Bharat Sandesh Online::
Translate to your language
News categories
Usefull links
Google

     

ਗੁਰੂ ਗ੍ਰੰਥ ਜੀ ਮਾਨਿਓ ਪਰਗਟ ਗੁਰਾਂ ਕੀ ਦੇਹ
18 Nov 2011

"ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕੁ ਜਨੁ ਮਾਨੈ ਪ੍ਰਤੱਖ਼ ਗੁਰੂ ਨਿਸਤਾਰੇ"ਧੁਰ ਕੀ ਬਾਣੀ ਆਈ ਤਿਨਿ ਸਗਲੀ ਚਿੰਤ ਮਿਟਾਈ"ਸ਼ਬਦ ਗੁਰੂ ਸੁਰਤਿ ਧੁਨਿ ਚੇਲਾ"ਇਕਾ ਬਾਣੀ ਇਕੁ ਗੁਰੂ ਇਕੋ ਸ਼ਬਦ ਵਿਚਾਰ"ਪੋਥੀ ਪਰਮੇਸਰੁ ਕਾ ਥਾਨੁ"ਸਭ ਸਿਖੱਨ ਕੋ ਹੁਕਮ ਗੁਰੂ ਮਾਨਿਓ ਗ੍ਰੰਥ"

ਵਿਸ਼ਵ ਦੇ ਜਿਤਨੇ ਵੀ ਧਰਮ ਅਤੇ ਧਰਮ ਗ੍ਰੰਥ ਹਨ ਓਹ ਕਿਸੇ ਵੀ ਪੀਰ ਪੈਕੰਬਰ ਯਾ ਅਵਤਾਰ ਦੇ ਆਪਣੇ ਲਿਖੇ ਹੋਏ ਨਹੀ ਹਨ ਅਤੇ ਅਧਿਐਨ ਕੀਤਿਆਂ ਇਹ ਗਲ ਬਿਲਕੁਲ ਸ਼ਪਸ਼ਟ ਨਜ਼ਰ ਆਂਓਦੀ ਹੈ ਕਿ ਕਿਸੇ ਵੀ ਗ੍ਰੰਥ ਵਿਚ ਸਭ ਧਰਮਾਂ ਬਾਰੇ ਨਹੀ ਲਿਖਿਆ ਮਿਲਦਾ ਕੇਵਲ ਤੇ ਕੇਵਲ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਜਿਸ ਵਿਚ ਸਭ ਧਰਮਾਂ ਨੂੰ ਮਨਣ ਵਾਲਿਆਂ ਦੇ ਅਕਾਲ ਪੁਰਖ਼ ਪ੍ਰਤੀ ਉਚਾਰੇ ਵਿਚਾਰਾਂ ਬਾਰੇ ਲਿਖਿਆ ਮਿਲਦਾ ਹੈ।ਇਹ ਇਕ ਅਜਿਹਾ ਮਹਾਨਤਮੁ ਵਿਲੱਖਣ ਗ੍ਰੰਥ ਹੈ ਜੋ ਕੇਵਲ ਇਕ ਕੋਮ,ਇਕ ਦੇਸ਼ ਯਾਂ ਕਿਸੇ ਇਕ ਵਰਗ ਦੀ ਰਹਨੁਮਾਈ ਨਹੀ ਕਰਦਾ ਸਗੋਂ ਸਮੁਚੀ ਇਨਸਾਨੀਅਤ ਲਈ ਪੱਥ ਪਰਦਰਸ਼ਕ ਨਜ਼ਰ ਆਂਦਾਂ ਹੈ।ਪ੍ਰਮਾਣਿਕਤਾ ਦੇ ਪੱਖ ਤੋਂ ਦੇਖਿਆ ਜਾਏ ਤਾਂ ਚਾਰੋ ਵੇਦਾਂ ਦੇ ਰਚਨਹਾਰਿਆਂ ਬਾਰੇ ਅਜ ਤੀਕ ਕੋਈ ਪੁਖਤਾ ਜਾਣਕਾਰੀ ਨਹੀਂ ਮਿਲਦੀ,ਰਾਮਾਇਣ ਰਾਮ ਤੋਂ ਹਜਾਰਾਂ ਸਾਲ ਪੈਹਲੇ ਡਾਕੂ ਬਾਲਮੀਕ ਦਵਾਰਾ ਸਾਧੂ ਬਨਣ ਉਪਰੰਤ ਗਿਆਨ ਹਾਸਲ ਹੋਣ ਤੇ ਲਿਖੀ ਗਈ,ਈਸਾਈ ਮਤ ਦੇ ਉਪਦੇਸ਼ ਦੀ ਬਾਈਬਲ ਈਸਾ ਮਸੀਹ ਤੋਂ ਬਹੁਤ ਸਮੇ ਬਾਅਦ ਈਸਾ ਦੇ ਅਨੁਯਾਈਆਂ ਮੈਥਿਉ,ਲੂਕਾ,ਮਾਰਕ ਆਦਿ ਨੇ ਲਿਖੀ ਸੀ,ਕੁਰਾਨ ਸ਼ਰੀਫ ਵੀ ਹਜ਼ਰਤ ਮੁਹੰਮਦ ਦੇ ਅਨੁਯਾਂਈਆਂ ਨੇ ਆਇਤਾਂ ਬਹੁਤ ਸਮੇ ਬਾਦ ਇਕਠਿਆਂ ਕਰਕੇ ਲਿਖੀਆਂ ਅਤੇ ਗੀਤਾ ਵੀ ਕ੍ਰਿਸ਼ਨ ਦਵਾਰਾ ਨਹੀਂ ਲਿਖੀ ਗਈ ਕੇਵਲ ਵਾਹਿਦ ਗੁਰੂ ਗ੍ਰੰਥ ਸਾਹਿਬ ਹੀ ਹੈ ਜਿਸਨੂੰ ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਦੀ ਅਤੇ ਸਰੋਵਰ ਸਾਹਿਬ ਜੀ ਦੀ ਕਾਰ ਸੇਵਾ ਸੰਨ੧੫੮੯ ਵਿਚ ਸੰਪੂਰਣ ਕਰਵਾਕੇ ੪-੫ ਸਾਲ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਦਾ ਪਰਚਾਰ ਦੌਰਾ ਸਮਾਪਤ ਕਰਨ ਤੋਂ ਬਾਦ ੧੬੦੧ਤੋਂ ੧੬੦੪ਤਕ ਆਦਿ ਬੀੜ ਦੀ ਰਚਨਾ ਕੀਤੀ ਅਤੇ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਗੁਰੂ ਰਾਮਦਾਸ ਜੀ ਤਕ,੧੫ ਭਗਤਾਂ ਦੀ ਬਾਣੀ,੧੧ਭਟਾਂ ਦੀ ਬਾਣੀ,੪ ਗੁਰਸਿਖਾਂ ਦੀ ਬਾਣੀ ਅਤੇ ਆਪਣੀ ੩੦ਰਾਗਾਂ ਵਿਚ ਉਚਾਰੀ ਬਾਣੀ ਨੂੰ ਇਕਠਾ ਕਰਕੇ ਬਹੁਤ ਹੀ ਰਮਣੀਕ ਅਸਥਾਨ ਰਾਮਸਰ ਸਰੋਵਰ ਦੇ ਕੰਢੇ ਬੈਠਕੇ"ਆਦਿ ਬੀੜ"{ਪੋਥੀ ਸਾਹਿਬ}ਦਵਾਰਾ ਇਕ ਅਨਮੋਲ ਖਜਾਨਾ ਸੰਸਾਰ ਨੂੰ ਦਿਤਾ ਅਤੇ ਸਤੰਬਰ ਭਾਦਰੋਂ ਸੁਦੀ੯ ਸੰਮਤ੧੬੬੧ਸੰਨ ੧੬੦੪ ਨੂੰ ਬਾਬਾ ਬੁਢਾ ਜੀ ਦੇ ਸਿਰ ਤੇ ਚੁਕਵਾ ਕੇ ਆਪ ਚੌਰ ਕਰਦੇ ਹੋਏ ਸਾਧ ਸੰਗਤਾਂ ਦੇ ਅਪਾਰ ਇਕਠ ਵਿਚ ਨਗਰ ਕੀਰਤਨ ਕਰਦੇ ਹੋਏ ਰਾਮਸਰ ਸਾਹਿਬ ਤੋਂ ਦਰਬਾਰ ਸਾਹਿਬ ਪੁਜੇ ਅਤੇ ਗੁਰੂ ਘਰ ਦੇ ਪੈਹਲੇ ਗ੍ਰੰਥੀ ਬਾਬਾ ਬੁਢਾ ਜੀ ਕੋਲੋਂ "ਪਹਿਲਾ ਪਰਕਾਸ਼"          ਕਰਵਾਇਆ ਅਤੇ ਉਸ ਸਮੇ ਪੈਹਲਾ ਹੁਕਮਨਾਮਾ ਆਇਆ "ਸੰਤਾਂ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ" ਅਤੇ ਸਾਰਾ ਦਿਨ ਲਗਾਤਾਰ ਕੀਰਤਨ ਦਾ ਪਰਵਾਹ ਚਲਦਾ ਰਿਹਾ ਅਤੇ ਬਾਣੀ ਦੇ ਇਸ ਸੰਗ੍ਰਹਿ ਨੂੰ ਪੋਥੀ ਸਾਹਿਬ ਕਿਹਾ ਗਿਆ।"ਪੋਥੀ ਪਰਮੇਸ਼ਰ ਕਾ ਥਾਨ"ਬਾਣੀ ਗੁਰੁ-ਗੁਰੂ ਹੈ ਬਾਣੀ ਵਿਚ ਬਾਣੀ ਵਿਚ ਅਮੰ੍ਰਤ ਸਾਰੇ ਗੁਰਬਾਣੀ ਕਹੇ ਸੇਵਕ ਜਨੁ ਮਾਨੈ ਪਤੱ੍ਰਖ਼ ਗੁਰੂ ਨਿਸਤਾਰੇ" ਬਾਣੀ ਦੇ ਮਹਾਂਵਾਕਾਂ ਅਨੁਸਾਰ ਏਹ ਸਮਝਣ ਵਿਚ ਕੋਈ ਦੂਜੀ ਸੋਚ ਨਹੀ ਪੈਦਾ ਹੂੰਦੀ ਯਾਨੀ ਕਿ ਕੋਈ ਹੋਰ ਸੋਚ-ਵਿਚਾਰ ਕਰਨ ਦੀ ਜ਼ਰੂਰਤ ਨਹੀਂ ਰੈਹ ਜਾਂਦੀ ਕਿ ਗੁਰੂ ਗ੍ਰੰਥ(ਸ਼ਬਦ ਗੁਰੂ)ਹੀ ਸਾਡਾ(ਸਿਖਾਂ ਦਾ)ਗੁਰੂ ਹੈ"ਗੁਰੂ ਮਾਨਿਓ ਗ੍ਰੰਥ"

 ਇਸ ਕਰਕੇ ਜੋ ਆਪਣੇ ਆਪ ਨੂੰ ਗੁਰੂ ਨਾਨਕ ਦਾ ਸਿੱਖ ਅਖਵਾਂਓਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਥਾ ਟੇਕਦਾ ਹੈ ਉਸਨੂੰ ਏਹ ਪਕੀ ਤਰਾਂ ਸਮਝ ਲੇਣਾ ਚਾਹੀਦਾ ਹੈ ਕਿ ਗੁਰੂਬਾਣੀ ਹੀ ਸਿਖਾਂ ਦਾ ਗੁਰੂ ਹੈ।ਇਸ ਲਈ

"ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ" ਅਤੇ ਜੇ ਸਿਖ਼ ਫਿਰ ਵੀ ਗੁਰੂ ਗ੍ਰੰਥ ਨੂੰ ਛਢਕੇ ਹੋਰੀ ਪਾਸਿਆਂ (ਸੰਤਾਂ-ਡਮੀ ਗੁਰੂਆਂ)ਦੇ ਡੇਰਿਆਂ ਤੇ ਜਾਕੇ ਮਥੇ ਟੇਕਦਾ ਹੈ ਤਾਂ ਓਹ ਸਿਖ਼ ਅਖ਼ਵਾਣ ਦਾ ਹੱਕ ਨਹੀਂ ਰਖ਼ਦਾ।