Bharat Sandesh Online::
Translate to your language
News categories
Usefull links
Google

     

ਸ੍ਰੀ ਗੁਰੂ ਗ੍ਰੰਥ ਤੇ ਪੰਥ
18 Nov 2011

ਸਰਬੰਸਦਾਨੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 42 ਸਾਲ ਪਰਮ ਪੁਰਖ ਦੇ ਦਾਸ ਵਜੋਂ ਜਗਤ ਤਮਾਸ਼ਾ ਵੇਖ, ਧਰਮ ਪੰਥ ਪ੍ਰਚੁਰ ਕਰਨ ਦੀ ਰੱਬੀ ਆਗਿਆ ਪੂਰੀ ਕਰ ਜੀਵਨ ਹਯਾਤੀ ਦੇ ਅੰਤਲੇ ਦੌਰ ਵਿੱਚ ਜੋ ਇਲਾਹੀ ਕ੍ਰਿਸ਼ਮਾ ਕੀਤਾ ਮਨੁੱਖੀ ਇਤਿਹਾਸ ਵਿੱਚ ਇਸ ਦੀ ਮਿਸਾਲ ਨਹੀਂ ਮਿਲਦੀ। ਪੰਜਾਬ ਤੋਂ ਦੂਰ ਦੱਖਣ ਵਿੱਚ ਨੰਦੇੜ ਨਾਮਕ ਸਥਾਨ (ਜੋ ਹੁਣ ਸਿੱਖ ਪੰਥ ਲਈ ਤਖ਼ਤ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਹੈ) ਵਿਖੇ ਗੁਰੂ ਕਲਗੀਧਰ ਪਾਤਸ਼ਾਹ ਨੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਵਲੋਂ ਬਖ਼ਸ਼ਿਸ਼ ਕੀਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਪਰੀ ਪੁਰਨ ਕਰਦਿਆਂ, ਮਨੁੱਖੀ ਦੇਹੀ ਵਿੱਚ ਗੁਰੂ ਦੀ ਪਰਪਾਟੀ ਖਤਮ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੀ ਸਦੀਵੀ ਬਖਸ਼ਿਸ਼ ਕੀਤੀ।

        ਸ਼ਬਦ ਗੁਰੂ, ਜਿਸਦਾ ਪ੍ਰਕਾਸ਼ ਗੁਰੂ ਸਾਹਿਬਾਨ ਦੇ ਹਿਰਦੇ ਵਿੱਚ ‘ਪ੍ਰਭ ਕੀ ਬਾਣੀ’ ਦੇ ਰੂਪ ਵਿੱਚ ਹੋਇਆ, ਉਸ ਇਲਾਹੀ ਤੇ ਅਨਹਦ ਬਾਣੀ ਨੂੰ ਪੰਚਮ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਤੋਂ ‘ਪੋਥੀ’ ਰੂਪ ਵਿੱਚ ਕਲਮਬੱਧ ਕਰਵਾਇਆ, ਜਿਸਦਾ ਪਹਿਲਾ ਪ੍ਰਕਾਸ਼ ‘ਸ਼ਬਦ ਗੁਰੂ ਪ੍ਰਕਾਸਿਓ’ ਦੇ ਰੂਪ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤਾ ਗਿਆ। ‘ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ’ ਉਚਾਰਕੇ ਸ਼ਬਦ ਗੁਰੂ ਦਾ ਸਰੂਪ ਪੰਚਮ ਪਾਤਸ਼ਾਹ ਨੇ ਸਥਾਪਿਤ ਕਰ ਦਿੱਤਾ, ਬਾਣੀ ਦਾ ਅਦਬ ਅਤੇ ਸਤਿਕਾਰ ਮਰਿਆਦਾ ਬੰਨ ਦਿੱਤੀ,ਉਜੋਤਿ ਰੂਪੁ ਹਰਿ ਆਪ ਗੁਰੁ ਨਾਨਕ ਕਹਾਇਓੂ

ਨਾਨਕ ਜੋਤ ਰਾਹੀ ਪ੍ਰਗਟ ਹੋਈ ਗੁਰਬਾਣੀ ,ਗ੍ਰੰਥ ਰੂਪ ਵਿਚ ਸੰਭਾਲੀ ।ਨੋਵੇਂ ਸਤਿਗੁਰੂ ਗੁਰੁ ਤੇਗ ਬਹਾਦਰ ਸਾਹਿਬ ਜੀ ਵਲੋਂ ਉਚਾਰੀ ਬਾਣੀ ਨੂੰ  ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਸ਼ਾਮਿਲ ਕਰ ,ਸਦੀਵੀ ਸ਼ਬਦ ਗੁਰੁ ਸਥਾਪਤ ਕਰ ਜੋਤ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ  ਦਸਮ ਪਾਤਸ਼ਾਹ ਨੇ ਗੁਰੂ ਪਦਵੀ ਬਖ਼ਸ਼ੀ ਅਤੇ ਸਿੱਖ ਸੰਗਤਾਂ ਨੂੰ ‘ਗੁਰੂ ਮਾਨਿਓ ਗ੍ਰੰਥ’ ਦਾ ਸਦੀਵੀ ਆਦੇਸ਼ ਦਿੱਤਾ, ਜਿਸ ,ਨੂੰ ਸਿੱਖ ਸੰਗਤਾਂ ਅਰਦਾਸ ਉਪਰੰਤ ਹਰ ਰੋਜ਼ ਦੋਹਿਰੇ ਦੇ ਰੂਪ ਵਿਚ ਦ੍ਰਿੜ ਕਰਦੀਆਂ  ਹਨ।

