Bharat Sandesh Online::
Translate to your language
News categories
Usefull links
Google

     

ਗੁਰੂ ਸਾਹਿਬਾਨ ਨੇ ਭਾਰਤ ਦੇ ਬਹੁ-ਧਰਮੀ ਸਰੂਪ ਨੂੰ ਬਚਾਇਆ
18 Nov 2011

 ਭਾਰਤ ਅੱਜ ਇਕ ਧਰਮ-ਨਿਰਪੇਖ ਦੇਸ਼ ਹੈ। ਇਹ ਇਕ ਬਹੁ-ਕੌਮੀ, ਬਹੁ-ਧਰਮੀ ਤੇ ਬਹੁ-ਭਾਸਾਈ ਦੇਸ਼ ਹੈ।ਗੁਰੂ ਸਾਹਿਬਾਨ  “ਜਗਤ ਜਲੰਦੇ” ਨੂੰ ਤਾਰਨ ਲਈ ਅਵਤਾਰ ਨਾ ਧਾਰਦੇ ਤਾਂ ਇਸ ਦਾ ਭੂਗੋਲਿਕ, ਇਤਿਹਾਸਿਕ, ਧਾਰਮਿਕ, ਸਮਾਜਿਕ ਤੇ ਸਭਿਆਚਾਰਕ ਨਕਸ਼ਾ ਹੋਰ ਹੀ ਹੋਣਾ ਸੀ।ਮੌਜੂਦਾ ਭਾਰਤ ਹੀ ਕਿਓਂ ਇਸ ਭਾਰਤੀ ਉਪ-ਮਹਾਂਦੀਪ ਜਿਸ ਵਿਚ ਪਾਕਿਸਤਾਨ ਅਤੇ ਬੰਗਲਾ ਦੇਸ਼ ਵੀ ਸ਼ਾਮਿਲ ਹਨ, ਵੀ ਸ਼ਾਇਦ ਅਜ ਵਰਗੇ ਨਾ ਹੁੰਦੇ।ਗੁਰੂ ਸਾਹਿਬਾਨ ਦਾ ਲੋਕਾਂ ਨੂੰ ਇਕ ਸਿੱਧਾ ਸਾਦਾ,ਸੱਚਾ ਸੁਚਾ,ਹੱਥੀਂ ਕਿਰਤ ਕਰਨ,ਵੰਡ ਛੱਕਣ,ਨਾਮ ਜੱਪਣ ਵਾਲੀ ਨੇਕ ਤੇ ਪਰਉਪਕਾਰੀ ਜ਼ਿੰਦਗੀ ਬਿਤਾਉਣ ਦਾ ਮਾਰਗ ਦਰਸ਼ਨ ਕਰਨ ਤੋਂ ਬਿਨਾਂ ਮਨੁਖੀ ਅਧਿਕਾਰਾਂ, ਧਰਮ, ਨਿਤਾਣੇ ਤੇ ਮਜ਼ਲੂਮ ਦੀ ਰਖਿਆ ,ਜ਼ੁਲਮ ਤਸੱਦਦ ਤੇ ਅਨਿਆਏ ਵਿਰੁਧ ਲੜਣ ਦਾ ਇਤਨਾ ਅਹਿਮ ਯੋਗਦਾਨ ਹੈ ਅਤੇ ਇਸ ਦੇ ਬਹੁ-ਧਰਮੀ ਚਰਿਤਰ ਨੂੰ ਕਾਇਮ ਰਖਣ  ਅਤੇ ਪ੍ਰਾਚੀਨ ਭਾਰਤ ਦੀ ਹਜ਼ਾਰਾਂ ਸਾਲ ਪੁਰਾਨੀ ਸੰਸਕ੍ਰਿਤੀ ਬਚਾਉਣ ਖਾਤਰ ਇਤਨੀਆਂ ਕੁਰਬਾਨੀਆਂ ਕੀਤੀਆਂ ਹਨ ਕਿ ਦੇਸ਼ ਵਾਸੀ ਕਦੀ ਇਸ ਦਾ ਅਹਿਸਾਨ ਨਹੀਂ ਚੁਕਾ ਸਕਦੇ। ਉਨ੍ਹਾਂ ਭਾਰਤ ਜਿਸ ਨੂੰ ਗੁਰੂ ਸਾਹਿਬਾਨ ਦੇ ਸਮੇਂ ਹਿੰਦੁਸਤਾਨ ਕਿਹਾ ਜਾਂਦਾ ਸੀ, ਨੂੰ ਇਰਾਨ,ਅਫ਼ਗਾਨਿਸਤਾਨ ਤੇ ਕਈ ਹੋਰ  ਏਸ਼ਿਆਈ ਦੇਸ਼ਾਂ ਵਾਂਗ ਇਸਲਾਮੀ ਦੇਸ਼ ਹੋਣ ਤੋਂ ਬਚਾਇਆ।

ਇਹ ਇਕ ਹਕੀਕਤ ਹੈ ਕਿ ਹਿੰਦੁਸਤਾਨ ਦੇ ਮੂਲਵਾਸੀ ਤਾਂ ਕਬਾਇਲੀ ਲੋਕ ਹਨ।ਆਰੀਆ ਲੋਕ ਯੁਨਾਨ ਤੇ ਈਰਾਨ ਵਾਲੇ ਪੱਛਮੀ ਪਾਸੇ ਤੋਂ ਹਿੰਦੁਸਤਾਨ ਆਏ।ਸਮਰਾਟ ਅਸ਼ੋਕ ਨੇ ਬੁਧ ਧਰਮ ਦਾ ਇਤਨਾ ਪ੍ਰਚਾਰ ਕੀਤਾ ਸੀ ਕਿ ਹਿੰਦੁਸਤਾਨ ਤੋਂ ਬਿਨਾ ਕਈ ਏਸ਼ਿਆਈ ਦੇਸ਼ਾਂ ਜਿਨ੍ਹਾਂ ਵਿਚ ਅਫ਼ਗਾਨਿਸਤਾਨ, ਉਜ਼ਬੇਕਿਸਤਾਨ, ਚੀਨ, ਥਾਈਲੈਂਡ,ਜਾਪਾਨ, ਸ੍ਰੀ ਲੰਕਾ ਵਰਗੇ ਅਨੇਕ ਦੇਸ਼ ਸ਼ਾੁਮਲ ਹਨ, ਵਿਚ ਬੁਧ ਧਰਮ ਨੇ ਪੈਰ ਮਜ਼ਬੂਤ ਜੰਮਾ ਲਏ ਸਨ।ਅਫਗਾਨਿਸਤਾਨ ਵਿਚ ਬਾਮੀਆਂ ਵਿਖੇ ਬੁਧ ਧਰਮ ਦੀ ਸਭ ਤੋਂ ਵੱਡੀ ਮੂਰਤੀ ਤਾਲਿਬਾਨ ਨੇ ਥੋੜੇ ਸਾਲ ਪਹਿਲਾਂ ਹੀ ਢਹਿ ਢੇਰੀ ਕੀਤੀ ਹੈ।ਇਨ੍ਹਾਂ ਸਾਰੇ ਦੇਸ਼ਾਂ ਵਿਚ ਤਲਵਾਰ ਦੇ ਜ਼ੋਰ ਨਾਲ ਇਸਲਾਮ ਫੈਲਾਇਆ ਗਿਆ ਹੈ।

