Bharat Sandesh Online::
Translate to your language
News categories
Usefull links
Google

     

Punjabi Ghazals by Shamsher Singh Sandhu "Ga Zindgi de Geet Tu"
13 Nov 2011

  
 
ਗਾ ਜ਼ਿੰਦਗੀ ਦੇ ਗੀਤ ਤੂੰ
(ਗ਼ਜ਼ਲ ਸੰਗ੍ਰਹਿ)
 
 
 
 
 
 
 
 
 
ਏਸੇ ਕਲਮ ਤੋਂ:
 
1- ਗਾ ਜ਼ਿੰਦਗੀ ਦੇ ਗੀਤ ਤੂੰ (ਗ਼ਜ਼ਲ ਸੰਗ੍ਰਹਿ) 2003
2- ਜੋਤ ਸਾਹਸ ਦੀ ਜਗਾ (ਕਾਵਿ ਸੰਗ੍ਰਹਿ) 2005
3- ਬਣ ਸ਼ੁਆ ਤੂੰ (ਗ਼ਜ਼ਲ ਸੰਗ੍ਰਹਿ) 2006
4- ਰੌਸ਼ਨੀ ਦੀ ਭਾਲ (ਗ਼ਜ਼ਲ ਸੰਗ੍ਰਹਿ) 2007
5- ਕਸ਼ਮੀਰਾ ਸਿੰਘ ਚਮਨ ਦੀਆਂ ਚੋਣਵੀਆਂ ਗ਼ਜ਼ਲਾਂ 2007
6- ਸੁਲਗਦੀ ਲੀਕ (ਗ਼ਜ਼ਲ ਸੰਗ੍ਰਹਿ) 2008
7- ਗੀਤ ਤੋਂ ਸੁਲਗਦੀ ਲੀਕ ਤਕ (ਗ਼ਜ਼ਲ ਸੰਗ੍ਰਹਿ) 2009
8- ਕਲਾਮੇਂ ਸਬਾ ਕੇ ਤੀਨ ਰੰਗਸਬਾ ਸ਼ੇਖ਼ ਕੀ ਉਰਦੂ ਨਜ਼ਮੇਂ 09
9- ਢਲ ਰਹੇ ਐ ਸੂਰਜਾ (ਗ਼ਜ਼ਲ ਸੰਗ੍ਰਹਿ) 2010
 
ਗਾ ਜ਼ਿੰਦਗੀ ਦੇ ਗੀਤ ਤੂੰ
ਤਤਕਰਾ
 
     ਦੋ ਸ਼ਬਦ  5
    1 ਗਾ ਜ਼ਿੰਦਗੀ ਦੇ ਗੀਤ ਤੂੰ 7
    2 ਵੇਖ ਕੈਸੀ ਸੁੰਨ ਸਾਰੇ 8
    3 ਮਹਿਕ ਤੇਰੀ ਦੋਸਤੀ ਦੀ 9
    4 ਲੈਂਦੇ ਰਹੇ ਹਨੇਰੇ  10
    5 ਗੁਜ਼ਰਦੇ ਨਾ ਪਲ ਘੜੀ 11
    6 ਨਾਮ ਤੇਰਾ ਲੈ ਰਿਹਾਂ 12
    7 ਵੇਖ ਕੈਸਾ ਹੈ ਬਦਰਦਾਂ  13
    8 ਜਦ ਵੀ ਕੋਲ ਬੁਲਾਵੇ ਚੰਨ 14
    9 ਦੋਸਤੋ ਜਾਦੂ ਭਰੀ ਇਹ   15
    10 ਦੋਸ਼ ਲਗਾ ਕੇ ਮੱਥੇ ਮੇਰੇ  16
    11 ਨਾ ਕਰਾਂ ਤੇਰੀ ਮੁਹੱਬਤ 17
    12 ਤੇਰਾ ਹਰ ਇਕ ਬੋਲ  18
    13 ਪਾ ਦਿਲਾ ਤੂੰ ਪ੍ਰੀਤ ਇਕ  19
    14 ਤੇਰੇ ਆਵਣ ਦੀ ਖੁਸ਼ੀ 20
    15 ਕਾਲੀ ਵੀ ਰੁਸ਼ਨਾਵੇ ਰਾਤ  21
    16 ਲਾਲਚੀ ਜਦ ਨਾਲ ਨਜ਼ਰਾਂ 22
    17 ਕਿੱਥੇ ਤੁਰ ਗਈ ਨੀਂਦ  23
    18 ਆਪੇ ਉਗਾ ਨਾ ਤੋੜੀਂ 24
    19 ਸ਼ੌਕ ਨੂੰ ਨਾ ਰੋਕ ਕੋਈ 25
    20 ਹੈ ਲੁੱਟ ਖਾਧਾ ਲੀਡਰਾਂ  26
    21 ਯਾਰ ਚਾਹੇ ਪਿਆਰ ਦਾ  27
    22 ਜਦ ਵੀ ਸਾਡੇ ਘਰ ਦੇ   28
    23 ਨਿਹੁ ਦਾ ਦੀਰਘ ਰੋਗ  29
    24 ਬੇਰੁਖੀ ਵੀ ਜਾਪਦੀ  30
    25 ਹੋ ਗਿਆ ਕੀ ਚਾਨਣੇ ਨੂੰ  31
    26 ਤਸੱਵਰ ਦਾਂਝ ਦਾ ਜੇ ਕਰ 32
    27 ਮਿਹਨਤਾਂ ਕਰ ਹੋਂਵਦੀ 33
    28 ਗੁਰ ਬਲੀ ਗੋਬਿੰਦ 34
    29 ਤੇਰੇ ਨਿੱਘ ਤੋਂ ਵਾਂਝੀ  35
    30 ਵਿੱਚ ਥਲ ਵੀ ਖਿੜ ਪਵੇ  36
    31 ਦੁੱਖਾਂ ਦੇ ਹੰਝੂ ਹੁੰਦੇ 37
    32 ਬੇਵਫਾ ਨੇ ਪ੍ਰੀਤ  38
    33 ਹੈ ਕਿਹੀ ਇਹ ਦੋਸਤੋ 39
    34 ਰੋਜ਼ ਇਹ ਕਾਲੀ ਜਹੀ  40
    35 ਮੇਲ ਰੂਹਾਂ ਦੇ ਲਈ ਨੇ 41
    36 ਮਾਨ ਹੈ ਗੁਰਦੇਵ ਦਾ 42
    37 ਓਦਰੇ ਨੇ ਚਾਅ ਤੁਧ ਬਿਨ 43
    38 ਸਦਕੇ ਤੇਰੇ ਮੈਂ ਯਾਰਾ 44
    39 ਚਾਹਿ ਆ ਜਾਵੇਂ ਵਟਾਕੇ  45
    40 ਹੋਰ ਮੇਰੇ ਸੱਜਨਾ  46
    41 ਤਜ ਅਕਲਾਂ  47
    42 ਉਹ ਮੁਹੱਬਤ ਵੀ ਭਲਾ 48
    43 ਬਸ ਕਰੋ ਹੁਣ ਲੀਡਰੋ  49
    44 ਗ਼ਮ ਸਲਾਮਤ ਪਿਆਰ  50
    45 ਰੰਗ ਤੇਰੀ ਦੋਸਤੀ ਦਾ  51
    46 ਜ਼ਿੰਦਗੀ ਭਰ ਆਸ ਦੇ  52
    47 ਗੂੰਜਦੀ ਕੰਨਾਂ ‘ਚ 53
    48 ਵੇਖਕੇ ਵੀ ਫੇਰ ਦੀਦੇ 55
    49 ਨਫਰਤਾਂ ਦੀ ਕਾਂਗ ਅੱਗੇ  56
    50 ਟਹਿਕਦੀ ਸੀ ਵਾਂਗ ਫੁੱਲਾਂ 57
    51 ਨਿਕਲ ਤੁਰਦਾ ਹਾਂ ਘਰੋਂ 59
    52 ਪਿਆਰ ਤੇਰਾ ਦਿਲ ‘ਚ  60
    53 ਹੋ ਚੁਕੇ ਬੇਗੈਰਤੇ ਸਨ 61
    54 ਚੰਦ ਨਿੱਕਾ ਵੀਰ  62
    55 ਹੈ ਅਨੋਖਾ ਚਲਨ ਯਾਰੋ 63
    56 ਉਮਰ ਸਾਰੀ ਤੱਕਿਆ ਹੈ 64
    57 ਸਹਿਕਦਾ ਇਤਹਾਸ 65
    58 ਸੌਂ ਗਈ ਕਿਰਪਾਨ ਤੇਰੀ 66
    59 ਬਣਕੇ ਤਸੱਵਰ ਸਾਂਝ ਦਾ 68
    60 ਜ਼ਿੰਦਗੀ ਵਿੱਚ ਆ ਗਿਆ 69
    61 ਕਿਉ ਬੁਝਿਆ ਹੈ ਦਿਲ 70
    62 ਦੇ ਰਹੇ ਆਵਾਜ਼  71
    63 ਗ਼ਜ਼ਲ ਗੋ   72
    64 ਵੰਡ ਕਿਓਂ ਇਨਸਾਨ ਪਾਵੇ 73
    65 ਜਦ ਤਿਰੇ ਤੁਰ ਜਾਣ ਦੀ 74

