Bharat Sandesh Online::
Translate to your language
News categories
Usefull links
Google

     

ਗੁਰੂ ਨਾਨਕ ਦੀ ਆਧੁਨਿਕਤਾ ਨੂੰ ਦੇਣ
18 Nov 2011

(ਗੁਰੂ ਨਾਨਕ ਸਟੱਡੀਜ਼ ਸੈਂਟਰ ਵੱਲੋਂ “ਗੁਰੂ ਨਾਨਕ ਸਾਹਿਬ ਦੀ ਆਧੁਨਿਕਤਾ ਨੂੰ ਦੇਣ” ਵਿਸ਼ੇ ’ਤੇ 29 ਮਾਰਚ 2011 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਕਰਵਾਈ ਗਈ ਵਿਚਾਰ-ਗੋਸ਼ਟੀ ਵਿੱਚ ਪ੍ਰਧਾਨਗੀ ਭਾਸ਼ਣ ਦੇ ਤੌਰ ਉੱਤੇ ਪੜ੍ਹਿਆ ਗਿਆ ਪਰਚਾ)

 ਗੁਰੂ ਨਾਨਕ (1469-1539) ਦਾ ਜੀਵਨ-ਕਾਲ ਕਈ ਪੱਖਾਂ ਤੋਂ ਮੱਧਕਾਲ ਅਤੇ ਆਧੁਨਿਕ ਕਾਲ ਨੂੰ ਨਿਖੇੜਨ ਵਾਲੀ ਇੱਕ ਚਾਨਣ-ਵੰਡਦੀ ਲੀਕ ਦਾ ਪ੍ਰਤੀਕ ਜਾਣਿਆ ਜਾ ਸਕਦਾ ਹੈ।ਅਜੋਕੇ ਸਮਿਆਂ ਦੇ ਮਨੁੱਖੀ ਸਰੋਕਾਰ, ਜਿਨ੍ਹਾਂ ਦੀ ਪਿੱਠ ਉੱਤੇ ਮੌਜੂਦਾ ਸਮਾਜਕ, ਆਰਥਕ ਅਤੇ ਸਿਆਸੀ ਢਾਂਚੇ ਉਸਰੇ ਹੋਏ ਹਨ, ਦੀਆਂ ਜੜ੍ਹਾਂ ਲੱਭਣ ਲਈ ਸਾਨੂੰ ਗੁਰੂ ਨਾਨਕ ਦੇ ਜੀਵਨ-ਕਾਲ ਤੱਕ ਪਹੁੰਚ ਕਰਨ ਦੀ ਲੋੜ ਪੈਂਦੀ ਹੈ।ਮਨੁੱਖ ਦਾ ਬੌਧਿਕ ਵਿਕਾਸ ਆਦਿ ਕਾਲ ਤੋਂ ਨਿਰੰਤਰ ਜਾਰੀ ਹੈ ਪਰ ਗੁਰੂ ਤੋਂ ਪਹਿਲਾਂ ਦੀਆਂ ਪ੍ਰਸਥਿਤੀਆਂ ਦੀ ਆਧੁਨਿਕ ਸਮਿਆਂ ਲਈ ਉਸਾਰੂ ਪ੍ਰਸੰਗਕਤਾ ਸਥਾਪਤ ਕਰਨਾ ਬਹੁਤਾ ਲਾਹੇਵੰਦ ਸਾਬਤ ਹੁੰਦਾ ਨਹੀਂ ਜਾਪਦਾ।ਅੱਜ ਦੀ ਮਨੁੱਖਤਾ ਨੂੰ ਟੁੰਬਣ ਵਾਲੇ ਅਤੇ ਆਪਣੇ ਗਰਭ ਵਿੱਚ ਮਨੁੱਖੀ ਵਿਕਾਸ ਦੀ ਚਰਮ-ਸੀਮਾ ਨੂੰ ਪਹੁੰਚਾਉਣ ਵਾਲੇ ਤੱਥਾਂ ਨੂੰ ਪਾਲ਼ ਰਹੇ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਨ ਲਈ ਸਾਨੂੰ ਗੁਰੂ ਵੱਲ ਹੀ ਪਰਤਣਾ ਪਵੇਗਾ।ਸਮੁੱਚੇ ਮਨੁੱਖੀ ਭਾਈਚਾਰੇ ਦੇ ਪਰਮ-ਸੁੱਖ ਦੀ ਤੀਬਰ ਚਾਹ ਲੈ ਕੇ ਜੋ “ਬਲਿਓ ਚਰਾਗੁ ਅੰਧ੍ਹਾਰ ਮਹਿ …” ਉਹ ਗੁਰੂ ਨਾਨਕ ਹੀ ਸੀ ਜਿਸ ਦੇ ਸਰਬ-ਸਾਂਝੇ ‘ਨਾਮ-ਧਰਮ’ ਨੇ ਮਨੁੱਖਤਾ ਨੂੰ ਆਪਣੇ-ਆਪ ਨੂੰ ਆਪਣੀ ਜੁੱਤੀ ਦੀ ਨੋਕ ਤੋਂ ਫੜ ਕੇ ਉੱਚਾ ਚੁੱਕਣ ਦਾ ਰਾਹ ਉਜਾਗਰ ਕੀਤਾ (“... ਸਭ ਕਲਿ ਉਧਰੀ ਇਕ ਨਾਮ ਧਰਮ॥”- ਗੁਰੂ ਗ੍ਰੰਥ, 1387)।


2.  ਮਨੁੱਖੀ ਜੀਵਨ ਦੀ ਨੁਹਾਰ, ਪ੍ਰਮਾਤਮਾ ਦੇ ਮਨੁੱਖੀ ਇਤਿਹਾਸ ਨਾਲ ਰਿਸ਼ਤੇ ਦੇ ਰਹੱਸ ਬਾਰੇ ਵਿਚਾਰਾਂ ਦੀ ਘਾਟ ਨਹੀਂ।ਜਾਪਦਾ ਹੈ ਕਿ ਮੁਕੰਮਲ ਰਹੱਸ ਨੂੰ ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ਜਾਣਿਆ ਅਤੇ ਪ੍ਰਚਾਰਿਆ।ਭਾਈ ਗੁਰਦਾਸ ਦਾ ਬਚਨ “ਪਹਿਲਾਂ ਬਾਬੇ ਪਾਯਾ ਬਖਸ਼ ਦਰ” ਏਸ ਸਥਿਤੀ ਵੱਲ ਇਸ਼ਾਰਾ ਕਰਦਾ ਹੈ।