Bharat Sandesh Online::
Translate to your language
News categories
Usefull links
Google

     

ਪੰਜਾਬੀ ਜਾਗਰਨ ਦੇ 1 ਦਸੰਬਰ2013 ਦੇ ਅੰਕ ਵਿਚ ਸੜਕੀ ਦੁਰਘਟਨਾਵਾਂ ਰੋਕਣ ਲਈ ਛਪੇ ਲੇਖ ਦੇ ਸੁਝਾਵਾਂ ਨੂੰ ਲਾਗੂ ਕਰਨ ਸਬੰਧੀ
17 Dec 2013

http://shikayatnivaranpb.gov.in/citizen/grievance.php?TabID=L

Your Grievance is Registered vide Registration no. CMOFF/E/2013/00339 On 04-12-2013

 

ਸਪੈਸ਼ਲ- 1 ਮਿਤੀ-4 ਦਸੰਬਰ2013

ਸਤਿਕਾਰਯੋਗ ਮੁੱਖ ਮੰਤਰੀ ਜੀ,

ਪੰਜਾਬ, ਚੰਡੀਗੜ੍ਹ।

ਵਿਸ਼ਾ :- ਪੰਜਾਬੀ ਜਾਗਰਨ ਦੇ 1 ਦਸੰਬਰ2013 ਦੇ ਅੰਕ ਵਿਚ ਸੜਕੀ ਦੁਰਘਟਨਾਵਾਂ ਰੋਕਣ ਲਈ ਛਪੇ ਲੇਖ ਦੇ ਸੁਝਾਵਾਂ ਨੂੰ ਲਾਗੂ ਕਰਨ ਸਬੰਧੀ ।

ਸ੍ਰੀ ਮਾਨ ਜੀ,

                   ਬੇਨਤੀ ਹੈ ਪੰਜਾਬੀ ਜਾਗਰਨ ਦੇ 1 ਦਸੰਬਰ2013 ਦੇ ਅੰਕ ਦੇ ਸਪਲੀਮੈਂਟ ਸੰਡੇ ਦੇ ਫੰਡੇ ਵਿਚ ‘ਸੜਕਾਂ ਪਾਉਣ ਕਹਾਣੀ ,ਬਣੋ ਸਮੇਂ ਦੇ ਹਾਣੀ’ ਸਿਰਲੇਖ ਹੇਠ ਛਪਿਆ ਹੈ। ਇੰਟਰਨੈਟ ਉਪਰ ਇਹ ਲੇਖ ਹੇਠ ਲਿਖੇ ਲਿੰਕ ‘ਤੇ ਪੜ ਸਕਦੇ ਹੋ; http://epaper.punjabijagran.com/192284/Supliment/Supplement-Punjabi-jagran-News-1st-December-2013#page/1/1

