Bharat Sandesh Online::
Translate to your language
News categories
Usefull links
Google

     

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ-ਮਾਰਚ 2011
13 Nov 2011

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 5 ਮਾਰਚ 2011 ਦਿਨ ਸ਼ਨੀਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਕਸ਼ਮੀਰਾ ਸਿੰਘ ਚਮਨ ਅਤੇ ਸਲਾਹੁਦੀਨ ਸਬਾ ਸ਼ੇਖ਼ ਦੀ ਪ੍ਰਧਾਨਗੀ ਵਿਚ ਹੋਈ। ਜੱਸ ਚਾਹਲ ਹੋਰਾਂ ਸਟੇਜ ਸਕੱਤਰ ਦੀਆਂ ਜਿੰਮੇਂਵਾਰੀਆਂ ਨਿਭਾਉਂਦੇ ਹੋਏ ਸਭ ਤੋਂ ਪਹਿਲਾਂ ਜਸਵੀਰ ਸਿੰਘ ਸਿਹੋਤਾ ਨੂੰ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਨ ਲਈ ਸੱਦਿਆ ਜੋ ਕੇ ਸਭ ਵਲੋਂ ਪਰਵਾਨ ਕੀਤੀ ਗਈ।
    ਕਾਰਵਾਈ ਦੀ ਸ਼ੂਰੁਆਤ ਮੋਹਨ ਸਿੰਘ ਮਿਨਹਾਸ ਹੋਰਾਂ ‘ਬੈਸਟ ਯੀਅਰਸ ਔਫ ਮਾਈ ਲਾਈਫ’ ਵਿਸ਼ੇ ਤੇ ਬੋਲਦੇ ਹੋਏ ਕੀਤੀ।
ਤਰਸੇਮ ਸਿੰਘ ਪਰਮਾਰ ਹੋਰਾਂ ਮਲਕੀਯਤ ਸੋਹਲ ਦੀ ਰਚਨਾ ‘ਸੇਵਾ ਮੁਕਤੀ’ ਸਾਂਝੀ ਕੀਤੀ –
‘ਸੇਵਾ ਮੁਕਤੀ ਦਾ ਫਲ ਮਿੱਠਾ, ਕਰਮਾਂ ਵਾਲੇ ਪਾਉਂਦੇ ਨੇ
 ਜੀਵਨ ਭਰੇ ਸੁਨਹਿਰੀ ਸੁਪਨਂੇ, ਹਰ ਦਮ ਚੇਤੇ ਆਉਂਦੇ ਨੇ’
 
ਬੀਬੀ ਸੁਰਿੰਦਰ ਗੀਤ ਨੇ, ਜੋ ਹੁਣੇ ਇੰਡਿਯਾ ਫੇਰੀ ਦੌਰਾਨ ਆਪਣੀ ਗ਼ਜ਼ਲਾਂ ਦੀ ਕਿਤਾਬ ਛਪਵਾ ਕੇ ਲਿਆਏ ਨੇ, ਅਜ਼ਾਦੀ ਤੇ ਲਿਖੀ ਕਵਿਤਾ ਸੁਨਾਈ –

‘ਨਹੀਂ ਨਹੀਂ ਏ ਔਹ ਅਜ਼ਾਦੀ ਨਹੀਂ
ਜੋ ਸਾਡੇ ਸੁਪਨਿਆਂ ਚ ਆਉਂਦੀ ਰਹੀ
ਸਾਨੂੰ ਫ਼ਾਂਸੀ ਦੇ ਤਖ਼ਤਿਆਂ ਤੇ ਲਟਕਾਉਂਦੀ ਰਹੀ’

ਹਰਸੁਖਵੰਤ ਸਿੰਘ ਸ਼ੇਰਗਿਲ ਨੇ ਆਪਣੀ ਕਹਾਣੀ ‘ਜਦੋਂ ਮੈਂ ਮਰਿਆ’ ਰਾਹੀਂ ਸਮਾਜਿਕ ਢਕੋਸਲਿਆਂ ਦੀ
ਅਸਲੀਅਤ ਹਲਕੇ-ਫੁਲਕੇ ਅੰਦਾਜ਼ ਵਿਚ ਬਖ਼ੂਬੀ ਬਯਾਨ ਕੀਤੀ।
 