ਗੁਰੂ ਨੇ ਆਪਣੀ ਬਾਣੀ ਵਿੱਚ ਕਈ ਇਸ਼ਾਰੇ ਏਸ ਹਾਲਤ ਨੂੰ ਸਮਝਾਉਣ ਲਈ ਕੀਤੇ ਹਨ:“ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥”(ਗੁਰੂ ਗ੍ਰੰਥ, 763)।ਏਸ ਬਚਨ ਵਿੱਚ ਉਹ ਨਿਰੋਲ ਪ੍ਰਮਾਤਮਾ ਦੇ ਹੁਕਮਾਂ ਦੀਆਂ ਸੀਮਾਵਾਂ ਅੰਦਰ ਰਹਿਣ ਦੇ ਆਪਣੇ ਨਿਸ਼ਚੇ ਨੂੰ ਵੀ ਦ੍ਰਿਢਾਉਂਦੇ ਹਨ।ਅਤਿਅੰਤ ਸ਼ੁਕਰਾਨੇ ਦੇ ਘਰ ਵਿੱਚ ਨਿਵਾਸ ਕਰਦੇ ਹੋਏ ਗੁਰੂ ਨੇ ਅਤਿ ਦੀ ਹਲੀਮੀ ਨਾਲ ਏਸ ਦਾਤ ਨੂੰ ਸਵੀਕਾਰ ਕੀਤਾ ਜਦੋਂ ਉਨ੍ਹਾਂ ਫੁਰਮਾਇਆ,“ਹਉ ਢਾਢੀ ਵੇਕਾਰੁ ਕਾਰੈ ਲਾਇਆ॥”(ਗੁਰੂ ਗ੍ਰੰਥ, 150)।ਗੁਰੂ ਨਾਨਕ ਬਾਣੀ ਤੋਂ ਲੈ ਕੇ ਸਾਹਿਬ ਦਸਵੇਂ ਪਾਤਸ਼ਾਹ ਦੇ ਬਹਾਦਰ ਸ਼ਾਹ ਦੇ ਕਾਜ਼ੀ ਨਾਲ ਹੋਏ ਸੰਵਾਦ ਤੱਕ ਇਹ ਉਪਦੇਸ ਨਿਰੰਤਰ ਮਿਲਦੇ ਹਨ ਕਿ ਏਸ ਪਾਵੇ ਨੂੰ ਪ੍ਰਾਪਤ ਕਰਨ ਲਈ ਮਨੁੱਖ ਯਤਨ ਤਾਂ ਕਰ ਸਕਦਾ ਹੈ, ਵੱਡੀਆਂ ਕਠਨ ਘਾਲਣਾਵਾਂ ਵੀ ਘਾਲ ਸਕਦਾ ਹੈ ਪ੍ਰੰਤੂ ਇਹ ਯਕੀਨੀ ਨਹੀਂ ਬਣਾ ਸਕਦਾ ਕਿ ਉਨ੍ਹਾਂ ਦਾ ਨਤੀਜਾ ਪ੍ਰਮਾਤਮਾ ਦੇ ਦਰ ਉੱਤੇ ਅਜਿਹੀ ਪ੍ਰਵਾਨਗੀ ਅਤੇ ਬਖ਼ਸ਼ਿਸ਼ ਵਿੱਚ ਹੀ ਨਿਕਲੇਗਾ:“ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ॥” (ਗੁਰੂ ਗ੍ਰੰਥ, 935)। ਜਿਨ੍ਹਾਂ ਨੇ ਭਾਰੀ ਤਪੱਸਿਆਵਾਂ ਕੀਤੀਆਂ, ਬਾਲਣ ਵਾਂਗ ਆਪਣੇ ਹੱਡ ਬਾਲੇ, ਚਿਲ਼ੇ ਕੱਟੇ ਅਤੇ ਇਹ ਪ੍ਰਾਪਤੀ ਨ ਕਰ ਸਕੇ ਉਨ੍ਹਾਂ ਵਿੱਚੋਂ ਇੱਕ ਸਨ ਨੀਮ-ਨਾਸਤਕ ਸੋਚ ਵਾਲੇ ਮਹਾਤਮਾ ਬੁੱਧ ਜੀ।ਅਨੇਕਾਂ ਕਸ਼ਟਾਂ, ਭੁੱਖਾਂ ਨੇ ਉਨ੍ਹਾਂ ਦੇ ਸਰੀਰ ਨੂੰ ਕੇਵਲ ਨਾਸ਼ ਹੋਣ ਦੇ ਕੰਢੇ ਹੀ ਲਿਆ ਖੜ੍ਹਾ ਕੀਤਾ।ਪ੍ਰਮਾਤਮਾ ਦੇ ਅਨੁਭਵ ਤੋਂ ਸੱਖਣੇ ਮਹਾਤਮਾ ਜੀ ਨੂੰ ਆਖ਼ਰ ਸੋਝੀ ਹੋਈ ਕਿ ਮਨੁੱਖ ਦੀ ਗਤੀ ਨੂੰ ਸਮਝਣ ਲਈ, ਜੀਵਨ ਦੇ ਪਰਮ-ਸੱਤ ਨੂੰ ਜਾਣਨ ਲਈ ਸਾਧਿਆ ਬੌਧਿਕ ਚਿੰਤਨ ਹੀ ਸਭ ਤੋਂ ਵੱਧ ਕਾਰਗਰ ਸਾਬਤ ਹੋ ਸਕਦਾ ਹੈ।ਭਾਈ ਸਾਹਿਬ ਕਹਿੰਦੇ ਜਾਪਦੇ ਹਨ ਕਿ ਗੁਰੂ ਨਾਨਕ ਨੇ ਪਹਿਲਾਂ ਆਪਣੀਅ ਮਨੋ-ਬਿਰਤੀਆਂ, ਮਨੋਵੇਗਾਂ ਨੂੰ ਸਾਕਾਰਾਤਮਕ ਲੀਹਾਂ ਉੱਤੇ ਤੋਰ ਕੇ ਆਪਣੇ-ਆਪ ਨੂੰ ਪਰਮ-ਸੱਚ ਨੂੰ ਜਾਣਨ ਦੇ ਵੱਧ ਤੋਂ ਵੱਧ ਕਾਬਲ ਬਣਾਇਆ।ਅੰਤ ਰੱਬੀ ਮਿਹਰ ਸਦਕਾ ਅਜਿਹੇ ਰੁਤਬੇ ਨੂੰ ਹਾਸਲ ਕੀਤਾ।ਗੁਰੂ ਨਾਨਕ ਦੇ ਫ਼ਲਸਫ਼ੇ ਵਿੱਚ ਪ੍ਰਮਾਤਮਾ ਦੇ ਹੁਕਮ ਅਤੇ ਮਿਹਰ ਨੂੰ ਸਾਰਥਕਤਾ ਦਾ ਮੂਲ ਜਾਣਨਾ ਮਨੁੱਖੀ ਕਲਿਆਣ ਦਾ ਅਮਿੱਟ ਧੁਰਾ ਬਣਿਆ।ਏਸ ਸਮੁੱਚੇ ਅਨੁਭਵ ਨੂੰ ਆਪਣੇ-ਆਪ ਵਿੱਚ ਬੌਧਿਕ ਅਤੇ ਪਰਾ-ਬੌਧਿਕ ਦਾ ਸਿਖ਼ਰ ਵੀ ਆਖ ਸਕਦੇ ਹਾਂ।ਏਹੋ ਗੁਰੂ ਨਾਨਕ ਦੀ ਆਧੁਨਿਕਤਾ ਨੂੰ ਪਹਿਲੀ ਦੇਣ ਸੀ।ਏਸ ਪਹਿਲੂ ਦੀ ਅਣਹੋਂਦ ਹੀ ਸ਼ਾਇਦ ਨਾਸਤਿਕਤਾ ਦੀ ਛੁਹ ਪ੍ਰਾਪਤ ਫ਼ਲਸਫ਼ੇ ਦੇ ਆਧਾਰ ਉੱਤੇ ਉਸਰੇ ਸੋਵੀਅਤ ਸਾਮਰਾਜ ਅਤੇ ਸਮਾਜ ਦੇ ਰੇਤ ਦੇ ਮਹਿਲ ਵਾਂਗ ਢਹਿ-ਢੇਰੀ ਹੋ ਜਾਣ ਦਾ ਮੂਲ ਕਾਰਣ ਹੈ।

