Bharat Sandesh Online::
Translate to your language
News categories
Usefull links
Google

     

ਅਮਰੀਕਾ ਵਿਚ ਸਿੱਖ ਪਛਾਣ ਦੀ ਸਮੱਸਿਆ
19 Aug 2012

ਅਮਰੀਕਾ ਦੇ ਓਕ ਕ੍ਰੀਕ ਗੁਰਦੁਆਰੇ ਵਿਚ ਅਗਸਤ ਨੂੰ ਇਕ ਸਿਰਫਿਰੇ ਨਵ-ਨਾਜੀਵਾਦੀ ਸਾਬਕਾ ਅਮਰੀਕੀ ਫੌਜੀ ਵੇਡ ਮਾਈਕਲ ਪੇਜਰ ਵੱਲੋਂ ਕੀਤੇ ਹਮਲੇ ਨੇ ਦੁਨੀਆ ਨੇ ਭਰ ਕੇ ਸਿੱਖਾਂ ਨੂੰ ਹੀ, ਸਗੋਂ ਅਮਰੀਕੀਆਂ ਨੂੰ ਵੀ ਡੂੰਘੇ ਸਦਮੇ ਵਿਚ ਲੈ ਆਂਦਾ ਹੈ। ਇਸ ਪ੍ਰਤੀ ਜਿੱਥੇ ਸਿੱਖ ਧਾਰਮਿਕ ਅਸਥਾਨਾਂ ਦੀ ਸੁਰਖਿਆ ਪ੍ਰਤੀ ਚਿੰਤਤ ਹੋਏ ਹਨ, ਉੱਥੇ ਅਮਰੀਕੀ ਸਰਕਾਰ ਲਈ ਅੰਦਰੂਨੀ ਅਤਿਵਾਦ ਇਕ ਚੁਣੌਤੀ ਬਣ ਗਿਆ ਹੈ। ਅਮਰੀਕਾ ਵਿਚ 11 ਸਤੰਬਰ 2000 ਨੂੰ ਹੋਏ ਅਤਿਵਾਦੀ ਹਮਲੇ ਤੋਂ ਬਾਦ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਉਨ੍ਹਾਂ 'ਤੇ ਹਮਲੇ ਕੀਤੇ ਗਏ, ਹਾਲਾਂ ਕਿ ਇਨ੍ਹਾਂ ਹਮਲਾਵਰਾਂ ਵਿਚ ਕੋਈ ਵੀ ਕੇਸਾਧਾਰੀ ਤੇ ਪਗੜੀਧਾਰੀ ਨਹੀਂ ਸੀ,ਸਾਰੇ ਮੋਨੇ ਸਨ।ਇਸ ਦੀ ਜ਼ੁਮੇਂਵਾਰੀ ਅਲ- ਕਾਇਦਾ ਦੇ ਲੀਡਰ ਬਿਨ ਲਾਦੇਨ ਨੇ ਲਈ ਸੀ, ਬਸ ਉਸ ਦੀ ਤਸਵੀਰ ਵਿਖਾਉਣ ਨਾਲ ਹੀ ਸਾਰਾ ਮਾਹੌਲ ਵਿਗੜ ਗਿਆ।ਭਾਵੇਂ ਕਿ ਉਸ ਦੀ ਪਗੜੀ ਵਖਰੀ ਤਰ੍ਹਾਂ ਦੀ ਸੀ ਪਰ ਉਸ ਦੀ ਸ਼ਕਲ ਸਿੱਖਾਂ ਨਾਲ ਮਿਲਦੀ ਜੁਲਦੀ ਹੋਣ ਕਰਕੇ ਸਿੱਖਾਂ ਨੂੰ ਵੀ ਉਸ ਨਾਲ ਜੋੜ ਕਿ ਵੇਖਿਆ ਜਾਣ ਲੱਗਾ।