ਇਸ ਬਾਰੇ ਹੋਰ ਗਲ ਕਰਨ ਤੋਂ ਪਹਿਲਾਂ ਗੁਰੂ ਸਾਹਿਬਾਨ ਦੇ ਸਮੇਂ ਦੇ ਹਿੰਦੁਸਤਾਨ ਦੀ ਸਥਿਤੀ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ।ਇਸ ਬਾਰੇ ਵੀ ਸਿੱਖ ਵਿਦਵਾਨਾਂ ਦੀ ਥਾਂ ਇਕ ਆਰੀਆ ਸਮਾਜੀ ਵਿਦਵਾਨ ਲਾਲਾ ਦੌਲਤ ਰਾਏ ਦੀ ਖੋਜ ਭਰਪੂਰ ਪੁਸਤਕ “ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ” ਦੇ ਹਵਾਲੇ ਨਾਲ ਗਲ ਕਰਾਂ ਗੇ।ਸਿੱਖ ਧਰਮ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਸਮੇਂ ਰਖੀ। ਬਾਬਰ ਦੇ ਹਿੰਦੁਸਤਾਨ ਉਤੇ ਹਮਲੇ ਤੋਂ ਲਗਭਗ 350 ਵਰ੍ਹੇ ਪਹਿਲਾਂ ਹੀ ਹਿੰਦੁਸਤਾਨ ਦਾ ਬਹੁਤ ਸਾਰੇ ਇਲਾਕੇ ਇਸਲਾਮੀ ਹਕੂਮਤ ਅਧੀਨ ਆ ਚੁਕੇ ਸਨ।ਮੁਸਲਮਾਨਾ ਨੂੰ ਕਿਹੜੀਆਂ ਗਲਾਂ ਨੇ ਸੋਨੇ ਦੀ ਚਿੜੀ ਕਹੇ ਜਾਣ ਵਾਲੇ ਹਿੰਦੁਸਤਾਨ ਵਿਚ ਆਉਣ ਲਈ ਪ੍ਰੇਰਿਆ ਦਾ ਜ਼ਿਕਰ ਕਰਦਿਆ ਉਹ ਜ਼ਾਤ ਪਾਤ ਤੇ ਉਚ ਨੀਚ ਦੇ ਵਖਰੇਵੇਂ, ਭਰਮ,ਵਹਿਮ ,ਇਖਲਾਕੀ ਕਦਰਾਂ ਕੀਮਤਾਂ ਵਿਚ ਆਏ ਨਿੱਘਾਰ ਆਦਿ ਬਾਰੇ ਲਿਖਦੇ ਹਨ, “ਮੰਨੂੰ ਤੇ ਮਹਾਂਭਾਰਤ ਦੇ ਜ਼ਮਾਨੇ ਪਿਛੋਂ ਹਿੰਦੂ ਧਰਮ ਵਿਚ ਭਾਰੀ ਤਬਦੀਲੀ ਆਈ।ਹਿੰਦੂ ਕੌਮ ਦੀ ਏਕਤਾ ਨਾ ਰਹੀ।ਉਨ੍ਹਾਂ ਦਾ ਕੌਮੀ ਤਾਣਾ-ਬਾਣਾ ਲੀਰੋ-ਲੀਰ ਹੋ ਗਿਆ।ਕੌਮੀ ਮਾਲਾ ਦੇ ਮਣਕੇ ਖੇਰੂਂ ਖੇਰੂੰ ਹੋ ਗਏ।ਜ਼ਾਤੀ ਭੇਦ ਤੇ ਵਿਤਕਰਾ ਇਤਨਾ ਵਧਿਆ ਕਿ ਹਰੇਕ ਫਿਰਕਾ ਨਾ ਕੇਵਲ ਇਕ ਦੂਜੇ ਤੋਂ ਅੱਡ ਹੋ ਕੇ ਢਾਈ ਚੌਲਾਂ ਦੀ ਖਿਚੜੀ ਵੱਖ ਵੱਖ ਪਕਾਉਣ ਲੱਗਿਆ, ਸਗੋਂ ਇਕ ਦੁਜੇ ਦੇ ਵਿਰੋਧੀ ਹੋ ਕੇ ਆਪਸ ਵਿਚ ਖਹਿਣ ਤੇ ਇਕ ਦੂਜੇ ਨੂੰ ਉਜਾੜਣ ਲਗ ਪਏ।”

ਉਹ ਲਿਖਦੇ ਹਨ ਕਿ “ਸਾਫ ਸਪਸ਼ਟ ਹੈ ਕਿ ਕਮਜ਼ੋਰ ਤੇ ਗ਼ਰੀਬ ਹਮੇਸ਼ਾ ਜ਼ਬਰ-ਜੰਗ ਤੇ ਤਾਕਤ ਦੇ ਮਾਲਕ ਦਾ ਸਦਾ ਗੋਲਾ ਹੀ ਹੁੰਦਾ ਹੈ।ਇਸੇ ਕਰ ਕੇ ਹੀ ਮੁਸਲਮਾਨ ਜੇਤੂਆਂ ਨੇ ਆਪਣਾ ਮੂੰਹ ਹਿੰਦੁਸਤਾਨ ਵੱਲ ਕੀਤਾ ਅਤੇ ਸਿੱਟਾ ਵੀ ਉਹੀ ਨਿਕਲਿਆ ਜਿਸ ਦੀ ਅਜੇਹੀ ਹਾਲਤ ਵਿਚ ਆਸ ਹੁੰਦੀ ਹੈ।ਇਸਲਾਮੀ ਤਲਵਾਰ ਨੇ ਆਖਰ ਹਿੰਦੂਆਂ ਨੂੰ ਗ਼ੁਲਾਮ ਬਣਾ ਲਿਆ।ਉਨ੍ਹਾ ਦੀ ਬਚੀ ਖੁਚੀ ਤਾਕਤ ਖੇਰੂੰ ਖੇਰੂੰ ਕਰ ਦਿਤੀ।ਜਿੰਨਾ ਵੀ ਹੋ ਸਕਿਆ, ਮੁਸਲਮਾਨਾਂ ਨੇ ਉਨ੍ਹਾਂ ਨੂੰ ਜ਼ਲੀਲ ਤੇ ਖੁਆਰ ਕੀਤਾ।ਉਨ੍ਹਾ ਦੀ ਸ਼ਰਮ ਤੇ ਹਯਾ ਨੂੰ ਬਰਬਾਦ ਕੀਤਾ। ਇਜ਼ਤ ਦੌਲਤ ਲੁੱਟੀ ਤੇ ਆਪਣੇ ਕਬਜ਼ੇ ਵਿਚ ਕੀਤੀ। ਗ਼ੁਲਾਮੀ ਦਾ ਪਟਾ ਉਨ੍ਹਾ ਦੇ ਗਲੇ ਵਿਚ ਐਸਾ ਪਾਇਆ, ਜਿਸ ਨੂੰ ਉਹ ਫਿਰ ਕਦੇ ਵੀ ਆਪਣੇ ਗਲੇ ਵਿਚੋਂ ਲਾਹ ਨਾ ਸਕੇ।ਮੁੱਕਦੀ ਗਲ ਇਹ ਕਿ ਮੁਸਲਮਾਨ ਜੇਤੂ, ਹਿੰਦੁਸਤਾਨ ਦੇ ਕਰਤਾ ਧਰਤਾ ਤੇ ਐਸੇ ਮਾਲਕ ਬਣੇ, ਜਿਵੇਂ ਕਿ ਮਨੁਖ ਪਸ਼ੂਆਂ ਦੇ ਮਾਲਕ ਹੁੰਦੇ ਹਨ।”

