Bharat Sandesh Online::
Translate to your language
News categories
Usefull links
Google

     

ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ
18 Nov 2011

ਗੁਰ ਸਿੱਖੀ  ਦੀ ਹੀ ਇਹ ਕਰਾਮਾਤ ਹੈ ਕਿ ਘੁੰਗਣੀਆ ਵੇਚ ਕੇ ਗੁਜਰ ਕਰਨ ਵਾਲਾ,ਇਕ ਅਨਾਥ  (ਭਾਈ) ਜੇਠਾ ਨਾਮ ਦਾ  ਬਾਲਕ ਜਦ ਗੁਰੂ ਅਮਰਦਾਸ ਜੀ ਪਾਸ ਪੁਜਦਾ ਹੈ ਤਾਂ ਪ੍ਰੇਮਾ ਭਗਤੀ ਤੇ ਸੰਗਤੀ ਸੇਵਾ ਨਾਲ ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ  ਸਿਖ ਪੰਥ ਦੇ ਚੌਥੇ ਸਤਿਗੁਰੂ ਹੋਣ ਦਾ ਮਾਣ ਪ੍ਰਾਪਤ ਕਰਦਾ ਹੈ। ਠਗੁਰੂ ਸਿੱਖ ਸਿੱਖ ਗੁਰੂੁ ਹੈ ਏਕੋ ਗੁਰ ਉਪਦੇਸ਼ ਚਲਾਏੂ (ਗੁਰੂ ਚੇਲਾ ਚੇਲਾ ਗੁਰੂ) ਦਾ ਅਗੰਮੀ, ਵਿਲੱਖਣ ਤੇ ਨਿਵੇਕਲਾ ਸਿਧਾਂਤ ਸਿਖ ਧਰਮ ਦੇ ਸੰਸਥਾਪਕ ਗੁਰੁ ਨਾਨਕ ਪਾਤਸ਼ਾਹ ਦੀ ਵਿਸ਼ਵ  ਨੂੰ  ਮਹਾਨ ਦੇਣ ਹੈ, ਜਿਸਦੀ ਮਿਸਾਲ  ਧਰਮਾਂ ਅਤੇ ਮਜਹਬਾਂ  ਦੇ ਇਤਿਹਾਸ ਵਿਚ ਹੋਰ ਕਿਤੇ ਨਹੀ ਮਿਲਦੀ ।ਇਸੇ ਸਿਧਾਂਤ ਦੀ ਪਹਿਲੀ ਮਿਸਾਲ , ਦੇਵੀ ਪੂਜ ਭਾਈ ਲਹਿਣਾ  ਜਦ ਗੁਰੁ ਨਾਨਕ ਦੀ ਚਰਨ ਸ਼ਰਨ ਆਉਂਦੇ ਹਨ ਤਾਂ ਉਨਾਂ ਦੀ ਪ੍ਰੇਮਾ ਭਗਤੀ ਅਤੇ ਘਾਲ ਕਮਾਈ ਤੋਂ ਨਿਹਾਲ ਹੋਕੇ ਗੁਰੁ ਨਾਨਕ ਆਪਣਾ ਅੰਗ ਬਣਾ ਨਾਨਕ  ਜੋਤਿ ਕਾਇਆ ਪਲਟ ਗੁਰੂੁ ਅੰਗਦ ਦੇ ਰੂਪ ਵਿਚ ਪ੍ਰਗਟ ਹੰਦੀ  ਹੈ, ਜਿਸਨੂੰ  ਦੁਨੀਆ ਨੇ ਅਮਰੂ ਨਿਥਾਵਾ ਕਿਹਾ ਉਸ ਨੂੰ ਗੁਰੁ ਅੰਗਦ ਦੇਵ ਜੀ ਨੇ ਬਖਸ਼ਿਸ਼ਾਂ, ਨਿਥਾਵਿਆਂ ਦਾ ਥਾਵ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਮਾਣਿਆ ਦਾ ਮਾਣ.. ਦੀ ਰਹਿਮਤ ਕੀਤੀ। ਇਕ ਵਾਰ ਫੇਰ ਕਾਇਆ ਪਲਟੀ ਤੇ ਜਿਸ ਉਮਰ ਵਿਚ ਬੰਦੇ ਨੂੰ ਸਧਾਰਣ ਕਾਰਜਾਂ ਦੇ ਵੀ ਯੋਗ ਨਹੀ ਸਮਝਿਆ ਜਾਂਦਾ, ਗੁਰਿਆਈ ਦੀ ਬਖਸ਼ਿਸ਼  ਹੋਈ ਤੇ ਉਹ ਸਿੱਖ ਧਰਮ  ਦੇ ਤੀਸਰੇ ਸਤਿਗੁਰੂ ਪ੍ਰਵਾਨ ਚੜੇ । ਇਸੇ ਤਰ੍ਹਾ ਹੀ ਰੁਲਦੇ ਫਿਰਦੇ ਲਾਚਾਰਗੀ ਤੇ ਬੇਚਾਰਗੀ ਚ ਆਪਣਾ ਜੀਵਨ ਬਤੀਤ ਕਰਨ ਵਾਲੇ ਭਾਈ ਜੇਠਾ ਜਦੋਂ ਸਤਿਗਰੂ ਦੀ ਪੱਦਵੀ ਪ੍ਰਾਪਤ ਕਰਦੇ ਹਨ ਤਾਂ ਗੁਰਤਾ ਪ੍ਰਾਪਤ ਕਰਨ ਤੋਂ ਪਹਿਲੀ ਅਵਸਥਾ ਦਾ ਵਰਨਣ ਇਉਂ ਕਰਦੇ ਹਨ , ਠਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ਤੋਂ ਠਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ਤੀਕ ਦਾ ਸਫਰ ਗੁਰੁ ਸਿੱਖ ਸਿੱਖ ਗੁਰੂ ਹੈ ਦੇ ਅਲੋਕਿਕ ਸਿਧਾਂਤ ਤੇ ਮੋਹਰ ਲਗਾ ਦਿੰਦਾ ਹੈ ।

