Bharat Sandesh Online::
Translate to your language
News categories
Usefull links
Google

     

ਪੰਜਾਬ ਸਰਕਾਰ ਨੇ ਪਿਛਲੇ ਸੱਤਾਂ ਸਾਲਾਂ ਵਿਚ ਪੰਜਾਬ ਦੀਆਂ ਲਾਇਬਰੇਰੀਆਂ ਲਈ ਇਕ ਵੀ ਕਿਤਾਬ ਨਹੀਂ ਖ਼੍ਰੀਦੀ।ਕੇਂਦਰ ਸਰਕਾਰ ਵਲੋਂ ਜਿਹੜੀ ਗ੍ਰਾਂਟ ਆਉਂਦੀ ਹੈ ,ਉਸ ਵਿਚ 40% ਰਾਸ਼ੀ ਬਤੌਰ ਮੈਚਿੰਗ ਗ੍ਰਾਂਟ ਪੰਜਾਬ ਸਰਕਾਰ ਨੇ ਪਾਉਣੀ ਹੁੰਦੀ ਹੈ, ਜੋ ਕਿ ਨਹੀਂ ਪਾਈ ਜਾ ਰਹੀ,ਇਸ ਤਰ੍ਹਾਂ ਇਹ ਕੇਂਦਰੀ ਗ੍ਰਾਂਟ ਅਣ-ਵਰਤੀ ਰਹੇ ਜਾਂਦੀ ਹੈ
17 Dec 2013

http://shikayatnivaranpb.gov.in/citizen/grievance.php?TabID=L

Your Grievance is Registered vide Registration no. CMOFF/E/2013/00328 On 26-11-2013

 

ਸਪੈਸ਼ਲ 2

26ਨਵੰਬਰ 2013

ਮੁੱਖ ਮੰਤਰੀ, ਪੰਜਾਬ,

ਚੰਡੀਗੜ੍ਹ।

ਵਿਸ਼ਾ :- ਕਿਤਾਬਾਂ ਖ੍ਰੀਦਣ ਸਬੰਧੀ ਕੇਂਦਰ ਸਰਕਾਰ ਵਲੋਂ ਆਉਦੀ ਗ੍ਰਾਂਟ ਸਬੰਧੀ।

ਸ੍ਰੀ ਮਾਨ ਜੀ,

ਪੰਜਾਬ ਸਰਕਾਰ ਨੇ ਪਿਛਲੇ ਸੱਤਾਂ ਸਾਲਾਂ ਵਿਚ ਪੰਜਾਬ ਦੀਆਂ ਲਾਇਬਰੇਰੀਆਂ ਲਈ ਇਕ ਵੀ ਕਿਤਾਬ ਨਹੀਂ ਖ਼੍ਰੀਦੀ।ਕੇਂਦਰ ਸਰਕਾਰ ਵਲੋਂ ਜਿਹੜੀ ਗ੍ਰਾਂਟ ਆਉਂਦੀ ਹੈ ,ਉਸ ਵਿਚ 40% ਰਾਸ਼ੀ ਬਤੌਰ ਮੈਚਿੰਗ ਗ੍ਰਾਂਟ ਪੰਜਾਬ ਸਰਕਾਰ ਨੇ ਪਾਉਣੀ ਹੁੰਦੀ ਹੈ, ਜੋ ਕਿ ਨਹੀਂ ਪਾਈ ਜਾ ਰਹੀ,ਇਸ ਤਰ੍ਹਾਂ ਇਹ ਕੇਂਦਰੀ ਗ੍ਰਾਂਟ ਅਣ-ਵਰਤੀ ਰਹੇ ਜਾਂਦੀ ਹੈ।ਰਾਜ ਰਾਮ ਮੋਹਨ ਰਾਏ ਫ਼ਾਊਂਡੇਸ਼ਨ ਵਲੋਂ ਇਹ ਗ੍ਰਾਂਟ ਆਉਂਦੀ ਹੈ।