“ਇਸਲਾਮ ਦੇ ਮੁਢਲੇ ਜੇਤੂਆਂ ਨੇ ਮਜ਼ਹਬੀ ਜੋਸ਼ ਵਿਚ ਬੜੇ ਜ਼ੁਲਮ ਕੀਤੇ।ਉਨ੍ਹਾਂ ਉਪਰ ਬੜੀਆਂ ਬੇਸ਼ਰਮ ਤੇ ਸਭਿਅਤਾਹੀਣ ਵਧੀਕੀਆ ਕੀਤੀਆ।ਹਿੰਦੂਆਂ ਦੇ ਧਾਰਮਿਕ ਅਸ਼ਥਾਨਾਂ ਤੇ ਮੰਦਰਾ ਦੀ ਨਾ ਕੇਵਲ ਪਵਿੱਤ੍ਰਤਾ ਹੀ ਭੰਗ ਕੀਤੀ,ਸਗੋਂ ਉਨ੍ਹਾਂ ਨੂੰ ਲੁੱਟਿਆ, ਮੂਰਤੀਆਂ ਤੋੜੀਆਂ ਤੇ  ਉਨਹਾਂ ਦਾ ਖੁਰਾ ਖੋਜ ਮਿਟਾ ਦਿਤਾ। ਉਨ੍ਹਾ ਦੀ ਥਾਂ ‘ਤੇ ਮਸਜਿਦਾਂ ਬਣਾ ਦਿਤੀਆਂ ।ਉਨ੍ਹਾਂ ਹਿੰਦੂਆਂ ਦਾ ਕੇਵਲ ਧਨ,ਦੌਲਤ ਤੇ ਗਹਿਣਾ-ਗੱਟਾ ਹੀ ਨਹੀਂ ਲੁਟਿਆ, ਸਗੋਂ ਉਨ੍ਹਾ ਦੇ ਘਰ ਤੇ ਮਹੱਲੇ ਸਾੜ ਫੁਕ ਕੇ ਸੁਆਹ ਕਰ ਦਿੱਤੇ।।ਨਾ ਕੇਵਲ ਹਿੰਦੂ ਇਸਤ੍ਰੀਆਂ ਦੀ ਇਜ਼ਤ ਹੀ ਲੁੱਟੀ,ਸਗੋਂ ਹਜ਼ਾਰਾਂ ਲੱਖਾਂ ਨੂੰ ਕਤਲ ਕਰ ਕੇ ਹਮੇਸਾ ਦੀ ਨੀਂਦ ਸੁਲਾ ਦਿੱਤਾ। ਅਨਗਿਣਤ ਨਰ ਨਾਰੀ, ਬੱਚੇ,ਜੁਆਨ ਤੇ ਬੁੱਢੇ ਕਤਲ ਕੀਤੇ।ਅਨੇਕਾਂ ਔਰਤਾਂ ਨੂੰ ਗ਼ੁਲਾਮ ਬਣਾਇਆ ਤੇ ਗ਼ਜ਼ਨੀ ਦੇ ਬਾਜ਼ਾਰਾਂ ਵਿਚ ਲਿਜਾ ਕੇ ਕੇਵਲ ਦੋ ਦੋ ਦੀਨਾਰ ਤੋਂ ਨਿਲਾਮ ਕੀਤਾ ਤੇ ਵੇਚਿਆ। ਹਿੰਦੂਆਂ ਨੂੰ ਜ਼ਬਰੀ ਗ਼ੁਲਾਮ ਬਣਾਇਆ।ਉਨ੍ਹਾ ਦੀਆਂ ਔਰਤਾ ਖੋਹ ਕੇ, ਉਨ੍ਹਾ ਨਾਲ ਨਿਕਾਹ ਪੜ੍ਹਾ ਕੇ ਅਪਣੇ ਮਹਿਲਾਂ ਦੀ  ਰੌਣਕ ਵਧਾਈ।” ਜਿਹੜਾ ਵੀ ਮਸੁਲਮਾਨਾਂ ਦਾ ਫਿਰਕਾ ਜਾਂ ਖਾਨਦਾਨ ਇਕ ਦੂਜੇ ਦੇ ਮਗਰੋਂ ਹਿੰਦੁਸਤਾਨ ਆਇਆ, ਸਾਰਿਆ ਨੇ ਹੀ ਹਿੰਦੂਆਂ ਨਾਲ ਇਹੋ ਜਿਹਾ ਹੀ ਵਿੱਤਕਰੇ ਤੇ ਜ਼ੁਲਮ-ਭਰਿਆ ਸਲੂਕ ਜਾਰੀ ਰਖਿਆ।ਇਹੋ ਜਿਹੇ ਹਾਲਾਤ ਵਿਚ ਇਹ ਕੁਦਰਤੀ ਗਲ ਸੀ ਕਿ ਜੇਤੂਆਂ ਤੇ ਹਾਰਿਆ ਹੋਇਆਂ ਵਿਚ ਘਿਰਣਾ ਵਧੇ।ਸਿੱਟੇ ਵਜੋਂ ਦੋਹਾਂ ਵਿਚ ਅਤਿਅੰਤ ਨਫ਼ਰਤ  ਤੇ ਦੁਸ਼ਮਣੀ ਪੈਦਾ ਹੋਈ ਤੇ ਜਾਰੀ ਰਹੀ, ਜੋ ਅਜ ਤਕ ਵੀ ਜਾਰੀ ਹੈ।

ਮਹਿਮੂਦ ਨੇ ਹਿੰਦੂਆਂ ਦੇ ਮੰਦਰਾਂ ਨੂੰ ਲੁਟਿਆ,ਉਨ੍ਹਾ ਦੇ ਦੇਵਤਿਆਂ ਦੀ ਬੇਇਜ਼ਤੀ ਕੀਤੀ,ਮੂਰਤੀਆਂ ਭੰਨੀਆਂ ਅਤੇ ਹਿੰਦੂਆਂ ਨੂੰ ਦਿਲ ਖੋਲ੍ਹ ਕੇ ਲੁੱਟਿਆ।ਇਸ ਤੋਂ ਪਹਿਲਾਂ ਮੁਹੰਮਦ ਕਾਸਮ ਨੇ ਹਿੰਦੂਆਂ ਨੂੰ ਉੱਕਾ ਹੀ ਬਰਬਾਦ ਕਰ ਕੇ ਰਾਜਾ ਦਾਹਿਰ ਵਾਲੀਏ ਸਿੰਧ ਦੀਆਂ ਦੋ ਧੀਆਂ ਅਤੇ ਹੋਰ ਅਨੇਕਾਂ ਇਸਤ੍ਰੀਆਂ ਨੂੰ ਕੈਦ ਕਰ ਕੇ ਬਗ਼ਦਾਦ ਵਿਚ,ਜਿਥੋਂ ਦਾ ਉਹ ਆਪ ਰਹਿਣ ਵਾਲਾ ਸੀ, ਖ਼ਲੀਫ਼ੇ ਦੇ ਮਹਿਲਾਂ ਵਿਚ ਦਾਖ਼ਲ ਕੀਤਾ।