3. ਪਰਮ-ਸੱਤ ਦੀ ਗਤੀ ਅਤੇ ਉਸ ਦੇ ਹੁਕਮ ਅੰਦਰ ਰਹਿਣ ਦੀਆਂ ਸੀਮਾਵਾਂ ਨੂੰ ਜਾਣਨ ਤੋਂ ਬਾਅਦ ਗੁਰੂ ਨਾਨਕ ਨੇ ਸਾਰੇ ਜੱਗ ਦੀਆਂ ਸਮੱਸਿਆਵਾਂ ਦਾ ਜਾਤੀ ਅਨੁਭਵ ਕਰਨ ਲਈ ਇੱਕ ਵੱਡਾ ਹੰਭਲਾ ਮਾਰਿਆ ਜਿਸ ਨੂੰ ਭਾਈ ਗੁਰਦਾਸ ‘ਪਿਛੋਂ ਦੇ ਫਿਰ ਘਾਲ ਕਮਾਈ’ ਦੇ ਸ਼ਬਦਾਂ ਵਿੱਚ ਦੱਸਦੇ ਹਨ।ਏਸ ਮਹਾਂਯੱਗ, ਸੰਸਾਰ-ਮੰਥਨ ਦਾ ਵਿਸਥਾਰ ਨਾਲ ਕੀਤਾ ਯਤਨ ਜਨਮ ਸਾਖੀਆਂ ਵਿੱਚ ਮਿਲਦਾ ਹੈ ਜਿਸ ਨੂੰ ਨਾ ਸਮਝਣ ਦੀ ਹੈਂਕੜ ਨਾਲ ਜੂਝ ਰਹੇ ਕੁਝ ਪੱਛਮੀ ਵਿਦਵਾਨਾਂ ਨੇ ਏਸ ਵਰਤਾਰੇ ਨੂੰ ‘ਇਤਿਹਸ ਦੀ ਜ਼ੱਦ ਤੋਂ ਬਾਹਰ’ (ਹੳਗੋਿਗਰੳਪਹੇ) ਦੀ ਸੰਗਿਆ ਦਿੱਤੀ ਹੈ।ਇਨ੍ਹਾਂ ਘਾਲਣਾਵਾਂ ਦਾ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਭਰਪੂਰ ਜ਼ਿਕਰ ਮਿਲਦਾ ਹੈ।ਇਹ ਅਭਿਯਾਨ ਗੁਰੂ ਨਾਨਕ ਨੂੰ ਸਾਰੇ ਸੰਸਾਰ ਦੇ ਦੌਰੇ ਉੱਤੇ ਲੈ ਗਿਆ:‘ਬਾਬੇ ਡਿਠੀ ਪਿਰਥਮੀ ਨਵੈ ਖੰਡ ਜਿਥੈ ਤਕ ਆਹੀ॥’ ਉਨ੍ਹਾਂ ਤੋਂ ਪਹਿਲਾਂ ਹੋਏ ਸਾਰੇ ਪੈਗੰਬਰਾਂ, ਅਵਤਾਰਾਂ ਨੇ ਰਲ ਕੇ ਏਨਾਂ ਭ੍ਰਮਣ ਮਨੁੱਖ-ਮਾਤਰ ਦੀਆਂ ਸਮੱਸਿਆਵਾਂ ਜਾਣਨ ਅਤੇ ਉਨ੍ਹਾਂ ਦਾ ਹੱਲ ਸੁਝਾਉਣ ਲਈ ਨਹੀਂ ਕੀਤਾ ਜਿੰਨਾਂ ਗੁਰੂ ਨਾਨਕ ਨੇ (ਚੜ੍ਹਿਆ ਸੋਧਨ ਧਰਤ ਲੁਕਾਈ – ਭਾਈ ਗੁਰਦਾਸ, ਵਾਰ 1-24-8)।ਗੁਰੂ ਨੇ ਇੱਕ ਆਧੁਨਿਕ ਤੱਤ-ਵੇਤਾ ਵਿਗਿਆਨੀ ਅਥਵਾ ਸਮਾਜਕ ਖੋਜੀ ਦੀ ਰੀਤ ਚਲਾਈ।ਸੰਸਾਰ ਦੇ ਵੱਧ ਤੋਂ ਵੱਧ ਜਾਗਦੇ ਮਨੁੱਖਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸਮਾਧਾਨ ਲਈ ਆਪਣੇ ਸੁਝਾਅ ਪੇਸ਼ ਕੀਤੇ।ਵੱਡੇ-ਵੱਡੇ ਧਰਮ ਦੇ ਠੇਕੇਦਾਰਾਂ ਨਾਲ ਤੁਹਾਡੀਆਂ ਸੈਮੀਨਾਰਾਂ ਦੀ ਤਰਜ਼ ਉੱਤੇ ਗੋਸ਼ਟੀਆਂ ਰਚਾਈਆਂ ਅਤੇ ਲਾਹੇਵੰਦ ਨਿਸ਼ਕਰਸ਼ ਕੱਢਣ ਦੇ ਢੰਗ-ਤਰੀਕੇ ਈਜਾਦ ਕੀਤੇ।ਪੁਰਾਤਨ ਅਵਤਾਰਾਂ, ਪੈਗੰਬਰਾਂ ਦੀ ਇੱਕ-ਤਰਫ਼ੇ ਪ੍ਰਵਚਨ ਕਰਨ ਦੀ ਰੀਤ ਨੂੰ ਤਜ ਕੇ ਸੰਵਾਦ (“ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥”- ਗੁਰੂ ਗ੍ਰੰਥ, 661) ਦੇ ਨਵੇਂ ਸਾਧਨ, ਮਿਆਰ ਅਤੇ ਹੱਦਾਂ-ਬੰਨੇ ਸਿਰਜੇ (“ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ॥”- ਗੁਰੂ ਗ੍ਰੰਥ, 22)।