    66 ਵਿਚ ਬੇਬਸੀ ਦੇ ਦੋਸਤੋ 75
    67 ਸੁਰ ਜ਼ਰਾ ਕਮਜ਼ੋਰ ਚਾਹੇ 76
    68 ਵਹਿਮ ਤੇ ਅਗਿਆਨ  77
    69 ਹੌਸਲਾ ਕਰ ਪਾਰ ਕਰ  78
    70 ਕਰਨ ਜੋ ਕਰਤੂਤ ਕਾਲੀ 79
    71 ਨਜ਼ਰ ਆਵੇਂ ਹਰ ਜਗ੍ਹਾ 80
    72 ਨਾਲ ਤੇਰੇ ਸੁਰਗ ਮੇਰਾ 81
    73 ਦਿਲ ਨਿਮਾਣਾ ਰੋਜ਼ ਚਾਹੇ 82
    74 ਹਰ ਸ਼ਾਮ ਤੈਨੂੰ ‘ਡੀਕਦੇ 83
    75 ਕੀ ਸਿਲਾ ਇਸ ਜ਼ਿੰਦਗੀ  84
    76 ਹੈਂ ਸਦਾ ਪਹਿਚਾਨ 85
    77 ਹਰ ਘੜੀ ਹਰ ਰੰਗ ਤੈਨੂੰ 86
    78 ਸੱਜਨਾ ਵੇ ਸੱਜਨਾ       87
    79 ਸਾਰ ਪਹਿਲਾਂ ਲੈ ਲਵਾਂ  88
    80 ਨਾ ਮਿਰੀ ਆਵਾਜ਼ 89
    81 ਧਰਮ ਮੇਰਾ   90
    82 ਸਦਾ ਉਹ ਕੌਮ ਪਛੜੇ 91
    83 ਜੋ ਮੇਰੇ ਜੀਵਨ ‘ਚ 92
    84 ਪਿਆਰ ਨੂੰ ਆਧਾਰ 93
    85 ਹਸਰਤਾਂ ਦੇ ਵਿੱਚ ਵਿਹੜੇ 94
    86 ਹੋ ਗਏ ਪਰਧਾਨ ਡਾਲਰ 95
    87 ਰੂਹੋਂ ਸੱਖਣੇ ਅਕਲੋਂ ਹੀਣੇ 96
    88 ਜਦ ਵਤਨ ਦੀ ਯਾਦ 97
    89 ਸਾਥ ਤੇਰਾ ਗੋਰੀਏ      98
    90 ਨਜ਼ਰ ਔਂਦਾ ਹੈ ਫਰੰਗੀ  99
    91 ਕੌਣ ਰਾਕਸ਼ ਆ        100
    92 ਯਾਦ ਤੇਰੀ ਦਾ ਸਵੇਰਾ   101
    93 ਯਾਰਾ ਦਿਲੇ ਦੀ ਨਬਜ਼  102
    94 ਖੇਡਿਆ ਸੀ ਪੁੱਤ ਧੀ    103
    95 ਕਿਉਂ ਭਲਾ ਹੈ ਇਹ     104
    96 ਤੋਰ ਮੁੜਕੇ ਨਾਨਕਾ ਤੂੰ   105
    97 ਇਹ ਘੜੀ ਵੀ ਬੀਤ 106
    98 ਤਾਰਿਆਂ ਦੀ ਝੋਲ 107
    99 ਯਾਦ ਵਤਨਾ ਦੀ ਸਤਾਵੇ 108

