Bharat Sandesh Online::
Translate to your language
News categories
Usefull links
Google

     

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸੜਕੀ ਦੁਰਘਟਨਾਵਾਂ ਰੋਕਣ ਸੰਬੰਧੀ ਪੱਤਰ ਨੰ: 2806 ਮਿਤੀ 12-01-2009 ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਸ ਸਮੇਂ ਦੇ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ, ਪੀ.ਡਵਲਿਊ.ਡੀ. ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਹੋਰਨਾਂ ਨੂੰ ਲਿਖੇ ਗਏ ਪਤਰ ਸਬੰਧੀ ।
17 Dec 2013

http://shikayatnivaranpb.gov.in/citizen/grievance.php?TabID=L

Your Grievance is Registered vide Registration no. CMOFF/E/2013/00340 On 04-12-2013

 

04-12-2013

ਸਪੈਸ਼ਲ- 2 ਮਿਤੀ-4 ਦਸੰਬਰ2013

ਸਤਿਕਾਰਯੋਗ ਮੁੱਖ ਮੰਤਰੀ ਜੀ,

ਪੰਜਾਬ, ਚੰਡੀਗੜ੍ਹ।

ਵਿਸ਼ਾ :- ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸੜਕੀ ਦੁਰਘਟਨਾਵਾਂ ਰੋਕਣ ਸੰਬੰਧੀ ਪੱਤਰ ਨੰ: 2806 ਮਿਤੀ 12-01-2009 ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਸ ਸਮੇਂ ਦੇ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ, ਪੀ.ਡਵਲਿਊ.ਡੀ. ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਹੋਰਨਾਂ ਨੂੰ ਲਿਖੇ ਗਏ ਪਤਰ ਸਬੰਧੀ

ਸ੍ਰੀ ਮਾਨ ਜੀ,

                    ਉਪਰੋਕਤ ਪਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਪਿੱਠ ਅੰਕਣ ਨੰਬਰ ਐੱਮ.ਏ-1(2)/952 ਮਿਤੀ 17-02-2009 ਰਾਹੀਂ, ਐੱਸ.ਐੱਸ.ਪੀ., ਅੰਮ੍ਰਿਤਸਰ, ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ ਤੇ ਜਿਲ੍ਹਾ ਟਰਾਂਸਪੋਟਰ ਅਫ਼ੳਮਪ;ਸਰ, ਅੰਮ੍ਰਿਤਸਰ ਨੂੰ ਭੇਜਿਆ ਗਿਆ ਸੀ। ਇਸ ਪੱਤਰ ਵਿੱਚ ਉਨ੍ਹਾਂ ਨੇ ਇਨ੍ਹਾਂ ਅਧਿਕਾਰੀਆਂ

