Bharat Sandesh Online::
Translate to your language
News categories
Usefull links
Google

     

ਸਤਿਗੁਰ ਸਬਦੁ ਉਜਾਰੋ ਦੀਪਾ : ਸ੍ਰੀ ਗੁਰੂ ਗ੍ਰੰਥ ਸਾਹਿਬ
13 Nov 2011

ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਪੰਥ ਦੇ ਜਾਗਤ ਜੋਤਿ ਸਤਿਗੁਰੂ ਹਨ ਪਰ ਇਹ ਸੰਸਾਰ ਦੇ ਹਰ ਪ੍ਰਾਣੀ ਮਾਤਰ ਲਈ ਪ੍ਰਮਾਰਥ ਅਤੇ ਬ੍ਰਹਮ ਗਿਆਨ ਦੇ ਸਾਗਰ ਹਨ।ਸਿੱਖ ਧਰਮ ਵਿਚ ਸ਼ਬਦ ਨੂੰ  ਗੁਰਤਾ ਦਾ ਸੰਕਲਪ ਤੇ ਪਦਵੀ ਗੁਰੁ ਨਾਨਕ ਦੇਵ ਜੀ ਨੇ ਆਰੰਭ ਵਿਚ ਹੀ ਦੇ ਦਿੱਤਾ ਸੀ  ਲੇਕਿਨ ਇਸਨੂੰ ਗ੍ਰੰਥ ਸਰੂਪ ਵਿਚ ਪਹਿਲਾ ਪ੍ਰਕਾਸ਼ ਪੰਚਮ ਸਤਿਗੁਰੂ, ਬਾਣੀ ਦੇ ਬੋਹਿਥ ਗੁਰੁ ਅਰਜਨ ਦੇਵ ਜੀ ਨੇ 1604 ਵਿਚ  ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰ, ‘ਸਬਦੁ ਗੁਰੂ ਪਰਕਾਸਿਓ’ ਦਾ ਸਿਧਾਂਤ ਸਪਸ਼ਟ ਕਰ ਦਿੱਤਾ

ਦੁਨੀਆਂ ਦੇ ਸਾਰੇ ਹੀ ਧਰਮ ਗ੍ਰੰਥ ਸਤਿਕਾਰਤ ਹਨ ਲੇਕਿਨ ਇਹ ਕਿਸੇ ਪੀਰ ਪੈਗੰਬਰ ਜਾਂ ਅਵਤਾਰ ਵਲੋਂ ਆਪ ਲਿਖੇ ਨਾਂ ਹੋਕੇ ਸਰੂਤੀ ਗਿਆਨ ਹਨ ਜੋ ਪੀੜੀ ਦਰ ਪੀੜੀ ਚਲਕੇ ਫਿਰ ਕਲਮਬੱਧ ਹੋਏ ।ਇਹ ਮਾਣ ਗੁਰੂੁ ਗ੍ਰੰਥ ਸਾਹਿਬ ਨੂੰ ਪ੍ਰਾਪਤ ਹੈ ਕਿ ਗੁਰੂੁ ਸਾਹਿਬਾਨ ਨੇ ਪ੍ਰਾਪਤ ਰੱਬੀ ਇਲਹਾਮ ਨੂੰ ਆਪ ਲਿਖਿਆ ਤੇ ਸੰਭਾਲਿਆ।ਗੁਰੁ ਪਾਤਸ਼ਾਹ ਸਪਸ਼ਟ ਵੀ ਕਰਦੇ ਹਨ, ‘ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ’….. ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥…… ਹਉ ਆਪਹੁ ਬੋਲਿ ਨ ਜਾਣਦਾ ਮੈ ਕਿਹਾ ਸਭ ਹੁਕਮਾਉ ਜੀਉ॥ਗੁਰੂ ਗ੍ਰੰਥ ਸਾਹਿਬ ਵਿਚ ਨਾ ਕੋਈ ਮਿਥਿਹਾਸ ਤੇ ਨਾ ਕੋਈ ਇਤਿਹਾਸ ਹੈ ਸਪਸ਼ਟ ਕਰਨ ਹਿੱਤ ਕਈ ਜਗ੍ਹਾ ਇਤਿਹਾਸਕ ਦ੍ਰਿਸ਼ਟਾਂਤ ਜਰੂਰ ਦਿੱਤੇ ਗਏ ਹਨ।ਇਹ ਕਾਵਿ ਰੁਪ ਵਿਚ ਹੈ ਲੇਕਿਨ ਇਹ ਕੋਈ ਕਵਿਤਾ ਜਾਂ ਗੀਤ ਨਹੀ ਹੈ, ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥ ਇਹ ਕਿਸੇ ਇਕ ਕੌਮ ਜਾਤ , ਧਰਮ ਮਜਹਬ, ਰਾਜਾ ਰੰਕ,ਰੰਗ ਨਸਲ ਜਾਂ ਦੇਸ਼ ਲਈ ਨਹੀ ਹੈ,ਬਲਕਿ ਇਹ ਸਮੂੰਹ ਮਨੁਖ ਜਾਤੀ ਲਈ ਗਿਆਨ ਤੇ ਪ੍ਰਮਾਰਥ ਦਾ ਚਾਨਣ ਹੈ, ‘ਗੁਰਬਾਣੀ ਇਸੁ ਜਗ ਮਹਿ ਚਾਨਣੁ’ ਇਹ ਸਭਸ ਦਾ ਅਧਾਰ ਹੈ ,ਸਗਲ ਜਮਾਤੀ ਹੈ ,ਜੋ ਵੀ ਇਸਦੀ ਰੋਸ਼ਨੀ ਵਿਚ ਆਪਣਾ ਜੀਵਨ ਸਵਾਰਦੇ ਹਨ ,ਉਨ੍ਹਾਂ ਦਾ ਉਧਾਰ ਅਥਵਾ ਜੀਵਨ ਮੁਕਤ ਹੋਣਾ ਨਿਸ਼ਚਿਤ ਹੈ।

ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਮੂਲ ਰੂਪ ਵਿਚ ਹੇਠ ਲਿਖੇ ਵਿਸ਼ਿਆਂ ਦਾ ਵਿਵੇਚਨ ਕੀਤਾ ਗਿਆ ਹੈ

(ੳ) ਸਭ ਤੋਂ ਪ੍ਰਥਮ ਇਸ ਵਿਚ ,ਇਕ ਪ੍ਰਮਾਤਮਾ ਦੀ ਵਿਚਾਰ ਹੈ ,ੴ ਤੋਂ ਆਰੰਭ ਹੈ, ‘ਏਕੋ ਹੈ ਭਾਈ ਏਕੋ ਹੈ…… ‘ਏਕਸ ਕੇ ਗੁਨ ਗਾਉ ਅਨੰਤ’। ਸਮੁਚੀ ਗੁਰਬਾਣੀ ਵਿਚ ਉਸ ਸਰਬ ਸ਼ਕਤੀਮਾਨ ਪ੍ਰਮਾਤਮਾ ਦੀ ਉਸਤਤਿ ਹੈ, ਸਿਫਤ ਸਲਾਹ ਹੈ, ਕੋਇਲ ਵਾਂਗ ਉਸਦੇ ਮਿੱਠੇ ਗੀਤ ਗਾਏ ਹਨ ।

(ਅ) ਸਾਰੀ ਸਿਰਜਣਾ ਉਸੇ ਇਕ ਤੋਂ ਹੈ ,ਸਾਰੀ ਕੁਦਰਤ ਉਸੇ ਦੀ ਸਾਜੀ ਹੋਈ ਹੈ।ਉਸ ਇਕ ਕਰਤਾ ਪੁਰਖ ਦੀ ਰਚਨਾ ਵਿਭੰਨ ਹੈ ,ਰੰਗ ਰੂਪ ਤੇ ਰਸ ਵੱਖ ਹੋਣ ਕਰਕੇ ਭੀ ਉਨ੍ਹਾ ਦੀ ਵਿਭੰਨਤਾ ਦਾ ਅਧਾਰ ਏਕਾਤਮਕਤਾ ਹੈ। ‘ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨਾ ਜਾਈ ਲਖਿਆ’। ਆਪਣੀ ਰਚਨਾ ਵਿਚ ਸਮੋਇਆ ਹੋਇਆ ਹੈ,  

(ੲ)ਕਰਤਾ ਪੁਰਖ ਪ੍ਰਮੇਸ਼ਰ ਰਚਨਾ ਤੋਂ ਪਹਿਲਾਂ ਵੀ ਸੀ ,ਅਫੁਰ ਅਵਸਥਾ ਵਿਚ ‘ਸੁੰਨ ਮੰਡਲ ਇਕ ਜੋਗੀ ਬੈਠਾ ‘।ਰਚਨਾ ਤੋਂ ਪਹਿਲਾਂ ਕੋਈ ਸੂਰਜ ਚੰਦ ਜਾਂ ਰੋਸ਼ਨੀ ਨਹੀ ਸੀ ,’ਅਰਬਦ ਨਰਬਦ ਧੁੰਧੂਕਾਰਾ ॥ਧਰਣਿ ਨ ਗਗਨਾ ਹੁਕਮੁ ਅਪਾਰਾ ॥ ‘ਦੀ ਅਵਸਥਾ ਸੀ ,ਪਰ ਇਸ ਅਵਸਥਾ ਵਿਚ ਵੀ ਉਹ ਇਕ ਪਰਮ ਸ਼ਕਤੀਮਾਨ ਸੀ।
(ਸ)ਉਹ ਸੱਚਾ ਹੈ ਤੇ ਉਸਦੀ ਰਚਨਾ ਵੀ ਸੱਚੀ ਹੈ ,’ਆਪਿ ਸਤਿ ਕੀਆ ਸਭੁ ਸਤਿ……ਇਹ ਜਗਿ ਸਚੇ ਕੀ ਹੈ ਕੋਠੜੀ……’ਲੇਕਿਨ ਇਹ ਸਚਿ ਸਦੀਵੀ ਨਹੀ ਹੈ, ਸਰਬਕਾਲੀ ਨਹੀ ਹੈ ,ਜੋ ਅੱਜ ਹੈ ਕਲ ਨਹੀ ਸੀ ਤੇ ਜੋ ਅਜ ਹੈ ਕਲਿ ਨਹੀ ਹੋਵੇਗਾ, ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ॥…… ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰ॥…… ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ਗੁਰੁ ਗ੍ਰੰਥ ਸਾਹਿਬ ਦਾ ਦੂਸਰਾ ਵਿਸ਼ਾ,ਮਨੁਖ ਦਾ ਅਧਿਆਤਮਕ ਅਥਵਾ ਪ੍ਰਮਾਰਥਿਕ ਨਿਸ਼ਾਨਾ, ਉਸਨੁੰ ਪ੍ਰਾਪਤ ਕਰਨ ਦਾ ਮਾਰਗ,ਇਸ ਮਾਰਗ ਤੇ ਚਲਣ ਵਾਲਿਆਂ ਦਾ ਨਾਮ ਤੇ ਨਿਸ਼ਾਨੀ ,ਉਨ੍ਹਾ ਦੇ ਜੀਵਨ ਦੇ ਸਦਾਚਾਰਕ ਨਿਯਮ ਦੱਸਣਾ ਅਤੇ ਜੋ ਇਸ ਮਾਰਗ ਨੂੰ ਭੁਲ ਪਦਾਰਥ ਪ੍ਰਾਪਤੀ ਦੀ ਦੌੜ ਵਿਚ ਲਗੇ ਹਨ ਉਨ੍ਹਾ ਦਾ ਨਾਮ ਤੇ ਨਿਸ਼ਾਨਦੇਹੀ ਕਰਨਾ ਹੈ ।

