Bharat Sandesh Online::
Translate to your language
News categories
Usefull links
Google

     

ਪਡ਼ੀਆਂ(ਪੰਜਾਬੀ ਕਹਾਣੀ)-ਲਾਲ ਸੰਿਘ ਦਸੂਹਾ
01 Dec 2011

ਹੱਟੀ ਦੇ ਬੰਦ ਦਰਵਾਜ਼ੇ ਅੰਦਰੋਂ ਬਾਹਰ ਤਕ ਪੁੱਜਦੇ ਉਸਨੂੰ ਤਲਖੀ ਭਰੇ ਬੋਲ ਸੁਣਾਈ ਦੱਿਤੇ । ਮੱਖਣ ਨੇ ਇਸ ਬਾਤ-ਚੀਤ ਨੂੰ ਦੁਰਗੇ ਦਾ ਘਰੈਲੂ ਮਸਲਾ ਸਮਝ ,ਦਰੋਂ ਬਾਹਰ ਰੁਕੇ ਰਹਣਾ ਠੀਕ ਨਾ ਸਮਝਆਿ । ਉਨ੍ਹੀਂ ਪੈਰੀਂ ਉਹ ਵਾਪਸ ਪਰਤਣ ਹੀ ਲੱਗਾ ਸੀ ਕ ਿਅੰਦਰੋਂ ਉਸਦੇ ਪੈਰਾਂ ਦੀ ਆਹਟ ਕਸਿ ਨੇ ਸੁਣ ਲਈ । ਪੈਂਦੀ ਸੱਟੇ ਪੱਿਛਉਿਂ ਮੱਖਣ ਨੂੰ ਜ਼ੋਰਦਾਰ ਗਡ਼੍ਹਕ ਸੁਣਾਈ ਦੱਿਤੀ । ਨਾਲ ਹੀ ਭੱਿਤ ਦੇ ਪੂਰਾ ਖੁੱਲ ਜਾਣ ਦਾ ਖਡ਼ਾਕ - " ਕ੍ਹੇਡ਼ਾ ਈ ਉਏ , ਕ੍ਹਾਦੀਆਂ ਸੂਹਾਂ ਲੈਨਾਂ ।।।।।" ਇਹ ਦੁਰਗਾ ਸੀ ,ਢੱਕਾਂ 'ਤੇ ਹੱਥ ਰੱਖੀ ਦਰਵਾਜ਼ੇ ਵਚਿ ਖਡ਼੍ਹਾ । ਮੱਖਣ ਨੇ ਪਰਤ ਕੇ ਉਸ ਵੱਲ ਦੇਖਆਿ । ਉਸਨੂੰ ਜ਼ੋਰਦਾਰ ਝਟਕਾ ਲੱਗਾ । ਦੁਰਗੇ ਤੋਂ ਉਸਨੂੰ ਇਸ ਤਰ੍ਹਾਂ ਦੀ ਕਦਾਚੱਿਤ ਵੀ ਆਸ-ਉਮੀਦ ਨਹੀਂ ਸੀ । ਉਹ ਤਾਂ ਪੀਪਆਿਂ ਡੱਬਆਿਂ ਦੀ ਪਾਲ ਲਾਗੇ ਵਛੀ ਬੋਰੀ ਤੋਂ ਉਠਦਾ ਉਡ ਕੇ ਆ ਮਲਿਦਾ ਸੀ ਉਸਨੂੰ । ਜੱਫੀ 'ਚ ਘੁੱਟੀ ਰੱਖਦਾ ਸੀ , ਕੰਿਨੇ ਸਾਰੇ ਨੱਿਘ ਸਨੇਹ ਨਾਲ । ਖਡ਼੍ਹੇ ਖਡ਼ੋਤੇ ਉਹ ਅੱਖਾਂ 'ਚ ਅੱਖਾਂ ਪਾ ਕੇ ਇਕ ਦੂਜੇ ਵੱਲ ਕੰਿਨਾ ਕੰਿਨਾ ਚਰਿ ਝਾਕਦੇ ਰਹੰਿਦੇ ਸਨ । ਬੀਤੇ ਕਈ ਵਰ੍ਹਆਿਂ ਵਚੋਂ ਦੀ ਲਾਂਘਾ ਬਣਾਉਂਦੇ ਉਹ ਕਦੀ ਹੱਟੀ ਦੇ ਅੰਦਰ ਜਾ ਬੈਠਦੇ ਸਨ , ਕਦੀ ਬਾਹਰ ਹੀ ਵਹਿਡ਼ੇ 'ਚ  ਡੱਿਠੀ ਮੰਜੀ 'ਤੇ  । ਉਨ੍ਹਾਂ ਦੀਆਂ ਬਹੁਤੀਆਂ ਗੱਲਾਂ ਸਕੂਲੀ ਦਨਾਂ ਦੁਆਲੇ ਘੁੰਮਦੀਆਂ । ਉਨ੍ਹਾਂ ਦਨ੍ਹਾਂ 'ਚ ਖੇਲ੍ਹੀ ਕੌਡ-ਕਬੱਡੀ , ਛੂਣ-ਛੁਹਾਈ , ਖੱਿਦੋ-ਖੂੰਟੀ ਦੁਆਲੇ । ਹਰ ਗੱਲੇ ਰੋਲ਼ ਮਾਰਨ ਵਾਲੇ ਦੁਰਗੇ ਨੂੰ ਨਾ ਸਕੂਲੇ ਕੋਈ ਆਪਣੇ ਨਾਲ ਖਡਾਉਂਦਾ , ਨਾ ਪੰਿਡ । ਦੂਜੇ ਚੌਥੇ ਉਹ ਕਸੇ ਨਾ ਕਸੇ ਨਾਲ ਗੁੱਥਮ ਗੁੱਥਾ ਹੋਇਆ ਹੁੰਦਾ । ਸਰੀਰੋਂ ਲੱਿਸਾ ਹੋਣ ਕਰਕੇ ਉਸਨੂੰ ਚੰਗੀ-ਚੋਖੀ ਮਾਰ-ਕੁੱਟ ਵੀ ਖਾਣੀ ਪੈਂਦੀ । ਰੋਂਦਾ -ਡੁਸਕਦਾ , ਮੱਿਟੀ-ਘੱਟੇ ਨਾਲ ਲਬਿਡ਼ਆਿ ਉਹ ਘਰੇ ਪੁੱਜ ਜਾਂਦਾ । ਉਸਦੀ ਮਾਂ ਬਮਿਲਾ ਦੇਵੀ ਆਏ ਦਨਿ ਕਸੇ ਨਾ ਕਸੇ ਘਰ ਉਲ੍ਹਾਮਾ ਦੇਣ ਤੁਰੀ ਹੁੰਦੀ । ਹਾਰ ਕੇ ਉਸਨੇ ਪੇਕੇ ਪੰਿਡ ਦੀ ਧੰਨਤੀ ਦੀ ਮੰਿਨਤ ਕੀਤੀ ਸੀ - " ਭੈਣ , ਤੂੰ ਆਪਣੇ ਮੱਖਣ ਨੂੰ ਆਖ ਮੇਰੇ ਦੁਰਗੇ ਨਾਲ ਖੇਲ੍ਹ ਲਆਿ ਕਰੇ , ਕੱਲਾ । ਤੇਰਾ ਮੱਖਣ ਬਓਤ ਬੀਬਾ ਰਾਣਾ , ਛੰਿਦਾ ਪੁੱਤ ਆ । ਉਹ ਨਈਂ ਕਸੇ ਨਾਲ ਲਡ਼ਾਈ -ਝਗਡ਼ਾ ਕਰਦਾ ।।।।" ਮਾਵਾਂ ਮਾਸੀਆਂ ਦਾ ਆਖਾ ਮੰਨ ਕੇ ਉਹ ਦੋਨੋਂ ਅਗਲੇ ਦਨਿ ਤੋਂ ਹੀ ਵੱਖਰੇ ਹੁੰਦੇ ਬਣਾ ਕੇ ਖੇਲ੍ਹਣ ਲੱਗ ਪਏ ਹਨ । ਗਰਾਊਂਡ ਲਾਗਲੇ ਵੱਡੇ ਚੁਰਾਹੇ 'ਚ । ਕਦੀ ਕੋਡ-ਕਬੱਡੀ ,ਕਦੀ ਖੱਿਦੋ-ਖੂੰਟੀ । ਕੂਡ਼ੇ ਦਰਜ਼ੀ ਘਰੋਂ ਲਆਿਂਦੀਆਂ ਨਵੀਆਂ ਨਕੋਰ ਲੀਰਾਂ ਦੀ ਘੁੱਟ-ਲਪੇਟ ਕੇ ਬਣਾਈ ਖੱਿਦੋ , ਉਨ੍ਹਾਂ ਦੋਨਾਂ ਤੋਂ ਕੰਿਨਾ ਕੰਿਨਾ ਚਰਿ ਟੁੱਟਦੀ ਨਾ । ਇਨ੍ਹਾਂ ਉਤੇ ਮੱਖਣ ਦੀ ਮਾਂ ਧੰਨਤੀ ਨੇ ਸੂਤੀ ਧਾਗੇ ਨਾਲ ਪਾਈਆਂ ਮੋਟੀਆਂ ਪਡ਼ੀਆਂ ਉਤੇ ਦੁਰਗੇ ਦੀ ਮਾਂ ਬਮਿਲਾ ਦੇਵੀ ਨੇ ਰੇਸ਼ਮੀ ਧਾਗੇ ਨਾਲ ਦੋਹਰਾ ਤੀਹਰਾ ਵਾਰ ਦੱਿਤਾ ਹੁੰਦਾ ।ਹਰ ਵਾਰ ਨਵੀਂ ਖੱਿਦੋ ਬਣਾਉਣ 'ਤੇ ਉਹ ਕਹਾ ਕਰਦੀ ਸੀ - " ਭੈਣ ਧੰਨਤੀਏ ਆਹ ਪਡ਼ੀਆਂ -ਚਡ਼ੀਆਂ ਕਰਕੇ ਈ ਖੰਿਡੀਆਂ-ਪੰਡੀਆਂ ਲੀਰਾਂ-ਕੱਤਰਾਂ ਦੀ ਗੋਲ-ਮਟੋਲ ਖੱਿਦੋ ਬਣ ਜਾਂਦੀ ਆ ,ਨਈਂ ਤਾਂ ਖਸਮਾਂ-ਖਾਣੇ ਨਵੇਂ ਨਕੋਰ , ਅਣਲੱਗ ਕਪਡ਼ੇ ਦੀ ਕੋਈ  ਕੰਨੀ ਕਧਿਰੇ ਉਡੀ ਫਰਿਦੀ ਆਂ ,ਕੋਈ ਕਧਿਰੇ । " ਨਆਿਣੇ ਤਾਂ ਵਰਚੇ ਰਹੰਿਦੇ ਆ , ਖੇਲ੍ਹਦੇ-ਮਲ੍ਹਦੇ ਰਹੰਿਦੇ ਆ ।।।।ਆਹ ਤਡ਼ੋਪੇ -ਸਡ਼ੋਪੇ ਮਾਰਦੀਆਂ ਦਾ ਸਾਡਾ ਕੀ ਜਾਂਦਾ ।।।।"
ਹਰ ਖੱਿਦੋ 'ਤੇ ਪਾਈਆਂ ਪਡ਼ੀਆਂ ਦੇ ਇਸ ਤੋਂ ਵੱਧ ਉਨ੍ਹਾਂ ਕਦੀ ਕੋਈ ਅਰਥ ਨਹੀਂ ਸਨ ਕੱਢੇ ।
ਇਹ ਉਨ੍ਹਾਂ ਦੇ ਪੇਕੇ ਪੰਿਡ ਦੀ ਸਾਂਝ ਸੀ ਜਾਂ ਦੋਨਾਂ ਘਰਾਂ ਵਚਿਕਾਰ ਹੱਥ-ਉਧਾਰ , ਵਰਤੋਂ-ਵਹਾਰ ਦਾ ਸਲਿਸਲਾ ਕ ਿਉਨ੍ਹਾਂ ਦੇ ਹਮ-ਉਮਰ ਪੁੱਤਰਾਂ ਦੀ ਆਡ਼ੀ ਹੁਣ ਤੱਕ ਨਰਿੰਤਰ ਨਭਿਦੀ ਆਈ ਸੀ । ਪਉਿ ਦੇ ਸਵਰਗ ਸਧਾਰਨ ਪੱਿਛੋਂ ਦੁਰਗੇ ਨੇ ਹੱਟੀ-ਭੱਠੀ ਦਾ ਕੰਮ-ਕਾਰ ਸੰਭਾਲ ਲਆਿ ਸੀ ਤੇ ਖੁੱਲੇ -ਮੋਕਲੇ ਹੱਡਾਂ -ਪੈਰਾਂ ਵਾਲਾ ਮੱਖਣ ਫੌਜ 'ਚ ਭਰਤੀ ਹੋ ਕੇ ਹੌਲਦਾਰੀ ਤਕ ਅੱਪਡ਼ ਗਆਿ ਸੀ ।
ਹਰ ਵਾਰ ਛੁੱਟੀ ਆਇਆ ਮੱਖਣ ਸਭ ਤੋਂ ਪਹਲਾਂ ਦੁਰਗੇ ਨਾਲ ਜਾ ਕੇ ਵਗ਼ਲਗੀਰ ਹੁੰਦਾ । ਹਾਸਾ-ਠੱਠਾ ਕਰਦੇ, ਐਧਰ -ਉਧਰ ਦੀਆਂ ਗੱਲਾਂ-ਗਡ਼ੱਪਾਂ ਮਾਰਦੇ , ਉਹ ਹੱਟੀ ਸਾਹਮਣਲੇ ਵਹਿਡ਼ੇ 'ਚ ਇਕ-ਅੱਧ ਮੀਟੀ ਖੱਿਦੋ-ਖੂੰਟੀ ਜ਼ਰੂਰ ਖੇਲ੍ਹਦੇ । ਇਸ ਦੀ ਪਹਲਿ ਆਮ ਕਰਕੇ ਦੁਰਗੇ ਵੱਲੋਂ ਹੁੰਦੀ । ਹੱਟੀ ਅੰਦਰ ਸਾਂਭੀ ਰੱਖੀ ਕੋਈ ਨਵੀਂ-ਪੁਰਾਣੀ ਖੱਿਦੋ ਲਆਿ ਕੇ ਦੁਰਗਾ ਆਖਦਾ - "ਚੱਲ ਹੁਣ ਕਰੀਏ ਹੱਡ-ਪੈਰ ਮੋਕਲੇ , ਆ ਲਾਈਏ ਇਕ ਮੀਟੀ ।।।।"
