Bharat Sandesh Online::
Translate to your language
News categories
Usefull links
Google

     

ਰਾਈਟਰਜ਼ ਫੋਰਮ, ਕੈਲਗਰੀ ਵੱਲੋਂ ਪਰਕਾਸ਼ ਕੌਰ ਬੂਰਾ ਦਾ ਪਲੇਠਾ ਕਾਵਿ ਸੰਗ੍ਰਹਿ ਮੇਰੇ ਅਹਿਸਾਸ ਰੀਲੀਜ਼ ਅਤੇ ਲੇਖਿਕ ਸਨਮਾਨਿਤ- ਇਕ ਰਿਪੋਰਟ
13 Nov 2011

ਰਾਈਟਰਜ਼ ਫੋਰਮ, ਕੈਲਗਰੀ ਵੱਲੋਂ ਪਰਕਾਸ਼ ਕੌਰ ਬੂਰਾ ਦਾ ਪਲੇਠਾ ਕਾਵਿ ਸੰਗ੍ਰਹਿ ‘ਮੇਰੇ ਅਹਿਸਾਸ’ ਰੀਲੀਜ਼ ਅਤੇ ਲੇਖਿਕ ਸਨਮਾਨਿਤ- ਇਕ ਰਿਪੋਰਟ
 
ਕੈਲਗਰੀ (ਸ਼ਮਸ਼ੇਰ ਸਿੰਘ ਸੰਧੂ): ਰਾਈਟਰਜ਼ ਫੋਰਮ, ਕੈਲਗਰੀ ਦੀ ਕਾਊਂਸਲ ਆਫ ਸਿੱਖ ਔਰਗਨਾਈਜ਼ੇਸ਼ਨਜ਼ ਨਾਰਥ ਈਸਟ ਕੈਲਗਰੀ ਦੇ ਹਾਲ ਵਿਚ ਸਨਿੱਚਰਵਾਰ 5 ਸਤੰਬਰ, 2009 ਨੂੰ ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿੱਚ ਬੀਬੀ ਪਰਕਾਸ਼ ਕੌਰ ਬੂਰਾ ਦਾ ਪਲੇਠਾ ਕਾਵਿ ਸੰਗ੍ਰਹਿ ‘ਮੇਰੇ ਅਹਿਸਾਸ’ ਰੀਲੀਜ਼ ਕੀਤਾ ਗਿਆ ਅਤੇ ਤਿੰਨ ਸਾਹਿਤਕਾਰਾਂ ਸਲਾਹੁਦੀਨ ਸਬਾ ਸ਼ੇਖ਼, ਅਮਤੁਲ ਮਤੀਨ ਅਤੇ ਪਰਕਾਸ਼ ਕੌਰ ਬੂਰਾ ਦਾ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ੁੰਮੇਂਵਾਰੀ ਜੱਸ ਚਾਹਲ ਨੇ ਨਿਭਾਈ।
 
 
 
 
ਰਵਣ ਸਿੰਘ ਸੰਧੂ ਨੇ ਆਪਣੀ ਨਵੀਂ ਛਪੀ ਪੁਸਤਕ ‘ਹੱਡ ਬੀਤੀ ਜਗ ਬੀਤੀ’ ਵਿੱਚੋਂ ਇਕ ਕਵਿਤਾ ਸੁਣਾਈ; ਤੂੰ ਹੁਣ ਕਿਓਂ ਝੁਰਦੀ ਕਨੇਡਾ ਆਕੇ ਨੀ
ਲਿਆਈ ਸੇਂ ਤੂੰ ਹੀ ਮਗਰ ਮੈਨੂੰ ਲਾਕੇ ਨੀ।
ਮੰਨੀ ਚਲ ਤੂੰ ਹੁਣ ਸਤਗੁਰ ਦੇ ਭਾਣੇ ਨੀ
ਖ਼ੁਸ਼ ਹੋਕੇ ਖਡਾਈ ਜਾਹ ਪੁੱਤਾਂ ਦੇ ਨਿਆਣੇ ਨੀ।
 