ਦੋ ਸ਼ਬਦ
 
ਚੰਡੀਗੜ ਤੋਂ 1995 ਵਿੱਚ ਮੇਰੇ ਬਤੌਰ ਡਿਪਟੀ ਡਾਇਰੈਕਟਰ (ਫ|ਓ|ਸ਼|1) ਸਿਖਿਆ ਵਿਭਾਗ, ਪੰਜਾਬ, ਰੀਟਾਇਰ ਹੋਣ ਪਿੱਛੋਂ, 1997 ਵਿੱਚ ਅਸੀਂ ਦੋਵੇਂ ਜੀ ਆਪਣੇ ਵੱਡੇ ਬੇਟੇ ਹਰਪ੍ਰੀਤ ਸਿੰਘ ਸੰਧੂ ਕੋਲ ਕੈਲਗਰੀ, ਕੈਨੇਡਾ ਆ ਗਏ ਸਾਂ। ਪਰ
ਜਦ ਵਤਨ ਦੀ ਯਾਦ ਆਵੇ ਕੀ ਕਰਾਂ
ਡੁਬ ਡੁਬਾਂਦੇ ਨੈਣ ਧੀਰਜ ਕਿਵ ਧਰਾਂ।
ਇੱਕ ਪਾਸੇ ਖਿੱਚ ਪਾਂਦੀ ਧਰਤ ਉਹ
ਛੱਡਣਾ ਮੁਸ਼ਕਲ ਬੜਾ ਪਰ ਇਹ ਗਰਾਂ।
ਇਸ ਗਰਾਂ ਵੀ ਵੰਸ਼ ਮੇਰੀ ਵੱਸਦੀ
ਬੇੜੀਆਂ ਦੋਹਾਂ ‘ਚ ਕੱਠਾ ਕਿਵ ਤਰਾਂ। 
ਕਵਿਤਾ ਲਿਖਣ ਦਾ ਸ਼ੌਕ ਮੈਨੂੰ 1954 ਤੋਂ ਹੀ ਸੀ।ਮੁਹਿੰਦਰ ਦੇ ਪਿਆਰ ਨੇ ਆਪ ਮੁਹਾਰੇ ਕਵਿਤਾ ਲਿਖਣੀ ਸਿਖਾ ਦਿੱਤੀ ਸੀ।
ਹੈ ਪਿਆਰ ਤੇਰੇ ਤੇ ਸਦਾ, ਇਕ ਮਾਨ ਹੀ ਅਜੀਬ
ਲਾਇਆ ਕਿਨਾਰੇ ਆਪ ਤੂੰ, ਮੈਨੂੰ ਨਸੀਬ ਵਾਂਗ।
ਮੈਂ ਗੌਰਮਿੰਟ ਕਾਲਜ ਲੁਧਿਆਣੇ ਤੋਂ ਐਮ| ਏ| ਕਰਦਿਆਂ 1956-57 ਵਿੱਚ ਕਾਲਜ ਮੈਗਜ਼ੀਨ ਸਤਲੁਜ ਦਾ ਐਡੀਟਰ ਤੇ ਫੇਰ 1957-58 ਵਿੱਚ ਮਾਲਵਾ ਟ੍ਰੇਨਿੰਗ ਕਾਲਜ ਲੁਧਿਆਣਾ ਤੋਂ ਬੀ|ਟੀ| ਕਰਦਿਆਂ ਕਾਲਜ ਮੈਗਜ਼ੀਨ ਦਾ ਐਡੀਟਰ ਵੀ ਰਿਹਾ ਸਾਂ
ਕੈਲਗਰੀ ਨਿਵਾਸੀ ਗ਼ਜ਼ਲ-ਗੋ ਸ| ਕਸ਼ਮੀਰਾ ਸਿੰਘ ਚਮਨ (403-248-2841) ਕਿੰਨਾ ਚਿਰ ਮੈਨੂੰ ਗ਼ਜ਼ਲ ਲਿਖਣ ਲਈ ਪ੍ਰੇਰਤ ਕਰਦੇ ਰਹੇ। ਉਹ ਕਹਿੰਦੇ ਸਨ ਕਿ ਤੇਰੀਆਂ ਕਵਿਤਾਵਾਂ ਗ਼ਜ਼ਲ ਦੇ ਕਾਫੀ ਲਾਗੇ ਹਨ, ਸ਼ਬਦ-ਭੰਡਾਰ ਦੀ ਵੀ ਘਾਟ ਨਹੀਂ, ਇਸ ਲਈ ਜੇ ਤੂੰ ਯਤਨ ਕਰੇਂ ਤਾਂ ਸਹਿਜੇ ਹੀ ਗ਼ਜ਼ਲ ਲਿਖ ਸਕਦਾ ਹੈਂ।
ਚਮਨ ਹੋਰਾਂ ਮੇਰੀਆਂ ਕੁਛ ਕਵਿਤਾਵਾਂ ਵਿੱਚ ਗ਼ਜ਼ਲ ਦਾ ਰੰਗ ਦੱਸਕੇ, ਵਜ਼ਨ ਦੀ ਅਟਕਲ ਸਮਝਾਕੇ, ਸੇਧ ਦੇ ਕੇ ਮੈਨੂੰ ਗ਼ਜ਼ਲ ਲਿਖਣ ਲਈ ਪ੍ਰੇਰ ਹੀ ਲਿਆ ਤੇ ਪਹਿਲੀਆਂ ਕੁਛ ਗ਼ਜ਼ਲਾਂ ਵਿੱਚ ਅਗਵਾਈ ਵੀ ਦਿੱਤੀ। ਇਸ ਪ੍ਰੇਰਨਾ ਤੇ ਅਗਵਾਈ ਲਈ ਮੈਂ ਉਨ੍ਹਾਂ ਦਾ ਬਹੁਤ ਰਿਣੀ ਹਾਂ।ਨਵੇਂ ਉਭਰਦੇ ਸ਼ਾਇਰਾਂ ਦੀ ਅਗਵਾਈ ਲਈ ਉਹ ਸਦਾ ਤਤਪਰ ਰਹਿੰਦੇ ਹਨ। 
ਉਨ੍ਹਾਂ ਅਤੇ ਹੋਰ ਪੰਜਾਬੀ ਸਾਹਿਤ ਪ੍ਰੇਮੀਆਂ ਦੇ ਉਪਰਾਲੇ ਸਦਕਾ ਕੈਲਗਰੀ ਵਿੱਚ ਪੰਜਾਬੀ ਸਾਹਿਤ ਸਭਾ ਅਤੇ ਪੰਜਾਬੀ ਲਿਖਾਰੀ ਸਭਾ ਹੋਂਦ ਵਿਚ ਆਈਆਂ ਜੋ ਲਿਖਾਰੀਆਂ ਨੂੰ ਪ੍ਰੇਰਨਾ ਤੇ ਉਤਸਾਹ ਦੇਕੇ  ਪੰਜਾਬੀ ਸਾਹਿਤ ਰਚਨਾ ਖੇਤਰ ਵਿਚ ਯੋਗ ਦਾਨ ਪਵਾ ਰਹੀਆਂ ਹਨ।
‘ਗਾ ਜ਼ਿੰਦਗੀ ਦੇ ਗੀਤ’ ਪੁਸਤਕ ਵਿੱਚ ਵਧੇਰੇ ਗ਼ਜ਼ਲਾਂ ਮੇਰੇ 65 ਸਾਲ ਦੇ ਹੋ ਜਾਣ ਮਗਰੋਂ ਸਾਲ 2002 ਦੀ ਕਿਰਤ ਹਨ। 
ਚਾਹਿ ਉਮਰਾ ਢਲ ਗਈ ਤੇ ਵਕਤ ਪੀਰੀ ਆ ਗਿਆ
ਪਰ ਖਿਆਲਾਂ ਦੀ ਉਡਾਰੀ ਹੈ ਅਜੇ ਵੀ ਬਾਜ਼ ਦੀ।-----ਅਤੇ:
ਵਾਂਗੂੰ ਹਵਾ ਦਿ ਉੱਡਾਂ ਲਾ ਖੰਭ ਚੇਤਨਾ ਦੇ
ਨੇ੍ਹਰਾ ਮਿਟਾਕੇ ਆਵੇ ਜੀਕਣ ਸੁਬਹ ਦੀ ਲਾਲੀ।
ਪਿਤਾ ਜੀ ਸੋਹਣ ਸਿੰਘ ਸੀਤਲ ਹੋਰਾਂ, ਗੀਤਾਂ ਦੀ ਪੁਸਤਕ ਕੇਸਰੀ ਦੁਪੱਟਾ, ਆਪਣੀ ਉਮਰ ਦੇ 50ਵੇਂ ਸਾਲ ਵਿਚ ਲਿਖੀ ਸੀ।ਉਨ੍ਹਾਂ ਦਾ ਇਕ ਸ਼ੇਅਰ ਹੈ:
ਜਦੋਂ ਮੈਂ ਗੀਤ ਲਿਖਦਾ ਹਾਂ ਜਵਾਨੀ ਨੂੰ ਬੁਲਾ ਲੈਂਦਾਂ
ਜੋ ਸੁੱਤੀਆਂ ਥੱਕ ਕੇ ਰੀਝਾਂ ਉਨ੍ਹਾਂ ਨੂੰ ਫਿਰ ਜਗਾ ਲੈਂਦਾਂ।
ਜ਼ਿੰਦਗੀ ਦੇ ਹਰ ਖੇਤਰ ਵਿੱਚ ਤਰੱਕੀ ਦੇ ਬਾਵਜੂਦ ਸਿਆਸਤਦਾਨ ਅਤੇ ਧਰਮ ਦੇ ਠੇਕੇਦਾਰ, ਲੋਕਾਂ ਨੂੰ ਕੁਰਾਹੇ ਪਾ, ਲੁੱਟ ਰਹੇ ਹਨ:
 
ਅੰਧ ਵਿਸ਼ਵਾਸਾਂ ਥਾਂ ਧਰਮਾਂ ਦੀ ਮੱਲੀ ਹੈ,
ਬੌਰੇ ਕੀਤੇ ਲੋਗ ਬਚਾਵੇ ਕੌਣ ਭਲਾ।-----ਅਤੇ:
ਆਸਮਾਨੀ ਰਹਿਣ ਵਾਲੇ ਦੇਵਤੇ ਕਿਸ ਕੰਮ ਦੇ
ਰਾਜ ਧਰਤੀ ਜੇ ਰਹੇਗਾ ਪਸਰਿਆ ਸ਼ੈਤਾਨ ਦਾ।
 
ਸਾਰੀ ਦੁਨੀਆਂ ਉੱਤੇ ਜੰਗ ਦੇ ਸਹਿਮ ਦੇ ਛਾ ਰਹੇ ਬੱਦਲ ਵੇਖਕੇ:
ਦਿਲ ਚਾਹੇ ਰੰਗ ਐਸਾ ਬਦਲੇ ਸਾਰੀ ਲੋਕਾਈ ਮਾਣੇ
ਯਾਰੋ ਅਮਨਾਂ ਦਾ ਰੰਗ ਪੂਰੀ ਧਰਤੀ ਨੂੰ ਕੋਈ ਲਾ ਦੇ।
 
ਉਮੀਦ ਹੈ ਪਾਠਕਾਂ ਨੂੰ ਮੇਰਾ ਇਹ ਗ਼ਜ਼ਲ-ਸੰਗ੍ਰਹਿ ਪਸੰਦ ਆਏਗਾ। ਗ਼ਜ਼ਲ ਦੀ ਤਕਨੀਕ ਬਾਰੇ ਮੇਰਾ ਕੋਈ ਦਾਅਵਾ ਤਾਂ ਨਹੀਂ ਪਰ ਆਸ ਹੈ ਪਾਠਕ ਨਿਰਾਸ ਵੀ ਨਹੀਂ ਹੋਣਗੇ ਤੇ ਅਨੇਕਾਂ ਸ਼ਿਅਰ ਉਨ੍ਹਾਂ ਨੂੰ ਮੁਹਾਵਰੇ ਵਾਂਗ ਕੰਮ ਆਉਣਗੇ।
 
ਮੰਦਰਾਂ ਤੇ ਮਸਜਦਾਂ ਦੇ ਵਿਤਕਰੇ ਤੂੰ ਛੱਡ ਦੇ
ਸਾਂਝ ਦੇ ਤੂੰ ਮੈਕਦੇ ਚੋਂ ਜਾਮ ਸਭ ਨੂੰ ਦੇ ਪਿਲਾ।
ਸੱਲ ਖਾਕੇ ਤੂੰ ਕਲੇਜੇ ਮਿੱਠੜੇ ਹੀ ਗੀਤ ਗਾ
ਛੇਕ ਸੀਨੇ ਬੰਸਰੀ ਦੇ ਹਨ ਜ਼ਰੂਰੀ ਨਾ ਭੁਲਾ।
ਕੈਲਗਰੀ ਮਾਰਚ 2003                                    ਸ਼ਮਸ਼ੇਰ ਸਿੰਘ ਸੰਧੂ
ਐਮ|ਏ; ਐਮ|ਐਡ: ਪੀ|ਈ|ਐਸ| (1)
ਰੀ| ਡਿਪਟੀ ਡਾਇਰੈਕਟਰ, 
ਸਿਖਿਆ ਵਿਭਾਗ, ਪੰਜਾਬ, ਚੰਡੀਗੜ੍ਹ। 
 
-1-
ਗਾ  ਜ਼ਿੰਦਗੀ ਦੇ ਗੀਤ  ਤੂੰ, ਬਾਂਕੀ  ਰਬਾਬ  ਵਾਂਗ
ਆਪਾ  ਖਿੜੇਗਾ  ਦੋਸਤਾ,  ਸੂਹੇ  ਗੁਲਾਬ  ਵਾਂਗ।
 