ਨੂੰ ਲਿਖਿਆ ਸੀ “ਉਪਰੋਕਤ ਵਿਸ਼ੇ ਸੰਬੰਧੀ ਡਾ. ਚਰਨਜੀਤ ਸਿੰਘ ਗੁਮਟਾਲਾ ਸਰਪ੍ਰਸਤ, ਅੰਮ੍ਰਿਤਸਰ ਵਿਕਾਸ ਮੰਚ, 253 ਅਜੀਤ ਨਗਰ, ਅੰਮ੍ਰਿਤਸਰ ਵਲੋਂ ਪ੍ਰਾਪਤ ਹੋਏ ਪੱਤਰ ਨੰਬਰ 2806 ਮਿਤੀ 12-01-2009 ਦੀ ਫੋਟੋਸਟੈਟ ਕਾਪੀ ਭੇਜੀ ਜਾਂਦੀ ਹੈ ਕਿ ਇਸ ਵਿੱਚ ਟਰੈਫ਼ਿੳਮਪ;ਕ ਸਮੇਂ ਹੋ ਰਹੀਆਂ ਬੇਨਿਯਮੀਆਂ ਬਾਰੇ ਦਿੱਤੇ ਗਏ ਸੁਝਾਓ ਕਾਫੀ ਸਲਾਹੁਣ ਯੋਗ ਹਨ। ਦਫ਼ੳਮਪ;ਤਰ ਦਾ ਵਿਚਾਰ ਹੈ ਕਿ ਇਨ੍ਹਾਂ ਸੁਝਾਵਾਂ ਨੂੰ ਵਿਚਾਰਦਿਆਂ ਇਨ੍ਹਾਂ ਅਨੁਸਾਰ ਕਾਰਵਾਈ ਕਰਨ ਨਾਲ ਟਰੈਫ਼ਿਕ ਨਿਯਮਤ ਹੋ ਸਕਦੀ ਹੈ ਅਤੇ ਸੜਕੀ ਦੁਰਘਟਨਾਵਾਂ ਘੱਟ ਹੋ ਸਕਦੀਆਂ ਹਨ। ਇਸ ਲਈ ਇਨ੍ਹਾਂ ਸੁਝਾਵਾਂ ਨੂੰ ਲਾਗੂ ਕਰਨ ਲਈ ਢੁੱਕਵੀਂ ਕਾਰਵਾਈ ਕੀਤੀ ਜਾਵੇ ਅਤੇ ਕੀਤੀ ਗਈ ਕਾਰਵਾਈ ਬਾਰੇ ਇਸ ਦਫ਼ਤਰ ਨੂੰ ਜਾਣੂ ਕਰਵਾਇਆ ਜਾਵੇ। ਇਸ ਤੋਂ ਇਲਾਵਾ ਦਫ਼ਤਰ ਦਾ ਇਹ ਵੀ ਵਿਚਾਰ ਹੈ ਕਿ ਟਰੈਫ਼ਿਕ ਨਿਯਮ ਲਾਗੂ ਕਰਕੇ ਨਿਯਮਤ ਕਰਨ ਅਤੇ ਟਰੈਫ਼ਿਕ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਕਮੇਟੀ ਗਠਿਤ ਕੀਤੀ ਜਾਵੇ। ਇਸ ਬਾਰੇ ਆਪਣੀ ਟਿਪਣੀ 7ਦਿਨਾਂ ਦੇ ਅੰਦਰ ਅੰਦਰ ਭੇਜੋ”।ਪਰ ਅਫ਼ਸੋਸ ਦੀ ਗਲ ਹੈ ਕਿ 5 ਸਾਲ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਸੁਝਾਵਾਂ ਵਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ।

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ ਵਿਚਾਰ ਬਿਲਕੁਲ ਠੀਕ ਹੈ ਕਿ ਟਰੈਫ਼ਿਕ ਨਿਯਮ ਲਾਗੂ ਕਰਨ, ਅਤੇ ਟਰੈਫ਼ਿਕ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਜਿਲੇ ਵਿਚ ਕਮੇਟੀ ਗਠਤ ਕਰਨ ਦੀ ਲੋੜ ਹੈ।____________________________________________________