ਗਾਇਕ ਜੋਗਾ ਸਿੰਘ ਨੇ ਨੇ ਸ਼ਮਸ਼ੇਰ ਸਿੰਘ ਸੰਧੂ ਦੀ ਇਕ ਗ਼ਜ਼ਲ ਸੁਣਾਈ:
ਮੈਂ ਜਿ਼ੰਦਗੀ ਚੋਂ ਕਿਸਤਰ੍ਹਾਂ ਇਹ ਕਾਲਖਾਂ ਮਿਟਾ ਸਕਾਂ
ਨਿਤਾਣਿਆਂ  ਨੂੰ ਤਾਣ ਦੇ  ਕੇ ਮਾਨ ਵੀ  ਦੁਆ ਸਕਾਂ।
ਟਿਕੀ  ਨਜ਼ਰ  ਸਵੇਰ  ਤੇ ਕਿ  ਰੌਸ਼ਨੀ  ਦੀ ਭਾਲ ਹੈ
ਮਥੇ ਤੇਰੇ ਮੈਂ ਰੌਸ਼ਨੀ ਦੀ  ਕਿਰਨ ਇਕ ਸਜਾ ਸਕਾਂ।
ਕਟਾਕੇ ਪਰ  ਵੀ ਸੋਚਦਾਂ ਮੈਂ ਸਾਥੀਆਂ ‘ਚ ਜਾ ਰਲਾਂ
ਤੇ ਪਿੰਜਰੇ  ਨੂੰ  ਤੋੜਕੇ  ਮੈਂ  ਤਾਰੀਆਂ ਲਗਾ  ਸਕਾਂ।

ਅਤੇ ਸਬਾ ਸੇ਼ਖ ਹੋਰਾਂ ਦੀ ਇਕ ਗ਼ਜ਼ਲ ਰਾਗ ਟੋਡੀ ਵਿੱਚ ਸੁਣਾਈ:
ਕੋਈ ਉਦਾਸ ਊਦਾਸ ਸੀ ਕੁਲਫਤ ਜਕੜੇ ਹੂਏ ਥੀ ਉਸ ਕੋ
ਕੋਈ ਨਾ ਮਾਲੂਮ ਬੇਨਾਮ ਸੀ ਖ਼ਲਿਸ਼ ਪਕੜੇ ਹੂਏ ਥੀ ਉਸ ਕੋ।
ਉਦਾਸੀਓਂ ਮੇਂ ਨਹਾਈ ਹੂਈ ਵੁਹ ਮੁਸਕਰਾ ਤੋ ਰਹੀ ਥੀ
ਕੋਈ ਅਧੂਰੀ ਅਧੂਰੀ ਸੀ ਖ਼ਾਹਿਸ਼ ਰੁਲਾਏ ਹੂਏ ਥੀ ਉਸ ਕੋ।

ਇਸ ਪਿੱਛੋਂ ਸਲਾਹੁਦੀਨ ਸਬਾ ਸ਼ੇਖ਼ ਹੋਰਾਂ ਨੂੰ ਉਹਨਾਂ ਵੱਲੋਂ ਉਰਦੂ ਅਦਬ ਵਿੱਚ ਪਾਏ ਯੋਗ ਦਾਨ ਲਈ ਸਨਮਾਨਿਤ ਕੀਤਾ ਗਿਆ।
ਜੱਸ ਚਾਹਲ ਨੇ ਆਪਣੀ ਹਿੰਦੀ ਦੀ ਇਕ ਗ਼ਜ਼ਲ ਸੁਣਾਈ:
ਜਿ਼ੰਦਗੀ ਤੁਹਫਾ ਮਿਲਾ ਤੁਝ ਕੋ ਤੇਰੀ ਤਕਦੀਰ ਸੇ
ਮਤ ਗਵਾ ਇਸ ਕੋ ਸੰਵਾਰ ਲੇ ਕੋਈ ਤਦਬੀਰ ਸੇ।
ਦੇਖ ਤੂ ਦੁਨੀਆਂ ਮੇਂ ਦਿਖਤੇ ਦੁਖ ਦਰਦ ਕੇ ਮਾਰੇ ਬਹੁਤ
ਬਾਂਟ ਲੇ ਗ਼ਮ ਕਿਸੀ ਕੇ ਕਯਾ ਲੇਣਾ ਮੁਰਸ਼ਦ ਪੀਰ ਸੇ।