ਪੈਰਾਂ ‘ਚ  ਛਾਲੇ  ਰੜਕਦੇ, ਰਸਤਾ  ਸਕੇ ਨ ਰੋਕ,
ਤੁਰਦੇ  ਰਹਾਂਗੇ  ਤਾਣਕੇ,  ਛਾਤੀ  ਨਵਾਬ  ਵਾਂਗ।
 
ਹਾਏ  ਅਦਾ  ਤੇਰੀ  ਧਰੇਂ, ਤੂੰ  ਪੈਰ  ਸਾਂਭ  ਸਾਂਭ
ਹਾਂ ਵੀ ਕਹੋਗੇ  ਸੋਹਣਿਓਂ, ਨਾਹ ਦੇ  ਜਵਾਬ ਵਾਂਗ।
 
ਹੈ ਮਰਦ ਹੋ ਕੇ  ਜੀਵਣਾ, ਇਸ ਜ਼ਿੰਦਗੀ ਦੀ ਸ਼ਾਨ
ਮਾਣੀ  ਅਸਾਂ ਹੈ ਜ਼ਿੰਦਗੀ, ਅਣਖੀ  ਪੰਜਾਬ ਵਾਂਗ।
 
ਜਦ  ਬੱਦਲਾਂ  ਨੇ  ਘੇਰਕੇ, ਪਰਵਾਰਿਆ ਇ  ਚੰਨ,
ਹਰ ਵਾਰ ਉਹ ਹੈ ਚਮਕਿਆ, ਮੁਖੜੇ ਮਤਾਬ ਵਾਂਗ।
 
ਜੇ ਰੁਖ  ਮੁਖਾਲਿਫ ਤੇਜ਼ ਹੈ, ਵਗਦੀ  ਹਵਾ ਨ ਡੋਲ
ਉੱਚੀ  ਉਡਾਰੀ  ਸੇਧ ਲੈ, ਤੂੰ ਵੀ  ਉਕਾਬ  ਵਾਂਗ।
 
ਆਇਆ ਨ ਮੇਰੀ  ਜੀਭ ਤੇ, ਕੋਈ  ਕਦੇ  ਸਵਾਲ
ਬਹੁੜੇ ਹੁ  ਯਾਰੋ  ਫੇਰ ਵੀ, ਪੂਰੇ  ਹਿਸਾਬ  ਵਾਂਗ।
 
ਜੀਣਾ ਨਿ ਜਿਹੜੇ  ਜਾਣਦੇ, ਜਰ  ਔਕੜਾਂ  ਅਨੇਕ
ਰੌਣਕ  ਤਿਨਾਂ ਦੇ  ਮੂੰਹ ਤੇ, ਚਮਕੇ  ਸ਼ਬਾਬ ਵਾਂਗ।
 
ਸੋਕੇ ਨੇ  ਚਾਹੇ  ਆ ਗਏ, ਰਾਹੀਂ  ਅਨੇਕ  ਵਾਰ
ਪਰ ਦਿਲ ਬੜਾ  ਭਰਪੂਰ ਹੈ, ਡੂੰਘੇ ਤਲਾਬ ਵਾਂਗ।
 
ਹਰ ਥਾਂ  ਰਹੇ ਹਾਂ  ਤੱਕਦੇ, ਤੇਰਾ  ਹੀ ਰੂਪ  ਰੰਗ,
ਮਸਤੀ  ਰਹੀ ਹੈ  ਮੂੰਹ ਤੇ, ਪੀਤੀ  ਸ਼ਰਾਬ ਵਾਂਗ।
 
ਹਨ  ਤੌਰ  ਸਿੱਧੇ  ਰੱਖਣੇ, ਤੇ  ਤੋਰ  ਤੀਰ  ਵਾਂਗ
ਸੰਧੂ  ਨਹੀਂ ਗੇ  ਆਂਵਦੇ, ਨਖਰੇ  ਜਨਾਬ  ਵਾਂਗ।
 
 
 
 
 
 
 
 
 
 
 
 
 
-2-
 
 
 
 
 
ਵੇਖ   ਕੈਸੀ  ਸੁੰਨ  ਸਾਰੇ,  ਛਾ  ਗਈ  ਹੈ  ਦੋਸਤਾ
ਜਾਪਦਾ  ਹੈ  ਸੋਚ  ਵੀ ਪਥਰਾ  ਗਈ  ਹੈ  ਦੋਸਤਾ।
 
ਫੰਧਿਆਂ  ਦੇ  ਤੰਦ  ਸਾਰੇ,  ਹੋਰ  ਸੰਘਣੇ  ਹੋ  ਗਏ
ਨਸ ਤਿਰੇ  ਮਕਤੂਲ ਦੀ  ਨਰਮਾ  ਗਈ ਹੈ ਦੋਸਤਾ।
 
ਰਾਜ ਹਰ ਪਾਸੇ ਹੀ ਦਿਸਦੈ, ਵਹਿਮ ਤੇ ਅਗਯਾਨ ਦਾ
ਅਕਲ ਤੇ ਲਗਦਾ ਜਿਵੇਂ  ਸ਼ਰਮਾ  ਗਈ ਹੈ ਦੋਸਤਾ।
 
ਨਾ ਇਹੋ  ਘਰਬਾਰ  ਅਪਣਾ, ਨਾ ਇਹੋ ਹੈ ਦੇਸ਼ ਹੀ
ਰੱਬ  ਜਾਣੇ  ਚੀਜ਼ ਕੀ  ਭਰਮਾ  ਗਈ ਹੈ  ਦੋਸਤਾ।
 
ਮਿਹਰਬਾਨੀ  ਯਾਦ  ਤੇਰੀ,  ਮੈਂ  ਭੁਲਾਵਾਂ  ਮੂਲ ਨਾ
ਮੌਜ  ਕਿਸ਼ਤੀ ਨੂੰ  ਕਿਨਾਰੇ, ਲਾ ਗਈ ਹੈ  ਦੋਸਤਾ।
 
 
 
 
 
 
 
 
 
 
 
 
 
 
-3-
 
 
 
 
 
