Bharat Sandesh Online::
Translate to your language
News categories
Usefull links
Google

     

ਕੜਾਹ ਪ੍ਰਸ਼ਾਦਿ
18 Nov 2011

ਗੁਰਮਤਿ ਅਨੁਸਾਰ ਹਰ ਗੁਰਸਿੱਖ ਜਦੋਂ ਵੀ ਗੁਰਧਾਮਾ ਦੀ ਯਾਤਰਾ ਅਤੇ ਦਰਸ਼ਨ ਕਰਨ ਲਈ ਜਾਂਦਾ ਹੈ, ਤੇ ਜੇਕਰ ਉਹ ਕੜਾਹ ਪ੍ਰਸ਼ਾਦਿ (ਦੇਗ) ਗੁਰੂ ਪਾਤਿਸ਼ਾਹ ਦੇ ਭੇਂਟ ਨਹੀਂ ਕਰਦਾ ਉਹ ਆਪਣੀ ਯਾਤਰਾ ਆਤਮਿਕ ਤੌਰ ਤੇ ਅਧੂਰੀ ਹੀ ਸਮਝਦਾ ਹੈ। ਸਿੱਖ ਰਹਿਤ ਮਰਯਾਦਾ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਰਵਾਣਤ ਅਤੇ ਧਰਮ ਪ੍ਰਚਾਰ ਕਮੇਟੀ ਨੇ ਪ੍ਰਕਾਸ਼ਿਤ ਕੀਤੀ ਹੋਈ ਹੈ ਉਸ ਦੇ ਪੰਨਾ ਨੁੰ: 18 ਤੇ ਕੜਾਹ ਪ੍ਰਸ਼ਾਦਿ ਦੀ ਵਿਧੀ ਇਸ ਤਰਾਂ ਅੰਕਿਤ ਹੈ ।

(ਅ)       ਕੜਾਹ ਪ੍ਰਸ਼ਾਦਿ ਤਿਆਰ ਕਰਨ ਦੀ ਵਿਧੀ ਇਹ ਹੈ- ਸੁਅੱਛ ਭਾਂਡੇ ਚ ਤ੍ਰਿਭਾਵਲੀ (ਆਟਾ, ਉੱਤਮ ਮਿੱਠਾ ਤੇ ਘੀ ਇੱਕੋ ਜਿਹੇ ਪਾ ਕੇ) ਗੁਰਬਾਣੀ ਦਾ ਪਾਠ ਕਰਦੇ ਹੋਏ ਤਿਆਰ ਕੀਤਾ ਜਾਵੇ ਫਿਰ ਸੁਅੱਛ ਬਸਤਰ ਨਾਲ਼ ਢੱਕ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸੁਅੱਛ ਚੋਂਕੀ ਉੱਪਰ ਰੱਖਿਆ ਜਾਵੇ । ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸੰਗਤ ਨੂੰ ਉੱਚੀ ਆਵਾਜ਼ ਵਿੱਚ ਸੁਣਾ ਕੇ ਆਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪੌੜੀਆਂ ਤੇ ਅੰਤਲੀ ਇੱਕ ਪੌੜੀ ਦਾ ਪਾਠ ਕੀਤਾ ਜਾਵੇ । ਅਤੇ ਅਰਦਾਸਾ ਸੋਧਿਆਂ ਜਾਵੇ ਤੇ ਪਰਵਾਨਗੀ ਲਈ ਕਿਰਪਾਨ ਭੇਂਟ ਹੋਵੇ ।

(Â)        ਇਸ ਦੇ ਉਪਰੰਤ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਕੜਾਹ ਪ੍ਰਸ਼ਾਦਿ ਵਿੱਚੋਂ ਪੰਜਾਂ ਪਿਆਰਿਆਂ ਦਾ ਗੱਫਾ ਕੱਢ ਕੇ ਵਰਤਾਇਆ ਜਾਵੇ । ਉਪਰੰਤ ਸੰਗਤ ਵਿੱਚ ਵਰਤਾਉਣ ਲੱਗਿਆਂ ਪਿਹਲਾਂ ਤਾਬਿਆ ਬੈਠੇ ਸਿੰਘ ਨੂੰ ਕਟੋਰੇ ਜਾਂ ਕੌਲ ਵਿੱਚ ਪਾਕੇ ਦੇਵੇ ਤੇ ਫਿਰ ਬਾਕੀ ਸੰਗਤ ਨੂੰ ਵਰਤਾਏ