ਇਸ ਪੱਤਰ ਦੇ ਕੁਝ ਸੁਝਾਅ ਹੇਠ ਲਿਖੇ ਅਨੁਸਾਰ ਹਨ: -1. ਭਾਰਤ ਦੀਆਂ ਸੜਕਾਂ ਨੂੰ ਖੂਨੀ ਸੜਕਾਂ (ਕਿਲ਼ਰ ਰੋਡਜ਼) ਕਹਿ ਕੇ ਵੀ ਸੱਦਿਆ ਜਾਂਦਾ ਹੈ। ਦੁਨੀਆਂ ਦੇ ਉਨੱਤ ਦੇਸ਼ਾਂ ਵਿੱਚ ਮਿਆਰੀ ਅਤੇ ਪਾਰਦਸ਼ਤਾ ਵਾਲੀ ਟਰੈਫ਼ਿਕ ਪ੍ਰਣਾਲੀ ਦਾ ਬਹੁਤ ਵੱਡਾ ਯੋਗਦਾਨ ਹੈ। ਜੇ ਭਾਰਤ ਵੀ ਵਿਦੇਸ਼ਾਂ ਵਾਂਗ ਟਰੈਫ਼ਿਕ ਨਿਯਮਾਂ ਅਤੇ ਡਰਾਈਵਿੰਗ ਲਾਇਸੈਂਸ ਸਿਸਟਮ ਨੂੰ ਸਾਫ ਸੁਥਰਾ ਤੇ ਕਾਰਗਰ ਬਨਾਉਣ ਉਪਰ ਸੰਜੀਦਗੀ ਨਾਲ ਧਿਆਨ ਦੇਵੇ ਤਾਂ ਦੇਸ਼ ਦੀ ਖ਼ੁਸ਼ਹਾਲੀ ਦੇ ਨਾਲ ਨਾਲ ਸੜਕੀ ਦੁਰਘਟਨਾਵਾਂ ਦੀ ਗਿਣਤੀ ਵਿੱਚ ਕਾਫੀ ਹੱਦ ਤੱਕ ਕਮੀ ਆ ਸਕਦੀ ਹੈ।ਚੰਡੀਗੜ੍ਹ ਵਿੱਚ ਟਰੈਫ਼ਿੳਮਪ;ਕ ਨਿਯਮ ਸਖ਼ਤੀ ਨਾਲ ਲਾਗੂ ਹਨ ਪਰ ਇਸ ਦੇ ਨਾਲ ਲੱਗਦੇ ਪੰਜਾਬ ਦੇ ਸ਼ਹਿਰ ਮੁਹਾਲੀ ਵਿੱਚ ਬਾਕੀ ਪੰਜਾਬ ਵਾਂਗ ਟਰੈਫ਼ਿੳਮਪ;ਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕੰਨ ਪਾੜਵੇ ਪ੍ਰੈਸ਼ਰ ਹਾਰਨ, ਥ੍ਰੀਵੀਲਰਾਂ ਵਲੋਂ ਮਿੱਟੀ ਦੇ ਤੇਲ ਦੀ ਵਰਤੋਂ ਕਾਰਨ ਕਾਲਾ ਸਿਆਹ ਧੂੰਆਂ ਛੱਡਣਾ, ਥ੍ਰੀਵੀਲਰਾਂ ਵਿੱਚ ਕੁੱਕੜਾਂ ਵਾਂਗ ਲੱਦੇ ਸਕੂਲੀ ਬੱਚੇ ਅਤੇ ਸਵਾਰੀਆਂ, ਬਿਨਾਂ ਨੰਬਰ ਅਤੇ ਹੈੱਡ ਲਾਇਟਾਂ ਤੋਂ ਚਲਦੇ ਥ੍ਰੀਵੀਲਰਾਂ, ਟਰੈਕਟਰ ਟਰਾਲੀਆਂ, ਘੜੁੱਕੇ, ਟਰੱਕਾਂ ਵਿੱਚ ਡਬਲ ਡੈਕਰ ਬਣਾ ਕੇ ਲੱਦੀਆਂ 100-100 ਸਵਾਰੀਆਂ, ਗੈਰ ਕਾਨੂੰਨੀ ਤੌਰ ‘ਤੇ ਸਮਾਨ ਢੋਂਦੇ ਕੰਡਮ ਟਰੈਕਟਰ ਟਰਾਲੀ ਅਤੇ ਘੜੁੱਕੇ, ਓਵਰ ਸਪੀਡ ਵਿੱਚ ਚਲਦੀਆਂ ਗੱਡੀਆਂ, ਮੋਟਰ ਸਾਈਕਲਾਂ ‘ਤੇ ਚਾਰ-ਚਾਰ ਸਵਾਰੀਆਂ ਦਾ ਬੈਠਣਾ ਆਦਿ ਵੇਖ ਕੇ ਇਹੋ ਪ੍ਰਭਾਵ ਪੈਂਦਾ ਹੈ ਕਿ ਟ੍ਰੈਫਿਕ ਪੁਲੀਸ ਵਾਲੇ ਆਪਣੀ ਡਿਉਟੀ ਨਹੀਂ ਨਿਭਾਅ ਰਹਿ।ਇਸ ਲਈ ਸਟਰਿੰਗ ਅਪਰੇਸ਼ਨ ਕਰਕੇ ਜਾਂ ਵੀਡੀਓ ਗ੍ਰਾਫੀ ਰਾਹੀ, ਅਣਗਹਿਲੀ ਕਰਨ ਵਾਲੇ ਅਫ਼ੳਮਪ;ਸਰਾਂ ਵਿਰੁਧ ਬਣਦੀ ਵਿਭਾਗੀ ਕਾਰਵਾਈ ਕਰਨ ਦੀ ਲੋੜ ਹੈ।ਇਸੇ ਤਰ੍ਹਾਂ ਡਿਊਟੀ ਵਿੱਚ ਵਿਘਨ ਪਾਉਣ ਵਾਲੇ ਸਿਆਸਤਦਾਨਾਂ ਵਿਰੁਧ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਹੈ।

