Bharat Sandesh Online::
Translate to your language
News categories
Usefull links
Google

     

ਸੰਤੋਖ ਸਿੰਘ ਤਪੱਸਵੀ ਦੀ ਅੰਤਿਮ ਅਰਦਾਸ 25 ਅਗਸਤ2015 ਤੇ ਵਿਸ਼ੇਸ਼
24 Aug 2013

ਅੰਮ੍ਰਿਤਸਰ ਤੋਂ ਕੋਈ 41 ਸਾਲ ਤੋਂ ਪ੍ਰਕਾਸ਼ਿਤ ਹੋ ਰਹੇ ‘ਪੰਜਾਬੀ ਸਪਤਾਹਿਕ ਮਾਨ ਸਰੋਵਰ ਟਾਈਮਜ਼’ ਦੇ ਸੰਪਾਦਕ ਸੰਤੋਖ ਸਿੰਘ ਤਪੱਸਵੀ, ਉਨ੍ਹਾਂ ਪੱਤਰਕਾਰਾਂ ‘ਚੋਂ ਸਨ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪੱਤਰਕਾਰੀ ਵਿਚ ਲਾ ਦਿੱਤੀ।ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਭਾਸ਼ਾ ਵਿਭਾਗ, ਪੰਜਾਬ ਵਲੋਂ 2010 ਵਿਚ ਪ੍ਰਕਾਸ਼ਿਤ ਪੁਸਤਕ, ‘ਤਰਨ ਤਾਰਨ ਸਾਹਿਬ:ਭਾਸ਼ਾਈ ਤੇ ਸਭਿਆਚਾਰਕ ਸਰਵੇਖਣ’ ਦਾ ਸਰਵੇਖਕ ਸੰਤੋਖ ਸਿੰਘ ਤਪੱਸਵੀ ਸੀ ਜਿਸ ਨੇ ਸਾਰਾ ਤਰਨ ਤਾਰਨ ਪੈਦਲ ਗਾਹ ਕੇ ਸ੍ਰੀ ਗੁਰੂੁ ਅਰਜਨ ਦੇਵ ਜੀ ਦੀ ਵਸਾਈ ਹੋਈ ਨਗਰੀ, ਤਰਨ ਤਾਰਨ ਬਾਰੇ ਨਿੱਕੀ ਤੋਂ ਨਿੱਕੀ ਜਾਣਕਾਰੀ ਇਕੱਤਰ ਕੀਤੀ ਤੇ ਜਿਸ ਦਾ ਸਿੱਟਾ ਇਹ ਪੁਸਤਕ ਹੈ। ਇਸ ਪੁਸਤਕ ਵਿਚ ਉਸ ਨੇ ਤਰਨ ਤਾਰਨ ਨਗਰ, ਕਿਵੇਂ ਤੇ ਕਦੋਂ ਬੱਝਾ?,ਨਗਰ ਦਾ ਆਲਾ ਦੁਆਲਾ ਤੇ ਇਤਿਹਾਸਕ ਥਾਵਾਂ,ਮੁਹੱਲਿਆਂ ਗਲੀਆਂ ਦੇ ਨਾਂ,ਜਾਤਾਂ ਤੇ ਗੋਤਾਂ ਦਾ ਵੇਰਵਾ,ਪ੍ਰਚਲਿਤ ਵਖ ਵਖ ਕਿੱਤੇ, ਸਰੋਵਰ, ਖੂਹ, ਤਲਾਅ, ਹੰਸਲੀ ,ਰੋਹੀ ਆਦਿ ਬਾਰੇ ਵਡਮੂਲੀ ਜਾਣਕਾਰੀ ਦਿੱਤੀ ਹੈ। ਜੇ ਇਸ ਨੂੰ ਤਰਨ ਤਾਰਨ ਦਾ ਇਤਿਹਾਸਕ ਦਸਤਾਵੇਜ਼ ਕਿਹਾ ਜਾਵੇ ਤਾਂ ਇਸ ਵਿਚ ਕੋਈ ਅਤਿ-ਕਥਨੀ ਨਹੀਂ ਹੋਵੇਗੀ। ਉਹ ਸ਼ਾਇਦ ਸ਼ਹਿਰ ਦਾ ਇਕੱਲਾ ਲੇਖਕ ਸੀ,ਜਿਸ ਨੂੰ ਸਕੂਟਰ, ਮੋਟਰ ਸਾਈਕਲ ਦੀ ਗੱਲ ਛੱਡੋ, ਸਾਈਕਲ ਚਲਾਉਣਾ ਵੀ ਨਹੀਂ ਸੀ ਆਉਂਦਾ ਤੇ ਸਾਰੀ ਉਮਰ ਉਸ ਨੇ ਪੈਦਲ ਚਲ ਕੇ ਲੰਘਾਈ। ਮਜੇਦਾਰ, ਗਲ ਇਹ ਹੈ ਕਿ ਉਹ ਹਰ ਸਮਾਗਮ ਵਿਚ ਸਮੇਂ ਸਿਰ ਪਹੁੰਚਦਾ ਸੀ।