ਇਸ ਲੇਖ ਵਿਚ ਹੇਠ ਲਿਖੇ ਸੁਝਾਅ ਦਿੱਤੇ ਗਏ ਹਨ,ਜਿਨ੍ਹਾਂ ਨੂੰ ਲਾਗੂ ਕਰਨ ਦੀ ਲੋੜ ਹੈ:-

ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਇਕ ਦਹਾਕੇ ਵਿਚ 30 ਹਜ਼ਾਰ ਪੰਜਾਬੀ ਸੜਕ ਹਾਦਸਿਆਂ ਵਿਚ ਮਰੇ ਜਦ ਕਿ 1980 ਤੋਂ 1990 ਦੇ ਅਤਿਵਾਦ ਸਮੇਂ 25 ਹਜ਼ਾਰ ਪੰਜਾਬੀ ਮਰੇ ਸਨ।ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਦੇ ਵਾਈਸ ਚੇਅਰਮੈਨ ਡਾਕਟਰ ਕਮਲਜੀਤ ਸਿੰਘ ਸੋਈ ਨੇ ਅਨੁਸਾਰ ਪੰਜਾਬ `ਚ ਸਾਲਾਨਾ ਔਸਤਨ 5500 ਵਿਅਕਤੀ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।ਪੰਜਾਬ ਪੁਲੀਸ ਦੇ ਅੰਕੜਿਆਂ ਅਨੁਸਾਰ ਇਸ ਵਰ੍ਹੇ 31 ਅਕਤੂਬਰ ਤੱਕ ਸੂਬੇ ਵਿੱਚ ਕੁੱਲ 4374 ਸੜਕ ਹਾਦਸੇ ਵਾਪਰੇ ਹਨ, ਜਿਨ੍ਹਾਂ `ਚ 2705 ਵਿਅਕਤੀਆਂ ਦੀ ਮੌਤ ਹੋਈ ਜਦਕਿ 3767 ਵਿਅਕਤੀ ਜ਼ਖ਼ਮੀ ਹੋ ਗਏ। ਇਸ ਤਰ੍ਹਾਂ ਪੰਜਾਬ ਵਿੱਚ ਹਰੇਕ ਮਹੀਨੇ ਸੜਕ ਹਾਦਸਿਆਂ ਵਿੱਚ 270 ਵਿਅਕਤੀ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ ਅਤੇ 377 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਜਾਂਦੇ ਹਨ। 15 ਜਾਨਾਂ ਰੋਜ਼ ਜਾ ਰਹੀਆਂ ਹਨ। ਇਨ੍ਹਾਂ ਅੰਕੜਿਆਂ ਅਨੁਸਾਰ ਪਿਛਲੇ ਸਾਲ 54% ਸੜਕੀ ਮੌਤਾਂ ਡਰਾਈਵਰਾਂ ਦੀਆਂ ਗਲਤੀਆਂ ਕਾਰਨ, 36% ਵੱਧ ਸਪੀਡ ਕਰਕੇ, 2% ਸਾਈਕਲਾਂ ਦੀ ਗਲਤੀ ਕਾਰਨ ,2% ਸੜਕਾਂ ਵਿਚ ਨੁਕਸ ਹੋਣ ਕਰਕੇ ਤੇ 1% ਸ਼ਰਾਬ ਪੀ ਕੇ ਗੱਡੀ ਚਲਾਉਣ ਕਰਕੇ ਹੋਈਆਂ।