ਪਰ ਇਸ ਵਾਰ ਅੱਧ-ਖੁੱਲੇ ਭੱਿਤ ਵਚਿਕਾਰ ਖਡ਼੍ਹੇ ਦੁਰਗੇ ਨੇ ਮੱਖਣ ਵੱਲ ਨੂੰ ਲਾਂਘ ਤਕ ਨਾ ਭਰੀ । ਉਸ ਵੱਲ ਨੱਿਠ ਕੇ ਦੇਖਆਿ ਤਕ ਨਾ । ਘਡ਼ੀ ਪਲ ਐਧਰ-ਉਧਰ ਝਾਕ ਕੇ ਉਹ ਮੁਡ਼ ਆਪਣੀ ਥਾਂ ਜਾ ਬੈਠਾ ।
ਡੌਰ-ਭੌਰ ਹੋਇਆ ਮੱਖਣ ਆਪਣੇ ਘਰ ਵੱਲ ਨੂੰ ਪਰਤਨ ਹੀ ਲੱਗਾ ਸੀ ਕ ਿਅੰਦਰੋਂ ਇਕ ਜਾਣੀ -ਪਛਾਣੀ ਆਵਾਜ਼ ਉਸ ਦੇ ਕੰਨੀ ਆ ਪਈ । " ਆ ਜਾ ਫੌਜੀਆ , ਆ ਜਾ ਲੰਘ ਆ ।।।।ਅਸੀਂ ਈਆਂ । ਕੀ ਨਾਂ ਲਈ ਨਾ , ਊਈਂ ਬੈਠੇ ਆਂ ਬੱਸ ।।।।"ਇਹ ਦੀਨ ਦਆਿਲ ਸੀ । ਵਹਿਡ਼ੇ 'ਚੋਂ ਦੁਰਗੇ ਦਾ ਤਾਇਆ ਲਗਦਾ , ਸ਼ੈੱਲਰ ਮਾਲਕ ਦੀਨ ਦਆਿਲ । ਉਸਦੇ ਬੋਲਾਂ ਅੰਦਰਲੀ ਹਲੀਮੀ , ਨਾ ਚਾਹੁੰਦਆਿਂ ਹੋਇਆ ਵੀ ਮੱਖਣ ਦੇ ਡੋਲਦੇ ਕਦਮਾਂ ਨੂੰ ਹੱਟੀ ਦੇ ਅੰਦਰ ਤਕ ਖੱਿਚ ਲਆਿਈ ।
ਅੰਦਰ ਕਈ ਜਣੇ ਹੋਰ ਵੀ ਸਨ , ਖਡ਼੍ ਬੈਠੇ । ਸਭ ਦੇ ਸਭ ਉਤੇਜਤ ਤੇ ਖਝੇ-ਖਪੇ । ਅੰਦਰੋਂ -ਬਾਹਰੋਂ ਭਰੇ ਪੀਤੇ । ਉਨ੍ਹਾਂ ਸਾਰਆਿਂ ਦੀ ਨਗਾਹ ਦੀਨ ਦਆਿਲ ਦੇ ਗੋਡਆਿਂ 'ਤੇ ਪਈ  ਅਖ਼ਬਾਰ 'ਤੇ ਟਕੀ ਪਈ ਸੀ । ਉਨ੍ਹਾਂ ਵਚੋਂ ਕਸੇ ਨੇ ਵੀ ਮੱਖਣ ਨੂੰ ਬਲਾਇਆ ਨਾ । ਕੇਵਲ ਇਕ ਨੇ ਥੋਡ਼੍ਹਾ ਕੁ ਹਟਵਾਂ ਖਾਲੀ ਪਆਿ ਸਟੂਲ ਉਸਦੇ ਲਾਗੇ ਲਆਿ ਰੱਖਆਿ ।
ਨੰਿਮੋਝਾਣ ਹੋਇਆ ਮੱਖਣ ਅਜੇ ਬੈਠਣ ਹੀ ਲੱਗਾ ਸੀ ਕ ਿਉਸਦੇ ਐਨ ਸਾਹਮਣੇ ਬੈਠੇ ਦੁਰਗੇ ਦੇ ਤਲਖ਼ ਬੋਲ ਫਰਿ ਉੱਭਰੇ -"ਇਨ੍ਹਾਂ ਸੱਿਖਡ਼ਆਿਂ ਦੀ ਮੁਸਲਆਿਂ ਨਾਲ ਬਡ਼ੀ ਸੁਰ ਰਲ੍ਹਦੀ ਆਂ , ਏਨ੍ਹਾਂ ਦਾ ਵੀ ਇਕ ਵਾਰ ਫੇਅਰ 'ਲਾਜ ।।।।।।"
" ਉਏ ਤੂੰ ਚੁੱਪ ਵੀ ਕਰਦਾਂ ਕ ਿਨਈਂ ਵੱਡਾ ਸਾਨ੍ਹ।।।। ਏਹ ਤੈਨੂੰ ਕ੍ਹੈਂਦਾ ਕੁਸ਼ ।।।।। ਕੀ ਨਾਂ ਲਈ ਦਾ ,ਏਹ ਤਾਂ ਬੰਦਾ ਆਪਣਾ , ਊਂ ਵੀ ਆਪਣੇ ਵਚੋਂ ਈ ਨਕਿਲੇ ਆ ਸੱਿਖ , ਹੰਿਦੂਆਂ ਵਚੋਂ ।।।! ਕੀ ਨਾਂ ਲਈ ਦਾ , ਏਹ ਕੋਈ ਬਾਅਰਲੇ ਮੁਲਖੋਂ ਥੋਡ਼੍ਹਾ ਆਏ ਆ ਮੁਸਲਆਿਂ ਆਂਗੂ ।।।ਕਊਿਂ ਫੌਜੀਆਂ ਠੀਕ ਆਖਆਿ ਈ ਨਾ ਮੈਂ । "