ਵੱਧ ਤੋਂ ਵੱਧ ਆਮ ਲੋਕਾਂ ਨਾਲ ਸੰਪਰਕ ਕਰ ਕੇ ਨਵੇਂ ਨਿਆਰੇ ਢੰਗ-ਤਰੀਕਿਆਂ ਨਾਲ ਉਹਨਾਂ ਦੇ ਅੰਤਰ-ਮਨਾਂ ਤੱਕ ਪਹੁੰਚ ਕੀਤੀ ਜਿਵੇਂ ਕਿ ਅੱਜ ਦੀਆਂ ਸੰਚਾਰ ਪੱਧਤੀਆਂ ਕਰ ਰਹੀਆਂ ਹਨ।ਵਾਰਤਾਲਾਪ ਵਿੱਚ ਸੁਣਨ ਦੀ ਪ੍ਰਕਿਰਿਆ, ਕਹਿਣ ਅਤੇ ਮੰਨਣ ਦੇ ਮਹੱਤਵ ਦੀ ਵਿਸਥਾਰ ਨਾਲ ਵਿਆਖਿਆ ਕੀਤੀ।ਦੈਵੀ ਕਾਬਲੀਅਤ ਨਾਲ ਉਹਨਾਂ ਸੰਚਾਰ ਪੱਧਤੀ ਅਤੇ ਸਿੱਖਿਆ ਪ੍ਰਣਾਲੀ ਦੇ ਮੁੱਢਲੇ ਨੇਮਾਂ ਨੂੰ ਲਾਗੂ ਕੀਤਾ।ਇਸ ਦਾ ਵਿਸ਼ਲੇਸ਼ਣ ਕਰੀਏ ਤਾਂ ਜਾਣਾਂਗੇ ਕਿ ਉਹਨਾਂ ਦੇ ਭ੍ਰਮਣ ਨੇ ਹੈਰਾਨੀਜਨਕ ਹੱਦ ਤੱਕ ਅਚੇਤ ਮਨੁੱਖੀ-ਮਨਾਂ ਨੂੰ ਟੁੰਬਿਆ:“ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥”

4. ਏਸੇ ਨਵੀਂ ਵਿਕਸਤ ਕੀਤੀ ਸੋਚ-ਪੱਧਤੀ ਦਾ ਇੱਕ ਅਹਿਮ ਅੰਗ ਸੀ ਲੋਕਾਂ ਦੀ ਆਪਣੀ ਬੋਲੀ ਨੂੰ ਫ਼ਲਸਫ਼ੇ, ਕੋਮਲ-ਕਲਾਵਾਂ, ਇਤਿਹਾਸ, ਸਾਹਿਤ, ਪ੍ਰਬੰਧਕੀ ਮਸਲਿਆਂ, ਤਕਨੀਕੀ ਬਾਰੀਕੀਆਂ ਆਦਿ ਨੂੰ ਬਿਆਨ ਕਰਨ ਦਾ ਇੱਕ ਵਧੀਆ ਜ਼ਰੀਆ ਬਣਾਉਣਾ।ਇਸ ਮਕਸਦ ਲਈ ਗੁਰੂ ਨੇ ਸਭ ਤੋਂ ਪੁਰਾਤਨ ਬੋਲੀ ਪੰਜਾਬੀ ਦੀ ਪਹਿਲਾਂ ਲਿਪੀ ਬਣਾਈ।ਲਿਪੀ ਵੀ ਐਸੀ ਕਿ ਹਰ ਕਿਸਮ ਦੀ ਆਵਾਜ਼ ਨੂੰ ਲਿਖਤ ਵਿੱਚ ਢਾਲਣ ਦੇ ਸਮਰੱਥ ਹੋਵੇ।ਉਹਨਾਂ ਆਪਣੇ ਗੂੜੇ “ਵੈਣੁ (ਬਚਨ) ਅਪਾਰੁ” ਵੀ ਏਸੇ ਬੋਲੀ ਵਿੱਚ ਏਹੋ ਲਿਪੀ ਵਰਤ ਕੇ ਲਿਖੇ। ਲਿਖਣ-ਪ੍ਰਬੰਧ ਇਸ ਪ੍ਰਕਾਰ ਦਾ ਕੀਤਾ ਕਿ ਨਾ ਓਸ ਵਿੱਚ ਅੱਖਰ, ਲਗ, ਮਾਤ੍ਰਾ ਦਾ ਵਾਧਾ ਕੀਤਾ ਜਾ ਸਕੇ ਨਾ ਘਾਟਾ।ਨਿਸਚੇ ਹੀ ਉਹਨਾਂ ਦੇ ਸਾਹਮਣੇ ਅਨੇਕਾਂ ਨਜ਼ੀਰਾਂ ਸਨ ਜੋ ਦੱਸਦੀਆਂ ਸਨ ਕਿ ਲਿਖਤਾਂ ਦਾ ਮੁਹਾਂਦਰਾ ਵਿਗਾੜਨ ਵਿੱਚ ਆਖੇਪਕਾਰਾਂ ਨੇ ਵੱਡੀਆਂ ਮੱਲਾਂ ਮਾਰੀਆਂ ਸਨ।ਮਹਾਤਮਾ ਬੁੱਧ ਦਾ ਇੱਕ ਵੀ ਪ੍ਰਵਚਨ ਉਸੇ ਰੂਪ ਵਿੱਚ ਨਹੀਂ ਮਿਲਦਾ ਜਿਸ ਰੂਪ ਵਿੱਚ ਉਹਨਾਂ ਕਦੇ ਉਚਾਰਿਆ ਹੋਵੇਗਾ।ਪੈਗੰਬਰਾਂ ਦੇ ਕਹੇ ਲਫ਼ਜ਼ ਦੀਵਾ ਲੈ ਕੇ ਭਾਲਿਆਂ ਵੀ ਅੰਜੀਲ ਵਿੱਚ ਨਹੀਂ ਲੱਭਦੇ।ਮਹਿਜ਼ ਅਠਾਰਾਂ ਸਲੋਕਾਂ ਤੋਂ ਵਧ ਕੇ ਸ੍ਰੀ ਮਦ ਭਗਵਤ ਗੀਤਾ ਅਠਾਰਾਂ ਅਧਿਆਇ ਬਣ ਚੁੱਕੀ ਹੈ।ਅਸੀਂ ਜਾਣਦੇ ਹਾਂ ਕਿ ਕਬੀਰ ਬੀਜਕ ਵਿੱਚ ਅਸਾਧਾਰਣ ਵਾਧਾ ਹੋਇਆ ਹੈ ਜਿਸ ਨੇ ਏਸ ਨੂੰ ਭੀਮਕਾਯ ਗ੍ਰੰਥ ਬਣਾ ਦਿੱਤਾ ਹੈ।ਨਾ ਜਾਣੇ ਕਿੰਨੇ ਮਹਾਂ-ਪੁਰਖਾਂ ਦੇ ਮਨੁੱਖਤਾ ਨੂੰ ਸੇਧ ਦੇਣ ਲਈ ਉਚਾਰੇ ਕੀਮਤੀ ਬੋਲ ਆਖੇਪਕਾਰਾਂ ਦੇ ਢਹੇ ਚੜ੍ਹ ਕੇ ਘੱਟੇ ਵਿੱਚ ਰੁਲ ਗਏ ਹੋਣਗੇ।ਇਹ ਕਹਿਣਾ ਵੀ ਸੰਭਵ ਨਹੀਂ ਕਿ ਕਿੰਨੇ ਹੀਰੇ, ਰਤਨ ਆਖੇਪਕਾਰਾਂ ਨੇ ਕੌਡੀਆਂ ਵਿੱਚ ਜੜ ਦਿੱਤੇ ਹੋਣਗੇ।ਗੁਰੂ ਨਾਨਕ ਮਹਾਂ-ਪਰੋਪਕਾਰੀ ਨੇ ਆਪਣੇ ਜਗਤ-ਕਲਿਆਣਕਾਰੀ ਬੋਲਾਂ ਨੂੰ ਸਾਂਭਣ ਦਾ ਅਜਿਹਾ ਨਿੱਗਰ ਉਪਰਾਲਾ ਕੀਤਾ ਕਿ ਅੱਜ ਵੀ ਉਹ ਸਾਨੂੰ ਉਸੇ ਰੂਪ ਵਿੱਚ ਓਹੋ ਨਿਰਮਲ ਆਭਾ ਪ੍ਰਸਾਰਦੇ ਨਜ਼ਰ ਆ ਰਹੇ ਹਨ।ਉਹਨਾਂ ਦਾ ਪੰਜਾਬੀ ਬੋਲੀ ਨੂੰ ਅਦੁੱਤੀ ਬਲ਼ ਬਖ਼ਸ਼ਣ ਦਾ ਕਾਰਨਾਮਾ ਇੰਨਾ ਮਹਾਨ ਹੈ ਕਿ ਉਹਨਾਂ ਨੂੰ ਹਰ ਆਉਣ ਵਾਲੇ ਯੁੱਗ ਦੇ ਹਾਣ ਦਾ ਸਥਾਪਤ ਕਰਨ ਲਈ ਕਾਫ਼ੀ ਹੈ।