ਗੁਰੂ ਅਰਜਨ ਦੇਵ ਜੀ ੧੫੮੯ ਵਿਚ ਦਰਬਾਰ ਸਾਹਿਬ ਅਤੇ ਸਰੋਵਰ ਸਾਹਿਬ ਦੀ ਕਾਰ ਸੇਵਾ ਸੰਪੂਰਣ ਕਰਵਾਣ ਤੌ ਬਾਦ ਅੰਮ੍ਰਿਤਸਰ ਤੋਂ ਜਦੋਂ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਦਾ ਪਰਚਾਰ ਕਰਨ ਨਿਕਲ ਪਏ ਤਾਂ ਲਾਹੌਰ ਅਤੇ ਪੰਜਾਬ ਵਿਚ ਫੈਲੀ ਮਹਾਂਮਾਰੀ ਦੇ ਸਤਾਏ ਹੋਏ ਦੁਖ਼ੀਆਂ ਦੀ ਸੇਵਾ ਕਰਦੇ ਰਹੇ ਜਿਸ ਦੌਰਾਨ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਰਕਾਸ਼ ਗੁਰੂ ਕੀ ਵਡਾਲੀ ਵਿਖੇ ਹੋਇਆ ਅਤੇ ਗੁਰੂ ਸਾਹਿਬ ਦੇ ਪਰਵਾਰ ਸਮੇਤ ਬਿਮਾਰਾਂ ਦੀ ਸੇਵਾ ਕਰਦਿਆਂ ਸਾਹਿਬਜ਼ਾਦੇ ਹਰਗੋਬਿੰਦ ਨੂੰ ਵੀ ਚੇਚਕ ਦੀ ਬਿਮਾਰੀ ਨੇ ਘੇਰ ਲਿਆ ਲੇਕਿਨ ਗੁਰੂ ਅਰਜਨ ਦੇਵ ਜੀ ਨੇ ਉਸ ਅਕਾਲ ਪੁਰਖ਼ ਅਗੇ ਅਰਦਾਸ ਕੀਤੀ ਅਤੇ ਵਾਹਿਗੁਰੂ ਨੇ ਮੇਹਰ ਕੀਤੀ ਜਿਸਦਾ ਹਵਾਲਾ ਗੁਰੂ ਗ੍ਰੰਥ ਸਹਿਬ ਵਿਚ ਆਓਂਦਾ ਹੈ"ਗੁਰਗੋਵਿੰਦ ਪ੍ਰਭ ਰਾਖ਼ਿਆ ਹਰਿਗੋੰਿਬੰਦ ਨਵਾਂ ਨਰੋਆ "ਸੀਤਲਾ ਤੇ ਰਾਖ਼ਿਆ ਬਿਹਾਰੀ" ਅਕਾਲ ਪੁਰਖ਼ ਦੀ ਅਪਾਰ ਕਿਰਪਾ ਹੋਈ ਅਤੇ ਬਾਲ ਹਰਿਗੋਬਿੰਦ ਸਾਹਿਬ ਠੀਕ ਹੋ ਗਏ ਭਾਂਵੇਂ ਕਿ ਸਿਖ਼ਾਂ ਨੇ ਗੁਰੂ ਅਰਜਨ ਦੇਵ ਜੀ ਨੂੰੰ ਬਹੁਤ ਕਿਹਾ ਕਿ ਸੀਤਲਾ ਦੇਵੀ ਦੇ ਮੰਦਿਰ ਵਿਚ ਲੈਜਾਕੇ ਪੰਡਤ ਤੋਂ ਝਾੜਾ ਕਰਵਾ ਲੈਣਾ ਚਾਹੀਦਾ ਹੈ ਲੇਕਿਨ ਗੁਰੂ ਸਾਹਿਬ ਜੀ ਨੇ ਸਿਖ਼ਾਂ ਨੂੰ ਅਕਾਲ ਪੁਰਖ਼ ਤੇ ਭਰੋਸਾ ਰਖਣਾ ਸਿਖਾਇਆ।ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ "ਪੋਥੀ ਪਰਮੇਸ਼ਰ ਕਾ ਥਾਨ" ਲਿਖਿਆ ਸੀ।ਯਾਨੀ ਜਿਥੇ ਪੋਥੀ (ਆਦੀ ਬੀੜ) ਗ੍ਰੰਥ ਸਾਹਿਬ ਜੀ ਦਾ ਪਰਕਾਸ਼ ਹੋਵੇ ਓਹ ਪਰਮੇਸ਼ਰ ਦਾ ਥਾਨ(ਗੁਰੂਦਵਾਰਾ)ਅਖ਼ਵਾਏਗਾ ਜਿਸ ਨੂੰ ਪੈਹਲੇ ਸਮਿਆਂ ਵਿਚ ਧਰਮਸਾਲ ਵੀ ਕਿਹਾ ਜਾਂਦਾਂ ਸੀ ਅਤੇ ਸਿਖ਼ ਨੂੰ ਸ਼ਬਦ ਗੁਰੂ ਨਾਲ ਜੁੜਣ ਦੀ ਪ੍ਰੇਰਨਾ ਦਿਤੀ ਅਤੇ ਕਿਹਾ "ਗੁਰੂ ਮੂਰਤ ਗੁਰ ਸ਼ਬਦ" ਹੈ ਦਾ ਰਸਤਾ ਦਸਿਆ

(ਗੁਰ ਕੀ ਮੂਰਤ ਮਨ ਮੈ ਧਿਆਨ ਗੁਰ ਕਾ ਸ਼ਬਦ ਮੰਤ੍ਰ ਮਨਿ ਮਾਨ)ਗੁਰੂ ਅਰਜਨ ਦੇਵ ਜੀ ਪਰਕਾਸ਼ ਕਰਨ ਤੋਂ ਬਾਦ ਪਲੰਘ ਤੇ ਕਦੀ ਨਹੀਂ ਸੁਤੇ ਅਤੇ ਸਾਰੀ-ਸਾਰੀ ਰਾਤ ਚੌਰ ਦੀ ਸੇਵਾ ਕਰਦੇ ਰੈਹੰਦੇ।ਪਿਛਲ ਰਾਤ(ਢਾਈ ਵਜੇ)ਉਠਕੇ ਉਸ ਅਕਾਲ ਪੁਰਖ਼ ਨਾਲ ਲਵਲੀਨ ਹੋ ਜਾਂਦੇ ਅਤੇ ਫਿਰ ਅੰਮ੍ਰਤ ਵੇਲੇ ਤੋਂ ਭਟਾਂ ਕੋਲੋਂ ਕੀਰਤਨ ਸੁਣਦੇ ਅਤੇ ਸਾਰੀ ਸੰਗਤ ਵੀ ਅਨੰਦ ਮਾਣਦੀ।ਇਕ ਵਾਰੀ ਭਟਾਂ ਨੇ ਕੀਰਤਨ ਕਰਨ ਤੋਂ ਨਾਂ ਕਰ ਦਿਤੀ ਕਿ ਸਾਨੂੰ ਜੇ ਗੁਰੂ ਅਰਜਨ ਇਕ ਦਿਨ ਦੀ ਪੂਰੀ ਗੋਲਕ ਦੇਵੇ ਤਾਂ ਅਸੀਂ ਕੀਰਤਨ ਕਰਾਂਗੇ।