ਕੁਤਬਦੀਨ ਨੇ ਮੇਰਠ ਦੇ ਸਾਰੇ ਮੰਦਰਾਂ ਤੇ ਬੁੱਤਾਂ ਨੂੰ ਤੋੜਿਆ ਤੇ ਉਨ੍ਹਾਂ ਦੀ ਥਾਂ ਮਸਜਦਾਂ ਉਸਾਰੀਆਂ। ਜਿਸ ਨੇ ਵੀ ਇਸਲਾਮ ਕਬੂਲ ਕਰਨ ਤੋਂ ਇਨਕਾਰ ਕੀਤਾ,ਉਸ ਨੂੰ ਮੌਤ ਦੀ ਨੀਂਦ ਸੁਲਾ ਦਿਤਾ। ਕੇਵਲ ਇਕ ਕਾਲੰਜਰ ਸ਼ਹਿਰ ਵਿਚ ਹੀ 113 ਮੰਦਰ ਢਾਹ ਕੇ ਮਸਜਿਦਾਂ ਬਣਵਾ ਦਿਤੀਆਂ।ਹਜ਼ਾਰਾਂ ਹਿੰਦੂ ਕੱਤਲ ਕੀਤੇ ਤੇ ਗ਼ੁਲਾਮ ਬਣਾਏ।

ਅਮੀਰ ਖੁਸਰੋ ਦੀ ਤਾਰੀਖ ਦੇ ਪੰਨਾ 9 ਦੇ ਹਵਾਲੇ ਅਨੁਸਾਰ ਫਿਰੋਜ਼ ਸ਼ਾਹ ਨੇ ਦਖਣ ਦੀ ਫਤਹਿ ਸਮੇਂ ਅਣਗਿਣਤ ਬੁੱਤ ਉਧਰੋਂ ਲਿਆ ਕੇ ਕਿਲ੍ਹੇ ਦੇ ਦਰਵਾਜ਼ੇ ‘ਤੇ ਸੁਟਵਾ ਦਿਤੇ ਤੇ ਚਿਰਾਂ ਤਕ ਇਕ ਹਜ਼ਾਰ ਹਿੰਦੂਆਂ ਦੇ ਲਹੂ ਨਾਲ ਉਨ੍ਹਾ ਬੁੱਤਾਂ ਦਾ ਇਸ਼ਨਾਨ ਕਰਵਾਉਂਦਾ ਰਿਹਾ।ਦੋ ਵਾਰ ਮਾਲਵੇ ਦੇ ਦੇਸ ਨੂੰ ਇੰਜ ਲੁੱਟਿਆ ਕਿ ਉਥੋਂ ਦੀ ਵਸੋਂ ਰੋਟੀ ਤੋਂ ਵੀ ਆਤੁਰ ਹੋ ਗਈ।

ਤਾਰੀਖ ਫ਼ਰਿਸ਼ਤਾ ਅਨੁਸਾਰ ਫੀਰੋਜ਼ ਸਾਹ ਨੇ ਜਦੋਂ ਨਗਰਕੋਟ ਕਾਂਗੜਾ ਫਤਹਿ ਕੀਤਾ ਤਾਂ ਸਾਰੇ ਹਿੰਦੂਆਂ ਨੂੰ ਲੁੱਟ ਕੇ ਬੁੱਤਾਂ ਨੂੰ ਤੋੜ ਦਿਤਾ ਤੇ ਉਨ੍ਹਾਂ ਬੁੱਤਾਂ ਦੇ ਟੁਕੜਿਆਂ ਨੂੰ ਗਾਂ ਦੇ ਗੋਸਤ ਵਿਚ ਮੜ੍ਹ ਕੇ ਬ੍ਰਾਹਮਣਾਂ ਦੇ ਗਲਿਆਂ ਵਿਚ ਹਾਰ ਪਾਏ।ਤੇਰਾਂ ਹਜ਼ਾਰ ਹਿੰਦੂ ਬੁੱਤ-ਪੂਜਾਂ ਨੂੰ ਕੈਦ ਕਰ ਕੇ ਮੂੰਹ ਵਿਚ ਗਾਂ ਦਾ ਮਾਸ ਤੁੰਨ ਕੇ ਕਤਲ ਕੀਤਾ।

ਗਿਆਸਦੀਨ ਨੇ ਰਾਣਾ ਮੱਲ ਭੱਟੀ ਦੀ ਧੀ ਨੂੰ ਜ਼ਬਰੀ ਮੁਸਲਮਾਨ ਬਣਾ ਕੇ ਉਸ ਨਾਲ ਨਿਕਾਹ ਪੜ੍ਹਾ ਕੇ ਆਪਣੇ ਹਰਮ ਵਿਚ ਸਾਮਿਲ ਕੀਤਾ।ਉਸ ਦੀ ਕੁੱਖ ਚੋਂ ਹੀ ਫੀਰੋਜ਼ ਸਾਹ ਪੈਦਾ ਹੋਇਆ ਸੀ।ਇਸੇ ਬਾਦਸ਼ਾਹ ਦੇ ਕਹਿਰ ਤੋਂ ਬਚਣ ਲਈ ਜੈਸਲਮੇਰ ਵਿਚ ਅੱਠ ਹਜ਼ਾਰ ਤੇ ਬਠਿੰਡੇ ਵਿਚ 24 ਹਜ਼ਾਰ ਇਸਤ੍ਰੀਆਂ ਆਪਣੀ ਪੱਤ ਬਚਾਉਣ ਲਈ ਜਿਉਂਦੀਆਂ ਹੀ ਸੜ ਮਰੀਆਂ ਸਨ।

ਅਮੀਰ ਅਬਦੁੱਲਾ ਖਾਂ ਨੇ ਤਜ਼ਕਰੇ ਅਤੇ ਅਲਮਸਮੱਦ ਦੇ ਤਜ਼ਕਰੇ ਦੇ ਹਵਾਲੇ ਅਨੁਸਾਰ ਅਲਾਉਦੀਨ ਖਿਲਜੀ ਨੇ ਕਮਬਾਤ ਦੇ ਆਲੇ ਦੁਆਲੇ ਦੇ ਇਲਾਕੇ ਵਿਚ ਇਤਨੇ ਕੁ ਹਿੰਦੂ ਕਤਲ ਕੀਤੇ ਕਿ ਲਹੂ ਦੀਆਂ ਨਹਿਰਾਂ ਵਗਾ ਦਿਤੀਆਂ।ਅਨੇਕਾਂ ਬੱਚਿਆ ਤੇ ਵੀਹ ਹਜ਼ਾਰ ਸੁੰਦਰੀਆਂ ਨੂੰ ਗ਼ੁਲਾਮ ਬਣਾ ਕੇ ਆਪਣੇ ਦੇਸ਼ ਭੇਜਿਆ।ਉਸ ਨੇ ਦੌਲਤਾਬਾਦ ਸ਼ਹਿਰ ਨੂੰ ਤਾਂ ਅਜਿਹਾ ਬਰਬਾਦ ਕੀਤਾ ਕਿ ਉਥੇ ਕੋਈ ਕੁੱਤਾ ਜਾਂ ਬਿੱਲੀ ਤਕ ਵੀ ਨਾ ਬਚੇ। ਅੰਨ੍ਹਿਆਂ ਨੂੰ ਉਸ ਨੇ ਘੋੜਿਆਂ ਦੀਆਂ ਪੂਛਾਂ ਨਾਲ ਬੰਨ੍ਹ ਕੇ ਮਰਵਾਇਆ।