ਭਾਵੇਸ਼ ਦੁਲਾਨੀ ਨੇ ਆਰਟ ਆਫ ਲਿਵਿੰਗ ਬਾਰੇ ਲੈਕਚਰ ਦੇਂਦੇ ਹੋਏ ਦੱਸਿਆ ਕਿ ਇਹ ਜੀਵਣ ਜਿਓਣ ਦੀ ਕਲਾ ਹੈ। ਸਾਨੂੰ ਗੁੱਸੇ ਤੇ ਮਨ ਨੂੰ ਸੰਭਾਲਣ ਦੀ ਲੋੜ ਹੈ। ਸਾਡਾ ਮਨ ਸਦਾ ਬੀਤੇ ਸਮੇਂ ਵਿੱਚ ਜਾਂ ਭਵਿੱਖ ਵਿੱਚ ਘੁੰਮਦਾ ਰਹਿੰਦਾ ਹੈ। ਮਨ ਨੂੰ ਵਰਤਮਾਨ ਵਿੱਚ ਜਿਓਣ ਦੀ ਆਦਤ ਪਾਉਣ ਦੀ ਲੋੜ ਹੈ। ਮਨ ਦੀ ਗਤੀ ਬਦਲਣ ਨਾਲ ਸਾਹ ਦੀ ਗਤੀ ਵੀ ਬਦਲ ਜਾਂਦੀ ਹੈ।
ਅਮਤੁਲ ਮਤੀਨ ਨੇ ਆਪਣੀਆਂ ਦੋ ਰਚਨਾਵਾਂ ਸੁਣਾਈਆਂ:
1- ਕੀ ਜਾਣਾ ਮੈਂ ਕੌਣ ਨਾ ਮੈਂ ਸੁੱਖਾਂ ਨਾਹੀਂ ਦੁੱਖਾਂ
ਨਾ ਮੈਂ ਪੱਤਰ ਨਾਹੀਂ ਰੁੱਖਾਂ
ਜਿ਼ੰਦਗੀ ਦਾ ਜ਼ਹਿਰ ਹਰ ਵੇਲੇ ਚੱਖਾਂ।

2- ਦੂਰ ਸਹਿਰਾ ਮੇਂ ਉਡਤੇ ਹੂਏ ਬਗੋਲੋਂ ਕੀ ਤਰ੍ਹਾ ਲਝੇ ਰਾਸਤੇ ਭੀ ਸਾਥ ਰਹੇ ਮੂੰਹ ਜ਼ੋਰ ਹਵਾਏਂ ਭੀ ਸਾਥ ਰਹੀਂ।
ਕੂਏ ਮੰਜ਼ਲ ਰਵਾਂ ਦਵਾਂ ਰਹੇ ਬਰਸੋਂ ਕੇ ਸਫਰ ਮੇਂ ਰਾਬੇ ਨਜ਼ਰ ਰਹਾ ਧੁੰਦਲੀ ਰਾਹੇਂ ਭੀ ਸਾਥ ਰਹੀਂ।
ਇਸ ਪਿੱਛੋਂ ਉਹਨਾਂ ਨੂੰ ਉਰਦੂ ਅਦਬ ਵਿੱਚ ਯੋਗ ਵਾਧਾ ਕਰਨ ਲਈ ਸਨਮਾਨਿਤ ਕੀਤਾ ਗਿਆ।
ਪ੍ਰਕਾਸ਼ ਕੌਰ ਬੂਰਾ ਦੀ ਪਲੇਠੀ ਪੁਸਤਕ ‘ਮੇਰੇ ਅਹਿਸਾਸ’ ਰੀਲੀਜ਼ ਕੀਤੀ ਗਈ।
‘ਮੇਰੇ ਅਹਿਸਾਸ’ ਕਾਵਿ ਪੁਸਤਕ ਬਾਰੇ ਨਰੇਸ਼ ਕੋਹਲੀ (ਅੰਮ੍ਰਿਤਸਰ) ਦਾ ਲਿਖਿਆ ਲੇਖ ਸਭਾ ਦੇ ਸਹਿ ਸਕੱਤਰ ਸੁਰਿੰਦਰ ਸੰਘ ਢਿੱਲੋਂ ਨੇ ਪੜ੍ਹਿਆ।
 
