January 31, 2012 admin

ਸ਼ੇਰਸ਼ਾਹ ਸੂਰੀ ਮਾਰਗ ਨੂੰ ਛੇ-ਮਾਰਗੀ ਕਰਨ ਲਈ ਐਕੂਅਇਰ ਕੀਤੀ ਜ਼ਮੀਨ ਦੇ ਵਾਜਬ ਰੇਟ ਨਾ ਮਿਲਣ ਤੇ ਆਰਬੀਟ੍ਰੇਟਰ ਕੋਲ ਕੇਸ ਦਾਇਰ ਕੀਤਾ ਜਾ ਸਕਦਾ ਹੈ- ਐਸ.ਆਰ.ਲੱਧੜ

ਪਟਿਆਲਾ 31 ਜਨਵਰੀ: ਪਟਿਆਲਾ, ਫਤਹਿਗੜ• ਸਾਹਿਬ ਅਤੇ ਲੁਧਿਆਣਾ ਜ਼ਿਲਿ•ਆਂ ਵਿੱਚ ਜੋ ਜ਼ਮੀਨ ਸ਼ੇਰਸ਼ਾਹ ਸੂਰੀ ਮਾਰਗ (ਜੀ.ਟੀ.ਰੋਡ) ਨੂੰ ਛੇ-ਮਾਰਗੀ ਕਰਨ ਲਈ ਭਾਰਤ ਸਰਕਾਰ ਵੱਲੋਂ ਸਾਲ 2008 ਦੌਰਾਨ ਐਕੂਅਇਰ ਕੀਤੀ ਗਈ ਸੀ,  ਉਸ ਜ਼ਮੀਨ ਦੇ ਵਾਜਬ ਰੇਟ ਨਾ ਮਿਲਣ ਸਬੰਧੀ ਜੇਕਰ ਕੋਈ ਵੀ ਭੂਮੀ ਮਾਲਕ ਆਪਣੀ ਜ਼ਮੀਨ, ਇਮਾਰਤ ਜਾਂ ਬਿਜ਼ਨੈਸ ਆਦਿ ਦੇ ਹੋਏ ਨੁਕਸਾਨ ਦਾ ਉੱਚਿਤ ਮੁਆਵਜ਼ਾ ਲੈਣ ਲਈ ਆਰਬੀਟ੍ਰੇਟਰ ਕੋਲ ਕੇਸ ਪਾਉਣਾ ਚਾਹੁੰਦਾ ਹੋਵੇ ਤਾਂ ਉਹ ਅਜਿਹਾ ਕੇਸ ਕਮਿਸ਼ਨਰ ਪਟਿਆਲਾ ਮੰਡਲ ਦੇ ਦਫ਼ਤਰ ਵਿਖੇ ਨਿੱਜੀ ਤੌਰ ਤੇ ਜਾਂ ਆਪਣੇ ਵਕੀਲ ਰਾਹੀਂ ਸਬੂਤਾਂ ਸਹਿਤ ਦਾਇਰ ਕਰ ਸਕਦਾ ਹੈ।
 ਇਹ ਜਾਣਕਾਰੀ ਕਮਿਸ਼ਨਰ, ਪਟਿਆਲਾ ਮੰਡਲ ਪਟਿਆਲਾ ਸ੍ਰੀ ਐਸ.ਆਰ.ਲੱਧੜ ਨੇ ਦਿੰਦਿਆਂ ਦੱਸਿਆ ਕਿ ਸ਼ੰਭੂ ਬਾਰਡਰ ਤੋਂ ਲੈ ਕੇ ਸਤਲੁਜ ਦਰਿਆ ਲੁਧਿਆਣਾ ਤੱਕ ਐਕੂਆਇਰ ਹੋਈ ਜ਼ਮੀਨ ਦਾ ਕੋਈ ਵੀ ਮਾਲਕ ਜੋ ਮਿਲੇ ਮੁਆਵਜ਼ੇ ਤੋਂ ਸਤੁੰਸ਼ਟ ਨਹੀਂ ਹੈ, ਉਹ ਯੋਗ ਸਬੂਤਾਂ ਸਹਿਤ ਆਪਣਾ ਕੇਸ ਕਮਿਸ਼ਨਰ ਪਟਿਆਲਾ ਮੰਡਲ ਦੇ ਦਫ਼ਤਰ ਵਿਖੇ ਦਾਇਰ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਅਜਿਹੇ ਕੇਸ ਦਾਇਰ ਕਰਨ ਸਬੰਧੀ  ਸਮੇ ਦੀ ਕੋਈ ਸੀਮਾ ਨਿਰਧਾਰਤ ਨਹੀਂ ਹੈ। ਉਹਨਾਂ ਦੱਸਿਆ ਕਿ ਅਜਿਹੇ ਕੇਸਾਂ ਦੀ ਸੁਣਵਾਈ ਵਿਸ਼ੇਸ਼ ਤੌਰ ਤੇ ਮੰਡਲ ਕਮਿਸ਼ਨਰ, ਪਟਿਆਲਾ ਵੱਲੋਂ ਹਰ ਸ਼ਨੀਵਾਰ ਉਹਨਾਂ ਦੇ  ਦਫ਼ਤਰ ਮਿੰਨੀ ਸਕੱਤਰੇਤ ਵਿਖੇ ਕੀਤੀ ਜਾਂਦੀ ਹੈ, ਪਰੰਤੂ ਕੇਸ ਕਿਸੇ ਵੀ ਕੰਮ ਵਾਲੇ ਦਿਨ ਵੀ ਦਾਇਰ ਕੀਤਾ ਜਾ ਸਕਦਾ ਹੈ।
 ਇਸੇ ਦੌਰਾਨ ਸ੍ਰੀ ਅਮਰਜੀਤ ਸਿੰਘ ਵੜੈਚ  ਪ੍ਰੋਗਰਾਮ ਮੁਖੀ ਆਲ ਇੰਡੀਆ ਰੇਡੀਓ ਪਟਿਆਲਾ  ਨੇ ਦੱਸਿਆ ਕਿ ਇਸ ਸਬੰਧੀ ਆਲ ਇੰਡੀਆ ਰੇਡੀਓ ਪਟਿਆਲਾ 100.2 ਐਫ਼. ਐਮ ਤੇ ਕਮਿਸ਼ਨਰ, ਪਟਿਆਲਾ ਮੰਡਲ ਪਟਿਆਲਾ ਸ੍ਰੀ ਐਸ.ਆਰ.ਲੱਧੜ ਨਾਲ ਇੱਕ ਵਿਸ਼ੇਸ਼ ਮੁਲਾਕਾਤ ਰਾਹੀਂ 1 ਫ਼ਰਵਰੀ ਨੂੰ  ਸਵੇਰੇ ਤੇ ਸ਼ਾਮ 7 ਵਜੇ ਅਤੇ 2 ਫ਼ਰਵਰੀ ਨੂੰ ਦੁਪਹਿਰ 2 ਵਜੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।

Translate »