Bharat Sandesh Online::
Translate to your language
News categories
Usefull links
Google

     

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
13 Nov 2011

ਜੁਲਾਈ 2010 ਸ਼ਮਸ਼ੇਰ ਸਿੰਘ ਸੰਧੂ (ਕੈਲਗਰੀ):  ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 3 ਜੁਲਾਈ 2010 ਦਿਨ ਸਨਿਚਰਵਾਰ ਦੋ ਵਜੇ ਕਾਊਂਸਲ ਆਫ ਸਿੱਖ ਔਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ  ਸ਼ਮਸ਼ੇਰ ਸਿੰਘ ਸੰਧੂ, ਸੁਰਜੀਤ ਸਿੰਘ ਸਤਿਲ ਤੇ ਸਬਾ ਸ਼ੇਖ਼ ਦੀ ਪ੍ਰਧਾਨਗੀ ਵਿਚ ਹੋਈ। ਸਟੇਜ ਸਕੱਤਰ ਦੀ ਜਿੰਮੇਂਵਾਰੀ ਜੱਸ ਚਾਹਲ ਹੋਰਾਂ ਨਿਭਾਈ।

Writers Forumਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।

ਸਰੂਪ ਸਿੰਘ ਮੰਡੇਰ ਨੇ ਸਭਾ ਨੂੰ ਦਸਿਆ ਕਿ ਉਹਨਾ ਦੀ ਪੁਸਤਕ ‘ਟਕੋਰਾਂ’ ਐਤਵਾਰ 11 ਜੁਲਾਈ ਨੂੰ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਵਿੱਚ ਰੀਲੀਜ਼ ਕੀਤੀ ਜਾਵੇਗੀ ਤੇ ਸਾਰਿਆਂ ਨੂੰ ਆਉਣ ਦਾ ਸੱਦਾ ਦਿੱਤਾ। ਇਸ ਤੋਂ ਉਪਰੰਤ ਆਪਣੀ ਖੂਬਸੂਰਤ ਕਵੀਸ਼ਰੀ ਪੇਸ਼ ਕੀਤੀ।

ਬੱਚਿਆਂ ਲਈ ਬਾਪੂ ਕਰੇ ਨਿੱਤ ਦਾਰੀਆਂ

ਗੈਰਾਂ ਨੂੰ ਸਲੂਟ ਮਾਰੇ ਝੁਕੇ ਜਿਓਂ ਬਿਹਾਰੀਆਂ।

ਭਾਲਦਾ ਹਨੇਰੇ ਵਿੱਚ ਅਸਰ ਮਿਸਾਲ ਦਾ

ਮਿਲੇ ਨਹੀਂ ਸੁਖ ਕਿਤੇ ਬਾਪੂ ਜੀ ਦੇ ਨਾਲ ਦਾ।

ਤਰਸੇਮ ਸਿੰਘ ਪਰਮਾਰ ਨੇ  ਕਿਸੇ ਅਗਿਆਤ ਕਵੀ ਦੀ ਕਵਿਤਾ ‘ਨਿੱੰਮ ਦੇ ਪੱਤੇ’ ਸੁਣਾਈ।

ਸਾਡੇ ਗੁਰੁ ਜੀ ਨੇ ਔਰਤ ਨੂੰ ਇੱਜ਼ਤ ਸਿੱਤੀ

ਅਸੀਂ ਕੀ ਹਾਂ, ਅੰਦਰ ਝਾਤ ਮਾਰੀਏ।

ਮੋਹਨ ਸਿੰਘ ਮਿਨਹਾਸ ਨੇ ਕੁਛ ਚੁਟਲੇ ਅਤੇ ਗਾਲਿਬ ਦੇ ਕੁਛ ਸ਼ਿਅਰ ਸੁਣਾਏ। ਅਤੇ ਹਰਸੁਖਵੰਤ ਸਿੰਘ ਸ਼ੇਰਗਿੱਲ ਨੇ ਆਪਣੀ ਇਕ ਕਹਾਣੀ