        ਹਿੰਦੂ ਧਰਮ ਦੇ ਅਵਤਾਰ ਸ੍ਰੀ ਰਾਮ ਦਾ ਹਨੂਮਾਨ ਜੀ ਨਾਲ ਬਹੁਤ ਪਿਆਰ ਸੀ ਜੋ ਕਿ ਸੰਜੀਵਨੀ ਬੂਟੀ ਲਈ ਪ੍ਰਬਤ ਹੀ ਉਠਾ ਲਿਆਏ ਲੇਕਿਨ ਹਨੂਮਾਨ ਹਨੂਮਾਨ ਹੀ ਰਹੇ ਸ੍ਰੀ ਰਾਮ ਨਹੀ ਬਣ ਸਕੇ।ਭਗਵਾਨ ਕ੍ਰਿਸ਼ਨ ਦਾ ਅਰਜਨ ਨਾਲ ਅਥਾਹ ਪਿਆਰ ਹੀ ਸੀ ਕਿ  ਸ੍ਰੀ ਕ੍ਰਿਸ਼ਨ  ਖੁਦ ਅਰਜਨ ਦੇ ਸਾਰਥੀ ਬਣੇ, ਲੇਕਿਨ ਅਰਜਨ ਅਰਜਨ ਅਤੇ ਸ੍ਰੀ ਕ੍ਰਿਸ਼ਨ ਸ੍ਰੀ ਕ੍ਰਿਸ਼ਨ ਰਹੇ।ਕੋਈ ਈਸਾਈ ਈਸਾ ਜੀ ਦਾ ਅਤੇ ਕੋਈ ਮੁਸਲਮਾਨ ਹਜ਼ਰਤ ਮੁਹੰਮਦ ਸਾਹਿਬ ਦਾ ਰੂਪ ਨਹੀ ਕਹਾਇਆ। ਗੁਰਸਿਖੀ ਵਿਚ ਹੀ ਇਹ ਸਿਧਾਂਤ ਸਾਕਾਰ  ਹੋਇਆ ਹੈ ਕਿ ਜੋਤਿ ਜੁਗਤਿ ਤਾਂ ਗੁਰੂ ਨਾਨਕ ਦੀ ਹੀ ਰਹੀ ਲੇਕਿਨ ਦਸ ਪਾਤਸ਼ਾਹੀਆਂ ਤੀਕ ਕਾਇਆ ਪਲਟਦੀ ਰਹੀ ਠਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ੂ ਧਰਮ ਪੰਥ ਦੀ ਸਿਧਾਂਤਕ ਅਤੇ ਜਥੇਬੰਦਕ ਪਰਪੱਕਤਾ ਅਤੇ ਪੰਥ ਪਰਚਿੁਰ ਕਰਨ ਹਿੱਤ ਖਾਤਰ ਇਹ ਅਗੰਮੀ ਸਚ ਇਉਂ ਪਰਿਪੂਰਣ ਹੁੰਦਾ ਰਿਹਾ । ਠਸ੍ਰੀ ਨਾਨਕ ਅੰਗਦ ਕਰਿ ਮਾਨਾ, ਅਮਰਦਾਸ ਅੰਗਦ ਪਹਿਚਾਨਾ ,ਅਮਰਦਾਸ ਰਾਮਦਾਸ ਕਹਾਇੳ, ਸਾਧਨ ਲਖਾ ਮੂੜ ਨਹੀ ਪਾਇੳ …. ਭਿੰਨ ਭਿੰਨ ਸਭਹੂੰ ਕਰ ਜਾਨਾ, ਏਕ ਰੂਪ ਕਿਨਹੁੰ ਪਹਿਚਾਨਾ, ਜਿਨ ਜਾਨਾ ਤਿਨ ਹੀ ਸਿਧ ਪਾਈ, ਬਿਨ ਸਮਝੇ ਸਿਧ ਹਾਥ ਨਾ ਆਈ। ੂ ਪਰ ਕਾਇਆ ਪਲਟਣ ਤੋਂ ਪਹਿਲਾ  ਪ੍ਰੇਮਾ ਭਗਤੀ ਦੇ ਬਿਖਮ ਮਾਰਗ ਅਤੇ ਅਗਨ  ਪ੍ਰੀਖਿਆ ਚੋਂ ਲੰਘਣਾ ਪਿਆ ਜਿਸਦੀ ਪਹਿਲੀ ਸ਼ਰਤ ਹੀ ਠਮਨਿ ਕੀ ਮਤਿ ਤਿਆਗੂ..ਦੂਸਰੀ... ਠਗੁਰ ਸੇਵਾ ਤੇ ਭਗਤਿ ਕਮਾਈੂ ਤੀਸਰੀ ਠਜੀਵਤ ਮਰੇ ਮਰੇ ਫੁਨਿ ਜੀਵੇੂ ਆਖਿਰ ਵਿਚ ਠਹੁਕਮਿ ਮੰਨਿਐ ਹੋਵੇ ਪਰਵਾਣਿੂ ਦਾ ਮਾਰਗ ਤੈਅ  ਕਰ, ਸਿਖ ਦੀ ਕਾਇਆ ਕੰਚਨ ਹੋ, ਸਤਿਗੁਰੂ ਦੀ ਪਦਵੀ ਦਾ ਸਨਮਾਨ ਪ੍ਰਾਪਤ ਕਰਦੀ ਰਹੀ । ਇਸਦੀ ਜਵੰਤ ਉਦਾਹਰਣ ਭਾਈ ਜੇਠਾ ਜੀ ਹਨ।

