Bharat Sandesh Online::
Translate to your language
News categories
Usefull links
Google

     

ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਜੀ"
18 Nov 2011

ਭਾਈ ਮਨੀ ਸਿੰਘ ਜੀ ਸਿਖ ਕੌਮ ਦੀ ਬੜੀ ਹੀ ਪੂਜਨੀਕ ਹਸਤੀ ਸਨ ਜਿਨਾਂ ਦੇ ਜਨਮ ਅਸਥਾਨ ਬਾਰੇ ਇਤਹਾਸ ਕਾਰਾਂ ਅਨੁਸਾਰ ਕੁਝ ਵਖ-ਵਖ ਤਥ ਪਾਏ ਜਾਂਦੇ ਹਨ ਲੇਕਿਨ ਪ੍ਰਸਿਧ ਖੋਜੀ ਗਿਆਨੀ ਗਰਜਾ ਸਿੰਘ ਜੀ ਨੇ "ਸ਼ਹੀਦ ਬਿਲਾਸ" ਨਾਮੀ ਪੁਸਤਕ ਵਿਚ ਲਿਖਿਆ ਹੈ ਕਿ ਭਾਈ ਮਨੀ ਸਿੰਘ ਜੀ ਦਾ ਜਨਮ ਭਾਈ ਮਾਈਦਾਸ ਜੀ ਦੇ ਘਰ ੧੦ ਮਾਰਚ ਸੰਨ ੧੬੪੪ ਨੂੰ ਮਾਤਾ ਮਧਰੀ ਬਾਈ ਦੀ ਕੁਖੋਂ ਪਿੰਡ ਅਲੀਪੁਰ ਜ਼ਿਲਾ ਮੁਜ਼ਫਰਗੜ੍ਹ(ਪਛਮੀ ਪਾਕਸਤਾਨ)ਵਿਚ ਹੋਇਆ ਸੀ ਅਤੇ ਆਪ ਜੀ ਦੇ ਦਾਦਾ ਭਾਈ ਬਲੂ ਬੜੇ ਬਹਾਦਰ ਸਨ ਜੋ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਲੜਾਈ ਵਿਚ ਲੜਦੇ ਲੜਦੇ ੧੫ ਅਪ੍ਰੈਲ ੧੬੩੪ ਵਿਚ ਸ਼ਹੀਦੀ ਪਾ ਗਏ ਸਨ।ਭਾਈ ਮਾਈਦਾਸ ਜੀ ਦੇ ੧੨ ਪੁਤੱਰ ਸਨ ਜਿਨਾਂ੍ਹ ਵਿਚੋਂ ਕੇਵਲ ਭਾਈ ਮਨੀ ਸਿੰਘ ਜੀ ਬਚੇ ਸਨ ਬਾਕੀ ੧੧ਪੁਤਰ ਸ਼ਹੀਦੀ ਪਰਾਪਤ ਕਰ ਗਏ ਸਨ ਜਿਨਾਂ੍ਹ ਵਿਚ ਪ੍ਰਸਿਧ ਸ਼ਹੀਦ ਭਾਈ ਦਿਆਲਾ ਜੀ ਵੀ ਹੋਏ ਹਨ ਜੋ ਭਾਈ ਸਾਹਿਬ ਦੇ  ਵਡੇ ਭਰਾ ਸਨ ਅਤੇ ਜਦੋਂ ਭਾਈ ਮਨੀ ਸਿੰਘ ਜੀ ੧੩ ਸਾਲ ਦੇ ਸਨ ਤਾਂ ਪਿਤਾ ਜੀ ਭਾਈ ਮਨੀ ਸਿੰਘ ਜੀ ਨੂੰ ਲੈਕੇ ਗੁਰੂ ਹਰਿਰਾਏ ਸਾਹਿਬ ਜੀ ਪਾਸ ਦਰਸ਼ਨਾਂ ਹਿਤ ਲੈਕੇ ਆਏ ਕਿਹਾ ਸਤਿਗੁਰੂ ਜੀ ਏਹ ਮਨਿਏ(ਘਰ ਦਾ ਨਾਮ)ਨੂੰ ਆਪ ਜੀ ਦੇ ਚਰਨਾਂ ਵਿਚ ਲਿਆਇਆ ਹਾਂ ਕਿਰਪਾ ਕਰਕੇ ਇਸਨੂੰ ਸਿਖੀ ਦਾਨ ਬਖਸ਼ੋ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਏਹ ਬਾਲਕ ਤਾਂ ਬਹੁਤ ਗੁਣਾਂ ਵਾਲਾ ਹੋਵੇਗਾ ਅਤੇ ਬਹੁਤ ਪ੍ਰਸਿਧੀ ਹਾਸਲ ਕਰੇਗਾ।