Bharat Sandesh Online::
Translate to your language
News categories
Usefull links
Google

     

ਰਾਗਮਾਲਾ ਦਾ ਰਾਮਰੌਲਾ
18 Nov 2011

ਰਾਗਮਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਖਰੀ ਪੰਨੇ ਉੱਪਰ ਦਰਜ ਉਹ ਰਚਨਾ ਹੈ, ਜਿਸ ਦੇ ਲੇਖਕ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਅਤੇ ਨਾਂ ਹੀ ਇਸ ਦੇ ਅਰਥ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥਾਂ ਨਾਲ ਮੇਲ ਖਾਂਦੇ ਹਨ। ਇਸ ਰਚਨਾ ਸਬੰਧੀ ਵਾਦ-ਵਿਵਾਦ ਅਕਸਰ ਹੀ ਚਲਦਾ ਰਹਿੰਦਾ ਹੈ। ਰਾਗਮਾਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ੱਚ ਸ਼ਾਮਿਲ ਹੈ ਜਾਂ ਨਹੀਂ, ਸਿੱਖ ਜਗਤ ਅੰਦਰ ਇਹ ਬੜਾ ਪੁਰਾਣਾ ਵਿਵਾਦ ਵਾਲਾ ਮੁੱਦਾ ਹੈ। ਇਸ ਵਿਵਾਦ ਦੀ ਪੈੜ 1718 ੱਚ ਲਿਖੀ ਗਈ ਗੁਰਬਿਲਾਸ ਪਾ. 6 ਵੀਂ ਤੱਕ ਜਾ ਪੁਜਦੀ ਹੈ। ਸਿੱਖ ਵਿਦਵਾਨਾਂ ਅਤੇ ਧਾਰਮਿਕ ਆਗੂਆਂ ਨੇ ਇਸ ਮਸਲੇ ਨੂੰ ਖੁੱਲ੍ਹਾ ਹੀ ਛੱਡਿਆ ਹੋਇਆ ਹੈ। ਅੱਜ ਇਹ ਵਾਦ-ਵਿਵਾਦ ਫੇਰ ਉੱਭਰ ਕੇ ਸਾਡੇ ਸਾਹਮਣੇ ਆਇਆ ਹੈ ਜਿਸ ਦਾ ਕਾਰਨ ਹੈ ਗਿਆਨੀ ਇਕਬਾਲ ਸਿੰਘ ਜੀ ਦਾ ਬਿਆਨ, ਜਿਸ ਵਿੱਚ ਉਨ੍ਹਾਂ ਇਥੋਂ ਤਾਂਈ ਆਖ ਦਿੱਤਾ ਹੈ, “ਜਿਨ੍ਹਾਂ ਗੁਰੂਦੁਆਰਿਆਂ ਵਿੱਚ ਰਾਗਮਾਲਾ ਨਹੀਂ ਪੜ੍ਹੀ ਜਾਂਦੀ ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ ਲਏ ਜਾਣਗੇ” ਰਾਗਮਾਲਾ ਦੇ ਹਮਾਇਤੀ ਇਸ ਨੂੰ ਰਾਗਾਂ ਦਾ ਤੱਤਕਰਾ ਦੱਸਦੇ ਹਨ ਅਤੇ ਵਿਰੋਧੀ ਕਵੀ ਆਲਮ ਦੀ, ਸ਼ਿੰਗਾਰ-ਰਸ ਦੀ ਰਚਨਾ। ਜੇ ਭਾਈ ਵੀਰ ਸਿੰਘ ਜੀ 1917 ਵਿੱਚ ਰਾਤੋ-ਰਾਤ ਆਪਣੇ ਵਿਚਾਰ ਨਾਂ ਬਦਲਦੇ ਤਾਂ ਇਹ ਮਸਲਾ ਕਦੋਂ ਦਾ ਹੀ ਮੁੱਕ ਚੁੱਕਾ ਹੁੰਦਾ। ਅਜੇਹੀ ਹੀ ਪਲਟੀ ਭਾਈ ਜੋਧ ਸਿੰਘ ਜੀ ਨੇ 1945 ਵਿੱਚ ਮਾਰੀ ਸੀ। ਆਓ ਰਾਗਮਾਲਾ ਦੀ ਅਸਲੀਅਤ ਬਾਰੇ ਵਿਚਾਰ ਸਾਂਝੇ ਕਰੀਏ-

ਗਉੜੀ ਮਹਲਾ 5 ॥ ਜਿਸੁ ਸਿਮਰਤ ਦੂਖੁ ਸਭੁ ਜਾਇ॥ ਨਾਮੁ ਰਤਨੁ ਵਸੈ ਮਨਿ ਆਇ ॥1॥ਜਪਿ ਮਨ ਮੇਰੇ ਗੋਵਿੰਦ ਕੀ ਬਾਣੀ॥ ਸਾਧੂ ਜਨ ਰਾਮੁ ਰਸਨ ਵਖਾਣੀ॥1॥ਰਹਾਉ॥ਇਕਸੁ ਬਿਨੁ ਨਾਹੀ ਦੂਜਾ ਕੋਇ॥ ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ॥2॥ਸਾਜਨੁ ਮੀਤੁਸਖਾ ਕਰਿ ਏਕੁ॥ ਹਰਿ ਹਰਿ ਅਖਰ ਮਨ ਮਹਿ ਲੇਖੁ॥3॥ਰਵਿ ਰਹਿਆ ਸਰਬਤ ਸੁਆਮੀ॥ ਗੁਣ ਗਾਵੈ ਨਾਨਕੁ ਅੰਤਰਜਾਮੀ ॥4॥62॥131॥