ਕਿਸੇ  ਭਾਸ਼ਾ ਨੁੰ ਦੇਵ ਭਾਸ਼ਾ ਜਾਂ ਖੁਦਾਈ ਭਾਸ਼ਾ ਨਾ ਸਵੀਕਾਰਦਿਆਂ ,ਗੁਰਬਾਣੀ ਆਮ ਲੋਕਾਂ ਦੀ ਸਮਝ ਲਈ ਸੰਤ ਭਾਸ਼ਾ ਤੇ ਗੁਰਮੁਖੀ ਵਿਚ ਹੈ,ਤਾਂ ਜੋ  ਹਰ ਕੋਈ ਇਸਦਾ ਪਠਨ ਪਾਠਨ ਕਰ ਸਕੇ ,ਹਰ ਜਸ ਕਰ ਸਕੇ ,ਗਾ ਸਕੇ ਤੇ ਸਰਵਣ ਕਰ ਸਕੇ ਹੈ। ਪ੍ਰਮਾਤਮਾ ਦੀ ਆਪਣੀ ਕੋਈ ਭਾਸ਼ਾ ਜਾ ਬੋਲੀ ਨਹੀ ਹੈ ,ਉਹ ਸਮਸਤੁਲ ਜੁਬਾਂ ਹੈ।ਪ੍ਰਮਾਤਮਾ ਦੀ ਭਾਸ਼ਾ ਪ੍ਰੇਮ ਹੈ ,ਪਿਆਰ ਹੈ ,’ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ‘ਉਹ ਕਿਸੇ ਭਾਸ਼ਾ ਦਾ ਮੁਥਾਜ ਨਹੀ ਹੈ ,ਪ੍ਰੇਮ ਕਿਸੇ ਵੀ ਭਾਸ਼ਾ ਵਿਚ ਪ੍ਰਗਟ ਕੀਤਾ ਜਾ ਸਕਦਾ ।ਹਰ ਪ੍ਰਾਣੀ,ਦੇਸ਼ ਧਰਮ ਕੌਮ ਤੇ ਭਾਸ਼ਾ ਦੇ ਵਿਤਕਰੇ ਤੋਂ ਉਚੇਰਾ ਉਠ ,ਇਸਦਾ ਦਰਸ਼ਨ ,ਪਠਨ ਪਾਠਨ ਕਰ ਆਪਣਾ ਜੀਵਨ ਸਵਾਰ ਸਕਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ੴ ਤੋਂ ਹੈ ,ਜਿਸਦਾ ਪਹਿਲਾ ਹਿੰਦਸਾ ਇਕ, ਹਿਸਾਬ ਦਾ ਇਕ  ਹੈ,ਜਿਸਨੂੰ ਤਕਸੀਮ ਜਾਂ ਜਰਬ ਜਾਂ ਵਧਾਇਆ ਘਟਾਇਆ ਨਹੀ ਜਾ ਸਕਦਾ ।ੴ ਇਸ ਸੱਚ ਦਾ ਪ੍ਰਤੀਕ ਹੈ ਕਿ ਇਸ ਸੰਸਾਰ ਦਾ ਕਰਤਾ,ਪਾਲਣਹਾਰ ਅਤੇ ਨਾਸ਼ ਕਰਨ ਵਾਲੀਆਂ  ,ਕੋਈ ਤਿੰਨ ਸ਼ਕਤੀਆਂ ,ਬ੍ਰਹਮਾ ਵਿਸ਼ਨੂੰ ਮਹੇਸ਼ ਨਹੀ ਬਲਕਿ ਇਕੋ ਪਰਮ ਸਤਿ ਤੇ ਸਰਬ ਸ਼ਕਤੀ ਮਾਨ ਪ੍ਰਾਬ੍ਰਹਮ ਪ੍ਰਮੇਸ਼ਵਰ ਹੈ ।ਗੁਰਬਾਣੀ ਅਵਤਾਰਵਾਦ ਦੇ ਸਿਧਾਂਤ ਨੂੰ ਅਪ੍ਰਵਾਨ ਕਰਦਿਆਂ ਸਪਸ਼ਟ ਕਰਦੀ ਹੈ: ਅਵਤਾਰ ਨ ਜਾਨਹਿ ਅੰਤੁ॥ ਪਰਮੇਸਰ ਪਾਰਬ੍ਰਹਮ ਬੇਅੰਤੁ…… ਕੋਟਿ ਬਿਸਨ ਕੀਨੇ ਅਵਤਾਰ ……………….ਐਸੋ ਧਣੀ ਗੁਵਿੰਦੁ ਹਮਾਰਾ’।ਗੁਰੁ ਗ੍ਰੰਥ ਸਾਹਿਬ ਵਿਚ ਪ੍ਰਮੇਸ਼ਰ ਨੂੰ ਯਾਦ ਕੀਤੇ ਜਾਣ ਲਈ ਵਰਤੇ ਜਾਣ ਵਾਲੇ ਸਾਰੇ ਹੀ ਹਿੰਦੂ ਅਤੇ ਮੁਸਲਮਾਨੀ ਨਾਮ ਪ੍ਰਵਾਨ ਕੀਤੇ ਗਏ ਹਨ ,’ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ਕੋਈ ਸੇਵੈ ਗੁਸਈਆ ਕੋਈ ਅਲਾਹਿ…… ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ‘ਉਸਦਾ ਆਪਣਾ ਆਦਿ ਜੁਗਾਦਿ ਨਾਮ ਸਤਿ ਹੈ :ਸਤਿਨਾਮ ਤੇਰਾ ਪੂਰਬਲਾ’। ਤਤਕਾਲੀਨ ਧਰਮਾਂ ਨੇ ਤਾਂ ਰੱਬ ਨੂੰ ਵੀ ਦਿਸ਼ਾਵਾਂ ਵਿਚ ਵੰਡਿਆਂ ਹੋਇਆ ਸੀ ,ਹਿੰਦੂ ਅਗਰ ਪ੍ਰਮਾਤਮਾ ਨੂੰ ਦੱਖਣ ਵੱਲ ਵੇਖਦਾ ਸੀ ਤਾਂ ਇਸਲਾਮ ਪੱਛਮ ਵਿਚ’ ਦਖਨ ਦੇਸਿ ਹਰੀ ਕਾ ਬਾਸਾ ਪਛਿਮ ਅਲਹ ਮੁਕਾਮਾ॥’ਪ੍ਰਮਾਤਮਾ ਤਾਂ ਇਸ ਸ੍ਰਿਸ਼ਟੀ ਦੇ ਕਣ ਕਣ ਵਿਚ ਸਮੋਇਆ ਹੋਇਆ ਵੀ ਹੈ ਅਤੇ ਆਪਣੀ ਕਿਰਤ ਤੋਂ ਬਾਹਰ ਵੀ ਹਸਤੀ ਰੱਖਦਾ ਹੈ।ਇਹ ਸਾਰੀ ਸ੍ਰਿਸ਼ਟੀ ਉਸਦੀ ਅਗੰਮੀ ਖੇਡ ਹੈ ,ਬਾਜੀਗਰ ਦੀ ਬਾਜੀ ਵਾਂਗ ;ਬਾਜੀਗਰ ਡੰਕ ਬਜਾਈ॥ਸਭ ਖਲਕ ਤਮਾਸੇ ਆਈ ॥