ਭਾਈ ਮਨੀ ਸਿੰਘ  ਜੀ ਦਾ ਵਿਆਹ ੧੫ ਸਾਲ  ਦੀ ਉਮਰ ਵਿਚ ਲਖੀਰਾਏ ਦੀ ਸਪੁਤਰੀ ਬੀਬੀ ਜੀਤੋ ਜੀ ਨਾਲ ਹੋਇਆ ਸੀ ਅਤੇ ਏਹ ਲਖੀਰਾਏ(ਲਖੀਸ਼ਾਹ)ਓਹੀ ਸਨ ਜਿਨਾਂ੍ਹ ਨੇ ਨੋਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਸਸਕਾਰ ਦਿਲੀ ਵਿਖੇ ਆਪਣੇ ਘਰ ਵਿਚ ਸਣੇ ਸਾਰੇ ਸਾਮਨ ਦੇ ਚਿਤਾ ਬਣਾਕੇ ਕਰ ਦਿਤਾ ਸੀ।ਭਾਈ ਮਨੀ ਸਿੰਘ ਜੀ ਨੇ ਗੁਰੂ ਹਰਿਰਾਏ ਜੀ,ਗੁਰੂ ਹਰਿਕ੍ਰਿਸ਼ਨ ਸਾਹਿਬ ਜੀ,ਫਿਰ ਗੁਰੂ ਤੇਗ ਬਹਾਦਰ ਜੀ ਨਾਲ ਪਰਚਾਰ ਦੌਰਿਆਂ ਤੇ ਨਾਲ ਹੀ ਰਹੇ ਅਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਲਈ ਦਿਲੀ ਜਾਣ ਲਗੇ ਤਾਂ ਭਾਈ ਸਾਹਬ ਜੀ ਨੂੰ ਬਾਲਕ ਗੋਬਿੰਦਰਾਏ ਜੀ ਦੀ ਦੇਖ ਰੇਖ ਲਈ ਅਨੰਦਪੁਰ ਸਾਹਿਬ ਹੀ ਛਡ ਗਏ ਓਨਾਂ ਦੀ ਸ਼ਹੀਦੀ ਤੋਂ ਬਾਦ ਭਾਈ ਸਾਹਿਬ ਜੀ ਨੇ ਗੋਬਿਂਦ ਰਾਏ ਜੀ ਕੋਲ ਰੈਹ ਕੇ ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਅਤੇ ਕਰਵਾਉਣ ਦੀ ਸੇਵਾ ਸੰਭਾਲੀ।ਗੁਰੂ ਗੋਬਿੰਦ ਸਿੰਘ ਜੀ ਕੋਲ ਸਾਰੀ ਜ਼ਿਦੰਗੀ ਸੇਵਾ ਕੀਤੀ ਅਤੇ ਸਾਰੇ ਯੁਧਾਂ ਵਿਚ ਵੀ ਨਾਲ ਬਹੁਤ ਬਹਾਦਰੀ ਨਾਲ ਲੜੇ ਸੰਨ ੧੬੮੮ ਵਿਚ ਭੰਗਾਣੀ ਦਾ ਯੁਧ,੧੬੯੦ ਵਿਚ ਨਦੌਨ ਦੇ ਯੁਧ ਵਿਚ ਭਾਈ ਸਾਹਿਬ ਜੀ ਦੀ ਸੂਰਮਗਤੀ ਨੂੰ ਵੇਖਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ ਨੂੰ ਦਿਵਾਨ ਦੀ ਉਪਾਧੀ ਬਖ਼ਸ਼ੀ।ਅਤੇ ੧੬੯੯ ਦੀ ਵਿਸਾਖੀ ਤੇ ਆਪ ਜੀ  ਪਰਵਾਰ ਸਮੇਤ ਅੰਮ੍ਰਿਤ(ਖੰਡੇ ਕੀ ਪਾਹੁਲ)ਛਕਕੇ ਸ਼ਿੰਘ ਸਜ ਗਏ ਅਤੇ ਆਪ ਜੀ ਦਾ ਨਾਮ ਮਨਿਏ ਤੋਂ ਭਾਈ ਮਨੀ ਸਿੰਘ ਰਖਿਆ ਗਿਆ।ਭਾਈ ਸਾਹਬ ਹਰ ਰੋਜ਼ ਅਨੰਦਪੁਰ ਸਾਹਿਬ ਸੰਗਤਾਂ ਨੂੰ ਗਰੁਬਾਣੀ ਦੀ ਕਥਾ ਵਿਆਖਿਆ ਸੁਣਾਇਆ ਕਰਦੇ ਸਨ ਤਾਂ ਅੰਮ੍ਰਿਤਸਰ ਸਾਹਿਬ ਦੇ ਸਿਖਾਂ ਵਲੋਂ ਗੁਰੂ ਨਾਨਕ ਦੀ ਬਾਣੀ ਦਾ ਪਰਚਾਰ ਕਰਣ ਲਈ ਗੁਰੂ ਸਾਹਿਬ ਜੀ ਕੋਲ ਬੇਨਤੀ ਅਤੇ ਗੁਰੂ ਸਾਹਿਬ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਪੰਜ ਸਿੰਘਾਂ ਸਮੇਤ ਦਰਬਾਰ ਸਾਹਿਬ ਜੀ ਦੀ ਸੇਵਾ ਸੰਭਾਲ ਲਈ ਭੇਜ ਦਿਤਾ।