ਅਮੀਰ ਖੁਸਰੋ ਅਨੁਸਾਰ ਜਲਾਲੁਦੀਨ ਖਿਲਜੀ ਨੇ ਸਾਰੇ ਮਾਲਵੇ ਤੇ ਗੁਜਰਾਤ ਦੇ ਇਲਾਕੇ ਨੂੰ ਇਥੋਂ ਤਕ ਲੱਟਿਆ ਕਿ ਉਥੋਂ ਦੀ ਹਿੰਦੂ ਵਸੋਂ ਪਾਸ ਨੰਗੇਜ਼ ਢੁਕਣ ਵਾਲੇ ਕਪੜੇ ਤੇ ਮਿੱਟੀ ਦੇ ਭਾਂਡਿਆਂ ਤੋਂ ਬਿਨਾ ਕੁਝ ਵੀ ਨਾ ਰਿਹਾ।20 ਹਜ਼ਾਰ ਬੱਚੇ,ਤੀਵੀਆਂ, ਮਰਦ ਤੇ ਸੁੰਦਰੀਆਂ ਉਸ ਨੇ ਅਪਣੇ ਸ਼ੈਨਕਾਂ ਵਿਚ ਇਨਾਮ ਵਜੋਂ ਵੰਡੀਆਂ। 14 ਹਜ਼ਾਰ ਹਿੰਦੂ ਰਿਸ਼ੀਆਂ ਦੇ ਸਿਰ ਵੱਢ ਕੇ ਕਿਲ੍ਹੇ ਦੀਆਂ ਕੰਧਾਂ ਉਤੇ ਰਖਵਾਏ ਤੇ ਹਰ ਇਕ ਉਤੇ ਦੀਵੇ ਜਗਾ ਕੇ ਰੌਸ਼ਨੀ ਕੀਤੀ ਤੇ ਪਿਛੋਂ ਯਮਨਾ ਨਦੀ ਵਿਚ ਸੁਟਵਾ ਦਿਤੇ।

ਤੈਮੂਰ ਨੇ ਦਿਆਲਪੁਰ ਦੇ ਪੰਜ ਹਜ਼ਾਰ,ਅਯੁਧਿਆ ਦੇ 14 ਹਜ਼ਾਰ ਤੇ ਬਨਾਰਸ ਦੇ 20 ਹਜ਼ਾਰ ਬੁੱਤ-ਪੂਜ ਹਿੰਦੂ ਤੇ ਬ੍ਰਾਹਮਣਾਂ ਨੂੰ ਕਤਲ ਕੀਤਾ।ਉਨ੍ਹਾ ਦੇ ਬਾਲ ਬੱਚੇ ਤੇ ਔਰਤਾਂ ਨੂੰ ਗ਼ੁਲਾਮ ਬਣਾ ਕੇ ਆਪਣੇ ਫੌਜੀਆਂ ਵਿਚ ਵੰਡ ਦਿਤਾ।ਉਸ ਨੇ ਭਟਨੇਰ ਸ਼ਹਿਰ ਦੇ 29 ਹਜ਼ਾਰ ਹਿੰਦੂਆਂ ਨੂੰ ਇਕ ਥਾਂ ਤੇ ਇਕੱਤਰ ਲਰ ਲੇ ਜਿਉਂਦਿਆਂ ਹੀ ਅੱਗ ਵਿਚ ਸਾੜ ਦਿਤਾ ਤੇ ਅੱਗ ਵਿਚੋਂ ਭਜਦੇ ਦਸ ਹਜ਼ਾਰ ਹਿੰਦੂਆਂ ਨੂੰ ਕਤਲ ਕੀਤਾ।ਡੇਢ ਲੱਖ ਤੁਰਕੀ ਫੌਜੀਆਂ ਨੂੰ ਉਸ ਨੇ ਲੁੱਟ-ਮਾਰ ਤੇ ਬਰਬਾਦੀ ਲਈ ਲਾਇਆ।ਦਿੱਲੀ ਵਿਚ ਉਹ ਹੰਕਾਰ ਨਾਲ ਆਖਦਾ ਸੀ ਕਿ ਭਾਵੇਂ ਲੱਖਾਂ ਹਿੰਦੂ ਕਤਲ ਕੀਤੇ ਹਨ, ਪਰ ਫਿਰ ਵੀ ਚੈਨ ਨਹੀਂ ਆਉਂਦਾ।ਮੈਂ ਤਾਂ ਹਿੰਦੁਸਤਾਨ ਵਿਚੋਂ ਇਨ੍ਹਾਂ ਦਾ ਖੁਰਾ ਖੋਜ ਹੀ ਮੇਟਣ ਵਾਸਤੇ ਆਇਆ ਹਾਂ, ਐਸ਼ ਕਰਨ ਥੋੜੇ ਹੀ ਆਇਆ ਹਾਂ। ਤੁਜ਼ਕਿ ਬਾਬਰੀ ਵਿਚ ਸਾਫ ਲਿਖਿਆ ਹੈ ਕਿ ਜੋ ਵੀ ਹਿੰਦੂ ਲੜਾਈ ਵਿਚ ਫੜੇ ਜਾਂਦੇ ਹਨ, ਬਾਦਸ਼ਾਹ ਦੇ ਸਾਹਮਣੇ ਲਿਆ ਕੇ ਕੱਤਲ ਕਰ ਦਿਤੇ ਜਾਂਦੇ ਸਨ।

