Bharat Sandesh Online::
Translate to your language
News categories
Usefull links
Google

     

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਖੇਤੀ ਮੌਸਮ ਸਲਾਹਕਾਰ ਬੁਲੇਟਿਨ ਜਾਰੀ
20 Jan 2016

ਲੁਧਿਆਣਾ 20 ਜਨਵਰੀ 2016 :- ਆਉਣ ਵਾਲੇ 2-3 ਦਿਨਾਂ ਦੌਰਾਨ ਪੰਜਾਬ ਵਿਚ ਮੌਸਮ ਖੁਸ਼ਕ ਅਤੇ ਠੰਡਾ ਰਹੇਗਾ।ਸਵੇਰੇ ਅਤੇ ਸ਼ਾਮ ਵੇਲੇ ਧੁੰਦ ਪੈਣ ਦਾ ਵੀ ਅਨੁਮਾਨ ਹੈ। ਇਨ੍ਹਾਂ ਦਿਨਾਂ ਵਿਚ ਵਧ ਤੋਂ ਵੱਧ ਤਾਪਮਾਨ 18-21 ਅਤੇ ਘਟ ਤੋਂ ਘਟ ਤਾਪਮਾਨ 3-6 ਡਿਗਰੀ ਸੈਂਟੀਗਰੇਡ ਰਹਿਣ ਦਾ ਅਨੁਮਾਨ ਹੈ।ਇਨ੍ਹਾਂ ਦਿਨਾਂ ਵਿਚ ਹਵਾ ਵਿਚ ਨਮੀ ਲਗਭਗ 61% ਤਕ ਰਹਿਣ ਦਾ ਅਨੁਮਾਨ ਹੈ। ਹਵਾ ਦੀ ਗਤੀ 5-8 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਅਨੁਮਾਨ ਹੈ।

ਇਸ ਬਾਰੇ ਜਾਣਾਕਾਰੀ ਦਿੰਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਜਲਵਾਯੂ ਪ੍ਰੀਵਰਤਨ ਅਤੇ ਖੇਤੀ ਮੌਸਮ ਸਕੂਲ ਮੌਜੂਦਾ ਮੌਸਮ ਨੂੰ ਧਿਆਨ ਵਿਚ ਰਖਦੇ ਹ M2;ਏ ਕਿਸਾਨ ਵੀਰਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਇਹ ਮੌਸਮ ਕਣਕ ਤੇ ਪੀਲੀ ਕੁੰਗੀ ਦੇ ਵਾਧੇ ਲਈ ਅਨੁਕੂਲ ਹੈ। ਇਸ ਲਈ ਫਸਲ ਦਾ ਲਗਾਤਾਰ ਸਰਵੇਖਣ ਕਰਦੇ ਰਹੋ ।ਪੀਲੀ ਕੁੰਗੀ ਦੀਆਂ ਨਿਸ਼ਾਨੀਆਂ ਵੇਖਦੇ ਹੀ ਫਸਲ ਤੇ ਟਿਲਟ ਜਾਂ ਬੰਪਰ ਜਾਂ ਸਟਿਲਟ ਜਾਂ ਸ਼ਾਇਨ ਜਾਂ ਕੰਮਪਾਸ ਜਾਂ ਮਾਰਕਜੋਲ (ਇਕ ਮਿ:ਲਿ ਇਕ ਲਿਟਰ ਪਾਣੀ) ਦਾ ਛਿੜਕਾਅ ਕਰੋ।