ਡਰਾਈਵਿੰਗ ਟੈਸਟ ਜਰੂਰੀ:ਕਿਉਂਕਿ ਸਭ ਤੋਂ ਵੱਧ ਦੁਰਘਟਨਾਵਾਂ ਡਰਾਈਵਰਾਂ ਦੀਆਂ ਗਲਤੀਆਂ ਕਾਰਨ ਹੁੰਦੀਆਂ ਹਨ,ਇਸ ਸੜਕੀ ਦੁਰਘਟਨਾਵਾਂ ‘ਤੇ ਕਾਬੂ ਪਾਉਣ ਲਈ ਸਭ ਤੋਂ ਜ਼ਰੂਰੀ ਹੈ ਕਿ ਸਹੀ ਵਿਅਕਤੀਆਂ ਨੂੰ ਸਹੀ ਢੰਗ ਨਾਲ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਜਾਣ। ਅਮਰੀਕਾ ਵਿਚ ਦਫ਼ੳਮਪ;ਤਰਾਂ ਵਿਚ ਮੁਫਤ ਕਿਤਾਬ ਮਿਲਦੀ ਹੈ, ਜਿਸ ਦੇ ਆਧਾਰ ‘ਤੇ ਟੈਸਟ ਲਿਆ ਜਾਂਦਾ ਹੈ। ਇਸ ਟੈਸਟ ਦੀ ਕੋਈ ਫ਼ੀਸ ਨਹੀਂ ਹੁੰਦੀ। ਇਸ ਟੈਸਟ ਦਾ ਉਦੇਸ਼ ਇਹੋ ਹੀ ਹੈ ਕਿ ਡਰਾਈਵਰ ਨੂੰ ਸੜਕਾਂ ਉਪਰ ਲੱਗੇ ਨਿਸ਼ਾਨਾਂ, ਚਿਤਾਵਨੀਆਂ, ਸਪੀਡ ਦੀ ਹੱਦ ਜੋ ਵੱਖ ਵੱਖ ਥਾਵਾਂ ‘ਤੇ ਵੱਖ ਵੱਖ ਹੁੰਦੀ ਹੈ, ਸ਼ਰਾਬ ਦੀ ਖ਼ੂਨ ਵਿਚ ਮਾਤਰਾ ਜਿਸ ਤੋਂ ਵੱਧ ਡਰਾਈਵਰ ਗੱਡੀ ਨਹੀਂ ਚਲਾ ਸਕਦਾ, ਮੋੜ ਕਿਵੇਂ ਕਟਨਾ ਹੈ ਵਗੈਰਾ ਤੋਂ ਜਾਣੂ ਕਰਾਉਣਾ ਹੈ। ਕੰਪਿਊਟਰ ਉਪਰ ਟਚ ਸਕੀਨ ਉਪਰ ਚਾਰ ਉੱਤਰਾਂ ਵਿਚੋਂ ਇਕ ਠੀਕ ਉੱਤਰ ਚੁਣਨਾ ਹੁੰਦਾ ਹੈ। 