ਤਾਰੀਖ ਮੀਰ ਮਾਸੂਮ ਦੇ ਹਵਾਲੇ ਅਨੁਸਾਰ ਇਸਲਾਮ ਦੇ ਜੇਤੂਆਂ ਨੇ ਸ਼ੁਰੂ ਵਿਚ ਹੀ ਇਹ ਹੁਕਮ ਜਾਰੀ ਕਰ ਦਿੱਤਾ ਸੀ ਕਿ ਕੋਈ ਹਿੰਦੂ ਚੰਗਾ ਕੱਪੜਾ ਨਾ ਪਾਵੇ, ਚੰਗਾ ਭੋਜਨ ਨਾ ਖਾਵੇ, ਘੋੜੇ ਦੀ ਸਵਾਰੀ ਨਾ ਕਰੇ, ਉਨ੍ਹਾਂ ਨੂੰ ਦਸਤਾਰ ਸਜਾਉਣ ਦੀ ਮਨਾਹੀ ਸੀ ਖਾਸ ਕਰ ਕੇ ਸਫੈਦ, ਜੇ ਕਿਤੇ ਬੰਨਣੀ ਵੀ ਹੋਵੇ ਤਾਂ ਸਿਰਫ ਲਾਲ ਰੰਗ ਦੀ। ਦੋ-ਮੰਜ਼ਲਾ ਮਕਾਨ ਨਾ ਬਣਾਏ,ਸੁੰਦਰ ਲੜਕਾ ਲੜਕੀ ਨਾ ਰੱਖੇ, ਜੇ ਹੋਣ ਤਾਂ ਮੁਸਲਮਾਨਾਂ ਨੂੰ ਦੇ ਦਿੱਤੇ ਜਾਣ।ਜੇ ਕਿਸੇ ਹਿੰਦੂ ਦਾ ਵੱਧੀਆ ਮਕਾਨ, ਬਾਗ਼ ਜਾਂ ਕੋਈ ਸਾਮਾਨ ਮੁਸਲਮਾਨਾਂ ਦੇ ਪਸੰਦ ਆ ਜਾਂਦਾ ਤਾਂ ਉਹ ਖੋਹ ਲੈਂਦੇ ਤੇ ਅਪਣੇ ਕਬਜ਼ੇ ਵਿਚ ਕਰ ਲੈਂਦੇ ਸਨ।ਜੇ ਕਿਸੇ ਦੀ ਇਸਤ੍ਰੀ ਜਾਂ ਧੀ ਸੁੰਦਰ ਹੁੰਦੀ ਤਾਂ ਉਸ ਉਤੇ ਫੌਜ ਚਾੜ੍ਹ ਕੇ ਜ਼ਬਰਦਸਤੀ ਖੋਹ ਕੇ ਉਸ ਨਾਲ ਨਿਕਾਹ ਕਰ ਲੈਂਦੇ ਸਨ।

ਤਾਰੀਖ ਚਿਚਾਨਾਮਾਹ ਅਨੁਸਾਰ ਖ਼ਲੀਫ਼ੇ ਦਾ ਹੁਕਮ ਸੀ ਕਿ ਹਿੰਦੂ ਕਾਫ਼ਰਾਂ ਨੂੰ ਉਕਾ ਚੈਨ ਨਾ ਲੈਣ ਦਿਓ। ਜਿਵੇਂ ਵੀ ਹੋ ਸਕੇ,ਇਸਲਾਮ ਵਿਚ ਸ਼ਾਮਿਲ ਕਰ ਲਓ, ਨਹੀਂ ਤਾਂ ਕਤਲ ਕਰ ਦਿਓ।ਤੈਮੂਰ ਸ਼ਾਹ ਨੇ ਆਪਣੇ ਤਜ਼ਕਰੇ ਵਿਚ ਲਿਖਿਆ ਹੈ ਕਿ ਉਹ ਹਿੰਦੁਸਤਾਨ ਵਿਚ ਕੇਵਲ ਦੋ ਮੰਤਵ ਲੈ ਕੇ ਹੀ ਆਇਆ –ਹਿੰਦੂ ਕਾਫ਼ਰਾਂ ਨੂੰ ਦੀਨ ਇਸਲਾਮ ਵਿਚ ਪ੍ਰਵੇਸ ਕਰਵਾਉਣ ਜਾਂ ਕਤਲ ਕਰਨਾ ਤੇ ਕਾਫ਼ਰਾਂ ਦਾ ਮਾਲ-ਮਤਾਹ ਲੁੱਟ ਕੇ ਮੁਸਲਮਾਨਾਂ ਨੂੰ ਲਾਭ ਪਹੁੰਚਾਉਣਾ।

ਅਕਬਰ ਬਾਦਸ਼ਾਹ ਉਦਾਰਵਾਦੀ ਸੀ ਤੇ ਚਾਹੂੰਦਾ ਸੀ ਕਿ ਹਿੰਦੂ ਤੇ ਮੁਸਲਮਾਨ ਮਿਲ ਕੇ ਰਹਿਣ, ਪਰ ਇਕ ਦੂਜੇ ਪ੍ਰਤੀ ਜੋ ਘਿਰਣਾ ਪੈਦਾ ਹੋ ਗਈ ਸੀ, ਉਹ ਖਤਮ ਨਾ ਹੋਈ।ਉਹ ਹਿੰਦੂ ਰਾਜਿਆਂ ਨਾਲ ਰਿਸਤੇ ਜੋੜਣ ਲਈ ਬਹੁਤ ਖਾਹਸ਼ਮੰਦ ਸੀ ਤੇ ਹਰ ਤਰ੍ਹਾਂ ਦੇ ਯਤਨ ਵੀ ਕਰਦਾ ਸੀ।ਉਹਦੇ ਵਾਰਸਾਂ ਨੇ ਵੀ ਉਸ ਦੀ ਇਸ ਨੀਤੀ ਨੂੰ ਜਾਰੀ ਰਖਿਆ।ਜੈਪੁਰ ਤੇ ਮਾਰਵਾੜ ਦੇ ਖਾਨਦਾਨਾਂ ਦੀਆਂ ਦੋ ਰਾਣੀਆਂ ਅਕਬਰ ਦੀਆਂ ਬੇਗ਼ਮਾਂ ਸਨ ਤੇ ਉਸ ਦੇ ਵੱਡੇ ਪੁੱਤਰ ਜਹਾਂਗੀਰ ਦਾ ਨਿਕਾਹ ਜੈਪੁਰ ਦੀ ਦੂਜੀ ਰਾਣੀ ਨਾਲ ਹੋਇਆ।ਬਜਾਏ ਇਸ ਦੇ ਕਿ ਧਰਮ ਦੇ ਬਦਲਣ ਤੋਂ ਘਿਰਣਾ ਕੀਤੀ ਜਾਂਦੀ, ਹਿੰਦੂ ਰਾਜਿਆ ਅੰਦਰ ਬਾਦਸ਼ਾਹ ਨੂੰ ਜਵਾਈ ਬਣਾਉਣ ਦਾ ਸ਼ੋਕ ਤੇਜ਼ੀ ਨਾਲ ਵੱਧਿਆ ਤੇ ਉਸ ਲਈ ਉਹ ਦਿਲੀ ਇੱਛਾ ਕਰਨ ਲਗ ਪਏ ਸਨ।ਇਹ ਨੀਤੀ ਵੀ ਹਿੰਦੂਆਂ ਲਈ ਘਾਤਕ ਸਿੱਧ ਹੋਈ,ਕਿਊਂ ਜੋ ਕੋਈ ਵੀ ਹਿੰਦੂ ਰਾਜਾ ਮੁਸਲਮਾਨ ਲੜਕੀ ਵਿਆਹੁਣ ਨੂੰ ਤਿਆਰ ਨਹੀਂ ਸੀ।