2ਸੜਕ ਦੁਰਘਟਨਾਵਾਂ ਵਿੱਚ ਇੱਕ ਅਹਿਮ ਕਾਰਨ ਨਿਯਮਾਂ ਦੀ ਉਲੰਘਣਾਂ ਕਰਕੇ ਅਣਸਿਖਿਅਤ ਵਿਅਕਤੀਆਂ ਨੂੰ ਡਰਾਈਵਿੰਗ ਲਾਇਸੈਂਸ ਦੇਣਾ ਹੈ।ਇਸ ਲਈ ਜ਼ਰੂਰੀ ਹੈ ਕਿ ਲਿਖਤੀ ਟੈਸਟ ਲੈ ਕੇ ਹੀ ਲਰਨਰ ਦਾ ਲਾਇਸੈਂਸ ਜਾਰੀ ਕੀਤਾ ਜਾਵੇ ਅਤੇ ਉਸ ਤੋਂ ਪਿੱਛੋਂ ਸੰਬੰਧਿਤ ਅਧਿਕਾਰੀ ਡਰਾਈਵਿੰਗ ਟੈਸਟ ਲੈ ਕੇ ਹੀ ਪੂਰਾ ਲਾਇਸੈਂਸ ਜਾਰੀ ਕਰੇ।

3. ਦਿੱਲੀ ਅਤੇ ਹੋਰ ਸੂਬਿਆਂ ਦੀ ਤਰ੍ਹਾਂ ਪੰਜਾਬ ਵਿੱਚ ਵੀ ਸਿਗਨਲ ਵਾਲੀਆਂ ਲਾਈਟਾਂ ਦੇ ਨਾਲ ਸੀ ਸੀ ਟੀ ਵੀ ਕੈਮਰੇ ਲੱਗੇ ਹੋਣੇ ਚਾਹੀਦੇ ਹਨ ਤਾਂ ਜੋ ਲਾਲ ਬੱਤੀ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਹੋ ਸਕਣ।ਇਸੇ ਤਰ੍ਹਾਂ ਵੱਧ ਸਪੀਡ ਵਾਲਿਆ ਦੇ ਆਪਣੇ ਆਪ ਚਲਾਣ ਕਰਨ ਲਈ ਸੜਕਾਂ ੳੋਪਰ ਸੀ ਸੀ ਟੀ ਕੈਮਰਿਆਂ ਦੀ ਲੋੜ ਹੈ।

4 ਵਿਦੇਸ਼ਾਂ ਵਾਂਗ ਟਰੈਫ਼ਿੳਮਪ;ਕ ਨਿਯਮਾਂ ਦੀ ਉਲੰਘਣਾਂ ਕਰਨ ਦੀ ਸੂਰਤ ਵਿੱਚ ਜੁਰਮਾਨੇ ਦੇ ਨਾਲ-ਨਾਲ ਡਰਾਈਵਿੰਗ ਲਾਇਸੈਂਸ ਖੁਸਣ ਦੀ ਵੀ ਵਿਵਸਥਾ ਹੋਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਜਿੱਥੇ ਸ਼ਰਾਬ ਪੀ ਕੇ ਗੱਡੀ ਚਲਾਉਣ ਆਦਿ ਵਰਗੀਆਂ ਗਲਤੀਆਂ ਨਹੀਂ ਕਰਨਗੇ ਉੱਥੇ ਟਰੈਫ਼ਿਕ ਨਿਯਮਾਂ ਦੀ ਵੀ ਲੋਕ ਪਾਲਣਾ ਕਰਨਗੇ।

5. ਵਿਦੇਸ਼ਾਂ ਵਿੱਚ ਸੜਕ ਉੱਪਰ ਕੋਈ ਗੱਡੀ ਖੜੀ ਨਹੀਂ ਕੀਤੀ ਜਾਂਦੀ। ਸੜਕ ਦੇ ਨਾਲ-ਨਾਲ ਪੀਲੀ ਲਾਇਨ ਲਾ ਕੇ ਗੱਡੀਆਂ ਦੇ ਖੜੀਆਂ ਕਰਨ ਲਈ ਵੱਖਰੀ ਜਗ੍ਹਾ ਹੁੰਦੀ ਹੈ। ਭਾਰਤ ਵਿੱਚ ਸੜਕ ਉੱਪਰ ਹੀ ਟਰੱਕ, ਬੱਸਾਂ ਅਤੇ ਹੋਰ ਗੱਡੀਆਂ ਖੜੀਆਂ ਹੁੰਦੀਆਂ ਹਨ। ਹਨ੍ਹੇਰੇ ਵਿੱਚ ਜਾਂ ਧੁੰਦ ਵਿੱਚ ਸੜਕਾਂ ਉੱਪਰ ਖੜ੍ਹੀਆਂ ਗੱਡੀਆਂ ਅਕਸਰ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ। ਇਸ ਲਈ ਭਾਰਤ ਵਿੱਚ ਗੱਡੀਆਂ ਖੜੀਆਂ ਕਰਨ ਲਈ ਵੱਖਰੀ ਜਗ੍ਹਾ ਹੋਣੀ ਚਾਹੀਦੀ ਹੈ।