ਗੁਰੂ ਸਾਹਿਬ ਜੀ ਨੇ ਵਾਰੀ ਵਾਰੀ ਸਾਰੇ ਨਿਕਟਵਰਤੀ ਸਿਖ਼ਾਂ ਨੂੰ ਭੇਜਿਆ ਭਟਾਂ ਨੂੰ ਬੁਲਾਣ ਵਾਸਤੇ ਲੇਕਿਨ ਓਹ ਨਹੀਂ ਆਏ ਫਿਰ ਗੁਰੂ ਅਰਜਨ ਦੇਵ ਜੀ ਆਪ ਬੁਲਾਣ ਗਏ ਤਾਂ ਭਟਾਂ ਨੇ ਆਪਣੀ ਸ਼ਰਤ ਰਖ਼ ਦਿਤੀ ਕਿ ਸਾਢੀ ਲੜਕੀ ਦੀ ਸ਼ਾਦੀ ਹੈ ਤੇ ਸਾਨੂੰ ਜੇ ਤੁਸੀਂ ਇਕ ਦਿਨ ਦੀ ਪੂਰੀ ਗੋਲਕ ਦੇਓਗੇ ਤਾਂ ਹੀ ਅਸੀਂ ਆਂਵਾਂਗੇ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਭਾਈ ਏਹ ਗੁਰੁ ਦੀ ਗੋਲਕ ਦੀ ਮਾਇਆ ਸੰਗਤਾਂ ਦੀ ਅਮਾਨਤ ਹੈ ਲੇਕਿਨ ਅਜ ਦੇ ਸਿੱਖ ਗੋਲਕ ਨੂੰ ਆਪਣੇ ਵਾਸਤੇ ਵਰਤ ਲੈਣਾ ਜਨਮ ਸਿੱਧ ਅਧਿਕਾਰ ਸਮਝਦੇ ਹਨ।ਅਤੇ ਜੋ ਗੁਰੂ ਦੀ ਗੋਲਕ ਨੂੰ ਲਾਲਚਵਸ ਵਰਤਦੇ ਹਨ ਇਹ ਬਿਖ਼ ਹੋਕੇ ਓਨਾਂ੍ਹ ਦੇ ਹਡਾਂ ਵਿਚ ਵੱੜ ਜਾਂਦੀਂ ਹੈ।ਗੁਰੁ ਜੀ ਨੇ ਭਟਾਂ ਨੂੰ ਕਿਹਾ ਤੂਸੀ ਲਾਲਚ ਵਸ ਹੋਕੇ ਏਹ ਸ਼ਰਤ ਕਿਓਂ ਲਗਾ ਰਹੇ ਹੋ ਤੁਹਾਨੂੰ ਜੋ ਚਾਹੀਦਾ ਹੈ ਮਿਲ ਜਾਏਗਾ ਲੇਕਿਨ ਅਜ ਮੈਂ ਸਵੇਰ ਤੋਂ ਕੀਰਤਨ ਨਹੀਂ ਸੁਣਿਆ ਤੇ ਚਲੋ ਜਲਦੀ ਦਰਬਾਰ ਵਿਚ ਕੀਰਤਨ ਸੁਣਾਓ ਤਾਂ ਭਟਾਂ ਨੇ ਅਗੋਂ ਜਵਾਬ ਦਿਤਾ ਕਿ ਜੇ ਅਸੀਂ ਕੀਰਤਨ ਨਾ ਕਰਿਏ ਤਾਂ ਤੁਹਾਨੂੰ ਕੌਣ ਪੁਛੇ ਅਤੇ ਜੇ ਸਾਡਾ ਹੀ ਸਾਥੀ ਗਵਇਆ ਭਾਈ ਮਰਦਾਨਾ ਗੁਰੂ ਨਾਨਕ ਨਾਲ ਨਾ ਹੁੰਦਾ ਤੇ ਨਾਨਕ ਨੂੰ ਕਿਸਨੇ ਜਾਣਨਾ ਸੀ ਤਾਂ ਗੁਰੂ ਅਰਜਨ ਦੇਵ ਜੀ ਨੂੰ ਏਹ ਸੁਣਕੇ ਬਹੁਤ ਗੁਸਾ ਆਇਆ ਤੇ ਸਹਜ ਸੁਭਾ ਹੀ ਮੁਹੋਂ ਨਿਕਲ ਗਿਆ ਕਿ ਜਾਓ ਕੋੜਿਓ ਤੁਹਾਡੀ ਏਹ ਜੁਬਾਨ ਬੰਦ ਹੋ ਜਾਵੇ ਜਿਸ ਨਾਲ ਤੁਸੀ ਮੇਰੇ ਗੁਰੂ ਨਾਨਕ ਬਾਰੇ ਇਸ ਤਰਾਂ ਦੇ ਅਪ ਸ਼ਬਦ ਮੁਹੋਂ ਕਢੇ ਨੇ ਅਤੇ ਇਤਨਾ ਕੈਹਕੇ ਆਪ ਦਰਬਾਰ ਵਿਚ ਆ ਗਏ ਅਤੇ ਸਿਰੰਦਾ ਲੈਕੇ ਆਪ ਵੀ ਅਤੇ ਸਾਰੀ ਸੰਗਤ ਨੂੰ ਵੀ ਕਿਹਾ ਕਿ ਸਾਧ-ਸੰਗਤ ਜੀ ਅਜ ਤੋਂ ਸਾਰੇ ਮਿਲਕੇ ਕੀਰਤਨ ਕਰਿਆ ਕਰਾਂਗੇ ਤਾਂ ਸੰਗਤ ਨੇ ਕਿਹਾ ਗੁਰੂ ਜੀ ਸਾਨੂੰ ਤੇ ਕੀਰਤਨ ਨਹੀਂ ਕਰਨਾ ਆਂਓਦਾ ਤਾਂ ਗੁਰੂ ਜੀ ਨੇ ਕਿਹਾ ਕਿ ਵਾਹਿਗੁਰੂ ਆਪ ਹੀ ਸੋਝੀ ਬਖ਼ਸ਼ੇਗਾ ਤੇ ਉਸ ਦਿਨ ਤੋਂ ਸੰਗਤ ਨੂੰ ਕੀਰਤਨ ਕਰਨ ਦੀ ਦਾਤ ਗੁਰੂ ਘਰ ਤੋਂ ਪਰਾਪਤ ਹੋਈ।ਸਿਖ਼ਾਂ ਨੇ ਗੁਰੂ ਸਾਹਿਬ ਨੂੰ ਪੁਛਿਆ ਕਿ ਗੁਰੂ ਜੀ ਏਹ ਆਦਿ ਬੀੜ ਦੀ ਗੁਰੂਬਾਣੀ ਆਪ ਜੀ ਦੀ ਰਚੀ ਹੋਈ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਸਿਖੋ ਏਹ ਬਾਣੀ ਮੇਰੀ ਨਹੀਂ ਰਚੀ ਹੋਈ ਏਹ ਤਾਂ ਆਪ ਕਰਤਾ ਪੁਰਖ਼ ਮੁੰਹਹੋਂ ਕਢਾਂਦਾਂ ਹੈ(ਏਹ ਬਾਣੀ ਮਹਾਂਪੁਰਖ਼ ਕੀ ਹਰਿ ਕਰਤਾਪੁਰਖ਼ ਆਪ ਮੁਹਹੋਂਕਢਾਏ)ਅਕਾਲ ਪੁਰਖ਼ ਨੇ ਕਿਰਪਾ ਕਰਕੇ ਆਪ ਮੁਹਹੋਂ ਕਢਾਈ ਹੈ ਮੈਂ ਕਿਸ ਕਾਬਲ ਹਾਂ।