   ਭਾਵੇਂ ਹਰ ਧਰਮ ਨੇ ਸਰੀਰ ਦੀ ਨਾਸ਼ਵਾਨਤਾ ਪ੍ਰਵਾਨੀ ਅਤੇ ਪ੍ਰਚਾਰੀ ਲੇਕਿਨ ਇਸ ਤੋਂ ਪਹਿਲਾਂ ਅਵਤਾਰ, ਪੈਗੰਬਰ ਅਤੇ ਗੁਰੂ ,ਮਨੁੱਖੀ ਕਾਇਆਂ ਹੀ ਬਣਦੀ ਰਹੀ ਅਤੇ ਅਵਤਾਰਾਂ ਤੋਂ ਬਾਅਦ ਉਨ੍ਹਾਂ ਦੀਆਂ ਮੂਰਤੀਆਂ, ਤਸਵੀਰਾਂ ਤੇ ਬੁੱਤਾਂ ਦੀ ਪੂਜਾ ਦਾ ਚਲਣ ਸੀ। ਅਵਤਾਰਵਾਦ ਦੇ ਸਿਧਾਂਤ ਕਿ ਪ੍ਰਮਾਤਮਾ ਮਾਤਾ ਦੇ ਗਰਭ ‘ਚੋਂ ਜਨਮ ਲੈਂਦਾ ਹੈ। ਜਿਹੜੇ ਆਪਣੇ ਆਪ ਨੂੰ ਰੱਬ ਦੇ ਅਵਤਾਰ ਕਹਾਉਂਦੇ ਹਨ ਗੁਰਬਾਣੀ ’ਚ ਉਨ੍ਹਾਂ ਦਾ ਸਖ਼ਤ ਸ਼ਬਦਾਂ ਵਿਚ ਖੰਡਨ ਕੀਤਾ ਗਿਆ ਹੈ:

ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥           (ਭੈਰਉ ਮ: 5, ਅੰਗ 1136)
ਅਵਤਾਰ ਨ ਜਾਨਹਿ ਅੰਤੁ ॥ ਪਰਮੇਸਰੁ ਪਾਰਬ੍ਰਹਮ ਬੇਅੰਤੁ ॥

ਪ੍ਰਮਾਤਮਾਂ ਦੀਆਂ ਵੰਡੀਆਂ ਬ੍ਰਹਮਾ (ਸ਼੍ਰਿਸ਼ਟੀ ਰਚੇਤਾ), ਵਿਸ਼ਣੂ (ਪ੍ਰਤਿਪਾਲਕ) ਅਤੇ ਮਹੇਸ਼ (ਨਾਸ਼ ਕਰਨ ਵਾਲਾ) ਵਿੱਚ ਨਹੀਂ ਪਾਈਆਂ ਜਾ ਸਕਦੀਆਂ। ਇਸੇ ਲਈ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿੱਚ ਪਹਿਲਾ ਅੱਖਰ ਹੀ,ੂ ੴ ਉਪਾ ਦਿੱਤਾ। ਇਨ੍ਹਾਂ ਦੇਵੀ ਦੇਵਤਿਆਂ ਤੇ ਅਵਤਾਰਾਂ ਦੇ ਬੁੱਤ ਬਣਾ ਕੇ ਪੂਜਣ ਵਾਲੇ ਨੂੰ ਗੁਰਬਾਣੀ ਨੇ ਗਿਆਨ ਹੀਨ ਅਤੇ ਬੁਤ ਤੇ ਜੀਉਂਦੇ ਫੁੱਲ ਭੇਟਾ ਕਰਨ ਵਾਲੀ ਮਾਲਣ ਨੂੰ ਗੁਰੂ ਪਾਤਸ਼ਾਹ ਇਉਂ ਸਮਝਾਉਂਦੇ ਹਨ :-

ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ।

ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ।

ਭੂਲੀ ਮਾਲਨੀ ਹੈ ਏਉ। ਸਤਿਗੁਰੁ ਜਾਗਤਾ ਹੈ ਦੇਉ’।

ਬੁੱਤ ਦੀ ਗੱਲ ਕਰਦਿਆਂ ਪਾਤਸ਼ਾਹ ਨੇ ਸਮਝਾਇਆ ਹੈ ਕਿ ਸਭ ਤੋਂ ਪਹਿਲਾਂ ਮੂਰਤੀ ਘਾੜਾ ਹੀ ਮੂਰਤੀ ਦੀ ਛਾਤੀ ਤੇ ਪੈਰ ਰੱਖ ਕੇ ਚਿਹਰਾ ਘੜਦਾ ਹੈ ਅਤੇ ਇਸ ਤਰਾਂ ਬੁੱਤ ਦਾ ਪਹਿਲਾਂ ਅਪਮਾਨ ਕਰਤਾ ਮੂਰਤੀ ਘਾੜਾ ਹੀ ਹੈ।