(ਸ)        ਕੜਾਹ ਪ੍ਰਸ਼ਾਦਿ ਭੇਟਾ ਕਰਨ ਵੇਲੇ ਘੱਟ ਤੋਂ ਘੱਟ ਇੱਕ ਟਕਾ ਨਕਦ ਅਰਦਾਸ ਭੀ ਹੋਵੇ ।

ਪੁਰਾਤਨ ਸਮਿਆਂ ਵਿੱਚ ਜਦੋ ਕੜਾਹ ਪ੍ਰਸ਼ਾਦਿ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਲੈ ਕੇ

ਜਾਇਆ ਕਰਦੇ ਸੀ ਤਾਂ ਅੱਗੇ ਅੱਗੇ ਸੁੱਚੇ ਜਲ਼ ਦਾ ਛਿੱਟਾ ਵੀ ਦਿੱਤਾ ਜਾਂਦਾ ਸੀ ਜਿਸ ਦਾ ਇਹ ਸੰਕੇਤ ਅਤੇ ਭਾਵਨਾ ਹੁੰਦੀ ਸੀ ਕਿ ਗੁਰਮਤਿ ਅਨੁਸਾਰ ਜਿਹਨ੍ਹਾਂ ਜੀਵਾਂ ਦੀਆਂ ਰੂਹਾਂ ਸੰਸਾਰਿਕ ਜੋ ਮਾੜੇ ਕਰਮਾਂ ਕਾਰਨ ਬੇ ਗਤੀਆਂ (ਜਿਹਨ੍ਹਾਂ ਦੇ ਕੰਨ ਅੱਖਾਂ ਸ਼ਰੀਰ ਕੁੱਝ ਨਹੀਂ ਹੁੰਦਾ) ਘੁੰਮਦੀਆਂ ਹਨ ।ਅਤੇ ਅਪਵਿੱਤਰ ਸ਼ਰੀਰ ਜੋ ਰਸਤੇ ਵਿੱਚ ਹਨ ਉਹ ਪਿੱਛੇ ਹਟ ਜਾਣ ਤਾਂ ਕਿ ਅਦਬ ਸਹਿਤ ਗੁਰੂ ਭੇਂਟ ਦਰਬਾਰ ਵਿੱਚ ਜਾ ਸਕੇ ।

ਕਈਕੋਟਿਜਖਕਿੰਨਰਪਿਸਾਚ£ ਕਈਕੋਟਿਭੂਤਪ੍ਰੇਤਸੂਕਰ

ਮ੍ਰਿਗਾਚ£   (ਗੁ:ਗ੍ਰੰ:ਸ)

ਕਬੀਰਜਾਘਰਸਾਧਨਸੇਵੀਅਹਿਹਰਿਕੀਸੇਵਾਨਾਹਿ£ ਤੇ ਘਰ

ਮਰਹਟਸਾਰਖੇਭੂਤਬਸਹਿਤਿਨਮਾਹਿ£  (ਗੁ:ਗ੍ਰੰ:ਸ)

ਪਿਹਲਾਂ ਨਾਲੋ ਸਫਾਈ ਦੀ ਪਵਿੱਤਰਤਾ ਅੱਜ ਬਹੁਤ ਜਿਆਦਾ ਹੈ ਆਮ ਕਰਕੇ ਗੁਰਦੁਆਰਿਆਂ ਦੇ ਅੰਦਰ ਹੀ ਪ੍ਰਸ਼ਾਦਿ ਤਿਆਰ ਕੀਤਾ ਜਾਂਦਾ ਹੈ ਜੇ ਕਰ ਸੁੱਚੇ ਜਲ਼ ਦਾ ਛਿੱਟਾ ਨਹੀਂ ਵੀ ਦਿੱਤਾ ਜਾਂਦਾ ਤਾਂ ਕਿਸੇ ਹੱਦ ਤੱਕ ਦਰੁਸਤ ਹੈ। ਪਰ ਹੋਰ ਕੜਾਹ ਪ੍ਰਸ਼ਾਦਿ ਭੇਂਟ ਕਰਨ ਦੀ ਮਰਿਯਾਦਾਂ ਜਰੂਰ ਪੂਰੀਆਂ ਹੋਣੀਆਂ ਚਾਹੀਦੀਆਂ ਹਨ।