40 ਪ੍ਰਸ਼ਨਾਂ ਵਿਚੋਂ 32 ਠੀਕ ਹੋਣੇ ਚਾਹੀਦੇ ਹਨ। ਇਸ ਪ੍ਰੀਖਿਆ ਦੇ ਪਾਸ ਕਰਨ ਉਪਰੰਤ ਮਾਮੂਲੀ ਫੀਸ ਲੈ ਕੇ ਲਰਨਿੰਗ ਲਾਇਸੈਂਸ ਮਿਲ ਜਾਂਦਾ ਹੈ। ਇਸ ਲਰਨਿੰਗ ਲਾਇਸੈਂਸ ਨਾਲ ਤੁਸੀਂ ਇਕੱਲੇ ਗੱਡੀ ਨਹੀਂ ਚਲਾ ਸਕਦੇ। ਜਿਸ ਪਾਸ ਡਰਾਈਵਿੰਗ ਲਾਇਸੈਂਸ ਹੋਵੇ ਉਸ ਦਾ ਤੁਹਾਡੇ ਨਾਲ ਅੱਗੇ ਬੈਠਣਾ ਜ਼ਰੂਰੀ ਹੈ। ਇਸ ਪਿੱਛੋਂ ਪੱਕਾ ਲਾਇਸੈਂਸ ਲੈਣ ਲਈ ਗੱਡੀ ਚਲਾ ਕੇ ਟੈਸਟ ਦੇਣਾ ਪੈਂਦਾ ਹੈ। ਇਹ ਟੈਸਟ ਬਹੁਤ ਮੁਸ਼ਕਲ ਹੈ।ਟੈਸਟ ਲੈਣ ਵਾਲਾ ਪਹਿਲਾਂ ਸੜਕ ਤੇ ਕਾਰ ਚਲਾ ਵੇਖ ਕੇ ਦੇਖਦਾ ਹੈ ਕਿ ਕੀ ਸਬੰਧਤ ਵਿਅਕਤੀ ਨੂੰ ਠੀਕ ਢੰਗ ਨਾਲ ਕਾਰ ਚਲਾਉਣੀ ਆਉਂਦੀ ਹੈ।ਇਸ ਤੋਂ ਪਿੱਛੋਂ ,ਉਹ ਰੋਕਾਂ ਲਾ ਕੇ ਕਾਰ/ਟਰੱਕ ਨੂੰ ਉਨ੍ਹਾਂ ਰੋਕਾਂ ਵਿੱਚੋਂ ਪਹਿਲਾਂ ਅੱਗ ਖੜਨ ਤੇ ਫੇਰ ਪਿੱਛੇ ਲਿਆਉਣ ਲਈ ਕਹਿੰਦਾ ਹੈ। ਜੇ ਗੱਡੀ ਇਨ੍ਹਾਂ ਰੋਕਾਂ ਨਾਲ ਜ਼ਰਾ ਜਿੰਨੀ ਵੀ ਖਹਿ ਗਈ ਤਾਂ ਤੁਸੀਂ ਫੇਲ ਹੋ।ਇਹ ਟੈਸਟ ਹੀ ਐਸਾ ਹੈ,ਜਿਸ ਨੂੰ ਪਾਸ ਕਰਨ ਲਈ ਬਹੁਤ ਮੁਸ਼ਕਲ ਆਉਂਦੀ ਹੈ।ਜੇ ਅਸੀਂ ਵੀ ਇਸ ਨੀਤੀ ਨੂੰ ਸਖ਼ਤੀ ਨਾਲ ਲਾਗੂ ਕਰੀਏ ਅੱਧੀਆਂ ਦੁਰਘਟਨਾਵਾਂ ਘੱਟ ਸਕਦੀਆਂ ਹਨ।