ਜੇ ਮੂਰਿਤ ਸਚੁ ਤਾ ਘੜਨ ਵਾਲੇ ਘਾਉ।

ਵੇਦ, ਸਿਮਰਤੀ, ਸ਼ਾਸ਼ਤਰ, ਕੁਰਾਨ ਸ਼ਰੀਫ, ਅੰਜੀਲ ਜਾਂ ਬਾਈਬਲ ਸਭ ਸਤਿਕਾਰਤ ਪਾਵਨ ਧਰਮ ਗ੍ਰੰਥ ਹਨ, ਲੇਕਿਨ ਇਹਨਾਂ ਨੂੰ ਅਵਤਾਰੀ ਜਾਂ ਪੈਗੰਬਰੀ ਦਰਜ਼ਾ ਪ੍ਰਾਪਤ ਨਹੀਂ ਹੈ। ਹਿੰਦੂਆਂ ਦਾ ਵਿਸ਼ਵਾਸ਼ ਹੈ ਕਿ ਜਦੋਂ ਜਦੋਂ ਵੀ ਧਰਮ ਦੀ ਹਾਨੀ ਹੁੰਦੀ ਹੈ ਤਾਂ ਪ੍ਰਮਾਤਮਾ ਦਾ ਸਰੀਰਕ ਰੂਪ ਵਿੱਚ ਅਵਤਰਨ ਹੁੰਦਾ ਹੈ। ਮੁਸਲਮਾਨ ਕਿਸੇ ਮੀਰ ਮਹਿੰਦੀ ਦੇ ਆਉਣ ਦੀ ਆਸ ਵਿੱਚ ਅਸਮਾਨ ਵੱਲ ਨੀਝ ਲਾ ਕੇ ਵੇਖਦੇ ਹਨ ਅਤੇ ਈਸਾਈਆਂ ਦਾ ਭਰੋਸਾ ਹੈ ਕਿ ਸੂਲੀ ਤੇ ਚੜ੍ਹਿਆ ਈਸਾ ਮਸੀਹ ਮੁੜ ਜੀਵਤ ਹੋ ਕੇ ਸੰਸਾਰ ਦੀ ਅਗਵਾਈ ਕਰੇਗਾ। ਇਹ ਠੀਕ ਹੈ ਕਿ ਮਨੁੱਖ ਨੂੰ ਸਦਾ ਹੀ ਗੁਰੂ ਅਵਤਾਰ ਜਾਂ ਪੈਗੰਬਰ ਦੀ ਲੋੜ ਹੈ ਕਿਉਂਕਿ ਗੁਰਬਾਣੀ ਦੇ ਕਥਨ ਅਨੁਸਾਰ,

ਉਜੇ ਸਉ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੋਦਿਆ ਗੁਰ ਬਿਨ ਘੋਰ ਅੰਧਾਰੂ,

ਉਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈੂ

ਇਸ ਲਈ ਗੁਰੂ ਦੀ ਲੋੜ ਹਰ ਸਮੇਂ ਹਰ ਕਾਲ ਅਤੇ ਹਰ ਸਥਾਨ ਤੇ ਜ਼ਰੂਰੀ ਹੈ। ਪਰ ਸਰੀਰਕ ਰੂਪ ਵਿੱਚ ਤਾਂ ਗੁਰੂ ਅਵਤਾਰ ਪੈਗੰਬਰ ਹਰ ਥਾਂ, ਹਰ ਸਮੇਂ, ਮਨੁੱਖ ਦੀ ਅਗਵਾਈ ਨਹੀਂ ਕਰ ਸਕਦਾ। ਇਸੇ ਲਈ ਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਵਿੱਚ ਹੀ ਇਹ ਦ੍ਰਿੜ ਕਰਵਾ ਦਿੱਤਾ ਕਿ ਗੁਰੂ ਦੇ ਦਰਸ਼ਨ ਬਾਣੀ ਦੀ ਵਿਚਾਰ ਹਨ। ਸ਼ਬਦ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਥਾਂ, ਹਰ ਸਮੇਂ ਮਨੁੱਖ ਦੀ ਅਗਵਾਈ ਕਰਨ ਦੇ ਸਮਰੱਥ ਹਨ, ਉਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾੲੈੂ

ਦਸਵੇਂ ਪਾਤਸ਼ਾਹ ਨੇ ਜਦੋਂ ਸਰੀਰਕ  ਚੋਲਾ ਤਿਆਗਣ ਅਤੇ ਗੁਰੂ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਥਾਪਿਤ ਕਰਨ ਦਾ ਫੈਸਲਾ ਸੁਣਾਇਆ ਤਾਂ ਵੈਰਾਗੀ ਤੇ ਬਿਹਬਲ ਹੋਈ ਸੰਗਤ ਨੇ  ਕਰੁਣਾ ਭਰੀ ਅਵਾਜ਼ ਵਿੱਚ ਪੁਛਿਆ ਕਿ ਅਸੀਂ ਤੁਹਾਡੇ ਦਰਸ਼ਨ ਕਿਵਂੇ ਕਰਾਂਗੇ ,ਅਗਵਾਈ ਕਿਸ ਪਾਸੋਂ ਲਵਾਂਗੇ

‘ਲਖੀਏ ਤੁਮਰਾ ਦਰਸ਼ ਕਹਾਂ। ਕਹਹੁੰ ਤੋਹਿ ਸਮਝਾਇ’

ਗੁਰੂ ਪਾਤਸ਼ਾਹ ਦੇ ਹਜੂਰੀ ਅਰਸ਼ੀ ਕਵੀ ਭਾਈ ਨੰਦ ਲਾਲ ਜੀ ਅਨੁਸਾਰ, ਗੁਰੂ ਪਾਤਸ਼ਾਹ ਨੇ ਸਤਿਗੁਰੂ ਦਾ ਸੰਕਲਪ ਸਿਧਾਂਤ ਅਤੇ ਦਰਸ਼ਨ ਇਉਂ ਸਮਝਾਇਆ,

ਤੀਨ ਰੂਪ ਹੈਂ ਮੋਹਿ ਕੇ, ਸੁਨਹੁ ਨੰਦ ਚਿੱਤ ਲਾਇ।

ਨਿਰਗੁਣ, ਸਰਗੁਣ, ਗੁਰਸ਼ਬਦ ਕਹਹੁੰ ਤੋਹਿ ਸਮਝਾਏ। ਸਤਿਗੁਰ ਦਾ ਪ੍ਰਥਮ ਰੂਪ ਉਹੀ ਦਰਸਾਇਆ ਜਿਸ ਬਾਰੇ ਗੁਰੂ ਨਾਨਕ ਨੇ ਸਿੱਧਾਂ ਦੇ ਜੁਆਬ ਵਿੱਚ ਕਿਹਾ ਸੀ :

‘ਅਪਰੰਪਰ ਪਾਰਬ੍ਰਹਮ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ’

ਏਸੇ ਸੰਦੇਸ਼ ਨੂੰ ਭਾਈ ਨੰਦ ਲਾਲ ਜੀ ਨੇ ਇਉਂ ਬਿਆਨ ਕੀਤਾ ਹੈ:-

‘ਏਕੁ ਰੂਪ ਤਿਹ ਗੁਣ ਤੇ ਪਰੈ । ਨੇਤਿ ਨੇਤਿ ਜਿਹ ਨਿਗਮ ਉਚਰੈ।’

‘ਘਟ ਘਟ ਵਿਆਪਕ ਅੰਤਰਜਾਮੀ।’ ‘’’

ਇਹੀ ਪ੍ਰਮਾਤਮਾ ਦਾ ਪ੍ਰਥਮ ਤੇ ਸਦੀਵੀ ਸਰੂਪ ਹੈ ਜਿਸ ਤੋਂ ਸਾਰੇ ਗੁਰੂ ਅਵਤਾਰ ਤੇ ਪੈਗੰਬਰ ਤੇ ਨਬੀ ਰੌਸ਼ਨੀ ਪ੍ਰਾਪਤ ਕਰਦੇ ਹਨ। ਗੁਰੂ ਪਾਤਸ਼ਾਹ ਨੇ ਦੂਜਾ ਰੂਪ ਇਉਂ ਬਿਆਨ ਕੀਤਾ

ਦੂਸਰ ਰੂਪ ਗ੍ਰੰਥ ਜੀ ਜਾਨਹੁ । ਆਪਨ ਅੰਗ ਮੇਰੇ ਕਰਿ ਮਾਨਹੁ333.

ਮੇਰਾ ਰੂਪ ਗ੍ਰੰਥ ਜੀ ਜਾਨ। ਇਸ ਮੇਂ ਭੇਦ ਨ ਰੰਚਕ ਮਾਨ      (ਰਹਿਤਨਾਮਾ ਭਾਈ ਨੰਦ ਲਾਲ ਜੀ)

ਜਦੋਂ ਸਿਖਾਂ ਨੇ ਪੁਛਿਆ ਜੇ ਤੁਹਾਡੇ ਦਰਸ਼ਨਾਂ ਦੀ ਚਾਹ ਹੋਵੇ, ਤਾਂ ਗੁਰ ਫੁਰਮਾਇਆ

‘ਜੋ ਸਿਖ ਗੁਰੁ ਦਰਸ਼ਨ ਕੀ ਚਾਹਿ। ਦਰਸ਼ਨ ਕਰੇ ਗ੍ਰੰਥ ਜੀ ਆਹਿ।’

ਸਿਖਾਂ ਨੇ ਪੁਛਿਆ ਸਤਿਗੁਰ ਜੀ ਜੇ ਤੁਹਾਡੇ ਨਾਲ ਗੱਲਾਂ ਕਰਨੀਆਂ ਹੋਣ, ਤਾਂ ਗੁਰ ਫੁਰਮਾਇਆ!