ਤੁਜ਼ਿਕ-ਇ-ਜਹਾਂਗੀਰੀ ਵਿਚ ਵਿਚ ਬਾਦਸ਼ਾਹ ਜਹਾਂਗੀਰ ਨੇ ਲਿਖਿਆ ਹੈ, “ਮੇਰੇ ਪਿਤਾ (ਅਕਬਰ) ਨੇ ਮੁੇਰੀ ਸ਼ਾਦੀ ਰਾਜਾ ਭਗਵਾਨ ਦਾਸ ਦੀ ਲੜਕੀ ਨਾਲ ਕੀਤੀ।” ਉਹ ਲਿਖਦਾ ਹੈ, “ਪਿਤਾ ਨੇ ਫਿਰ ਮੇਰੀ  ਸਾਦੀ ਰਾਜਾ ਉਦੇ ਸਿੰਘ ਦੀ ਲੜਕੀ ਨਾਲ ਕੀਤੀ।” ਪੰਨਾ 117 ਤੇ ਉਹ ਲਿਖਦਾ ਹੈ,“ ਮੈਂ ਜਹਾਂਗੀਰ ਨੇ ਆਪਣੀ ਸ਼ਾਦੀ ਜਗਤ ਸਿੰਘ ਦੀ ਲੜਕੀ ਨਾਲ ਕੀਤੀ।” (ਜਗਤ ਸਿੰਘ ਰਾਜਾ ਮਾਨ ਸਿੰਘ ਦਾ ਪੁਤਰ ਸੀ।ਫਿਰ ਪੰਨਾ 124 ਤੇ ਲਿਖਦਾ ਹੈ ਕਿ ਮੈਂ ਰਾਮ ਚੰਦ ਬੰਦੇਲਾ ਦੀ ਖਾਹਸ਼ ‘ਤੇ ਉਸ ਦੀ ਲੜਕੀ ਨਾਲ ਸਾਦੀ ਕੀਤੀ ਤੇ ਸ਼ਾਹੀ ਮਹਿਲਾਂ ਵਿਚ ਦਾਖ਼ਲ ਕੀਤਾ।

ਹੁਣ ਉਹ ਇਸ ਦੇ ਉਲਟ ਪੰਨਾ 107 ਤੇ ਇਕ ਘਟਣਾ ਦਾ ਜ਼ਿਕਰ ਕਰਦਾ ਹੈ, “ਰਾਜਾ ਬਿਕ੍ਰਮਜੀਤ ਦਾ ਪੁੱਤਰ ਮੇਰੇ ਸਾਹਮਣੇ ਪੇਸ਼ ਕੀਤਾ ਗਿਆ।ਉਸ ਹਰਾਮਜ਼ਾਦੇ ਬਾਰੇ ਮੈਂ ਬਹੁਤ ਕੁਝ ਸੁਣ ਚੁਕਾ ਸੀ।ਇਕ ਇਹ ਵੀ ਸੀ ਕਿ ਉਸ ਨੇ ਇਕ ਮੁਸਲਮਾਨ ਕੁੜੀ ‘ਭੋਲੀ’ ਨੂੰ ਆਪਣੇ ਘਰ ਪਾਇਆ ਹੋਇਆ ਹੈ।ਮੈਂ ਉਸ ਦੀ ਗ੍ਰਿਫਤਾਰੀ ਦਾ ਹੁਕਮ ਦਿਤਾ ਤੇ ਉਸ ਦੀ ਜ਼ਬਾਨ ਕੱਟਣ ਦਾ ਹੁਕਮ ਵੀ ਜਾਰੀ ਕੀਤਾ ਅਤੇ ਹੋਰ ਇਹ ਹੁਕਮ ਦਿਤਾ ਕਿ ਅਗੇ ਤੋਂ ਉਸ ਨੂੰ ਭੰਗੀਆਂ ਨਾਲ ਰਖਿਆ ਜਾਵੇ ਅਤੇ ਉਹ ਖਾਣਾ ਵੀ ਉਥੋਂ ਹੀ ਖਾਏ।” ਜਹਾਂਗੀਰ ਐਂਡ ਜੋਸੂਇਟ ਵਿਚ ਲਿਖਿਆ ਹੇ ਕਿ ਜੇ ਕੋਈ ਹਿੰਦੂ ਮੁਸਲਮਾਨ ਬਣ ਜਾਦਾ ਸੀ ਤਾਂ ਉਸ ਨੂੰ ਹਾਥੀ ਤੇ ਬਿਠਾ ਕੇ ਜਲੂਸ ਕੱਢਿਆ ਜਾਂਦਾ।”

ਇਹੋ ਜਿਹੀਆਂ ਹੋਰ ਵੀ ਅਨੇਕਾਂ ਉਦਹਾਰਣਾਂ ਇਤਿਹਾਸਿਕ ਹਵਾਲੇ ਦੇ ਕੇ ਦਿੱਤੀਆਂ ਜਾ ਸਕਦੀਆਂ ਹਨ, ਪਰ ਥੋੜੇ ਜਿਹੇ ਨਮੂਨੇ ਨਾਲ ਸਾਰੀ ਅਸਲੀਅਤ ਦਾ ਪਤਾ ਲਗ ਜਾਂਦਾ ਹੈ।ਇਸ ਤੋਂ ਸਾਫ ਸਪਸ਼ਟ ਹੈ ਕਿ ਹਿੰਦੂ ਸਮਾਜ ਬਹੁਤ ਹੀ ਨਿਰਬਲ, ਸੱਤਿਆਹੀਣ ਤੇ ਨਿਆਸਰਾ ਹੋ ਚੁਕਾ ਸੀ। ਕਿਤੇ ਕਿਤੇ ਟਾਵੀਂ ਕੋਈ ਰਾਜਪੂਤ ਹਕੂਮਤ ਸੀ, ਉਹ ਵੀ ਪਹਾੜ ਦੀਆਂ ਕੁੰਦਰਾਂ ਤੇ ਖੰਡਰਾਂ ਵਿਚ ਬਚੀ ਹੋਈ  ਸੀ।ਉਸ ਦੇ ਪਿਛੇ ਵੀ ਇਸਲਾਮੀ ਟਿੱਡੀ ਦਲ ਫੋਜਾਂ ਹਰ ਸਮੇਂ ਜਹਾਦ ਲਈ ਤਿਆਰ ਰਹਿੰਦੇ ਸਨ।