ਭਾਈ ਸਾਹਿਬ ਜੀ ਨੇ ਦਰਬਾਰ ਸਾਹਿਬ ਪਹੂੰਚਕੇ ਸੋਢੀਆਂ ਦੀ ਚਲਾਈ ਮਰਿਯਾਦਾ ਨੂੰ ਬੰਦ ਕਰਕੇ ਗੁਰੁ ਮਰਿਯਾਦਾ ਆਰੰਭ ਕੀਤੀ ਅਤੇ ਅੰਮ੍ਰਤ ਪਰਚਾਰ ਦੀ ਲਹਿਰ ਚਲਾ ਕੇ ਸਿੱਖੀ ਦਾ ਭਰਪੂਰ ਪਰਚਾਰ ਕੀਤਾ।ਅਨੰਦਪੁਰ ਸਾਹਿਬ ਦੀ ਪਹਿਲੀ ਜੰਗ ਵਿਚ ਪਹਾੜੀ ਰਾਜਿਆਂ ਵਲੋਂ ਮਸਤ ਹਾਥੀ ਨੂੰ ਜਦੋਂ ਕਿਲੇ ਦਾ ਦਰਵਾਜਾ ਤੋੜਨ ਲਈ ਭੇਜਿਆ ਸੀ ਤਾਂ ਭਾਈ ਸਾਹਿਬ ਜੀ ਦੇ ਦੋ ਪੁਤਰਾਂ ਭਾਈ ਬਚਿਤਰ ਸਿੰਘ ਅਤੇ ਭਾਈ ਉਦੈ ਸਿੰਘ ਜੀ ਨੇ ਡੱਟਕੇ ਮੁਕਾਬਲਾ ਕੀਤਾ ਅਤੇ ਹਾਥੀ ਨੂੰ ਨਾਗਣੀ ਬਰਛਾ ਮਾਰਕੇ ਵਾਪਿਸ ਮੁਗਲ ਫੌਜਾਂ ਉਪਰ ਭੇਜ ਦਿਤਾ ਸੀ ਜਿਸਤੇ ਗੁਰੂ ਸਾਹਿਬ ਜੀ ਨੇ ਉਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।ਜਦੋਂ ੬-੭ ਪੋਹ ਦੀ ਵਿਚ ਕਾਰਲੀ ਰਾਤ ਪਹਾੜੀ ਰਾਜਿਆਂ ਨਾਲ ਲੜਾਈ ਸਮੇਂ ਸਿਘਾਂ ਦੇ ਕਹਿਣ ਤੇ ਗੁਰੂ ਸਾਹਿਬ ਨੇ ਕਿਲਾ ਛਡਿਆ ਤਾਂ ਭਾਈ ਸਾਹਿਬ ਉਸ ਕਾਲੀ ਬੋਲੀ ਰਾਤ ਵਿਚ ਗੂਰੂ ਕੇ ਮਹਿਲਾਂ ਨੂੰ ਦਿਲੀ ਪਹੂੰਚਾਨ ਵਿਚ ਸਫਲ ਹੋਏ ਅਤੇ ਜਦੋਂ ਗੁਰੂ ਸਾਹਿਬ ਮੁਕਤਸਰ ਦੀ ਜੰਗ ਤੋਂ ਸਾਬੋ ਕੀ ਤਲਵੰਡੀ ਪਹੂੰਚੇ ਤਾਂ ਭਾਈ ਮਨੀ ਸਿੰਘ ਜੀ ਗੁਰੂ ਕੇ ਮਹਿਲਾਂ ਨੂੰ ਅਤੇ ਸੰਗਤ ਨੂੰ ਨਾਲ ਲੈਕੇ ਦਮਦਮਾ ਸਾਹਿਬ ਹਾਜਰ ਹੋਏ ਏਥੇ ਹੀ ਗੁਰੂ ਸਾਹਿਬ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮੀ ਬੀੜ ਲਿਖਵਾਈ ਸੀ।ਕਿਓਂਕਿ ਆਦਿ ਬੀੜ ਜੋ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ ਸੀ ਅਤੇ ਇਸ ਵਿਚ ੩੦ ਰਾਗਾਂ ਵਿਚ ਬਾਣੀ ਲਿਖੀ ਗਈ ਸੀ ਜਿਸਦੇ ੯੭੪ ਪੰਨੇ ਸਨ ਅਤੇ ਓਹ ਬੀੜ ਪ੍ਰਥੀਚੰਦ ਕੋਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਡੇ ਭਰਾ ਧੀਰਮਲ ਪਾਸ ਪਹੁੰਚ ਗਈ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਕੁਝ  ਨਿਕਟ ਵਰਤੀ  ਸਿਖਾਂ ਨੂੰ ਭੇਜਕੇ ਧੀਰਮਲ ਜੀ ਤੋਂ ਬੀੜ ਮੰਗਵਾਈ ਤਾਂ ਧੀਰਮਲ ਨੇ ਸਿਖਾਂ ਨੂੰ ਜਦੋ ਠੋਕ ਕੇ ਜਵਾਬ ਦਿਤਾ ਕਿ ਜੇ ਗੋਬਿੰਦ ਸਿੰਘ ਆਪਣੇ ਆਪ ਨੂੰ ਗੁਰੂ ਨਾਨਕ ਦੀ ਗਦੀ ਦਾ ਵਾਰਸ ਅਖ਼ਵਾਓਂਦਾ ਹੈ ਤਾਂ ਆਪ ਲਿਖ ਲਵੇ ਤਾਂ ਗੁਰੂ ਗੋਬਿੰਦ ਜੀ ਨੇ ਬੀਰਰਸ(ਇਕਰਸ ਵਾਹਿਗੁਰੂ ਨਾਲ ਜੁੜ ਕੇ)ਹੋਕੇ ਆਪ ਸਾਰੀ ਬਾਣੀ ਤਰਤੀਬ ਵਾਰ ਉਚਾਰਕੇ ਭਾਈ ਮਨੀ ਸਿਘ ਜੀ ਪਾਸੋਂ ਲਿਖਵਾਈ ਅਤੇ ਇਸ ਬੀੜ ਵਿਚ ੩੧ਵਾਂ ਰਾਗ "ਜੈਜੈਵੰਤੀ" ਗੂਰੂ ਤੇਗ ਬਹਾਦਰ ਜੀ ਦਾ ਉਚਾਰਿਆ ਹੋਇਆ ਦਰਜ਼ ਕੀਤਾ ਅਤੇ ਓਨਾਂ੍ਹ ਦੀ ਉਚਾਰੀ ਹੋਈ ਬਾਣੀ ਵੀ ਦਰਜ਼ ਕੀਤੀ ਲੇਕਿਨ ਵਡਿਆਂ ਦੇ ਸਨਮਾਨ ਵਜੋਂ ਆਪਣੀ ਬਾਣੀ ਇਸ ਬੀੜ ਵਿਚ ਦਰਜ਼ ਨਹੀਂ ਕੀਤੀ।ਏਹ ਬੀੜ ਦਮਦਮਾ ਸਾਹਿਬ ਵਿਖੇ ਲਿਖਵਾਈ ਸੀ।ਇਸ

ਲਈ ਇਸ ਬੀੜ ਦਾ ਨਾਮ "ਦਮਦਮੀ ਬੀੜ ਸ਼ੀ੍ਰ ਗੁਰੂਗ੍ਰੰਥ ਸਾਹਿਬ ਜੀ" ਉਸ ਸਮੇ ਤੋਂ ਚਲਿਆ ਆ ਰਿਹਾ ਹੈ ਜਿਸ ਬੀੜ ਨੂੰ ਸਾਰਾ ਸਿੱਖ ਜਗਤ ਅਤੇ ਸਾਰਾ ਸੰਸਾਰ ਝੁਕਦਾ ਹੈ।ਗੁਰੂ ਗੋਬਿੰਦ ਜੀ ਨੇ ਭਾਈ ਬਨੋਂ ਜੀ ਨੂੰ ਬੀੜ ਦੀ ਜ਼ਿਲਦ ਬਨੰਵਾਓਣ ਲਈ ਅੰਮ੍ਰਿਤਸਰ ਭੇਜਿਆ ਤਾਂ ਭਾਈ ਬਨੋਂ ਜੀ ਰੋਜ ਜਿਥੇ ਰਾਤ ਗੁਜ਼ਾਰਦੇ ਓਥੇ ਹੀ ਬੈਠਕੇ ਸਾਰੀ ਸਾਰੀ ਰਾਤ ਬੀੜ ਦਾ ਉਤਾਰਾ ਕਰਦੇ ਰਹੇ ਅਤੇ ਅੰਮ੍ਰਿਤਸਰ ਪਹੂੰਚਦੇ ਤਕ ਇਕ ਉਤਾਰਾ ਬੀੜ ਦਾ ਹੋਰ ਤਿਆਰ ਕਰ ਲਿਆ ਜਿਸਤੇ ਗੁਰੂ ਜੀ ਨੇ ਕਿਹਾ ਸੀ ਕਿ ਅਸੀ ਤਾਂ ਬਾਣੀ ਨੂੰ ਇਕਠਾ ਕੀਤਾ ਸੀ ਲੇਕਿਨ ਭਾਈ ਬੰਨੋ ਜੀ ਨੇ ਦੂਸਰਾ ਉਤਾਰਾ ਕਰ ਦਿਤਾ ਹੈ ਅਤੇ ਹੁਣ ਕਈ ਉਤਾਰੇ ਹੋਰ ਜਗਾ੍ਹ ਜਗਾ੍ਹ ਹੋਣਗੇ ਯਾਨਿ ਗੁਰੂ ਜੀ ਦਾ ਕਹਿਣ ਦਾ ਮਕਸਦ ਸੀ ਕਿ ਜਿਸ ਤਰਾਂ ਅਗੇ ਸਿੱਖ ਉਚੇਚੇ ਤੌਰ ਤੇ ਗੁਰੂ ਨੂੰ ਦੂਰੋਂ ਦੂਰੋਂ ਮਿਲਣ ਆਂਦੇ ਸਨ ਹੁਣ ਸਿਖਾਂ ਨੂੰ ਆਪਣੇ ਘਰ ਵਿਚ ਹੀ ਬਾਣੀ ਗੁਰੂ ਦੇ ਦਰਸ਼ਨ ਹੋ ਜਾਇਆ ਕਰਨਗੇ।ਕਹਿਣ ਦਾ ਮਤਲਬ ਹੈ ਕਿ ਜਿਤਨਾ ਗੁਰਬਾਣੀ ਦਾ ਸਤਕਾਰ ਉਸ ਇਕ ਬੀੜ ਕਰਕੇ ਇਕੋ ਜਗਾ੍ਹ ਹੋਣਾ ਸੀ ਓਹ ਅਜ ਦੇ ਸਮੇਂ ਵਿਚ ਨਹੀਂ ਹੋ ਰਿਹਾ ਜਗਾ੍ਹ ਜਗਾ੍ਹ ਬੀੜਾਂ ਸਾੜੀਆਂ ਜਾਂਦਿਆਂ ਨੇ ਬੇਅਦਬੀ ਕੀਤੀ ਜਾ ਰਹੀ ਹੈ ਬਾਣੀ ਨੂੰ ਗੁਰੂ ਜਿਨਾਂ ਸਤਕਾਰ ਨਹੀਂ ਦਿਤਾ ਜਾ ਰਿਹਾ।