ਗੁਰੂੁ ਅਮਰਦਾਸ ਜੀ ਦੀਆਂ ਦੋ ਬੇਟੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਕਰਮਵਾਰ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨਾਲ ਵਿਆਹੀਆਂ ਹੋਈਆਂ ਸਨ ।ਲੋਕ ਲਾਜ ਦਾ ਤਿਆਗ ਕਰ,ਰਿਸ਼ਤੇ ਦਾ ਮਾਣ ਤਜ,ਇਕ ਨਿਰਮਾਣ ਸਿੱਖ ਦੇ ਤੌਰ ਤੇ ਜੋ ਭਗਤ ਸੇਵ ਭਾਈ ਜੇਠਾ ਕਰ ਰਹੇ ਸਨ,ਗੁਰੂ ਅਮਰਦਾਸ ਜੀ ਨੇ ਉਸ ਵਿਚ ਇਕ ਸੱਚਾ ਤੇ ਸਫਲ ਸੇਵਕ ਵੇਖ ਲਿਆ ਸੀ ਲੇਕਿਨ ਆਖਿਰੀ ਪਰਖ ਅਜੇ ਬਾਕੀ ਸੀ।ਸਿੱਖ ਇਤਿਹਾਸ ਵਿਚ ਇਕ ਬੜੀ ਰਸਦਾਇਕ ਸਾਖੀ ਹੈ ਕਿ ਪਾਤਸ਼ਾਹ ਨੇ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ, ਦੋਹਾਂ ਨੂੰ ਥੜੇ ਉਸਾਰਨ ਦਾ ਹੁਕਮ ਕੀਤਾ। ਥੜੇ ਤਿਆਰ ਹੋਏ,ਪਹਿਲੀ ਵਾਰੀ ਸਤਿਗੁਰਾਂ ਵੇਖ ਕੇ ਕਿਹਾ, ਠ ਠੀਕ ਨਹੀੂ। ਦੋਹਾਂ ਨੇ ਥੜੇ ਢਾਹ ਦਿੱਤੇ । ਦੁੂਸਰੀ ਵਾਰ ਫਿਰ ਗੁਰੂ ਅਮਰਦਾਸ ਜੀ ਵਲੋਂ, ਠਠੀਕ ਨਹੀੂ, ਕਹਿਣ ਤੇ ਭਾਈ ਰਾਮਾ ਨੇ ਤਾਂ ਉਜਰ ਕੀਤਾ ਲੇਕਿਨ ਭਾਈ ਜੇਠਾ ਨੇ ਸਤਿ ਬਚਨ ਕਹਿ ਹੁਕਮ ਮੰਨਿਆ, ਅਤੇ ਥੜੇ ਮੁੜ ਬਣਾਏ ਗਏੇ।ਤੀਸਰੀ ਵਾਰ ਫਿਰ ਥੜੇ ਬਨਾਣ ਦਾ ਹੁਕਮ ਹੋਇਆ ,ਜਦੋਂ ਇਹ ਵੀ ਪਰਵਾਨ ਨਾ ਹੋਏ ਤਾਂ ਭਾਈ ਰਾਮਾ ਦਾ ਜਵਾਬ ਸੀ,ੂ ਇਸ ਤੋਂ ਚੰਗੇ ਹੋਰ ਕਿਹੜੇ ਬਣ ਜਾਣਗੇ ਠਗੁਰੂ ਸਾਹਿਬ ਨੇ ਭਾਈ ਜੇਠਾ ਨੂੰ ਜਦੋਂ ਥੜਾ ਢਾਹੁਣ ਦਾ ਹੁਕਮ ਕੀਤਾ ਤਾਂ ਪ੍ਰੇਮ ਵਿਚ ਖੀਵੇ ਅਤੇ ਸਿਦਕੀ ਭਾਈ ਜੇਠਾ ਜੀ ਨੇ ਅਤਿ ਨਿਮਰਤਾ ਨਾਲ ਭੁਲ ਇਨ੍ਹਾਂ ਸ਼ਬਦਾਂ ਰਾਹੀ ਸਵੀਕਾਰ ਕੀਤੀ ਅਤੇ ਥੜਾ ਢਾਹ ਦਿੱਤਾ , ਠਮੈਂ ਮਤਿ ਮੰਦ ਅਭਾਗ ਬਿਚਾਰਾ।ਜਾਨਿ ਸਕਿਯੋ ਨਹਿ ਕਹਯੋ ਤੁਮਾਰਾੂ ਤੇ ਫਿਰ ਕਿਹਾ,ੂਹਉ ਅਜਾਨ ਨਿੱਤ ਭੁਲਨ ਹਾਰੋ।ਤੁਮ ਕ੍ਰਿਪਾਲ ਨਿਜ ਬਿਰਦ ਸਭਾਰੋ।ਬਾਰ ਬਾਰ ਬਖਸ਼ਤਿ ਹੋ ਮੋਹੀ ਅਪਰਾਧੀ ਅਰ ਮੂਰਖ ਦੋਹੀ। ਠਇਮ ਕਹਿ ਗਰਿ ਅੰਚਰ ਮਹਿ ਡਾਰਾ ਛਿਮਹੁ ਪ੍ਰਭੂ ਅਪਰਾਧ ਹਮਾਰਾ।ੂ ਉ¤ਤਰ ਸੁਣ ਗੁਰੂ ਅਮਰਦਾਸ ਜੀ ਨੇ ਫੁਰਮਾਇਆ  ਠਇਸ ਕੀ ਸੇਵਾ ਮੋ ਮਨ ਭਾਵਹਿ।ਆਪਾ ਕਰਹੁ ਨ ਕਰਹਿ ਜਨਾਵਹਿੂ।

