November 16, 2012 admin

ਪਰਕਸ ਵਲੋਂ ਲਾਇਬਰੇਰੀ ਐਕਟ ਫੌਰੀ ਪਾਸ ਕਰਨ ਦੀ ਮੰਗ

ਅੰਮ੍ਰਿਤਸਰ 15 ਨਵੰਬਰ (ਭਾਰਤ ਸੰਦੇਸ਼ ਖ਼ਬਰਾਂ):– ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ (ਪਰਕਸ) ਲੁਧਿਆਣਾ/ਅੰਮ੍ਰਿਤਸਰ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਡਾ: ਬਿਕਰਮ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠ ਸੁਸਾਇਟੀ ਦੇ ਮੈਨੇਜਿੰਗ ਡਾਇਰੈਕਟਰ ਡਾ: ਚਰਨਜੀਤ ਸਿੰਘ ਗੁਮਟਾਲਾ ਦੇ ਗ੍ਰਹਿ ਵਿਖੇ ਹੋਈ। ਇਸ ਵਿਚ ਮਤਾ ਪਾਸ ਕਰਕੇ  ਮੰਗ ਕੀਤੀ ਗਈ ਕਿ ਲਾਇਬਰੇਰੀ ਐਕਟ ਫੌਰੀ ਪਾਸ ਕੀਤਾ ਜਾਵੇ ਜਿਸਦਾ ਖਰੜਾ ਪਿਛਲੇ ਸਾਲ ਉਸ ਸਮੇਂ ਦੇ ਸਿੱਖਿਆ ਮੰਤਰੀ ਸ. ਸੇਵਾ ਸਿੰਘ ਸੇਖਵਾਂ ਦੀ ਅਗਵਾਈ ਵਿਚ ਪਾਸ ਕੀਤਾ ਗਿਆ ਸੀ। ਇਹ ਵੀ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਰਾਜਾ ਰਾਮ ਮੋਹਨ ਰਾਇ ਫਾਊਂਡੇਸ਼ਨ ਨੂੰ ਮੈਚਿੰਗ ਗ੍ਰਾਂਟ ਵਜੋਂ 40% ਲੋੜੀਂਦੀ ਰਾਸ਼ੀ ਜਾਰੀ ਕਰੇ ਤਾਂ ਜੋ ਫਾਊਂਡੇਸ਼ਨ ਪੰਜਾਬ ਦੀਆਂ ਲਾਇਬਰੇਰੀਆਂ ਨੂੰ ਮੁਫ਼ਤ ਕਿਤਾਬਾਂ ਭੇਜ ਸਕੇ। ਜਦ ਦੀ ਅਕਾਲੀ ਸਰਕਾਰ ਬਣੀ ਹੈ, ਇਸ ਸਰਕਾਰ ਨੇ ਪਿਛਲੇ 6 ਸਾਲਾਂ ਵਿਚ ਬਣਦੀ ਰਾਸ਼ੀ ਜਾਰੀ ਨਹੀਂ ਕੀਤੀ ਇਸ ਲਈ ਪਿਛਲੇ 6 ਸਾਲਾਂ ਵਿਚ ਇਕ ਵੀ ਪੁਸਤਕ ਨਹੀਂ ਖਰੀਦੀ ਗਈ।ਜਿਵੇਂ ਸਰਕਾਰ ਖੇਡਾਂ ,ਹੈਲੀਕਾਪਟਰਾਂ  ਤੇ ਹੋਰ ਕੰਮਾਂ ਲਈ  ਰਕਮ ਖਰਚ ਕਰ ਰਹੀ ਹੈ,ਉਸੇ ਤਰ੍ਹਾਂ ਪੁਸਤਕਾਂ ਦੀ ਖਰੀਦ ਉੱਪਰ ਵੀ ਖਰਚ ਕਰਨਾ ਚਹੀਦਾ ਹੈ।
ਇਕ ਮਤੇ ਰਾਹੀਂ ਸੁਸਾਇਟੀ ਦੇ ਸਰਗਰਮ ਮੈਂਬਰ ਸ. ਜਸਬੀਰ ਸਿੰਘ ਜੱਸ ,ਹਾਸ ਵਿਅੰਗ ਸ. ਜਸਪਾਲ ਸਿੰਘ ਭੱਟੀ ਤੇ ਅਸ਼ੋਕਾ ਸੀ. ਸੈ. ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਯੋਗੇਂਦਰਪਾਲ ਗੁਪਤਾ ਦੇ ਅਕਾਲ ਚਲਾਣੇ ‘ਤੇ ਢੂਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
    ਡਾ: ਚਰਨਜੀਤ ਸਿੰਘ ਗੁਮਟਾਲਾ ਦੀ ਪੁਸਤਕ ‘ਭਗਤ ਰਵਿਦਾਸ ਜੀਵਨ ਤੇ ਰਚਨਾ‘ ਅਤੇ ‘ਪੰਜਾਬੀ ਕਿੱਸਾ-ਕਾਵਿ ਦੀਆਂ ਕਥਾਨਕ ਰੂੜੀਆਂ‘ ਰਲੀਜ਼ ਕੀਤੀਆਂ ਗਈਆਂ। ਇਸ ਮੌਕੇ ‘ਤੇ ਡਾ: ਗੁਲਜ਼ਾਰ ਸਿੰਘ ਕੰਗ, ਸ. ਜੋਧ ਸਿੰਘ ਚਾਹਲ, ਡਾ: ਚਰਨਜੀਤ ਸਿੰਘ ਗੁਮਟਾਲਾ, ਪ੍ਰਿ: ਅੰਮ੍ਰਿਤ ਲਾਲ ਮੰਨਣ, ਪ੍ਰੋ: ਮੋਹਨ ਸਿੰਘ, ਸ੍ਰੀ ਮਤੀ ਜਸਬੀਰ ਕੌਰ, ਸ੍ਰੀ ਮਤੀ ਪ੍ਰਵੀਨ ਨਾਗਪਾਲ ਤੇ ਸ੍ਰੀ ਨਿਖਲ ਨਾਗਪਾਲ ਹਾਜ਼ਰ ਸਨ।

ਫੋਟੋ:- ਭਗਤ ਰਵਿਦਾਸ ਜੀਵਨ ਤੇ ਰਚਨਾ ੳਤੇ ਪੰਜਾਬੀ ਕਿ¤ਸਾ-ਕਾਵਿ ਦੀਆਂ ਕਥਾਨਕ ਰੂੜੀਆਂ ਰਲੀਜ਼ ਕਰਦੇ ਹੋਇ ਡਾ: ਬਿਕਰਮ ਸਿੰਘ ਘੁੰਮਣ, ਸ. ਜੋਧ ਸਿੰਘ ਚਾਹਲ, ਡਾ: ਗੁਲਜ਼ਾਰ ਸਿੰਘ ਕੰਗ, ਪ੍ਰਿੰ: ਅੰਮ੍ਰਿਤ ਲਾਲ ਮੰਨਣ ,ਡਾ ਗੁਮਟਾਲਾ ਤੇ ਹੋਰ।

Translate »