ਅਜ ਕਲ ਗੁਰਦਵਾਰਿਆਂ ਵਿਚ ਗੁਰੂ ਗੰ੍ਰਥ ਸਾਹਿਬ ਜੀ ਦੇ ਸਾਮ੍ਹਣੇ ਹੀ ਗਾਲੀ ਗ਼ਲੌਚ ਲੜਾਈ ਝਗੜੇ,ਕਿਰਪਾਨਾਂ ਚਲਣ ਲਗ ਪਈਆਂ ਨੇ।ਕੀ ਸਿੱਖ ਗੁਰੂ ਜੀ ਦੇ ਸਾਹਮਣੇ ਕਿਰਪਾਨਾਂ ਚਲਾਕੇ ਵੀ ਸਿੱਖ ਅਖਵਾਓਣ ਦੇ ਕਾਬਲ ਹਨ।ਵਾਹਿਗੁਰੂ ਏਹੋ ਜਹੇ ਦੁਸ਼ਟਾਂ ਨੂੰ ਸੁਮੱਤ ਬਖ਼ਣ ਅਤੇ ਸਿੱਖ ਦਾ ਗੁਰੂ ਤੇ ਪੂਰਣ ਵਿਸ਼ਵਾਸ਼ ਬੱਝ ਸਕੇ ਕਿ "ਬਾਣੀ ਗੁਰੂ ਗੁਰੁ ਹੈ ਬਾਣੀ" ਗਲ ਚਲ ਰਹੀ ਸੀ ਭਾਈ ਮਨੀ ਸਿੰਘ ਜੀ ਦੀ,ਇਸੇ ਦਮਦਮੀ ਬੀੜ ਨੂੰ ਹੀ ਗੁਰੂ ਸਾਹਿਬ ਨੇ ਦਖੱਣ ਵਲ ਨਾਂਦੇੜ ਹਜੂਰ ਸਾਹਿਬ ਵਿਖੇ ੧੭੦੮ ਵਿਚ ਗੁਰਿਆਈ ਦਿਤੀ ਸੀ ਲੇਕਿਨ ਭਾਈ ਮਨੀ ਸਿੰਘ ਜੀ ਦਮਦਮਾ ਸਾਹਿਬ ਤੋਂ ਮਤਾਂਵਾਂ ਨਾਲ ਦਿਲੀ ਆ ਗਏ ਸਨ ਅਤੇ ਦਿਲੀ ਜਦੋ ਂਅੰਮ੍ਰਿਤਸਰ ਦੀ ਸੰਗਤ ਨੇ ਦਰਬਾਰ ਸਾਹਿਬ ਵਿਚ ਗੁਰ ਮਰਿਯਾਦਾ ਨਾ ਹੋਣ ਦੀ ਸ਼ਿਕਾeਤ ਕੀਤੀ ਕਿ ਬੰਦਈ ਖਾਲਸਾ ਅਤੇ ਤੱਤ ਖਾਲਸਾ ਦੋਨੋ ਧਿਰਾਂ ਦਾ ਕਬਜ਼ਾ ਹੋਣ ਕਰਕੇ ਰੋਜ਼ ਹੀ ਝਗੜਾ ਹੂੰਦਾ ਸੀ ਤਾਂ ਮਾਤਾ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਕੁਝ ਸਿੰਘ ਦੇਕੇ ਭੇਜ ਦਿਤਾ।ਦੋਨਾਂ ਧਿਰਾਂ ਵਲੋ ਦਿਵਾਲੀ ਮਨਾਈ ਜਾਂਦੀ ਸੀ ਅਤੇ ਜਦੋ ਦੋਵੇਂ ਧਿਰਾਂ ਪੁਜੀਆਂ ਤਾਂ ਦੋਨੋ ਆਪਣੇ ਆਪ ਨੂੰ ਜ਼ਾeਜ਼ ਪਰਬੰਧਕ ਸਾਬਤ ਕਰਨ ਲਈ ਝਗੜੇ ਤੇ ਉਤਾਰੂ ਹੋ ਗਈਆਂ।ਜਿਸ ਤਰਾਂ ਅਜ ਵੀ ਹੋ ਰਿਹਾ ਹੈ।ਸੰਗਤਾਂ ਨੇ ਅਤੇ ਭਾਈ ਸਾਹਬ ਜੀ ਨੇ ਦੋਨਾਂ ਧਿਰਾਂ ਨੂੰ ਝਗੜਾ ਨਾ ਕਰਨ ਲਈ ਮਨਾ ਲਿਆ ਲੇਕਿਨ ਤੱਤ ਖਾਲਸੇ ਦੇ ਬਾਬਾ ਬਿਨੋਦ ਸਿੰਘ ਜੀ ਦੇ ਸਪੁਤੱਰ ਬਾਬਾ ਕਾਹਨ ਸਿੰਘ ਨੇ ਦਿਵਾਲੀ ਮਨਾਓਣ ਲਈ ਹਕੂਮਤ ਕੋਲੋਂ ਪਹਲੇ ਹੀ ਇਜ਼ਾਜ਼ਤ ਲੈ ਲਈ ਸੀ ਜਿਸ ਲਈ ਹਕੂਮਤ ਜ਼ਜ਼ਿਆ ਟੈਕਸ ਵੀ ਲੈ ਚੁਕੀ ਸੀ ਬਹੁਤ ਇਕੱਠ ਹੋਣਾ ਸੀ ਅਤੇ ਹਕੂਮਤ ਨੂੰ ਪਤਾ ਸੀ ਕਿ ਕਾਫੀ ਸਮੇ ਬਾਦ ਬਹੁਤ ਇਕੱਠ ਹੋਣਾ ਹੈ ਤੇ ਹਕੂਮਤ ਨੇ ਸਿੱਖਾਂ ਨੂੰ ਘੇਰਕੇ ਮਾਰਨ ਦੀ ਸਕੀਮ ਬਣਾ ਲਈ।ਉਸ ਵਕਤ ਸਾਲ ਵਿਚ ਦੋ ਹੀ ਵਡੇ ਇਕੱਠ ਹੁੰਦੇ ਸਨ ਇਕ ਦਿਵਾਲੀ ਤੇ ਅਤੇ ਦੂਸਰਾ ਵਿਸਾਖੀ ਵਾਲੇ ਦਿਨ ਅਤੇ ਭਾਈ ਮਨੀ ਸਿੰਘ ਜੀ ਨੇ ੧੭੩੮ ਦੀ ਦਿਵਾਲੀ  ਦਰਬਾਰ ਸਾਹਿਬ ਮਨਓਣ ਲਈ ਹਕੂਮਤ(ਜ਼ਕਰਿਆਖ਼ਾਨ)ਨੂੰ ੫੦੦੦ ਮੋਹਰਾਂ ਵੀ ਦੇਣੀਆਂ ਮਨਜ਼ੂਰ ਕਰ ਲਈਆਂ ਤੇ ਜ਼ਕਰਿਆਖ਼ਾਨ ਵੀ ਇਸੇ ਮੌਕੇ ਦੀ ਤਲਾਸ਼ ਵਿਚ ਸੀ ਕਿ ਇਕੱਠ ਵਿਚ ਸਾਰੇ ਸਿਖਾਂ ਨੂੰ ਘੇਰਕੇ ਮਾਰ ਦੇਣਾ ਬਹੁਤ ਸੌਖਾ ਹੋਵੇਗਾ ਜਿਸ ਬਾਰੇ ਭਾਈ ਮਨੀ ਸਿੰਘ ਜੀ ਨੂੰ ਵੀ ਪਤਾ ਲਗ ਗਿਆ ਤਾਂ ਭਾਈ ਮਨੀ ਸਿੰਘ ਜੀ ਨੇ ਸੰਗਤਾਂ ਨੂੰ ਚਿਠੀਆਂ ਭੇਜਕੇ ਅਤੇ ਹੋਰ ਸਾਧਨਾਂ ਰਾਹੀਂ ਹਕੂਮਤ ਦੀ ਚਾਲ ਬਾਰੇ ਸੰਦੇਸ਼ੇ ਭਿਜਵਾ ਦਿਤੇ ਅਤੇ ਇਕੱਠ ਨਾ ਹੋਇਆ ਤਾਂ ਹਕੂਮਤ ਦੀ ਸਿਖਾਂ ਨੂੰ ਮਾਰਨ ਦੀ ਸਕੀਮ ਫੇਲ ਹੋ ਗਈ।ਲੇਕਿਨ ਜ਼ਕਰਿਆਖਾਨ ਨੇ ਫਿਰ ਵੀ ਦਿਵਾਨ ਲਖਪਤ ਰਾਏ ਨੂੰ ਫੌਜ ਦੇਕੇ ਭੇਜ ਦਿਤਾ ਅਤੇ ਜਿਤਨੇ ਵੀ ਸਿੰਘ ਸਰੋਵਰ ਵਿਚ ਇਸ਼ਨਾਨ ਕਰ ਰਹੇ ਸਨ ਯਾਂ ਕਰਕੇ ਨਿਕਲੇ ਸਨ ਯਾਂ ਪਰਕਰਮਾਂ ਵਿਚ ਸਨ ਯਾ ਦਰਬਾਰ ਵਿਚ ਬੈਠੇ ਸਨ ਸਭ ਨੂੰ ਕਤੱਲ ਕਰਵਾ ਦਿਤਾ ਤੇ ਜਦੋ ਭਾਰੀ ਇਕੱਠ ਨਾ ਹੋਇਆ{ਹਕੂਮਤ}ਤੇ ਜ਼ਕਰਿਆਖ਼ਾਨ ਨੂੰ ਪਤਾ ਲਗਾ ਕਿ ਭਾਈ ਮਨੀ ਸਿੰਘ ਨੂੰ ਪਤਾ ਲਗ ਗਿਆ ਸੀ ਅਤੇ ਭਾਈ ਮਨੀ ਸ਼ਿੰਘ ਨੇ ਪ੍ਰੋਗਰਾਮ ਕੈਂਸਲ ਕਰ ਦਿਤਾ ਹੈ ਤਾਂ ਉਸਨੇ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਵਾਕੇ ਲਹੌਰ ਬੁਲਵਾ ਲਿਆਂ ਅਤੇ ਕਿਹਾ ਕਿ ਯਾਂ ਤੇ ਇਕ ਲੱਖ ਮੋਹਰਾਂ ਜ਼ਜ਼ੀਆ ਅਦਾ ਕਰੋ ਨਹੀ ਤਾਂ ਮੌਤ ਦੇ ਘਾਟ ਉਤਾਰ ਦਿਤੇ ਜਾਓਗੇ ਤਾਂ ਭਾਈ ਸਾਹਬ ਨੇ ਕਿਹਾ ਕਿ ਇਕੱਠ ਤਾਂ ਹੋਇਆ ਹੀ ਨਹੀਂ ਮੈਂ ਜ਼ਜ਼ੀਆ ਕਿਥੋਂ ਦਿਆਂ ਤਾਂ ਜ਼ਕਰਿਆ ਕੈਹਣ ਲਗਾ ਕਿ ਗੋਲਕ ਵਿਚੋਂ ਦਿਓ ਤਾਂ ਭਾਈ ਜੀ ਨੇ ਕਿਹਾ ਕਿ ਸੰਗਤਾਂ ਦੀ ਮੇਹਨਤ ਨਾਲ ਕੀਤੀ ਕਮਾਈ ਨੂੰ ਮੈਂ ਟੈਕਸ ਵਿਚ ਨਹੀਂ ਦੇ ਸਕਦਾ ਅਤੇ ਮੌਤ ਦਾ ਮੈਨੂੰ ਕੋਈ ਡਰ ਨਹੀ ਸਾਡੇ ਗੁਰੂ ਨੇ ਸਾਨੂੰ ਮੌਤ ਤੋ ਡਰਨਾਂ ਨਹੀ ਸਿਖਾਇਆ ਤਾਂ ਜ਼ਕਰਿਆਖਾਨ ਨੇ ਭਾਈ ਜੀ ਨੂੰ ਬਹੁਤ ਲਾਲਚ ਦਿਤੇ ਕਿਹਾ ਕਿਯੋਂ ਅਜਾਂਈਂ ਮੌਤ ਮਰਦਾ ਹੈਂ ਤਾਂ ਭਾਈ ਜੀ ਨੇ ਕਿਹਾ ਕਿ ਤੂ ਮੈਨੂੰ ਮੌਤ ਤੋਂ ਨਾਂ ਡਰਾ ਅਗਰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਛੋਟੇ ਸਾਹਿਬਜ਼ਾਦੇ ਨੀਹਾਂ ਵਿਚ ਸ਼ਹੀਦ ਹੋ ਸਕਦੇ ਨੇ ਤਾਂ ਅਸੀ ਵੀ ਉਸੀ ਗੁਰੂ ਦੇ ਸਿੱਖ  ਹਾਂ ਤਾਂ ਜ਼ਕਰਿਆਖਾਨ ਨੇ ਭਾਈ ਮਨੀ ਸ਼ਿੰਘ ਨੂੰ ਬੰਦ ਬੰਦ ਕਟਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿਤਾ ਤਾਂ ਭਾਈ ਮਨੀ ਸਿੰਘ ਨੇ ਹੱਸਕੇ ਕਬੂਲ ਕਰ ਲਿਆ ਅਤੇ ਭਾਈ ਮਨੀ ਸਿੰਘ ਜੀ ਦੇ ਸਾਥੀਆਂ ਨੂੰ ਵੀ ਬਹੁਤ ਸ਼ਖ਼ਤ ਸਜਾਂਵਾਂ ਦਿਤੀਆਂ ਗਇਆਂ।ਭਾਈ ਦਿਵਾਨ ਸਿੰਘ ਨੂੰ ਆਰੇ ਨਾਲ ਚੀਰਨ ਦਾ ਹੁਕਮ ਦਿਤਾ ਗਿਆ।ਜਿਥੇ ਸਾਰੀ ਦੁਨਿਆ ਦਿਵਾਲੀ ਮਨਾਓਂਦੀ ਹੈ ਓਥੇ ਭਾਈ ਮਨੀ ਸ਼ਿੰਘ ਜੀ ਦੀ ਸ਼ਹੀਦੀ ਅਤੇ ਸਿੰਘਾਂ ਦੀਆਂ ਸ਼ਹੀਦੀਆਂ ਨੂੰ ਵੀ ਹਮੇਸ਼ਾਂ ਯਾਦ ਰਖ਼ਣਾ ਚਾਹੀਦਾ ਹੈ ਲੇਕਿਨ ਅਜ ਦੇ ਸਿੱਖ{(ਪਰਬੰਧਕ)ਗੋਲਕ ਚੋਰ ਭਾਈ ਮਨੀ ਸਿੰਘ ਜੀ ਦੀ ਕੁਰਬਾਨੀ ਨੂੰ ਬਿਲਕੁਲ ਭੂਲਾ ਚੂਕੇ ਹਨ ਤਾਂ ਹੀ ਤਾਂ ਗੁਰੂ ਘਰਾਂ ਦੀਆਂ ਗੋਲਕਾਂ ਦਾ ਪੈਸਾ ਕੋਰਟਾਂ ਕਚਹਰੀਆਂ ਵਿਚ ਬਰਬਾਦ ਕਰ ਰਹੇ ਹਨ ਕਿਸੇ ਨੂੰ ਗੁਰਬਾਣੀ ਗੁਰੂ ਦਾ ਡਰ ਨਹੀਂ ਹੈ ਜਦੋਕਿ ਬਾਣੀ ਸਾਫ ਸਾਫ ਠੋਕ ਵਜਾਕੇ ਕੈਹ ਰਹੀ ਹੈ ਕਿ "ਬਾਣੀ ਗੁਰੂ,ਗੁਰੂ ਹੈ ਬਾਣੀ" ਅਜ ਦੇ ਸਿੱਖ,ਰਾਗੀ,ਗ੍ਰਥੀ, ਪਰਚਾਰਕ ਅਤੇ ਪਰਬੰਧਕ ਗੁਰਦਵਾਰਿਆਂ ਵਿਚ ਕੀ ਕਰ ਰਹੇ ਨੇ ਓਹ ਸ਼ਾਇਦ ਭੁਲ ਚੁਕੇ ਹਨ ਕਿ

"ਵਾਹਿਗੁਰੂ ਸਦੁ ਸੁਣਦਾ ਸਦੁ ਵੇਖ਼ਦਾ ਮਨਿ ਹਰਜਿ ਤੇਰੇ ਨਾਲਿ"।