ਮਹਿਕ  ਤੇਰੀ  ਦੋਸਤੀ ਦੀ  ਆਪਦੀ ਹੈ  ਦੋਸਤਾ
ਬਾਸ  ਮਿੱਠੀ  ਫੁੱਲ ਵਾਂਗੂੰ  ਜਾਪਦੀ  ਹੈ  ਦੋਸਤਾ।
 
ਕੁਤਕਤਾਵੇ  ਜ਼ਿੰਦਗੀ  ਨੂੰ  ਨਾਲ  ਮਿੱਠੇ  ਹਾਸਿਆਂ
ਗੀਤ ਮਿੱਠੇ  ਪਿਆਰ ਦੇ ਆਲਾਪਦੀ ਹੈ  ਦੋਸਤਾ।
 
ਦੋਸਤਾ  ਇਹ  ਦੋਸਤੀ ਹੈ  ਸ਼ੈ  ਅਨੋਖੀ  ਜਾਪਦੀ
ਗੱਲ ਦਿਲ ਦੀ ਨਾਲ ਦਿਲ ਦੇ ਨਾਪਦੀ ਹੈ ਦੋਸਤਾ।
 
ਊਚ ਜਾਪੇ  ਨੀਚ ਇਸ ਨੂੰ  ਨੀਚ  ਜਾਪੇ ਊਚ ਹੀ
ਵੱਖਰੇ  ਹੀ ਮਾਪ  ਇਹ ਤੇ  ਥਾਪਦੀ ਹੈ ਦੋਸਤਾ।
 
ਸੱਚ ਵਾਂਗੂੰ  ਆਸ਼ਕੀ ਹੈ  ਪਨਪਦੀ ਵਿਚ ਆਸ਼ਕਾਂ
ਵਲਗਣਾ ਦੈ ਤੋੜ, ਜੋ ਜੜ੍ਹ, ਪਾਪ ਦੀ ਹੈ ਦੋਸਤਾ।
 
 
 
 
 
-4-  
 
 
 
 
 
ਲੈਂਦੇ  ਰਹੇ  ਹਨੇਰੇ  ਹਰ  ਯੁਗ   ਸਿਰਾਂ ਦੀ   ਬਾਜ਼ੀ
ਕਟ ਕਟ ਵੀ ਇਹ ਫਸਲ ਤਾਂ ਹੁੰਦੀ ਰਹੀ ਇ ਤਾਜ਼ੀ।
 
ਬੁੱਤਾਂ  ਤੇ  ਮਰਨ  ਵਾਲੇ   ਹੂਰਾਂ  ਦੇ  ਖ਼ੁਦ  ਸ਼ਦਾਈ
ਕਾਅਬੇ  ਹੈ  ਰੱਬ  ਵਸਦਾ  ਕਹਿੰਦੇ ਰਹੇ  ਨੇ ਕਾਜ਼ੀ।
 
ਹੁੰਦੇ  ਸ਼ਹੀਦ  ਉਹ  ਜੋ   ਸਚ  ਤੇ  ਨੇ  ਜਾਨ  ਦੇਂਦੇ
ਬੋਲੋ   ਜਨੂਨੀਆਂ  ਨੂੰ   ਆਖੇ  ਗਾ  ਕੌਣ   ਗ਼ਾਜ਼ੀ।
 
ਆਦਮ  ਹਵਾ  ਸ਼ੁਰੂ  ਤੋਂਂ   ਜੱਨਤ  ਰਹੇ  ਨੇ  ਤਜਦੇ
ਹਰ ਪ੍ਰੀਤ  ਇਸ ਧਰਤ ਤੇ  ਦਸਦੀ ਏ ਗੱਲ ਤਾਜ਼ੀ।
 
ਜੇ ਕਾਇਨਾਤ  ਉਸ ਦੀ  ਜੀਵਣ ਵੀ  ਦੇਣ ਉਸ ਦੀ
ਫਿਰ ਕਿਉ ਰਹੀ ਏ ਉਸ  ਤੋਂ ਬੰਦੇ ਦੀ ਬੇਨਿਆਜ਼ੀ?
 
ਰੰਗਾਂ ਦਾ  ਅੰਤ  ਨਾਹੀਂ  ਦੁਨੀਆਂ ਦੇ  ਬਾਗ਼  ਅੰਦਰ
ਭੁਲਦੀ  ਨਹੀਂ  ਉਹ ਮੈਨੂੰ  ਚੁੰਨੀ  ਤਿਰੀ  ਪਿਆਜ਼ੀ।
 
ਯੱੁਗੋਂ  ਹਵਾ  ਤੇ  ਆਦਮ  ਜੰਨਤ  ਨੂੰ  ਹੇਚ  ਜਾਨਣ
ਜੱਨਤ  ਦੇ  ਤਾਂ  ਵੀ ਲਾਰੇ  ਲਾਂਦੇ  ਕਿਓਂ ਨੇ ਕਾਜ਼ੀ।
 
ਲੋਕਾਂ  ਤੇ  ਜਾਨ  ਦੇਂਦੇ  ਜਾਂਦੇ  ਉਹ  ਬਣ  ਮਸੀਹਾ
ਲੋਕਾਂ ਦੀ  ਜਾਨ  ਲੈਂਦੇ  ਕਹਿੰਦੇ  ਉਨ੍ਹਾਂ  ਨੂੰ  ਨਾਜ਼ੀ।
 
-5-
 
 
 