 ਅਜੇਹੇ ਬਿਖੜੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ।ਉਨ੍ਹਾ ਨੇ ਦੋਨਾਂ ਧਰਮਾਂ ਦੇ ਪੈਰੋਕਾਰਾਂ ਨੂੰ ਸਿੱਧਾ ਸਾਦਾ ਤੇ ਨੇਕ ਜੀਵਨ ਬਿਤਾਉਣ, ਹੱਥੀ ਕਿਰਤ ਕਰਨ,ਵੰਡ ਛੱਕਣ,ਇਕੋ ਪਰਮਾਤਮਾ ਉਤੇ ਅਟੁਟ ਵਿਸ਼ਵਾਸ ਤੇ ਸਭਨਾਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿਤਾ।ਉਨ੍ਹਾ ਬਾਬਰ ਦੇ ਹਮਲੇ ਵੇਲੇ ਜ਼ੁਲਮ ਤਸੱਦਦ ਤੇ ਲੁਟ ਮਾਰ ਦੇਖ ਕੇ ਆਵਾਜ਼ ਬੁਲੰਦ ਕੀਤੀ।ਲਾਲਾ ਦੌਲਤ ਰਾਏ ਦੇ ਸ਼ਬਦਾਂ ਵਿਚ “ਉਨ੍ਹਾਂ ਇਹ ਕਾਰਜ ਐਸੀ ਜੁਗਤੀ ਨਾਲ ਆਰੰਭਿਆ ਤੇ ਨਿਭਾਇਆ, ਜੋ ਕੇਵਲ ਉਹੋ ਹੀ ਕਰ ਸਕਦੇ ਸਨ।ਇਹੋ ਕਾਰਨ ਹ ਕਿ ਮੁਸਲਮਾਨ ਵੀ ਅਜਿਹੇ ਦਲੇਰ ਵਿਅਕਤੀ ਦੇ ਖਿਲਾਫ ਨਾ ਹੋਏ ਜੋ ਹਿੰਦੂਆਂ ਨੂੰ ੳਨ੍ਹਾ ਦੇ ਮੁਕਾਬਲੇ ‘ਤੇ ਲਿਆਉਣ ਦੀ ਨੀਂਹ ਰੱਖ ਰਿਹਾ ਸੀ।”

ਸ੍ਰੀ ਗੁਰੁ ਨਾਨਕ ਦੇਵ ਜੀ ਹਿੰਦੁਸਤਾਨ ਦੇ ਪਹਿਲੇ ਰਾਸ਼ਟਰ-ਕਵੀ ਹੋਏ ਹਨ ਜਿਨਾਂ ਨੇ ਬਾਬਰ ਦੇ ਹਮਲੇ ਵਿਰੁਧ ਗ਼ੋਰਦਾਰ ਆਵਾਜ਼ ਬਲੁੰਦ ਕੀਤੀ ਤੇ ਆਖਿਆ:-
ਏਤੀ ਮਾਰ ਪਈ ਕੁਰਲਾਣੈ,ਤੈਂ ਕੀ ਦਰਦ ਨਾ ਆਇਆ

ਦੂਸਰੇ ਗੁਰੂ ਸਾਹਿਬਾਨ ਨੇ ਵੀ ਇਸ ਤਰ੍ਹਾਂ ਦੋਨਾਂ ਧਰਮਾਂ ਦੇ ਲੋਕਾਂ ਨੂੰ ਸਾਂਝੀਵਾਲਤਾ ਦਾ ਉਪਦੇਸ਼ ਜਾਰੀ ਰਖਿਆ।ਇਹੀ ਕਰਨ ਹੈ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇਸ਼ ਦੇ ਲਗਭਗ ਹਰ ਇਲਾਕੇ ਵਿਚ ਉਨ੍ਹਾਂ ਦੇ ਸਿੱਖ ਬਣ ਗਏ ਸਨ, ਜਿਨ੍ਹਾ ਵਿਚ ਮੁਸਲਮਨਾਂ ਦੀ ਵੀ ਚੋਖੀ ਗਿਣਤੀ ਸੀ।ਗੁਰੂ ਸਾਹਿਬਾਨ ਦੀ ਬਾਣੀ ਤੋਂ ਬਿਨਾ  ੳਨ੍ਹੂਾਂ ਦੇਸ਼ ਦੇ ਪ੍ਰਮੂਖ ਭਗਤਾਂ ਦੀ ਬਾਣੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਕੇ ਲੋਕਾਂ ਨੂੰ ਇਕ ਧਰਮ ਨਿਰਪੇਖ ਪਾਵਨ ਗ੍ਰੰਥ ਦਿਤਾ,ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗੱਦੀ ਬਖ਼ਸ਼ ਕੇ “ਗੁਰੂ ਮਾਨਿਓ ਗ੍ਰੰਥ” ਦਾ ਆਦੇਸ਼ ਦਿਤਾ। ਪੰਚਮ ਪਾਤਸ਼ਾਹ ਨੂੰ ਚੰਦੂ ਵਰਗਿਆਂ ਦੀ ਸਾਜ਼ਸ ਤੇ ਕਈ  ਮੌਲਾਣਿਆਂ ਦੇ ਕੱਟੜਵਾਦ ਦਾ ਸ਼ਿਕਾਰ ਹੋ ਕੇ ਜਹਾਂਗੀਰ ਦੇ ਹੁਕਮ ਨਾਲ ਸ਼ਹੀਦ ਹੋਣਾ ਪਿਆ।ਬਾਦਸ਼ਾਹ ਜਹਾਂਗਰ ਨੇ ਤੁਜ਼ਕੇ ਜਹਗੀਰੀ ਵਿਚ ਇਸ ਬਾਰੇ ਸਾਫ ਸ਼ਬਦਾਂ ਵਿਚ ਲਿਖਿਆ ਹੈ, “ਗੋਇੰਦਵਾਲ ਵਿਚ ਜੋ ਕਿ ਬਿਆਸ ਦਰਿਆ ਦੇ ਕੰਢੇ ‘ਤੇ ਹੈ, ਅਰਜਨ ਨਾਮੀ ਇਕ ਹਿੰਦੂ ਪੀਰੀ ਤੇ ਸ਼ੇਖੀ ਦੇ ਭੇਸ ਵਿਚ ਰਹਿੰਦਾ ਸੀ। ਚੁਨਾਂਚਿ ਸਿੱਧੇ ਸਾਦੇ ਹਿੰਦੂਆਂ ਵਿਚ ਬਹੁਤ ਸਾਰੇ ਬਲਕਿ ਮੁਰਖ ਤੇ ਬੇਅਕਲ ਮੁਸਲਮਾਨਾਂ ਨੂੰ ਵੀ ਆਪਣੀ ਰਹਿਤ ਬਹਿਤ ਦਾ ਧਾਰਨੀ ਬਣਾ ਕੇ ਆਪਣੀ ਪਤੇ ਗੁਰੂਪੁਣੇ ਦਾ ਢੋਲ ਬੜੇ ਜ਼ੋਰ ਸ਼ੋਰ ਨਾਲ ਵਜਾਇਆ ਹੋਇਆ ਸੀ।ਉਸ ਨੂੰ ਸਾਰੇ ਗੁਰੂ ਕਹਿੰਦੇ ਸਨ।ਸ਼ਭਨਾਂ ਪਾਸਿਆਂ ਤੋਂ ਝੂਠ ਦੇ ਪੁਜਾਰੀਆਂ ਦੇ ਟੋਲਿਆਂ ਦੇ ਟੋਲੇ ਉਸ ਵਲ ਆਉਂਦੇ ਤੇ ਉਸ ਪੁਰ ਪੂਰਾ ਭਰੋਸਾ ਕਰਦੇ ਨ।ਤਿੰਨ ਚਾਰ ਪੁਸ਼ਤਾਂ ਤੋਂ ਉਨ੍ਹਾਂ ਨੇ ਇਸ ਦੁਕਾਨ ਨੂੰ ਗਰਮ ਕਰ ਰਖਿਆ ਸੀ।ਕਿਤਨੇ


No Comment posted
Name*
Email(Will not be published)*
Website
Can't read the image? click here to refresh

Enter the above Text*