Bharat Sandesh Online::
Translate to your language
News categories
Usefull links
Google

     

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ-ਜਨਵਰੀ 2011
13 Nov 2011

ਜੱਸ ਚਾਹਲ (ਕੈਲਗਰੀ): ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 1 ਜਨਵਰੀ 2011 ਦਿਨ ਸ਼ਨੀਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਕਸ਼ਮੀਰਾ ਸਿੰਘ ਚਮਨ ਅਤੇ ਸੁਰਜੀਤ ਸਿੰਘ ‘ਸੀਤਲ’ ਪੰਨੂ ਦੀ ਪ੍ਰਧਾਨਗੀ ਵਿਚ ਹੋਈ। ਜੱਸ ਚਾਹਲ ਹੋਰਾਂ ਸਟੇਜ ਸਕੱਤਰ ਦੀਆਂ ਜਿੰਮੇਂਵਾਰੀਆਂ ਨਿਭਾਉਂਦੇ ਹੋਏ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿਤੀ। ਉਸਤੋਂ ਬਾਦ ਪੈਰੀ ਮਾਹਲ ਹੋਰਾਂ ਨੂੰ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਨ ਲਈ ਸਦਿਆ ਜੋ ਕੇ ਸਭ ਵਲੋਂ ਪਰਵਾਨ ਕੀਤੀ ਗਈ।

    ਰਚਨਾਵਾਂ ਦਾ ਦੌਰ ਸ਼ੁਰੂ ਕਰਦੇ ਹੋਏ ਜਸਵੀਰ ਸਿੰਘ ਸਿਹੋਤਾ ਨੇ ਵਿਚਾਰ ਪਰਗਟ ਕੀਤਾ ਕਿ ਸਭਨਾ ਨੂੰ ਸਾਫ਼ ਸੁਥਰੀ ਪੰਜਾਬੀ ਬੋਲਣੀ ਚਾਹੀਦੀ ਹੈ ਅਤੇ ਦੂਸਰਿਆਂ ਜ਼ਬਾਨਾਂ ਦੀ ਮਿਲਾਵਟ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਫਿਰ ਅਪਣੀ ਰਚਨਾ ਸੁਣਾਈ –

‘ਤੈਨੂੰ ਭੇਜ ਕੇ ਕਨੇਡਾ ਅਸੀਂ ਕਈ ਦਿਨ ਨਹੀਂ ਸੀ ਸੁੱਤੇ
 ਧਰਤੀ ਲਗਦੇ ਨਹੀਂ ਸੀ ਪੈਰ, ਫਿਰਦੇ ਸੀ ਉੱਤੇ-ਉੱਤੇ’

ਮੋਹਨ ਸਿੰਘ ਮਿਨਹਾਸ ਹੋਰਾਂ ਜਵਾਹਰ ਲਾਲ ਨੇਹਰੂ ਬਾਰੇ ਚਰਚਾ ਕੀਤੀ ਅਤੇ ਡਾ. ਇਕਬਾਲ ਦਾ ਸ਼ੇਅਰ ਪੜ੍ਹਿਆ –
‘ਨਾ ਸਮਝੋਗੇ ਤੋ ਮਿੱਟ ਜਾਉਗੇ ਐ ਹਿੰਦੁਸਤਾਂ ਵਾਲੋ
     ਤੁਮਹਾਰੀ ਦਾਸਤਾਂ ਤੱਕ ਭੀ ਨਾ ਹੋਗੀ ਦਾਸਤਾਨੋਂ ਮੇਂ’

ਸਲਾਹੁਦੀਨ ਸਬਾ ਸ਼ੇਖ਼ ਨੇ ਪ੍ਰੋ. ਮੋਹਨ ਸਿੰਘ ਔਜਲਾ ਜੀ ਦੇ ਸਦੀਵੀ ਵਿਛੋੜੇ ਨੂੰ ਯਾਦ ਕਰਦਿਆਂ ਦੋ ਰਚਨਾਂਵਾਂ ਪੜ੍ਹੀਆਂ –
1-‘ਕੌਨ ੲੈਸਾ ਸ਼ਾਇਰ ਹੈ ਜੋ ਦਰਦ ਸੇ ਆਸ਼ਨਾ ਨਹੀਂ ਹੋਤਾ
   ਯੇ ਸਭ ਪਰ ਫਿਦਾ ਫਿਰ ਭੀ ਕੋਈ ਇਸਕਾ ਅਪਨਾ ਨਹੀਂ ਹੋਤਾ’
2-‘ਜਿਸਕੀ ਚਾਹਤ ਔਰ ਅਮਲ ਬੇਲੌਸ ਹੈ, ਉਸਕੀ ਜਜ਼ਾ ਕੁਛ ਔਰ ਹੈ
   ਨ ਜਨੱਤ ਨ ਤਲਬੇ-ਹੂਰ, ਰਜ਼ਾਏ-ਹਬੀਬ ਕੀ ਅਦਾ ਕੁਛ ਔਰ ਹੈ’

ਰੇਡਿੳ ਅਵਾਜ਼ ਦੇ ਅਮਨ ਪਰਹਾਰ ਨੇ 94.7 ਐਫ. ਐਮ. ਤੇ ਸ਼ੁਰੂ ਕੀਤੇ ਟਾੱਕ ਸ਼ੋ ਬਾਰੇ ਜਾਨਕਾਰੀ ਦਿਤੀ ਜੋ ਕਿ ਹਰ ਸ਼ਨੀਚਰਵਾਰ ਰਾਤ ਨੂੰ 10 ਤੋਂ 12 ਵਜੇ ਹੁੰਦਾ ਹੈ। ਅਤੇ ਦੋ ਕਵਿਤਾਵਾਂ ਸੁਣਾਇਆਂ –
1-‘ਪਿਆਸ ਕੀਹਨੂੰ ਕਹਿੰਦੇ, ਬੁਲਾਂ ਸੁਕਿਆਂ ਨੂੰ ਪੁਛਿਓ
   ਹੁੰਦਾ ਰੋਟੀ ਦਾ ਕੀ ਮੁੱਲ, ਕਦੇ ਭੁਖਿਆਂ ਨੂੰ ਪੁਛਿਓ’
2-‘ਮੈਂ ਬਰਫੀਲੀਆਂ ਚੋਟਿਆਂ ‘ਤੇ ਚੜ੍ਹ, ਬੱਦਲਾਂ ਦੇ ਆਕਾਰਾਂ ਨੂੰ ਤੱਕਦਾ
   ਸਤਰੰਗੀ ਪੀਂਘ ਦੇ ਰੰਗਾਂ ਚੋਂ, ਸ਼ਬਦਾਂ ਦੀ ਤਲਾਸ਼ ਕਰਦਾ ਕਰਦਾਂ.....
ਅਜਾਇਬ ਸਿੰਘ ਸੇਖੋਂ ਹੋਰਾਂ ਨਵੇਂ ਸਾਲ ਦੀ ਵਧਾਈ ਦੇ ਨਾਲ ਇਹ ਕਵਿਤਾ ਸੁਣਾਈ –
  ‘ਹਰ ਦਿਨ ਨਵਾਂ ਹਰ ਘੜੀ ਨਵੀਂ, ਹਰ ਸਾਹ ਨਵਾਂ ਹਰ ਰੁਤ ਨਵੀਂ
  ਨਵੀਂ ਤਾਂ ਲੱਗਦੀ ਤਾਂ ਫੱਬਦੀ, ਜੇ ਪਛਾਨਣ ਵਾਲੀ ਅੱਖ ਹੋਵੇ ਨਵੀਂ’

 