ਕੇ.ਐਨ. ਮਹਿਰੋਤਰਾ ਨੇ ਆਪਣੀ ਹਿੰਦੀ ਕਵਿਤਾ ਪੜਕੇ ਦਰਦ ਸਾਂਝਾ ਕੀਤਾ –
‘ਅਲਗ-ਅਲਗ ਦੀਵਾਰੋਂ ਕੇ ਬੀਚ ਬਂਟਾ
 ਮੇਰਾ ਮਨ, ਮੇਰਾ ਜੀਵਨ
 ਕਿਉਂ ਬੇਹਦ ਯਾਦ ਆਤੇ?
 ਬਿਸਰੇ ਦਿਨ, ਬਿਸਰੇ ਅਪਨੇ ਲੋਗ’
ਸਾਨੂੰ ਵੀ ਮਹਿਰੋਤਰਾ ਜੀ ਹੁਣ ਬਹੁਤ ਯਾਦ ਆਉਣਗੇ, ਕਿਉਂਕਿ ੳਹ ਕਾਫ਼ੀ ਅਰਸੇ ਲਈ ਇੰਡਿਯਾ ਫੇਰੀ ਤੇ ਜਾ ਰਹੇ ਹਨ।

ਪ੍ਰਭਦੇਵ ਸਿੰਘ ਗਿੱਲ ਨੇ ਇਸ ਪ੍ਰਭਾਵਸ਼ਾਲੀ ਕਵਿਤਾ ਨਾਲ ਹਾਜ਼ਰੀ ਲਗਵਾਈ -
‘ਮੱਥੇ ਦਾ ਬਾਲ ਕੇ ਦੀਵਾ, ਉਮਰ ਭਰ ਚੁੱਰਸਤੇ ਖੜਾ ਰਿਹਾ
 ਤੂੰ ਇਕ ਹਨੇਰੇ  ਰਸਤੇ ਨੂੰ, ਰੁਸ਼ਨਾਉਣ  ਲਈ ਕਿਹਾ’

ਚੰਦ ਸਿੰਘ ਸਦਿਓੜਾ ਹੋਰਾਂ ਆਪਣੇ ਪੋਤੇ ਦੇ ਜਨਮ ਦੀ ਖ਼ੁਸ਼ੀ ਸਾਂਝੇ ਕਰਦੇ ਹੋਏ ਲੱਡੁਆਂ
ਨਾਲ ਸਭਦਾ ਮੁੰਹ ਮਿਠਾ ਕਰਵਾਇਆ ਅਤੇ ਸੰਤ ਰਾਮ ਉਦਾਸੀ ਦੀ ਕਵਿਤਾ ‘ਗੁਰੂ ਨਾਨਕ ਤੇ ਅੱਜ’ ਸੁਣਾਈ –
‘ਕਿਰਤ ਕਰੋ ਤੇ ਆਪੋ ਵਿਚ ਵੰਡ ਖਾੳ>
 ਸਾਰੀ ਧਰਤ ਦੇ ਉਪਰ ਪ੍ਰਚਾਰਿਆ ਸੀ’

ਸੁਰਜੀਤ ਸਿੰਘ ‘ਸੀਤਲ’ਪੰਨੂ ਹੋਰਾਂ ਕੁਛ ਰੁਬਾਇਆਂ ਅਤੇ ਇਕ ਖ਼ੂਬਸੂਰਤ ਗ਼ਜ਼ਲ ਸੁਣਾਈ –
‘ਆਏ ਥੇ ਬਨ ਕਰ ਫੂਲ ਵੋਹ ਕਾਂਟੇ ਬਿਛਾ ਕਰ ਚਲ ਦੀਏ
 ਹੰਸਨਾ ਸਿਖਾਨੇ ਕੀ ਜਗ਼ਾ ਹਮ ਕੋ ਰੁਲਾ ਕਰ ਚਲ ਦੀਏ।
 ਖ਼ਵਾਬ ਮੇਂ ਹਮ ਕੋ ਸਤਾ ਕਰ  ਖ਼ੁਦ ਮਜ਼ਾ ਲੇਤੇ ਰਹੇ
 ਹਮ ਨੇ ਜਰਾ ਸਾ ਛੂ ਲੀਆ ਤੋ ਛਟਪਟਾ ਕਰ ਚਲ ਦੀਏ’
ਜਸਵੀਰ ਸਿੰਘ ਸਿਹੋਤਾ ਨੇ ‘ਬੀਰਾਂ ਨਾਲ ਭੈਣਾਂ ਦੀ ਪ੍ਰੀਤ ਵਖਰੀ’ ਸਿਰਲੇਖ ਦੀ ਭੈਣ-ਭਰਾ ਦਾ ਪਿਆਰ ਦਰਸਾਂਦੀ ਆਪਣੀ ਕਵਿਤਾ ਸੁਣਾਈ।