ਡਰਾਈਵਿੰਗ ਸਕੂਲ ਖੋਲਣ ਦੀ ਲੋੜ: ਸਭ ਤੋਂ ਵੱਡੀ ਗੱਲ, ਵਿਦੇਸ਼ਾਂ ਵਿਚ ਹਰ ਸ਼ਹਿਰ ਵਿਚ ਡਰਾਈਵਿੰਗ ਸਕੂਲ ਹਨ ਤਾਂ ਜੋ ਸ਼ਹਿਰੀਆਂ ਨੂੰ ਚੰਗੇ ਡਰਾਈਵਰ ਬਣਨ ਦੀ ਟ੍ਰੇਨਿੰਗ ਦਿੱਤੀ ਜਾਵੇ ਪਰ ਪੰਜਾਬ ਵਿਚ ਅਜਿਹੇ ਮਿਆਰੀ ਸਕੂਲ ਨਹੀਂ। ਗ਼ੈਰ-ਮਾਨਤਾ ਪ੍ਰਾਪਤ ਕੇਵਲ ਨਾਂ ਦੇ ਹੀ ਡਰਾਈਵਿੰਗ ਸਕੂਲ ਹਨ।

ਇਸ ਲਈ ਹਰ ਸ਼ਹਿਰ, ਕਸਬੇ ਵਿਚ ਮਿਆਰੀ ਸਕੂਲ ਬਨਾਉਣ ਦੀ ਲੋੜ ਹੈ।

ਰਫ਼ਤਾਰ ‘ਤੇ ਕਾਬੂ ਪਾਉਣ ਦੀ ਲੋੜ:ਦੂਜਾ ਵੱਡਾ ਕਾਰਨ ਵੱਧ ਰਫ਼ਤਾਰ ਦਾ ਹੈ। ਇਸ ਨੂੰ ਰੋਕਣ ਲਈ ਕੈਨੇਡਾ,ਅਮਰੀਕਾ ਆਦਿ ਵਿਚ ਟਰੈਫਿਕ ਪੁਲਿਸ ਵਾਲੇ ਸੜਕਾਂ ‘ਤੇ ਲੁਕ ਕੇ ਰਾਡਾਰ ਲਾ ਕੇ ਬੈਠੇ ਹੁੰਦੇ ਹਨ, ਜਦ ਵੱਧ ਸਪੀਡ ਵਾਲਾ ਕੋਲੋਂ ਲੰਘਦਾ ਹੈ ਤਾਂ ਉਹ ਉਸ ਦੇ ਪਿੱਛੇ ਕਾਰ ਲਾ ਕੇ ਉਸ ਨੂੰ ਘੇਰ ਲੈਂਦੇ ਹਨ ਤੇ ਚਲਾਣ ਕਟਦੇੇ ਹਨ। ਬਹੁਤ ਸਾਰੇ ਚੌਂਕਾਂ ਵਿਚ ਟਰੈਫਿਕ ਲਾਇਟਾਂ ਦੇ ਨਾਲ ਸੀ ਸੀ ਟੀ ਵੀ ਕੈਮਰੇ ਲੱਗੇ ਹੁੰਦੇ ਹਨ, ਜਿਸ ਨਾਲ ਲਾਲ ਬੱਤੀ ਹੋਣ ਪਿੱਛੇ ਜੇ ਕੋਈ ਲੰਘਦਾ ਹੈ ਤਾਂ ਉਸ ਦਾ ਆਪਣੇ ਆਪ ਚਲਾਣ ਹੋ ਜਾਂਦਾ ਹੈ। ਇਸੇ ਤਰ੍ਹਾਂ ਸੜਕਾਂ ਉਪਰ ਵੀ ਕਈ ਥਾਵਾਂ ਤੇ ਵੱਧ ਸਪੀਡ ਵਾਲਿਆਂ ਦੇ ਚਲਾਣ ਕਰਨ ਵਾਲਿਆਂ ਲਈ ਅਜਿਹੇ ਕੈਮਰੇ ਲੱਗੇ ਹੋਏ ਹਨ ।ਦਿੱਲੀ ਤੇ ਕਈ ਹੋਰ ਸ਼ਹਿਰਾਂ ਵਿਚ ਅਜਿਹੀ ਵਿਵਸਥਾ ਹੈ। ਪੰਜਾਬ ਵਿਚ ਅਜਿਹਾ ਕਰਨ ਦੀ ਲੋੜ ਹੈ।

          ਉਨੀਂਦਰਾ ਵੀ ਹਾਦਸਿਆਂ ਦਾ ਇਕ ਕਾਰਨ :ਡਰਾਈਵਰਾਂ ਦਾ ਉਨੀਂਦਰਾ ਵੀ ਹਾਦਸਿਆਂ ਦਾ ਇਕ ਕਾਰਨ ਹੈ। ਅਮਰੀਕਾ ਵਿਚ ਟੈਕਸੀ ਵਾਲੇ ਨੂੰ ਕਾਰਡ ਪਾਉਣਾ ਪੈਂਦਾ ਹੈ, ਇਸ ਕਾਰਡ ਦੇ 12 ਘੰਟੇ ਪਿੱਛੋਂ ਕਾਰ ਆਪਣੇ ਆਪ ਬੰਦ ਹੋ ਜਾਂਦੀ ਹੈ। ਇਸੇ ਤਰ੍ਹਾਂ ਟਰੱਕਾਂ ਤੇ ਹੋਰ ਭਾਰੀਆਂ ਗੱਡੀਆਂ ਦੇ ਡਰਾਈਵਰਾਂ ਹਫ਼ੳਮਪ;ਤੇ ਵਿਚ 70 ਘੰਟੇ ਤੋਂ ਵੱਧ ਗੱਡੀ ਨਹੀਂ ਚਲਾ ਸਕਦੇ। ਹਰ ਡਰਾਈਵਰ ਨੂੰ ਇਕ ਗੱਡੀ ਚਲਾਉਣ ਦਾ ਬਕਾਇਦਾ ਰਿਕਾਰਡ ਰੱਖਣਾ ਪੈਂਦਾ ਹੈ। ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਂਦਾ ਹੈ।