        ਅਸਲ ਵਿਚ ਇਹ ਥੜੇ ਨਹੀ ਸਨ ਬਣਾਏ ਜਾ ਰਹੇ ,ਤਖਤ ਤੇ ਬਿਠਾਉਣ ਦੀ ਪ੍ਰੀਖਿਆ ਹੋ ਰਹੀ ਸੀ,ਸੇਵਾ ਪ੍ਰੀਭਾਸ਼ਿਤ ਕੀਤੀ ਜਾ ਰਹੀ ਸੀ। ਸੇਵਾ ਸਤਿਗੁਰੂ ਦੇ ਦਰ ਉਹੀ  ਪ੍ਰਵਾਨ ਹੈ ,ਜਿਸ ਵਿਚ ਹਊਮੈ, ਮੈਂ ਦੀ ਭਾਵਨਾ ਨਾ ਹੋਵੇ ਅਤੇ ਆਪਾ ਨਾ ਜਨਾਵਿਹ। ਜੇ ਅੱਜ ਗੁਰਦੁਆਰਿਆਂ ਦੇ ਪ੍ਰਬੰਧਕਾਂ, ਰਾਗੀਆਂ, ਪ੍ਰਚਾਰਕਾਂ ਅਤੇ ਕੌਮ ਦੇ ਆਗੂਆਂ ਨੂੰ ਗੁਰੂ ਘਰ ਦੀ ਹਊਮੈ ਰਹਿਤ ਸੇਵਾ ਦਾ ਸੰਕਲਪ ਸਮਝ ਆ ਜਾਵੇ ਤਾਂ ਕੌਮ ਦੀਆਂ ਬਹੁਤ ਸਾਰੀਆਂ ਉਲਝਣਾਂ ਆਪੇ ਹੀ ਸੁਲਝ ਜਾਣ ।ਭਾਈ ਜੇਠਾ ਦੀ ਨਿਰਮਾਣਤਾ ਸਹਿਤ ਕੀਤੀ ਸੇਵਾ  ਕਾਰਣ ਹੀ ਜੋਤਿ ਤੇ ਜੁਗਤਿ ਦਾ ਮਿਲਾਪ ਪ੍ਰਵਾਨ ਚੜ੍ਹਿਆ । ਠਸਭ ਬਿਧਿ ਮਾਨਿਉ ਮਨੁ ਤਬ ਹੀ ਭਯਉ ਪ੍ਰਸੰਨੂ ਅਨੁਸਾਰ ਭਾਈ ਜੇਠਾ, ਠਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸੂ ਗੁਰ ਜੋਤ ਕਾਇਆ ਪਲਟਦੀ ਦੀ ਰਹੀ ਅਤੇ ਨਾਲ ਹੀ ਧਰਮ ਕੇਂਦਰ ਵੀ ਬਦਲਦਾ ਰਿਹਾ ਤਾਂ ਅਜੋਕੇ ਸਮੇਂ ਦੇ ਨਕਲੀ ਗੁਰੂਆਂ ਤੇ  ਡੇਰੇਦਾਰਾਂ ਵਾਂਗ ਡੇਰਿਆਂ  ਤੇ ਕਬਜੇ ਦਾ ਝਗੜਾ ਨਾ ਪਵੇ । ਗੁਰੁ ਨਾਨਕ ਦੇਵ ਜੀ ਗੁਰੁ ਅੰਗਦ ਥਾਪ ਖਡੂਰ ਸਾਹਿਬ,ਗੁਰੁ ਅਮਰਦਾਸ ਜੀ ਗੋਇੰਦਵਾਲ ਅਤੇ ਗੁਰੁ ਰਾਮਦਾਸ ਜੀ ਅੰਮ੍ਰਿਤਸਰ ਨੂੰ  ਕਾਰਜ ਖੇਤਰ ਦਾ ਕੇਂਦਰ ਬਣਾਉਂਦੇ ਹਨ।
ਗੁਰੁ ਰਾਮਦਾਸ ਭਰ ਜੁਆਨੀ ਤੇ ਜੋਬਨ ਵਿਚ ਪ੍ਰੇਮਾ ਭਗਤੀ ਅਤੇ ਬਿਰਹਾ ਦਾ ਸਾਕਾਰ ਰੂਪ ਹਨ, ਠਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ
 
॥ ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥
ਠਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥
 
ਗੁਰੁ ਰਾਮ ਦਾਸ ਜੀ ਦਾ ਜੀਵਨ ਕਿਤਨਾ ਰਾਗਾਤਮਕ ਸੀ,  ਇਹ ਸਪਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਵਿਚ ਬਾਣੀ ਉਚਾਰੀ ,ਗੁਰੁ  ਅੰਗਦ ਤੇ ਗੁਰੁ ਅਮਰਦਾਸ ਜੀ ਨੇ ਕਿਸੇ ਨਵੇਂ ਰਾਗ ਦਾ ਪ੍ਰਯੋਗ ਨਹੀ ਕੀਤਾ, ਲੇਕਿਨ ਗੁਰੂ ਰਾਮਦਾਸ ਜੀ ਨੇ 11 ਹੋਰ ਰਾਗਾਂ ਦਾ ਵੀ ਪ੍ਰਯੋਗ ਕੀਤਾ । ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ 31 ਰਾਗਾਂ ਵਿੱਚ ਹੈ,ਜਿਸ ਵਿਚ 30 ਰਾਗਾਂ ਦਾ ਪ੍ਰਯੋਗ ਗੁਰੁ ਰਾਮਦਾਸ ਜੀ ਦੀ ਹਯਾਤੀ ਵਿਚ ਹੋਇਆ, ਇਕ ਰਾਗ ਜੈ ਜੈ ਵੰਤੀ ਗੁਰੁ ਤੇਗ ਬਹਾਦਰ ਜੀ ਨੇ ਹੋਰ ਉਚਾਰਿਆ ਹੈ । ਸ੍ਰੀ ਗੁਰੂ ਗ੍ਰੰਥ ਵਿਚ ਗੁਰੂ ਰਾਮਦਾਸ ਜੀ ਦੇ 679 ਸ਼ਬਦ ਦਰਜ ਹਨ। ਪ੍ਰਭੂ ਪਿਆਰ ਦੀ ਤੜਪ ਨਾਲ ਸਰਸ਼ਾਰ ਇਹ ਸ਼ਬਦ ,ਰਾਗ ਦੇਵ ਗੰਧਾਰੀ, ਬਿਹਾਗੜਾ, ਜੈਤਸਰੀ, ਟੋਡੀ, ਬੈਰਾੜੀ, ਗੌਂਡ, ਨਟ ਨਰਾਇਣ, ਮਾਲੀ ਗਾਉੜਾ, ਕੇਦਾਰਾ, ਕਾਨੜਾ, ਕਲਿਆਣ ਰਾਗਾਂ ਵਿਚ ਹਨ।

ਠਬਿਚ ਰਾਗਨ ਕੇ ਸ਼ਬਦ ਬਨਾਵਹਿ । ਮਧੁਰ ਮਧੁਰ ਮੁਖ ਤੇ ਪੁਨ ਗਾਵਹਿ॥( ਸੂਰਜ ਪ੍ਰਕਾਸ਼)

