Bharat Sandesh Online::
Translate to your language
News categories
Usefull links
Google

     

ਖੇਡਾਂ ਦੇ ਉਦਘਾਟਨੀ ਤੇ ਸਮਾਪਤੀ ਸਮਾਗਮਾਂ ਵਿਚ ਪੰਜਾਬ ਦੇ ਮੰਨੇ ਪ੍ਰਮੰਨੇ ਖਿਡਾਰੀਆਂ ਤੇ ਕੋਚਾਂ ਨੂੰ ਬਲਾਉਣ ਸਬੰਧੀ
17 Dec 2013

Your Grievance is Registered vide Registration no. CMOFF/E/2013/00331 On 28-11-2013

ਮੁੱਖ ਮੰਤਰੀ, ਪੰਜਾਬ,

ਚੰਡੀਗੜ੍ਹ।

ਵਿਸ਼ਾ :- ਖੇਡਾਂ ਦੇ ਉਦਘਾਟਨੀ ਤੇ ਸਮਾਪਤੀ ਸਮਾਗਮਾਂ ਵਿਚ ਪੰਜਾਬ ਦੇ ਮੰਨੇ ਪ੍ਰਮੰਨੇ ਖਿਡਾਰੀਆਂ ਤੇ ਕੋਚਾਂ ਨੂੰ ਬਲਾਉਣ ਸਬੰਧੀ

ਸ੍ਰੀ ਮਾਨ ਜੀ,

ਪੰਜਾਬ ਸਰਕਾਰ ਵਲੋਂ 30 ਨਵੰਬਰ ਤੋਂ ਕਰਵਾਏ ਜਾ ਰਹੇ ਚੌਥੇ ਕਬੱਡੀ ਕੱਪ ਵਿਚ 20 ਕ੍ਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ,ਜਿਨ੍ਹਾਂ ਵਿਚੋਂ 6ਕ੍ਰੋੜ 50 ਲੱਖ ਰੁਪਏ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਲਈ ਰਖੇ ਗਏ,ਜਿਨ੍ਹਾਂ ਵਿਚ ਫ਼ਿੳਮਪ;ਲਮੀ ਕਲਾਕਾਰਾਂ ਨੂੰ ਬੁਲਾਇਆ ਗਿਆ ਹੈ, ਜਿਨ੍ਹਾਂ ਦਾ ਖੇਡਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ।ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਉਦਘਾਟਨੀ ਸਮਾਗਮ ਵਿਚ ਕੇਵਲ 12 ਮਿੰਟ ਹੀ ਲੋਕਾਂ ਦਾ ਮਨੋਰੰਜਨ ਕਰਨਾ ਹੈ ਤੇ ਮੋਟੀ ਰਕਮ ਲੈਣੀ ਹੈ। ਪਹਿਲੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਲਈ 75 ਲੱਖ ਖਰਚ ਹੋਏ । ਦੂਜੇ ਵਿਸ਼ਵ ਕੱਪ ਵਿਚ ਇਹ ਖਰਚਾ ਵਧ ਕੇ 5 ਕ੍ਰੋੜ 74 ਲੱਖ ਤੇ ਤੀਜੇ ਵਿਸ਼ਵ ਕੱਪ ਵਿਚ ਵਧ ਕੇ 6 ਕ੍ਰੋੜ 11 ਲੱਖ ਰੁਪਏ ਹੋ ਗਿਆ।

ਖੇਡਾਂ ਦੇ ਉਦਘਾਟਨੀ ਤੇ ਸਮਾਪਤੀ ਸਮਾਗਮਾਂ ਵਿਚ ਪੰਜਾਬ ਦੇ ਮੰਨੇ ਪ੍ਰਮੰਨੇ ਖਿਡਾਰੀਆਂ ਤੇ ਕੋਚਾਂ ਨੂੰ ਬਲਾਉਣ ਦੀ ਤਾਂ ਸਮਝੀ ਪੈਂਦੀ ਤਾਂ ਜੋ ਨੌਜੁਆਨ ਪੀੜੀ ਉਨ੍ਹਾਂ ਵਲ ਵੇਖ ਕਿ ਖੇਡਾਂ ਵਲ ਰੁਚਿਤ ਹੋਵੇ ,ਪਰ ਬੌਲੀਵੁਡ ਕਲਾਕਾਰਾਂ ਨੂੰ ਕਬੱਡੀ ਮੈਚਾਂ ਵਿਚ ਬੁਲਾ ਕੇ ਪੰਜਾਬ ਸਰਕਾਰ ਕੀ ਸੁਨੇਹਾ ਦੇਣਾ ਚਾਹੁੰਦੀ ਹੈ?

ਖੇਡਾਂ ਅਤੇ ਹੋਰਨਾਂ ਸਮਾਗਮਾਂ ਵਿਚ ਬੌਲੀਵੁਡ ਕਲਾਕਾਰਾਂ ਨੂੰ ਬੁਲਾਉਣ ਦੀ ਥਾਂ ‘ਤੇ ਨਾਮਵਰ ਖਿਡਾਰੀਆਂ ਨੂੰ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਵਿਚ ਬੁਲਾਇਆ ਜਾਵੇ ਤਾਂ ਜੋ ਨੌਜੁਆਨ ਪੀੜੀ ਵਿਚ ਖੇਡ ਸਭਿਆਚਾਰ ਪ੍ਰਫ਼ੳਮਪ;ੁਲਤ ਹੋ ਸਕੇੇ।ਸਾਡੇ ਪਾਸ ਸ. ਬਲਬੀਰ ਸਿੰਘ ਵਰਗੇ ਓਲਪੀਅਨ ਹਨ। ਸ. ਮਿਲਖਾ ਸਿੰਘ. ਸ਼. ਪ੍ਰਗਟ ਸਿੰਘ,ਸ੍ਰੀ ਪਰਵੀਨ ਕੁਮਾਰ ਵਰਗੇ ਅਨੇਕਾਂ ਹੀਰੇ,ਜਿਨ੍ਹਾਂ ਨੂੰ ਇਹ ਮਾਣ ਬਖ਼ਸ਼ਣਾਂ ਚਾਹੀਦਾ ਹੈ। ਸਾਡੀ ਇਹ ਵੀ ਬੇਨਤੀ ਹੈ ਕਿ ਸਰਕਾਰੀ ਖ਼ਜਾਨੇ ਵਿਚੋਂ ਅਜਿਹੇ ਵਿਸ਼ਵ-ਪੱਧਰੀ ਟੂਰਨਾਮੈਂਟ ਸਪੌਂਸਰ ਕਰਵਾਉਣ ਦੀ ਖ਼ੇਚਲ ਕੀਤੀ ਜਾਵੇ ਕਿਉਂਕਿ ਸਰਕਾਰੀ ਖ਼ਜਾਨੇ ਦੀ ਹਾਲਤ ਬਹੁਤ ਮਾੜੀ ਹੈ,ਜਿਸ ਬਾਰੇ ਰੋਜਾਨਾ ਖ਼ਬਰਾਂ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ।

ਅਸੀਂ ਬਹੁਤ ਧੰਨਵਾਦੀ ਹੋਵਾਂਗੇ।

ਧੰਨਵਾਦ ਸਹਿਤ,                  ਆਪ ਜੀ ਦਾ ਵਿਸ਼ਵਾਸ ਪਾਤਰ,               ਡਾ. ਚਰਨਜੀਤ ਸਿੰਘ ਗੁਮਟਾਲਾ 253, ਅਜੀਤ ਨਗਰ, ਅੰਮ੍ਰਿਤਸਰ-143006