5. ਗੁਰੂ ਨੇ ਇੱਕ ਬੇਹੱਦ ਸਾਧੇ ਮਨ ਵਾਲੇ ਓਸ ਵਿਗਿਆਨੀ ਵਾਂਗ, ਜਿਹੜਾ ਆਪਣੇ ਪ੍ਰਬਲ ਮਨੋ-ਵੇਗਾਂ ਉੱਤੇ ਕਾਬੂ ਪਾ ਕੇ, ਖੰਡਿਤ ਬਿਰਤੀਆਂ ਨੂੰ ਇਕਾਗਰ ਕਰ ਕੇ ਆਪਣੀ ਸਾਧਨਾ ਦੇ ਕੇਂਦਰ ਉੱਤੇ ਆਪਣਾ ਧਿਆਨ ਟਿਕਾ ਕੇ ‘ਜੋ ਵੇਖਿਦਾ ਸੋ ਆਖਦਾ’ ਹੈ ਦੇ ਪ੍ਰਮਾਣ ਅਨੁਸਾਰ ਅਕਾਲ ਪੁਰਖ ਦੇ ਗੁਣਾਂ ਦਾ ਨਿਰੂਪਣ ਕੀਤਾ।ਏਸ ਵਿਰਾਟ ਵਿਧੀ ਰਾਹੀਂ ਉਹਨਾਂ ਨੇ ਅਕਾਲ ਪੁਰਖ ਨੂੰ ‘ਆਦਿ ਤੋਂ ਸਥਾਪਤ, ਜੁਗਾਂ ਦੇ ਗੇੜਾਂ ਵਿੱਚ ਅਟੱਲ, ਹੁਣ ਭੀ ਸੱਚ ਅਤੇ ਸਦ-ਰਹਿਣਾ’ ਮਨਮੋਹਣਾ ਸੱਤ-ਸਰੂਪ ਪਰਗਟ ਕੀਤਾ।ਆਪਣੀਆਂ ਮਹੱਤਵਾਕਾਂਖਿਆਵਾਂ ਲਈ ਸੂਈ ਦੇ ਨੱਕੇ ਜਿੰਨੀ ਵੀ ਥਾਂ ਨਾ ਰੱਖੀ।ਇਹ ਐਸਾ ਕਾਰਨਾਮਾ ਹੈ ਜੋ ਵੱਡੇ-ਵੱਡੇ ਵਲੀ, ਅਵਤਾਰ, ਪੈਗੰਬਰ ਵੀ ਨਾ ਕਰ ਸਕੇ; ਨਾ ਹੀ ਪਰਬਤਾਂ ਦੀਆਂ ਟੀਸੀਆਂ ਦੇ ਹਾਣ ਦੇ ਵਿਗਿਆਨੀ।ਆਪਣੇ ਵਿਚਾਰਾਂ ਦੀ ਮਹੱਤਤਾ ਸਥਾਪਤ ਕਰਨ ਲਈ ਕਈਆਂ ਨੇ ਪ੍ਰਮਾਤਮਾ ਤੋਂ ਬੇਕਾਬੂ ਬੁਰਾਈ ਦੇ ਸੰਕਲਪ ਨੂੰ ਸਿਰਜਿਆ।ਨਾਸਤਕ ਬੁੱਧ ਧਰਮ ਨੂੰ ਵੀ ‘ਮਾੜੇ’ ਦੇ ਸੰਕਲਪ ਦੀ ਲੋੜ ਭਾਸੀ।ਵਿਗਿਆਨੀਆਂ ਵੱਲ ਆਈਏ ਤਾਂ ਇਸ ਪ੍ਰਵਿਰਤੀ ਨੂੰ ਹੋਰ ਬਲਵਾਨ ਹੁੰਦਾ ਵੇਖਾਂਗੇ।ਇੱਕ ਪ੍ਰਮੁੱਖ ਵਿਗਿਆਨੀ ਨੇ ਆਪਣੇ ਵੱਡੇ ਸਹਿਯੋਗੀ ਨੂੰ ਪੱਤਰ ਲਿਖਿਆ ਕਿ ਮਨੁੱਖ ਤਾਂ ਅਜੇ ਵੀ ਆਪਣੇ ਦਿਮਾਗ਼ ਦਾ ਛੋਟਾ ਜਿਹਾ ਹਿੱਸਾ ਵਰਤ ਰਿਹਾ ਹੈ; ਅਸੀਂ ਇਸ ਦੇ ਬਾਂਦਰਾਂ ਤੋਂ ਵਿਕਾਸ ਕਰ ਕੇ ਏਥੇ ਪਹੁੰਚਣ ਨੂੰ ਏਸ ਤੱਥ ਤੋਂ ਨਿਖੇੜ ਕੇ ਕਿਵੇਂ ਠੁੰਮ੍ਹਣਾ ਦੇ ਸਕਦੇ ਹਾਂ? ਓਸ ਨੂੰ ਚੁੱਪ ਰਹਿਣ ਦੀ ਹਿਦਾਇਤ ਕਰਦਿਆਂ ਸੰਖੇਪ ਜਵਾਬ ਦਿੱਤਾ ਗਿਆ,‘ਆਪਣੇ ਬੱਚੇ ਨੂੰ ਆਪੇ ਨਾ ਮਾਰੋ।’ ਗੁਰੂ ਨਾਨਕ ਪਾਤਸ਼ਾਹ ਨੇ ਐਸਾ ਕੁਈ ਹਰਬਾ ਨਾ ਵਰਤਿਆ ਅਤੇ ਹਰ ਕਿਸਮ ਦੀ ਸੰਗ, ਭਰਮ, ਦੁਬਿਧਾ ਦਾ ਤਿਆਗ ਕਰ ਕੇ ਹਰ ਹਾਲ ਨਿਰੋਲ ਸੱਚ ਦਾ ਪੱਲਾ ਫੜੀ ਰੱਖਿਆ।ਇਹ ਏਨੀਂ ਵੱਡੀ ਗੱਲ ਹੈ ਕਿ ਚੋਟੀ ਦੇ ਸੰਸਾਰੀ ਮਨੁੱਖਾਂ ਨੂੰ ਇਸ ਪੱਧਰ ਤੱਕ ਪੁੱਜਣ ਲਈ ਅਜੇ ਸਦੀਆਂ ਲੱਗ ਜਾਣਗੀਆਂ।‘ਏਸ ਪ੍ਰਸਤਾਵ ਵਿੱਚ ਮੇਰੇ ਲਈ ਕੀ ਹੈ?’ ਉੱਤੇ ਨਿਰੰਤਰ ਕਾਂ-ਅੱਖ ਰੱਖਣ ਵਾਲੇ ਲੋਕ ਗੁਰੂ ਨਾਨਕ ਨੂੰ ਕਿਵੇਂ ਸਮਝਣਗੇ?

