September 12, 2015 admin

ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਪੁਸਤਕ ਹਜ਼ੂਰੀ ਸ਼ਹੀਦ ਦੀ ਤੀਜੀ ਐਡੀਸ਼ਨ ਰਲੀਜ਼

 ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਪੁਸਤਕ ਹਜ਼ੂਰੀ ਸ਼ਹੀਦ ਦੀ ਤੀਜੀ ਐਡੀਸ਼ਨ ਰਲੀਜ਼

ਅੰਮ੍ਰਿਤਸਰ 12 ਸਤੰਬਰ 2015 (ਭਾਰਤ ਸੰਦੇਸ਼ ਸਮਾਚਾਰ):– ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸਥਾਨਕ ਅਸ਼ੋਕਾ ਸੀ. ਸੈ. ਸਕੂਲ ਅਜੀਤ ਨਗਰ ਵਿਖੇ ਸਾਹਿਬ ਇੰਟਰਨੈਸ਼ਨਲ ਪੰਜਾਬੀ ਮਾਸਕ ਪੱਤਰ ਯੂ. ਕੇ. ਦੇ ਮੁੱਖ ਸੰਪਾਦਕ ਰਣਜੀਤ ਸਿੰਘ ਰਾਣਾ ਦੁਆਰਾ ਲਿਖਤ ਪੁਸਤਕ ਹਜ਼ੂਰੀ ਸ਼ਹੀਦ ਦੀ ਤੀਜੀ ਐਡੀਸ਼ਨ ਬੀਤੇ ਦਿਨ ਰਲੀਜ਼ ਕੀਤੀ ਗਈ ਤੇ ਹਾਜਰੀਨ ਨੂੰ ਪ੍ਰੇਮ ਭੇਟਾ ਕੀਤੀ ਗਈ।ਪ੍ਰੈੱਸ ਨੂੰ ਜਾਰੀ ਬਿਆਨ ਵਿਚ ਮੰਚ ਦੇ ਪ੍ਰੈੱਸ ਸਕੱਤਰ ਪ੍ਰਿੰ: ਜੋਗਿੰਦਰ ਸਿੰਘ ਨੇ ਕਿਹਾ ਕਿ ਇੰਗਲੈਂਡ ਨਿਵਾਸੀ ਸ. ਅਜੀਤ ਸਿੰਘ ਜੌਹਲ ਵੱਲੋਂ ਇਹ ਐਡੀਸ਼ਨ ਪ੍ਰੇਮ ਭੇਟਾ ਕੀਤੀ ਗਈ ਹੈ,ਇਸ ਲਈ ਇਸ ਦੀ ਕੋਈ ਕੀਮਤ ਨਹੀਂ ਰਖੀ ਗਈ।ਸਾਹਿਬ ਸ਼ਬਦ ਯੱਗ ਯੂ. ਕੇ. ਵੱਲੋਂ ਇਸ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ । ਮੰਚ ਵੱਲੋਂ ਲੇਖਕ ਨੂੰ ਸਨਮਾਨ ਪੱਤਰ ਨਾਲ ਨਿਵਾਜਿਆ ਗਿਆ।

ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਇੰਜ: ਦਲਜੀਤ ਸਿੰਘ ਕੋਹਲੀ,ਸਰਪ੍ਰਸਤ ਪ੍ਰੋਫ਼ੳਮਪ;ੈਸਰ ਮੋਹਨ ਸਿੰਘ,ਲੇਖਕ ਰਣਜੀਤ ਸਿੰਘ ਰਾਣਾ, ਡਾ. ਇੰਦਰਜੀਤ ਸਿੰਘ ਗੋਗੋਆਣੀ, ਨਿਜਰ ਸਕੈਨ ਦੇ ਡਾ. ਇੰਦਰਬੀਰ ਸਿੰਘ ਨਿਜਰ ਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸਭਾ ਯੂ. ਕੇ. ਦੇ ਪ੍ਰਧਾਨ ਸ੍ਰੀ ਨਾਥ ਰਾਮ ਤਿੱਤਰੀਆ ਨੇ ਕੀਤੀ। ਇੰਜ: ਦਲਜੀਤ ਸਿੰਘ ਕੋਹਲੀ ਨੇ ਜੀ ਆਇਆ ਕਿਹਾ। ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਲੇਖਕ ਤੇ ਪੁਸਤਕ ਬਾਰੇ ਜਾਣ ਪਛਾਣ ਕਰਵਾਈ।ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿਚ 13 ਲੇਖ ਹਨ। ਇਨ੍ਹਾਂ ਵਿਚੋਂ ਕਈ ਲੇਖਕ ਜਿਵੇਂ ਸ਼ਹੀਦ ਭਾਈ ਕੀਰਤ ਭੱਟ, ਸਿੱਖ ਇਤਿਹਾਸ ਦੀ ਪਹਿਲੀ ਸ਼ਹੀਦ ਬੀਬੀ ਭਿੱਖਾ ਸਿੰਘ, ਸ਼ਹੀਦ ਭਾਈ ਕਿਰਪਾ ਸਿੰਘ, ਮਾਈ ਭਾਗ ਕੌਰ ਦਾ ਭਰਾ ਸ਼ਹੀਦ ਭਾਈ ਭਾਗ ਸਿੰਘ ਝਬਾਲ ਤੇ ਨੌਵੇਂ ਪਾਤਿਸ਼ਾਹ ਦੇ ਧੜ ਦਾ ਸਸਕਾਰ ਕਰਨ ਵਾਲੇ ਭਾਈ ਭਾਈ ਲਖੀ ਸ਼ਾਹ ਵਣਜਾਰਾ ਦੇ ਸਪੁਤਰ ਸ਼ਹੀਦ ਭਾਈ ਨਗਾਹੀਆ ਸਿੰਘ ਪਹਿਲੀ ਵਾਰ ਇਸ ਪੁਸਤਕ ਵਿਚ ਹੀ ਪ੍ਰਕਾਸ਼ਿਤ ਹੋਏ ਹਨ । ਉਨ੍ਹਾਂ ਇੰਗਲੈਂਡ ਤੋਂ ਅੰਮ੍ਰਿਤਸਰ ਲਈ ਬ੍ਰਿਟਿਸ਼ ਏਅਰਵੇਜ਼ ਦੀ ਸਿੱਧੀ ਉਡਾਣ ਸ਼ੁਰੂ ਕਰਵਾਉਣ ਤੇ ਏਅਰ ਇੰਡੀਆ ਦੀਆਂ ਅੰਮ੍ਰਿਤਸਰ ਤੋਂ ਬਰਮਿੰਘਮ ਤੇ ਲੰਡਨ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਵਾਉਣ ਲਈ ਇੰਗਲੈਂਡ ਵਿਚ ਰਹਿੰਦੇ ਪੰਜਾਬੀਆਂ ਨੂੰ ਲਾਮਬੰਦ ਕਰਨ ਦੀ ਅਪੀਲ ਵੀ ਕੀਤੀ।

ਇਸ ਮੌਕੇ ‘ਤੇ ਰਣਜੀਤ ਸਿਘ ਰਾਣਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਹਿਬ ਸ਼ਬਦ ਯੱਗ ਯੂ. ਕੇ. ਵੱਲੋਂ 40 ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਹੋਲੇ ਮਹੱਲੇ ’ਤੇ ‘ਜਾ ਤੂੰ ਸਾਹਿਬ’ ਪੁਸਤਕ ਦੀਆਂ 1 ਲੱਖ 25 ਹਜ਼ਾਰ ਪੁਸਤਕਾਂ ਮੁਫ਼ੳਮਪ;ਤ ਵੰਡੀਆਂ ਗਈਆਂ। ਬੰਦਾ ਸਿੰਘ ਬਹਾਦਰ ਦੀ ਤ੍ਰੈ ਸ਼ਤਾਬਦੀ ਦੇ ਸੰਬੰਧ ਵਿਚ ਵੱਖ ਵੱਖ ਇਤਿਹਾਸਕਾਰਾਂ ਦੀਆਂ ਸਿੱਖ ਇਤਿਹਾਸ ਨਾਲ ਸਬੰਧਤ 1 ਕ੍ਰੋੜ ਪੁਸਤਕਾਂ ਜੂਨ 2016 ਤੀਕ ਮੁਫਤ ਵੰਡੀਆਂ ਜਾਣਗੀਆਂ।

ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਇਸ ਪੁਸਤਕ ਲਈ ਰਾਣਾ ਜੀ ਦੀ ਪ੍ਰਸੰਸਾ ਕੀਤੀ ਤੇ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਗੁਰਬਾਣੀ ਨੂੰ ਆਧਾਰ ਬਣਾ ਕੇ ਤਥ ਅਧਾਰਤ ਰਚਨਾਵਾਂ ਰਚਣ ਤੇ ਵਾਦ ਵਿਵਾਦ ਵਾਲੇ ਮੁਦਿਆਂ ਤੋਂ ਗੁਰੇਜ ਕਰਨ। ਕੁਲਵੰਤ ਸਿੰਘ ਅਣਖੀ ਨੇ ਸ੍ਰੀ ਅਕਾਲ ਤਖ਼ਤ ਨੂੰ ਦਸਮ ਗ੍ਰੰਥ ਤੇ ਹੋਰ ਵਾਦ ਵਿਵਾਦ ਵਾਲੇ ਮੁਦਿਆਂ ਦੇ ਛੇਤੀ ਨਿਪਟਾਰੇ ਦੀ ਅਪੀਲ ਕੀਤੀ। ਉਨ੍ਹਾਂ ਸਕੂਲ ਪ੍ਰਬੰਧਕਾਂ ਅਤੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਜਨਰਲ ਸਕੱਤਰ ਹਰਦੀਪ ਸਿੰਘ ਚਾਹਲ ਨੇ ਕੀਤਾ।ਰਣਜੀਤ ਸਿਘ ਰਾਣਾ ਰਚਿਤ ਪੁਸਤਕ ਫਤਹਿਗੜ੍ਹ ਸਾਹਿਬ (ਸਾਕਾ ਸਰਹਿੰਦ ਦੇ ਅਣਗੌਲੇ ਸ਼ਹੀਦ) ਵੀ ਹਾਜਰੀਨ ਨੂੰ ਪ੍ਰੇਮ ਭੇਟਾ ਕੀਤੀ ਗਈ।

ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਮਾਤਾ ਕੌਲਾਂ ਦੇ ਪ੍ਰਬੰਧਕ ਡਾ. ਅਮਰੀਕ ਸਿੰਘ, ਮਨਮੋਹਨ ਸਿੰਘ ਬਰਾੜ, ਗੁਰਮੀਤ ਸਿੰਘ ਭੱਟੀ, ਕਸ਼ਮੀਰਾ ਸਿੰਘ, ਲਖਬੀਰ ਸਿੰਘ ਘੁੰਮਣ, ਸੁਰਿੰਦਰਜੀਤ ਸਿੰਘ ਬਿੱਟੂ, ਡਾ. ਸੁਖਦੇਵ ਸਿੰਘ ਪਾਂਧੀ, ਕੌਂਸਲਰ ਅਮਰਬੀਰ ਸਿੰਘ ਢੋਟ, ਭੁਪਿੰਦਰ ਸਿੰਘ ਮਹਿਤਾ, ਡਾ. ਹਰੀਸ਼ ਸ਼ਰਮਾ, ਸਤਵੰਤ ਸਿੰਘ, ਬੀਬੀ ਤੇਜਿੰਦਰ ਕੌਰ, ਕੁੰਦਨ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਅਵਤਾਰ ਸਿੰਘ ਭੁੱਲਰ, ਲਾਇਨ ਭੁਪਿੰਦਰ ਸਿੰਘ, ਬਖਸ਼ੀਸ਼ ਸਿੰਘ ਆਦਿ ਹਾਜ਼ਰ ਸਨ।

ਫੋਟੋ:1 ਅਸ਼ੋਕਾ ਸੀ. ਸੈ. ਸਕੂਲ ਅਜੀਤ ਨਗਰ ਵਿਖੇ ਪੁਸਤਕ ਹਜ਼ੂਰੀ ਸ਼ਹੀਦ ਰਲੀਜ਼ ਕਰਦੇ ਹੋਏ ਰਣਜੀਤ ਸਿੰਘ ਰਾਣਾ, ਡਾ. ਇੰਦਰਜੀਤ ਸਿੰਘ ਗੋਗੋਆਣੀ, ਦਲਜੀਤ ਸਿੰਘ ਕੋਹਲੀ, ਪ੍ਰੋਫ਼ੳਮਪ;ੈਸਰ ਮੋਹਨ ਸਿੰਘ ਤੇ ਹੋਰ।

2 ਰਣਜੀਤ ਸਿੰਘ ਰਾਣਾ ਨੂੰ ਸਨਮਾਨ ਪਤਰ ਨਾਲ ਨਿਵਾਜਦੇ ਹੋਏ ਮੰਚ ਦੇ ਆਹੁਦੇਦਾਰ

Translate »