 

ਸ੍ਰੀ ਗੁਰੁ ਗ੍ਰੰਥ ਸਾਹਿਬ ਅੰਦਰ ਦਰਜ ਬਾਣੀ ਦਾ ਉਚਾਰਣ ਸਮਾਂ ਭਾਵੇਂ 11ਵੀਂ ਸਦੀ ਤੋਂ 16ਵੀਂ ਸਦੀ ਹੈ, ਜਦੋਂ ਅਧੁਨਿਕ ਸਭਿਅਤਾ ਅਤੇ ਵਿਗਿਆਨ ਦਾ ਪਹੁ ਫੁਟਾਲਾ ਵੀ ਨਹੀ ਸੀ ਹੋਇਆ।ਪੂਰਬਲੇ ਧਰਮਾ ਤੇ ਵਿਗਿਆਨ ਦਾ ਟਕਰਾ ਰਿਹਾ ਹੈ ।ਵਿਗਿਆਨ ਦੀ ਖੋਜ ਜੇਕਰ ਇਨ੍ਹਾ ਧਰਮ ਗ੍ਰੰਥਾਂ (ਬਾਈਬਲ ,ਅੰਜ਼ੀਲ)ਦੇ ਅਨੂਕੂਲ ਨਹੀ ਸੀ ਤਾਂ ਖੋਜੀ ਵਿਦਵਾਨਾਂ ਨੂੰ ਸਖਤ ਸਜਾਵਾਂ ਦਿੱਤੇ ਜਾਣ ਦੀਆ ਕਈ ਮਿਸਾਲਾਂ ਹਨ ।ਪਰ ਗੁਰਬਾਣੀ ਵਿਚ ਅਕਲ ਅਥਵਾ ਬੁਧੀ ਤੇ ਸ਼ਰਧਾ ਵਿਚ, ਵਿਗਿਆਨ ਤੇ ਧਰਮ ਵਿਚ ਕੋਈ ਟਕਰਾ ਪ੍ਰਵਾਨ ਨਹੀ ਕਰਦਾ।ਧਰਮ ਦਾ ਮਾਰਗ ਅੰਤਰ ਅਨੁਭਵ ਤੋਂ ਬਾਹਰੀ ਸਚਾਈ ਪ੍ਰਗਾਟਉਂਦਾ ਹੈ ਤੇ ਵਿਗਿਆਨ ਤੇ ਬੁਧੀ ਬਾਹਰੋਂ ਅੰਦਰਲੀ ਸਚਾਈ ਤੀਕ ਜਾਂਦੀ ਹੈ । ਗੁਰਬਾਣੀ ਖੋਜੀ ਅਕਲ ਨੂੰ ਉਤਸ਼ਾਹਿਤ ਕਰਦੀ ਹੈ, ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ…… ਅਕਲੀ ਸਾਹਿਬੁ ਸੇਵੀਐ  ਅਕਲੀ ਪਾਈਐ ਮਾਨੁ ।ਜਿੳਂੁ ਜਿਉਂ ਕੁਦਰਤ ਤੇ ਵਿਗਿਆਨ ਦੇ ਭੇਤ ਖੁਲਣਗੇ ਤਿਉਂ ਤਿਉਂ ਗੁਰਬਾਣੀ ਦਾ ਸੱਚ ਹੋਰ ਉਜਾਗਰ ਹੋਵੇਗਾ ।ਇਹੀ ਕਾਰਣ ਹੈ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਅੰਦਰ ਦਰਜ ਬਾਣੀ ਨੂੰ ਇਸ ਜਗਿ ਦਾ ਚਾਨਣ ਕਿਹਾ ਗਿਆ ਹੈ।ਧਰਤੀ ਤੇ ਸੂਰਜ ਦੀ ਗਲ ਕਰਦਿਆਂ ਸਨਾਤਨੀ ਧਰਮ ਇਕ ਧਰਤੀ ਤੇ ਇਕ ਸੂਰਜ ਦੀ ਗਲ ਕਰਦਾ ਸੀ ,ਇਸਲਾਮ 14 ਤੱਬਕ ਦੀ ਗਲ ਕਰਦਾ ਸੀ ਲੇਕਿਨ  ਗੁਰੁ ਨਾਨਕ ਪਾਤਸ਼ਾਹ ਨੇ,’ਪਾਤਾਲਾ ਪਾਤਾਲ ਲਖ ਅਗਾਸਾ ਅਗਾਸ‘ਆਖਕੇ ਉਸੇ ਜਮਾਨੇ ਵਿਚ ਉਸ ਸਚ ਨੂੰ ਪ੍ਰਗਟ ਕੀਤਾ ਜਿਸ ਤੀਕ ਵਿਗਿਆਨ ਕਈ ਸਦੀਆਂ ਬਾਅਦ ਪੁਜਾ ।ਧਰਤੀ ਨੂੰ ਅਚੱਲ ਕਿਹਾ ਜਾਂਦਾ ਸੀ ,ਗੁਰਬਾਣੀ ਨੇ ਕਿਹਾ ਕਿ ਧਰਤੀ ਤਾਂ ਕੀ ਸੂਰਜ ਚੰਦਰਮਾ ਭੀ ਉਸਦੇ ਹੁਕਮ ਜਾਂ ਜਬਤ ਵਿਚ ਨਿਰੰਤਰ  ਚਲ ਰਹੇ ਹਨ ‘ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ਕੋਹ ਕਰੋੜੀ ਚਲਤ ਨ ਅੰਤਿ ‘।ਕੁਦਰਤੀ ਆਫਤਾਂ ਅਰਥਾਤ ਭੁਚਾਲ ਆਦਿ ਬਾਰੇ ਮਨੌਤ ਸੀ ਕਿ ਧਰਤੀ ਇਕ ਬੌਲਦ ਦੇ ਸਿੰਗਾਂ ਤੇ ਖੜੀ ਹੈ ,ਜਦੋਂ ਵੀ ਇਹ ਬੌਲਦ ਸਿੰਗ ਬਦਲਦਾ ਹੈ ਧਰਤੀ ਹਿਲਦੀ ਹੈ ਤੇ ਭੁਚਾਲ ਆਦਿ ਆਫਤਾਂ ਆਉਂਦੀਆਂ ਹਨ ।ਗੁਰਬਾਣੀ ਦਾ ਫੁਰਮਾਨ ,’ਧੌਲੁ ਧਰਮੁ ਦਇਆ ਕਾ ਪੂਤ ……’।ਅਰਥਾਤ ਧਰਤੀ ਦਾ ਭਾਰ ਬੋਲਦ ਨੇ ਨਹੀ ਚੁਕਿਆ।ਗੁਰਬਾਣੀ ਨੇ ਆਦਿ ਜੁਗਾਦੀ ਸਚ ਪ੍ਰਗਟਾਇਆ,’ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥’ਧਰਤੀ ਇਕ ਨਹੀ ਅਨੇਕਾਂ ਧਰਤੀਆਂ ਹਨ,ਅਨੇਕਾਂ ਸੂਰਜ ਅਤੇ ਚੰਦਰਮਾ ਮੰਡਲ ਹਨ।ਪ੍ਰਚਲਤ ਧਰਮ ਸ੍ਰਿਸ਼ਟੀ ਦੀ ਉਮਰ ਦਾ ਨਾਪ ਤੋਲ ਤੇ ਗਿਣਤੀ ਕਰਦੇ ਰਹੇ ਪਰ ਗੁਰਬਾਣੀ ਦਾ ਫੈਸਲਾ ,’ ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ… ‘।ਕਰਤਾ ਪੁਰਖ ਦੀ ਗਰਜਵੀਂ ਅਵਾਜ ਨਾਲ ਬਣੀ?,’ਕੀਤਾ ਪਸਾਉ ਏਕੋ ਕਵਾਉ ॥ਤਿਸਿ ਤੇ ਹੋਏ ਲਖ ਦਰਿਆਉ॥ਕਵਾਓ ਅਰਥਾਤ ਕਰਤੇ ਦੀ ਗਰਜਵੀਂ ਅਵਾਜ ਨਾਲ ਸਾਰੀ ਸ੍ਰਿਸ਼ਟੀ ਹੋਂਦ ਵਿਚ ਆਈ।ਇਸੇ ਮੁਢਲੀ ਅਵਾਜ ਨੂੰ ਸਾਇੰਸ ਲੱਭਣ ਦੀ ਕੋਸ਼ਿਸ਼ ਕਰ  ਰਹੀ ਹੈ।