ਬਿਨਾਂ ਲਾਇਸੈਂਸ ਦੇ ਟਰੈਕਟਰ ਚਲਾਉਣ ਦੀ ਹੋਵੇ ਮਨਾਹੀ: ਟੈਕਸੀਆਂ ਟਰੱਕਾਂ ਆਦਿ ਦੀ ਸਮੇਂ ਸਮੇਂ ਵਰਕਸ਼ਾਪਾਂ ਵਿਚ ਚੈਕਿੰਗ ਕੀਤੀ ਜਾਂਦੀ ਹੈ। ਟਰੈਕਟਰ, ਟਰਾਲੀਆਂ ਸੜਕਾਂ ਉਪਰ ਚਲਾਉਣ ਉਪਰ ਪਾਬੰਦੀ ਹੈ। ਭਾਰਤ ਨੂੰ ਬਿਨਾਂ ਲਾਇਸੈਂਸ ਦੇ ਟਰੈਕਟਰ ਚਲਾਉਣ ਦੀ ਮਨਾਹੀ ਕਰਨੀ ਚਾਹੀਦੀ ਹੈ ਤੇ ਟਰਾਲੀਆਂ ਦੀ ਬਾਡੀ ਵੀ ਐਸੀ ਡੀਜ਼ਾਇਨ ਕਰਨੀ ਚਾਹੀਦੀ ਹੈ ਕਿ ਦੂਰੋਂ ਚਾਰ ਚੁਫੇਰੇ ਲੱਗੀਆਂ ਲਾਲ ਪੀਲੀਆਂ ਬੱਤੀਆਂ ਨਜ਼ਰ ਆਉਣ।

          ਹਾਦਸਾ ਗ੍ਰਸਤ ਗੱਡੀਆਂ:ਸਾਡੇ ਜਦ ਟਰੱਕ ਜਾਂ ਬੱਸ ਖਰਾਬ ਹੋ ਜਾਂਦਾ ਹੈ ਤਾਂ ਉਸ ਨੂੰ ਸੜਕ ਉਪਰ ਪਿਆ ਰਹਿਣ ਦਿਤਾ ਜਾਂਦਾ ਹੈ ਤੇ ਰਾਤ ਨੂੰ ਕਾਰਾਂ ਉਨ੍ਹਾਂ ਵਿਚ ਵਜਦੀਆਂ ਹਨ। ਵਿਦੇਸ਼ਾਂ ਵਿਚ ਜਦ ਐਕਸੀਡੈਂਟ ਹੁੰਦਾ ਹੈ ਜਾਂ ਕਾਰ, ਟਰੱਕ ਖਰਾਬ ਹੁੰਦੇ ਹਨ ਤਾਂ ਉਸ ਸਮੇਂ ਪੁਲਿਸ ਨੂੰ 911 ਨੰਬਰ ਫੋਨ ਕਰਨ ‘ਤੇ ਉਹ ਫੌਰਨ ਹਾਜਰ ਹੋ ਕੇ ਤੁਹਾਡੀ ਸਹਾਇਤਾ ਕਰਦੀ ਹੈ। ਸੜਕਾਂ ਦੇ ਨਾਲ ਨਾਲ ਪੀਲੀ ਲਾਇਨ ਦੇ ਬਾਹਰ ਗੱਡੀਆਂ ਖੜ੍ਹੀਆਂ ਕਰਨ ਦੀ ਵਿਵਸਥਾ ਹੈ।ਸਾਨੂੰ ਵੀ ਸੜਕਾਂ ਦੇ ਨਾਲ ਗੱਡੀਆਂ ਖੜੀਆਂ ਕਰਨ ਲਈ ਜਗਾਹ ਬਨਾਉਣੀ ਚਾਹੀਦੀ ਹੈ ਤੇ ਪੁਲਿਸ ਨੂੰ ਸਹਾਇਤਾ ਲਈ ਕਾਨੂੰਨੀ ਤੌਰ ‘ਤੇ ਪਾਬੰਦੀ ਹੋਣਾ ਚਾਹੀਦਾ ਹੈ।