ਗੁਰੂ ਅਰਜਨ ਸਾਹਿਬ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਵਾਉਣ ਵੇਲੇ ਸ਼ਬਦਾ ਦੀ ਗਿਣਤੀ ਦਾ ਇਕ ਐਸਾ ਵਿਗਿਆਨਕ ਢੰਗ ਵਰਤਿਆ ਗਿਆ ਸੀ ਜਿਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਮਿਲਾਵਟ ਕਰਨੀ ਅਸੰਭਵ ਹੋ ਗਈ। ਉਪ੍ਰੋਕਤ ਸ਼ਬਦ ਨੂੰ ਜਰ੍ਹਾ ਧਿਆਨ ਨਾਲ ਵੇਖੋ, ਇਸ ਦੇ ਅਖੀਰ ਵਿਚ ਕੁਝ ਗਿਣਤੀਆਂ ਲਿਖੀਆਂ ਹੋਈਆ ਹਨ ਸਭ ਤੋਂ ਪਹਿਲਾਂ ਅੰਕ 4 ਹੈ, ਜਿਸ ਦਾ ਭਾਵ ਹੈ ਕਿ ਇਸ ਸ਼ਬਦ ਵਿੱਚ 4 ਪਦੇ ਹਨ। ਦੂਜਾ ਅੰਕ 62 ਹੈ, ਜਿਸ ਦਾ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਗਉੜੀ ਰਾਗ ਵਿੱਚ ਹੁਣ ਤੱਕ 62 ਸ਼ਬਦ ਉਚਾਰੇ ਹਨ ਅਤੇ ਆਖਰੀ ਗਿਣਤੀ ਹੈ 131, ਇਸ ਦਾ ਭਾਵ ਹੈ ਕਿ ਹੁਣ ਤੱਕ ਗੁਰੂ ਨਾਨਕ ਸਾਹਿਬ ਜੀ ਤੋ ਲੈਕੇ ਜਿਸ ਵੀ ਗੁਰੂ ਸਾਹਿਬ ਜੀ ਨੇ ਗਾਉੜੀ ਰਾਗ ਵਿੱਚ ਸ਼ਬਦ ਉਚਾਰੇ ਹਨ ਉਨ੍ਹਾਂ ਸਾਰੇ ਸ਼ਬਦਾਂ ਦੀ ਗਿਣਤੀ 131 ਹੈ। ਇਹ ਹੀ ਕਾਰਨ ਹੈ ਕਿ ਜੋ ਮਿਲਾਵਟ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀਤੀ ਗਈ ਹੈ ਉਹ ਸੱਭ ਤੋਂ ਅਖੀਰ ਵਿੱਚ ਹੀ ਕੀਤੀ ਗਈ ਹੈ-ਉਹ ਹੈ ਰਾਗ ਮਾਲਾ।

ੴ ਸਤਿਗੁਰ ਪ੍ਰਸਾਦਿ ॥ ਰਾਗ ਮਾਲਾ॥ ਰਾਗ ਏਕ ਸੰਗਿ ਪੰਚ ਬਰੰਗਨ ॥ ਸੰਗਿ ਅਲਾਪਹਿ ਆਠਉ ਨੰਦਨ ॥ ਪ੍ਰਥਮ ਰਾਗ ਭੈਰਉ ਵੈ ਕਰਹੀ ॥ ਪੰਚ ਰਾਗਨੀ ਸੰਗਿ ਉਚਰਹੀ ॥ ਪ੍ਰਥਮ ਭੈਰਵੀ ਬਿਲਾਵਲੀ ॥ ਪੁੰਨਿਆਕੀ ਗਾਵਹਿ ਬੰਗਲੀ॥ ਪੁਨਿ ਅਸਲੇਖੀ ਕੀ ਭਈ ਬਾਰੀ ॥ ਏ ਭੈਰਉ ਕੀ ਪਾਚਉ ਨਾਰੀ॥ ਪੰਚਮ ਹਰਖ ਦਿਸਾਖ ਸੁਨਾਵਹਿ ॥ ਬੰਗਾਲਮ ਮਧੁ ਮਾਧਵ ਗਾਵਹਿ ॥1॥ ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥ ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥1॥ ਦੁਤੀਆ ਮਾਲਕਉਸਕ ਆਲਾਪਹਿ ॥ ਸੰਗਿ ਰਾਗਨੀ ਪਾਚਉ ਥਾਪਹਿ ॥ ਗੋਂਡਕਰੀ ਅਰੁ ਦੇਵਗੰਧਾਰੀ ॥ ਗੰਧਾਰੀ ਸੀਹੁਤੀ ਉਚਾਰੀ ॥ ਧਨਾਸਰੀ ਏ ਪਾਚਉ ਗਾਈ ॥ ਮਾਲ ਰਾਗ ਕਉਸਕ ਸੰਗਿ ਲਾਈ ॥ ਮਾਰੂ, ਮਸਤਅੰਗ, ਮੇਵਾਰਾ ॥ ਪ੍ਰਬਲਚੰਡ, ਕਉਸਕ, ਉਭਾਰਾ ॥ ਖਉਖਟ, ਅਉ ਭਉਰਾਨਦ ਗਾਏ ॥ ਅਸਟ ਮਾਲਕਉਸਕ ਸੰਗਿ ਲਾਏ ॥1॥ ਪੁਨਿ ਆਇਅਉ ਹਿੰਡੋਲੁ, ਪੰਚ ਨਾਰਿ ਸੰਗਿ ਅਸਟ ਸੁਤ ॥ ਉਠਹਿ ਤਾਨ ਕਲੋਲ, ਗਾਇਨ ਤਾਰ ਮਿਲਾਵਹੀ ॥1॥ ਤੇਲੰਗੀ ਦੇਵਕਰੀ ਆਈ ॥ ਬਸੰਤੀ ਸੰਦੂਰ ਸੁਹਾਈ ॥ ਸਰਸ ਅਹੀਰੀ ਲੈ ਭਾਰਜਾ ॥ ਸੰਗਿ ਲਾਈ ਪਾਂਚਉ ਆਰਜਾ ॥ ਸੁਰਮਾਨੰਦ, ਭਾਸਕਰ ਆਏ ॥ ਚੰਦ੍ਰਬਿੰਬ, ਮੰਗਲਨ ਸੁਹਾਏ ॥ ਸਰਸਬਾਨ, ਅਉ ਆਹਿ ਬਿਨੋਦਾ ॥ ਗਾਵਹਿ ਸਰਸ ਬਸੰਤ ਕਮੋਦਾ ॥ ਅਸਟ ਪੁਤ੍ਰ ਮੈ ਕਹੇ ਸਵਾਰੀ ॥ ਪੁਨਿ ਆਈ ਦੀਪਕ ਕੀ ਬਾਰੀ ॥1॥ ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥ ਕਾਮੋਦੀ ਅਉ ਗੂਜਰੀ, ਸੰਗਿ ਦੀਪਕ ਕੇ ਥਾਪਿ ॥1॥ ਕਾਲੰਕਾ, ਕੁੰਤਲ, ਅਉ ਰਾਮਾ ॥ ਕਮਲਕੁਸਮ, ਚੰਪਕ ਕੇ ਨਾਮਾ ॥ ਗਉਰਾ ਅਉ ਕਾਨਰਾ ਕਲ੍ਹਾਨਾ ॥ ਅਸਟ ਪੁਤ੍ਰ ਦੀਪਕ ਕੇ ਜਾਨਾ ॥1॥ ਸਭ ਮਿਲਿ ਸਿਰੀਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥ ਬੈਰਾਰੀ ਕਰਨਾਟੀ ਧਰੀ ॥ ਗਵਰੀ ਗਾਵਹਿ ਆਸਾਵਰੀ ॥ ਤਿਹ ਪਾਛੈ ਸਿੰਧਵੀ ਅਲਾਪੀ ॥ ਸਿਰੀਰਾਗ ਸਿਉ ਪਾਂਚਉ ਥਾਪੀ ॥1॥ ਸਾਲੂ ਸਾਰਗ ਸਾਗਰਾ, ਅਉਰ ਗੋਂਡ ਗੰਭੀਰ ॥ ਅਸਟ ਪੁਤ੍ਰ ਸ੍ਰੀਰਾਗ ਕੇ, ਗੁੰਡ ਕੁੰਭ ਹਮੀਰ ॥1॥ ਖਸਟਮ ਮੇਘ ਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥ ਸੋਰਠਿ ਗੋਂਡ ਮਲਾਰੀ ਧੁਨੀ ॥ ਪੁਨਿ ਗਾਵਹਿ ਆਸਾ ਗੁਨ ਗੁਨੀ ॥ ਊਚੈ ਸੁਰਿ ਸੂਹਉ ਪੁਨਿ ਕੀਨੀ ॥ ਮੇਘ ਰਾਗ ਸਿਉ ਪਾਂਚਉ ਚੀਨੀ ॥1॥ ਬੈਰਾਧਰ, ਗਜਧਰ, ਕੇਦਾਰਾ ॥ ਜਬਲੀਧਰ, ਨਟ ਅਉ ਜਲਧਾਰਾ ॥ ਪੁਨਿ ਗਾਵਹਿ ਸੰਕਰ ਅਉ ਸਿਆਮਾ ॥ ਮੇਘ ਰਾਗ ਪੁਤ੍ਰਨ ਕੇ ਨਾਮਾ ॥1॥ ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥ ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥1॥1॥