ਪ੍ਰੋ. ਮੋਹਨ ਸਿੰਘ ਔਜਲਾ ਜੀ ਦੇ ਸਪੁਤਰ ਤਰਨਜੀਤ ਸਿੰਘ ਔਜਲਾ ਨੇ ਪ੍ਰੋਫੇਸਰ ਔਜਲਾ ਜੀ ਦੀ ਲਿਖੀ ਪੁਸਤਕ ਵਿਚੋਂ ਇਕ ਗ਼ਜ਼ਲ ਪੜ੍ਹੀ –
  ‘ਟੋਲਣਗੇ ਯਾਰ ਮੈਨੂੰ ਦੁਨਿਆਂ ਤੋਂ ਜਾਣ ਮਗਰੋਂ
  ਫਿਰ ਨਾ ਮਿਲੇਗਾ ਸਭਨੂੰ ਰੂਹਾਂ ਦਾ ਹਾਣ ਮਗਰੋਂ
  ਸੁੱਖ ਸਾਂਦ ਸਭ ਦੀ ਮੰਗੀ ਦੋ ਵਕਤ ਹੈ ਖ਼ੁਦਾ ਤੋਂ
  ਲੋਕਾਂ ਤੋਂ ਜ਼ਖ਼ਮ ਲੱਖਾਂ ਇਸ ਦਿਲ ਤੇ ਖਾਣ ਮਗਰੋਂ’
ਹਰਚਰਨ ਸਿੰਘ ਪਰਹਾਰ ਹੋਰਾਂ ਹਾਜ਼ਰੀਨ ਨੂੰ ਬੇਨਤੀ ਕੀਤੀ ਕਿ ਚੰਗਾ ਹੋਵੇਗਾ ਜੇ ਇੱਕੋ ਹੀ ਰਚਨਾ ਜਾਂ ਖ਼ਬਰ ਸਾਰਿਆਂ ਮੀਡਿਆ ਅਦਾਰਿਆਂ ਨੂੰ ਨਾ ਭੇਜੀ ਜਾਵੇ।
ਇਸ ਨਾਲ ਮੀਡਿਆ ਦਾ ਨਵੇਕਲਾਪਣ ਬਣਾਉਣ ਵਿੱਚ ਮਦਦ ਮਿਲੇਗੀ।
 
ਕਸ਼ਮੀਰਾ ਸਿੰਘ ਚਮਨ ਹੋਰਾਂ ਆਪਣੇ ਸੁਹਿਰਦ ਦੋਸਤ ਪ੍ਰੋ. ਮੋਹਨ ਸਿੰਘ ਔਜਲਾ ਜੀ ਦੀ ਯਾਦ ਨੂੰ ਸਮਰਪਿਤ ਇਕ ਦਰਦ ਭਰਿਆ ਗੀਤ ਗਾਇਆ –
  ‘ਜਿਸ ਯਾਰ ਨੇ ਕਿਸੇ ਦਾ ਦਿਲ ਸੀ ਨਹੀਂ ਦੁਖਾਇਆ
  ਉਸ ਯਾਰ ਨੂੰ ਕਿਉਂ ਤੈਂ ਕੈਂਸਰ ਦਾ ਰੋਗ ਲਾਇਆ,
  ਦੱਸੀਂ ਮੇਰੇ  ਖ਼ੁਦਾਇਆ।
  ਰੱਖੇ ਸੀ ਜੋ ਹਮੇਸ਼ਾ ਸੁਪਨੇ ਸਜਾ ਸਜਾ ਕੇ
  ਖੁਸ਼ਬੂ ਖਿੜੇ ਚਮਨ ਦੀ ਕੋਈ ਲੈ ਗਿਆ ਚੁਰਾਕੇ
  ਮੁਰਝਾ ਗਏ ਪਲਾਂ ਵਿਚ ਕੋਮਲ ਗੁਲਾਬ ਮੁਖੜੇ
  ਪੰਛੀ ਉਦਾਸ ਬੈਠੇ ਕਿਸ ਨੂੰ ਸੁਣਾਉਣ ਦੁਖੜੇ
  ਵੀਰਾਨ ਕਰ ਗਿਆ ਜੋ ਕੈਸਾ ਤੂਫਾਨ ਆਇਆ,
  ਦੱਸੀਂ ਮੇਰੇ ਖ਼ੁਦਾਇਆ’।
 
ਕੇ.ਐਨ. ਮਹਿਰੋਤਰਾ ਨੇ ਹਿੰਦੀ ਵਿਚ ਦੋ ਕਵਿਤਾਵਾਂ ਪੜ੍ਹੀਆਂ –
  ‘ਹੇ ਤਰੱਕੀਯਾਫਤਾ, ਬੇਹਤਰ ਕਹੇ ਜਾਨੇ ਵਾਲੇ
  ਵਿਕਸਿਤ ਦੇਸ਼ੋਂ ਕੇ ਰਹਨੁਮਾਓ
  ਜੰਗ ਟਲਤੀ ਰਹੇ ਤੋ ਬੇਹਤਰ ਹੈ’