      ਕੜਾਹ ਪ੍ਰਸ਼ਾਦਿ ਸੁਅੱਛ ਭਾਡੇ ਅਤੇ ਕੱਪੜੇ ਨਾਲ ਢੱਕ ਕੇ ਸੁਅੱਛ ਚੌਂਕੀ ਤੇ ਰੱਖਣਾ।

1         ਘੱਟੋ-ਘੱਟ ਇੱਕ ਟਕਾ ਭੇਂਟ (ਕਿਉਂਕਿ ਗੁਰੂ ਦੀ ਗੋਲ਼ਕ ਗਰੀਬ ਦਾ ਮੂੰਹ ਹੈ)

2         ਉਚਾਰਣ ਕਰਕੇ ਆਨੰਦ ਸਾਹਿਬ ਜੀ ਦਾ ਪਾਠ ਕਰਨਾ।

3         ਕੜਾਹ ਪ੍ਰਸ਼ਾਦਿ ਨੂੰ ਕਿਰਪਾਨ ਭੇਂਟ ਕਰਨਾ।

4         ਪੰਜਾਂ ਪਿਆਰਿਆਂ ਦਾ ਹਿੱਸਾ ਪਹਿਲਾਂ ਦੇਣਾ।

ਰਹਿਤ ਮਰਿਯਾਦਾ ਦੇ 18 ਨੁੰ: ਪੰਨਾ ਤੇ ਹੀ ਨੋਟ ਦੇ ਕੇ ਮਰਿਯਾਦਾ ਵਿੱਚ     ਤਬਦੀਲੀ  ਕਰਦਿਆਂ ਸਿਰਫ ਪਹਿਲੀ ਕੜਾਹ ਪ੍ਰਸ਼ਾਦਿ ਦੀ ਦੇਗ ਤੋਂ ਬਾਅਦ ਕੋਈ ਵੀ ਹੋਰ ਸਿੱਖ ਸੰਗਤ ਕੜਾਹ ਪ੍ਰਸ਼ਾਦਿ ਗੁਰੂ ਮਹਾਰਾਜ ਦੀ ਹਜ਼ੂਰੀ ਲੈ ਕੇ ਆ ਜਾਵੇ ਤਾਂ ਆਨੰਦ ਸਾਹਿਬ ਦਾ ਪਾਠ ਦੁਬਾਰਾ ਨਹੀਂ ਕਰਨਾ ਜਿਸ ਤੋਂ ਇਹ ਵੀ ਸੰਕੇਤ ਸਮਝਿਆ ਜਾ ਸਕਦਾ ਹੈ ਕਿ ਦੇਗ ਇਕ ਹੀ ਹੋਣੀ ਚਾਹੀਦੀ ਹੈ, ਬਾਰ ਬਾਰ ਭੋਗ ਵੀ ਨਹੀਂ ਲੱਗਣਾ ਚਾਹੀਦਾ। ਪਰ ਇੱਥੇ ਪਾਠ ਨੂੰ ਛੱਡ ਕੇ ਟਕੇ ਵਾਲੀਆਂ ਅਰਦਾਸਾਂ ਤੇ ਕਿਰਪਾਨ ਭੇਂਟ ਨੂੰ ਰੱਖ ਲਿਆ ਗਿਆ ਹੈ। ਕਿਉਂਕਿ ਗੋਲ਼ਕ ਦਾ ਪੈਸਾ ਖਾਣ ਵਾਲੇ ਘਰੀਬ ਕਿਧਰੇ ਭੁੱਖੇ ਨਾ ਰਹਿ ਜਾਣ ਅਤੇ ਆਨੰਦ ਸਹਿਬ ਦਾ ਪਾਠ ਦੂਸਰੀ ਦੇਗ ਤੇ ਨਹੀਂ ਕਰਨਾ ਕਿਉਂਕਿ ਖੰਘ ਵੀ ਹੋ ਸਕਦੀ ਹੈ। ਜੇ ਬਾਅਦ ਵਿੱਚ ਪ੍ਰਸ਼ਾਦਿ ਭੇਂਟ ਕਰਦਾ ਹੈ ਪਾਠ ਨਹੀਂ ਹੁੰਦਾ ਤਾਂ ਉਹ ਸੋਚੇਗਾ ਜਿਸ ਨੇ ਆਨੰਦ ਸਾਹਿਬ ਦਾ ਪਾਠ ਸੁਣਿਆ ਹੀ ਨਹੀਂ ਤਾਂ ਪਹਿਲਾਂ ਉੱਚੀ-ਉੱਚੀ ਪਾਠ ਸੁਣਾਏ ਦਾ ਕੀ ਮਕਸਦ ਹੋਇਗਾ ? ਉਸ ਦੇ ਮਨ ਵਿੱਚ ਗੁਰੂ ਭੇਂਟ ਪ੍ਰਤੀ ਗੁਰੂ ਨੂੰ ਨ ਪ੍ਰਵਾਨ ਹੋਣ ਦੀ ਹਮੇਸ਼ਾਂ ਹੀ ਸ਼ੰਕਾ ਬਣੀ ਰਹੇਗੀ।