ਦੀਨ ਦਆਿਲ ਨੇ ਠੀਕ ਆਖਆਿ ਸੀ ਜਾਂ ਗਲਤ, ਇਸ ਵੱਲ ਤਾਂ ਮੱਖਣ ਦਾ ਰਤੀ ਵੀ ਧਆਿਨ ਨਾ ਗਆਿ । ਉਹ ਤਾਂ ਦੁਰਗੇ ਮੂੰਹੋਂ , ਉਸਦੀ ਸ਼ਕਲ ਵਰਗੇ ਸੱਿਖਾਂ ਨੂੰ ਸੱਿਖਡ਼ੇ ਆਖੇ ਜਾਣ ਦਾ ਸੰਬੋਧਨ ਸੁਣ ਕੇ , ਇਸ ਵਾਰ ਜਵੇਂ ਸਡ਼ਦੀ-ਬਲ਼ਦੀ ਲਾਟ 'ਤੇ ਡੱਿਗ ਪਆਿ ਸੀ । ਦੁਰਗੇ ਨਾਲ ਹੁਣ ਤਕ ਉਸਦਾ ਹਰ ਕਸਿਮ ਦਾ ਹਾਸਾ-ਮਖੌਲ ਚਲਦਾ ਆਇਆ ਸੀ । ਇਕ ਦੂਜੇ ਨੂੰ ਟਾਂਚਾਂ-ਟਕੋਰਾਂ ਲਾਉਂਦੇ ਉਹ ਕਈ ਵਾਰ ਯੋਗ-ਅਯੋਗ ਸ਼ਬਦਾਂ-ਵਾਕਾਂ ਦੀ ਵਰਤੋਂ ਵੀ ਕਰ ਲਆਿ ਕਰਦੇ ਸਨ । ਉਨ੍ਹਾਂ ਕਦੀ ਇਕ ਦੂਜੇ ਦਾ ਗੁੱਸਾ ਨਹੀਂ ਸੀ ਕੀਤਾ । ਕਦੀ ਕਸੇ ਦੀ ਰੋਕ-ਟੋਕ ਨਹੀਂ ਸੀ ਕੀਤੀ । ਸਗੋਂ ਹੋਰ ਵੀ ਘੁੱਟਵੀ ਜੱਫੀ ਪਾ ਕੇ ਵਛਿਡ਼ਦੇ , ਆਉਂਣੀ ਛੁੱਟੀ ਦੀ ਉਡੀਕ ਕਰਦੇ ਰਹੰਿਦੇ ਸਨ । ਪਛਿਲੀ ਵਾਰ ਦੀ ਛੁੱਟੀ ਆਏ ਮੱਖਣ ਨੇ ਦੁਰਗੇ ਨਾਲ ਛੇਡ਼-ਛਾਡ਼ ਕਰਦਆਿਂ ਤਾਂ ਇਕ ਹੱਦ ਹੋਰ ਵੀ ਟੱਪ ਲਈ । ।।।ਹਰ ਵਾਰ ਵਾਂਗ ਉਸ ਦਨਿ ਵੀ ਉਨ੍ਹਾਂ ਲਾਗੇ ਕਈ ਜਣੇ ਹੋਰ ਵੀ ਜੁਡ਼ੇ ਬੈਠੇ ਸਨ । ਕੋਈ ਭਾਬੀ ਦੇਰ ਖੇਲ੍ਹ ਰਹਾ ਸੀ , ਕੋਈ ਸਰਾਂ-ਮੱਲਣ । ਕੋਈ ਬਾਰਾਂ ਟਹਣੀ । ਉਨ੍ਹਾਂ ਸਭਨਾਂ ਦੀ ਹਰ ਮੀਟੀ ਮੁੱਕਣ ਲੱਗਆਿਂ ਕਸੇ ਨਾ ਕਸੇ ਲੁੱਚੇ ਰੰਗੀਲੇ ਟੋਣੇ ਨਾਲ ਜ਼ਰੂਰ ਜੁਡ਼ਦੀ ਸੀ  । ਹਰ ਕੋਈ ਖੁੱਲ੍ਹ ਕੇ ਹੱਸ ਰਹਾ ਸੀ  । ਪਰ ਉਪਰੋਂ ਉਪਰੋਂ । ਅੰਦਰੋਂ ਅੰਦਰ ਉਹ ਵਰ੍ਹਆਿਂ ਤੋਂ ਲੱਗੀ ਲਗਾਤਾਰ ਔਡ਼ ਕਾਰਨ ਜਵੇਂ ਕਰੰਡੇ ਪਏ ਸਨ । ਭੰਿਤਾਂ-ਪਾਟੇ ਖੇਤਾਂ ਵਾਂਗ ਮੁਰਝਾਏ -ਕੁਮਲਾਏ ਪਏ ਸਨ । ਕਾਮੇ -ਕਸਾਨ ਆਪਦੀ ਥਾਂ, ਹੱਟੀਦਾਰ ਦਰਗਾ ਆਪਣੀ ਥਾਂ । ਉਸ ਦਨਿ ਹਾਸੇ ਠੱਠੇ 'ਚ ਵਾਰ ਵਾਰ ਆਏ ਔਡ਼-ਸੋਕੇ ਦਾ ਜ਼ਕਿਰ ਸੁਣ ਕੇ ਮੱਖਣ ਨੂੰ ਸਕੂਲੀ ਦਨਾਂ ਦੀ ਇੱਕ ਇਲੱਤ ਚੇਤੇ ਆ ਗਈ । ਦਰਗੇ ਦੀ ਲੰਮੀਂ ਬੋਦੀ ਦੀ ਗੰਢ ਖੋਲ੍ਹਦਆਿਂ , ਉਸਦੇ ਸਰਿ 'ਚ ਪਟਾਕੀ ਮਾਰਦੇ ਨੇ ਕਹਾ ਸੀ - " ਬਾਮ੍ਹਣਾਂ ਆਹ ਬੋਦੀ ਜੇਈ ਨੂੰ ਅਰਾਰੋਡ ਦ ਮਾਂਡੀ ਲੁਆ ਕੇ ਸੱਿਧੀ ਕਰ ਲਾ । ਏਦ੍ਹੀ ਨੋਕਦਾਰ ਮਜ਼ੈਲ ਬਣਾ ਕੇ ਛੱਡ ਦੇ ਉੱਪਰ ਨੂੰ । ਸੱਿਧੀ ਢੱਿਡ 'ਚ ਜਾ ਵੱਜੂ ਰੱਬ ਦੇ । ਫੇਅਰ  ਦੇਖ ਮੀਂਹ ਪੈਂਦਾ।।।।" ਅੱਗੋਂ ਹਾਜ਼ਰ ਜਵਾਬ ਦੁਰਗੇ ਨੇ ਹੋਰ ਵੀ ਤੱਿਖਾ ਬਾਣ ਚਲਾਉਂਦਆਿਂ ਮੱਖਣ ਨੂੰ ਕਹਾ ਸੀ - " ਮੈਨੂੰ ਜੂ ਆਨਾਂ , ਤੂੰ ਆਪੂ ਵੀ ਕਰ ਲਾ ਕੁਸ਼ ।।।।। ਮੇਰੀ ਬੋਦੀ ਨਾਲੋਂ ਤਾਂ ਤੇਰੇ ਕਛੈਰੇ ਅੰਦਰਲਾ ਝਾਡ਼-ਬੂਝ ਈ ਲੰਮਾ ਹੋਣਾਂ ਆਂ । ਏਦ੍ਹਾ ਕਰ ਕੋਈ ਇਸਤੇਮਾਲ । ਬਣਾ ਲਾ ਹੱਥ ਗੋਲ੍ਹਾ । ਦਆਿਂ ਉਸਤਰਾ।।।। ਇਕ ਤੇਰੇ ਚੱਡਆਿਂ ਦੀ ਖੁਰਕ ਜਾਂਦੀ ਰਹੂ , ਦੂਜਾ ਦੀਨ ਦੁਨੀਆਂ ਦਾ ਭਲਾ ਹੋ ਜਾਊ । ਦਾਡ਼੍ਹੀ-ਮੁੱਛ ਤਾਂ ਭਲਾ ਤੂੰ ਛੇਡ਼ਦਾ ਨਹੀਂ।।।ਪੱਕਾ ਸੱਿਖਡ਼ਾ ਆਂ ।।।। "
ਕਹਾ ਉਸ ਦਨਿ ਵੀ ਮੱਖਣ ਨੂੰ ਦਰਗੇ ਨੇ ਸੱਿਖਡ਼ਾ ਹੀ ਸੀ । ਉਸ ਦਨਿ ਤਾਂ ਉਹ ਦੁਰਗੇ ਦੇ ਪਰਤਵੇਂ ਵਾਰ ਤੋਂ ਹੋਰਨਾਂ ਵਾਂਕ ਆਪ ਵੀ ਖੁੱਲ੍ਹ ਕੇ ਹੱਸਆਿ ਸੀ । ਪਰ ਇਸ ਵਾਰ।।।।ਇਸ ਵਾਰ ਉਸਦੇ ਆਖੇ ਇਸ ਸ਼ਬਦ ਨੇ ਜਵੇਂ ਮੱਖਣ ਦੀ ਦੇਹ-ਜਾਨ ਨੂੰ ਡੰਗ ਮਾਰ ਦੱਿਤਾ ਹੋਵੇ । ਉਸ ਨੂੰ ਅੰਦਰੋਂ -ਬਾਹਰੋਂ ਪੱਛ ਦੱਿਤਾ ਹੋਵੇ । ਉਸਦੇ ਹੋਸ਼-ਹਵਾਸ ਤਾਂ ਬੀਤੀ ਰਾਤ ਦੀ ਘਟਨਾ ਕਾਰਨ ਪਹਲੋਂ ਹੀ ਉਡ਼ੇ ਪਏ ਸਨ ।।।।।ਕੱਲ੍ਹ ਸ਼ਾਮੀ ਉਹ ਲੰਬਡ਼ਾਂ ਦੀ ਹਵੇਲੀ ਯਾਰਾਂ ਮੱਿਤਰਾਂ ਦੀ ਮਹਫ਼ਿਲ 'ਚ ਦੇਰ ਤਕ ਬੈਠਾ ਰਹਾ ਸੀ । ਵਾਹਵਾ ਰੰਮ ਪਾਣੀ ਚਲਦਾ ਰਹਾ ਸੀ । ਕਰੀਬ ਅੱਧੀ ਕੁ ਰਾਤੀਂ ਘਰ ਮੁਡ਼ਆਿ । ਆਉਂਦਾ ਹੀ ਸੌ ਗਆਿ ਘੂਕ । ਬਨਾਂ ਕੁਝ ਖਾਧਆਿਂ-ਪੀਤਆਿਂ । ਹੈੱਡ-ਫੋਨ ਕੰਨਾਂ ਨੂੰ ਲਾ ਕੇ । ਹੈੱਡ-ਫੋਨ ਜਵੇਂ ਉਸਦੇ ਸੌਣੇ ਜਾਗਣੇ ਦਾ ਹੱਿਸਾ ਬਣ ਗਆਿ ਸੀ ।ਡਊਿਟੀ ਸਮੇਂ ਸੰਦੇਸ਼ ਸੁਣਨ ਲਈ ਲਾਈ ਰੱਖਦਾ , ਵਹਿਲ ਸਮੇਂ ਰੇਡੀਓ ਗਾਣੇ , ਵਚਿ ਵਾਰ ਖ਼ਬਰਾਂ ।
ਬੀਤੀ ਰਾਤ ਚਲਦੇ ਗਾਣੇ ਦੌਰਾਨ ਉਸਨੇ ਦੋ ਧਰਾਂ ਆਪੋ ਵਚਿ ਦੀ ਸ੍ਹਾਬ-ਸਲਾਮ ਕਰਦੀਆਂ ਸੁਣੀਆਂ ਸਨ । ।।।ਇਕ ਨੇ ਦੂਜੀ ਨੂੰ ਕਹਾ ਸੀ -"ਤ੍ਰਸ਼ੂਲ ਸਾਬ੍ਹ ਜੀ , ਆਦਾਬ ਅਰਜ਼ ਐ , ਆਦਾਬ ਅਰਜ਼ ਐ।।।ਪਹਚਾਨ ਲੀਆਂ ?।।ਹੱਮ।।।ਹੱਮ ।"
ਅੱਗੋਂ ਤੁਰੰਤ ਉੱਤਰ ਦੱਿਤਾ ਆਇਆ ਸੀ ,- " ਧੰਨਅ ਹੋਅ।।।।ਧੰਨਅ ਹੋਅ ।।।।ਧੰਨਅ ਹੋਅ, ਸ਼ੀਮਾਨ ਖੰਜਰ ਜੀ ਈ ਕੈਸੇ ਬਚਨ ਕਰਤੇ ਹੋਅ ।।।।ਪਹਜਾਨੇਂਗੇ ਕੈਸੇ ਨਈਂ।।।।ਨਮਸਕਾਰੱਮ ।।।।। ਹੁਕਮ ਕੀਜੀਏ , ਹੁਕਮ ਕੈਸੇ ਯਾਦ ਆਈ ਹੱਮਰੀ।।।।"
ਗੂਡ਼ੀ ਨੀਂਦ ਸੁੱਤੇ ਪਏ ਮੱਖਣ ਦੀ ਸਾਰੀ ਦੀ ਸਾਰੀ ਦੇਹ ਪੂਰੀ ਤਰ੍ਹਾਂ ਕੰਬ ਗਈ । ਉਸਨੇ ਹੁਣ ਤੱਕ ਸੈਂਕਡ਼ੇ ਸੰਦੇਸ਼ ਭੇਜੇ ਹਨ । ਹਜ਼ਾਰਾਂ ਸੁਣੇ ਸਨ । ਵੱਿਚ ਵਾਰ ਜਾਸੂਸੀ ਕਰਦੇ ਟੇਪ ਵੀ ਕੀਤੇ ਸਨ । ਉਨ੍ਹਾਂ ਸਭ ਦਾ ਸੰਬੋਧਨ ਫੌਜੀ ਰੰਗਤ ਦਾ ਹੁੰਦਾ ਸੀ ਜਾ ਜਾਸੂਸੀ ਰੰਗਤ ਦਾ । ਕਦੀ ਇਕ ਨੇ ਦੂਜੇ ਦਾ ਨਾਂ ਨਹੀਂ ਸੀ ਲਆਿ । ਨਾ ਕੋਈ  ਉਪਨਾਮ । ਸਰਿਫ ਰੈਂਕ ਸੰਬੋਧਨ ਹੁੰਦੇ ਸਨ ਜਾਂ ਕੋਡ ਨੰਬਰ । ਮੱਖਣ ਇਸ ਗੱਲੋਂ ਹੈਰਾਨ ਸੀ , ' ਏਹ ਤ੍ਰਸ਼ੂਲ ਸਾਬ੍ਹ , ਖੰਜਰ ਜੀ ਕੀ ਰੈਂਕ ਹੋਏ । " ਉਹ ਅਜੇ  ਸ਼ਸ਼ੋਪੰਜ ਵਚਿ ਹੀ ਸੀ ਕ ਿਵਾਰਤਾਲਾਪ ਅੱਗੇ ਤੁਰ ਪਈ ਸੀ । " ਹੁਕਮ ਨਈਂ ਕਬਲਾ ਗੁਜ਼ਾਰਸ਼ ਹੈਅ।।।।ਗੁਜਾਰਸ਼ ।।।ਈਕੇਲੇ ਹੀ ਹੋ ਕੇਏ ।।।? "