ਅਮਰੀਕੀਆਂ ਨੇ ਕਦੇ ਅਜਿਹੇ ਹਮਲੇ ਬਾਰੇ ਸੋਚਿਆ ਨਹੀਂ ਸੀ ,ਇਸ ਲਈ ਉਨ੍ਹਾਂ ਅੰਦਰ ਗੁਸੇ ਦੀ ਲਹਿਰ ਫ਼ੈਲ ਗਈ ਇਸ ਦੇ ਸਿੱਟੇ ਵਜੋਂ,  ਇਸ ਹਮਲੇ ਤੋਂ ਚਾਰ ਦਿਨ ਬਾਦ ਆਪਣੇ ਸਟੋਰ ਦੇ ਬਾਹਰ ਬੂਟਿਆਂ ਨੂੰ ਪਾਣੀ ਦੇ ਰਿਹਾ ਐਰੀਗੋਨਾ ਵਾਸੀ . ਬਲਬੀਰ ਸਿੰਘ ਸੋਢੀ ਨੂੰ ਇਸੇ ਤਰ੍ਹਾਂ ਇਨਾਂ ਸਿਰਫਿਰੇ ਅਮਰੀਕੀ ਫੌਜੀ ਨੇ ਗੋਲੀ ਦਾ ਸ਼ਿਕਾਰ ਬਣਾਇਆ। ਇਸ ਤੋਂ ਬਾਦ ਉਸ ਦਾ ਭਰਾ ਤੇ ਹੋਰ ਸਿੱਖ ਇਸ ਨਸਲੀ ਵਿਤਕਰੇ ਕਰਕੇ ਮਾਰੇ ਜਾ ਚੁੱਕੇ  ਹਨ।  ਅਮਰੀਕੀ ਅਧਿਕਾਰੀਆਂ ਅਨੁਸਾਰ ਅਜਿਹੀਆਂ 800 ਦੇ ਕਰੀਬ ਅਜਿਹੀਆਂ ਨਸਲੀ ਵਿਤਕਰੇ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਅਮਰੀਕਾ ਵਿਚ ਸਿੱਖਾਂ ਨਾਲ ਵਿਤਕਰੇ ਦੀਆਂ ਸ਼ਕਾਇਤਾਂ ਵੱਖਰੇ ਤੌਰ 'ਤੇ ਰਜਿਸਟਰ ਨਾ ਹੋਣ ਕਰਕੇ ਇਨ੍ਹਾਂ ਦੀ ਠੀਕ ਠੀਕ ਗਿਣਤੀ ਨਹੀਂ ਦੱਸੀ ਜਾ ਸਕਦੀ ਹੈ। ਪਰ ਅਕਸਰ ਅਜਿਹੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ।ਸਕੂਲਾਂ ਵਿਚ ਸਿੱਖ ਬੱਚਿਆਂ ਨੂੰ ਛੇੜਿਆ ਜਾਂਦਾ ਹੈ।ਇਕ ਸਕੂਲ਼ ਵਿਚ ਇਕ ਵਿਦਿਆਰਥੀ ਦੀ ਦਸਤਾਰ ਸਾੜ ਦਿੱਤੀ ਗਈ। ਮਿਚੀਗਨ ਵਿਚ ਇਕ ਸਿੱਖ ਟੈਕਸੀ ਡਰਾਇਵਰ ਨੂੰ ਕੁਟਿਆ ਗਿਆ। ਇਸ ਦਾ ਕਾਰਨ ਅਮਰੀਕੀਆਂ ਨੂੰ ਸਿੱਖਾਂ ਦੀ ਵੱਖਰੀ ਪਛਾਣ ਬਾਰੇ ਜਾਣਕਾਰੀ ਨਾ ਹੋਣਾ ਹੈ। ਇਹ ਲੇਖਕ  12 ਜੁਲਾਈ 2012 ਨੂੰ ਓਹਾਇਅੋ ਸੂਬੇ ਦੀ ਰਾਜਧਾਨੀ ਕੋਲਬੰਸ ਦੇ ਹਵਾਈ ਅੱਡੇ 'ਤੇ ਨਿਯੂਯਾਰਕ ਹਵਾਈ  ਲਈ ਉਡਾਣ ਲੈਣ ਲਈ ਖੜਾ ਸੀ। ਉੱਥੇ ਇਕ ਸਟੋਰ ਤੋਂ ਸਮਾਨ ਲੈਣ ਸਮੇਂ ਮੈਂ ਉਥੇ ਸਮਾਨ ਵੇਚ ਰਹੀ ਲੜਕੀ ਨੂੰ ਆਪਣੇ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੈਂ ਅਰਬ ਦੇਸ਼ ਤੋਂ ਹਾਂ। ਜਦ ਮੈਂ ਉਸ ਨੂੰ ਦੱਸਿਆ ਕਿ ਮੈਂ ਸਿੱਖ ਹਾਂ ਤੇ ਇੰਡੀਆ ਤੋਂ ਹਾਂ ਤਾਂ ਉਹ ਹੈਰਾਨ ਰਹਿ ਗਈ। ਮੈਂ ਵੀ ਹੈਰਾਨ ਸਾਂ ਕਿ ਅਮਰੀਕੀ ਪੁਲੀਸ ਨੂੰ ਹੁਣ  ਸਿੱਖਾਂ ਬਾਰੇ ਜਾਣਕਾਰੀ ਹੈ ਤੇ ਹੁਣ ਉਹ ਹਵਾਈ ਅੱਡਿਆਂ ਉਪਰ ਪ੍ਰੇਸ਼ਾਨ ਨਹੀਂ ਕਰਦੇ ਸਗੋਂ ਸਤਿ ਸ੍ਰੀ ਅਕਾਲ ਜਾਂ ਨਮਸਤੇ ਕਹਿ ਕਿ ਸਵਾਗਤ ਕਰਦੇ ਹਨ ,ਪਰ ਹਵਾਈ ਅੱਡਿਆਂ ਅਤੇ ਹੋਰ ਮਹੱਤਵਪੂਰਨ ਸਥਾਨਾਂ 'ਤੇ ਸਿੱਖ ਧਰਮ ਬਾਰੇ ਜਾਣਕਾਰੀ ਨਹੀਂ ਦੇ ਸਕੇ, ਆਮ ਅਮਰੀਕੀਆਂ ਦੀ ਗੱਲ ਤਾਂ ਦੂਰ ਦੀ ਹੈ ਵਰਨਣਯੋਗ ਹੈ ਕਿ ਅਮਰੀਕਾ ਵਿਚ 99 ਪ੍ਰਤੀਸ਼ਤ ਪਗੜੀਧਾਰੀ ਸਿੱਖ ਹਨ। ਮੁਸਲਮਾਨ ਕੋਈ ਟਾਵਾ ਟਾਵਾ ਹੀ ਪਗੜੀ ਬੰਨਦਾ ਹੈ।ਇਸ ਲਈ ਇਹ ਮਸਲਾ ਸਿੱਖਾਂ ਲਈ ਅਹਿਮ ਹੈ।
  ਅਗਸਤ ਦੀ ਓਕ ਕ੍ਰੀਕ ਦੀ ਘਟਨਾ ਦਾ ਸੀ ਐਨ ਐਨ ਤੇ ਫਾਕਸ ਨਿਊਜ 'ਤੇ ਸਿੱਧਾ ਪ੍ਰਸਾਰਨ ਹੋਣ ਕਰਕੇ ਲੋਕਾਂ ਨੂੰ ਅਮਰੀਕਾ ਤੋਂ ਹੀ ਨਹੀਂ ਇੰਡੀਆਂ ਤੋਂ ਵੀ ਲੋਕਾਂ ਨੂੰ ਫੋਨ ਆਉਣੇ ਸ਼ੁਰੂ ਹੋ ਗਏ। ਇਸ ਲੇਖਕ ਸਮੇਤ ਡੇਟਨ ਦੇ ਗੁਰਦੁਆਰੇ ਵਿਚ ਜੁੜੀ ਸੰਗਤ ਨੇ ਇਸ ਨੂੰ ਸਿੱਖਾਂ ਦੀ ਆਪਸੀ ਲੜਾਈ ਸਮਝਿਆ ਪਰ ਛੇਤੀ ਹੀ ਸਪੱਸ਼ਟ ਹੋ ਗਿਆ ਕਿ ਇਹ ਇਕ ਅਮਰੀਕੀ ਗੋਰੇ ਦਾ ਕਾਰਾ ਹੈ। ਅਮਰੀਕਾ ਜਿੱਥੇ ਹਰੇਕ ਨੂੰ ਆਪਣਾ ਧਰਮ ਮੰਨਣ ਦੀ ਆਜ਼ਾਦੀ ਹੈ, ਵਿਖੇ ਅਜਿਹੀ ਘਟਨਾ ਸਭ ਲਈ ਹੈਰਾਨੀਜਨਕ ਸੀ। ਟੀ.ਵੀ ਤੇ ਸਿੱਧਾ ਪ੍ਰਸਾਰਨ ਹੋਣ ਕਰਕੇ ਲੋਕਾਂ ਨੇ ਪੁਲੀਸ ਵੱਲੋਂ ਕੀਤੀ ਕੋਈ ਘੰਟੇ ਦੀ ਕਾਰਵਾਈ ਨੂੰ ਵੇਖਿਆ। ਪੁਲੀਸ ਵਲੋਂ ਸਮੇਂ ਸਿਰ ਪੁੱਜਣ  ਅਤੇ ਪੁਲੀਸ ਕਰਮਚਾਰੀ ਵੱਲੋਂ ਦਲੇਰੀ ਵਖਾਉਂਦੇ ਹੋਏ ਹਮਲਾਵਰ ਨੂੰ ਮਾਰਨ ਕਰਕੇ ਇਕ ਬਹੁਤ ਵੱਡਾ ਦੁਖਾਂਤ ਹੋਣੋ ਟੱਲ ਗਿਆ। ਗੁਰਦੁਆਰੇ ਦੇ ਬੱਚਿਆਂ ਵੱਲੋਂ ਅੰਦਰ ਜਾ ਕੇ ਹਮਲਾਵਰ ਬਾਰੇ ਜਾਣਕਾਰੀ ਦੇਣ ਅਤੇ ਗੁਰਦੁਆਰੇ ਦੇ ਪ੍ਰਧਾਨ . ਸਤਵੰਤ ਸਿੰਘ ਕਾਲੇਕਾ ਦੀ ਦਲੇਰਾਨਾ ਕਾਰਵਾਈ ਨੇ ਸੰਗਤ ਦੀਆਂ ਵੱਡਮੁਲੱੀਆਂ ਜਾਨਾਂ ਬਚਾਉਣ ਵਿਚ ਸਹਾਇਤਾ ਕੀਤੀ ਭਾਵੇਂ ਕਿ ਕਾਲੇਕਾ ਇਸ ਕਾਰਵਾਈ ਸਮੇਂ ਹਮਲਾਵਰ ਦੇ ਹਮਲੇ ਦਾ ਸ਼ਿਕਾਰ ਹੋ ਗਏ ਤੇ ਉਨ੍ਹਾਂ ਸਮੇਤ6 ਕੀਮਤੀ ਜਾਨਾਂ ਅਜਾਈਂ ਚਲੀਆਂ ਗਈਆਂ।
ਮੀਡੀਆ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਹਮਲਾਵਰ ਦਾ ਸੰਬੰਧ ਇਕ ਨਵ-ਨਾਜੀਵਾਦੀ ਜਥੇਬੰਦੀ ਨਾਲ ਸੰਬੰਧ ਹੈ ਜੋ ਕਿ ਗੋਰਿਆਂ ਦੀ ਜਥੇਬੰਦੀ ਹੈ ਤੇ ਇਸ ਜਥੇਬੰਦੀ ਦਾ ਮੰੰਤਵ ਯਹੂਦੀਆਂ ,ਅਮਰੀਕੀ ਮੂਲ ਤੇ ਹੋਰ ਧਰਮਾਂ ਦੇ ਲੋਕਾਂ ਨੂੰ  ਖ਼ਤਮ ਕਰਕੇ ਗੋਰਿਆਂ ਦਾ ਰਾਜ ਕਾਇਮ ਕਰਨਾ ਹੈ। ਹਮਲਾਵਾਰ ਨੇ ਜਖਮੀ ਹੋਣ ਪਿੱਛੋਂ ਖ਼ੁਦ ਸਿਰ ਵਿੱਚ ਗੋਲੀਮਾਰ ਕੇ ਆਪਣੀ ਮੌਤ ਨੂੰ ਖੁਦ ਆਵਾਜ ਮਾਰਨਾ ਕਈ ਸ਼ੰਕੇ ਪੈਦਾ ਕਰਦਾ ਹੈ, ਕਿਉਂਕਿ ਅਤਿਵਾਦੀ ਜਥੇਬੰਦੀਆਂ ਵੱਲੋਂ ਆਪਣੇ ਕਾਰਕੁਨਾਂ ਨੂੰ ਇਹੋ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਹ ਪੁਲੀਸ ਦੇ ਕਾਬੂ ਨਾ ਆਉਣ ਤੇ ਅਜਿਹੀ ਸਥਿਤੀ ਵਿਚ ਆਤਮ ਹੱਤਿਆ ਕਰ ਲੈਣ ਤਾਂ ਜੋ ਉਸ ਦੇ ਪਿੱਛੇ ਕੰਮ ਕਰ ਰਹੇ ਵਿਅਕਤੀਆਂ ਬਾਰੇ ਪਤਾ ਨਾ  ਲੱਗੇ।