6. ਮਾੜੇ, ਸੇਟਨ, ਸ਼ੈਤਾਨ ਦੇ ਸੰਕਲਪ ਨੂੰ ਗੁਰੂ ਨੇ ਸਿਧਾਂਤਹੀਣ ਅਤੇ ਆਪੇ ਪਛਾਣੇ ਸੱਚ ਦੇ ਵਿਪਰੀਤ ਪਾਇਆ। ਅਜਿਹੇ ਸੰਕਲਪ ਨੂੰ ਤਿਆਗਣ ਲਈ ਉਹ ਇੱਕ ਪਲ਼ ਵੀ ਨਾ ਝਿਜਕੇ ਹਾਲਾਂਕਿ ਏਸ ਦਾ ਸਹਾਰਾ ਲੈ ਕੇ ਅਨੇਕਾਂ ਮਹਾਂਪੁਰਖਾਂ (ਜਾਂ ਉਹਨਾਂ ਦੇ ਚੇਲਿਆਂ) ਨੇ ਆਪਣੀਆਂ ਝੋਲੀਆਂ ਫ਼ੋਕੇ ‘ਯਸ਼’ ਨਾਲ ਭਰੀਆਂ।ਭਾਈ ਗੁਰਦਾਸ ਨੇ ਏਸ ਸਥਿਤੀ ਦੀ ਵਿਆਖਿਆ ਕਰਦਿਆਂ ਕਿਹਾ ਹੈ,“ਹਉਮੈਂ ਅੰਦਰ ਸਭਕੋ ਡੁਬੇ ਗੁਰੂ ਸਣੇਂ ਬਹੁ ਚੇਲੇ॥” ਇਹ ਅੱਖਰ ਲਿਖਦਿਆਂ ਉਹਨਾਂ ਦੀ ਨਜ਼ਰ “ਜਤੀ, ਸਤੀ, ਸਾਧਿਕ, ਸਿਧ, ਨਾਥ, ਦੇਵੀਆਂ, ਦੇਵ, ਰਿਖੀਸਰ, ਭੈਰਉ, ਖੇਤਰਪਾਲ, ਗਣ, ਗੰਧਰਬ, ਅਪਸਰਾ, ਕਿਨਰ, ਰਾਖਸ਼” ਕਈ ਕੌਮਾਂ ਦੇ “ਪੀਰ ਪੈਕੰਬਰ” ਆਦਿ ਸਭ ਸਨ।ਆਪਣੇ ਮਹੱਤਵ ਨੂੰ ਸਥਾਪਤ ਕਰਨ ਤੋਂ ਗ਼ੁਰੇਜ਼ ਕਰ ਕੇ ਨਿਰੋਲ ਸੱਚ ਦੇ ਲੜ ਲੱਗੇ ਰਹਿਣਾ ਕੇਵਲ ਗੁਰੂ ਨਾਨਕ ਦੇ ਹਿੱਸੇ ਹੀ ਆਇਆ ਹੈ।ਤਾਂ ਹੀ ਤਾਂ ਕਥਾ ਚੱਲੀ ਸੀ ਪ੍ਰਮਾਤਮਾ ਨੂੰ ਰਿਝਾ ਕੇ ਇੱਕ ਪਾਈਆ ਗਰੀਬੀ (ਹਲੀਮੀ) ਦਾ ਦਾਨ ਮੰਗਣ ਵਾਲੇ ਸਾਧਕ ਦੀ।ਅਕਾਲ ਪੁਰਖ ਦਾ ਜਵਾਬ ਸੀ, ‘ਇਹ ਨਹੀਂ ਹੋ ਸਕਦਾ; ਮੇਰੇ ਘਰ ਇਹ ਵਸਤ ਹੈ ਨਹੀਂ।ਕੁੱਲ ਗਰੀਬੀ ਇੱਕ ਸੇਰ ਸੀ;ਓਸ ਵਿੱਚੋਂ ਇਕੱਲਾ ਨਾਨਕ ਤਿੰਨ ਪਾ ਲੈ ਗਿਆ; ਅੱਧਾ ਪਾਈਆ ਸਾਰੇ ਸੰਸਾਰ ਵਿੱਚ ਵੰਡੀ ਹੋਈ ਹੈ।ਬਾਕੀ ਕੇਵਲ ਅੱਧਾ ਪਾ ਹੀ ਹੈ।’

7. ਆਪਣੇ ਚੇਲੇ ਮੁੰਨਣ ਦੀ ਥਾਂਵੇਂ, ਆਪਣੇ ਵਾੜੇ ਵਿੱਚ ਭੇਡਾਂ ਇਕੱਠੀਆਂ ਕਰਨ ਦੀ ਬਜਾਏ ਜਗਤ-ਗੁਰੂ ਨਾਨਕ ਨੇ ਹਰ ਧਰਮ ਦੇ ਮਨੁੱਖ ਦੇ ਜੀਵਨ-ਮੁਕਤ ਹੋ ਕੇ, ਪ੍ਰਮਾਤਮਾ ਰੂਪ ਧਾਰ ਕੇ ਸੰਸਾਰ ਵਿੱਚ ਆਜ਼ਾਦੀ ਨਾਲ ਵਿਚਰਨ ਦਾ ਗਾਡੀ ਰਾਹ ਸਦਾ ਲਈ ਸਥਾਪਤ ਕੀਤਾ।ਮਰਨ ਤੋਂ ਬਾਅਦ ਮੁਕਤੀ ਦੇ ਭਰਮ ਨੂੰ ਤਿਆਗਿਆ, ਨਰਕ-ਸਵਰਗ ਦੇ ਲਾਰੇ ਤਿਆਗੇ ਅਤੇ ਪ੍ਰਮਾਤਮਾ ਦੇ ਗੁਣਾਂ ਨੂੰ ਸਹਿਜੇ-ਸਹਿਜੇ ਗ੍ਰਹਿਣ ਕਰਦਿਆਂ ਅਕਾਲ-ਰੂਪ ਹੋ ਸੰਸਾਰ ਉੱਤੇ ਜਿਊੂਣ ਦੀ ਜਾਚ ਦੱਸੀ।ਮੁਕਤੀ, ਨਿਰਵਾਣ ਜਾਂ ਪ੍ਰਮਾਤਮਾ ਦੀ ਪ੍ਰਾਪਤੀ, ਜੋ ਆਮ ਸਾਧਕਾਂ ਦੇ ਜੀਵਨ ਦਾ ਇੱਕੋ-ਇੱਕ ਨਿਸ਼ਾਨਾ ਹੈ, ਗੁਰੂ ਨਾਨਕ (ਜਿਸ ਨੇ ‘ਪਹਿਲਾਂ ਬਖ਼ਸ਼ ਦਰ’ ਪਾਇਆ ਸੀ- ਭਾਈ ਗੁਰਦਾਸ, 1-24-1) ਨੂੰ ਗੁਰੂ ਮੰਨਣ ਵਾਲਿਆਂ ਲਈ ਇਹ ਅਧਿਆਤਮਕ ਜੀਵਨ ਦਾ ਪਹਿਲਾ ਕਦਮ ਹੈ।