ਗੁਰਚਰਨ ਕੌਰ ਥਿੰਦ ਹੋਰਾਂ ਆਪਣੀ ਭਾਵਪੂਰਕ ਕਵਿਤਾ ‘ਉਡੀਕ’ ਨਾਲ ਸਭ ਨੂੰ ਮੋਹ ਲਿਆ –
‘ਲਾਲ ਸ਼ਾਲ ‘ਚ ਲਿਪਟੀ
 ਸ਼ੁਹਾਗ ਸੇਜ ਤੇ ਸਿਮਟੀ
 ਆਪਣੀ ਜ਼ਿੰਦਗੀ ਦੇ ਸੱਚ ਦੀ ੳਡੀਕ ‘ਚ
 ਆਪਣੇ ਸੁੱਚੇ ਪਿੰਡੇ ਨੂੰ ਭਂੇਟ ਕਰ
 ਕੁਝ ਪਲਾਂ ‘ਚ, ਕੁਝ ਛਿਣਾਂ ‘ਚ
 ਮੁਟਿਆਰ ਤੋਂ, ਤੀਵੀਂ ਬਣੀ ਮਾਣਮੱਤੀ’

ਕਸ਼ਮੀਰਾ ਸਿੰਘ ਚਮਨ ਹੋਰਾਂ ਆਪਣੀਆਂ ਦੋ ਖੂਬਸੂਰਤ ਗਜ਼ਲਾਂ ਗਾ ਕੇ ਸੁਣਾਇਆਂ –
1-‘ਗ਼ੁਜ਼ਰੇ ਜਮਾਨਿਆਂ ਦੀਆਂ ਲੰਬੀਆਂ ਕਹਾਣੀਆਂ
    ਮੁੜ ਮੁੜ ਕੇ ਯਾਦ ਆਉਂਦੀਆਂ ਯਾਦਾਂ ਪਰਾਣੀਆਂ।
    ਭੁਲਦੇ ਚਮਨ ਕਦੀ ਨਹੀਂ ਮੇਲੇ ਪੰਜਾਬ ਦੇ
    ਛਿੰਜਾਂ ਦੇ ਢੋਲ ਵੱਜਦੇ ਰੁਤਾਂ ਸੁਹਾਣੀਆਂ’।
2-‘ਮਿਲਣ ਦੇ ਵਾਸਤੇ ਤੈਨੂੰ ਇਰਾਦੇ ਜਦ ਵੀ ਹੋਏ ਨੇ
    ਰਕੀਬਾਂ ਨੇ ਸਦਾ ਪੁੱਟੇ ਮਿਰੇ ਰਾਹਾਂ ਚ ਟੋਏ ਨੇ।
    ਬੁਰਾਈ ਦੀ ਡਗਰ ਤੇ ਜਦ ਕਦਮ ਧਰਿਆ ਚਮਨ ਕਿਧਰੇ
    ਕਿਸੇ ਦੇ ਨੈਣ ਰਸਤਾ ਰੋਕ ਕੇ ਅਗੇ ਖਲੋਏ ਨੇ’।

 

ਹਰਦਿਆਲ ਸਿੰਘ ਮਾਨ (ਪ੍ਰਧਾਨ ਕੋਸੋ) ਨੇ ਖ਼ੁਸ਼ਖ਼ਬਰੀ ਦਿੱਤੀ ਕਿ ਕੋਸੋ ਕਮੇਟੀ ਇਸ ਹਾਲ ਨੂੰ ਵੇਚਕੇ ਜਲਦੀ ਹੀ ਇਕ ਵੱਡੇ ਹਾਲ ਵਾਲੀ ਬਿਲਡਿਂਗ
ਲੈਣ ਦੀ ਕੋਸ਼ਿਸ਼ ਵਿੱਚ ਹੈ।