ਠਗੁਰ ਸਾਖੀ ਕਾ ਉਜੀਆਰਾ ॥ ਤਾ ਮਿਟਿਆ ਸਗਲ ਅੰਧ੍ਹਾਰਾ ਅਨੁਸਾਰ ਗੁਰੁ ਪਾਤਸਾਹ ਦਾ ਜੀਵਨ ਸਭ ਭਰਮ ਭੁਲੇਖੇ ਦੂਰ ਕਰ ਨਿਰਮਲ ਬੁਧ ਬਖਸ਼ ਗੁਰਮਿਤ ਦਾ ਗਾਡੀਰਾਹ ਦਰਸਾਉਂਦਾ ਹੈ । ਜਿਕਰ ਆਉਂਦਾ ਹੈ ਕਿ ਦੁਰ ਪੂਰਬ ਢਾਕਾ ਸ਼ਹਿਰ (ਜੋ ਅੱਜ ਕੱਲ ਬੰਗਲਾ ਦੇਸ਼ ਦੀ ਰਾਜਧਾਨੀ ਹੈ) ਤੋਂ ਚਲ ਕੇ ਸੰਗਤ ਸ੍ਰੀ ਅੰਮ੍ਰਿਤਸਰ ਆਈ ।ਕਈ ਮਹੀਨੇ ਗੁਰ ਭਗਤ ਤੇ ਸੇਵ ਕਮਾਈ ਨਾਲ ਆਪਣਾ ਜਨਮ ਸਫਲਾ ਕਰ ਘਰਾਂ ਨੂੰ ਪਰਤਣ ਦੀ ਆਗਿਆ ਲੈਣ ਹਿੱਤ ਗੁਰੁੂ ਦਰਬਾਰ ਵਿਚ ਹਾਜਰ ਹੋਏ ਤਾਂ ਜਥੇ ਦੇ ਆਗੂ ਨੇ  ਗੁਰੂ ਪਾਤਸ਼ਾਹ  ਪਾਸ   ਮਨ ਵਿਚ ਆਈ ਸ਼ੰਕਾ ਇਉਂ ਪ੍ਰਗਟ ਕੀਤੀ ਕਿ , ਠਪਾਤਸ਼ਾਹ ਤੇਰੇ ਦਰਬਾਰ ਵਿਚ ਆਕੇ ਨਿੱਤ ਸੁਣਦੇ ਰਹੇ ਹਾਂ ਕਿ ਗੁਰੁ ਦੇ ਦਰਸ਼ਨ ਨਿੱਤ ਨਿੱਤ ਕਰੀਏ, ਪਰ ਤੁਸੀਂ ਅੰਮ੍ਰਿਤਸਰ ਵਿਚ ਸਜ ਰਹੇ ਹੋ, ਅਸੀਂ ਹਜ਼ਾਰਾਂ ਮੀਲ ਦੂਰ ਢਾਕੇ ਵਿਚ ਰਹਿੰਦੇ ਹਾਂ ਗੁਰੂ ਦੇ ਨਿੱਤ ਦੇ ਦਰਸ਼ਨ ਕਿਵੇਂ ਹੋਣ , ਤਾਂ ਧੰਨ ਧੰਨ ਗੁਰੂ ਰਾਮਦਾਸ ਜੀ ਨੇ , ਗੁਰਮੂਰਤ ਗੁਰ ਸ਼ਬਦ ਦੇ ਸਿਧਾਂਤ ਦੀ ਵਿਆਖਿਆ ਇੰਜ ਕੀਤੀ :

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥

ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥(ਅੰਗ 594)

 ਸਤਿਗੁਰੂ ਦੇ ਸਰੀਰ ਦੇ ਦਰਸ਼ਨ ਦਰਸ਼ਨ ਨਹੀ ਸ਼ਬਦ ਦੀ ਪ੍ਰੀਤ ਅਤੇ ਗੁਰਬਾਣੀ ਅਨੁਸਾਰ ਜੀਵਨ ਨੂੰ ਢਾਲ ਕੇ  ਜੀਵਨ ਮੁਕਤ ਹੋਇਆ ਜਾ ਸਕਦਾ ਹੈ ।

ਜੇਕਰ  ਇਹੀ ਉਪਦੇਸ਼ ਅਸੀਂ ਭੁਲੜ ਲੋਕਾਈ ਨੂੰ ਬਾਰੰਬਾਰ ਸੁਣਾ ਸਕੀਏ ਤਾਂ ਨਕਲੀ ਗੁਰੂਆਂ, ਕਥਿੱਤ ਬ੍ਰਹਮ-ਗਿਆਨੀਆਂ ਅਤੇ ਦੇਹਧਾਰੀਆਂ ਦੇ ਫਿਰ ਰਹੇ ਵੱਗ ਤੇ ਡੇਰਿਆਂ ਦੇ ਮੱਕੜਜਾਲ ਤੋਂ ਲੋਕਾਂ ਨੂੰ ਬਚਾ ,ੂ ਸਦਾ ਅੰਗ ਸੰਗੇ ਉਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਸਕਦੇ ਹਾਂ । ਮਾਤ ਗਰਭ ਵਿਚ ਅਉਣ ਵਾਲਾ ਕੋਈ ਵੀ ਪ੍ਰਾਣੀ ਅਜੂਨੀ ਨਹੀ ਹੋ ਸਕਦਾ ਤੇ ਕਾਲ ਦੇ ਅਧੀਨ ਹੋਣ ਕਾਰਣ , ਠਰੋਗ ਸੋਗੂ ਅਤੇ ਜ਼ਰਾ ਮਰਾ ਤੋਂ ਬਚ ਨਹੀਂ ਸਕਦਾ। ਚੌਥੇ ਪਾਤਸ਼ਾਹ ਨੇ ਸਪੱਸ਼ਟ ਰੂਪ ਵਿਚ ਫੁਰਮਾਇਆ ਹੈ: ਬਾਣੀ ਅਤੇ  ਗੁਰਸ਼ਬਦ ਹੀ, ਸਤਿਗੁਰੂ ਹਾਜਰਾ ਹਜੂਰ ,ਜਾਹਿਰਾ ਜਹੂਰ ਅਤੇ ਠਸਦਾ ਅੰਗ ਸੰਗੇੂ ਹੈ ਅਤੇ ਮਨੁਖ ਨੂੰ ਹਰ ਸਮੇਂ ਹਰ ਥਾਂ ਤੇ ਅਗਵਾਈ ਪ੍ਰਦਾਨ ਕਰ ਸਕਦੀ ਹੈ,

ਬਾਣੀ ਗੁਰੁ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ॥

ਗੁਰੁ ਬਾਣੀ ਕਹੇ ਸੇਵਕੁ ਜਨ ਮਾਨੈ ਪਰਤਖਿ ਗੁਰੁ ਨਿਸਤਾਰੇ ॥(ਅੰਗ594)

ਗੁਰਬਾਣੀ ਐਸਾ ਗੁਰੂੁ ਹੈ ਜੋ ਸਦਾ ਅੰਗ ਸੰਗ ਹੈ, ਘੱਟਦਾ ਵੱਧਦਾ ਨਹੀ, ਜਨਮ ਮਰਨ ਤੇ ਜਰਾ ਮਰਾ ਰੋਗ ਤੋਂ ਮੁਕਤ ਹੈ ,ਜਿਸਨੂੰ ਜਲ ਡੋਬ ਨਹੀਂ ਸਕਦਾ,ਅਗਨ ਜਲਾ ਨਹੀਂ ਸਕਦੀ:

ਗੁਰ ਕਾ ਬਚਨ ਬਸੈ ਜੀਅ ਨਾਲੇ॥

ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥(ਅੰਗ679)

ਮਨੁੱਖੀ ਸਮਾਜ ਨੂੰ ਗੁਰੂੁ ਦੀ ਲੋੜ ਹਰ ਸਮੇਂ ਹੈ। ਸਰੀਰ ਰੂਪ ਵਿਚ ਗੁਰੂ ਸਮੇਂ ਅਤੇ ਅਸਥਾਨ ਦੀ ਸੀਮਾ ਵਿਚ ਹੈ ਪਰ ਗੁਰ ਸ਼ਬਦ ਸਮੇਂ ਅਤੇ ਅਸਥਾਨ ਦੀ ਪਕੜ ਤੋਂ ਉਚੇਰਾ ਹੈ ।

ਗੁਰੁ ਰਾਮਦਾਸ ਜੀ ਨੇ ਇਹ ਕੇਹੀ ਬਖਸ਼ਿਸ਼ ਕੀਤੀ ਕਿ ਸਿਖਾਂ ਦਾ ਕੌਮੀ  ਦਾ ਸੰਗਠਨ ਬਨਾਣ ਲਈ ਸ੍ਰੀ ਅੰਮ੍ਰਿਤਸਰ ਦੀ ਸਾਜਨਾ ਕਰਕੇ ਇਸ ਨੂੰ ਸਿੱਖਾਂ ਦਾਉਅਹਿਲੇ ਮੁਕਾਮੂ ਬਣਾ ਦਿੱਤਾ ।ਜਿਵੇਂ ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨਾਂ ਲਈ ,ਯੇਰੂਸ਼ਲਮ ਈਸਾਈਆਂ ਲਈ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਲਈ ਹੈ, ਜਿਸ ਦੇ ਦਰਸ਼ਨ ਇਸ਼ਨਾਨ ਲਈ ਦੂਰ ਦੁਰਾਡੇ ਬੈਠਾ ਸਿੱਖ ਹਰ ਰੋਜ਼ ਅਰਦਾਸ ਬੇਨਤੀ ਕਰਦਾ ਹੈ । ਕਿਸੇ ਵੀ ਕੌਮ ਲਈ ਮਰਕਜ਼ ਤੋਂ ਜੁਦਾਈ ਕੌਮੀ ਤੌਰ ਤੇ ਮੌਤ ਦੇ ਤੁਲ ਹੈ, ਸ਼ਾਇਦ ਇਸੇ ਲਈ ਡਾ:ਸਰ ਮੁਹੰਮਦ ਇਕਬਾਲ ਲਿਖਦਾ ਹੈ, ਠ ਕੌਮੋਂ ਕਿ ਲੀਏ ਮੌਤ ਹੈ ਮਰਕਜ਼ ਸੇ ਜੁਦਾਈੂ। ਇਸ ਸਬੰਧੀ ਗੁਰੂ ਪਾਤਸ਼ਾਹ ਨੇ ਵੀ ਸਪਸ਼ਟ ਕਿਹਾ ਹੈ ਕਿ ਇਕ  ਦਰਖਤ ਤੋਂ  ਵੱਖ  ਹੋਈ ਟਹਿਣੀ ਦੇ ਪੱਤੇ ਝੱੜ ਜਾਂਦੇ ਹਨ  ਖਤਮ ਹੋ ਜਾਂਦੇ ਹਨ, ਠਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇੂ ਸ੍ਰੀ ਅੰਮ੍ਰਿਤਸਰ ਸਿਖਾਂ ਦਾ ਧਰਮ ਮਰਕਜ਼ ਅਤੇ ਰਾਜਧਾਨੀ ਵੀ ਹੈ ਇਥੇ ਸਥਿਤ ਸਰੋਵਰ, ਹਰਿਮੰਦਰ ਸਾਹਿਬ ਅਤੇ ਲੰਗਰ ਸਰਬ ਸਾਂਝੀਵਾਲਤਾ ਦਾ ਸਦੀਵੀ ਪ੍ਰਤੀਕ ਹੈ । ਹਿੰਦੂ ਤੀਰਥਾਂ ਵਿਖੇ ਅਜੇ ਵੀ  ਕੇਵਲ ਸਵਰਨ ਜਾਤੀ ਹਿੰਦੂਆਂ ਨੂੰ  ਇਸ਼ਨਾਨ ਦੀ ਇਜ਼ਾਜਤ ਹੈ, ਕੋਈ ਗੈਰ ਮੁਸਲਮਾਨ ਮੱਕਾ ਮਦੀਨਾ ਦੀ ਜ਼ਿਆਰਤ ਨਹੀ ਕਰ ਸਕਦਾ , ਇਥੌਂ ਤੀਕ ਕਿ ਇਨ੍ਹਾਂ ਅਸਥਾਨਾਂ ਤੇ ਔਰਤ ਦਾ ਜਾਣਾ  ਵੀ ਵਿਵਰਜਤ ਹੈ ।ਲੇਕਿਨ ਇਹ ਗੁਰ ਗਿਆਨ ਦੇ ਇਸ ਕੇਂਦਰ  ਦੀ ਚੋਣ ਤੇ ਸਥਾਪਨਾ ਦਾ ਵਿਚਾਰ ਚਾਰ ਗੁਰੂ ਸਾਹਿਬਾਨ ਦੀ ਸਹਿਮਤੀ  ਅਰੰਭਤਾ ਤੇ ਪੰਜਵੇ ਗੁਰੂ ਦੀ ਸਪੂੰਰਣ ਕਰਨ ਦੀ ਘਾਲ ਹੈ।