ਇਸ ਘਟਨਾ ਪਿੱਛੋਂ ਅਮਰੀਕੀ ਰਾਸ਼ਟਰਪਤੀ ਦਾ ਅਮਰੀਕੀ ਝੰਡੇ ਨੀਵੇਂ ਕਰਨ ਦਾ ਆਦੇਸ਼ ਦੇਣਾ ਤੇ ਇਸ ਘਟਨਾ ਨੂੰ ਅਮਰੀਕੀ ਦੀ ਆਜ਼ਾਦੀ 'ਤੇ ਹਮਲਾ ਕਰਾਰ ਦੇਣ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਗੱਲਬਾਤ ਕਰਨਾ, ਇਸ ਹਮਲੇ ਨੂੰ ਅਮਰੀਕੀ ਸਰਕਾਰ ਵਲੋਂ ਕਿੰਨੀ ਗੰਭੀਰਤਾ ਨਾਲ ਲਿਆ ਜਾ ਰਿਹਾ ਦਾ ਪਤਾ ਲੱਗਦਾ ਹੈ।ਅਮਰੀਕੀ ਰਾਸ਼ਟਰਪਤੀ ਅਤੇ ਸਰਕਾਰ ਵਲੋਂ ਜੋ ਫੌਰੀ ਕਾਰਵਾਈ ਕੀਤੀ ਗਈ, ਉਸ ਦੀ ਦੁਨੀਆਭਰ ਵਿਚ ਸ਼ਲਾਘਾ ਕੀਤੀ ਜਾ ਰਹੀ ਹੈ। ਦਿੱਲੀ ਸਥਿਤ ਅਮਰੀਕੀ ਰਾਜਦੂਤ ਵੱਲੋਂ ਪਹਿਲਾਂ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਜਾਣ ਤੇ ਫਿਰ ੧੦ ਅਗਸਤ ਨੂੰ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਮੰਜੀ ਸਾਹਿਬ ਦੀਵਾਨ ਹਾਲ ਵਿਚ ਹੋਏ ਅਰਦਾਸ ਸਮਾਗਮ ਵਿਚ ਸ਼ਾਮਲ ਹੋਣਾ, ਅਮਰੀਕੀ ਸਰਕਾਰ ਵੱਲੋ ਸਿੱਖਾਂ ਪ੍ਰਤੀ ਸਤਿਕਾਰ ਭਾਵਨਾ 'ਤੇ ਹਮਦਰਦੀ ਭਰੇ ਦ੍ਰਿਸ਼ਟੀਕੋਣ ਦੀ ਤਰਜਮਾਨੀ ਕਰਦਾ ਹੈ।ਇਸ ਘਟਨਾ ਦਾ ਵਿਸ਼ੇਸ਼ ਪਹਿਲੂ ਇਹ ਹੈ ਕਿ ਪਹਿਲਾਂ ਇਕਾ ਦੁਕਾ ਵਿਅਤੀਆਂ ਨਾਲ ਘਟਨਾਵਾਂ ਹੁੰਦੀਆਂ ਸਨ, ਪਰ ਇਹ ਪਹਿਲੀ ਘਟਨਾ ਹੈ ਜਦ ਸਿੱਖਾਂ ਦੇ ਧਾਰਮਿਕ ਅਸਥਾਨ 'ਤੇ ਹਮਲਾ ਕੀਤਾ ਗਿਆ ਹੈ।ਇਸ ਘਟਨਾ ਨੂੰ ਹੁਣ ਅਮਰੀਕੀ ਮੀਡਿਆ ਵਲੋਂ ਘਰੇਲੂ ਅਤਿਵਾਦ ਦਾ ਨਾਂ ਦਿੱਤਾ ਜਾਣ ਲੱਗਾ ਹੈ।ਅਮਰੀਕਾ ਜਿੱਥੇ ਕਿ ਹਰ ਵਿਅਕਤੀ ਨੂੰ ਆਪਣਾ ਧਰਮ ਮੰਨਣ ਮੰਨਣ ਦੀ ਆਜ਼ਾਦੀ ਹੈ ਤੇ ਜਿੱਥੇ ਸਰਕਾਰ ਹਰੇਕ ਵਿਅਕਤੀ ਦੀ ਜਾਨ ਮਾਲ ਦੀ ਰਾਖੀ ਕਰਨਾ ਆਪਣਾ ਨੈਤਿਕ ਫ਼ਰਜ਼ ਸਮਝਦੀ ,ਉੱਥੇ ਅਜਿਹੀ ਘਟਨਾ ਵਾਪਰਨਾ ਜਿੱਥੇ ਸ਼ਰਮਸਾਰ ਹੈ ,ਉੱਥੇ ਪ੍ਰਸ਼ਾਸਨ ਲਈ ਚੁਣੌਤੀ ਵੀ ਹੈ।ਇਸ ਸਬੰਧੀ ਸਰਕਾਰ ਕੀ ਕਦਮ ਚੁਕਦੀ ਹੈ , ਪਰ ਵਿਚਾਰਨ ਵਾਲੀ ਗੱਲ ਹੈ ਕਿ