‘ਜੋ ਮਮ ਸਾਥ ਚਹੇ ਕਰਿ ਬਾਤ।ਗ੍ਰੰਥ ਜੀ ਪੜਹਿ ਬਿਚਾਰਹਿ ਸਾਥ।’

ਜੋ ਸਿੱਖ ਅਗਵਾਈ ਜਾਂ ਆਦੇਸ਼ ਪ੍ਰਾਪਤ ਕਰਨਾ ਚਾਹੁੰਦੇ ਹਨ ਉਨ੍ਹਾਂ ਬਾਰੇ ਗੁਰ ਫੁਰਮਾਇਆ

‘ਜੋ ਮੁਝ ਬਚਨ ਸੁਨਨ ਕੀ ਚਾਇ। ਗ੍ਰੰਥ ਵਿਚਾਰ ਸੁਨਹੁ ਚਿਤ ਲਾਇ’

ਅਰਥਾਤ ਜੋ ਗੁਰੂ ਤੋਂ ਮਾਰਗ ਦਰਸ਼ਨ ਪ੍ਰਾਪਤ ਕਰਨਾ ਚਾਹੇ ਉੁਹ ਗੁਰਬਾਣੀ ਤੇ ਵਿਚਾਰ ਕਰੇ ਤੇ ਵਿਚਾਰ ਸਹਿਤ ਗੁਰਬਾਣੀ ਅੰਮ੍ਰਿਤ ਛਕਾਉਣ ਸਮੇਂ ਜੋ ਖਾਲਸੇ ਨੂੰ ਬਖ਼ਸ਼ਿਸ਼ ਰੂਪੀ ਵਰਦਾਨ ਦਿੱਤਾ ਸੀ : 

‘ਖ਼ਾਲਸਾ ਮੇਰੋ ਰੂਪ ਹੈ ਖਾਸ। ਖ਼ਾਲਸੇ ਮਹਿ ਹਉ ਕਰਹੁ ਨਿਵਾਸ3’

ਉਸੇ ਨੂੰ ਅੰਤਮ ਸਮੇਂ ਇਨ੍ਹਾਂ ਸ਼ਬਦਾਂ ਰਾਹੀਂ ਫਿਰ ਪ੍ਰਗਟ ਕੀਤਾ:

ਤੀਸਰ ਰੂਪ ਸਿਖ ਹੈ ਮੋਰ।ਗੁਰਬਾਣੀ ਰੱਤ ਜਿਹ ਨਿਸ ਭੋਰ ।

ਦਸਮ ਗੰਥ ਬਾਰੇ ਪੁਛੇ ਜਾਣ ਤੇ ਪਾਤਸ਼ਾਹ ਨੇ ਕਿਹਾ , ਉਇਹ ਮੇਰੀ ਕਿਰਤ ਹੈੂ ਲੇਕਿਨ ਗੁਰੂ ਦੀ ਪਦਵੀ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਾਪਤ ਹੈ। ਗੁਰੂ ਜੀ ਤਿੰਨ ਪ੍ਰਕਰਮਾ ਕਰਕੇ

‘ਕਰ ਪ੍ਰਕਰਮਾ ਗੁਰੂ ਜੀ ਨਿਜ ਮਾਥ ਝੁਕਾਯੋ।ਗੁਰੂ ਗ੍ਰੰਥ ਕੋ ਗੁਰ ਥਪਿਓ,

ਕੁਣਕਾ ਬਟਵਾਯੋ’(ਅਰਥਾਤ ਕੜਾਹ ਪ੍ਰਸਾਦਿ ਵੰਡਿਆ)

‘ਸ੍ਰੀ ਮੁਖ ਤੇ ਸਭ ਸਿੱਖਨ ਕੋ, ਇਮ ਹੁਕਮ ਸੁਨਾਯੋ’

ਸ੍ਰੀ ਮੁਖਵਾਕ ਦੋਹਿਰਾ

‘ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ’ 

ਇਉਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਗੁਰਿਆਈ ਬਖ਼ਸ਼ ਇਕ ਅਦਭੁੱਤ ਅਤੇ ਅਲੋਕਿਕ, ਅਧਿਆਤਮਕ ਗਣਤੰਤਰ (ਸ਼ਪਰਿਟਿੁੳਲ ੍ਰੲਪੁਬਲਚਿ) ਦੀ ਸਥਾਪਨਾ ਕਰ ਦਿੱਤੀ। ਰਾਜਨੀਤੀ ਵਿੱਚ ਤਾਂ ਵਿਅਕਤੀਗਤ ਰਾਜੇ ਦੀ ਬਜਾਏ ਲੋਕਸ਼ਾਹੀ ਆ ਗਈ ਹੈ, ਪਰ ਧਰਮ ਅਤੇ ਮਜ਼ਹਬ ਦੀ ਦੁਨੀਆਂ ਵਿੱਚ ਅਜੇ ਵੀ ਵਿਅਕਤੀ ਪ੍ਰਧਾਨ ਹੈ। ਗੁਰੂ ਸਾਹਿਬ ਨੇ ਸਿੱਖ ਧਰਮ ਨੂੰ ਸਰੀਰਕ ਪੂਜਾ ਦੀ ਜਕੜ ਤੇ ਗੁਲਾਮੀ ਤੋਂ ਸਦਾ ਸਦਾ ਲਈ ਮੁਕਤ ਕਰ ਦਿੱਤਾ। ਜੋਤ ਅਤੇ ਜੁਗਤ ਦਾ ਜਿਹੜਾ ਸੁਮੇਲ ਸਿੱਖੀ ਵਿੱਚ ਅਰੰਭ ਹੋਇਆ ਸੀ ਉਸੇ ਨੂੰ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਗੁਰਤਾ ਸਥਾਪਤ ਕਰਕੇ ਪਰੀਪੂਰਨ ਕਰ ਦਿੱਤਾ।

        ਜੋਤ ਰੂਪ ਵਿੱਚ ਅਗਵਾਈ ਸ਼ਬਦ ਗੁਰੂ ਅਤੇ ਉਸ ਦੇ ਉਪਦੇਸ਼ ਨੂੰ ਸਿੱਖ ਸੰਗਤਾਂ ਵਿੱਚ ਵਰਤਾਉਣ ਦੀ ਜੁਗਤ ਗੁਰੂ ਪੰਥ ਨੇ ਕਰਨੀ ਹੈ ਅਰਥਾਤ ਸਿੱਖ ਦਾ ਨਿੱਜੀ ਅਤੇ ਪੰਥਕ ਜੀਵਨ ਗੁਰ ਸ਼ਬਦ ਅਨੁਸਾਰ ਹੀ ਹੁੰਦਾ ਰਿਹਾ ਹੈ ਅਤੇ ਇਸ ਦਾ ਪ੍ਰਮਾਨ ਸਿੱਖ ਇਤਿਹਾਸ ਹੈ। ਗੁਰੂ ਅਰਜਨ ਸਾਹਿਬ ਗੁਰ ਸ਼ਬਦ ਦੀ ਸਚਾਈ ਦਰਸਾਉਣ ਲਈ ਤੱਤੀ ਤਵੀ ਤੇ ਬੈਠਦੇ ਹਨ, ਗੁਰੂ ਤੇਗ ਬਹਾਦੁਰ ਸਾਹਿਬ ਹੱਕ ਸੱਚ ਤੇ ਧਰਮ ਲਈ ਸੀਸ ਭੇਂਟ ਕਰਦੇ ਹਨ ਅਤੇ ਇਸੇ ਮਾਰਗ ਤੇ ਚਲਦਿਆਂ 1699 ਵਿੱਚ ਕੇਸਗੜ੍ਹ ਸਾਹਿਬ ਵਿਖੇ ਖਾਲਸੇ ਦੀ ਸਾਜਨਾ ਨੂੰ ਗੁਰਮਤਿ ਸ਼ਬਦਾਵਲੀ ਅਨੁਸਾਰ :-ਉ ਸੀਸ ਭੇਟ ਦਿਓ ਦਿਵਸ ਉ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਅਸੀਂ ਹਰ ਰੋਜ਼ ਅਰਦਾਸ ਵਿੱਚ ਦੁਹਰਾਉਂਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਚਰਖੜੀਆਂ ਤੇ ਚੜ੍ਹੇ3333 ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਬਾਇਆ।

        ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਨੇ ਆਦਰਸ਼ ਮਨੁੱਖ, ਆਦਰਸ਼ ਸਮਾਜ ਅਤੇ ਆਦਰਸ਼ ਰਾਜ ਦੀ ਕਲਪਨਾ ਕੀਤੀ ਹੈ। ਆਦਰਸ਼ ਮਨੁੱਖ ਨੂੰ ਗੁਰਸਿੱਖ ਦੀ ਸੰਗਿਆ ਦਿੰਦਿਆਂ ਪਾਤਸ਼ਾਹ ਨੇ ਸਪੱਸ਼ਟ ਕੀਤਾ ਹੈ, ਉਗੁਰਮਤਿ ਖੋਜਤ ਭਏ ਉਦਾਸੀੂ ਅਤੇ ਉਸੇ ਗੁਰਮੁੱਖ ਦੀ ਪਰਖ ਸੀ।