ਉਨ੍ਹਾਂ ਨੇ ਆਪਣਾ ਸਾਹਿਤਕ ਸਫ਼ੳਮਪ;ਰ ਰੋਜ਼ਾਨਾ ਅਜੀਤ ,ਜਲੰਧਰ ਦੇ ਬਚਿਆਂ ਲਈ ਕਾਲਮ ‘ਹਮਦਰਦ ਬਾਲ ਸਭਾ’ ਤੋਂ ਸ਼ੁਰੂ ਕੀਤਾ।ਉਨ੍ਹਾਂ ਨੇ ਰੋਜ਼ਾਨਾ ਅਜੀਤ,ਜਥੇਦਾਰ, ਅਕਾਲੀ ਪੱਤ੍ਰਿਕਾ,ਪ੍ਰਭਾਤ ਲਈ ਵੀ ਕੰਮ ਕੀਤਾ ਤੇ ਫਿਰ ਆਪਣਾ ਪਰਚਾ ਸ਼ੁਰੂ ਕੀਤਾ, ਜਿਸ ਨੂੰ ਉਹ ਅੰਤਲੇ ਸਵਾਸਾਂ ਤੀਕ ਚਲਾਉਂਦੇ ਰਹੇ।ਉਨ੍ਹਾਂ 1994 ਤੋਂ 2001 ਤੀਕ ਚੀਫ਼ੳਮਪ; ਖ਼ਾਲਸਾ ਦੀਵਾਨ ਦੇ ਪਰਚੇ ‘ਸਪਤਾਹਿਕ ਖ਼ਾਲਸਾ ਐਡਵੋਕੇਟ’ ਵਿਚ ਵੀ ਬਤੌਰ ਮੁੱਖ- ਸੰਪਾਦਕ ਬਖ਼ੂਬੀ ਜੁੰਮੇਵਾਰੀ ਨਿਭਾਈ।ਉਹ ਇਕ ਬਹੁਤ ਹੀ ਮਿਹਨਤੀ ਤੇ ਸੰਘਰਸ਼ਸੀਲ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਨੇ ਸਾਰੀ ਉਮਰ ਸਪਤਾਹਿਕ ਪੱਤਰਕਾਵਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ।ਉਸ ਨੂੰ ਹਮੇਸ਼ਾਂ ਸ਼ਕਾਇਤ ਰਹੀ ਕਿ ਪੰਜਾਬ ਸਰਕਾਰ ਵੱਡੀਆਂ ਅਖ਼ਬਾਰਾਂ ਨੂੰ ਇਸ਼ਤਿਹਾਰ ਦੇਂਦੀ ਹੈ ਪਰ ਛੋਟੀਆਂ ਅਖ਼ਬਾਰਾਂ ਨੂੰ ਅਣਡਿੱਠ ਕਰਦੀ ਹੈ, ਜਦ ਛੋਟਿਆਂ ਪਰਚਿਆਂ ਦਾ ਸਮਾਜ ਵਿਚ ਆਪਣਾ ਵਿਸ਼ੇਸ਼ ਸਥਾਨ ਹੈ। ਪੱਤਰਕਾਰੀ ਦੇ ਨਾਲ ਉਨ੍ਹਾਂ ਨੇ ‘ਮਾਨ ਸਰੋਵਰਪੰਜਾਬੀ ਸਾਹਿਤ ਅਕੈਡਮੀ’ ਦੇ ਨਾਂ ‘ਤੇ ਕਈ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ।