ਸ਼ਕਤੀ ਅਥਵਾ ਐਟਮ ਨੂੰ ਤੋੜਕੇ ਇਸ ਸ੍ਰਿਸ਼ਟੀ ਦੇ ਮੂਲ ਸ਼ਕਤੀ ਸਰੋਤ ਨੂੰ ਲਭਿਆ ਜਾ ਰਿਹਾ ਹੈ ਪਰ ਅਜੇ ਸਫਲਤਾ ਨਹੀ ਮਿਲੀ । ਉਸ ਰਚਨ ਹਾਰੇ ਦੀ ਇਸ ਸਮੁਚੀ ਕ੍ਰਿਤ ਵਿਚ ਮਨੁਖ ਨੂੰ ਸਰਵੋਤਮ ਅਤੇ ਜਾਗ੍ਰਿਤ ਮੰਨਿਆ ਗਿਆ ਹੈ ,ਜਿਸ ਪਾਸ ਬਿਬੇਕ ਬੁਧ ਹੈ, ਜੋ ਇਸਨੂੰ ਭਲੇ ਬੁਰੇ ਦਾ ਵਿਸ਼ਲੇਸ਼ਣ ਕਰਨ ਅਤੇ ਜਨਮ ਮਨੋਰਥ ਬਾਰੇ ਦਸਦੀ ਹੈ ।ਪਸ਼ੂ ਪੰਛੀ ਦੁਖ ਸੁਖ  ਮਹਿਸੂਸ ਕਰਦੇ ਹਨ ,ਜਨਣ ਪ੍ਰਕ੍ਰਿਆ ਵੀ ਹੈ ,ਖਾਣਾ ਪੀਣਾ ਵੀ ਹੈ ਲੇਕਿਨ ਜਨਮ ਮਨੋਰਥ  ਨਹੀ ਜਾਣਦੇ, ਉਨ੍ਹਾਂ ਪਾਸ ਬਿਬੇਕ ਬੁਧ ਨਹੀ ਹੈ ।ਇਸੇ ਬਿਬੇਕ ਬੁਧ ਨਾਲ ਮਨੁਖ ਜੋ ਫੈਸਲੇ ਲੈਂਦਾ ਹੈ ।