ਪ੍ਰਕਾਸ਼ ਕੌਰ ਬੂਰਾ ਨੇ ‘ਮੇਰੇ ਅਹਿਸਾਸ’ ਵਿੱਚੋਂ ਆਪਣੀਆਂ ਤਿੰਨ ਕਵਿਤਾਵਾਂ ਸੁਣਾਈਆਂ:
1- ਪਤੀ ਮੇਰੱ ਧੀੳੱ ਪੁ‘ਤ ਮੇਰੇ,
ਦਿਨ ਰੱਤ ਖ‘ਟਿੳੱ ਕਮੱਇੳੱ,
ਬੜੀੳੱ ਰੀਝੱ ਨੱਲ ੰਰੀਕੱ ਬਣੱਇੳੱ
ਦਿਨ ਰੱਤ ਖ‘ਟਿੳੱ ਕਮੱਇੳੱ,
ਬੜੀੳੱ ਰੀਝੱ ਨੱਲ ੰਰੀਕੱ ਬਣੱਇੳੱ

ਪਰ ਜਦ ਮੈਂ ਮਰੀ ਕੱਠ ਕਫ਼ਨ ਮੇਰੇ ਪੇਕਿੳ ਤੋਂ ੳਇੳ.
2-ਜਦ ਚਲੇ ਪੁਰੇ ਦੀ ਵਾ, ਮੈਨੂੰ ਮਹਿਕ ਵਤਨ ਦੀ ਆਵੇ
ਇੱਕ ਇੱਕ ਦੀ ਮੈਨੂੰ ਯਾਦ ਸਤਾਵੇ, ਚਿੱਠੀ ਫੋਨ ਨਾ ਪਤਿਆਵੇ
ਚੰਚਲ ਮਨ ਨੂੰ ਕੌਣ ਸਮਝਾਵੇ, ਮੁੜ ਮੁੜ ਚੰਦਰਾ ਓਥੇ ਜਾਵੇ।
3- ਮੇਰਾ ਪਾਪਾ ਸਭ ਤੋਂ ਪਿਆਰਾ,
ਮੈਂ ਪਾਪੇ ਦੀਆਂ ਅੱਖਾਂ ਦਾ ਤਾਰਾ
ਧੀਆਂ ਨੂੰ ਜਦ ਲਾਡ ਲਡਾਵੇ,
ਵਾਂਗੂੰ ਵੇਲ ਗਲੇ ਲਟਕਾਵੇ
ਇਸ ਪਿੱਛੋਂ ਪ੍ਰਕਾਸ਼ ਕੌਰ ਬੂਰਾ ਨੂੰ ਉਹਨਾਂ ਵੱਲੋਂ ਪੰਜਾਬੀ ਸਾਹਿਤ ਵਿੱਚ ਪੱਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