ਉਪ੍ਰੋਕਤ ਪੰਗਤੀਆਂ ਨੂੰ ਧਿਆਨ ਨਾਲ ਵੇਖਣ ਤੇ ਪਤਾ ਲਗਦਾ ਹੈ ਕਿ ਹਰ ਵਾਰੀ ਅੰਕ 1 ਹੀ ਹੈ ਜਦੋਂ ਕਿ 1 ਤੋਂ ਪਿੱਛੋਂ 2, 3, ਅਤੇ 4 ਆਦਿ ਹੋਣੇ ਚਾਹੀਦੇ ਸਨ। ਸਿਰਲੇਖ ਵੀ ‘ਰਾਗਮਾਲਾ’ ਹੀ ਹੈ, ਸਲੋਕ ਮਹਲਾ ਪਹਿਲਾ, ਦੂਜਾ ਜਾਂ ਤੀਜਾ ਆਦਿ ਨਹੀਂ ਹੈ, ਜਿਸ ਤੋਂ ਇਹ ਨਿਰਨਾ ਕੀਤਾ ਜਾ ਸੱਕੇ ਕਿ ਇਹ ਕਿਸ ਗੁਰੂ ਸਾਹਿਬ ਜਾਂ ਸਤਿਕਾਰ ਯੋਗ ਭਗਤ ਜੀ ਦੀ ਲਿਖੀ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਹੇਠ-ਲਿਖੇ 31 ਰਾਗਾਂ ਵਿਚ ਦਰਜ ਹੈ-

ਸਿਰੀਰਾਗ, ਮਾਝ, ਗਾਉੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਰਾੜੀ,ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ,ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ। ਇਹ ਸਾਰੇ ਰਾਗ ਹੀ ਹਨ। ਇਹਨਾ ਦੇ ਵਿੱਚ ਕੋਈ ਪਤਨੀ ਜਾਂ ਪੁੱਤਰਨਹੀਂ ਹੈ। ਪਰ ਰਾਗਮਾਲਾ ਵਿਚ ਹੇਠ ਲਿੱਖੇ 6 ਹੀ ਰਾਗ ਹਨ ਅਤੇ ਬਾਕੀ ਉਨ੍ਹਾਂ ਦੀਆ ਪਤਨੀਆ ਅਤੇ ਪ੍ਰਵਾਰ।