ਸਰ੍ਹੋਂ ਅਤੇ ਰਾਇਆ ਤੇ ਤੇਲੇ ਦੇ ਹਮਲੇ ਨੂੰ ਰੋਕਣ ਲਈ 40 ਗਰਾਮ ਐਕਟਾਰਾ (25 ਤਾਕਤ) ਜਾਂ 400 ਮਿਲੀਲਿਟਰ ਰੋਗਰ (30 ਤਾਕਤ) ਜਾਂ ਏਕਾਲਕਸ (25 ਤਾਕਤ) ਜਾਂ 600 ਮਿਲੀਲਿਟਰ ਡਰਸਬਾਨ (20 ਤਾਕਤ) ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਸਪ੍ਰੇਅ ਹਮੇਸ਼ਾ ਦੁਪਹਿਰ ਵੇਲੇ ਹੀ ਕਰੋ ਅਤੇ ਚਲਦੀ ਹਵਾ ਦੌਰਾਨ ਸਪਰੇਅ ਨਾ ਕਰੋ।ਕਮਾਦ ਦੀ ਬੀਜ ਵਾਲੀ ਫ਼ਸਲ ਨੂੰ ਲੋੜ ਅਨੁਸਾਰ ਪਾਣੀ ਦੇ ਕੇ ਠੰਡ ਅਤੇ ਘਟ ਤਾਪਮਾਨ ਤੋਂ ਬਚਾਓੁ। ਇਹ ਮੌਸਮ ਆਲੂਆਂ ਦੇ ਪਿਛੇਤੇ ਝੁਲਸ ਰੋਗ ਲਈ ਬਹੁਤ ਹੀ ਅਨੁਕੂਲ ਹੈ। ਜੇ ਪਿਛੇਤੇ ਝੁਲਸ ਰ M2;ਗੀ ਦਾ ਹਮਲਾ ਜ਼ਿਆਦਾ ਹੋਵੇ ਤਾਂ ਇੰਡੋਫਿਲ ਐਮ-45/ ਐਨਟਰਾਕੋਲ/ ਕਵਚ/ ਮਾਸ ਐਮ-45/ ਮਾਰਕਜੈਬ 700 ਗ੍ਰਾਮ ਪ੍ਰਤੀ ਏਕੜ ਦਾ ਛਿੜਕਾਅ ਕਰੋ।ਕਮਾਦ ਦੀ ਫਸਲ ਨੂੰ ਲੋੜ ਅਨੁਸਾਰ ਪਾਣੀ ਦਿਉ।ਮੂਲੀ, ਸ਼ਲਗਮ ਅਤੇ ਗਾਜਰ ਦਾ ਵਧੀਆ ਬੀਜ ਬਣਾਉਣ ਲਈ ਡੱਕ ਲਗਾ ਦਿਉ ।