ਪਹਲੀ ਆਵਾਜ਼ ਨੂੰ ਲੱਗਾ ਸੀ , ਕੋਈ ਤੀਜਾ ਜਣਾਂ ਉਨ੍ਹਾਂ ਵਚਿਕਾਰ ।।।।
ਮੱਖਣ ਦੇ ਸਾਹਾਂ ਨੂੰ ਚਡ਼੍ਹੀ ਹੌਂਕਣੀ ਆਪਣੇ ਆਪ ਪਤਾ ਨਹੀਂ ਕਵੇਂ ਥੋਡ਼੍ਹਾ ਕੁ ਸਹਜਿ ਹੋ ਗਈ ਸੀ । ਦੂਜੀ ਆਵਾਜ਼ ਨੇ ਕਾਫੀ ਸਾਰੀ ਘੋਖ-ਪਡ਼ਤਾਲ ਕਰਕੇ ਕਰੀਬ-ਕਰੀਬ ਤਸੱਲੀ ਕਰ ਲਈ - " ਜੀ ਈ ਹਾਂ , ਜੀਈ ਹਾਂ ।।।। ਸਭ ਕੁਸ਼ਲ ਹੈਅ, ਸਮਾਨਯ ਹੈਅ ।।।ਕੈਸੇ ਯਾਦ ਆਈ ਹੱਮਰੀ ।।।ਹੁਕਮ ਕੀਜੀਏ ।।।ਹੁਕਮ ।।।।।"
" ਹੁਕਮ ਨਹੀਂ ਗੁਜ਼ਾਰਸ਼ ਹੈਅ , ਗੁਜਾਰਸ਼ ।।।," ਪਲ ਕੁ ਭਰ ਰਹਣਿ ਪੱਿਛੋਂ ਮੱਖਣ ਨੂੰ ਪਹਲੀ ਆਵਾਜ਼ ਹੋਰ ਵਸਿਥਾਰ ਦੰਿਦੀ ਸੁਣੀ ਸੀ । " ।।।।ਗੁਜ਼ਾਰਸ਼ ਯੇਹ ਹੈਅ ਕ ਿਹਮਰੀ ਦਾਲ ਆਪਕੇ ਸਾਥ ਬਹੁਤ ਬਹਤਰ ਗਲ਼ਤੀ ਹੈ ।।।" ਉਹ ਜਵੇਂ ਕੋਈ ਖਾਸ ਖ਼ਬਰ ਦੱਸਣ ਲਈ ਵਸ਼ੇਸ਼ ਭੂਮਕਾ ਬੰਨ੍ਹ ਰਹੀ ਹੋਵੇ ।
ਦੂਜੀ ਆਵਾਜ਼ ਆਪਣੀ ਉਸਤੱਤ ਸੁਣ ਕੇ ਕਾਫੀ ਸਾਰੀ ਗਦ ਜਦ ਹੋ ਗਈ ਸੀ - "ਸੰਪੂਰਨ ਸੱਤਅ, ਸਪੂੰਰਨ ਸੱਤਅ , ਸ਼ਤ ਪ੍ਰਤੀਸ਼ਤ ਸੱਤਅ ਉਚਰਾ ਆਪਨੇ ਸ਼੍ਰੀਮਾਨ ਖੰਜਰ ਜੀ ਈ , ਆਪ , ਆਪ ਮਹਾਨ ਹੈਂਅ , ਉੱਤਮ ਹੈਂਅ।।।।ਯਹ ਬੋਧੀ , ਜੈਨੀ , ਸੱਿਖ , ਇਸਾਈ ਸਭ ਗੁੰਦਡ਼ ਸਾ ਮਾਲ ਹੈਂਅ , ਜੀ ਈ ।।।।ਚੂੰਅ ਤਕ ਨਈਂ ਬੋਲਤੇ ਮੂੰਹ ਸੇਏ ।।।ਜਬ ਚਾਹੇਂ , ਜਤਿਨਾ ਚਾਹੇਂ ਸਾਡ਼ੋ-ਫੂਕੋ ਸੁਸਰੋਂ ਕੋਅ ।।।।"
ਅਸਲ ਮੁੱਦੇ ਤਕ ਪੁੱਜ ਕੇ ਪਹਲੀ ਆਵਾਜ਼ ਨੇ ਪੂਰੀ ਚਡ਼੍ਹਤ ਨਾਲ ਸੂਚਨਾ ਦੱਿਤੀ ਸੀ -"।।।।ਤ੍ਰਸ਼ੂਲ ਸਾਬ੍ਹ ਜੀ , ਖ਼ਬਰ-ਸਾਰ ਯਹ ਹੈ ਕ ਿਹਮ ਨੇ ਏਕ ਔਰ ਕਾਮ ਸਰ-ਅੰਜ਼ਾਮ ਦੇ ਦੀਆਂ ਹੈਅ ।।।ਔਰ ਤਾਜ਼ਗੀ ਲਾ ਡਾਲੀ ਹੈਅ , ਨੀਰਸ ਸੇ ਬਨੇ ਮਾਹੌਲ ਮੇਂ ।।।ਹਮ ਨੇ ਰਾਮ -ਸੇਵਕ ਸਾਡ਼ ਦੀਏ ਹੈਂਅ , ਪਚਾਸ ਸਾਠ  । ਅਬ ਅਪਕੀ ਵਾਰੀ ਕੀ ਇੰਤਜ਼ਾਰ ।।।।"
ਦੂਜੀ ਆਵਾਜ਼ ਨੂੰ ਪੂਰਾ ਵਾਕ ਸੁਣਨ ਤੋਂ ਪਹਲਾਂ ਹੀ ਜਵੇਂ ਚਾਅ  ਚਡ਼੍ਹ ਗਆਿ ਹੋਵੇ - " ਤਥਾ ਅਸਤੂ ।।।ਤਥਾ ਅਸਤੂ ਸ਼੍ਰੀਮਾਨ ਖੰਜਰ ਜੀਈ , ਧੰਨਅ ਹੋਅ।।।ਧੰਨ ਹੋਅ।।।। ਇੰਤਜ਼ਾਰ ਕੈਸਾ।।।ਆਜ ਹੀ ਲੀਜੀਏ , ਅਭੀ ਲੀਜੀਏ ਹਮਰਾ ਐਕਸ਼ਨ ।।।। ਪਚਾਸ ਸਾਠ ਕਆਿ ਪਾਂਚ-ਛੀ ਹਜ਼ਾਰ ਕੀ ਪ੍ਰਾਗਰੱਸ ।।।।।"