6.ਲੀਡਰਾਂ ਅਤੇ ਅਫਸਰਸ਼ਾਹੀ ਦੀਆਂ ਲਾਲ ਬੱਤੀਆਂ ਅਤੇ ਹੂਟਰ ਵੀ ਸੜਕੀ ਆਵਾਜਾਈ ਨੂੰ ਪ੍ਰਭਾਵਿਤ ਕਰਨ ਵਿੱਚ ਪਿੱਛੇ ਨਹੀਂ। ਇਹ ਸਪੀਡ ਲਿਮਟ ਦੀ ਵੀ ਉਲੰਘਣਾਂ ਕਰਦੀਆਂ ਹਨ। ਭਾਰਤ ਨੂੰ ਛੱਡ ਕੇ ਹੋਰ ਕਿਸੇ ਵੀ ਦੇਸ਼ ਵਿੱਚ ਇਹ ਅਵਸਥਾ ਨਹੀਂ। ਇਹ ਬਰਾਬਰਤਾ ਦੇ ਕਾਨੂੰਨ ਦੀ ਉਲੰਘਣਤਾ ਹੈ ਇਸ ਲਈ ਮੰਤਰੀਆਂ, ਸਿਆਸਤਦਾਨਾਂ ਅਤੇ ਅਫਸਰਾਂ ਆਦਿ ਨੂੰ ਲਾਲ ਬੱਤੀਆਂ ਅਤੇ ਹੂਟਰਾਂ ਦੀ ਵਰਤੋਂ ਉੱਪਰ ਪਾਬੰਦੀ ਹੋਣੀ ਚਾਹੀਦੀ ਹੈ। ਉਹ ਵੀ ਆਮ ਲੋਕਾਂ ਵਾਂਗ ਵਿਚਰਨ ਤਾਂ ਜੋ ਉਨ੍ਹਾਂ ਨੂੰ ਵੀ ਲੋਕਾਂ ਦੀਆਂ ਤਕਲੀਫਾਂ ਬਾਰੇ ਧਿਆਨ ਹੋ ਸਕੇ। ਅਮਰੀਕਾ ਕੈਨੇਡਾ ਵਿੱਚ ਮੰਤਰੀ, ਐੱਮ.ਪੀ. ਆਪਣੀਆਂ ਗੱਡੀ ਆਪ ਚਲਾਉਂਦੇ ਹਨ। ਪੰਜਾਬ ਵਿੱਚ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਆਪਣੀ ਗੱਡੀ ਆਪ ਚਲਾਉਂਦਾ ਹੈ।