ਉਹ ਦੂਜੇ ਪੱਤਰਕਾਰਾਂ ਨੂੰ ਵੀ ਨਵੇਂ ਪਰਚੇ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਦੇ ਸਨ ਤੇ ਰਜਿਸਟਰੇਸ਼ਨ ਕਰਾਉਣ ਲਈ ਹਰ ਤਰ੍ਹਾਂ ਦੀ ਜਾਣਕਾਰੀ ਦਿੰਦੇ ਸਨ। ਇਸ ਲੇਖਕ ਨੇ ਅੱਜ ਤੋਂ ਤਿੰਨ ਸਾਲ ਪਹਿਲਾਂ ‘ਮਾਸਕ ਪੱਤ੍ਰਿਕਾ ਅੰਮ੍ਰਿਤਸਰ ਪੋਸਟ’ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕੀਤੀ। ਜਦੋਂ ਸ. ਕਾਹਨ ਸਿੰਘ ਪੰਨੂੰ ਨੇ ਬਤੌਰ ਡੀ ਜੀ ਐਸ ਏ ਸਕੂਲ ਪ੍ਰਬੰਧ ਸਨ ਤਾਂ ਉਨ੍ਹਾਂ ਨੇ ਸਾਰੇ ਸਕੂਲਾਂ ਨੂੰ ਆਪੋ ਆਪਣਾ ਪਰਚਾ ਸ਼ੁਰੂ ਕਰਨ ਦੀ ਹਦਾਇਤ ਕੀਤੀ ਤਾਂ ਤਪੱਸਵੀ ਨੇ ਸਕੂਲੋ ਸਕੂਲੀ ਜਾ ਕੇ ਉਨ੍ਹਾਂ ਨੂੰ ਆਪਣੀਆਂ ਸੇਵਾਵਾਂ ਅਰਪਿਤ ਕੀਤੀਆਂ ਤੇ ਬਹੁਤ ਸਾਰੇ ਸਕੂਲਾਂ ਨੇ ਉਨ੍ਹਾਂ ਦੀਆਂ ਸੇਵਾਵਾਂ ਦਾ ਲਾਭ ਵੀ ਉਠਾਇਆ।ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸੁਵੀਨੀਅਰ ਪ੍ਰਕਾਸ਼ਿਤ ਕਰਨ ਵਿਚ ਵੀ ਉਨ੍ਹਾਂ ਨੇ ਮਦਦ ਕੀਤੀ।

ਉਨ੍ਹਾਂ ਲੰਬਾ ਸਮਾਂ ਆਲ ਇੰਡੀਆ ਸਮਾਲ ਨਿਊਜ਼ਪੇਪਰਜ਼ ਕੌਂਸਲ ਦੇ ਸਕੱਤਰ ਦੇ ਤੌਰ ‘ਤੇ ਕੰਮ ਕੀਤਾ।1986 ਵਿਚ ਆਲ ਇੰਡੀਆ ਸਮਾਲ ਨਿਊਜ਼ਪੇਪਰਜ਼ ਕੌਂਸਲ ਵਲੋਂ ਉਨ੍ਹਾਂ ਨੂੰ ਸ਼੍ਰੋਮਣੀ ਪੱਤਰਕਾਰ ਦਾ ਪੁਰਸਕਾਰ ਦਿੱਤਾ ਗਿਆ।ਮਹਿਲਾ ਚੇਤਨਾ ਮੰਚ, ਅੰਮ੍ਰਿਤਸਰ ਵਲੋਂ ਉਨ੍ਹਾਂ ਨੂੰ 2005 ਵਿਚ ਸਨਮਾਨਤ ਕੀਤਾ ਗਿਆ।ਕਈ ਹੋਰ ਸੰਸਥਾਵਾਂ ਵਲੋਂ ਵੀ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਅਫ਼ਸੋਸ ਦੀ ਗਲ ਹੈ ਕਿ ਸਾਡਾ ਇਹ ਵਡਮੁਲਾ ਹੀਰਾ 65 ਸਾਲ ਦੀ ਉਮਰ ਭੋਗ ਕੇ 16 ਅਗਸਤ 2013 ਨੂੰ ਕੁਝ ਦਿਨ ਬਿਮਾਰ ਰਹਿਣ ਪਿੱਛੋਂ ਸਦੀਵੀ ਵਿਛੋੜਾ ਦੇ ਗਿਆ। 25 ਅਗਸਤ 2013ਦਿਨ ਐਤਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੀਕ ਅੰਮ੍ਰਿਸਤਰ ਦੇ ਸ਼ਹਿਰ ਵਿਚ ਟਾਊਨ ਹਾਲ ਦੇ ਨਜ਼ਦੀਕ ਸਥਿਤ ਭਾਈ ਗੁਰਦਾਸ ਹਾਲ ਵਿਚ ਉਨ੍ਹਾਂ ਨੂੰ ਲੇਖਕ ,ਰਿਸ਼ਤੇਦਾਰ ਤੇ ਹੋਰ ਸਜਣ ਮਿੱਤਰ ਸ਼ਰਧਾ ਦੇ ਫ਼ੳਮਪ;ੁੱਲ ਭੇਂਟ ਕਰ ਰਹੇ ਹਨ।ਉਹ ਹੁਣ ਭਾਵੇਂ ਸਾਡੇ ਵਿਚ ਨਹੀਂ ਰਹੇ ,ਪਰ ਉਨ੍ਹਾਂ ਨੂੰ ਪੰਜਾਬੀ ਭਾਸ਼ਾ,ਸਾਹਿਤ ਤੇ ਪੱਤਰਕਾਰੀ ਵਿਚ ਪਾਏ ਵਡਮੁਲੇ ਯੋਗਦਾਨ ਲਈ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।