ਠਗੁਰੁ ਨਾਨਕ ਗੁਰੁ ਅੰਗਦ ਖਾਸ ਅਮਰਦਾਸ ਸ੍ਰੀ ਗੁਰੁ ਰਾਮਦਾਸ,

ਚਾਰੋਂ ਗੁਰ ਕੀ ਮਰਜੀ ਸੰਗਾ,ਪ੍ਰਗਟਾਯੋ ਤੀਰਥ ਇਹ ਚੰਗਾ... (ਮਹਿਮਾਂ ਪ੍ਰਕਾਸ਼)

ਸ੍ਰੀ ਅੰਮ੍ਰਿਤਸਰ  ਦੇ ਦਰਸ਼ਨ ਇਸ਼ਨਾਨ ਦਾ ਮਹਾਤਮ ਵੀ ਗੁਰਬਾਣੀ ਵਿਚ ਅੰਕਿਤ ਹੈ।

ਸੰਤਹੁ ਰਾਮਦਾਸ ਸਰੋਵਰੁ ਨੀਕਾ॥

ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥(ਅੰਗ1623)

ਰਾਮਦਾਸ ਸਰੋਵਰਿ ਨਾਤੇ॥ਸਭਿ ਉਤਰੇ ਪਾਪ ਕਮਾਤੇ॥

ਨਿਰਮਲ ਹੋਏ ਕਰਿ ਇਸਨਾਨਾ॥ਗੁਰਿ ਪੂਰੇ ਕੀਨੇ ਦਾਨਾ ॥(ਅੰਗ 625)

ਇਹ ਅਸਥਾਨ ਸ੍ਰੀ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਿਖ ਪੰਥ ਲਈ  ਸਰਬਉਚ ਅਤੇ ਸਦੀਵੀ ਏਕਤਾ ਦਾ ਜੀਵੰਤ ਪ੍ਰਤੀਕ ਹਨ। ਸਿਖ ਪੰਥ ਦੀ ਹਰ ਜਦੋ ਜਹਿਦ ਦਾ ਕੇਂਦਰ ਹਨ । ਇਤਿਹਾਸ ਸਾਖੀ ਹੈ ਕਿ ਦੇਸੀ ਤੇ ਵਿਦੇਸ਼ੀ ਹਮਲਾਵਰ ਸ੍ਰੀ ਅੰਮ੍ਰਿਤਸਰ ਨੂੰ ਪੰਥਕ ਸੱਤਾ ਦਾ ਕੇਂਦਰ ਅਤੇ ਪ੍ਰੇਰਣਾ ਸਰੋਤ ਜਾਣਕੇ ਇਸ ਨੂੰ ਨੇਸਤੋ ਨਾਬੂਦ ਕਰਨ ਲਈ ਤਤਪਰ ਰਹੇ ਅਤੇ ਇਹ ਰੁਝਾਨ  1984 ਜਾਰੀ ਰਿਹਾ ।ਜਿਕਰ ਹੈ ਕਿ ਜਦੋਂ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਹੁਕਮ ਕੀਤਾ ਕਿ ਇਹ ਲੋਕ (ਸਿੱਖ) ਕੌਣ ਹਨ, ਇਨ੍ਹਾਂ ਦਾ ਘਰ ਘਾਟ,ਸ਼ਕਤੀ ਦਾ ਸਰੋਤ ਕੀ ਹੈ ? ਤਾਂ ਜ਼ਕਰੀਆ ਖਾਨ ਨੇ ਕਿਹਾ,ੂ ਇਨ੍ਹਾਂ ਦੇ ਘਰ ਤਾਂ ਘੋੜਿਆਂ ਦੀਆਂ ਕਾਠੀਆਂ ਤੇ ਹਨ ਲੇਕਿਨ ਇਹ ਮਾਰੇ ਕੁੱਟੇ ,ਵੱਢੇ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰਕੇ ਨਵੇ ਨਰੋੲੋ ਹੋ ਜਾਂਦੇ ਹਨ।ਇਹੀ ਕਾਰਣ ਹੈ ਕਿ ਸਿੱਖ ਕੌਮ ਨੂੰ ਖਤਮ ਕਰਨ ਦੇ ਮਨਸੂਬੇ ਬਨਾਣ ਵਾਲਿਆਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਨੂੰ ਹੀ ਢਾਹੁਣ ਤੇ ਪੂਰਨ ਦਾ  ਕੁਕਰਮ ਕੀਤਾ,ਦਰਸ਼ਨ-ਇਸ਼ਨਾਨ ਤੇ ਜੋਤ ਜਗਾਣ ਤੇ ਪਾਬੰਦੀ ਲਗਾਈ ਰੱਖੀ,ਪਰ ਕੋਈ ਦਿਨ ਐਸਾ ਨਹੀ ਗਿਆ ਜਿਸ ਦਿਨ ਜੰਗਲ ਵਿਚ ਆਪਣੇ ਨਿਵਾਸ  ਵਿਚੋਂ ਹਰ ਰੋਜ਼ ਕੋਈ ਸਿੱਖ ਉ¤ਠ ਕੇ ਨਾ ਆਇਆ  ਤੇ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਲਈ ਜਗਾਈ ਜੋਤ ਨੂੰ ਪ੍ਰਜਵਲਿਤ ਕਰਨ ਲਈ ਖਿੜੇ ਮੱਥੇ ਮੌਤ ਪ੍ਰਵਾਨ ਕੀਤੀ।ਅੱਜ ਵੀ ਜਦੋਂ ਅਸੀਂ ਕਾਹਲੀ ਕਾਹਲੀ  ਸ੍ਰੀ ਦਰਬਾਰ ਸਾਹਿਬ ਦੀਆਂ ਪਰਕਰਮਾਂ ਕਰਦੇ ਹਾਂ ਤਾਂ ਇਹ ਸਿਮਰਤੀ ਵਿਚ ਰਹੇ ਕਿ ਇਥੇ ਲੱਗੀ ਹਰ ਸਿੱਲ ਹੇਠ ਅਨਗਿਣਤ ਗੁਰਸਿੱਖਾਂ ਦੇ ਸੀਸ  ਲੱਗੇ ਹੋਏ ਹਨ।  1984 ਵਿਚ ਇਸੇ ਅਸਥਾਨ ਤੇ ਭਾਰਤੀ ਫੌਜ ਵਲੋਂ  ਹਮਲੇ ਉਪਰੰਤ ਹਾਲਾਤ ਦੀ ਮਜਬੂਰੀ ਕਾਰਣ  ਸੰਗਤਾਂ  ਦੀ ਘੱਟਦੀ ਗਿਣਤੀ ਵੇਖਦਿਆਂ , ਇਨ੍ਹਾਂ ਸੱਤਰਾਂ ਦੇ ਲਿਖਾਰੀ ਤੇ  ਸਤਿਗੁਰਾਂ ਨੇ ਵਿਸ਼ੇਸ਼ ਬਖਸ਼ਿਸ਼ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਦਾ ਨਾਅਰਾ ਮੁੜ ਬੁਲੰਦ ਕਰਵਾਇਆ  ਤਾਂ ਜੋ ਪ੍ਰਤੀਕੂਲ ਹਾਲਾਤਾਂ ਵਿਚ ਭੀ ਸਿੱਖ ਸੰਗਤ ਦੀ ਠਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲੂ ਤੇ ਠ ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆੂ ਦੀ ਰੀਝ ਨਿਰ ਵਿਘਨ ਪੂਰੀ ਹੋ ਸਕੇ ਅਤੇ ਅੱਜ ਗੁਰੁ ਦਰਬਾਰ ਦੀਆ ਰੋਣਕਾਂ ਵਰਨਣ ਨਹੀ ਕੀਤੀਆ ਜਾ ਸਕਦੀਆਂ ।