‘ਸ਼ੇਰ ਦਾ ਸ਼ਿਕਾਰ’ ਸੁਣਾਈ।

ਸਬਾ ਸ਼ੇਖ਼ ਨੇ ਆਪਣੀਆਂ ਤਿੰਨ ਖ਼ੂਬਸੂਰਤ ਰਚਨਾਵਾਂ ਸੁਣਾਈਆਂ-

1-   ਇਨਸਾਨੀ ਅਜ਼ਮਤ ਵੋਹ ਬਹਰ ਹੈ ਜਿਸਕਾ ਕੋਈ ਕਿਨਾਰਾ ਨਹੀਂ

    ਵਹੀ ਸ਼ਹਸਵਾਰ ਵਹੀ ਅਮੀਰੇ ਕਾਰਵਾਂ ਜੋਦੇਤੇ ਕੋਈ ਸਹਾਰਾ ਨਹੀਂ

2-  ਤਮੰਨਾ ਥੀ ਕਬੀ ਸ਼ਾਖ਼ੈ ਗੁਲ ਪੇ ਬਣਤਾ ਆਸ਼ਯਾਂ ਅਪਣਾ

    ਸਦਾ ਕਾਂਟੋਂ ਮੇਂ ਹੀ ਉਲਝਤਾ ਰਹਾ ਦਾਮਾਂ ਅਪਣਾ।

3-  ਹਜ਼ਾਰੋਂ ਗਮ ਛੁਪਾਯੇ, ਦਿਲ ਮੇਂ ਹਮ ਮੁਸਕਰਾਯੇ ਫਿਰਤੇ ਹੈਂ

ਫੂਲ ਜਲਦ ਮੁਰਝਾ ਗਏ, ਕਾਂਟੋਂ ਕੋ ਗਲੇ ਲਗਾਯੇ ਫਿਰਤੇ ਹੈਂ

ਸੁਰਜੀਤ ਸਿੰਘ ਪੰਨੂ ਨੇ ਦੋ ਰਚਨਾਵਾਂ ਪੇਸ਼ ਕੀਤੀਆਂ-

1-   ਨਾ ਲਭ ਉਹਨੂੰ ਪਹਾੜਾਂ ਉਤੋਂ ਤੇ ਨਾ ਲਭ ਅਸਮਾਨਾਂ ਚੋਂ

ਨਾ ਲਭ ਉਹਨੂੰ ਕਿਤਾਬਾਂ ਵਿੱਚੋਂ ਨਾ ਕਿਸੇ ਅਸਥਾਨਾਂ ਚੋਂ

ਉਹ ਵਸਦਾ ਹੈ ਹਰ ਥਾਂ ਪੰਨੂਆਂ, ਤੇਰੇ ਵਿਚ ਵੀ ਵਸਦਾ

ਲਭ ਉਸ ਨੂੰ ਕੁਦਰਤ ਵਿੱਚੋਂ ਲਭ ਉਸਨੂੰ ਇਨਸਾਨਾਂ ਚੋਂ।

2-ਦਿਲ ਵਿੱਚ ਜੋ ਅਰਮਾਨ ਹੁੰਦੇ ਨੇ, ਆਦਤਾਂ ਰਾਹੀਂ ਪਹਿਚਾਨ ਹੁੰਦੇ ਨੇ

  ਰਹਿਣ ਦਿਲ ਵਿਚ ਧੜਕਣ ਬਣਕੇ ਓਹੀ ਤਾਂ ੱਿਮਤਰ ਮਹਾਨ ਹੁੰਦੇ ਨੇ।

Writers Forum

ਪੈਰੀਮਾਹਲ ਨੇ ਬੜੀਆਂ ਕਾਰਆਮਦ ਗੱਲਾਂ ਦੱਸੀਆਂ ਕਿ ਜਦ ਤੁਹਾਨੂੰ ਕੋਈ ਵੀ ਮੁਸ਼ਕਲ ਆਣ ਬਣੇ ਯੋਗ ਵਕੀਲ ਤੋਂ ਸਲਾਹ ਲਵੋ। ਬਹੁਤੀ ਵਾਰੀ ਕੈਗਰੀ ਯੂਨੀਵਰਸਟੀ ਦੇ ਸਿਖਾਂਦਰੂ ਵਕੀਲ ਤੁਹਾਨੂ ਮੁਫਤ ਸਹਇ ਹੋ ਸਕਦੇ ਹਨ।