ਗੁਰਵਿੰਦਰ ਕੌਰ ਹੁੰਦਲ ਨੇ ਗੁਰੂ ਨਾਨਕ ਦੇਵ ਜੀ ਬਾਰੇ ਕਈ ਦਹਾਕੇ ਪਹਿਲਾਂ ਲਿਖੀ ਆਪਣੀ ਇਕ ਕਵਿਤਾ ਪੇਸ਼ ਕੀਤੀ। ਆਸ ਹੈ ਕਿ ਉਹ ਸਾਹਿਤ ਰਚਨਾ ਵੱਲ ਆਪਣੀ ਰੁਚੀ ਮੁੜ ਕੇਂਦਰਤ ਕਰਨਗੇ।
ਜਾਵੇਦ ਨਜ਼ਾਮੀਂ ਨੇ ਆਪਣੀ ਖੂਬਸੂਰਤ ਉਰਦੂ ਗ਼ਜ਼ਲ ਸੁਣਾਈ
ਆ ਰਹਾ ਹੈ ਯਾ ਰਬ ਯੇ ਬਾਰ ਬਾਰ ਜੀ ਮੇਂ
ਹਰਫੇ ਖ਼ੁਦੀ ਸੇ ਹਟ ਕਰ ਆ ਜਾਊਂ ਬੇਖੁਦੀ ਮੇਂ।
ਜ਼ਾਹਿਰ ਪੇ ਮਰਨੇ ਵਾਲੇ ਬਾਤਿਨ ਕੀ ਬੀ ਖ਼ਬਰ ਲੇ
ਪੋਸ਼ੀਦਾ ਮੁਰਦਨੀ ਹੈ ਗ਼ੁਲ ਕੀ ਸ਼ਗੁਫਗੀ ਮੇਂ।
ਸੁਰਿੰਦਰ ਗੀਤ ਨੇ ਆਪਣੀ ਇਕ ਕਵਿਤਾ ਸੁਣਾਈ:
ਜੇ ਮੈਂ ਨਿਗਾਹ ਪਿਛਾਂਹ ਨੂੰ ਮਾਰਾਂ
ਓਥੈ ਵੀ ਸੁਖ ਸਾਂਦ ਨਹੀਂ ਹੈ
ਪੰਜ ਦਰਿਆਵਾਂ ਦੀ ਧਰਤੀ ਤੇ
ਪੋਸਤ ਭੰਗ ਅਫੀਮ ਹੈਰੋਇਨ ਦਾ
ਛੇਵਾਂ ਦਰਿਆ ਵਗਦਾ ਹੈ।

ਸੁਰਜੀਤ ਸਿੰਘ ਪੰਨੂੰ ਹੁਣ ਤਕ ਅੱਧੀ ਦਰਜਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁਕੇ ਹਨ।
ਉਹਨਾਂ ਆਪਣੀ ਇਕ ਰੁਬਾਈ ਅਤੇ ਇਕ ਖ਼ੂਬਸੂਰਤ ਗ਼ਜ਼ਲ ਸੁਣਾਈ:
ਵਧਦੀ ਜਾ ਰਹੀ ਗਿਣਤੀ ਹੈ ਭਗਵਾਨਾਂ ਦੀ
ਪਰ ਹਾਲਤ ਜਾਵੇ ਨਿੱਘਰਦੀ ਇਨਸਾਨਾਂ ਦੀ।
ਧਰਮ ਮੰਦਰ ਜੋ ਜੀਵਣ ਦਾ ਰਾਹ ਦਸਦੇ ਸਨ
ਅਜਕਲ ਕਰਨ ਵਕਾਲਤ ਉਹ ਸ਼ਮਸ਼ਾਨਾਂ ਦੀ।
ਕੈਲਾਸ਼ ਮਹਿਰੋਤਰਾ ਨੇ ਹਿੰਦੀ ਦੀ ਇਕ ਕਵਿਤਾ ਸੁਣਾਈ:
ਤੂ ਨੇ ਤੋ ਕਭੀ ਯੂੰ ਮੁੜ ਕਰ ਨ ਦੇਖਾ ਥਾ
ਮੈਂ ਭੀ ਪਹਿਲੇ ਕਭੀ ਐਸੇ ਤੋ ਬਹਿਕਾ ਨ ਥਾ।