          ਓਵਰਲੋਡਿੰਗ:ਸਾਡੇ ਪ੍ਰਾਲੀ, ਤੂੜੀ, ਫੱਕ ਵਗੈਰਾ ਨਾਲ ਟਰਾਲੀਆਂ ਅਤੇ ਕਈ ਵੇਰ ਟਰੱਕ ਏਨੇ ਲੱਦੇ ਹੁੰਦੇ ਹਨ ਕਿ ਉਹ ਸਾਰੀ ਸੜਕ ਘੇਰ ਲੈਂਦੇ ਹਨ ਤੇ ਸੜਕੀ ਦੁਰਘਟਨਾ ਦਾ ਕਾਰਨ ਬਣਦੇ ਹਨ। ਅਮਰੀਕਾ ਵਿਚ ਆਮ ਤੌਰ ਤੇ ਅਜਿਹਾ ਨਹੀਂ ਹੁੰਦਾ ਪਰ ਜੇ ਲੋੜ ਪੈ ਹੀ ਜਾਵੇ ਤਾਂ ਉਸ ਦੇ ਅਗਲੇ ਪਾਸੇ ਪੀਲੀਆਂ ਬੱਤੀਆਂ ਅਤੇ ਪਿਛਲੇ ਲਾਲ ਬੱਤੀਆਂ ਦਾ ਜਗਣਾ ਲਾਜ਼ਮੀ ਹੇ ਅਤੇ ਉਸ ਉਪਰ ਵਾਇਲਡ ਲੋਡ ਦਾ ਫੱਟਾ ਲੱਗਾ ਹੁੰਦਾ ਹੈ। ਕੁਝ ਹਾਲਤਾਂ ਵਿਚ ਅਜਿਹੀ ਗੱਡੀ ਦੇ ਅੱਗੇ ਵਿਸ਼ੇਸ਼ ਗੱਡੀ ਲਾਇਟਾਂ ਲਾ ਕੇ ਸੜਕ ਉਪਰ ਚਲ ਰਹੀ ਟਰੈਫਿਕ ਨੂੰ ਸਾਵਧਾਨ ਵੀ ਕਰਦੀ ਹੈ। ਅਜਿਹੀ ਵਿਵਸਥਾ ਭਾਰਤ ਵਿਚ ਵੀ ਹੋਣੀ ਚਾਹੀਦੀ ਹੈ।

          ਲਿੰਕ ਸੜਕਾਂ ਉਪਰ ਰੁਕਣ ਦੇ ਸੰਕੇਤ:ਜਦ ਮੁੱਖ ਸੜਕ ਜਿਸ ਉਪਰ ਟਰੈਫਿਕ ਬੜੀ ਤੇਜ ਚਲ ਰਹੀ ਹੁੰਦੀ ਹੈ, ਪਾਸਿਆਂ ਤੋਂ ਸੜਕਾਂ ਰਲਦੀਆਂ ਹਨ ਤਾਂ ਵਿਦੇਸ਼ਾਂ ਵਿਚ ਸਟਾਪ ਦਾ ਬੋਰਡ ਲੱਗਾ ਹੁੰਦਾ ਹੈ। ਭਾਵੇਂ ਸੜਕ ਖਾਲੀ ਹੋਵੇ। ਡਰਾਈਵਰ ਨੂੰ ਕਾਰ/ਟਰੱਕ ਖੜਾ ਕਰਨਾ ਹੀ ਪੈਂਦਾ ਹੈ, ਜੇ ਨਾ ਕਰੇ ਤਾਂ ਚਲਾਨ ਹੈ। ਸਾਡੇ ਅਜਿਹੇ ਸਟਾਪ ਦੇ ਬੋਰਡ ਨਹੀਂ ਹਨ, ਜਿਸ ਕਾਰਨ ਪਾਸਿਆਂ ਤੋਂ ਆ ਰਹੀਆਂ ਗੱਡੀਆਂ ਮੇਨ ਸੜਕ ਉਪਰ ਆ ਕੇ ਟਕਰਾ ਜਾਂਦੀਆਂ ਹਨ।