ਬਾਣੀ ਵਿਚ ਆਇਆ ਕਿ(ਮੈਂ ਮੁਰਖ਼ ਕੀ ਕੇਤਕ ਬਾਤ ਹੈ,ਕੋਟ ਅਪਰਾਧੀ ਤਰਿਆ ਰੇ) ਗੁਰੂ ਨਾਨਕ ਦੀ ਪੰਜਵੀਂ ਜੋਤ ਵਿਚ ਇਤਨੀ ਨਿਮਰਤਾ ਸੀ ਕਿ ਕੈਹਣ ਲਗੇ ਸਿਖੋ "ਸ਼ਬਦ" ਹੀ ਗੁਰੂ ਹੈ ਜਿਸ ਤਰਾਂ ਕਿ ਫੈਸਲਾ ਦੇ ਦਿਤਾ ਕਿ "ਬਾਣੀ ਗੁਰੂ ਗੁਰੂਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ,ਗੁਰੂਬਾਣੀ ਕਹੈ ਸੇਵਕ ਜਨੁ ਮਾਨੈ ਪ੍ਰਤੱਖ਼ ਗੁਰੂ-ਨਿਸਤਾਰੇ" ਯਾਨੀ ਬਾਣੀ ਹੀ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ ਜੋ ਸ਼ਬਦ ਦਵਾਰਾ ਪ੍ਰਤੱਖ਼ ਰੂਪ ਵਿਚ ਲਭਿਆ ਜਾ ਸਕਦਾ ਹੈ ਸਿਰਫ ਲਭਣਾ ਆਓਂਦਾ ਹੋਵੇ ਕਿaੋਂਕਿ ਬਾਣੀ ਤਾਂ ਹਰ ਆਦਮੀ(ਸਿੱਖ)ਪੜਦਾ ਹੈ ਲੇਕਿਨ "ਬਾਣੀ ਬਿਰਲੋ ਬਿਚਾਰਸੀ"ਬਾਣੀ ਨੂੰ ਮਨੁ ਲਗਾਕੇ ਕੋਈ ਵਿਰਲਾ ਹੀ ਪੜਦਾ ਹੈ ਕੇਵਲ ਕਰਮ-ਕਾਂਡ ਹਰ ਇਨਸਾਨ ਕਰ ਰਿਹਾ ਹੈ ਚਿਟੇ ਕਪੜੇ ਪਾਕੇ ਸਾਧਾਂ ਵਾਲਾ ਭੇਸ ਬਣਾਕੇ ਅਖੰਡ ਪਾਠਾਂ ਦੀਆਂ ਲੜਿਆਂ ਚਲਾਕੇ ਲੋਕਾਂ ਨੂੰ ਮੂਰਖ਼ ਬਣਾਕੇ ਆਪਣੀ ਤੋਰੀ ਫੁਲਕਾ ਚਲਾਣਾ ਕੀ ਗੁਰੂ ਨਾਨਕ ਸਿਖੀ ਹੈ।ਜਿਸ ਤਰਾਂ ਗੁਰੂ ਗੋਬਿੰਦ ਸਿੰਘ ਜੀ ਤਵਪ੍ਰਸ਼ਾਦ ਸਵਇਆਂ ਵਿਚ ਕੈਹੰਦੇ ਨੇ "ਕਹਾਂ ਭਓ ਜੋ ਦੋਉ ਲੋਚਨ ਮੂੰਦਕੈ ਬੈਠ ਰਹਓ ਬਕੱ ਧਿਆਨ ਲਗਾਇਅੋ" ਤੀਰਥਾਂ ਦਾ ਦਰਸ਼ਨ ਕਰਨ ਨਾਲ ਪਰਮਾਤਮਾ ਨਹੀਂ ਮਿਲਦਾ।ਸੋ ਲੋੜ ਹੈ ਆਪਣੇ ਵਿਚਾਰਾਂ ਨੂੰ ਸ਼ੁਧ ਕਰਨ ਦੀ ਅਤੇ ਰੋਜ਼ ਬਾਣੀ ਨੂੰ ਧਿਆਨ ਨਾਲ ਪੜੱਨ ਅਤੇ ਪੜਕੇ ਆਪਣੇ ਅੰਦਰ ਵਸਾਓਣ ਦੀ ਸਿਰਫ ਰੋਜ਼ ਗੁਟਕਾ ਲੈਕੇ ਬੈਠ ਜਾਣ ਨਾਲ ਯਾ ਲੰਗਰ ਕਰਵਾਓਣ ਯਾਂ ਅਖੰਡ ਪਾਠ ਕਰਵਾਓਣ(ਰਖਵਾਓਣ) ਨਾਲ ਸੋਚਿਏ ਕਿ ਅਸੀ ਗੁਰੂ ਨੂੰ ਖ਼ੁਸ਼ ਕਰ ਲਿਆ ਹੈ ਕੇਵਲ ਤੇ ਕੇਵਲ ਕਰਮ-ਕਾਂਡ ਹੈ ਤੇ ਕਰਮ ਕਾਂਡ ਕਰਨ ਨਾਲ ਪਰਮਾਤਮਾ ਨਹੀਂ ਰੀਝਦਾ ਯਾਂ ਫਿਰ ਅਸੀ ਹੋਰ ਸੌਖਾ ਤਰੀਕਾ ਲਭ ਲਿਆ ਕਿ ਕਿਸੇ ਡੇਰੇ ਦੇ ਸੰਤ-ਸਾਧ ਨੂੰ ਘਰ ਬੁਲਾ ਲਿਆ ਤੇ ਦੁਨਿਆਵੀ ਦਿਖਾਵਾ ਕਰਕੇ ਕਰਮ-ਕਾਂਡ ਕਰਕੇ ਯਾਂ ਫਿਰ ਕਿਸੇ ਡੰਮੀ ਗੁਰੂ ਦੇ ਡੇਰੇ ਜਾਕੇ ਮਥਾ ਘਿਸਾ ਆਏ ਤੇ ਸਮਝ ਲਿਆ ਕਿ ਅਸੀ ਪਰਮਾਤਮਾ ਨੂੰ ਪੂਜ ਆਏ ਹਾਂ ਯਾਂ ਮਹੀਨੇ ਬਾਦ ਸੰਗਰਾਂਦ,ਪੂਰਨਮਾਸੀ,ਮਸਿਆਂ ਮਨਾਣ ਵਰਗਿਆਂ ਇਨਾਂ ਗਲਾਂ(ਕਰਮ-ਕਾਂਡਾਂ)ਨਾਲ ਜਮਾਂ ਦੀ ਮਾਰ ਤੋਂ ਛੁਟਕਾਰਾ ਨਹੀਂ ਹੋਣਾ "ਸਤਗੁਰ ਨੂੰ ਸਭ ਕੋ ਵੇਖ਼ਦਾ ਜੇਤਾ ਜਗਤ ਸੰਸਾਰ ਡਿਠਿਆਂ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ"।ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਮਥਾ ਟੇਕਣ ਨਾਲ ਛੁਟਕਾਰਾ ਨਹੀਂ ਹੋਣਾ