(1) ਰਾਗ ਭੈਰਉ: ਰਾਗ ਦੀਆਂ ਪੰਜ ਰਾਗਣੀਆਂ-ਭੈਰਵੀ, ਬਿਲਾਵਲੀ, ਪੁੰਨਿਆ, ਬੰਗਲੀ, ਅਸਲੇਖੀ।
ਰਾਗ ਦੇ ਅੱਠ ਪੁੱਤਰ-ਪੰਚਮ, ਹਰਖ, ਦਿਸਾਖ, ਬੰਗਾਲਮ, ਮਧੁ, ਮਾਧਵ, ਲਲਤ, ਬਿਲਾਵਲ।
(2) ਰਾਗ ਮਾਲਕਉਸਕ: ਰਾਗ ਦੀਆਂ ਪੰਜ ਰਾਗਣੀਆਂ-ਗੋਂਡਕਰੀ, ਦੇਵਗੰਧਾਰੀ, ਗੰਧਾਰੀ, ਸੀਹੁਤੀ, ਧਨਾਸਰੀ ।
 ਰਾਗ ਦੇ ਅੱਠ ਪੁੱਤਰ-ਮਾਰੂ, ਮਸਤ ਅੰਗ, ਮੇਵਾਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ ।
(3) ਰਾਗ ਹਿੰਡੋਲ: ਰਾਗ ਦੀਆਂ ਪੰਜ ਰਾਗਣੀਆਂ-ਤੇਲੰਗੀ, ਦੇਵਕਰੀ, ਬਸੰਤੀ, ਸੰਦੂਰ, ਸਹਸ ਅਹੀਰੀ।
ਰਾਗ ਦੇ ਅੱਠ ਪੁੱਤਰ-ਸੁਰਮਾਨੰਦ, ਭਾਸਕਰ, ਚੰਦ੍ਰ ਬਿੰਬ, ਮੰਗਲਨ, ਸਰਸ ਬਾਨ, ਬਿਨੋਦਾ, ਬਸੰਤ, ਕਮੋਦਾ।
(4) ਰਾਗ ਦੀਪਕ: ਰਾਗ ਦੀਆਂ ਪੰਜ ਰਾਗਣੀਆਂ-ਕਛੇਲੀ, ਪਟਮੰਜਰੀ, ਟੋਡੀ, ਕਾਮੋਦੀ, ਗੂਜਰੀ।
ਰਾਗ ਦੇ ਅੱਠ ਪੁੱਤਰ:-ਕਾਲੰਕਾ, ਕੁੰਤਲ, ਰਾਮਾ, ਕਮਲ ਕੁਸਮ, ਚੰਪਕ, ਗਉਰਾ, ਕਾਨਰਾ, ਕਾਲ੍ਹਾਨਾ।
(5) ਰਾਗ ਸਿਰੀਰਾਗ: ਰਾਗ ਦੀਆਂ ਪੰਜ ਰਾਗਣੀਆਂ:-ਬੈਰਾਰੀ, ਕਰਨਾਟੀ; ਗਵਰੀ, ਆਸਾਵਰੀ, ਸਿੰਧਵੀ।
ਰਾਗ ਦੇ ਅੱਠ ਪੁੱਤਰ-ਸਾਲੂ, ਸਾਰਗ, ਸਾਗਰਾ, ਗੋਂਡ, ਗੰਭੀਰ, ਗੁੰਡ, ਕੁੰਭ, ਹਮੀਰ।
(6) ਰਾਗ ਮੇਘ: ਰਾਗ ਦੀਆਂ ਪੰਜ ਰਾਗਣੀਆਂ:-ਸੋਰਠਿ, ਗੋਂਡ, ਮਲਾਰੀ, ਆਸਾ, ਸੂਹਉ।

ਰਾਗ ਦੇ ਅੱਠ ਪੁੱਤਰਾਂ-ਬੈਰਾਧਰ, ਗਜਧਰ, ਕੇਦਾਰਾ, ਜਬਲੀਧਰ, ਨਟ, ਜਲਧਾਰਾ, ਸੰਕਰ, ਸਿਆਮਾ। ( ਰਾਗ ਗੋਂਡ, ਸਿਰੀਰਾਗ ਦਾ ਤਾਂ ਪੁੱਤਰ ਹੈ ਅਤੇ ਮੇਘ ਰਾਗ ਦੀ ਪਤਨੀ) ਕੁਲ ਰਾਗ: 6, ਕੁਲ ਰਾਗਣੀਆਂ 30, ਕੁਲ ਪੁੱਤਰ 48, ਕੁਲ ਜੋੜ 6+30+48= 84। ਉੱਤਰੀ ਭਾਰਤ ਵਿੱਚ ਇਹ ਗਿਣਤੀ 108 ਹੈ। (ਮੁਦੰਵਣੀ, ਪੰਨਾ 145) ਇੱਕ ਹੋਰ ਰਾਗਮਾਲਾ ਵਿੱਚ ਇੰਝ ਗਿਣਤੀ 148 ਵੀ ਆਈ ਹੈ। (ਰਾਗਮਾਲਾ ਪੜਚੋਲ ਪੰਨਾ 35)