ਪੰਜਾਬ ਸਰਕਾਰ ਵਲੋਂ 30 ਨਵੰਬਰ ਤੋਂ ਕਰਵਾਏ ਜਾ ਰਹੇ ਚੌਥੇ ਕਬੱਡੀ ਕੱਪ ਵਿਚ 20 ਕ੍ਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ,ਜਿਨ੍ਹਾਂ ਵਿਚੋਂ 6ਕ੍ਰੋੜ 50 ਲੱਖ ਰੁਪਏ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਲਈ ਰਖੇ ਗਏ,ਜਿਨ੍ਹਾਂ ਵਿਚ ਫ਼ਿੳਮਪ;ਲਮੀ ਕਲਾਕਾਰਾਂ ਨੂੰ ਬੁਲਾਇਆ ਗਿਆ ਹੈ, ਜਿਨ੍ਹਾਂ ਦਾ ਖੇਡਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ।ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਉਦਘਾਟਨੀ ਸਮਾਗਮ ਵਿਚ ਕੇਵਲ 12 ਮਿੰਟ ਹੀ ਲੋਕਾਂ ਦਾ ਮਨੋਰੰਜਨ ਕਰਨਾ ਹੈ ਤੇ ਮੋਟੀ ਰਕਮ ਲੈਣੀ ਹੈ। ਪਹਿਲੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਲਈ 75 ਲੱਖ ਖਰਚ ਹੋਏ । ਦੂਜੇ ਵਿਸ਼ਵ ਕੱਪ ਵਿਚ ਇਹ ਖਰਚਾ ਵਧ ਕੇੇ 5 ਕ੍ਰੋੜ 74 ਲੱਖ ਤੇ ਤੀਜੇ ਵਿਸ਼ਵ ਕੱਪ ਵਿਚ ਵਧ ਕੇ 6 ਕ੍ਰੋੜ 11 ਲਖ ਰੁਪਏ ਹੋ ਗਿਆ।ਸਰਕਾਰ ਕੋਲ ਫ਼ਿਲਮੀ ਕਲਾਕਾਰਾਂ ਨੂੰ ਦੇਣ ਲਈ ਤਾਂ ਕ੍ਰੋੜਾਂ ਰੁਪਏ ਹਨ,ਪਰ ਲਾਇਬਰੇਰੀਆਂ ਲਈ ਪੁਸਤਕਾਂ ਖ੍ਰੀਦਣ ਲਈ ਕੋਈ ਪੈਸਾ ਨਹੀਂ ਹੈ

ਸਰਕਾਰ ਨੇ ਸ਼ਰਾਬ ਦੇ ਠੇਕੇ ਤਾਂ ਪਿੰਡ ਪਿੰਡ ਖੋਲ ਦਿਤੇ ਹਨ।ਹੁਣ ਸ.ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਸੀ ਕਿ ਪਿੰਡ ਪਿੰਡ ਸਿਨੇਮਾ ਘਰ ਖੋਲੇ ਜਾਣਗੇ,ਪਰ ਪੰਜਾਬੀਆਂ ਨੂੰ ਗਿਆਨਵਾਨ ਬਨਾਉਣ ਲਈ ਕਿਤਾਬਾਂ ਨਾ ਖ੍ਰੀਦਣਾਂ ਬਹੁਤ ਮਾੜੀ ਗਲ ਹੈ।ਇਸ ਤੋਂ ਸਪੱਸ਼ਟ ਹੈ ਕਿ ਸਰਕਾਰ ਪੁਸਤਕ ਸਭਿਆਚਾਰ ਪ੍ਰਫ਼ੁਲਤ ਨਹੀਂ ਕਰਨਾ ਚਾਹੁੰਦੀ,ਜਿਸ ਦੀ ਇਸ ਸਮੇਂ ਬਹੁਤ ਜਰੂਰਤ ਹੈ। ਇਸ ਤਰ੍ਹਾਂ ਹਰੇਕ ਪਿੰਡ ਵਿਚ ਲਾਇਬਰੇਰੀ ਖੋਲਣ ਲਈ ਕੁਝ ਨਹੀਂ ਕੀਤਾ ਜਾ ਰਿਹਾ।ਇਸ ਸਬੰਧੀ ਪਹਿਲਾਂ ਹੀ ਚਿੱਠੀ ਭੇਜੀ ਜਾ ਚੁੱਕੀ ਹੈ।

ਸਾਡੀ ਸਨਿਮਰ ਬੇਨਤੀ ਹੈ ਕਿ ਮੈਚਿੰਗ ਗ੍ਰਾਂਟ ਜੋ ਪੰਜਾਬ ਸਰਕਾਰ ਨੇ ਪਾਉਣੀ ਹੈ, ਉਹ ਜਾਰੀ ਕਰਨ ਦੀ ਖੇਚਲ ਕੀਤੀ ਜਾਵੇ ਤਾਂ ਜੋ ਕੇਂਦਰੀ ਸਰਕਾਰ ਦੀ ਗ੍ਰਾਂਟ ਅਣ-ਵਰਤੀ ਨਾ ਰਹੇ।

ਅਸੀਂ ਬਹੁਤ ਧੰਨਵਾਦੀ ਹੋਵਾਂਗੇ। ਧੰਨਵਾਦ ਸਹਿਤ,

                        ਆਪ ਜੀ ਦਾ ਵਿਸ਼ਵਾਸ ਪਾਤਰ,               ਡਾ. ਚਰਨਜੀਤ ਸਿੰਘ ਗੁਮਟਾਲਾ

253, ਅਜੀਤ ਨਗਰ, ਅੰਮ੍ਰਿਤਸਰ-143006