"ਜਿਸ ਜਲਨਿਧਿ(ਪਰਮਾਤਮਾ ਨੂੰ ਪਾਓਣ)ਕਾਰਣ ਤੁਮ ਜਗਿ ਆਏ ਸੁ ਅੰਮ੍ਰਤ ਗੁਰਿ ਪਾਹੀ ਜੀਉ"।ਕੁਝ ਲੋਕ ਕੈਹ ਦਿਂਦੇ ਨੇ ਕਿ ਗੁਰਦਵਾਰੇ-ਮੰਦਰ ਵਿਚ ਕੀਅ ਪਿਆ ਹੈ ਜੀ ਆਪਣਾ ਮਨ ਸਾਫ ਹੋਣਾ ਚਾਹੀਦਾ ਹੈ ਅਗਰ ਤੁਸੀਂ ਆਪਣੇ ਬਚਿਆਂ ਨੂੰ ਸਹੀ ਤਰੀਕੇ ਨਾਲ ਪਾਲਣ-ਪੋਸ਼ਣ ਕਰ ਰਹੇ ਹੋ ਤਾਂ ਘਰ ਵਿਚ ਹੀ ਪਰਮਾਤਮਾ ਦੀ ਪੂਜਾ ਹੈ।ਕੇਵਲ ਬਚੇ ਜਮੰਣ-ਪਾਲਣ ਯਾਂ eੈਸ਼ੋ ਆਰਾਮ ਵਾਸਤੇ ਹੀ ਇਨਸਾਨ ਦੁਨਿਆ ਵਿਚ ਨਹੀਂ ਪੈਦਾ ਹੁੰਦਾ ਬਲਕਿ ੯ ਮਹੀਨੇ ਮਾਤਾ ਦੇ ਗਰਭ ਵਿਚ ਪੁਠਾ ਲਟਕ ਕੇ ਪਰਮਾਤਮਾ ਨਾਲ ਵਾਅਦਾ ਕਰਦਾ ਹੈ ਕਿ ਪਰਮਾਤਮਾ ਮੈਨੂੰ ਇਸ ਕੁੰਭੀ ਜਠਰਾਗਨੀ ਵਿਚੋਂ ਕੱਢ ਬਾਹਰ ਆਕੇ ਮੈਂ ਤੇਰਾ ਭਜਨ ਕਰਾਂਗਾ ਲੇਕਿਨ ਬਾਹਰ ਆਂਦੇ ਸਾਰ ਹੀ ਪਰਮਾਤਮਾ ਨੂੰ ਭੁਲਕੇ ਦੁਨਿਆਵੀ ਮਾਇਆ ਵਿਚ ਖ਼ਚਤ ਹੋ ਜਾਂਦਾ ਹੈ।ਜਿਸ ਤਰਾਂ ਬਾਣੀ ਵਿਚ ਇਨਸਾਨ ਦੀਆਂ ਅਵਸਥਾਵਾਂ ਨੂੰ ਚਾਰ ਪੈਹਰਿਆਂ ਵਿਚ ਬਿਆਂਨ ਕੀਤਾ ਗਿਆ ਹੈ ਬਚਪਨ,ਜਵਾਨੀ,ਗ੍ਰਹਸਥੀ ਤੇ ਬੁਢਾਪਾ।ਬਚਪਨ ਮਾਂ-ਬਾਪ ਦੇ ਲਾਡ-ਪਿਆਰ ਵਿਚ ਅਤੇ ਪੇਟ ਦੀ ਉਦਰ ਪੂਰਤੀ ਵਿਚ ਅਤੇ ਭੈਣਾਂ-ਭਰਾਂਵਾਂ ਰਿਸ਼ਤੇਦਾਰੀਆਂ ਦੇ ਹਥਾਂ ਵਿਚ ਬੀਤ ਜਾਂਦਾਂ ਹੈ ਤੇ ਜਵਾਨੀ ਐਸ਼ ਕਰਨ ਵਿਚ ਬੀਤ ਜਾਂਦੀ ਹੈ ਤੇ ਗ੍ਰਹਸਥੀ ਭੋਗ ਬਿਲਾਸ ਵਿਚ ਬੀਤ ਜਾਂਦੀ ਹੈ ਤੇ ਬੁਢੇਪਾ ਬਿਮਾਰਿਆਂ ਅਤੇ ਮਜਬੂਰੀਆਂ ਵਿਚ ਬੀਤ ਜਾਂਦਾ ਹੈ ਤੇ ਜਿਨ੍ਹਾਂ ਬਚਿਆਂ ਅਤੇ ਜਨਾਨੀ ਲਈ ਸਾਰੀ ਜਿੰਦਗੀ ਚੋਰੀਆਂ ਠਗੀਆਂ ਕਰਦਿਆਂ ਬੀਤ ਜਾਂਦੀ ਹੈ ਤੇ ਅਪਣੇ ਰੁਤਬੇ ਤੇ ਧਨ-ਦੌਲਤ ਦੇ ਅਹੰਕਾਰ ਵਿਚ ਲੋਕਾਂ ਨੂੰ ਨੀਵਾਂ ਦਿਖਾਣ ਵਿਚ ਬਿਤਾ ਦੇਂਦਾ ਹੈ ਤੇ ਪਰਮਾਤਮਾ ਉਸਨੂੰ ਵਿਸਰ ਜਾਂਦਾ ਤੇ ਫਿਰ ਜਦੋਂ ਕੋਈ ਮੁਸੀਬਤ ਆ ਜਾਏ ਅਤੇ ਦੁਨਿਆਵੀ ਆਸਰੇ ਸਭ ਬੇਕਾਰ ਤੇ ਨਕਾਰੇ ਹੋ ਜਾਣ ਫਿਰ ਅੰਤ ਵਿਚ ਉਚੀ-ਉਚੀ ਰੋਂਦਾ ਹੈ ਤੇ ਜਗਾ੍ਹ-ਜਗਾ੍ਹ ਮਥੇ ਰਗੜਦਾ ਹੈ।ਜੇ ਇਨਸਾਨ ਨੂੰ ਏਹ ਸਮਝ ਆ ਜਾਏ ਕਿ ਗੁਰੂ ਹੀ ਬਾਣੀ ਹੈ ਤੇ ਬਾਣੀ ਹੀ ਗੁਰੂ ਹੈ ਅਤੇ ਜਦ ਤਕ ਇਹ ਵਿਸ਼ਵਾਸ਼ ਜਾਗਤ-ਜੋਤ ਪਤ੍ਰੱਖ਼ ਗੁਰੂ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਆਂਦਾ ਤਦ ਤਕ ਗੁਰਦਵਾਰੇ ਜਾਣਾ,ਅਖੰਡ ਪਾਠ ਕਰਵਾਣੇ, ਲੰਗਰ ਕਰਵਾਣੇ,ਗੁਟਕੇ ਲੈਕੇ ਘੰਟਿਆਂ ਬਧੀ ਬੈਠੇ ਰੈਹਣਾ ਯਾ ਮਾਲਾ(ਸਿਮਰਨਾ)ਲੈਕੇ ਲੋਕਾਂ ਨੂੰ ਦਿਖਾਓਣਾ ਕਿ ਮੈ ਬਹੁਤ ਭਗਤੀ ਕਰ ਰਿਹਾ ਹਾਂ।