ਸਿੱਖ ਰਹਿਤ ਮਰਿਆਦਾ ਨਿੱਜੀ ਅਤੇ ਸੰਗਤੀ ਹੈ। ਗੁਰੂੁ ਰਾਮਦਾਸ ਜੀ ਨੇ ਸਿੱਖ ਦੇ ਨਿਤਾਪ੍ਰਤੀ ਜੀਵਨ  ਦੀ ਮਰਿਆਦਾ, ਨੇਮ ਤੇ ਪ੍ਰੇਮ ਦੇ ਗੁਰ ਭਗਤੀ ਸਰੂਪ ਵਿਚ ਨਿਸਚਿਤ ਕਰ ਦਿੱਤੀ:-

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥

ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥

ਉਪਦੇਸਿ ਗੁਰੁ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥

ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥

ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੁ ਮਨਿ ਭਾਵੈ॥(ਅੰਗ305)

 

ਹਰ ਕਾਰਜ  ਕਰਨ ਤੋਂ ਪਹਿਲਾਂ ਸਤਿਗੁਰ ਪਾਸ ਕਾਰਜ ਦੀ ਸਫਲਤਾ ਦੀ ਅਰਦਾਸ ਕਰਨ ਦੀ ਮਰਿਆਦਾ ਵੀ  ਕਾਇਮ ਕੀਤੀ :-

ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ॥ ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ॥

ਮਨੁੱਖਾ ਜੀਵਨ ਦੇ ਤਿੰਨ ਮੌਕਿਆਂ ਚੋਂ ਜਨਮ ਅਤੇ ਮੌਤ ਸਮੇਂ ਦੀ ਮਰਿਆਦਾ ਤਾਂ ਮਨੁੱਖ ਦੀ ਸਿਮਰਤੀ ਵਿਚ ਨਹੀਂ ਰਹਿੰਦੇ,ਸਿਰਫ ਗ੍ਰਿਹਸਤ ਜੀਵਨ ਚ ਪ੍ਰਵੇਸ਼ ਦੀ ਮਰਿਆਦਾ ਸਮੇਂ ਉਹ ਪੂਰੇ ਹੋਸ਼ੋ ਹਵਾਸ ਅਤੇ ਸਾਵਧਾਨੀ ਚ ਹੁੰਦਾ। ਗੁਰੂ ਸਾਹਿਬ ਨੇ ਠਸਕਲੁ ਧਰਮ ਮੇਂ ਗ੍ਰਿਹਸਤ ਪ੍ਰਧਾਨੂ  ਹੈ ਤਾਂ ਪਹਿਲੇ ਜਾਮੇ ਵਿਚ ਹੀ  ਕਰ  ਦਿੱਤੀ ਸੀ। ਇਸ  ਗ੍ਰਿਹਸਤ ਵਿਚ ਪ੍ਰਵੇਸ਼ ਲਈ ਆਨੰਦ ਵਿਆਹ ਦੀ ਮਰਿਆਦਾ ਦੀ ਸ਼ੁਰੂਆਤ ਗੁਰੂੁ ਰਾਮਦਾਸ ਜੀ ਨੇ ਕੀਤੀ । ਗ੍ਰਿਹਸਤ ਵਿਚ ਪ੍ਰਵੇਸ਼ ਕਰਨ ਲਈ ਬ੍ਰਾਹਮਣ ਜਾਂ ਪ੍ਰੋਹਤ ਦੀ ਮੁਹਤਾਜਗੀ ਨਹੀ ਰਹਿਣ ਦਿੱਤੀ,ਕਿਸੇ  ਯੱਗ ਹਵਨ ਅਤੇ ਸੰਸਕ੍ਰਿਤ ਦੇ ਮੰਤਰਾਂ ਦੇ ਉਚਾਰਣ(ਜੋ ਕਿਸੇ ਦਲਿਤ ਜਾਤੀ ਨੂੰ ਸੁਨਣ ਤੱਕ ਦੀ ਇਜਾਜਤ ਨਹੀ ਸੀ ) ਕਰਨ,ਥਿੱਤ ਵਾਰ ਦੇ ਬੰਧਨ  ਤੋਂ ਵੀ ਮੁਕਤ ਕਰ ਦਿੱਤਾ।ਸੂਹੀ ਰਾਗ ਵਿਚ ਚਾਰ ਲਾਵਾਂ ਦਾ ਪਾਠ, ਕੀਰਤਨ ਉਪਰੰਤ ਤੋਂ ਵੀ ਅਰਦਾਸ,ਹੁਕਮਨਾਮਾ ਦੀ ਮਰਿਆਦਾ ਸਥਪਤ ਕੀਤੀ ।

ਸਮੇ ਸਮੇ  ਵੰਡੀਆਂ ਤਾਂ ਹਰ ਧਰਮ ਵਿਚ ਪੈਂਦੀਆਂ ਆਈਆਂ ਹਨ,&


No Comment posted
Name*
Email(Will not be published)*
Website
Can't read the image? click here to refresh

Enter the above Text*