ਓਸ ਤੋਂ ਬਾਅਦ ਦਾ ਜੀਵਨ ਪ੍ਰਮਾਤਮਾ-ਰੂਪ ਹੋ ਕੇ ਸੰਸਾਰ ਦੇ ਭਲ਼ੇ ਹਿਤ, ਆਪਣੇ ਆਲੇ-ਦੁਆਲੇ ਨੂੰ ਸੰਭਾਲਦੇ-ਸੁਆਰਦੇ, ਆਪਣੀ ਘਾਲ-ਕਮਾਈ ਉੱਤੇ ਨਿਰਭਰ ਹੁੰਦਿਆਂ ਆਪਣੇ ਤੋਂ ਕਮਜ਼ੋਰਾਂ ਦੀ ਮਦਦ ਕਰਦੇ ਹੋਏ (ਘਾਲਿ ਖਾਇ ਕਿਛੁ ਹਥਹੁ ਦੇਇ॥- ਗੁਰੂ ਗ੍ਰੰਥ, 1245) ਗ੍ਰਹਿਸਥੀ ਜੀਵਨ ਜਿਊਣ ਦਾ ਹੀ ਗੁਰੂ ਦਾ ਉਪਦੇਸ਼ ਹੈ।ਆਧੁਨਿਕ ਸਮਿਆਂ ਵਿੱਚ ਹਰ ਉੱਤਮ ਨਿਸ਼ਠਾਵਾਨ ਮਨੁੱਖ, ਹਰ ਸੰਸਥਾ ਅਤੇ ਹਰ ‘ਵੈਲਫ਼ੇਅਰ’ ਰਾਜ ਆਪਣਾ ਏਹੋ ਨਿਸ਼ਾਨਾ ਜਾਣਦਾ ਹੈ।ਗੁਰੂ ਨਾਨਕ ਤੋਂ ਪਹਿਲਾਂ ਕਿਸੇ ਸਰਕਾਰ ਦਾ ਇਹ ਨਿਸ਼ਾਨਾ ਨਹੀਂ ਸੀ।‘ਰਾਜੇ ਸੀਹ ਮੁਕਦਮ ਕੁਤੇ॥’(ਗੁਰੂ ਗ੍ਰੰਥ, 1288) ਦੀ ਪ੍ਰਵਿਰਤੀ ਪ੍ਰਧਾਨ ਸੀ।ਏਥੋਂ ਤੱਕ ਕਿ ਕਈ ਧਾਰਮਕ ਸੰਸਥਾਵਾਂ ਵੀ ਸਰਕਾਰ ਦੀ ਤਰਜ਼ ਉੱਤੇ ਲੋਕਾਂ ਦਾ ਸ਼ੋਸ਼ਣ ਕਰਦੀਆਂ ਸਨ।ਇਹ ਉਹਨਾਂ ਦੀਆਂ ਧਾਰਮਕ ਭਾਵਨਾਵਾਂ ਤੱਕ ਨੂੰ ਅਧਿਆਤਮਕ ਅਤੇ ਸਮਾਜਕ ਗ਼ਲਾਮੀ ਵਿੱਚ ਜਕੜਨ ਵੱਲ ਵਧਦੀਆਂ ਸਨ।ਯੂਰਪ ਵਿੱਚ ਰੋਮਨ ਕੈਥੋਲਿਕ ਚਰਚ ਤਕਰੀਬਨ ਰਾਜਿਆਂ ਜਿੰਨੀਆਂ ਜ਼ਮੀਨਾਂ ਉੱਤੇ ਕਾਬਜ ਸੀ ਅਤੇ ਉਸ ਦੇ ਮੁਜਾਰਿਆਂ ਦੀ ਹਾਲਤ ਸਰਕਾਰੀ ਮੁਜਾਰਿਆਂ ਨਾਲੋਂ ਬਦਤਰ ਸੀ।ਚਰਚ ਗ਼ੁਲਾਮ ਵੀ ਰੱਖਦਾ ਸੀ।ਹੋਰ ਨੇੜੇ ਆਈਏ ਤਾਂ ਅਮਰੀਕਨ ਸੰਵਿਧਾਨ ਵਿੱਚ ਅਜ਼ਾਦੀ ਦੇ ਸੋਹਲੇ ਗਾਉਣ ਵਾਲਾ ਅਮਰੀਕਾ ਦਾ ਪਹਿਲਾ ਸਦਰ ਜੌਰਜ ਵਸ਼ਿੰਗਟਨ ਵੀ ਆਪਣੇ ਖੇਤਾਂ ਵਿੱਚ ਗ਼ੁਲਾਮਾਂ ਦੀ ਮਦਦ ਨਾਲ ਖੇਤੀ ਕਰਦਾ ਸੀ।ਫ਼ਰਾਂਸ ਦੀ ਕ੍ਰਾਂਤੀ ਨਾਲ ਸਬੰਧਤ ਮਨੁੱਖੀ ਅਧਿਕਾਰਾਂ (੍ਰਗਿਹਟਸ ੋਡ ੰੳਨ) ਦਾ ਦਸਤਾਵੇਜ਼ ਵੀ ਗੁਰੂ ਨਾਨਕ ਤੋਂ ਢਾਈ ਸੌ ਸਾਲ ਬਾਅਦ ਲਿਖਿਆ ਗਿਆ।

8. ਗੁਰੂ ਨਾਨਕ ਦੇ ਸਮੇਂ ਔਰਤ ਦਾ ਅਤਿ ਨੀਵਾਂ ਸਮਾਜਕ ਰੁਤਬਾ ਅਤੇ ਹੋ ਰਹੀ ਦੁਰਦਸ਼ਾ ਇਤਿਹਾਸ ਤੋਂ ਗੁੱਝੀ ਨਹੀਂ।ਜਗਤ-ਜਣਨੀ ਦੀ ਦੁਰਦਸ਼ਾ ਬਿਆਨ ਕਰਦੇ ਹਜ਼ਾਰਾਂ ਕਿੱਸੇ, ਵਰਣਨ, ਕਹਾਣੀਆਂ ਅਤੇ ਕਵਿਤਾਵਾਂ ਹਰ ਬੋਲੀ ਵਿੱਚ ਮਿਲਦੇ ਹਨ।