    ਭਾਈ ਮਨੀ ਸਿੰਘ ਜੀ ਸ਼ਹੀਦ ਦਾ ਸਮੁਚਾ ਜੀਵਨ ਇਕ ਅਦੂਤੀ ਤੇ ਅਮੋਲਕ ਵਿਰਸਾ ਹੈ ਜਿਨਾਂ ਦਾ ਸਾਰਾ ਪਰਵਾਰ ੧੧ਭਰਾ ਤੇ ੧੦ ਪੁਤਰਾਂ ਸਮੇਤ ਸਾਰੇ ਸਿਖੀ ਲਈ ਸ਼ਹੀਦ ਹੋ ਗਏ।ਭਾਈ ਸਾਹਬ ਜੀ ਦੀ ਏਹ ਅਦੂਤੀ ਘਾਲਣਾ ਸਿੱਖ ਪੰਥ ਲਈ ਹਮੇਸ਼ਾਂ ਚਾਨਣ ਮੁਨਾਰੇ ਦਾ ਕੰਮ ਕਰਦੀ ਰਹੇਗੀ।ਕੇਵਲ ਡਾਲਰਾਂ ਦੀ ਖਾਤਰ ਯਾਂ ਦੁਨਿਆਵੀ ਫੈਸ਼ਨ ਦੀ ਖਾਤਰ ਸਿਖੀ ਤੋ ਪਤੱਤ(ਕਲੀਨਸੇਵ)ਹੋਣ ਵਾਲਿਓ ਸਿੱਖ ਰਹਤ ਮਰਿਯਾਦਾ ਅਨੁਸਾਰ ਤੁਸੀਂ ਇਕ ਬਹੁਤ ਵਡੀ ਕੁਰਹਤ ਕਰ ਰਹੇ ਹੋ ਅਤੇ ਕੁਰਹਤਿਆ ਨਾ ਸਿਖ ਹੋ ਸਕਦਾ ਅਤੇ ਨਾ ਪਰਬੰਧਕ ਅਤੇ ਬਹੁਤ ਸਾਰੇ ਅੰਮ੍ਰਤਧਾਰੀਆਂ ਦੇ ਬਚੇ,ਗ੍ਰੰਥੀਂਆਂ ਦੇ ਬਚੇ,ਪਰਚਾਰਕਾਂ ਦੇ ਬਚੇ,ਲੀਡਰਾਂ ਦੇ ਬਚੇ,ਅਤੇ ਗੁਰਦਵਾਰਿਆਂ ਦੇ ਪਰਬੰਧਕ ਅਤੇ ਓਨਾਂ੍ਹ ਦੇ ਬਚੇ ਬਿਨਾ ਮਤਲਬ ਤੋਂ ਕਲੀਨਸੇਵ ਪਤੱਤ ਹੋ ਚੁਕੇ ਹਨ।ਜਿਨਾਂ ਪਰਬੰਧਕਾਂ ਨੇ,ਪਰਚਾਰਕਾਂ ਨੇ,ਗ੍ਰੰਥੀਆਂ ਨੇ,ਰਾਗੀਆਂ ਨੇ ਸੰਗਤ ਨੂੰ ਸੇਧ ਦੇਣੀ ਹੈ ਓਹ ਆਪ ਹੀ ਗੁਰੂ ਦੇ ਹੁਕਮ ਵਿਚ ਪੂਰੇ ਨਹੀਂ ਸਿੱਖ ਰਹਿਤ ਮਰਿਯਾਦਾ(ਕੋਡ ਆਫ ਕਡੰਕਟ)ਅਨੁਸਾਰ ਕੁਰਹਤਿਏ ਹਨ ਤਾਂ ਸੰਗਤ ਨੂੰ ਕੀ ਸੇਧ ਦੇਣਗੇ ਅਤੇ ਗੁਰਦਵਾਰੇ ਕੇਵਲ ਗੁਰੂ ਦੇ ਹੁਕਮ ਨੂੰ ਪਰਚਾਰ ਕਰਨ ਵਾਸਤੇ ਬਣਾਏ ਜਾਂਦੇ ਹਨ "ਸੋਈ ਸਿੱਖ ਬੰਧਪ ਹੈ ਭਾਈ ਜੋ ਗੁਰਿ ਕੈ ਭਾਣੈ ਵਿਚ ਆਵੈ,ਆਪਣੇ ਭਾਣੇ ਜੋ ਚਲੇ ਭਾਈ ਵਿਛੜਿ ਚੋਟਾਂ ਖਾਵੈ" ਦੁਨਿਆਵੀ ਸੁਖ ਸਦਾ ਨਹੀਂ ਰੈਹੰਦੇ ਡਿਸਿਪਲਨ ਸਦਾ ਰੈਹੰਦਾ ਹੈ।ਅੰਤ ਵਿਚ ਦਾਸ ਦੀ ਸਾਰੇ ਓਨਾਂ੍ਹ ਪਰਬੰਧਕਾਂ,ਗ੍ਰਥੀਆਂ, ਪਰਚਾਰਾਕਾਂ,ਅਗੇ ਹੱਥ ਜੋੜਕੇ ਬੇਨਤੀ ਹੈ ਕਿ "ਸੇਵਾਦਾਰ ਬਣੋ ਤੁਸੀ ਕੌਮ ਦੇ ਨਾ ਭਾਲੋ ਤੁਸੀ ਜਥੇਦਾਰੀਆਂ ਸੇਵਾਦਾਰ ਬਣੋ" ਅਤੇ ਗੁਰੂ ਨਾਲ ਧੋਖਾ,ਫਰੇਬ ਨਾ ਕਰੋ ਅਤੇ ਗੁਰੂਦਵਾਰੇ ਚਲਾਓਣ ਲਈ ਯਾਂ ਕੁਝM05; ਲਈ ਗੁਰਦਵਾਰਿਆਂ ਨੂੰ ਬਿਜਨਸ ਦੇ ਅਦਾਰੇ ਨਾ ਬਣਾਓ।ਅੰਤ ਵਿਚ ਕਿਸੇ ਵਾਦੀ ਘਾਟੀ ਲਈ ਦਾਸ ਖ਼ਿਮਾਂ ਦਾ ਜਾਚਕ ਹੈ।ਗਿ.ਮਨਜੀਤ ਸਿੰਘ—੯੦੫.੪੮੮.੮੪੪੫/


No Comment posted
Name*
Email(Will not be published)*
Website
Can't read the image? click here to refresh

Enter the above Text*