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 31 ਰਾਗਾਂ ਵਿੱਚੋਂ ਹੇਠ ਲਿੱਖੇ 9 ਰਾਗਮਾਲਾ ਵਿੱਚ ਨਹੀਂ ਹਨ। ਮਾਝ, ਬਿਹਾਗੜਾ, ਵਡਹੰਸ, ਜੈਤਸਰੀ ਰਾਮਕਲੀ, ਮਾਲੀ ਗਉੜਾ, ਤੁਖਾਰੀ, ਪ੍ਰਭਾਤੀ, ਜੈਜਾਵੰਤੀ। ਰਾਗ ਆਸਾ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਸ ਨੂੰ ਰਾਗਮਾਲ ੱਚ ਰਾਗ ਮੇਘ ਦੀ ਪਤਨੀ ਲਿਖਿਆ ਗਿਆ ਹੈ। ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਰਾਗਮਾਲਾ ਵਿੱਚ ਆਏ ਪ੍ਰਮੁੱਖ 6 ਰਾਗਾਂ, ‘ਖਸਟ ਰਾਗ ਉਨਿ ਗਾਏ’ ਵਿੱਚੋਂ ਅੱਧੇ ਭਾਵ 3 ਰਾਗ, ਮਾਲਕਉਂਸਕ, ਦੀਪਕ ਅਤੇ ਮੇਘ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਹਨ। ਹੁਣ ਇਸ ਨੂੰ ਰਾਗਾ ਦਾ ਤਤਕਰਾ ਕਿਵੇਂ ਮੰਨੀਏ? ਗੁਰਬਾਣੀ ਦਾ ਫੁਰਮਾਨ ਹੈ, "ਰਾਗਾਂ ਵਿਚਿ ਸ੍ਰੀ ਰਾਗੁ ਹੈ ਜੇ ਸਚਿ ਧਰੇ ਪਿਆਰੁ ॥" ਅਤੇ ਭਾਈ ਗੁਰਦਾਸ ਜੀ ਵੀ ਲਿਖਦੇ ਹਨ , ‘ਰਾਗਨ ਮੈ ਸਿਰੀਰਾਗ ਪਾਰਸ ਪਖਾਨ ਹੈ’। ਪਰ ਰਾਗ ਮਾਲਾ ਵਿੱਚ ਇਸ ਦੇ ਉਲਟ ਭੈਰਉ ਰਾਗ ਨੂੰ ਪ੍ਰੰਥਮ ਮਨਿਆ ਗਿਆ ਹੈ, ‘ਪ੍ਰਥਮ ਰਾਗ ਭੈਰਉ ਵੈ ਕਰਹੀ’। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ, ਹਰ ਰਚਨਾ ਦੇ ਅਰੰਭ ਵਿਚ ਚਉਪਦੇ, ਤਿਪਦੇ, ਦੋਹਰਾ ਸਲੋਕ ਅਤੇ ਛੰਤ ਆਦਿ ਸਿਰਲੇਖ ਦਿਤੇ ਗਏ ਹਨ ਪਰ ਜੋ ਰਾਗ ਮਾਲਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਸ ਵਿੱਚ ਅਜੇਹਾ ਨਹੀਂ ਹੈ ਜਦੋਂ ਕਿ ਅਸਲ ਲਿਖਤ ਵਿੱਚ,  ਜਿਥੋਂ ਇਹ ਰਾਗਮਾਲ ਆਈ ਹੈੱਚ ਦਰਜ ਹਨ। ਪਾਠਕਾਂ ਦੀ ਜਾਣਕਾਰੀ ਵਾਸਤੇ ਹਾਜਰ ਹੈ ਆਲਮ ਦੀ ਅਸਲ ਲਿਖਤ ਵਿੱਚ ਦਰਜ, ‘ਰਾਗਮਾਲਾ’।

ਚੌਪਈ॥ ਰਾਗ ਏਕ ਸੰਗਿ ਪੰਚ ਬਰੰਗਨ॥ ਸੰਗਿ ਅਲਾਪਹਿ ਆਠਉ ਨੰਦਨ ਪ੍ਰਥਮ ਰਾਗ ਭੈਰਉ ਵੈ ਕਰਹੀ॥ ਪੰਚ ਰਾਗਨੀ ਸੰਗਿ ਉਚਰਹੀ॥ ਪ੍ਰਥਮ ਭੈਰਵੀ ਬਿਲਾਵਲੀ॥ ਪੁੰਨਿਆਕੀ ਗਾਵਹਿ ਬੰਗਲੀ॥ ਪੁਨਿ ਅਸਲੇਖੀ ਕੀ ਭਈ ਬਾਰੀ॥ ਏ ਭੈਰਉ ਕੀ ਪਾਚਉ ਨਾਰੀ॥ ਪੰਚਮ ਹਰਖ ਦਿਸਾਖ ਸੁਨਾਵਹਿ॥ ਬੰਗਾਲਮ ਮਧੁ ਮਾਧਵ ਗਾਵਹਿ॥  ਦੋਹਰਾ॥ ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ॥ ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥34॥