7 ਭਾਰੀਆਂ ਗੱਡੀਆਂ (Heavy Vehicles ) ਭਾਰਤ ਵਿੱਚ ਸੜਕੀ ਦੁਰਘਟਨਾਵਾਂ ਦਾ ਵੱਡਾ ਸਾਧਨ ਹਨ। ਇਸਦਾ ਕਾਰਨ ਹਨ ਨਸ਼ੇ, ਉਨੀਂਦਰ, ਓਵਰ ਲੋਡ, ਸੜਕਾਂ ਅਤੇ ਗੱਡੀਆਂ ਦੀ ਮਾੜੀ ਹਾਲਤ। ਅਮਰੀਕਾ, ਕੈਨੇਡਾ ਵਿੱਚ ਭਾਰੀ ਗੱਡੀਆਂ (Heavy Vehicles ) ਦੇ ਡਰਾਈਵਰ ਇੱਕ ਹਫ਼ਤੇ ਵਿੱਚ 70 ਘੰਟਿਆਂ ਤੋਂ ਵੱਧ ਸਮਾਂ ਟਰੱਕ ਨਹੀਂ ਚਲਾ ਸਕਦੇ। ਨਸ਼ੇ ਦੀ ਵੀ ਵੱਧ ਤੋਂ ਵੱਧ ਲਿਮਟ ਹੈ ਜੋ ਡਰਾਈਵਰ ਦੀ ਸਮਰਥਾ ਨੂੰ ਪ੍ਰਭਾਵਿਤ ਨਹੀਂ ਕਰਦੀ। ਲੋਡ ਵੀ ਮਿੱਥੀ ਹੱਦ ਤੋਂ ਉੱਪਰ ਨਹੀਂ ਲੱਦਿਆ ਜਾ ਸਕਦਾ। ਗੱਡੀ ਦੀ ਵੀ ਰੋਜ਼ਾਨਾ ਦੇਖ ਰੇਖ ਲਾਜ਼ਮੀ ਹੈ। ਓਵਰ ਲੋਡ ਅਤੇ ਓਵਰ ਸਾਇਜ਼ ਲੋਡ ਲਈ ਵਿਸ਼ੇਸ਼ ਪ੍ਰਮਿਟ ਲੈਣਾ ਪੈਂਦਾ ਹੈ। ਅਜਿਹਾ ਪ੍ਰਮਿਟ ਜਾਰੀ ਕਰਨ ਸਮੇਂ ਅਧਿਕਾਰੀ ਗੱਡੀ ਦਾ ਸੜਕ ਉੱਪਰ ਚਲਣ ਦਾ ਸਮਾਂ, ਰੂਟ ਅਤੇ ਸੜਕ ਦੀ ਹਾਲਤ ਆਦਿ ਵੇਖਦਾ ਹੈ। ਪਰ ਭਾਰਤ ਵਿੱਚ ਫੱਕ, ਤੂੜੀ, ਪਰਾਲੀ ਅਤੇ ਹੋਰ ਚੀਜ਼ਾਂ ਨਾਲ ਟਰੱਕ, ਟਰਾਲੀਆਂ ਏਨੀਆਂ ਲੱਦੀਆਂ ਹੁੰਦੀਆਂ ਹਨ ਕਿ ਉਹ ਸਾਰੀ ਸੜਕ ਹੀ ਘੇਰ ਲੈਂਦੀਆਂ ਹਨ ਅਤੇ ਅਕਸਰ ਸੜਕੀ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ। ਵਿਦੇਸ਼ਾਂ ਵਿੱਚ ਜੇਕਰ ਕੋਈ ਗੱਡੀ ਓਵਰ ਲੋਡ ਜਾਂ ਓਵਰ ਸਾਇਜ਼ ਲੋਡ ਲੈ ਕੇ ਜਾ ਰਿਹਾ ਹੇ ਤਾਂ ਉਸ ਦੇ ਅਗਲੇ ਪਾਸੇ ਪੀਲੀਆਂ ਬੱਤੀਆਂ ਤੇ ਪਿਛਲੇ ਪਾਸੇ ਲਾਲ ਬੱਤੀਆਂ ਦਾ ਜਗਣਾ ਲਾਜ਼ਮੀ ਹੈ ਅਤੇ ਉਸ ਉਪਰ (Wild Load ) ਦਾ ਫੱਟਾ ਵੀ ਲਾਇਆ ਹੁੰਦਾ ਹੈ। ਕੁਝ ਹਾਲਤਾਂ ਵਿੱਚ ਤਾਂ ਅਜਿਹੇ ਵੈਹੀਕਲ ਦੇ ਅੱਗੇ ਇੱਕ ਸਪੈਸ਼ਲ ਗੱਡੀ ਲਾਇਟਾਂ ਲਾ ਕੇ ਸੜਕ ਉਪਰ ਚਲ ਰਹੀ ਟਰੈਫ਼ਿੳਮਪ;ਕ ਨੂੰ ਸਾਵਧਾਨ ਵੀ ਕਰਦੀ ਹੈ। ਅਜਿਹੀ ਵਿਵਸਥਾ ਭਾਰਤ ਵਿੱਚ ਵੀ ਹੋਣੀ ਚਾਹੀਦੀ ਹੈ।