ਗੁਜ਼ਰਦੇ ਨਾ  ਪਲ ਘੜੀ  ਰਾਤੀੱ ਦਿਨੇ
ਰਾਤ ਬੀਤੇ  ਮੁਸ਼ਕਲੀੱ  ਤਾਰੇ  ਗਿਣੇ।
 
ਹੈ ਬੜੀ  ਲੰਮੀੱ  ਉਡੀਕਾਂ ਦੀ  ਡਗਰ
ਥੱਕ ਗਈਆਂ ਨੀਂਦਰਾਂ ਨੇ ਪੰਧ ਮਿਣੇ।
 
ਭਟਕਨਾਂ ਵਿਚ ਭਟਕਦੇ ਨੇ ਰਾਤ ਦਿਨ
ਇੰਜ ਖੁਰਦੀ  ਜ਼ਿੰਦਗੀ ਹੈ  ਹੋ ਤਿਣੇ।
 
ਸੱਜਨਾ ਸਾਬਰ  ਬੜਾ ਹੈ ਦਿਲ ਮਿਰਾ
ਫੇਰ ਵੀ  ਤੇਰੀ ਜੁਦਾਈ  ਦਿਲ ਵਿਨ੍ਹੇ।
 
ਸ਼ਾਮ ਕਰਨੀ ਸੁਬਹ  ਮੁਸ਼ਕਲ ਹੈ ਬੜੀ
ਤੀਰ ਬਣਕੇ ਜਦ ਜੁਦਾਈ ਹਿਕ ਸਿਣੇ।
 
ਮਹਿਵ ਤੇਰੇ ਇਸ਼ਕ ਮੈੱ ਹਾਂ ਗੁਲਬਦਨ
ਵਾਂਗ ਭੌਰੇ  ਡਾਲੀਆਂ ਨਾ ਫੁਲ ਗਿਣੇ।
 
ਆਸ ਤੇਰੇ  ਮਿਲਨ ਦੀ  ਲੱਗੀ ਰਹੀ
ਰੌਸ਼ਨੀ ਨ੍ਹੇਰੀ ਗੁਫਾ  ਜਿਉ ਆ ਛਿਣੇ।
 
ਜਾਪਦਾ ਹੈ  ਜਾਣ ਵਾਲੀ  ਇਹ ਖ਼ਿਜ਼ਾਂ
ਮੁੱਕ ਚੱਲੇ ਮੁਸ਼ਕਲਾਂ ਦੇ  ਦਿਨ ਗਿਣੇ।
 
ਘੱਟ  ਜੀ  ਲੈ  ਸੱਚ  ਹੋ ਕੇ  ਦੋਸਤਾ
ਝੂਠ ਦੀ  ਬਾਜ਼ੀ ਦੇ  ਹੁੰਦੇ ਪਲ ਗਿਣੇ।
 
ਤੂੰ ਬਣਾਈ ਹੈ ਅਜਬ ਹੀ ਕਾਇਨਾ(ਤ)
ਭੇਤ ਤੇਰੀ  ਖਲਕ ਦੇ  ਨਾ ਗੇ’ ਗਿਣੇ।
 
 
 
 
 
 
 
 
 
 
 
 
 
 
-6-
 
 
 
 
 
ਨਾਮ  ਤੇਰਾ  ਲੈ ਰਿਹਾਂ ਮੈਂ ਹਰ  ਘੜੀ
ਸਾਧਨਾ ਹੈ ਭਗਤ ਜਿਉ ਕਰਦਾ ਕੜੀ।
 
ਰਾਜ਼ ਤੂੰ ਹਂੈ ਦਿਲਬਰਾ  ਇਸ ਖਿੱਚ ਦਾ
ਜਿੰਦ  ਮੇਰੀ  ਰਾਤ ਦਿਨ  ਜਾਵੇ ਹੜੀ।
 
ਬਣ  ਗਿਆ ਹੈ ਨਾਮ  ਕੇਂਦਰ ਸੋਚ ਦਾ
ਹੈ ਸੁਤਾ ਸਭ  ਨਾਮ ਤੇਰੇ  ਵਿਚ ਜੜੀ।
 
ਪਿਆਰ ਤੇਰਾ ਬਣ ਸੁਆਂਤੀ ਬੂੰਦ ਜਿਉ
ਆਣ  ਵੱਸੇ  ਵਾਂਗ  ਸਾਵਣ ਦੀ  ਝੜੀ।
 
ਵਾਂਗ  ਝਰਨੇ  ਪ੍ਰੇਮ  ਤੇਰਾ  ਝਰ  ਰਿਹਾ
ਵਿਰਦ ਹਾਂ ਗਲਤਾਨ ਬਿਨ ਮਾਲਾ ਫੜੀ।
 
 
-7-
 
 
 
 
 
ਵੇਖ  ਕੈਸਾ ਹੈ ਬਦਰਦਾਂ  ਦਾ ਸ਼ਹਿਰ
ਧਰਮ ਦੇ ਢੋਂਗੀ ਸਦਾ ਢਾਂਦੇ ਕਹਿਰ।
 
ਭੇਖ  ਵੇਖੋ  ਨਿੱਤ  ਸਾਧਾਂ ਦਾ  ਕਰਨ
ਮਨ ਇਨਾਂ ਦੇ ਲੋਭ ਦੀ ਉੱਠੇ ਲਹਿਰ।
 
ਪੋਚਕੇ  ਮੁਖੜੇ  ਸਜਾ ਦਸਤਾਰ  ਸਰ
ਚੋਜ ਕਰਦੇ ਨੇ  ਕਈ ਅੱਠੇ  ਪਹਿਰ।
 
ਧਰਮ ਦੀ ਥਾਂ  ਹੈ ਫਰੇਬਾਂ  ਦਾ ਚਲਨ
ਐੇਤ ਆ ਠਗਦੇ ਸਜਣ ਤੇਰੇੇ ਦਹਿਰ।
 
ਨਜ਼ਰ  ਚੌਧਰ  ਤੇ  ਸਦਾ  ਨੇ  ਟੇਕਦੇ
ਮੂੰਹ ਅਲਾਵੇ ਚਾਹਿ ਸੇਵਾ ਦੀ ਬਹਿਰ।
 
ਆਪਣਾ ਵੀ ਖ਼ੂਨ ਦਇ ਜਦ ਹਾਰ ਹੀ
ਸ਼ਾਮ ਜਾਪੇ ਤਦ ਖੁਸ਼ੀਆਂ ਦੀ ਸਹਰ*।
* ਸਵੇਰ
ਠੱਲ੍ਹਣਾ ਤਾਂ ਹੋ ਜੇ  ਮੁਸ਼ਕਲ ਹੀ  ਬੜਾ
ਸਬਰ ਦੀ ਜਦ ਟੱੁਟ ਜਾਂਦੀ ਹੈ ਨਹਿਰ।
 
ਸੋਚ  ਕਦ ਤਕ  ਚੱਲਣਾ ਹੈ  ਝੂਠ  ਨੇ
ਟੱੁਟ ਜਾਣਾ  ਹੈ ਫਰੇਬਾਂ  ਦਾ ਸਿਹਰ*।
* ਜਾਦੂ
ਪ੍ਰੇਮ ਸੱਚਾ  ਪੱਥਰੋਂ (ਵੀ)  ਖੋਜੇ  ਖ਼ੁਦਾ
ਰੱਬ ਕਰਦਾ ਸਿਦਕ ਤੇ ਸੱਚੀ ਮਿਹਰ।
 
 
-8-
 
 
 
 
 
ਜਦ ਵੀ  ਕੋਲ  ਬੁਲਾਵੇ ਚੰਨ
ਸਿਰ ਧੜ ਬਾਜ਼ੀ ਲਾਵੇ ਚੰਨ।
 
ਰਾਤੀਂ ਤਾਰੇ  ਚੜ੍ਹਨ  ਬਰਾਤ
ਲਾੜਾ  ਬਣ ਕੇ  ਆਵੇ ਚੰਨ।
 
ਸਾਰੀ  ਰੌਣਕ  ਉਸ ਦੇ ਨਾਲ
ਜਦ ਵੀ ਵਿਹੜੇ  ਆਵੇ ਚੰਨ।
 
ਜੀਵਨ   ਲੀਲਾ   ਮੇਲੇ ਨਾਲ
ਰਿਸ਼ਮ ਵਸੇਂਦੀ  ਜਿੱਥੇ ਚੰਨ।
 
ਦਿਲ ਨੂੰ ਰਾਹ ਦਿਲਾਂ ਦੇ ਨਾਲ
ਤਾਂ ਹੀ  ਯਾਰ  ਬਣਾਵੇ ਚੰਨ।
 
ਭਾਵੇਂ ਵਸਦਾ ਵਿਚ ਅਸਮਾਨ
ਧਰਤੀ  ਤਾੜੀ  ਲਾਵੇ  ਚੰਨ।
 
ਭਾਵੇਂ  ਉੱਚਾ  ਨੀਂਵਾਂ  ਹੋਇ
ਓਥੇ  ਰਿਸ਼ਮਾਂ  ਜਿੱਥੇ  ਚੰਨ।
 
ਸਾਡੇ ਵਸ ਤਾਂ ਕੁਛ ਵੀ ਨਾਹ
ਓਹੀ  ਖੇਡ   ਖਡਾਵੇ  ਚੰਨ।
 
ਲੌ ਜੀਵਨ ਕਟ ਮੁਹਬਤ ਨਾਲ
ਇਹਹੀ ਸਬਕ ਸਿਖਾਵੇ ਚੰਨ।
 
 
 