ਸ਼ਰਧਾਲੂ ਭੇਂਟ ਸਮੇ ਖਾਲੀ ਹੱਥ ਮੱਥਾ ਵੀ ਨਹੀਂ ਟੇਕਦਾ ਤੇ ਅਰਦਾਸ ਵੀ 'ਵਾਹਿਗੁਰੂ' ਆਖ ਕੇ ਹੀ ਕਰ ਲੈਂਦਾ ਹੈ ਕਿਰਪਾਨ ਭੇਂਟ ਵੀ ਹੋ ਜਾਂਦੀ ਹੈ ਪਰ ਸੁੱਚਮਤਾ ਅਤੇ ਆਨੰਦ ਸਾਹਿਬ ਜੀ ਦਾ ਪਾਠ ਨਹੀਂ ਹੁੰਦਾ। ਕਈ ਵਾਰ ਦੇਖਿਆ ਹੈ ਕਿ ਆਮ ਪਬਲਿਕ ਵਿੱਚ ਅਤੇ ਬਹੁਤ ਸਾਰੇ ਸਿੱਖਾਂ ਵਿੱਚ ਵੀ ਅੰਗਰੇਜਾਂ ਵਾਂਗ ਸਫਾਈ ਤਾਂ ਹੈ ਪਰ ਸੁੱਚਮਤਾ ਨੂੰ ਕੋਈ ਥਾਂ ਨਹੀਂ, ਜਦ ਕਿ ਗੁਰੂ ਪਾਤਿਸ਼ਾਹ ਦਾ ਫੁਰਮਾਨ ਹੈ