ਚੌਪਈ॥ ਦੁਤੀਆ ਮਾਲਕਉਸਕ ਆਲਾਪਹਿ॥ ਸੰਗਿ ਰਾਗਨੀ ਪਾਚਉ ਥਾਪਹਿ॥ ਗੋਂਡਕਰੀ ਅਰੁ ਦੇਵਗੰਧਾਰੀ॥ ਗੰਧਾਰੀ ਸੀਹੁਤੀ ਉਚਾਰੀ॥ ਧਨਾਸਰੀ ਏ ਪਾਚਉ ਗਾਈ॥ ਮਾਲ ਰਾਗ ਕਉਸਕ ਸੰਗਿ ਲਾਈ॥ ਮਾਰੂ, ਮਸਤਅੰਗ, ਮੇਵਾਰਾ॥ ਪ੍ਰਬਲਚੰਡ, ਕਉਸਕ, ਉਭਾਰਾ॥ ਖਉਖਟ, ਅਉ ਭਉਰਾਨਦ ਗਾਏ॥ ਅਸਟ ਮਾਲਕਉਸਕ ਸੰਗਿ ਲਾਏ॥ ਦੋਹਰਾ॥ ਪੁਨਿ ਆਇਅਉ ਹਿੰਡੋਲੁ, ਪੰਚ ਨਾਰਿ ਸੰਗਿ ਅਸਟ ਸੁਤ॥ ਉਠਹਿਤਾਨ ਕਲੋਲ, ਗਾਇਨ ਤਾਰ ਮਿਲਾਵਹੀ ॥35॥ ਚੋਪਈ॥ ਤੇਲੰਗੀ ਦੇਵਕਰੀ ਆਈ॥ ਬਸੰਤੀ ਸੰਦੂਰ ਸੁਹਾਈ॥ ਸਰਸ ਅਹੀਰੀ ਲੈ ਭਾਰਜਾ॥ ਸੰਗਿ ਲਾਈ ਪਾਂਚਉ ਆਰਜਾ॥ ਸੁਰਮਾਨੰਦ, ਭਾਸਕਰ ਆਏ॥ ਚੰਦ੍ਰਬਿੰਬ, ਮੰਗਲਨ ਸੁਹਾਏ॥ ਸਰਸਬਾਨ, ਅਉ ਆਹਿ ਬਿਨੋਦਾ॥ ਗਾਵਹਿ ਸਰਸ ਬਸੰਤ ਕਮੋਦਾ॥ ਅਸਟ ਪੁਤ੍ਰ ਮੈ ਕਹੇ ਸਵਾਰੀ॥ ਪੁਨਿ ਆਈ ਦੀਪਕ ਕੀ ਬਾਰੀ॥ ਦੋਹਰਾ॥ ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ॥ ਕਾਮੋਦੀ ਅਉ ਗੂਜਰੀ, ਸੰਗਿ ਦੀਪਕ ਕੇ ਥਾਪਿ ॥36॥ ਚੌਪਈ॥ ਕਾਲੰਕਾ, ਕੁੰਤਲ, ਅਉ ਰਾਮਾ॥ ਕਮਲਕੁਸਮ, ਚੰਪਕ ਕੇ ਨਾਮਾ॥ ਗਉਰਾ ਅਉ ਕਾਨਰਾ ਕਲ੍ਹਾਨਾ॥
ਅਸਟ ਪੁਤ੍ਰ ਦੀਪਕ ਕੇ ਜਾਨਾ॥ ਸਭ ਮਿਲਿ ਸਿਰੀਰਾਗ ਵੈ ਗਾਵਹਿ॥ ਪਾਂਚਉ ਸੰਗਿ ਬਰੰਗਨ ਲਾਵਹਿ॥ ਬੈਰਾਰੀ ਕਰਨਾਟੀ ਧਰੀ॥ ਗਵਰੀ ਗਾਵਹਿ ਆਸਾਵਰੀ॥ ਤਿਹ ਪਾਛੈ ਸਿੰਧਵੀ ਅਲਾਪੀ॥ ਸਿਰੀਰਾਗ ਸਿਉ ਪਾਂਚਉ ਥਾਪੀ॥ ਦੋਹਰਾ॥ ਕਸਾਲੂ ਸਾਰਗ ਸਾਗਰਾ, ਅਉਰ ਗੋਂਡ ਗੰਭੀਰ॥ ਅਸਟ ਪਤ੍ਰ ਸ੍ਰੀਰਾਗ ਕੇ, ਗੁੰਡ ਕੁੰਭ ਹਮੀਰ ॥37॥ ਚੋਪਈ॥ ਖਸਟਮ ਮੇਘ ਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ॥ ਸੋਰਠਿ ਗੋਂਡ ਮਲਾਰੀ ਧੁਨੀ॥ ਪੁਨਿ ਗਾਵਹਿ ਆਸਾ ਗੁਨ ਗੁਨੀ ॥ਊਚੈ ਸੁਰਿ ਸੂਹਉ ਪੁਨਿ ਕੀਨੀ॥ ਮੇਘ ਰਾਗ ਸਿਉ ਪਾਂਚਉ ਚੀਨੀ ਬੈਰਾਧਰ, ਗਜਧਰ, ਕੇਦਾਰਾ॥ ਜਬਲੀਧਰ, ਨਟ ਅਉ ਜਲਧਾਰਾ॥ ਪੁਨਿ ਗਾਵਹਿ ਸੰਕਰ ਅਉ ਸਿਆਮਾ॥ ਮੇਘ ਰਾਗ ਪੁਤ੍ਰਨ ਕੇ ਨਾਮਾ॥ ਦੋਹਰਾ॥ ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ॥ ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ॥38॥ (ਰਾਗਮਾਲਾ ਨਿਰਣਯ, ਪੰਨਾ 47) ਪਾਠਕ ਧਿਆਣ ਦੇਣ, ਇਸ ਅਸਲ ਲਿਖਤ ਵਿੱਚ ਹਰ ਛੰਦ ਦਾ ਅੰਕ ਬਦਲ ਜਾਂਦਾ ਹੈ ਜਿਵੇਂ 34, 35, 36, 37 ਅਤੇ 38 ਆਦਿ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਬਾਣੀ ਦਰਜ ਕਰਨ ਦੀ ਤਰਤੀਬ ਹੈ ਉਸ ਅਨੁਸਾਰ ਸਭ ਤੋ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਅੱਗੇ ਮਹਲਾ ਦੂਜਾ, ਮਹਲਾ ਤੀਜਾ, ਮਹਲਾ ਚੌਥਾ, ਮਹਲਾ ਪੰਜਵਾਂ, ਮਹਲਾ ਨੌਵਾਂ ਅਤੇ ਉੱਸ ਤੋ ਅੱਗੇ ਭਗਤਾਂ ਦੀ ਬਾਣੀ ਦਰਜ ਹੈ। ਸਭ ਤੋ ਅਖੀਰ ਵਿਚ, ‘ਸਲੋਕ ਵਾਰਾਂ ਤੇ ਵਧੀਕ’ ਵੀ ਇਸੇ ਹੀ ਤਰਤੀਬ ਨਾਲ ਦਰਜ ਹਨ ਅਤੇ ਸਭ ਤੋਂ ਅਖੀਰ ਵਿੱਚ ਗੁਰੁ ਅਰਜਨ ਸਾਹਿਬ ਜੀ ਵਲੋਂ ਉਚਾਰਨ ਕੀਤੀ ਗਈ ਮੁੰਦਾਵਣੀ ਅਤੇ ਸ਼ੁਕਰਾਨੇ ਦਾ ਸਲੋਕ॥ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ। ਦਰਜ ਹੈ। ਮੁੰਦਾਵਣੀ ਦੇ ਅਰਥ ਭਾਵ ਹੈ, ਮੁੰਦਣਾ, ਬੰਦ ਕਰਨਾ, ਬਸ ਕਰਨੀ, ਮੋਹਰ ਲਾੳਣੀ, ਹੱਦ ਬੰਨ੍ਹਣੀ, ਆਦਿ। ਗੁਰੂ ਗੋਬਿੰਦ ਸਿੰਘ ਜੀ ਨੇ ਵੀ, ਜਦੋ ਗੁਰੁ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਤਾਂ ਉਹਨਾਂ ਨੇ ਵੀ ਮੁੰਦਾਵਣੀ ਤੋਂ ਪਹਿਲਾਂ ਹੀ ਦਰਜ ਕੀਤੀ।
 "ਮੁੰਦਾਵਣੀ, ਸਰਪੋਸ ਕੋ ਕਹਿਤੇ ਹੈਂ ਜੈਸੇ ਥਾਲ ਮੇਂ ਪ੍ਰਸਾਦ ਰਖ ਕਰ ਊਪਰ ਸੇ ਉਸਕੋ ਸਰਪੋਸ ਸੇ ਮੂੰਦ ਦੇਤੇ ਹੈਂ ਸੋ ਇਸ ਮੁੰਦਾਵਣੀ ਦ੍ਵਾਰਾ ਆਗੇ ਕੋ ਇਸ ਬਾਤ ਕਾ ਨਿਯਮ ਕੀਆ ਕਿ ਕੋਈ ਔਰ ਬਾਣੀ ਨ ਚਢਾਈ ਜਾਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਬਾਨੀ ਕੇ ਵਾਸਤੇ ਅਸਥਾਨ ਪਹਿਲੇ ਹੀ ਸੇ ਛੋੜ ਰਖਾ ਥਾ॥" (ਫਰੀਦਕੋਟੀ ਟੀਕਾ)
"ਸਾਰੀ ਬਾਣੀ ਲਿਖਾ ਕੇ ਗਰਿੂ ਜੀ ਨੇ ਅੰਤ ਨੂੰ ‘ਮੁੰਦਾਵਣੀ’ ਉੱਤੇ ਭੋਗ ਪਾ ਦਿੱਤਾ, ਕਿਉਕਿ ‘ਮੁੰਦਾਵਣੀ’ ਨਾਮ ਮੁੰਦ ਦੇਣ ਦਾ ਹੈ, ਜਿਸ ਤਰ੍ਹਾਂ ਕਿਸੇ ਚਿੱਠੀ ਪੱਤਰ ਨੂੰ ਲਿਖਕੇ ਅੰਤ ਵਿੱਚ ਮੋਹਰ ਲਾ ਕੇ ਮੁੰਦ ਦੇਈਦਾ ਹੈ ਕਿ ਏਦੂੰ ਅੱਗੇ ਹੋਰ ਕੁਝ ਨਹੀ…"(ਗਿਆਨੀ ਗਿਆਨ ਸਿੰਘ, ‘ਤਵਾਰੀਖ ਗੁਰੁ ਖਾਲਸਾ’)
"ਮੁੰਦਾਵਣੀ: ਇਹ ਮੋਹਰ ਛਾਪ ਪੰਜਵੀ ਪਾਤਸ਼ਾਹੀ ਨੇ ਕੀਤੀ ਸੀ। ਜੈਸੇ ਪਾਤਸ਼ਾਹ ਆਪਨੀ ਥੈਲੀ ਨੂੰ ਕਰਤਾ ਹੈ ਫੇਰ ਕਿਸੀ ਕਾ ਭੈ ਖੋਲਨੇ ਕਾ ਨਹੀਂ ਕਰਤਾ। ਤੈਸੇ ਇਹ ਗੁਰੂ ਗ੍ਰੰਥ ਸਾਹਿਬ ਰੂਪੀ ਥੈਲੀ ਹੈ ਹੀਰੋ ਜੁਵਾਹਰਾਤ ਸੇ ਪੂਰਨ ਹੈ ਤਿਸਕੇ ਉਪਰ ਮੋਹਰ ਛਾਪ ਲਗਾਈ ਹੈ।" (ਗੁਰਬਾਣੀ ਪਾਠ ਦਰਸ਼ਨ ਪਿਹਲੀ ਐਡੀਸ਼ਨ) ਭਾਵ, ਮੁੰਦਾਵਣੀ ਦੇ ਭਾਵ ਅਰਥਾਂ ਵਾਰੇ ਕਿਤੇ ਵੀ ਕੋਈ ਮੱਤ-ਭੇਦ ਨਹੀ ਹਨ।
ਪੰਥ ਪ੍ਰਵਾਨਤ ‘ਸਿੱਖ ਰਹਿਤ ਮਰਯਾਦਾ’ਵਿੱਚ ਰਾਗਮਾਲਾ ਵਾਰੇ, ਪੰਨਾ 18 ਉੱਪਰ ਇਹ ਦਰਜ ਹੈ-ਭੋਗ (ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ ੱਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)। “ਸਿੱਖ ਰਹਿਤ ਮਰਯਾਦਾ ਵਿਚ ਰਾਗਮਾਲਾ ਨੂੰ ਪੜ੍ਹਨ ਜਾਂ ਛੱਡਣਾ ਨਿੱਜੀ ਚੋਣ ਉਪਰ ਛੱਡਿਆ ਗਿਆ ਹੈ। ਸਪੱਸ਼ਟ ਹੈ ਕਿ ਪੰਥ ਨੇ ਹੋਰ ਸਮੱਸਿਆਵਾਂ ਵਾਂਗ ਇਸ ਸਮੱਸਿਆ ਬਾਰੇ ਵੀ ਟਾਲ-ਮਟੋਲ ਦੀ ਨੀਤੀ ਧਾਰਨ ਕੀਤੀ ਹੋਈ ਹੈ। ਕੌਮੀ ਮਸਲੇ ਹਿੰਮਤ ਅਤੇ ਇੱਛਾ-ਸ਼ਕਤੀ ਨਾਲ ਨਜਿੱਠੇ ਜਾਣੇ ਚਾਹੀਦੇ ਹਨ। ਰਹਿਤ ਮਰਯਾਦਾ ਦੇ ਮੁਢਲੇ ਖਰੜੇ ਵਿੱਚ ਰਾਗਮਾਲਾ ਬਾਰੇ ਢਿੱਲੜ ਵਿਚਾਰ  ਨਹੀਂ ਦਿੱਤੇ ਗਏ ਸਨ। (ਦੇਖੋ ਅੰਤਿਕਾ ਯ) ਇਹ ਢਿੱਲ੍ਹ ਪੰਥਕ ਪ੍ਰਬੰਧ ਉੱਪਰ ਸਿਆਸੀ ਲੋਕਾਂ ਦੀ ਮਜਬੂਤ ਪਕੜ ਦਾ ਸਿੱਟਾ ਹੈ, ਜੋ ਸਭ ਨੂੰ ਖੁਸ਼ ਕਰਨਾ ਲੋਚਦੇ ਹਨ। ਸਾਨੂੰ ਸਪੱਸ਼ਟ ਹੋ ਕੇ ਰਾਗਮਾਲਾ ਦਾ ਤਿਆਗ ਕਰਨ ਦੀ ਹਿੰਮਤ ਜੁਟਾਉਣੀ ਚਾਹੀਦੀ ਹੈ ਸ਼੍ਰੀ ਅਕਾਲ ਤਖਤ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਮੁੰਦਾਵਣੀ ਉੱਪਰ ਹੀ ਪਾਏ ਜਾਣ ਦੀ ਠੀਕ ਮਰਯਾਦਾ ਚੱਲ ਰਹੀ ਹੈ। ਹਰ ਥਾਂ ਇਸੇ ਮਰਯਾਦਾ ਦਾ ਅਨੁਸਰਣ ਹੋਣਾ ਚਾਹੀਦਾ ਹੈ”। ਡਾ. ਗੁਰਸ਼ਰਨਜੀਤ ਸਿੰਘ, ਗੁਰਮਤਿ ਨਿਰਣਯ ਕੋਸ਼ ਪੰਨਾ 166)
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉੱਤੇ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ ਵਿੱਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾਂ ਕਰੇ) (ਅੰਤਿਕਾ ਗੁਰਮਤ ਨਿਰਣਯ ਕੋਸ਼ ਪੰਨਾ 213) ਧਾਰਮਿਕ ਸਲਾਹਕਾਰ ਕਮੇਟੀ ਦੀ ਤੇਰ੍ਹਵੀਂ ਇਕੱਤਰਤਾ ਮਿਤੀ 7 ਜਨਵਰੀ 1945 ਸਬ ਕਮੇਟੀ ਦੀ ਕਾਰਵਾਈ ਵਿੱਚੋਂ, ਮਤਾ ਨੰ: 5 ਰਾਗਮਾਲਾ ਅਤੇ ਭੋਗ: ਪਰਵਾਨ ਹੋਇਆ ਹੈ ਕਿ ਧਾਰਮਿਕ ਸਲਾਹਕਾਰ ਕਮੇਟੀ ਦੀ ਰਾਏ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਮੁੰਦਾਵਣੀ ਤੇ ਪਾਇਆ ਜਾਣਾ ਚਾਹੀਦਾ ਹੈ ਅਤੇ ਰਾਗਮਾਲਾ ਤੇ ਨਹੀਂ ਪੜਨੀ ਚਾਹੀਦੀ। (ਹਵਾਲਾ: ਪੰਥਕ ਮਤੇ ਸੰਪਾਦਕ, ਡਾ:ਕਿਰਪਾਲ ਸਿੰਘ, ਪੰਨਾ 34)
“ਸਰਦਾਰ ਅਮਰ ਸਿੰਘ ਜੀ (ਸ਼ੇਰਿ ਪੰਜਾਬ) ਵਲੋਂ ਰਾਗਮਾਲਾ ਬਾਰੇ ਇਹ ਪਤਾ ਪੇਸ਼ਕੀਤਾ ਗਿਆ, ਜਿਸ ਸੰਬੰਧੀ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸੰਨ 1936 ਈ. ਵਿਚ ਧਾਰਮਿਕ ਸਲਾਹਕਾਰ ਕਮੇਟੀ ਨੇ ਫ਼ੈਸਲਾ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿ ਜੀ ਦੇ ਪਾਠ ਦਾ ਭੋਗ ਮੁੰਦਾਵਣੀ ਤੇ ਪਾਇਆ ਜਾਵੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਰਾਗ ਮਾਲਾ ਨੂੰ ਕੱਢਣ ਦਾ ਹੀਆ ਕੋਈ ਨਾ ਕਰੇ। ਇਸ ਫੈਸਲੇ ਤੇ ਕਿਸੇ ਥਾਂ ਅਮਲ ਹੋਇਆ ਅਤੇ ਕਿਸੇ ਥਾਂ ਨਹੀਂ। ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਪੰਜਾ ਸਾਹਿਬ ਵਿਚ ਉਦੋਂ ਤੋਂ ਹੀ ਭੋਗ ਮੁੰਦਾਵਣੀ ਤੇ ਪਾਇਆ ਜਾਂਦਾ ਹੈ, ਜਦੋਂ ਤੋਂ ਕਿ ਇਹ ਪਵਿੱਤ੍ਰ ਅਸਥਾਨ ਮੁੜ ਪੰਥਕ ਪ੍ਰਬੰਧ ਵਿਚ ਆਏ ਹਨ। …ਪਿਛੋ ਗਿਆਨੀ ਕਰਤਾਰ ਸਿੰਘ ਦੀ ਤਜਵੀਜ਼ ਤੇ ਜਥੇਦਾਰ ਊਧਮ ਸਿੰਘ ਦੀ ਤਾੲਦਿ ਨਾਲ ਸਰਬ-ਸੰਮਤੀ ਹੋਣ ਤੇ ਪਾਸ ਹੋਇਆ ਕਿ ਜਦ ਤਕ ਧਾਰਮਿਕ ਸਲਾਹਕਾਰ ਕਮੇਟੀ  ਰਾਗਮਾਲਾ ਬਾਰੇ ਕੋਈ ਫੈਸਲਾ ਨਾ ਕਰੇ, ਤਦ &


No Comment posted
Name*
Email(Will not be published)*
Website
Can't read the image? click here to refresh

Enter the above Text*