ਜੱਸ ਚਾਹਲ, ਇਸ ਰਿਪੋਰਟ ਦੇ ਲਿਖਾਰੀ, ਨੇ ਆਪਣੀ ਇਹ ਗ਼ਜ਼ਲ ਸੁਣਾਈ –
‘ਕਭੀ ਤੋ, ਕਹੀਂ ਤੋ, ਵੋ ਮੁਲਾਕਾਤ ਹੋਗੀ
 ਇਸ਼ਕ ਕੀ ਜ਼ਿੰਦਗੀ ਮੇਂ ਸ਼ੁਰੂਵਾਤ ਹੋਗੀ।
 ਆਵਾਜ਼ ਦਿਲ ਕੀ ਨਾ ਹੈ ਮਰਤੀ ਕਭੀ ਭੀ
 ਯੇ ਕਭੀ ਪੂਛਤੀ, ਕੁਛ, ਸਵਾਲਾਤ ਹੋਗੀ’।

ਰੇਡਿੳ ਅਵਾਜ਼ ਦੇ ਅਮਨ ਪਰਹਾਰ ਨੇ ‘ਇਂਟਰਨੈਸ਼ਨਲ ਵੀਮਨਸ ਡੇ’ ਦੀ ਗੱਲ ਕਰਦੀਆਂ ਕੁਲਵੀਰ ਡਾੱਚੀਵਾਲ ਦੀ ਰਚਨਾ ਸਾਂਝੀ ਕੀਤੀ –
‘ਪੁਛੱਦੀ ਧੀ ਲਾਡਲੀ ਬਾਬਲ,ਤੂੰ ਮੈਂਨੂੰ ਮਾਰੇਂਗਾ ਤਾਂ ਨਹੀਂ
 ਡੋਲੀ ਚਾੜਨ ਦੇ ਡਰ ਤੋਂ, ਸੂਲੀ ਚਾੜੇਂਗਾ ਤਾਂ ਨਹੀਂ’?

ਗੁਰਦਿਆਲ ਸਿੰਘ ਖੈਹਰਾ, ਜੋ ਕਿ ਪੰਜਾਬ ਬਿਜਲੀ ਬੋਰਡ ਵਿਚ ਇੰਜੀਨਿਯਰ ਸਨ ਤੇ ਹੁਣ ਏਥੇ ਆ ਗਏ ਹਨ, ਉਹਨਾਂ ਨੇ ਵੀ ਇਸੇ ਹੀ ਵਿਸ਼ੇ ਤੇ ਦੋ ਮਿੰਨੀ ਕਵਿਤਾਵਾਂ ਸੁਣਾਇਆਂ, ‘ਇਕ ਔਰਤ ਮਾਂ ਦੇ ਰੂਪ ਵਿਚ’ ਅਤੇ -
‘ਕਿਸੀ ਕੇ ਹਿੱਸੇ ਮੇਂ ਘਰ ਆਇਆ, ਕਿਸੀ ਕੇ ਹਿੱਸੇ ਮੇਂ ਦੁਕਾਂ ਆਈ
 ਮੈਂ ਘਰ ਮੇਂ ਸਭ ਸੇ ਛੋਟਾ ਥਾ, ਮੇਰੇ ਹਿੱਸੇ ਮੇਂ, ਮਾਂ  ਆਈ’

ਤਾਰਿਕ ਮਲਿਕ ਹੋਰਾਂ ਉਰਦੂ ਦੇ ਕੁਛ ਖ਼ੂਬਸੂਰਤ ਸ਼ੇਰ ਪੇਸ਼ ਕੀਤੇ –


‘ਜ਼ਿੰਦਗੀ ਤੂਨੇ ਮੁਝੇ ਕਬ੍ਰ ਸੇ ਕਮ ਦੀ ਹੈ ਜ਼ਮੀਂ


 ਪਾਂਵ ਫੈਲਾਉਂ ਤੋ ਦੀਵਾਰ ਮੇਂ ਸਰ ਲਗਤਾ ਹੈ’ – ਬਸ਼ੀਰ ਬਦ੍ਰ


‘ਜ਼ਿੰਦਗੀ ਅਬ ਕੇ ਮੇਰਾ ਨਾਮ ਨ ਸ਼ਾਮਿਲ ਕਰਨਾ


 ਗ਼ਰ ਯੇ ਤਯ ਹੈ ਕਿ ਯਹੀ ਖੇਲ ਦੁਬਾਰਾ ਹੋਗਾ’ – ਵਸੀਹ ਸ਼ਾਹਸਲਾਹੁਦੀਨ ਸਬਾ ਸ਼ੇਖ਼ ਨੇ ਆਪਣਿਆਂ ਦੋ ਰਚਨਾਂਵਾਂ ਸੁਣਾਇਆਂ –