ਹਰਚਰਨ ਕੌਰ ਨੇ ਪ੍ਰਕਾਸ਼ ਕੌਰ ਬੂਰਾ ਨੂੰ ਕਾਵਿ ਪੁਸਤਕ ‘ਮੇਰੇ ਅਹਿਸਾਸ’ ਰੀਲੀਜ਼ ਹੋਣ ਦੀ ਵਧਾਈ ਦਿੱਤੀ ਅਤੇ ਉਹਨਾਂ ਦੀ ਇਕ ਕਵਿਤਾ ‘ਨਾਰੀ ਨਿਤਾਣੀ ਨਹੀਂ ‘ ਸੁਣਾਈ। ਹਨ ਸਿੰਘ ਔਜਲਾ ਹੋਰੀਂ ਇਕ ਮੰਝੇ ਹੋਏ ਗ਼ਜ਼ਲਗੋ ਹਨ। ਉਹ ਪਿਛਲੇ ਪੰਜਾਹ ਸਾਲ ਤੋਂ ਗ਼ਜ਼ਲ ਲਿਖਦੇ ਆ ਰਹੇ ਹਨ। ਸਾਨੂੰ ਆਸ ਹੈ ਕਿ 2010 ਤਕ ਉਹਨਾਂ ਦੇ ਦੋ ਗ਼ਜ਼ਲ ਸੰਗ੍ਰਹਿ ਲੋਕ ਅਰਪਤ ਹੋ ਜਾਣਗੇ।

ਉਹਨਾਂ ਨੇ ਆਪਣੀ ਇਕ ਖੂਬਸੂਰਤ ਗ਼ਜ਼ਲ ਪੇਸ਼ ਕੀਤੀ:

ਭਾਲਦਾ ਰਹਿ ਖ਼ੁਦਾ ਮਿਲੇ ਨਾ ਮਿਲੇ
ਚਾਹੇ ਉਸ ਦਾ ਪਤਾ ਮਿਲੇ ਨਾ ਮਿਲੇ
ਤੂੰ ਨਿਰੰਤਰ ਤਲਾਸ਼ ਕਰ ਉਸ ਦੀ
ਹਮਸਫਰ ਹਮਨਵਾ ਮਿਲੇ ਨਾ ਮਿਲੇ।
ਜਸਵੀਰ ਸੀਹੋਤਾ ਨੇ ਇਕ ਰੁਬਾਈ ਸੁਣਾਈ:
ਸਾਡੇ ਵੱਲ ਵਿਹੰਦਿਆਂ ਹੀ ਬਚਿਆਂ ਜਵਾਨ ਹੋਣਾ
ਜਿਸ ਘੋੜੇ ਪਾਈ ਨ ਲਗਾਮ ਉਸ ਬੇ ਲਗਾਮ ਹੋਣਾ।

ਅੰਤ ਵਿੱਚ ਸ਼ਮਸ਼ੇਰ ਸਿੰਘ ਸੰਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ:
ਹਲਚਲ ਇਹ ਯਾਰ ਡਾਢੀ ਮੱਚੀ ਹੈ ਦਿਲ ‘ਚ ਮੇਰੇ
ਸੁਲਗੀ ਚਿਣਗ ਹੈ ਮੁੜਕੇ  ਛਟਕੇ ਨੇ ਸਭ ਹਨੇਰੇ।
ਕੀਤਾ ਹੈ  ਉਸ ਇਸ਼ਾਰਾ ਦਿਲ ਨੂੰ ਲੁਭਾਣ ਵਾਲਾ
ਲਾਲੀ ਵੀ ਕਹਿ ਰਹੀ ਹੈ  ਪੂਰਬ ਦੀ ਆ ਸਵੇਰੇ।