ਇਸ ਤੋਂ ਅੱਗੇ ਮੱਖਣ ਤੋਂ ਉਨ੍ਹਾਂ ਦੀ ਬਾਤ-ਵਾਰਤਾ ਸੁਣੀ ਨਹੀਂ ਸੀ ਗਈ । ਪਸੀਨਾ-ਪਸੀਨਾ ਹੋਇਆ ਉਹ ਤ੍ਰਭਕ ਕੇ ਉਠ ਬੈਠਾ । ਉਸ ਨੂੰ ਥੋਡ਼੍ਹਾ ਕੁ ਚਰਿ ਪਹਲਾਂ ਆਈ ਨੀਂਦ ਜਵੇਂ ਪਰ ਲਾ ਕੇ ਉਡ ਗਈ ਸੀ । ਉਸਦੇ ਸੱਿਥਲ ਹੋਏ ਅੰਗ-ਪੈਰ ਆਪ-ਮੁਹਾਰੇ ਕੰਬੀ ਜਾ ਰਹੇ ਸਨ । ਨਾ ਉਸ ਨੂੰ ਉਠ ਕੇ ਬੈਠੇ ਨੂੰ ਚੈਨ ਆਉਂਦੀ ਸੀ ,ਨਾ ਲੰਮਾ ਪਆਿ ਜਾਂਦਾ ਸੀ ਬਸਿਤਰ 'ਤੇ । ਤਰਲੋਮੱਛੀ ਹੋਇਆ  ਉਹ ਕਦੀ ਬਾਹਰ ਵਹਿਡ਼ੇ 'ਚ ਘੁੰਮਣ ਲਗਦਾ , ਕਦੀ ਮੁਡ਼ ਅੰਦਰ ਜਾ ਬੈਠਦਾ । ਬੇ-ਚੈਨ ਹੋਏ ਨੂੰ ਉਸਨੂੰ ਦਨਿ ਵੇਲੇ ਸਹਸੁਭਾ ਹੋਈ -ਕੀਤੀ ਗ਼ਲਤੀ ਵਾਰ ਵਾਰ ਚੇਤੇ ਆ ਰਹੀ ਸੀ । ਸੂਬੇਦਾਰ ਗਆਿਨ ਸੰਿਘ ਦੀ ਨਸੀਅਤ ਨੂੰ ਬੇਧਆਿਨ ਕਰਕੇ ਉਸਨੇ ਬੀਤੇ ਕਲ੍ਹ ਦੀ ਅਖ਼ਬਾਰ ਫਰਿ ਕੰਿਨੀ ਸਾਰੀ ਪਡ਼੍ਹ ਲਈ ਸੀ ।
ਉਹੀ ਅਖ਼ਬਾਰ ਦੀਨ ਦਆਿਲ ਸਾਹਮਣੇ ਖੁੱਲ੍ਹੀ ਪਈ ਦੇਖ ਕੇ ਮੱਖਣ ਰਹੰਿਦਾ ਵੀ ਬੌਂਦਲ ਗਆਿ । ਪੂਰਾ ਤਾਣ ਲਾ ਕੇ ਉਸਨੇ ਇਸ ਅਖ਼ਬਾਰ 'ਤੇ ਆ ਪਈ ਨਗਾਹ ਨੂੰ ਐਧਰ ਓਧਰ ਕਰਨ ਦਾ ਯਤਨ ਕੀਤਾ ਵੀ , ਪਰ ਇਹ ਮੁਡ਼ ਘਡ਼ੀ ਇਹ ਉੱਤੇ ਛਪੀ ਵੱਡੀ ਸੁਰਖੀ 'ਤੇ ਆ ਟਕਿਦੀ ।
ਏਸੇ ਵੱਡੀ ਸੁਰਖੀ ਨੇ ਉਸ ਨੂੰ ਕਲ੍ਹ ਸਾਰਾ ਦਨਿ ਜਵੇਂ ਸੂਲੀ ਟੰਗ ਰੱਖਆਿ ਸੀ । ਰਾਤ ਸੁਣੀ ਬਾਤ-ਚੀਤ ਨੇ ਉਸਦੇ ਸਾਹ-ਸਤ ਹੋਰ ਵੀ ਸੂਤ ਲਏ ਸਨ ।।।।ਇਵੇਂ ਦੀ ਬਾਤ-ਚੀਤ ਉਸਨੇ ਪਹਲੋਂ ਕਦੀ ਨਹੀਂ ਸੀ ਸੁਣੀ । ਲੱਿਪੀ-ਪੋਚੀ ਜਹੀ, ਸਹਜਿ ਜਾਪਦੀ , ਮੀਸਣੀ ਜਹੀ ਵਾਰਤਾਲਾਪ । ਹੁਣ ਤਕ ਉਸਨੇ ਬਡ਼ਾ ਕੁਝ ਖੌਫਨਾਕ ਹੁੰਦਾ-ਵਾਪਰਦਾ ਦੇਖਆਿ ਸੀ । ਇਕ ਤੋਂ ਇਕ ਡਰਾਉਣੀਆਂ ਦਰਦਨਾਕ ਆਵਾਜ਼ਾਂ ਵੀ ਸੁਣੀਆਂ ਸਨ ,ਬਹੁਤੀ ਵਾਰ ਸੁੱਤਆਿਂ ਪਆਿਂ ਰਾਤ ਸਮੇਂ ਜਾਣੇ ਪਛਾਣੇ ਸ਼ਹਰਾਂ-ਕਸਬਆਿਂ ਦੇ ਘਰ-ਬਾਜ਼ਾਰ ,ਗਲੀਆਂ-ਮੁਹੱਲੇ,ਝੁੱਗੀਆਂ-ਢਾਰੇ ਸ਼ਰ੍ਹੇਆਮ ਸਾਡ਼ੇ-ਫੂਕੇ ਜਾਂਦੇ ਦਸਿਦੇ  ਰਹੇ ਸਨ , ਉਸਨੂੰ । ਉਸਦੀ ਯੂਨਟਿ ਦੇ ਜੋਟੀਦਾਰ ਸਪਾਹੀ ਰਾਮ ਲਾਲ , ਲਾਂਸ-ਨੈਕ ਕਰਮਦੀਨ ਦੇ ਹਮਸ਼ਕਲ ਹਮਵਤਨੀ ਇਕ ਦੂਜੇ ਵਰੁੱਧ ਮੋਰਚਆਿਂ 'ਤੇ ਡਟੇ ਚੀਕਾਂ-ਚਾਂਗਰਾਂ ਮਾਰਦੇ , ਇਕ ਦੂਜੇ ਦੀ ਸਾਡ਼-ਫੂਕ , ਵੱਢ-ਟੁੱਕ ਕਰਦੇ ਵੀ ਕਈ ਵਾਰ ਦੇਖੇ ਸੁਣੇ ਸਨ ਉਸਨੇ ।
ਉਸ ਨੇ ਜੰਿਨੀ ਵਾਰ ਵੀ ਇਵੇਂ ਦੀ ਘਟਨਾ ਦੇਖੀ-ਪਡ਼ੀ , ਓਨੀ ਵਾਰ ਹੀ ਉਸ ਨੇ ਸੂਬੇਦਾਰ ਗਆਿਨ ਸੰਿਘ ਪਾਸ ਉਚੇਚ ਨਾਲ ਅੱਪਡ਼ ਕੇ ,ਪੂਰੇ ਵੇਰਵੇ ਸਹਤਿ ਉਸਨੂੰ ਜਾ ਦੱਸੀ ਸੀ ।