ਇੱਕ ਹੈ ਜੋ ਚੰਦ ਲਫ਼ਜ਼ਾਂ ਵਿੱਚ ਸੰਸਾਰ ਦੇ ਇਤਿਹਾਸ ਦੇ ਸਭ ਤੋਂ ਹੌਲਨਾਕ ਦਰਦ ਨੂੰ ਬਿਆਨ ਕਰਦਾ ਹੈ:‘ਅਬਲਾ! ਹਾਏ! ਤੇਰੀ ਯਹੀ ਕਹਾਨੀ, ਆਂਚਲ ਮੇਂ ਦੂਧ ਔਰ ਆਂਖੋਂ ਮੇਂ ਪਾਨੀ।’ ਜੇ ਇਸ ਪ੍ਰਸਥਿਤੀ ਦੇ ਮੁੱਢ ਵੱਲ ਜਾਈਏ ਤਾਂ ਜਾਣਾਂਗੇ ਕਿ ਸੱਭਿਅਕ ਸਮਾਜ ਦਾ ਨਿਰਮਾਣ ਕਰਨ ਵਾਲੇ ਸਾਰੇ ਰਿਸ਼ੀਆਂ, ਮੁਨੀਆਂ, ਅਵਤਾਰਾਂ, ਪੈਗੰਬਰਾਂ ਨੇ ਅੰਤਮ ਸੱਚ ਨੂੰ ਪੁਰਸ਼ ਰੂਪ ਵਿੱਚ ਵੇਖਿਆ ਅਤੇ ਪ੍ਰਚਾਰਿਆ।ਮਰਦ ਪ੍ਰਧਾਨ ਸਮਾਜ ਦੀ ਨੀਂਹ ਏਸੇ ਭ੍ਰਾਂਤੀ ਉੱਤੇ ਰੱਖੀ ਗਈ।‘ਨਾਸਤਕ ਧਰਮਾਂ’ ਵੀ ਏਸ ਸਥਿਤੀ ਨੂੰ ਅਪਣਾ ਲਿਆ।ਮਹਾਂ ਪਰਿਨਿਰਵਾਣ ਦੇ ਸਮੇਂ ਘਾਹ ਦੇ ਬਿਸਤਰ ਉੱਤੇ ਲੇਟਿਆਂ ਨੂੰ ਪ੍ਰਮੁੱਖ ਚੇਲੇ ਆਨੰਦ ਨੇ ਬੇਨਤੀ ਕੀਤੀ,‘ਮਹਾਂ ਮੁਨੀ, ਔਰਤ ਨੂੰ ਸੰਘ ਵਿੱਚ ਸ਼ਾਮਲ ਕਰਨ ਦੀ ਇਜਾਜ਼ਤ ਦਿਉ।’ ਸ਼ਾਕਯ ਸਿੰਘ ਇੱਕ ਪਲ਼ ਚੁੱਪ ਰਹੇ; ਸਮੇਂ ਦੇ ਅੱਥਰੇ ਘੋੜੇ ਨੂੰ ਸਰਪਟ ਦੌੜਦਿਆਂ ਜਾਣ ਕੇ ਬੋਲੇ,‘ਇਜਾਜ਼ਤ ਹੈ ਆਨੰਦ। ਪਰ ਜਿਸ ਧਰਮ ਨੇ ਹਜ਼ਾਰ ਸਾਲ ਰਹਿਣਾ ਸੀ, ਹੁਣ ਮਸਾਂ ਪੰਜ ਸੌ ਸਾਲ ਹੀ ਕੱਟੇਗਾ।’ ਅੱਜ ਦਾ ਸੰਸਾਰ ਔਰਤ-ਮਰਦ ਬਰਾਬਰੀ ਪ੍ਰਵਾਨ ਕਰਨ ਵੱਲ ਵਧ ਰਿਹਾ ਹੈ।ਕਿਤੇ ਨਾ ਕਿਤੇ, ਏਸ ਨਵੇਂ ਵਿਚਾਰ ਦੀ ਜੜ੍ਹ ਵਿੱਚ ਗੁਰੂ ਨਾਨਕ ਦੇ ਉਹ ਮਹਾਂਵਾਕ ਹਨ ਜਿਨ੍ਹਾਂ ਨੂੰ ਉਹਨਾਂ ਨੇ ਸੱਚ ਦੇ ਜਲੌਅ ਵਿੱਚ ਖੜ੍ਹ ਕੇ ਉਚਾਰਿਆ ਸੀ: “ਸੁੰਨ ਮੰਡਲ ਇਕੁ ਜੋਗੀ ਬੈਸੇ॥ਨਾਰਿ ਨ ਪੁਰਖੁ ਕਹਹੁ ਕੋਊ ਕੈਸੇ॥”(ਧਨਾਸਰੀ ਮ:1, ਗੁਰੂ ਗ੍ਰੰਥ, 685)।ਮਾਰੂ ਰਾਗ ਵਿੱਚ ਆਪ ਨੇ ਫ਼ੁਰਮਾਇਆ ਸੀ:“ ਆਪੇ ਪੁਰਖੁ ਆਪੇ ਹੀ ਨਾਰੀ॥” (ਗੁਰੂ ਗ੍ਰੰਥ, ਪੰਨਾ 1020)।ਇਹਨਾਂ ਲੀਹਾਂ ਉੱਤੇ ਚੱਲਦਿਆਂ ਉਹਨਾਂ ਵੱਲੋਂ ਸਦਾ “ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ” (ਭੈਰਉ ਮਹਲਾ 5, ਗੁਰੂ ਗ੍ਰੰਥ, 1140) ਪ੍ਰਚਾਰਿਆ ਗਿਆ। ਗੁਰੂ ਨਾਨਕ ਨੇ ਪ੍ਰਮਾਤਮਾ ਨੂੰ ਲਿੰਗ-ਭੇਦ ਤੋਂ ਉਤਾਂਹ ਹ


No Comment posted
Name*
Email(Will not be published)*
Website
Can't read the image? click here to refresh

Enter the above Text*