤਪਾਲ ਸਿੰਘ, ਗੁਰਬਿੰਦਰ ਸਿੰਘ,  ਹਰਮੰਦਰ ਵਾਲੀਆ, ਅਵਤਾਰ ਵਾਹੀਆ  ਨੇ ਸਾਂਝੇ ਰੂਪ ਵਿੱਚ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਬਾਲੀਵੁੱਡ ਕਲਾਕਾਰਾਂ ਤੇ ਕਰੋੜਾਂ ਰੁਪਏ ਖਰਚ ਕਰਕੇ ਫੋਕੀ ਟੋਹਰ ਬਣਾ ਰਹੀ ਹੈ,  ਪੰਜਾਬ ਦੇ ਖਜਾਨੇ ਨੂੰ ਚੂਨਾ ਲਗਾ ਰਹੀ ਹੈ। ਦੂਸਰੇ ਪਾਸੇ ਬਾਦਲ ਸਾਹਿਬ, ਪੇ ਕਮਿਸ਼ਨ ਦੇ ਮੈਬਰ, ਅਨਾਮਲੀ ਕਮੇਟੀ ਦੇ ਮੈਬਰ, ਅਨਾਮਲੀਆਂ ਦੂਰ ਕਰਨ ਲਈ ਗਠਿਤ ਕੀਤੀ ਸਬ ਕਮੇਟੀ ਦੇ ਮੈਬਰ ਉਪਿੰਦਰਜੀਤ ਕੌਰ, ਤਿਕਸ਼ਨ ਸੂਦ, ਆਦੇਸ਼ ਪ੍ਰਤਾਪ ਸਿੰਘ ਕੈਰੋ ਦਫਤਰੀ ਕਾਮਿਆਂ ਦੀਆਂ ਮੰਗਾਂ ਨੂੰ ਪਿਛਲੇ ਸਾਲਾਂ ਤੋ ਕੀਤੇ ਸੰਘਰਸ਼ ਦੌਰਾਨ ਮੰਨਦੀ ਆ ਰਹੀ ਹੈ ਪਰੰਤੂ ਐਣ ਚੋਣਾਂ ਮੌਕੇ ਦਫਤਰੀ ਕਾਮਿਆਂ ਨਾਲ ਵਾਅਦਾ ਖਿਲਾਫੀ ਕੀਤੀ ਜਾ ਰਹੀ ਹੈ। ਇਸ ਵਾਅਦਾ ਖਿਲਾਫੀ ਵਿਰੁੱਧ ਸਕੇਲ ਮਿਲਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਅੱਜ ਰੋਸ ਰੈਲੀ ਦੌਰਾਨ ਕਚੈਹਰੀ ਚੌਕ ਤੱਕ ਮਾਰਚ ਕੀਤਾ ਗਿਆ। ਸੰਕੇਤਕ ਜਾਮ ਕੀਤਾ ਗਿਆ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਪੰਜਾਬ ਸਰਕਾਰ ਦਾ ਪੁੱਤਲਾ ਸਾੜਿਆ ਗਿਆ। ਅੱਜ ਦੀ ਰੈਲੀ ਨੂੰ ਸਿੱਖਿਆ ਵਿਭਾਗ ਦੇ ਰਵਿੰਦਰ ਸ਼ਰਮਾ,  ਜੋਗਿੰਦਰ ਸਿੰਘ, ਫਤਹਿਚੰਦ, ਕਮਲਜੀਤ ਸ਼ਾਦ,  ਹਰਜਿੰਦਰ ਭੋਤਨਾ, ਮਨਜਿੰਦਰ ਸਿੰਘ ਖਜਾਨਾ ਦਫਤਰ, ਬਲਵਿੰਦਰ ਮੌੜ, ਸੁੰਦਰ ਲਾਲ, ਹਰਪ੍ਰੀਤ ਸਿੰਘ ਜਿਲਾ ਸਿੱਖਿਆ ਦਫਤਰ, ਜੋਨਿੰਦਰ ਜੋਸ਼ੀ, ਸੁਖਵਿੰਦਰ ਸਿੰਘ ਭੁੱਲਰ, ਰਾਕੇਸ਼ ਜੁਨੇਜਾ, ਮੰਡੀ ਬੋਰਡ ਮਲਕੀਤ ਸਿੰਘ,  ਜਗਤਾਰ ਸਿੰਘ, ਗੁਲਾਬ ਸਿੰਘ ਰੋਜਗਾਰ ਦਫਤਰ, ਪਰਤਿਕਸ਼ ਕੁਮਾਰ, ਸੀਤਾ ਰਾਮ, ਕਮਲਜੀਤ, ਅਸ਼ਵਨੀ ਕੁਮਾਰ ਦਫਤਰ ਸਿਵਲ ਸਰਜਨ ਆਦਿ  ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਸਕੇਲਾਂ ਵਿੱਚ ਤੁਰੰਤ ਸੋਧ ਦੀ ਮੰਗ ਕੀਤੀ।

Translate »