ਨਿਰਬਲ ਤੇ ਨਿਹਫਲੇ ਜੋ ਹੋਏ ਸੀ ਖ਼ਾਬ ਚਿਰ ਤੋਂ ਹਸ ਜਗਾਕੇ  ਬਖਸ਼ੇ  ਸਭ ਨੂੰ ਨਵੇਂ  ਹੀ ਜੇਰੇ।

ਸਭਾ ਦੇ ਮਾਨਯੋਗ ਮੈਂਬਰ ਸ, ਰੂਪ ਸਿੰਘ ਗਿੱਲ ਮੰਗਲਵਾਰ 1 ਸਤੰਬਰ 2009 ਨੂੰ ਸੁਰਗਵਾਸ ਹੋ ਗਏ ਸਨ। ਉਹਨਾਂ ਦੀ ਯਾਦ ਵਿੱਚ 1 ਮਿੰਟ ਦਾ ਮੋਨ ਰੱਖਕੇ ਸਭਾ ਦੀ ਸਮਾਪਤੀ ਹੋਈ। ਉਕਤ ਤੋਂ ਇਲਾਵਾ ਬੀਬੀ ਕੁਲਵੰਤ ਕੌਰ, ਸ਼ੰਗਾਰਾ ਸਿੰਘ ਪਰਮਾਰ, ਪਰਵੀਰ ਸਿੰਘ  ਬੂਰਾ, ਮੁਹਿੰਦਰ ਕੌਰ ਸੰਧੂ, ਜਸਵੰਤ ਸਿੰਘ ਹਿੱਸੋਵਾਲ, ਨਛੱਤਰ ਕੌਰ ਬ੍ਰਾੜ, ਸੁਰਜੀਤ ਸਿੰਘ ਰੰਧਾਵਾ, ਪੈਰੀ ਮਾਹਲ, ਜੈਦੀਪ ਸਿੰਘ ਬੂਰਾ, ਜਸਕਰਨ ਸਿੰਘ ਬੂਰਾ, ਨਾਈਮ ਖਾਨ, ਫੁੱਮਨ ਸਿੰਘ ਵੈਦ, ਮੋਹਨ ਸਿੰਘ ਮਿਨਹਾਸ, ਸੁਖਵਿੰਦਰ ਕੌਰ ਬੂਰਾ, ਸੁਰਿੰਦਰ ਮੋਹਨ, ਸ਼ਕੀਲ (ਂਨਵਾਏ- ਪਾਕਿਸਤਾਨ), ਗੁਰਦੀਪ ਕੌਰ ਚਾਹਲ, ਦਮਨ ਸੰਧੂ, ਰਾਜਵਿੰਦਰ ਕੌਰ ਸੰਧੂ, ਦਲਜਿੰਦਰ ਜੌਹਲ, ਨਵਪ੍ਰੀਤ ਕੌਰ, ਬਖਸ਼ੀਸ਼ ਸਿੰਘ ਗੋਸਲ, ਸਿਮਰਤ ਸਿੰਘ, ਗੁਲਾਮ ਮੁਸਤਫਾ (ਪਾਕਿਸਤਾਨ ਪੋਸਟ) ਅਤੇ ਐਡਮਿੰਟਨ ਤੋਂ ਸੁਖਦੇਸ਼ ਸਿੰਘ ਤੇ ਰਾਜਬੀਰ ਕੌਰ ਵੀ ਇਸ ਇਕੱਤਰਤਾ ਵਿੱਚ ਸ਼ਾਮਲ ਸਨ। ਸਾਰਿਆਂ ਲਈ ਚਾਹ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ।  ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ  ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸਨਿਚਰਵਾਰ, 3 ਅਕਤੂਬਰ, 2009 ਨੂੰ 2-00 ਤੋਂ 5-30 ਵਜੇ ਤਕ ਕੋਸੋ ਦੇ ਹਾਲ ਵਿਚ ਹੋਵੇਗੀ ਜਿਸ ਵਿੱਚ ਪੈਰੀ ਮਾਹਲ, ਚਮਕੌਰ ਸਿੰਘ ਧਾਲੀਵਾਲ ਅਤੇ ਜਸਵੀਰ ਸਿੰਘ ਸੀਹੋਤਾ ਨੂੰ ਸਨਮਾਨਿਤ ਕੀਤਾ ਜਾਵੇਗਾ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ (403) 285-5609, ਸਲਾਹੁਦੀਨ ਸਬਾ ਸੇ਼ਖ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 403-293-8912 ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 403-285-3539 ਅਤੇ ਚਮਕੌਰ ਸਿੰਘ ਧਾਲੀਵਾਲ (ਖ਼ਜ਼ਾਨਚੀ) ਨਾਲ 403-275-4091, ਪੈਰੀ ਮਾਹਲ (ਮੀਤ ਸਕੱਤਰ) ਨਾਲ 403-616-0402 ਅਤੇ ਗੁਰਮੀਤ ਕੌਰ ਸਰਪਾਲ ਨਾਲ 403-280-6090 ਤੇ ਸੰਪਰਕ ਕਰੋ।


No Comment posted
Name*
Email(Will not be published)*
Website
Can't read the image? click here to refresh

Enter the above Text*