ਕਹੁਨਾਨਕਸਚੁਧਿਆਈਐ£ਸੁਚਿਹੋਵੈਤਾਸਚੁਪਾਈਐ£2£

ਅਤੇ ਬਹੁਤ ਸਾਰੇ ਆਮ ਯਾਤਰੂ ਗੁਰਧਾਮਾ ਦੀਆਂ ਯਾਤਰਾਵਾਂ ਸਮੇਂ ਪ੍ਰਸ਼ਾਦਿ ਲੈਣ ਸਮੇ ਆਪਣੇ ਹੱਥ ਪੈਰ ਵੀ ਸੁੱਚੇ ਨਹੀਂ ਕਰਦੇ। ਤੇ ਉਸੇ ਤਰਾਂ ਪੱਤਿਆਂ ਵਿੱਚ (ਡੂੰਨਿਆਂ) ਪ੍ਰਸ਼ਾਦਿ ਪਾ ਕੇ ਅੱਜਕਲ ਬਹੁਤ ਰੱਛ ਹੋਣ ਕਾਰਨ ਬਾਹੋ ਦਾਹੀ ਲਾਈਨ ਵਿੱਚ ਅੱਗੇ ਲੱਗਣ ਲਈ ਭੱਜ ਪੈਂਦੇ ਹਨ। ਤੇ ਢੇਡ-ਢੇਡ ਘੰਟਾ ਲਾਇਨਾ ਵਿਚ ਖੜੇ ਜਿਸ ਹੱਥ ਨਾਲ ਗਰਮੀਆਂ ਵਿੱਚ ਆਪਣੇ ਮੱਥੇ ਦੀ ਗਰਮੀ ਪੂੰਜਦੇ ਤੇ ਜਿਸਮ ਨੂੰ ਖੁਰਕਦੇ ਹਨ ਤੇ ਉਸੇ ਹੱਥ ਨਾਲ ਕੜਾਹ ਪ੍ਰਸ਼ਾਦਿ ਦੇ ਪੱਤਿਆਂ ਵਾਲੇ ਡੂਨੇ ਨੂੰ ਘੁੱਟਿਆ ਹੁੰਦਾ ਹੈ ਤੇ ਦੂਸਰੇ ਹੱਥ ਨਾਲ ਸਿਰ ਦਾ ਰੁਮਾਲ ਸਾਂਭਦਾ ਹੋਇਆ ਸੰਗਤ ਨੂੰ ਅੱਗੇ-ਪਿੱਛੇ ਧਕਦਾ ਰਹਿੰਦਾ ਹੈ। ਜੋ ਕਿ ਰਹਿਤ ਮਰਿਯਾਦਾ ਦੀਆਂ ਸਾਰੀਆਂ ਪਾਰੰਪਰਾਂ ਨਿਰਮੂਲ ਹੋ ਜਾਂਦੀਆਂ ਹਨ। ਕਿਸੇ ਸਿੱਖ ਨੇ ਇਹ ਵੀ ਕਦੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ  ਆਪ ਤਾਂ ਘਰ ਥਾਲਾਂ, ਕੌਲੀਆਂ, ਚਮਚਿਆਂ ਨਾਲ਼ ਖਾਣਾ ਖਾਂਦਾ ਹਾਂ, ਕਦੀ ਬਿਪਤਾ ਤੋਂ ਬਿਨਾ ਪੱਤਿਆਂ ਵਿੱਚ ਰੋਟੀ ਨਹੀਂ ਖਾਧੀ ਤੇ ਜੇ ਕਿਤੇ ਘਰ ਦੀ ਅੋਰਤ ਨੇ ਕਿਸੇ ਅਦਬ ਨਾਲ ਖਾਣਾ ਨਹੀਂ ਖਲਾਇਆ ਤਾਂ ਬੰਦਾ ਆਪ ਅੱਗ ਬਬੈਲਾ ਹੋ ਜਾਂਦਾ ਹੈ ਹੋਰ ਕੋਈ ਸਮਝੇ ਜਾਂ ਨ ਸਮਝੇ ਸਿੱਖਾਂ ਅਤੇ ਗੁਰਸਿੱਖਾਂ ਨੂੰ ਇਹ ਜ਼ਰੂਰ ਸੋਚਣਾ ਅਤੇ ਸਮਝਣਾ ਚਾਹੀਦਾ ਹੈ ਕਿ ਘੱਟੋ ਘੱਟ ਗੁਰੂ ਨੂੰ ਆਪਣੇ ਤੋਂ ਤਾਂ ਵੱਧ ਸਮਝਣਾ ਚਾਹੀਦਾ ਹੈ। ਗੁਰੂ ਸਾਡੇ ਵਰਗਾ ਵੀ ਨਹੀਂ?  ਜਿਸ ਨੂੰ ਪੱਤਿਆਂ ਵਿਚ ਪ੍ਰਸ਼ਾਦਿ ਚੜ੍ਹਾ ਕੇ ਆਪਣੀ ਤਸੱਲੀ ਕਰ ਲੈਂਦੇ ਹਾਂ।