ਜੁੜੋ ਇੰਟਰਨੈੱਟ ਨਾਲ: ਵਿਦੇਸ਼ਾਂ ਵਿਚ ਸਾਡੇ ਵਾਂਗ ਕਿਸੇ ਚੌਂਕ ਵਿਚ ਪੁਲਿਸ ਨਹੀਂ ਹੁੰਦੀ। ਹਰੇਕ ਪਾਸ ਕਾਰ ਹੁੰਦੀ ਹੈ, ਜਿਸ ਵਿਚ ਆਧੁਨਿਕ ਕੈਮਰੇ ਹੁੰਦੇ ਹਨ। ਵੱਧ ਸਪੀਡ ਚੈਕ ਕਰਕੇ ਚਲਾਣ ਕਰਨ ਦੇ ਉਪਕਰਣ ਹੁੰਦੇ ਹਨ। ਇੰਟਰਨੈੱਟ ਉਪਰ ਉਹ ਡਰਾਈਵਿੰਗ ਲਾਇਸੈਂਸ ਵਗੈਰਾ ਚੈਕ ਕਰਨ ਦਾ ਪ੍ਰਬੰਧ ਹੁੰਦਾ। ਕਿਸੇ ਦੀ ਜੁਰਅਤ ਨਹੀਂ ਕਿ ਉਨ੍ਹਾਂ ਸਾਹਮਣੇ ਕਾਨੂੰਨ ਦੀ ਉਲੰਘਣਾ ਕਰ ਸਕੇ। ਭਾਵੇਂ ਗਵਰਨਰ ਹੋਵੇ ਤੇ ਭਾਵੇਂ ਸੁਪਰੀਮ ਕੋਰਟ ਦਾ ਜੱਜ ਹੋਵੇ ।ਜੇ ਉਸ ਨੇ ਟਰੈਫਿਕ ਦੀ ਉਲੰਘਣਾ ਕੀਤੀ ਹੈ ਤਾਂ ਉਨ੍ਹਾਂ ਦੇ ਨੋਟਿਸ ਵਿਚ ਆ ਗਿਆ ਤਾਂ ਉਹ ਉਸ ਦਾ ਜਰੂਰ ਚਲਾਣ ਕਰਨਗੇ, ਜੇ ਨਹੀਂ ਕਰਦੇ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਹੋਵੇਗੀ। ਸਾਡੇ ਵੀ ਉਨ੍ਹਾਂ ਪੁਲਿਸ ਕਰਮਚਾਰੀਆਂ ਵਿਰੁਧ ਕਾਰਵਾਈ ਹੋਣੀ ਚਾਹੀਦੀ ਹੈ, ਜਿਹੜੇ ਆਪਣੀ ਡਿਊਟੀ ਨਹੀਂ ਨਿਭਾਉਂਦੇ। ਇਹ ਯੁੱਗ ਵਿਗਿਆਨ ਦਾ ਹੈ। ਅਸੀਂ ਤਰਕਸ਼ੀਲ ਬਣੀਏ। ਸਮੇਂ ਦੇ ਹਾਣੀ ਬਣੀਏ। ਹੋਣੀ ਨੂੰ ਦੋਸ਼ ਦੇਣ ਦੀ ਥਾਂ ‘ਤੇ ਸੜਕੀ ਦੁਰਘਟਨਾਵਾਂ ਦੇ ਕਾਰਨ ਲਭ ਕੇ ਇਨ੍ਹਾਂ ਦਾ ਉਪਾਅ ਕਰਕੇ ਇਨ੍ਹਾਂ ਘਟਨਾਵਾਂ ਵਿਚ ਭਾਰੀ ਕਮੀ ਆ ਸਕਦੀ ਹੈ।

ਕ੍ਰਿਪਾ ਕਰਕੇ ਇਸ ਲੇਖ ਵਿਚ ਦਿਤੇ ਸੁਝਾਆਂ ਨੂੰ ਲਾਗੂ ਕਰਨ ਦੀ ਖੇਚਲ ਕੀਤੀ ਜਾਵੇ ਜੀ

ਕ੍ਰਿਪਾ ਕਰਕੇ ਇਸ ਦੀ ਪਹੁੰਚ ਰਸੀਦ ਭੇਜੀ ਜਾਵੇ। ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ।

ਆਪ ਜੀ ਦਾ ਵਿą