ਉਜਓ ਤੋ ਪ੍ਰੇਮ ਖੇਲਣ ਕਾ ਚਾਓੂ

ਅਰਥਾਤ ਪਿਆਰੇ ਦੀ ਗਲੀ ਵਿੱਚ ਜਾਨ ਲਈ ਹਉਮੇ ਤਿਆਗ ਕੇ ਅਤੇ ਸਮਾਂ ਆਉਣ ਤੇ ਧਰਮ ਲਈ ਸੀਸ ਦੇ ਦੇਣਾ। ਗੁਰਮੁੱਖ ਅਤੇ ਮਨਮੁੱਖ (ਸਾਕਤ) ਵਿੱਚਕਾਰ ਫਰਕ ਕਰਦਿਆਂ  ਗੁਰੂ ਰਾਮ ਦਾਸ ਜੀ ਨੇ ਗੁਰਮੁੱਖ ਨੂੰ ਸੂਰਬੀਰ ਦੱਸਿਆ ਹੈ,

ਉਜਿਨ ਮਿਲ ਮਾਰੇ ਪੰਚ ਸੂਰਵੀਰ ਐਸੋ ਕਉਣ ਬਲੀ ਰੇੂ

ਪੰਚਮ ਪਾਤਸ਼ਾਹ ਨੇ ਸਰੀਰ ਦੀ ਮੌਤ ਤੋਂ ਪਹਿਲਾਂ ਮਨ ਦੀਆਂ ਇਸ਼ਾਵਾਂ ਅਤੇ ਕਾਮਨਾਵਾ ਨੂੰ ਮਾਰ ਦੇਣ ਦਾ ਆਦੇਸ਼ ਦਿੱਤਾ ਹੈ,

ਉਪਹਿਲਾਂ ਮਰਨ ਕਬੂਲੂ

ਗੁਰਮੁੱਖ ਨੂੰ ਪ੍ਰਭਾਸ਼ਿਤ ਕਰਦਿਆਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਨਰ, ਗਿਆਨੀ ਦੀ ਸੰਗਿਆ ਦਿਤੀ ਹੈ,

ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥ ਆਦਰਸ਼ ਸਮਾਜ ਦੀ ਕਲਪਨਾ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਹਿਬ ਵਿੱਚ,

ਉਏਕ ਪਿਤਾ ਏਕਸ ਕੇ ਹਮ ਬਾਰਕੂ,

ਉਸਭੈ ਸਾਂਝੀ ਵਾਲ ਸਦਾਇਨੂ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਾਣੀ ਦਰਜ਼ ਕਰਦਿਆਂ ਕਿਸੇ ਭਗਤ, ਫਕੀਰ ਜਾਂ ਸਿੱਖ ਦੀ ਜਾਤ ਜਾਂ ਧਰਮ ਨਹੀਂ ਵੇਖਇਆ ਗਿਆ। ਇਹੀ ਕਾਰਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਕ ਮੁਸਲਮਾਨ ਅਜਾਨ ਦੀ ਅਵਾਜ਼ ਸੁਣ ਸਕਦਾ ਹੈ ਅਤੇ ਹਿੰਦੂ ਇਸ ਵਿੱਚੋਂ ਠਾਕਰ ਦੀ ਆਰਤੀ ਅਤੇ ਘੜਿਆਲ ਦੀ ਆਵਾਜ਼ ਸੁਣ ਸਕਦਾ ਹੈ। ਇਕੋ ਇਕ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਜਿਸ ਵਿਚ ਮੰਦਰ ਅਤੇ ਮਸਜਿਦ ਨੂੰ ਵੱਖ ਨਹੀਂ ਸਮਝਿਆ ਗਿਆ ਅਤੇ ਇਕ ਅਕਾਲ ਦੀ ਪੂਜਾ ਦਾ ਸੰਦੇਸ਼ ਦਿੰਦਿਆਂ ਸਾਰੀਆਂ ਪੂਜਾ ਵਿਧੀਆਂ ਨੂੰ ਪ੍ਰਵਾਨ ਕੀਤਾ ਗਿਆ ਹੈ ਅਤੇ ਅਕਾਲ ਪੂਰਖ ਨੂੰ ਅਮਜਹਬੇ ਕਿਹਾ ਗਿਆ ਹੈ।ਆਦਰਸ਼ ਰਾਜ ਦਾ ਜਿਕਰ ਕਰਦਿਆਂ ਏਸੇ ਰਾਜ ਦੀ ਕਲਪਨਾ ਕੀਤੀ ਗਈ ਹੈ, ਜਿਥੇ ਹਰ ਕਿਸਮ ਦੀ ਗੁਲਾਮੀ ਤੋਂ ਛੁਟਕਾਰਾ ਅਤੇ ਹਰੇਕ ਲਈ ਬਰਾਬਰ ਦੇ ਅਧਿਕਾਰ ਜਿੰਨ੍ਹਾਂ ਵਿੱਚ ਜੀਉਣ ਦਾ ਅਧਿਕਾਰ ਪ੍ਰਧਮ ਸ਼੍ਰੇਸ਼ਟ ਕਿਹਾ ਗਿਆ ਹੈ। ਧਰਮਾਂ ਦੀ ਸਹਿਹੋਂਦ ਵਾਲੇ ਐਸੇ ਰਾਜ ਨੂੰ ਪ੍ਰਵਾਨ ਕੀਤਾ ਗਿਆ ਹੈ ਜਿਸ ਦਾ ਜਿਕਰ ਭਗਤ ਰਵੀਦਾਸ ਜੀ ਨੇ

ਉਬੇਗਮਪੁਰਾ ਸ਼ਹਿਰ ਕੋ ਨਾਓੂ ਕਹਿ ਕੇ ਕੀਤਾ ਹੈ।

 

ਗੁਰੂ ਗ੍ਰੰਥ ਸਾਹਿਬ ਤਾਂ ਸਿੱਖ ਪੰਥ ਦਾ ਸਰਬ ਪ੍ਰਵਾਨਤ ਸਤਿਗੁਰੂ ਸਥਾਪਤ ਹਨ ਪਰ ਗੁਰੂ ਪੰਥ ਦਾ ਸੰਕਲਪ ਅਤੇ ਸਿਧਾਂਤ 18ਵੀਂ ਸਦੀ ਬਾਅਦ ਪੂਰੀ ਤਰਾਂ ਅਮਲ ਵਿੱਚ ਸਪੱਸ਼ਟ ਤੌਰ ਤੇ ਅਜੇ ਉਜਾਗਰ ਨਹੀਂ ਹੋ ਸਕਿਆ। ਇਸ ਪਾਸੇ ਬਖ਼ਸ਼ੇ ਹੋਏ ਗੁਰਮੁਖਾਂ ਨੂੰ ਸੁਚੇਤ ਹੋ ਕੇ ਯਤਨ ਕਰਨ ਅਤੇ ਜੁਗਤ ਨੂੰ ਜੋਤ ਦੀ ਰੌਸ਼ਨੀ ਵਿੱਚ ਵਰਤਣ ਦਾ ਅਮਲ ਨਿਸ਼ਚਿੱਤ ਕਰ ਦ੍ਰਿੜ ਕਰਵਾਉਣ ਦੀ ਸਦੀਵੀ ਲੋੜ ਹੈ ਤਾਂ ਜੋ ਅਜੋਕੇ ਭਰਮ ਭੁਲੇਖਿਆਂ ਤੇ ਵਹਿਮਾਂ ਭਰਮਾਂ, ਸਖ਼ਸ਼ੀ ਸਿਕਦਾਰੀਆਂ, ਨਿੱਜ ਪ੍ਰਸਤੀ ਅਤੇ ਪਰਿਵਾਰ ਪ੍ਰਸਤੀ ਤੋਂ ਉਚੇਰਾ ਉਠ ਕੇ ਪੰਥ ਪ੍ਰਸਤੀ ਦੀ ਭਾਵਨਾ ਮੁੜ ਉਜਾਗਰ ਹੋਵੇ। ਗੁਰੂ ਪੰਥ ਦਾ ਵਾਧਾ ਹਰ ਸਿੱਖ ਦੀ ਲੋਚਾ ਹੋਵੇ ਅਤੇ ਖ਼ਾਲਸਾ ਜੀ ਦੇ ਬੋਲ ਬਾਲੇ ਰਾਂਹੀ ਮਨੁੱਖੀ ਤਵਾਰੀਖ਼ ਵਿੱਚ ਆਪਣਾ ਨਿਵੇਕਲਾ ਤੇ ਨਰੋਆ ਯੋਗਦਾਨ ਪਾ ਸਕੇ।

ਸਿੱਖ ਧਰਮ ਅਨੁਸਾਰ ਗੁਰਸਿੱਖ ਮੜੀ ਮਸਾਣਾ, ਦੇਹਧਾਰੀਆਂ, ਡੇਰੇਦਾਰਾਂ, ਮੁਰਤੀਆਂ ਤੇ ਬੁੱਤਾਂ ਦੀ ਪੂਜਾ ਕਰਦਾ ਗੁਰੂ ਦਰਬਾਰ ਵਿੱਚ ਪ੍ਰਵਾਨ ਨਹੀਂ ਹੋ ਸਕਦਾ ਅਤੇ ਨਾ ਹੀ ਸੰਗਤ ਵਿੱਚ ਸੋਭਾ ਪਾ ਸਕਦਾ ਹੈ। ਸਿੱਖ ਨੂੰ ਹੁਕਮ ਹੈ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਤੇ ਲੋਚਾ ਖਾਲਸੇ ਜੀ ਦੇ ਬੋਲ ਬਾਲੇ ਦੀ।

ਹਰ ਸਿੱਖ ਖੰਡੇ ਬਾਟੇ ਦੀ ਪਾਹੁਲ ਛੱਕ ,ਪੰਜ ਕਕਾਰਾਂ ਦਾ ਧਾਰਣੀ ਹੋ ,ਦੇਹ ਧਾਰੀਆਂ ਦੇ ਪਾਖੰਡ ਤੋਂ ਬਚਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਵੇ ।

ਮਨਜੀਤ ਸਿੰਘ ਕਲਕੱਤਾ
 


No Comment posted
Name*
Email(Will not be published)*
Website
Can't read the image? click here to refresh

Enter the above Text*