September 13, 2015 admin

ਬਾਹਰਲੇ ਪ੍ਰਦੇਸ਼ਾਂ ਤੋਂ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਆਏ ਪਰਿਵਾਰਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ

 ਬਾਹਰਲੇ ਪ੍ਰਦੇਸ਼ਾਂ ਤੋਂ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਆਏ ਪਰਿਵਾਰਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਮਿਤੀ 13, 14 ਅਤੇ 15 ਸਤੰਬਰ ਨੂੰ ਉਲੀਕੀ ਗਈ ਵਿਸ਼ੇਸ਼ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਪ੍ਰਤੀ ਪ੍ਰਵਾਸੀ ਪਰਿਵਾਰਾਂ ਦੀ ਜਾਣਕਾਰੀ ਅਤੇ ਜਾਗੂਰਕਤਾ ਲਈ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੰਜੀਵ ਬਬੂਟਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਰਿਕਸ਼ਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਜਿਲ੍ਹਾ ਟੀਕਾਕਰਣ ਅਫਸਰ ਡਾ.ਗੁਰਦੀਪ ਸਿੰਘ ਕਪੂਰ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ.ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਸਿਹਤ ਵਿਭਾਗ ਟੀਮ ਵੱਲੋਂ 161 ਟੀਮਾਂ ਅਤੇ 1 ਮੋਬਾਈਲ ਟੀਮ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਟੀਮਾਂ ਅਧੀਨ ਕੁੱਲ 322 ਮੈਂਬਰਾਂ ਵੱਲੋਂ ਜਿਲ੍ਹੇ ਦੇ ਪ੍ਰਵਾਸੀ ਪਰਿਵਾਰਾਂ ਦੇ 0 ਤੋਂ 5 ਸਾਲ ਤੱਕ ਦੇ ਕੁੱਲ 21,246 ਬੱਚਿਆਂ ਨੂੰ ਘਰ-ਘਰ ਜਾ ਕੇ ਪੋਲੀਓ ਵੈਕਸੀਨ ਪਿਲਾਈ ਜਾਵੇਗੀ। ਮੁਹਿੰਮ ਦੀ ਨਿਗਰਾਨੀ ਅਤੇ ਕਾਮਯਾਬੀ ਲਈ 39 ਸੁਪਰਵਾਈਜਰ ਤੈਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਮੁਹਿੰਮ ਦੌਰਾਨ ਪ੍ਰਵਾਸੀ ਆਬਾਦੀ ਵਾਲੇ ਖੇਤਰਾਂ ਵਿੱਚ ਰਿਕਸ਼ਾ ਰੈਲੀਆਂ ਰਾਂਹੀ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਸਬੰਧੀ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾਵੇਗਾ।

         ਡਾ.ਕਪੂਰ ਨੇ ਦੱਸਿਆ ਕਿ ਮੁਹਿੰਮ ਨਾਲ ਸਬੰਧਤ ਦਿਸ਼ਾ ਨਿਰਦੇਸ਼ਾਂ ਮੁਤਾਬਕ ਪ੍ਰਵਾਸੀ ਆਬਾਦੀ ਦੇ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਦੀ ਖੁਰਾਕ ਦੇਣ ਲਈ ਸਬੰਧਤ ਟੀਮਾਂ ਸਮੇਂ ਸਿਰ ਰਵਾਨਾ ਹੋ ਗਈਆਂ ਹਨ। ਇਸ ਤੋਂ ਇਲਾਵਾ ਮੁਹਿੰਮ ਦੀ ਜਾਗਰੂਕਤਾ ਲਈ ਰਿਕਸ਼ਾ ਰੈਲੀਆਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਦੇ ਰੂਟ ਪਲਾਨ ਦੀ ਵਿਸਤਾਰਪੂਰਵਕ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਇਸ ਮੌਕੇ ਜਿਲ੍ਹੇ ਦੇ ਸਮੂਹ ਪ੍ਰਵਾਸੀ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਭੱਵਿਖ ਵਿੱਚ ਵੀ ਭਾਰਤ ਨੂੰ ਪੋਲੀਓ ਮੁੱਕਤ ਦੇਸ਼ ਬਣਾਏ ਰੱਖਣ ਲਈ ਅਤੇ ਆਪਣੇ ਬੱਚਿਆਂ ਨੂੰ ਨਾਮੁਰਾਦ ਬੀਮਾਰੀ ਪੋਲੀਓ ਤੋਂ ਸੁਰੱਖਿਅਤ ਰੱਖਣ ਲਈ ਮੁਹਿੰਮ ਦੌਰਾਨ ਸਿਹਤ ਕਰਮਚਾਰੀਆਂ ਨੂੰ ਸਹਿਯੋਗ ਜਰੂਰ ਦੇਣ ਅਤੇ 2 ਬੂੰਦ ਜਿੰਦਗੀ ਦੀਆਂ ਜਰੂਰ ਪਿਲਾਉਣ। ਇਸ ਮੌਕੇ ਡਬਲਯੂ ਐਚ ਉ ਦੇ ਮੀਨੀਟਰ ਅਮਨਦੀਪ ਸਿੰਘ ਮਾਸ ਮੀਡੀਆ ਅਫਸਰ ਬਲਵੀਰ ਸਿੰਘ,ਜਿਲਾ ਨਰਸਿੰਗ ਅਫਸਰ  ਸੁਰਜਨੈਨ ਕੋਰ ਐਲ.ਐਚ.ਵੀ. ਜਿਲਾ ਐਲ ਐਚ ਵੀ ਮਨਜੀਤ ਕੌਰ, ਜਿਲ੍ਹਾ ਕੋਲਡ ਚੇਨ ਅਫਸਰ ਪ੍ਰਦੀਪ ਕੁਮਾਰ, ਕੋਲਡ ਚੇਨ ਤਕਨੀਸ਼ੀਅਨ ਭੁਪਿੰਦਰ ਸਿੰਘ, ਜਿਲ੍ਹਾ ਕਮਰਸ਼ੀਅਲ ਆਰਟਿਸਟ ਸੁਨੀਲ ਪ੍ਰਿਏ ਆਦਿ ਹਾਜਰ ਸਨ।



                                                                                     ਮਾਸ ਮੀਡੀਆ ਅਫਸਰ ਹੁਸ਼ਿਆਰੁਪਰ।

ਫੋਟੋ ਕੈਪਸ਼ਨ —- ਮਾਈਗਟ੍ਰੀ ਪਲਸ ਪੋਲੀਉ ਦੀ ਮਾਈਕਿੰਗ ਲਈ  ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦਿੰਦੇ ਹੋਏ  ਜਿਲਾ ਟੀਕਾਕਰਨ ਅਫਸਰ ਡਾ ਗੁਰਦੀਪ ਸਿੰਘ ਕਪੂਰ , ਸਹਾਇਕ ਸਿਵਲ ਸਰਜਨ ਡਾ ਰਜਨੀਸ ਸੈਣੀ  ਤੇ ਹੋਰ ਸਿਹਤ ਅਧਿਕਾਰੀ

Translate »