ਸੁਧਰੇ ਬੀਜ ਉਤਪਾਦਨ ਲਈ ਵਧੀਆ ਤੇ ਵੱਡੇ ਫੁੱਲ ਚੁਣ M2; ਅਤੇ ਬਾਕੀ ਦੇ ਖੱਲ੍ਹ ਦਾਣੇਦਾਰ ਜਾਂ ਪੱਤਿਆਂ ਵਾਲੇ ਬੂਟੇ ਪੁੱਟ ਦਿਉ। ਬੂਟਿਆਂ ਨੂੰ ਫੁੱਲ ਅਤੇ ਜੜ੍ਹਾਂ ਸਮੇਤ ਪੁੱਟ ਕੇ ਮਨ ਪਸੰਦ ਜਗ੍ਹਾ ਤੇ ਲਗਾ ਦਿਉ।ਮਟਰਾਂ ਦੀ ਕੁੰਗੀ ਦੀ ਰੋਕਥਾਮ ਲਈ ਇੰਡੋਫਿਲ ਐਮ-45 400 ਗ੍ਰਾਮ 200 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾ ਕਰੋ। ਉਹਨਾਂ ਦੱਸਿਆ ਕਿ ਪਤਝੜੀ ਕਿਸਮ ਦੇ ਨਵੇਂ ਫਲਦਾਰ ਬੂਟੇ ਜਿਵੇਂ ਕਿ ਆੜੂ, ਅਲੂਚਾ, ਅੰਗੂਰ, ਅੰਜੀਰ ਆਦਿ ਲਾਉਣ ਅਤੇ ਇਨ੍ਹਾਂ ਦੀ ਕਾਂਟ-ਛਾਂਟ ਕਰਨ ਲਈ ਢੁਕਵਾਂ ਸਮਾਂ ਹੈ। ਅਮਰੂਦ ਦੇ ਸਿਆਲੂ ਫਲਾਂ ਨੂੰ ਧੁੰਦ ਵਾਲੇ ਅਤੇ ਠੰਢੇ ਸਮੇਂ ਦੌਰਾਨ ਡਿਗਣ ਤੋਂ ਬਚਾਉਣ ਲਈ ਹਲਕੀ ਸਿੰਚਾਈ ਕਰੋ।ਫ਼ਲਦਾਰ ਬੂਟਿਆਂ ਨੂੰ ਦੇਸੀ ਰੂੜੀ ਪਾਉਣ ਦਾ ਇਹ ਸਮਾਂ ਢੁਕਵਾਂ ਹੈ। ਦੇਸੀ ਰੂੜੀ ਦੇ ਨਾਲ-ਨਾਲ, ਲੀਚੀ, ਆੜੂ, ਨਾਖ ਅਤੇ ਅਲੂਚਿਆਂ ਦੇ ਬੂਟਿਆਂ ਨੂੰ ਸਿਫ਼ਾਰਸ਼ ਕੀਤੀ ਸਿੰਗਲ ਸੁਪਰਫਾਸਫੇਟ ਅਤੇ ਮਿਊਰੇਟ ਆਫ਼ ਪ M2;ਟਾਸ਼ ਵੀ ਜ਼ਰੂਰ ਪਾਉ।ਛੋਟੇ ਬੂਟਿਆਂ ਨੂੰ ਘਟ ਤਾਪਮਾਨ/ਠੰਡ ਤੋਂੱ ਬਚਾਉਣ ਲਈ ਸਰਕੰਡੇ/ ਪ M2;ਲੀਥੀਨ ਨਾਲ ਢੱਕਣਾ ਯਕੀਨੀ ਬਣਾਉੁ। ਅੰਬਾਂ ਨੂੰ ਗੁੰਦਹਿੜੀ ਦੇ ਹਮਲੇ ਤੋਂ ਬਚਾਉਣ ਲਈ ਇਸ ਸਮੇਂ ਤਿਲਕਣੀਆਂ ਪਟੀਆਂ ਬੰਨੀਆਂ ਜਾ ਸਕਦੀਆਂ ਹਨ। ਠੰਡ/ਘਟ ਤਾਪਮਾਨ ਨੂੰ ਧਿਆਨ ਵਿਚ ਰਖਦੇ ਹੋਏ ਪਸ਼ੂਆਂ ਨੂੰ ਸੱਕੀ ਥਾਂ ਤੇ ਬੰਨ੍ਹ M2;। ਜਦੋਂ ਥੱਲੇ ਵਿਛਾਈ ਸੁੱਕ ਗਿੱਲੀ ਹੋ ਜਾਵੇ ਤਾਂ ਬਦਲ ਦਿਓ। ਨਵਜੰਮ/ਕੱਟੜੂ-ਵੱਛੜੂ ਠੰਡ ਵਿੱਚ ਜਲਦੀ ਨਮੂਨੀਏ ਦਾ ਸ਼ਿਕਾਰ ਹ M2; ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ। ਇਸ ਕਰਕੇ ਉਨ੍ਹਾਂ ਨੂੰ ਸਾਫ਼-ਸੁਥਰੀ ਤੇ ਸੁੱਕੀ ਜਗ੍ਹਾ ਬੰਨੋ। ਰਾਤ ਨੂੰ ਪਸ਼ੂਆਂ ਨੂੰ ਅੰਦਰ ਅਤੇ ਦਿਨੇ ਧੁੱਪ ਵਿੱਚ ਬੰਨ੍ਹੋ। ਪਸ਼ੂਆਂ ਦਾ ਦੁੱਧ ਚ M2;ਣ ਤੋਂ ਬਾਅਦ ਥਣਾਂ ਉਪਰ ਦੁੱਧ ਨਾ ਲਗਾਓ। ਫਟੇ ਹੋਏ ਜਾਂ ਜਖਮੀ ਥਣਾਂ ਨੂੰ ਗਲਿਸਰੀਨ ਅਤੇ ਬੀਟਾਡੀਨ (1: 4) ਦੇ ਘੋਲ ਵਿੱਚ ਡਬੋ ਕੇ ਠੀਕ ਕੀਤਾ ਜਾ ਸਕਦਾ ਹੈ।ਜਾਨਵਰਾਂ ਖਾਸ ਕਰਕੇ ਕਟੜੂਆਂ - ਵਛੜੂਆਂ ਨੂੰ ਮੱਲ੍ਹਪ ਰਹਿਤ ਕਰੋ।