ਕੈਲਾਸ਼ ਨਾਥ ਮਹਿਰੋਤਰਾ ਆਪਣੀ ਇਕ ਕਵਿਤਾ ਸੁਣਾਈ।

ਤਾਰਿਕ ਮਲਿਕ ਨੇ ਕੁਛ ਖੂਬਸੂਰਤ ਸ਼ਿਅਰ ਸੁਣਾਏ।

ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀਆਂ ਦੋ ਗ਼ਜ਼ਲਾਂ ਪੇਸ਼ ਕੀਤੀਆਂ।

1- ਕਾਲੀ ਇਹ ਰਾਤ ਗਮ ਦੀ ਪਸਰੀ ਮੇਰੇ ਚੁਫੇਰੇ

ਗ਼ਜ਼ਲਾਂ ਤੇ  ਗੀਤ  ਮੇਰੇ  ਜੁਗਨੂੰ  ਜਿਵੇਂ  ਹਨੇਰੇ।

ਯਾਦਾਂ ਦੇ ਦੀਪ  ਲਟਲਟ  ਬਲਦੇ ਨੇ  ਰਾਤ ਸਾਰੀ

ਛਹਿਬਰ ਨੇ  ਆਣ ਲੌਂਦੇ  ਆਸਾਂ ਦੇ ਫਿਰ ਸਵੇਰੇ।

ਵਕਤਾਂ ਦੀ  ਧੂੜ ਕੈਸੀ  ਜੰਮੀਂ ਹੈ  ਜਜ਼ਬਿਆਂ ਤੇ

ਇਹ  ਸੋਗਵਾਰ  ਮੌਸਮ  ਬੈਠਾ ਹੈ  ਲਾਕੇ  ਜ਼ੇਰੇ।

2- ਬਣ ਲੀਕ ਰੌਸ਼ਨੀ ਦੀ ਰਸਤਾ ਵਿਖਾਲ ਮੈਨੁੰ

ਆ ਨ੍ਹੇਰਿਆਂ  ਚੋਂ ਕੱਢੇ  ਤੇਰਾ  ਖਿਆਲ  ਮੈਨੂੰ।

ਰਸਤੇ  ਹਨੇਰ  ਮੇਰੇ  ਚਾਨਣ ਤੂੰ  ਆਣ  ਕਰਦੇ

ਸੋਚਾਂ ਲਈ  ਤੂੰ ਦੇ ਜਾ  ਬਲਦੀ ਮਿਸਾਲ  ਮੈਨੂੰ।

ਨਜ਼ਰਾਂ ਦੇ ਨਾਲ ਨਜ਼ਰਾਂ ਯਾਰਾ ਤੂੰ ਫਿਰ ਮਿਲਾਕੇ

ਬਿਨ ਪੀਤਿਆਂ ਦੈ ਮਸਤੀ  ਐਸੀ ਪਿਆਲ ਮੈਨੂੰ।

Writers Forum meeting july 2010

ਆਰ. ਐਸ. ਸੈਣੀ ਨੇ ਮੁਹੰਮਦ ਰਫੀ ਦਾ ਗਾਇਆ ਇਕ ਗੀਤ ਪੇਸ਼ ਕੀਤਾ। ਕਰਨਲ ਰਜਿੰਦਰ ਦੱਤਾ ਨੇ ਕੁਛ ਖ਼ੂਬਸੂਰਤ ਸ਼ਿਅਰ ਸੁਣਾਏ ਤੇ ਆਪਣੇ ਜੀਵਣ ਦੀਆਂ ਕੁਛ ਰਮਨੀਕ ਗੱਲਾਂ ਸਾਂਝੀਆਂ ਕੀਤੀਆਂ।