ਇਕ ਵਾਰ ਤਾਂ ਉਸਨੇ ਤਲਖ਼ ਹੋਏ ਨੇ , ਦੰਗਾਕਾਰੀ -ਹੁਲਡ਼ਬਾਜ਼ਾਂ ਦੀਆਂ ਸਾਫ਼-ਸਾਫ਼  ਛਪੀਆਂ ਤਸਵੀਰਾਂ ਵਾਲੀ ਅਖ਼ਬਾਰ ਸ਼ਾਮੀਂ ਮੈੱਸ 'ਚ ਬੈਠੇ ਸੂਬੇਦਾਰ ਗਆਿਨ ਸੰਿਘ ਸਾਹਮਣੇ ਰੱਖਦਆਿਂ ਸੱਿਧਾ ਸਪਾਟ ਪੁੱਛ ਲਆਿ ਸੀ - " ਸਾਬ੍ਹ , ਜੀਈ , ਆਹ ਕੀ ਹੋਈ ਜਾਂਦਾ । ਏਹ ਹੰਿਦੂ ਮੁਸਲਮਾਨ ਆਪੋ ਵਚਿ ਹੀ ਕਾਤ੍ਹੋਂ ਲਡ਼ੀ ਜਾਂਦੇ ਆ । ਆਹ ਚਾਰ-ਚੁਫੇਰੇ ਹਰਲ-ਹਰਲ ਕਰਦੀ ਫੌਜ ਏਨ੍ਹਾਂ ਨੂੰ ਰੋਕਦੀ ਕਉਿਂ ਨਈਂ । ਦੌਂਹ-ਚੌਂਹ ਨੂੰ ਫਡ਼ ਕੇ , ਚੌਂਕ 'ਚ ਖਡ਼੍ਹਾ ਕੇ ਗੋਲੀ ਕਉਿਂ ਨਈਂ ਮਾਰਦੀ ।।।।? ਹੱਦਾਂ-ਸਰਹੱਦਾਂ 'ਤੇ ਇਹ ਹਰੋਜ਼ ਈ ਕੋਈ ਨਾ ਕੋਈ ਚੰਿਜਡ਼ੀ ਛੇਡ਼ੀ ਰੱਖਦੀ ਆ ।।।।"
ਸੂਬੇਦਾਰ ਗਆਿਨ ਸੰਿਘ ਦੇ ਪੀਤੇ ਦੋ ਕੁ ਪੈੱਗ ਇਕ ਦਮ ਸਫ਼ਿਰ ਹੋ ਗਏ ਸਨ । ਕਾਫੀ ਸਾਰਾ ਹੈਰਾਨ-ਪ੍ਰੇਸ਼ਾਨ ਹੋਏ ਨੇ ਉਸਨੇ ਮੱਖਣ ਨੂੰ ਥੋਡ਼੍ਹਾ ਖਝਿ ਕੇ ਆਖਆਿ ਸੀ - " ਓਏ ਭਲਆਿ ਲੋਕਾ , ਅਕਲ ਕਰ ਅਕਲ ! ਐਥੋਂ ਦੀਆਂ ਕੰਧਾਂ ਤਾਂ ਕੀ ਮੇਜਾਂ-ਕੁਰਸੀਆਂ ਦੇ ਕੰਨ ਵੀ ਸੱਿਧੇ ਕਮਾਂਡ ਦਫ਼ਤਰ ਨਾਲ ਜੁਡ਼ਓਿ ਆ ।।।। ਤੂੰ ਮੁਰਆਏਂਗਾ ਮੈਨੂੰ ਵੀ ਤੇ ਆਪ ਨੂੰ ਵੀ ਤੈਨੂੰ ਪੱਿਠੂ ਲੱਗੂ ।।।।।। ਉਠ ਚੱਲ ਬਾਹਰ , ਬਾਅਰ ਚੱਲ ਕੇ ਦੱਸਦਾ ।।।।।"
ਮੈੱਸ ਅੰਦਰੋਂ ਬਾਹਰ ਖੁੱਲ੍ਹੀ ਲਾਅਨ 'ਚ ਬਣੇ ਸੀਮੰਿਟ ਦੇ ਬੈਂਚ 'ਤੇ ਬੈਠਕੇ ਉਸਨੇ ਮੱਖਣ ਨੂੰ ਝਡ਼ਿਕਦਆਿਂ ਸਮਝਾਇਆ  ਸੀ - " ਤੂੰ ਕ੍ਹਾਨੂੰ ਆਪਣੇ ਸਰਿ 'ਤੇ ਭਾਰ ਪਾਈ ਰੱਖਦਾਂ ,ਖਾਹ-ਮੁਖਾਹ ਦਾ ! ਤੂੰ ਆਪਣੇ ਕੰਮ ਨਾਲ ਵਾਸਤਾ ਰੱਖਆਿ ਕਰ । ਮੁਲਕ ਅੰਦਰਲੀ ਸੁਰੱਖਆਿ ਸਾਡਾ , ਸਾਡੀ ਫੌਜ ਦਾ ਕੰਮ ਨਈਂ । ਏਦੇ ਲਈ ਹੋਰ ਦਲ ਬਥੇਰੇ ਆ । ਸਾਨੂੰ ਫੌਜੀ ਲੋਕਾਂ ਨੂੰ ਤਾਂ ਇਕ ਤਰ੍ਹਾਂ ਨਾਲ ਪੱਕੀ  ਮਨਾਹੀ ਐ ਮੁਲਕ ਅੰਦਰਲੇ ਮਸਲਆਿਂ 'ਚ ਦਖ਼ਲ-ਅੰਦਾਜ਼ੀ ਕਰਨ ਦੀ , ਖਾਸ ਕਰ ਸਆਿਸੀ ਮਸਲਆਿਂ 'ਚ ।।।।"
ਥੋਡ਼੍ਹੀ ਕੁ ਜੰਿਨੀ ਝਡ਼ਿਕ ਖਾ ਕੇ ਨੰਿਮੋਝਾਣ ਹੋਏ ਮੱਖਣ ਦਾ ਮੋਢਾ ਥਾਪਡ਼ਦਆਿਂ ਸੂਬੇਦਾਰ ਗਆਿਨ ਸੰਿਘ ਨੇ ਉਸਨੂੰ ਭਾਰ-ਮੁਕਤ ਕਰਨ ਦੀ ਮਨਸ਼ਾ ਨਾਲ ,ਉਸ ਨੂੰ ਪਹਲੋਂ ਕਈ ਵਾਰ ਦੱਸੇ ਬੰਿਦੂਆਂ ਨੂੰ ਮੁਡ਼ ਵਸਿਥਾਰ


No Comment posted
Name*
Email(Will not be published)*
Website
Can't read the image? click here to refresh

Enter the above Text*