ਗੁਰੂ ਨੂੰ ਪਾਓਣ ਦਾ ਸੌਖ਼ਾ ਤਰੀਕਾ ਲਭ ਲਿਯਾ ਹੈ ਕੇਵਲ ਕਰਮ-ਕਾਂਡ ਯਾਂ ਪਖੰਡ ਤੋਂ ਅਲਾਵਾ ਕੁਝ ਵੀ ਨਹੀ ਜਿਸ ਤਰਾਂ ਕਿ ਬਾਣੀ ਵਿਚ ਸਾਫ-ਸਾਫ ਫੈਸਲਾ ਦਿਤਾ ਗਿਆ ਹੈ ਕਿ "ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮੁ ਜਾਗਾਤੀ ਲੂਟੈ,ਨਿਰਬਾਣ ਕੀਰਤਨ ਗਾਵਹੋ ਕਰਤੇ ਨਿਮਖ਼ ਸਿਮਰਤ ਜਿਤੁ ਛੂਟੈ" ਯਾਨੀ ਕਰਮ ਕਾਂਡਾਂ ਨਾਲ ਇਨਸਾਨ ਜਮਾਂ ਦੀ ਮਾਰ ਤੋਂ ਨਹੋ ਬਚ ਸਕਦਾ ਜਦ ਤਕ(ਨਿਰਬਾਣ ਕੀਰਤਨ)ਸਚੇ ਮਨ ਨਾਲ ਨਿਹਕਪਟ ਤਰੀਕੇ ਨਾਲ ਯਾਦ ਨਹੀ ਕਰਦਾ ਤੇ ਜੇ ਕਿਧਰੇ ਸਚੇ ਮਨ ਨਾਲ ਨਿਮਖ਼ ਮਾਤ੍ਰ ਵੀ ਜੁੜ ਜਾਏ ਤਾਂ ਜਿਸ ਤਰਾਂ(ਗਜੁ ਜਿਓ ਹੋਏ ਸਹਾਏ)ਬਾਣੀ ਵਿਚ ਉਧਾਰਣ ਦਿਤੀ ਹੈ ਕਿ ਹਾਥੀ ਨੇ ਤੰਦੂਏ ਦੇ ਅਗੇ ਜਾਂਦੀ ਦੇਖ਼ਕੇ ਪਰਮਾਤਮਾ ਅਗੇ ਚਿੰਘਾੜਕੇ ਅਰਦਾਸ ਕੀਤੀ ਤਾਂ ਪਰਮਾਤਮਾ ਨੇ ਨਿਮਖ਼ ਮਾਤ੍ਰ ਵਿਚ ਆਕੇ ਹਾਥੀ ਨੂੰ ਬਚਾ ਲਿਯਾ ਅਤੇ ਭਰੀ ਸਭਾ ਵਿਚ ਜਿਸ ਤਰਾਂ "ਪੰਚਾਲੀ ਕੋ ਰਾਜ ਸਭਾ ਮਹਿਂ ਰਾਮ ਨਾਮ ਸੁਧਿ ਆਈ"ਪੰਜਾਂ ਪਤੀਆਂ ਦੇ ਹੁੰਦਿਆਂ ਜਦੋਂ ਕੋਈ ਸਹਾਈ ਨਾ ਹੋਇਆ ਤਾਂ ਉਸਨੇ ਪਰਮਾਤਮਾ ਅਗੇ ਹਿਰਦੇ ਤੋਂ ਜੁੜਕੇ ਸਚੇ ਮਨ ਨਾਲ ਅਰਦਾਸ ਕੀਤੀ ਤਾਂ ਪਰਮਾਤਮਾ ਨੇ ਉਸਦੀ ਭਰੀ ਸਭਾ ਵਿਚ ਇਜ਼ਤ ਬਚਾਈ ਜਿਸ ਬਾਰੇ ਗੁਰਬਾਣੀ ਵਿਚ ਵੀ ਲਿਖਿਆ ਮਿਲਦਾ ਹੈ।ਇਸ ਤਰਾਂ ਜੇ ਇਨਸਾਨ ਨੂੰ ਹਿਰਦੇ(ਅੰਤਰ-ਆਤਮੇ)ਤੋਂ ਸਚੀ ਅਰਦਾਸ ਕਰਨੀ ਆ ਜਾਏ(ਜੀਅ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰਿ)ਜੋ ਹਿਰਦੇ ਤੋਂ ਕੀਤੀ ਹੋਵੇ ਤਾਂ ਅਵਸ਼ ਪੂਰੀ ਹੋਵੇਗੀ ਕਿਸੇ ਅਰਦਾਸਿਏ ਯਾਨਿ(ਮਿਡਲਮੈਨ)ਦੀ ਜ਼ਰੂਰਤ ਨਹੀਂ ਕਿ ਬਿਨਾ ਅਰਦਾਸ ਭੇਟਾ ਦਿਤੇ ਤੁਹਾਡੀ ਅਰਦਾਸ ਮਨਜ਼ੂਰ ਨਹੀਂ ਹੋਵੇਗੀ।ਇਨਸਾਨ ਮਿਡਲਮੈਨ ਕਿਯੋਂ ਢੂੰਢਦਾ ਹੈ ਜਦੋਂ ਓਹ ਆਪ ਕੁਝ ਨਾ ਕਰ ਸਕਦਾ ਹੋਵੇ।