ਜਸਵੰਤ ਸਿੰਘ ਸੇਖੋਂ ਹੋਰਾਂ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਖੁਸ਼ੀਆਂ ਵੰਡਦੀ ਕਵਿਤਾ ਸੁਣਾਈ –
   ‘ਔਹ ਬੱਚੀਆਂ ਆਉਣ ਈਰਾਨੀ, ਸੁਹਣੇ ਕੱਦ ਚਾਲ ਮਸਤਾਨੀ
   ਪਹਿਰਾਵਾ ਜਾਂ ਉਹਨਾ ਦਾ ਤੱਕਿਆ, ਬਿਨ ਮੂੰਹ ਅੰਗ ਸੀ ਢਕਿਆ
   ਬੋਲਣ ਭਾਸ਼ਾ ਠੀਕ ਈਰਾਨੀ, ਊਂ ਅੰਗਰੇਜੀ ਪੜ੍ਹੀਆਂ ਨੇ
   ਖੁਸ਼ੀ ਵਾਲੀਆਂ ਲਗੀਆਂ ਦੇਖੋ ਹਰ ਥਾਂ ਝੜੀਆਂ ਨੇ’

ਸੁਰਜੀਤ ਸਿੰਘ ‘ਸੀਤਲ’ ਪੰਨੂ ਹੋਰਾਂ ਉਰਦੂ ਅਤੇ ਪੰਜਾਬੀ ਵਿਚ ਖ਼ੂਬਸੂਰਤ ਰੁਬਾਈਆਂ ਸੁਣਾਈਆਂ –
   ‘ਕਰਦਾ ਪਿਆਰ ਹਾਂ ਸੋਹਣਿਆਂ ਸੱਜਣਾਂ ਨੂੰ
   ਅਤੇ ਮੇਰੇ ਲਈ ਸਾਰਾ ਸੰਸਾਰ ਸੱਜਣ
   ਸੱਜਣ ਬਾਗ਼ ਬਗੀਚੇ ਤੇ ਫੁੱਲ ਕਲੀਆਂ
   ਆਈ ਉਹਨਾਂ ਦੇ ਉੱਤੇ ਬਹਾਰ ਸੱਜਣ
   ਇੱਕੋ ਕਰਤੇ ਦੀ ਕਿਰਤ ਹੈ ਜੱਗ ਸਾਰਾ
   ਕਿਰਤ ਆਪਣੀ ਵਿੱਚ ਉਹ ਆਪ ਵੱਸੇ
   ‘ਪਨੂੰਆਂ’ ਔਣ ਵਾਲੇ ਹਰ ਸਾਲ ਅੰਦਰ
   ਨੇੜੇ ਸਾਹਾਂ ਤੋਂ ਰਹਿਣ ਦਿਲਦਾਰ ਸੱਜਣ’

ਤਾਰਿਕ ਮਲਿਕ ਹੋਰਾਂ ਉਰਦੂ ਦੇ ਖੂਬਸੂਰਤ ਸ਼ੇਅਰ ਅਤੇ ਹਸਰਤ ਮੋਹਾਨੀ ਦੀ ਉਰਦੂ ਗ਼ਜ਼ਲ ਪੇਸ਼ ਕੀਤੀ –
  ‘ਯਾ ਰੱਬ ਹਮੇਂ ਹਿਜ਼ਰਾਂ ਮੇਂ, ਇਤਨਾ ਤੋ ਕੀਯਾ ਹੋਤਾ
  ਜੋ ਹਾਥ ਜਿਗਰ ਪਰ ਹੈ, ਵੋ ਦਸਤ-ਏ-ਦੂਆ ਹੋਤਾ’

ਪ੍ਰਭਦੇਵ ਸਿੰਘ ਗਿੱਲ ਨੇ ਨਵੇਂ ਸਾਲ ਦੀ ਵਧਾਈ ਦਿੰਦਿਆਂ ਗੁਰਮੁਖ ਸਿੰਘ ਮੁਸਾਫਰ ਦਿਆਂ ਲਾਈਨਾਂ ਪੜ੍ਹੀਆਂ –
  ‘ਕੈਦੀ ਭਾਣੇ ਕੈਦ ਗੁਜ਼ਰ ਰਹੀ
  ਇਕ ਇਕ ਰੋਜ਼ ਉਮਰ ਦਾ ਘਟਦਾ’