ਗੁਰਬਾਣੀ ਅੰਦਰ ਕਿਸੇ ਜਾਤ ,ਧਰਮ ,ਰੰਗ –ਨਸਲ ਅਤੇ ਦੇਸ਼ ਤੇ ਅਧਾਰਿਤ ਵੰਡ ਸਵੀਕਾਰ ਨਹੀ ਕੀਤੀ ਗਈ। ਲੇਕਿਨ ਕਾਰਜ ਕਰਮ ਅਨੁਸਾਰ ਗੁਰਮੁਖ ਤੇ ਮਨਮੁਖ ਦਾ ਨਾਮ ਕਰਨ ਕੀਤਾ ਗਿਆ ਹੈ  ।ਮਨਮੁਖ ਭਾਵ ਸਾਕਤ ਜੋ ਮਨੁਖਾ ਦੇਹ ਦੀਆਂ ਕਾਮਨਾਵਾਂ ਦੀ ਪੂਰਤੀ ਨੂੰ ਹੀ ਜੀਵਨ ਦਾ ਮਕਸਦ ਸਮਝਦਾ ਹੈ ਤੇ ਉਸੇ ਲਈ ਲਈ ਜੀਵਨ ਬਸ਼ਰ ਕਰਦਾ ਹੈ ।ਉਹ ਸ਼ਕਤੀ ਦਾ ਪੁਜਾਰੀ ਹੈ ,ਪਰਮ ਪੁਰਖ ਦੀ ਬਜਾਏ ਦੁਨਿਆਵੀ ਸ਼ਕਤੀਵਾਨਾਂ ਅਰਥਾਤ ਰਾਜਿਆਂ ,ਰਾਜਸੀ ਤਾਕਤਾਂ ,ਸਰਮਾਇਦਾਰਾਂ ,ਜਗੀਰਦਾਰਾਂ ਜਾਂ ਬਿਸਵੇਦਾਰਾਂ ਦਾ ਗੁਲਾਮ ਜਾਂ ਪੈਰੋਕਾਰ ਬਣਕੇ ਰਹਿ ਗਿਆ ਹੈ ਅਤੇ  ਉਨ੍ਹਾਂ ਦੀ ਖੁਸ਼ਨੰਦੀ ਹਾਸਿਲ ਕਰਨ ਲਈ ਖੁਸ਼ਾਮੰਦ ਦਾ ਰਾਹ ਅਖਤਿਆਰ ਕਰਦਾ ਹੈ । ਅਜੇਹੇ ਮਨਮੁਖਾਂ ਦਾ ਵਿਖਿਆਨ ਗੁਰਬਾਣੀ ਕਰਦੀ ਹੈ :ਅਸੰਖ ਮੂਰਖ ਅੰਧ ਘੋਰ॥ ………………..।
 
ਦੂਸਰਾ ਗੁਰਮੁਖ ਹੈ ਜੋ ਸਰੀਰ ਦੀਆਂ ਲੋੜਾਂ ਤੋਂ ਉਪਰ ਉਠ ਪਰਉਪਕਾਰ ਦਾ ਸੋਚਦਾ ਹੈ ,ਜੀਵਨ ਬਤੀਤ ਕਰਦਾ ਹੈ ,ਸੇਵਾ ਤੇ ਸਿਮਰਨ ਦੇ ਬਲ ਤੇ ਉਹ ਪੰਜ ਦੁਨਿਆਵੀ ਸ਼ਕਤੀਆਂ ਨਾਲ ਪ੍ਰਮਾਤਮਾ ਦੀ ਕਿਰਪਾ ਨਾਲ ਟਾਕਰਾ ਕਰਦਾ ਹੈ, ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥ ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ । ਗੁਰਬਾਣੀ ਬਾਕੀ ਧਰਮ ਗ੍ਰੰਥਾਂ ਵਾਂਗ ਸਿਰਫ ਖਿਆਲੀ ਫਲਸਫੇ ਤੀਕ ਹੀ ਸੀਮਤ ਨਾ ਹੋਕੇ ਜੀਵਨ ਜਾਂਚ ਹੈ ।ਉਸ ਪਰਮ ਸਤਿ ਦਾ ਬਖਾਨ ਤਾਂ ਕਰਦੀ ਹੀ ਹੈ ਲੇਕਿਨ ਮਨੁਖ ਦੀ ਮੰਜਿਲ ਸਚੇ ਆਚਾਰ ਦਾ ਧਾਰਣੀ ਹੋਣਾ ਹੈ, ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ।ਗੁਰਬਾਣੀ ਸਿੱਖ ਨੂੰ ਕਿਰਤ ਕਰਨ ਲਈ ਪ੍ਰੇਰਦੀ ਹੈ ਭਿਕਸ਼ੂ ਬਣ ਕੇ ਭੀਖ ਮੰਗਣ ਲਈ ਨਹੀ : ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥ ਘਾਲਿ ਖਾਇ ਕਿਛੁ ਹਥਹੁ ਦੇਇ ॥ ਸੁਚੀ ਕਿਰਤ ਦੀ ਹਾਮੀ  ਭਰਦੀ ਹੈ ਗੁਰਬਾਣੀ ।ਆਰਥਿਕਤਾ ਦੀ ਗਲ ਕਰਦਿਆਂ ਕਿਰਤੀ ਕ੍ਰਿਸਾਨ ਦੀ ਉਦਾਹਰਣ ਦਿੱਤੀ ਗਈ ਹੈ ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥ ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ ॥ਸ੍ਰੀ ਗੁਰੁ ਗੰ੍ਰਥ ਸਾਹਿਬ ਅੰਦਰ ਦਰਜ ਬਾਣੀ ਜੀਵਨ ਦੇ ਤ੍ਰੈ ਸੂਤਰ ,ਕਿਰਤ ਕਰੋ ,ਨਾਮ ਜਪੋ ,ਵੰਡ ਛਕੋ ਦਾ ਸੰਦੇਸ਼ ਦਿੰਦੀ ਹੈ ।ਅੱਜ ਦੁਨੀਆ ਵਿਚ ਕਾਲੇ ਧਨ ਬਾਰੇ ਚਰਚਾ ਜੋਰਾਂ ਤੇ ਹੈ ,ਪਾਤਸ਼ਾਹ ਨੇ ਇਥੇ ਵੀ ਫੁਰਮਾਇਆ ਹੈ : ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥ ਦੂਸਰੇ ਦੀ ਮਿਹਨਤ ਜਾਂ ਕਮਾਈ ਤੇ ਡਾਕਾ ਮਾਰਨ ਵਾਲੇ ਸਫੈਦ ਪੋਸ਼ਾਂ ਬਾਰੇ ਵੀ ਸਪਸ਼ਟ ਹੈ, ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥ ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥…… ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ ॥ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ।।
 
ਗੁਰਬਾਣੀ ਧਰਮਾਂ ਦੇ ਵਖਰੇਵੇਂ ਦੀ ਬਜਾਇ, ’ਏਕਾ ਨਾਮ ਧਰਮ ਹੈ’ਦੀ ਗਲ ਕਰਦੀ ਹੈ ਜਾਤ ਪਾਤ ਨੂੰ ਮੂਲੋਂ ਹੀ ਰੱਦ ਕਰਦੀ ਹੈ।ਜਿਨ੍ਹਾਂ ਅਖੌਤੀ ਦਲਿਤ ਜਾਤਾਂ ਨੂੰ ਉਸ ਵੇਲੇ ਧਰਮ ਅਸਥਾਨਾਂ ਵਿਚ ਪ੍ਰਵੇਸ਼ ਅਤੇ ਧਰਮ ਗ੍ਰੰਥ ਪੜ੍ਹਨ ਜਾ ਸੁਨਣ ਤੀਕ ਦੀ ਇਜਾਜਤ ਨਹੀ ਸੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਉਨ੍ਹਾਂ ਹੀ ਜਾਤਾਂ ਨਾਲ ਸਬੰਧਤ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ ।  ਇੰਗਲੈਂਡ ਵਿਚ ਬਾਦਸ਼ਾਹ ਨੂੰ ਪ੍ਰਮਾਤਮਾ ਦਾ ਵਾਇਸਰਾਏ ਕਿਹਾ ਜਾਂਦਾ ਸੀ ,ਹਿੰਦੁਸਤਾਨ ਵਿਚ,’ਸਮਰੱਥ ਕੋ ਨਹੀ ਦੋਸ਼ ਗੁਸਾਂਈ’, ‘ਦਿਲੀਸ਼ਰੋ ਜਗਦੀਸ਼ਰੋ’ ਦੀ ਮਾਨਤਾ ਸੀ ,ਉਸ ਵਕਤ ਗੁਰੁ ਪਾਤਸ਼ਾਹ ਨੇ ਬਾਣੀ ਰਾਹੀਂ ਬੋਧ ਕਰਾਇਆ, ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥…… ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥ ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ ॥

ਇਸਲਾਮ ਔਰਤ ਨੂੰ ਹੱਜ ਜਾਂ ਮਸਜਿਦ ਪ੍ਰਵੇਸ਼ ਦੀ ਇਜਾਜਤ ਨਹੀ ਦਿੰਦਾ।ਇਕ ਮਰਦ ਦੇ ਮੁਕਾਬਲੇ ,ਇਸਤਰੀ ਦੀ ਗਵਾਹੀ ਭੀ ਅੱਧੀ ਮੰਨਦਾ ਹੈ ।ਯੂਰਪ ਦੇ ਕੁਝ ਵਿਦਵਾਨ ਔਰਤ ਨੂੰ ਪ੍ਰਮਾਤਮਾ ਦੀ ਮਿੱਠੀ ਭੁਲ ਦਸਦੇ ਹਨ।ਜਦੋਂ ਰਮਾਇਣ ਦਾ ਕਰਤਾ ਇਸਤਰੀ ਦੀ ਤੁਲਨਾ ਪੈਰ ਦੀ ਜੁਤੀ ਨਾਲ ਕਰ ਰਿਹਾ ਸੀ ,ਉਦੋਂ ਗੁਰਬਾਣੀ ਦਾ ਫੁਰਮਾਨ ਆਇਆ , ਸਭ ਪਰਵਾਰੈ ਮਾਹਿ ਸਰੇਸਟ ॥ ਮਤੀ ਦੇਵੀ ਦੇਵਰ ਜੇਸਟ ॥…… ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਅਤੇ ਮਨੁਖੀ ਸਮਾਜ ਵਿਚ ਕਲਹ , ਈਰਖਾ,ਕਾਟੋ ਕਲੇਸ਼ ਤੇ ਨਫਰਤ , ਸਮਾਜ ਦੀ ਆਪਸੀ ਤੇ ਅੰਦਰੂਨੀ ਵੰਡ ਪ੍ਰਤੀ ਸੁਚੇਤ ਕਰਦੀ ਹੈ ,ਇਸਨੂੰ ਖਤਮ ਕਰਨ ਲਈ ਸਦੀਵੀ ਸੁਖ ਸ਼ਾਤੀ ਦਾ ਸਾਧਨ ਵੀ ਦਰਸਾਉਂਦੀ ਹੈ:  ਪਰ ਕਾ ਬੁਰਾ ਨ ਰਾਖਹੁ ਚੀਤ ॥ ਤੁਮ ਕਉ ਦੁਖੁ ਨਹੀ ਭਾਈ ਮੀਤ ॥ਡਾ:ਸਰ ਮੁਹੰਮਦ ਇਕਬਾਲ ਲਿਖਦੇ ਹਨ :ਜਮਹੂਰੇ ਪਾਤਸ਼ਾਹੀ ਹੋ ਜਾ ਨਿਜਾਮੋ ਤਮਾਸ਼ਾ ਹੋ ,ਜੁਦਾ ਹੋ ਦੀਨ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜੀ ।ਜਿਸ ਅਧੁਨਿਕ ਰਾਜ ਦੀ ਕਲਪਨਾ  ਗੁਰੁ  ਗ੍ਰੰਥ ਸਾਹਿਬ ਅੰਦਰ ਦਰਜ ਹੈ ,ਉਹ ਹੈ: ਬੇਗਮ ਪੁਰਾ ਸਹਰ ਕੋ ਨਾਉ ॥ ......। ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥ ਦੇ ਫਲਸਫੇ ਨੂੰ ਗਹੁ ਨਾਲ ਪੜਿਆ ਤੇ ਵਿਚਾਰਿਆ ਜਾਵੇ ਤਾਂ ਸਦੀਵੀ ਸੁਖ ਭਾਲ ਰਹੇ ਮਨੁਖ ਲਈ ਗੁਰਬਾਣੀ ਦਾ ਉਪਦੇਸ਼; ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥….. ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥

ਸ੍ਰੀ ਗੁਰੁ ਗ੍ਰੰਥ ਸਾਹਿਬ ,ਸਭ ਤੋਂ ਨਵੀਨਤਮ ਧਰਮ ਦੇ ਧਰਮ ਗ੍ਰੰਥ ਹਨ ਜਿਸ ਵਿਚ ਉਸ ਪਰਮ ਸਤਿ ਨੂੰ ਪ੍ਰੀਭਾਸ਼ਤ ਕਰ ,ਮਨੁਖ ਮਾਤਰ ਨੂੰ ਉਸਦੀ ਪ੍ਰਾਪਤੀ ਲਈ ਪ੍ਰੇਰਣਾ  ਦਿੱਤੀ ਗਈ ਹੈ ।ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਗਲਤਾਨ ਸੰਸਾਰ ਸਾਗਰ ਵਿਚ ਕਮਲ ਵਾਂਗ ਅਡੋਲ ਰਹਿਣ ਦਾ ਮਾਰਗ ਦਰਸਾਉਂਦੀ। ਮਨੁਖੀ ਮਾਨ ਸਨਮਾਨ ਦੀ ਅਜਾਦੀ ਖਾਤਰ,‘ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥ ਮਨੁਖੀ ਸਨਮਾਨ ਅਤੇ ਅਜਾਦੀ ਬੁਨਿਆਦੀ ਹੱਕ ਹਨ ਜੋ ਸਮੇਂ ਸਮੇਂ ਜ਼ੁਰਅਤ, ਅਣਖ,ਕੁਰਬਾਨੀ ਤੇ ਸ਼ਹਾਦਤ ਮੰਗਦਾ ਹੈ ।ਸਿਖ ਇਤਿਹਾਸ ਕੁਰਬਾਨੀਆਂ ਦਾ ਹੈ ,ਸ਼ਹੀਦਾਂ ਦੇ ਖੁਨ ਨਾਲ ਰੰਗਿਆ ਹੋਇਆ ਹੈ ਜਿਨ੍ਹਾ ਦਾ ਜਿਕਰ ਅਸੀਂ ਨਿਤ ਪ੍ਰਤੀ ਦਿਨ ਅਰਦਾਸ ਵਿਚ ਕਰਦੇ ਹਾਂ ।ਇਨ੍ਹਾ ਕੁਰਬਾਨੀਆਂ ਦਾ ਸਰੋਤ ਵੀ ਗੁਰੂ ਗ੍ਰੰਥ ਸਾਹਿਬ ਹੈ ।

ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬਾਣੀ ਰਾਗਾਂ ਵਿਚ ਹੈ ।ਪ੍ਰਥਮ ਸ੍ਰੀ ਰਾਗ ਹੈ ,ਜਦੋਂ ਮਨੁਖੀ ਸਮਾਜ ਵਿਚੋਂ ਸੱਚ ਦੀ ਬਜਾਏ ਪਦਾਰਥਾਂ ਦੀ ਪ੍ਰਾਪਤੀ ,ਧਨ ਸੰਪਤੀ ਅਤੇ ਰਾਜ ਪ੍ਰਧਾਨ ਹੁੰਦੇ ਸਨ ਤਾਂ ਗੁਣਾਂ ਦੀ ਰਾਤ ਸੀ ।ਸ੍ਰੀ ਰਾਗ ਸ਼ਾਮ ਅਥਵਾ ਰਾਤ ਦਾ ਰਾਗ ਹੈ ।ਸ੍ਰੀ ਗੁਰੁ ਗ੍ਰੰਥ ਸਾਹਿਬ ਮਨੁਖ ਨੂੰ ਪਦਾਰਥਾਂ ਦੀ ਨੀਂਦ ਤੋਂ ਜਗਾਉਂਦੇ ਹਨ ਸਵੇਰ ਅਥਵਾ ਪ੍ਰਭਾਤ ਹੁੰਦੀ ਹੈ ,ਅਖੀਰਲਾ ਰਾਗ ਪ੍ਰਭਾਤੀ ਹੈ । ਰਾਗਾਂ ਦੀ ਤਰਤੀਬ ਤਹਿਤ ਸੀ ਗੁਰੂ ਗ੍ਰੰਥ ਸਾਹਿਬ  ਵਿਚ ਰਾਗ ਜੈ ਜੈਵੰਤੀ ਦੀ ਵਰਤੋਂ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਨੇ ਹੀ ਕੀਤੀ।।ਗੁਰੁ ਸਾਹਿਬ ਨੇ ਸੰਸਾਰ ਦੇ ਕਲਿਆਣ ਤੇ ਸੁਖ ਸ਼ਾਤੀ ਹਿੱਤ (ਗੁਰੂ) ਗ੍ਰੰਥ ਸਾਹਿਬ ਦਾ ਸੰਕਲਨ ਤੇ ਸੰਪਾਦਨ ਕਰ ਅੰਤਿਕਾ ਵਿਚ ਮੁਦਾਵਣੀ ਰਾਹੀ ਇਸਦਾ ਮੂਲ ਮਨੋਰਥ,’ ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥ ਵੀ ਦਸ ਦਿੱਤਾ।ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਸਮੁਚਾ ਗਿਆਨ ਮਨੁਖ ਮਾਤਰ ਲਈ ਐਸਾ ਗਾਡੀ ਰਾਹ ਹੈ ਜੋ ਸਹਿਜ ă


No Comment posted
Name*
Email(Will not be published)*
Website
Can't read the image? click here to refresh

Enter the above Text*