ਦਾਸ ਨੇ ਵਿਨੀਪੈਗ ਵਿਚ ਜਿਸ ਗੁਰਦਵਾਰੇ ਤੋਂ ਇਮੀਗਰੇਸ਼ਨ ਅਪਲਾਈ ਕੀਤੀ ਹੋਈ ਸੀ ਓਹ ਗੁਰੂਦਵਾਰਾ ੮ਮਹੀਨੇ ਬਾਦ ਹੀ ਬੰਦ ਹੋ ਗਿਯਾ ਕਿਉਂਕਿ ਕਿਰਾਏ ਦੀ ਜਗਾ੍ਹ ਵਿਚ ਖੋਲਿਆ ਹੋਇਆ ਸੀ ਤਾਂ ਦਾਸ ਨੂੰ ਇਕ ਐਸੀ ਜਗ੍ਹਾ ਵਿਨੀਪੈਗ ਕਿਰਾਏ ਦੇ ਮਕਾਨ ਵਿਚ ਰੈਹਣਾ ਪਿਆ ਜਿਥੇ ਦਿਨੇ ਵੀ ਕਿਸੇ ਸਿੱਖ ਪੰਜਾਬੀ ਟੈਕਸੀ ਵਾਲੇ ਦਾ ਅਓਣਾ ਨਾ ਮੁਮਕਿਨ ਜਿਹਾ ਲਗਦਾ ਸੀ ਲੇਕਿਨ ਦਾਸ ਨੇ ਘਰ ਵਿਚ ਹੀ ਸਬਦ ਗੁਰੂ ਦਾ ਆਸਰਾ ਫੜ ਲਿਆ ਅਤੇ ਦਿਨ ਰਾਤ ਦੁਨਿਆਂਦਾਰੀ ਨੂੰ ਭੁਲਾਕੇ ਵਾਹਿਗੁਰੂ ਨਾਲ ਜੁੜ ਗਿਯਾ ਅਤੇ ਦੋਨੋਂ ਸਮੇ ਨਿਤਨੇਮ ਕਰਕੇ ਅਕਾਲ ਪੁਰਖ਼ ਅਗੇ ਹਿਰਦੇ ਤੋਂ ਜੁੜਕੇ ਅਰਦਾਸ ਕਰਨੀ ਅਤੇ ਇਡੀੰਆ ਵਿਚ ਘਰ ਵਾਲੀ ਅਤੇ ਬਚਿਆਂ ਨੇ ਦੋਨੋਂ ਸਮੇਂ ਨਿਤਨੇਮ ਕਰਕੇ ਹਿਰਦੇ ਤੋਂ ਅਰਸਾਸ ਕਰਨੀ ਤੇ ਬਸ ਫਿਰ"ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸ ਕਰਿ"ਮੈਂ ਮੂਰਖ਼ ਦੀ ਸੁਣ ਲਈ ਅਤੇ ਕਿਰਪਾ ਹੋ ਗਈ।ਦਾਸ ਨੇ ਕਿਸੇ ਇਨਸਾਨ ਅਗੇ ਹੱਥ ਨਹੀਂ ਜੋੜੇ ਕੇਵਲ ਵਾਹਿਗੁਰੂ ਦਾ ਪਲਾ ਫੜੀ ਰਖ਼ਿਆ। ਲੇਕਿਨ ਅਸੀ ਦੁਨਿਆਂ ਦੇ ਕਮਾਂ ਦੀ ਤਰਾਂ ਹੀ ਪਰਮਾਤਮਾ ਕੋਲੋਂ ਵੀ ਮਂਗੰਣ ਲਈ ਅਰਦਾਸਿਆ(ਗ੍ਰੰਥੀ,ਪੰਡਤ,ਮਿਡੀਏਟਰ)ਲਭਦੇ ਹਾਂ ਜਦਕਿ ਬਾਣੀ ਕੈਹਂਦੀ ਹੈ ਕਿ"ਜੇਹਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤੁ"ਜਿਸ ਤਰਾਂ ਦੇ ਇਨਸਾਨ ਕਰਮ ਕਰਦਾ ਹੈ ਉਸਨੂੰ aਸਦਾ ਫਲ ਵੀ ਉਸੇ ਤਰਾਂ ਭੋਗਣਾ ਪੈਂਦਾ ਹੈ ਕਿਯੋਂਕਿ ਕਿਕਰ ਬੀਜਕੇ ਅੰਬਾਂ ਦੀ ਆਸ ਕਰਨੀ ਮੂਰਖ਼ਤਾ ਹੀ ਹੋਵੇਗੀ।ਹੋ ਸਕਦਾ ਹੈ ਕੋਈ  ਇਨਸਾਨ ਬੁਰੇ ਕਰਮ ਕਰਕੇ(ਚੋਰੀ ਕਰਕੇ,ਕਿਸੇ ਦਾ ਹੱਕ ਮਾਰਕੇ ਗੁਰੂ ਦੀ ਗੋਲਕ ਦਾ ਪੈਸਾ ਖਾਕੇ)ਵੀ ਕੋਈ ਵਡਾ ਅਓਦੇਦਾਰ,ਪਰਧਾਨ,ਦੌਲਤਮੰਦ,ਇਜ਼ਤਦਾਰ ਅਖ਼ਵਾਂਦਾ ਹੋਵੇ,ਗੁਰਦਵਾਰਿਆਂ ਦੀਆਂ ਜਮੀਨਾਂ(ਬਿਲਡੰਗਾਂ)ਵੇਚਕੇ ਵੀ ਖ਼ਾ ਜਾਏ ਫਿਰ ਵੀ ਇਜ਼ਤਦਾਰ ਅਖ਼ਵਾਏ ਲੇਕਿਨ ਅੰਤ ਵਿਚ ਜਦੋਂ ਜਮਾਂ ਦੀ ਫਾਹੀ ਪੈਣੀ ਹੈ ਕਿਸੇ ਨੇ ਸਹਾeਤਾ ਨਹੀਂ ਕਰਨੀ ਨਾ ਕਿਸੇ ਧੀ-ਪੁਤੱਰ,ਨਾ ਕਿਸੇ ਰਿਸ਼ਤੇਦਾਰ ਨੇ ਨਾਂ ਜਨਾਨੀ ਨੇ।"ਏਹ ਜਗੁ ਮੀਤ ਨਾ ਦੇਖਿਅੋ ਕੋਈ"ਗੁਰ ਕੈ ਗ੍ਰਿਹਿ ਸੇਵਕ ਜੋ ਰਹੈ ਗੁਰੂ ਕੀ ਆਗਿਆ ਮਨ ਮੈ ਸਹੈ"ਆਪਸ ਕੋ ਕਰਿ ਕਛੁ ਨਾ ਜਨਾਵੈ"ਦੇ ਹੁਕਮ ਦੀ ਪਾਲਣਾ ਕਰਨ ਵਾਲਾ ਗੁਰੂ ਦਾ ਸਚਾ ਸਿੱਖ਼ ਹੋ ਸਕਦਾ ਹੈ ਅਤੇ ਸਿੱਖ਼ ਬਾਰੇ ਬਾਣੀ ਸਾਫ ਫੈਸਲਾ ਦੇ ਰਹੀ ਹੈ ਕਿ "ਸੋਈ ਸਿੱਖ਼-ਸਖ਼ਾ ਬਧੰਪ ਹੈ ਭਾਈ ਜਿ ਗੁਰ ਕੈ ਭਾਣੈ ਵਿਚ ਆਵੈ,ਆਪਣੇ ਭਾਣੇ ਜੋ ਚਲੈ-ਭਾਈ ਵਿਛੜੁ ਚੋ


No Comment posted
Name*
Email(Will not be published)*
Website
Can't read the image? click here to refresh

Enter the above Text*