ਜੱਸ ਚਾਹਲ ਨੇ ਮਾਹੌਲ ਬਦਲਦੇ ਹੋਏ ਹਿੰਦੀ ਵਿਚ ਅਪਣੀ ਗ਼ਜ਼ਲ ਪੜ੍ਹੀ –
  ‘ਨਾਮ ਲਿਖਤੇ ਹੈਂ ਮੇਰਾ, ਫਿਰ ਵੋ, ਮਿਟਾ ਦੇਤੇ ਹੈਂ
  ਕਭੀ ਜ਼ਿੰਦਗੀ, ਕਭੀ ਜੀਨੇ ਕੀ, ਸਜ਼ਾ ਦੇਤੇ ਹੈਂ।
  ਕੋਈ ਤੋ ਜਾਕੇ, ਉਸ ਹਸੀਨ ਸੇ, ਇਤਨਾ ਕਹ ਦੇ
  ਦਰਦੇ-ਦਿਲ ਜਬ ਉਠੇ, ਹਮ ਉਨਕੋ, ਦੁਆ ਦੇਤੇ ਹੈਂ’।
 

ਪੈਰੀ ਮਾਹਲ ਨੇ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ ਬਾਰੇ ਕੁਲਬੀਰ ਸਿੰਘ ਡੇਸੀਵਾਲ ਦੀ ਰਚਨਾ ਸਾਰਿਆਂ ਨਾਲ ਸਾਂਝੀ ਕੀਤੀ। ਨਵੇਂ ਸਾਲ ਦੀ ਖੁਸ਼ੀ ਵਿਚ ਫੋਰਮ ਵਲੋਂ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਸੀ। ਹਾਜ਼ਰੀਨ ਨੇ ਇਸ ਨਾਸ਼ਤੇ ਦਾ ਲੁਤਫ ਲੈਣ ਤੋਂ ਬਾਦ ਰਚਨਾਵਾਂ ਦੇ ਦੂਸਰੇ ਦੌਰ ਵਿਚ ਕਸ਼ਮੀਰਾ ਸਿੰਘ ਚਮਨ, ਜਸਵੰਤ ਸਿੰਘ ਸੇਖੋਂ, ਸੁਰਜੀਤ ਸਿੰਘ ਪੰਨੂ ਅਤੇ ਸਬਾ ਸ਼ੇਖ਼ ਹੋਰਾਂ ਦੀਆਂ ਰਚਨਾਵਾਂ ਸੁਣੀਆਂ। ਸਭਾ ਦੀ ਸਮਾਪਤੀ ਤੋਂ ਪਹਿਲੋਂ ਜੋਗਾ ਸਿੰਘ ਸਹੋਤਾ ਨੇ ਪੂਰੇ ਸੁਰ-ਤਾਲ ਵਿਚ ਕੁਝ ਗ਼ਜ਼ਲਾਂ ਤੇ ਗੀਤ ਗਾਕੇ ਸਭਦਾ ਮਨ ਮੋਹ ਲਿਆ।  ਜੱਸ ਚਾਹਲ ਨੇ ਪ੍ਰਧਾਨਗੀ ਮੰਡਲ ਅਤੇ ਆਏ ਸਭ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਇਸ ਇਕੱਤਰਤਾ ਦੀ ਸਮਾਪਤੀ ਕੀਤੀ।  ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ। ਨਿਰਸੰਕੋਚ ਸਾਡੇ ਕੋਲ ਆਓ ਤੇ ਸਭ ਕੋਲ ਜਾਓ।

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸ਼ਨਿਚਰਵਾਰ, 5 ਫਰਵਰੀ 2011 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 293-8912, ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 285-3539, ਪੈਰੀ ਮਾਹਲ (ਖਜ਼ਾਨਚੀ) ਨਾਲ 616-0402, ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 988-3961 ਅਤੇ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨਾਲ 681-8281 ਤੇ ਸੰਪਰਕ ਕਰੋ।


No Comment posted
Name*
Email(Will not be published)*
Website
Can't read the image? click here to refresh

Enter the above Text*