‘ਯੇ ਮੁਹੱਬਤ ਹੀ ਹੈ ਜਿਸ ਸੇ ਦਿਲ ਸਰਾਪਾ ਨੂਰ ਹੋਤਾ ਹੈ


 ਇਸ਼ਕ ਕਯਾ ਬਤਾਏਂ ਕਯੂਂ ਤਜਲਤਿਏ-ਮਹਬੂਬ ਸੇ ਜਲਵਾਏ-ਤੂਰ ਹੋਤਾ ਹੈ


 ਨਜ਼ਰ ਭਰ ਕਰ ਦੇਖਨੇ ਕੀ ਅਦਾ ਕਿਸੀ ਔਰ ਕੀ ਔਰ ਸਜ਼ਾ ਕਿਸੀ ਔਰ ਕੀ’ਸੁਰਿੰਦਰ ਸਿੰਘ ਢਿਲੋਂ ਨੇ ਮਹਿਦੀ ਹਸਨ ਦੀ ਗਾਈ ਇਕ ਗ਼ਜ਼ਲ ਤਰੱਨਮ ਵਿੱਚ ਸੁਣਾਈ –


‘ਗੁੰਚਾ-ਏ-ਸ਼ੌਕ ਲਗਾ ਹੈ ਖਿਲਨੇ


 ਫਿਰ ਤੁਝੇ ਯਾਦ ਕੀਆ ਹੈ ਦਿਲ ਨੇ’ਇਹਨਾਂ ਤੋਂ ਇਲਾਵਾ ਹਰਬੱਖਸ਼ ਸਿੰਘ ਸਰੋਆ, ਡਾ. ਸੁਖਵਿਂਦਰ ਸਿੰਘ ਥਿੰਦ ਅਤੇ ਖ਼ੁਸ਼ਮੀਤ ਸਿੰਘ ਥਿੰਦ ਹੋਰਾਂ ਵੀ ਬੁਲਾਰਿਆਂ ਦੀ ਹੌਸਲਾ-ਅਫਜ਼ਾਈ ਲਈ ਆਪਣਾ ਟਾਈਮ ਦਿੱਤਾ। ਫੋਰਮ ਵਲੋਂ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਸੀ ਜਿਸਦਾ ਹਾਜ਼ਰੀਨ ਨੇ ਪੂਰਾ ਲੁਤਫ ਲਿਆ। ਜੱਸ ਚਾਹਲ ਨੇ ਪ੍ਰਧਾਨਗੀ ਮੰਡਲ ਅਤੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਇਸ ਇਕੱਤਰਤਾ ਦੀ ਸਮਾਪਤੀ ਕੀਤੀ ਅਤੇ ਅਗਲੀ ਇਕੱਤਰਤਾ ਲਈ ਸਭ ਨੂੰ ਪਿਆਰ ਭਰਿਆ ਸੱਦਾ ਦਿੱਤਾ।
    ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।

    ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ ਪਹਿਲੇ ਸ਼ਨਿਚਰਵਾਰ, 2 ਅਪ੍ਰੈਲ 2011 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸਲਾਹੁਦੀਨ ਸਬਾ ਸ਼ੇਖ਼(ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 403-293-8912, ਸੁਰਿੰਦਰ ਸਿੰਘ ਢਿਲੋਂ(ਸਹਿ-ਸਕੱਤਰ) ਨਾਲ 285-3539, ਪੈਰੀ ਮਾਹਲ(ਖਜ਼ਾਨਚੀ) ਨਾਲ 616-0402, ਜਾਂ ਜਾਵੇਦ ਨਜ਼ਾਮੀਂ(ਈਵੈਂਟਸ ਕੋਆਰਡੀਨੇਟਰ) ਨਾਲ 988-3961 ਅਤੇ ਜਸਵੀਰ ਸਿੰਘ ਸਿਹੋਤਾ(ਮੈਂਬਰ ਕਾਰਜਕਾਰਨੀ) ਨਾਲ 681-8281 ਤੇ ਸੰਪਰਕ ਕਰੋ।


No Comment posted
Name*
Email(Will not be published)*
Website
Can't read the image? click here to refresh

Enter the above Text*