 
 
 
 
 
-9-
 
 
 
 
 
ਦੋਸਤੋ   ਜਾਦੂ ਭਰੀ  ਇਹ  ਰਾਤ ਹੈ
ਜਨਮ ਲੈਂਦੀ  ਏਸ ਤੋਂ  ਪਰਭਾਤ ਹੈ।
 
ਘਾਤ  ਘਾਤੀ  ਲਾਕੇ ਬੈਠੇ  ਹਰ ਘੜੀ
ਲੋੜਦੇ  ਜੋ  ਸੱਚ ਕਰਨਾ  ਘਾਤ  ਹੈ।
 
ਮੌਤ  ਤੋਂ ਵੀ  ਜਨਮ  ਲੈਂਦੀ  ਜ਼ਿੰਦਗੀ
ਮੌਤ ਨੂੰ ਵੀ ਕਰ ਰਹੀ ਇਹ ਮਾਤ ਹੈ।
 
ਹੋ ਗਿਓਂ  ਸਰਦਾਰ  ਸਾਰੀ ਖਲਕ ਦਾ
ਵੇਖ ਕੇ  ਹੈਰਾਨ  ਆਦਮ  ਜ਼ਾਤ  ਹੈ।
 
ਵੇਖ  ਸੱਜਨ  ਛਾ  ਗਈ  ਕਾਲੀ ਘਟਾ
ਸ਼ੌਕ ਦੀ  ਹੋਈ  ਕਿਹੀ  ਬਰਸਾਤ ਹੈ।
 
ਜ਼ਿੰਦਗੀ ਹੈ  ਜੀਣ ਹਰ ਦਮ  ਤਾਂਘਦੀ
ਕੌਣ  ਆਖੇ  ਬੀਤ  ਚੁੱਕੀ  ਬਾਤ  ਹੈ।
 
ਵੰਡ  ਭਾਵੇਂ  ਬੁੱਕ  ਭਰ  ਭਰ  ਦੋਸਤਾ
ਨਾ  ਘਟੇ ਗੀ  ਦੋਸਤੀ   ਸੌਗਾਤ  ਹੈ।
 
-10-
ਦੋਸ਼  ਲਗਾਕੇ  ਮੱਥੇ  ਮੇਰੇ,  ਦੇਂਵੇਂ  ਜੱਗ  ਹਸਾਈਆਂ  ਕਿੳਂੁ?
ਸੋਹਲ  ਤੇਰੇ  ਮੁਖੜੇ  ਉੱਤੇ, ਉੱਡਣ  ਫੇਰ ਹਵਾਈਆਂ ਕਿਉਂ?
 
ਧਰਮ  ਦੇ  ਠੇਕੇਦਾਰਾਂ  ਦਾ  ਤੇ,  ਪਾਜ  ਚੁਰਾਹੇ  ਖੁਲ  ਗਿਆ
ਮੂੰਹੋਂ  ਝੂਠੇ  ਪਰਦੇ  ਉਤਰੇ, ਐਂਵੇਂ  ਦੇਣ  ਸਫਾਈਆਂ  ਕਿਉਂ?
 
ਕੈਦੋਂ   ਆਣ   ਚੁਰਾਈ   ਚੂਰੀ,  ਪਾ  ਦਰਵੇਸ਼ੀ   ਚੋਲਾ  ਨੀ
ਚਾਕ ਤਿਰੀ ਬੰਸੀ ਨੂੰ ਤਰਸਣ ਨਿੱਤ ਸਿਆਲੀਂ ਜਾਈਆਂ ਕਿਉਂ?
 
ਦਾਵੇ  ਕਰਦੇ  ਸੀ ਨਿਸ ਦਿਨ ਹੀ,  ਜਿਹੜੇ ਪੱਕੀਆਂ  ਸਾਂਝਾਂ ਦੇ
ਲੋੜ  ਪਈ ਤੋਂ  ਆਲੇ ਟਾਲੇ,  ਕਰਦੇ ਨੇ  ਚਤਰਾਈਆਂ ਕਿਉਂ?
 
ਪਾਕੇ  ਯਾਰੀ  ਤੋੜ ਨ  ਚਾੜ੍ਹਣ, ਹੈ  ਦਸਤੂਰ  ਜਿਨ੍ਹਾਂ ਦਾ ਇਹ
ਉਹਨਾਂ ਬਦਲੇ ਤੇਰੀਆਂ ਸਜਣਾ, ਰੀਝਾਂ ਨੇ ਸਧਰਾਈਆਂ ਕਿਉਂ?
 
ਸਭ ਜਗ  ਜਾਣੇ  ਸਹਿਲ ਨ ਹੁੰਦੇ, ਪੈਂਡੇ  ਬਿਖੜੀਆਂ  ਰਾਹਾਂ ਦੇ
ਜਾਣੇ  ਬੁੱਝੇ  ਤੂੰ  ਤਕਦੀਰਾਂ, ਔਝੜ  ਰਾਹੇ  ਪਾਈਆਂ  ਕਿਉਂ?
 
ੳਂੁਝ  ਤੇ   ਲੋਚੇੇਂ   ਰਸਤੇ   ਤੇਰੇ,  ਫੁੱਲਾਂ  ਲੱਦੇ   ਹੋਣ  ਸਦਾ
ਉਹਨੀ  ਰਾਹੀਂ  ਤੂੰ ਹੀ  ਆਪੇ, ਸੂਲਾਂ ਦੱਸ ਵਛਾਈਆਂ ਕਿਉਂ?
 
ਦਿਲ  ਦੇ  ਬੂਹੇ  ਛੋਟੇ  ਜੇ ਕਰ, ਯਾਰ  ਨ  ਪੁੰਨੂੰ  ਵਾਂਗ  ਬਣ&


No Comment posted
Name*
Email(Will not be published)*
Website
Can't read the image? click here to refresh

Enter the above Text*