8ਸੜਕਾਂ ਦੇ ਨਾਲ-ਨਾਲ ਵਪਾਰਕ ਅਦਾਰੇ ਧੜਾ-ਧੜ ਖੁਲ ਰਹੇ ਹਨ। ਜਿੱਥੇ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਹੁੰਦਾ। ਇਹ ਸਾਰੇ ਅਦਾਰੇ ਸੜਕ ਤੋਂ ਹੱਟਵੇਂ ਬਣਨੇ ਚਾਹੀਦੇ ਹਨ ਜਿੱਥੇ ਲੋੜੀਂਦੀ ਪਾਰਕਿੰਗ ਦਾ ਪ੍ਰਬੰਧ ਹੋਵੇ।

8ਅੰਮ੍ਰਿਤਸਰ ਸਮੇਤ ਪੰਜਾਬ ਦੀਆਂ ਸੜਕਾਂ ਉੱਪਰ ਲੋੜੀਂਦੀਆਂ ਟਰੈਫ਼ਿ ਸਾਇਨ ਨਹੀਂ ਹਨ ਜਿਵੇਂ ਕਿ ਅੱਗੇ ਸਪੀਡ ਬ੍ਰੇਕ ਹੈ, ਹੌਲੀ ਚਲੋ, ਤੰਗ ਪੁੱਲ ਹੈ, ਬੱਸ ਸਟਾਪ, ਥ੍ਰੀਵੀਲਰ ਸਟਾਪ ਆਦਿ ਦਾ ਕੋਈ ਨਿਸ਼ਾਨ ਨਹੀਂ ਹੈ ਤੇ ਨਾ ਹੀ ਇਹ ਸਟਾਪ ਹਨ।

9ਲਿੰਕ ਰੋਡ ਅਤੇ ਮੇਨ ਰੋਡ ਉੱਪਰ ਗੱਡੀਆਂ ਜਦ ਚੜਦੀਆਂ ਹਨ ਤਾਂ ਉਹ ਵੀ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ ਇਸ ਲਈ ਇੱਥੇ ਠਹਿਰਨ ਦੇ ਨਿਸ਼ਾਨ ਹੋਣੇ ਚਾਹੀਦੇ ਹਨ।

10.ਪੁਲੀਸ ਪਾਸ ਆਧੁਨਿਕ ਕੈਮਰੇ , ਵਧ ਸਪੀਡ ਦੇ ਚਲਾਣ ਕਰਨ ਲਈ ਲੋਭੀਂਦੇ ਉਪਕਰਣ ਚਾਹੀਦੇ ਹਨ ,ਜਿਵੇਂ ਚੰਡੀਗੜ ਦੀ ਪੁਲੀਸ ਪਾਸ ਹਨ।

11 ਅੰਮ੍ਰਿਤਸਰ ਅਤੇ ਹੋਰ ਵੱਡੇ ਸ਼ਹਿਰ ਵਿੱਚ ਸਿਆਸੀ ਦਖ਼ਲ ਅੰਦਾਜ਼ੀ ਨੂੰ ਰੋਕਣ ਅਤੇ ਨਿਯਮਾਂ ਦੀ ਪਾਲਣਾ ਲਈ ਸੈਸ਼ਨ ਜੱਜ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਨੀ ਚਾਹੀਦੀ ਹੈ ਜੋ ਕਿ ਇਸ ਸਭ ਨੂੰ ੰੋਨਟਿੋਰ ਕਰੇ। ਇਹ ਨਜ਼ਾਇਜ ਬੱਸਾਂ ਅਤੇ ਹੋਰ ਨਜ਼ਾਇਜ ਗੱਡੀਆਂ ਨੂੰ ਕਾਬੂ ਕਰੇ ਅਤੇ ਟਰੈਫ਼ਿੳਮਪ;ਕ ਵਿੱਚ ਸੁਧਾਰ ਲਿਆਉਣ ਲਈ ਵੀ ਲੋੜੀਂਦੇ ਕਦਮ ਚੁੱਕੇ।

ਕ੍ਰਿਪਾ ਕਰਕੇ ਉਪਰੋਕਤ ਸੁਝਾਆਂ ਨੂੰ ਲਾਗੂ ਕਰਨ ਦੀ ਖੇਚਲ ਕੀਤੀ ਜਾਵੇ ਜੀ

ਕ੍ਰਿਪਾ ਕਰਕੇ ਇਸ ਦੀ ਪਹੁੰਚ ਰਸੀਦ ਭੇਜੀ ਜਾਵੇ। ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ।

ਆਪ ਜੀ ਦਾ ਵਿਸ਼ਵਾਸ ਪਾਤਰ,

ਡਾ. ਚਰਨਜੀਤ ਸ&