ਜੱਸ ਚਾਹਲ ਨੇ ਆਪਣੀ ਗ਼ਜ਼ਲ ‘ਮੌਸਮ ਬਹਾਰ ਕਾ’ਪੇਸ਼ ਕੀਤੀ-

ਫਿਕਰ ਕਯੋਂ ਕਰੇ ਕੋਈ ਆਮਦੇ ਬਹਾਰ ਕਾ

ਲੋ ਆ ਗਏ ਵੁਹ ਆ ਗਯਾ ਮੌਸਮ ਬਹਾਰ ਕਾ।

ਜਾਵੇਦ ਨਜ਼ਾਮੀਂ ਨੇ ਆਪਣੀਆਂ ਦੋ ਰਚਨਾਵਾਂ ਸੁਣਾਈਆਂ-

1-   ਏਕ ਔਰ ਨਯੀ ਦੁਨਯਾਂ ਫਿਰ ਸੇ ਬਸਾਈ ਜਾਏ

2-  ਯੇ ਮੁਨਾਸਿਬ ਨਹੀਂ ਹੈ ਜਗਹ ਦੋਸਤੋ

ਮੁਕਦਰ  ਬਹੁਤ ਹੈ ਫਿਜ਼ਾ ਦੋਸਤੋ

ਸੁਰਜੀਤ ਸਿੰਘ ਰੰਧਾਵਾ ਨੇ ਬੜੇ ਪਿਆਰੇ ਅੰਦਾਜ਼ ਵਿੱਚ ਕੁਛ ਸ਼ਿਅਰ ਤੇ ਆਪਣੀ ਇਕ ਕਵਿਤਾ ਸੁਣਾਈ-

ਰੋਜ਼ ਆਪਸ ਮੇਂ ਲੜਾ ਕਰਤੇ ਹੈਂ ਅਹਿਲੇ ਅਕਲ

ਕੋਈ ਦੀਵਾਨਾ ਉਲਝਤਾ ਨਹੀਂ ਦੀਵਾਨੇ ਸੇ।


ਉਕਤ ਤੋਂ ਇਲਾਵਾ ਇੰਦਰਾ ਦੱਤਾ, ਗੁਰਦੇਵ ਸਿੰਘ ਪੂਨੀ, ਅਤੇ ਅਮੀਰ ਕੌਰ ਮੰਡੇਰ ਵੀ ਇਸ ਇਕੱਤਰਤਾ ਵਿੱਚ ਸ਼ਾਮਲ ਸਨ। ਸਾਰਿਆਂ ਲਈ ਚਾਹ ਪਾਣੀ ਦਾ ਯੋਗ ਪ੍ਰਬੰਧ ਸੀ।

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸਨਿਚਰਵਾਰ, 7 ਅਗਸਤ, 2010 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102 3208 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਸਾਹਿਤਕ ਇਕਾਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 403-293-8912 ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 403-285-3539 ਅਤੇ ਚਮਕੌਰ ਸਿੰਘ ਧਾਲੀਵਾਲ (ਖਜ਼ਾਨਚੀ) ਨਾਲ 403-275-4091, ਪੈਰੀ ਮਾਹਲ (ਮੀਤ ਸਕੱਤਰ) ਨਾਲ 403-616-0402 ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 403-988-3961 ਅਤੇ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨੂੰ 403 681 8281 ਤੇ ਸੰਪਰਕ ਕਰੋ।


No Comment posted
Name*
Email(Will not be published)*
Website
Can't read the image? click here to refresh

Enter the above Text*