ਪਰ ਰਹਿਤ ਮਰਿਯਾਦਾ ਵਿਚ ਇਹ ਕਹਿਣਾ ਸਾਡੇ ਸਿੱਖੀ ਦੇ ਵਿਚਾਰਵਾਨਾ ਨੂੰ ਜਰੂਰੀ ਹੈ ਕਿ ਕੜਾਹ ਪ੍ਰਸ਼ਾਦਿ (ਗੁਰੂ ਭੇਂਟ) ਵਾਸਤੇ ਸੁੱਚਮ ਅਤੇ ਸੁਅੱਛ ਬਰਤਨ ਜਰੂਰ ਹੋਣ ਤਾਂ ਕਿ ਉਨ੍ਹਾਂ ਉੱਤੇ ਕੋਈ ਕਿੰਤੂ ਪ੍ਰੰਤੂ ਨ ਹੋ ਸਕੇ। ਡੂਨਿਆਂ ਦੇ ਪੱਤਲ ਨੂੰ ਗੈਰ ਪੰਜਾਬੀ ਸਿੱਖ, ਭਈਏ, ਪਹਾੜੀਏ ਕਾਮੇ ਜੋ ਸ਼ਰਾਬ ਤੰਬਾਕੂ, ਜ਼ਰਦਾ, ਬੀੜੀ ਆਦਿ ਸਭ ਕੁਝ ਦਾ ਅਮਲ ਕਰਕੇ ਤੌੜਦੇ ਹਨ। ਉੱਥੇ ਕੌਣ ਗੁਰਸਿੱਖ ਜਾਂ ਨਾਮ ਦੇ ਰਸੀਏ ਗੁਰੂ ਘਰ ਕੜਾਹ ਪ੍ਰਸ਼ਾਦਿ ਦੇ ਡੂਨਿਆਂ ਦੇ ਪੱਤਲ ਧੋਹ ਕੇ ਲਿਆਉਂਦੇ ਹਨ ?  ਹਾਂ  ਕੋਈ ਸਮਾਂ ਸੀ ਜੰਗਲ ਬਹੁਤ ਹੁੰਦੇ ਸਨ ਬਰਤਨਾਂ ਦਾ ਕੋਈ ਖਾਸ ਪ੍ਰਬੰਧ ਨਹੀਂ ਸੀ ਹੁੰਦਾ ਜਿਸ ਨੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਉਣੀ ਹੁੰਦੀ ਸੀ ਉਹ ਆਪ ਬੜੀ ਸ਼ਰਧਾ, ਪਵਿੱਤਰਤਾ ਅਤੇ ਪ੍ਰੇਮ ਭਾਵਨਾ ਨਾਲ ਪੱਤਰਾਂ ਨੂੰ ਤੌੜ ਕੇ ਧੋਹ ਕੇ ਬੜੀ ਸੁੱਚਮਤਾ ਨਾਲ ਬੜੇ ਨਿਯਮਾ ਨਾਲ ਕੜਾਹ ਪ੍ਰਸ਼ਾਦਿ ਦੀ ਦੇਗ ਕਰਾਇਆ ਕਰਦਾ ਸੀ। ਅੱਜ ਡੂਨੇ ਤਾਂ ਉਹ ਹੀ ਚੱਲੀ ਜਾਂਦੇ ਹਨ ਉਨ੍ਹਾਂ ਲਈ ਸਮਾਂ ਨਹੀਂ ਬਦਲਿਆ ਕਿਉਂਕਿ ਇਹ ਸੋਖਾ ਹੈ ਕਿਹੜਾ ਇਹ ਆਪਾਂ ਨੂੰ ਭੋਗ ਲੱਗਣਾ ਹੈ ? ਅਸੀਂ ਤਾਂ ਗੁਰੂ ਲੰਗਰ ਵਿੱਚ ਜਾ ਕੇ ਥਾਲ, ਕੋਲੀਆਂ ਤੇ ਗਲਾਸ ਲੈ ਹੀ ਲੈਣੇ ਹਨ। ਭਾਵੇਂ ਅਸੀਂ ਗੁਰੂ ਦੀ ਗੱਲ ਨ ਮੰਨਦੇ ਹੋਏ ਇਸ ਤਰਾਂ ਪ੍ਰਸ਼ਾਦਿ ਭੇਂਟ ਕਰਨ ਦੀ ਅਵੱਗਿਆ ਗੁਰੂ ਸਾਹਮਣੇਂ ਕਰੀ ਜਾਂਦੇ ਹਾਂ ਪਰ ਫਿਰ ਵੀ ਗੁਰੂ ਸਾਨੂੰ ਆਪਣੇ ਲੰਗਰਾਂ ਵਿੱਚ ਪੱਤਲ਼ਾਂ ਵਿੱਚ ਰੋਟੀ ਨਹੀਂ ਖਾਣ ਦਿੰਦਾ। ਪਰ ਫਿਰ ਵੀ ਘਰ ਜਾ ਕੇ ਡੀਂਗਾਂ ਮਾਰਨੀਆਂ ਹੁੰਦੀਆਂ ਕਿ ਪਹਿਲਾਂ ਅਸਾਂ ਪ੍ਰਸ਼ਾਦਿ ਕਰਾਇਆ ਫਿਰ ਲੰਗਰ ਸ਼ਕਿਆ ਤੇ ਯਾਤਰਾ ਦਾ ਬਹੁਤ ਆਨੰਦ ਆਇਆ । ਗੁਰੂ ਨੂੰ ਆਨੰਦ ਆਵੇ ਜਾਂ ਨ ਆਵੇ ਪਰ ਸਾਨੂੰ ਜਰੂਰ ਆਨੰਦ ਆਉਣਾ ਚਾਹੀਦਾ ਹੈ। ਸਾਡੇ ਗੁਰਦੁਆਰਿਆਂ ਦੇ ਪੈਰੋਕਾਰਾਂ ਨੇ ਯਾਤਰੂਆਂ ਲਈ ਬੜੀ ਸੁਵਿਧਾ ਕਰ ਦਿੱਤੀ ਹੈ ਕਿ ਜਿਹੜੀ ਮਰਿਯਾਦਾ ਔਖੀ ਲਗਦੀ ਹੈ ਚਾਰ ਨਾਮਵਰ ਬੰਦੇ (ਗੁਰਸਿੱਖ ਨਹੀਂ) ਇਕੱਠੇ ਕਰ ਲਉ ਅਤੇ ਆਪਣੀ ਮਰਿਯਾਦਾ ਬਣਾ ਲਉ। ਪਰ ਮੈਂ ਗੁਰਸਿੱਖ ਸਾਧ ਸੰਗਤ ਅੱਗੇ ਬੇਨਤੀ ਕਰਾਂਗਾ ਕਿ ਗੁਰਬਾਣੀ ਅਨੁਸਾਰ ਜੋ ਗੁਰੂ ਦੀ ਮਰਿਯਾਦਾ ਅਨਾਦੀ ਕਾਲ ਤੋਂ ਚੱਲੀ ਆਉਂਦੀ ਹੈ ਤੇ ਇਸੇ ਤਰਾਂ ਚਲਦੀ ਰਹੇਗੀ।  ਇਸ ਨੂੰ ਕਦੀ ਵੀ ਬਦਲਿਆ ਨਹੀਂ ਜਾ ਸਕਦਾ ਅਤੇ ਨ ਹੀ ਕੋਈ ਬਦਲ ਸਕਦਾ ਹੈ। ਕਮੇਟੀ ਵਾਲਿਆਂ ਦੀਆਂ ਆਪਣੀਆਂ, ਗੁਰਦੁਆਰੇ ਵਾਲਿਆਂ ਦੀਆਂ ਆਪਣੀਆਂ ਤੇ ਬਾਬਿਆਂ ਦੀਆਂ ਆਪਣੀਆਂ ਤੇ ਦੁਨੀਆਂ ਦਾਰੀ ਦੀਆਂ ਹੋਰ ਆਪਣੀਆਂ-ਆਪਣੀਆਂ ਮਰਿਯਾਦਾ  ਬਣਾਈਆਂ ਹੋਈਆਂ ਹਨ। ਗੁਰੂ ਦੀ ਮਰਿਯਾਦਾ ਗੁਰੂ ਤੋਂ ਬਿਨਾ ਕੋਈ ਨਹੀਂ ਬਣਾ ਸਕਦਾ, ਹਰ ਗੁਰਸਿੱਖ ਨੇ ਕੋਈ ਮਰਿਯਾਦਾ ਨਹੀਂ ਬਣਾਉਣੀ ਅਤੇ ਹਰ ਗੁਰਸਿੱਖ ਦਾ ਫਰਜ ਹੈ ਕਿ ਕੇਵਲ ਗੁਰਬਾਣੀ ਦੇ ਚਾਨਣ ਰਾਹੀਂ ਗੁਰਬਾਣੀ ਵਿੱਚੋਂ ਹੀ ਮਰਿਯਾਦਾ ਨੂੰ ਕੇਵਲ ਲੱਭਣਾ ਹੈ ਬਣਾਉਣਾ ਨਹੀਂ। ਹਰ ਇੱਕ ਮਰਿਯਾਦਾ ਜੋ ਗੁਰਸਿੱਖ ਨੇ ਕਰਨੀਆਂ ਹਨ ਗੁਰਬਾਣੀ ਵਿਚੋਂ ਹੀ ਬੁੱਧੀ ਅਨੁਸਾਰ ਮੇਰੇ ਜਿਹੇ ਨਿਮਾਣੇ ਨੇ ਲੱਭੀਆਂ ਹਨ। ਅਤੇ ਗੁਰੂ ਦੀ ਮਰਿਯਾਦਾ ਬਣਾਉ ਨ ਆਪ ਵੀ ਲੱਭੋ। ਗੁਰਮਤਿ ਦੀਆਂ ਉੱਚੀਆਂ ਸੁਰਤਾਂ ਵਾਲੇ ਹੋਰ ਵੀ ਗੁਰੂ ਦੀਆਂ ਮਰਿਯਾਦਾ ਗੁਰਬਾਣੀ ਵਿਚੋਂ ਲੱਭ ਕੇ ਸੰਗਤਾਂ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਨ। ਗੁਰੂ ਦੀ ਮਰਿਯਾਦਾ ਨੂੰ ਉਹ ਵੀ ਨਹੀਂ ਰੋਕ ਸਕਦਾ ਜੋ ਸੂਰਜ ਨੂੰ ਚੜ੍ਹਨ ਤੋਂ ਰੋਕ ਸਕੇ, ਚੰਦਰਮਾ ਦੀ ਦਿਸ਼ਾ ਬਦਲ ਸਕੇ, ਹਵਾ ਦਾ ਰੁਖ ਬਦਲ ਦੇਵੇ ਜਾਂ ਰੁੱਤਾਂ ਦੀ ਤਬਦੀਲੀ ਕਰਨ ਦੀ ਸਮਰੱਥਾ ਰੱਖਦਾ ਹੋਵੇ, ਜੁਗ ਪਲਟ ਸਕਦਾ ਹੋਵੇ। ਮੈਂ ਆਪ ਜੀ ਨੂੰ ਵਿਸਥਾਰ ਵਿੱਚ ਨ ਜਾਂਦਾ ਹੋਇਆ ਇਸ ਲੇਖ ਰਾਹੀਂ ਗੁਰੂ ਭੇਂਟ ਅਤੇ ਕੜਾਹ ਪ੍ਰਸ਼ਾਦਿ ਬਾਰੇ ਚੰਦ ਕੁ ਊਣਤਾਈਆਂ ਬਾਰੇ ਦੱਸ ਸਕਿਆ ਹਾਂ।ਜੇ ਕਰ ਹੋਰ ਵੀ ਕੋਈ ਊਣਤਾਈਆਂ ਹੋਣ ਜੋ ਮੇਰੇ ਖਿਆਲ ਵਿਚ ਨ ਹੋਣ ਤਾਂ ਸੁਝਾਅ ਲੈ ਕੇ ਇਸ ਅਰਟੀਕਲ ਵਿਚ ਲਿਖਣ ਲਈ ਪਾਬੰਦ ਹਾਂ । ਹਰ ਇਕ ਗੁਰੂ ਸਿਧਾਂਤ ਨੂੰ ਇਕ ਆਰਟੀਕਲ ਰਾਹੀਂ ਆਪ ਸੰਗਤਾਂ ਦੇ ਅੱਗੇ ਪੇਸ਼ ਕਰਾਂਗਾ ਅਤੇ ਸੁਝਾਅ ਲੈਂਦਾ ਰਹਾਂਗਾ।

ਸੀਤਲ ਸਿੰਘ ਲਧਾਣਾ (ਮਿਸ਼ਨਰੀ)
ਮੁਬਾਇਲ : 09915354391
ਨਿਊ ਸੁਭਾਸ਼ ਨਗਰ, (ਲ਼ੁਧਿਆਣਾ)


No Comment posted
Name*
Email(Will not be published)*
Website
Can't read the image? click here to refresh

Enter the above Text*