Bharat Sandesh Online::
Translate to your language
News categories
Usefull links
Google

     

ਚਾਰ ਮੰਿਨੀ ਕਹਾਣੀਆਂ
08 Dec 2011

ਮੰਿਨੀ ਕਹਾਣੀ ; ਧਾਰਮਕਿ ਬੰਦੇ    
                                                 ਰਣਜੀਤ ਸੰਿਘ ਪ੍ਰੀਤ                              
          ਸਵੇਰੇ ਸਵੇਰੇ ਉਠ ਕੇ ਉਹ ਦੋਨੋ ਮੀਆਂ ਬੀਵੀ ਭਜਨਾਂ ਅਤੇ ਕਸ਼ਿਨੀ ਭਜਨ ਬੰਦਗੀ ਕਰਦੇ ,ਧਾਰਮਕਿ ਪੁਸਤਕਾਂ ਨੂੰ ਉੱਚੀ ਉੱਚੀ ਪਡ਼੍ਹਦੇ,ਫਰਿ ਗਊਸ਼ਾਲਾ ਅਤੇ ਹੋਰਨਾਂ ਧਾਰਮਕਿ ਸਥਾਨਾਂ ਉੱਤੇ ਨਤ-ਮਸਤਕ ਹੁੰਦੇ  । ਸਾਰੇ ਗਲੀ ਮੁਹੱਲੇ ਵੱਿਚ ਉਹਨਾਂ ਦੀ ਸ਼ਰਧਾ ਅਤੇ ਕਾਰਗੁਜਾਰੀ ਨੂੰ ਬਹੁਤ ਸਤਕਾਰ ਨਾਲ ਵੇਖਆਿ ਜਾਂਦਾ, ਲੋਕ ਉਹਨਾਂ ਦੀਆਂ ਉਦਾਹਰਣਾਂ ਦੰਿਦੇ ਨਾ ਥਕਦੇ।ਦੋਨੋ ਚੰਗੇ ਪਡ਼ੇ੍ ਲਖੇ ਹੋਣ ਕਰਕੇ ਬਹੁਤ ਚਰਚਾ ਵੱਿਚ ਸਨ। ਬੱਸ ਇੱਕ ਹੀ ਤਾਂ ਬੱਚਾ ਸੀ ਉਹਨਾਂ ਦੇ, ਉਸ ਨੂੰ ਵੀ ਉਹ ਹਰ ਸਮੇਂ ਚੰਗੀਆਂ ਚੰਗੀਆਂ ਗੱਲਾਂ ਦਸਦੇ ਰਹੰਿਦੇ।
                          ਕਸੇ ਦੇ ਕੋਈ ਧਾਰਮਕਿ ਪ੍ਰੋਗਰਾਮ ਹੁੰਦਾ ,ਤਾਂ ਵੀ ਇਹ ਜੋਡ਼ੀ ਮੁਹਰੇ ਹੁੰਦੀ, ਅੱਖਾਂ ਮੀਚ ਕੇ ,ਹੱਥ ਜੋਡ਼ ਕੇ ਇਹ ਜੋਡ਼ੀ ਇਉਂ ਬਹੰਿਦੀ ,ਜਵੇਂ ਰੱਬ ਨਾਲ ਹੀ ਇੱਕ-ਮਕਿੱ ਹੋ ਗਈ ਹੋਵੇ। ਕਈ ਪ੍ਰੋਗਰਾਮਾਂ ਉੱਤੇ ਅਸੀਂ ਇਕੱਠੇ ਵੀ ਹੋਏ।ਕਈ ਥਾਵਾਂ ਤੇ ਉਹਨਾਂ ਭਾਸ਼ਨ ਦੰਿਦਆਿਂ ਕਹਾ, ਮੰਦਰ ਢਾਹਦੇ,ਮਸਜਦਿ ਢਾਹਦੇ,ਢਾਹਦੇ ਜੋ ਵੀ ਢਹੰਿਦਾ,ਪਰ ਕਸੇ ਦਾ ਦਲਿ ਨਾ ਢਾਹਵੀਂ ਰੱਬ ਇਹਦੇ ਵੱਿਚ ਰਹੰਿਦਾ,ਵਰਗੀਆਂ ਗੱਲਾਂ ਲੋਕਾਂ ਦੇ ਧੁਰ ਅੰਦਰ ਤੱਕ ਅਸਰ ਕਰਆਿ ਕਰਦੀਆਂ ,ਮੈਂ ਤਾਂ ਉਹਨਾਂ ਦਾ ਮੁਰੀਦ ਹੀ ਬਣ ਗਆਿ ਸਾਂ।
                      ਸਬੱਬੀ ਕੁੱਝ ਦਨਿ ਪਹਲਾਂ ਮੈਨੂੰ ਉਹਨਾਂ ਦੇ ਘਰ ਜਾਣ ਦਾ ਸਬੱਬ ਬਣ ਗਆਿ,ਮੈਂ ਆਪਣੇ ਆਪ ਨੂੰ ਸੁਭਾਗਾ ਸਮਝ ਰਹਾ ਸਾਂ, ਕ ਿਅਜਹੀ ਸੁਭਾਗੀ ਜੋਡ਼ੀ ਦੇ ਘਰ ਜਾ ਰਹਾ ਹਾਂ। ਉਹਨਾਂ ਜੋਰ ਦੇ ਕੇ ਕਹਾ ਸੁੱਖੀ ਭਾਅ ਜੀ ਅੱਜ ਨਹੀਂ ਜੇ ਜਾਣਾਂ,ਇਸ ਤਰ੍ਹਾਂ ਜ਼ੋਰ ਦੇ ਕੇ ਮੈਂਨੂੰ ਰਾਤ ਰਹਣਿ ਲਈ ਵੀ ਮਨਾ ਲਆਿ। ਸਵੇਰੇ ਉਹਨਾਂ ਇਸ਼ਨਾਨ ਆਦ ਿਕਰਕੇ ਆਪਣਾਂ ਰੋਜ ਵਾਂਗ ਹੀ ਦਨਿ ਸ਼ੁਰੂ ਕੀਤਾ,ਅਤੇ ਧਾਰਮਕਿ ਸਥਾਂਨਾਂ ਤੇ ਮ੍ਥਾ ਟੇਕਣ ਲਈ ਬਾਹਰ ਨੂੰ ਚਲੇ ਗਏ, ਮੇਰੇ ਨਾਲ ਵਾਲੇ ਕਮਰੇ ਵੱਿਚੋਂ ,ਜਥੇ ਪਸ਼ੂ ਬੰਨ੍ਹੇ ਹੋਏ ਸਨ, ਬਹੁਤ ਹੀ ਦਰਦੀਲੀ ਅਵਾਜ ਸੁਣਾਈ ਦੇਣ ਲੱਗੀ “ ਓਏ ਮੈਂ ਰਾਤ ਦਾ ਰੋਟੀ-ਪਾਣੀ ਨੂੰ ਤਰਸਆਿ ਪਆਿਂ,----ਪਸ਼ੂ ਮੂੰਹ ਤੇ ਪੂਛਾਂ ਮਾਰੀ ਜਾਂਦੇ ਆ---ਥੋਨੂੰ ਪਾਲਆਿ ਏ ---ਵੱਡੇ ਕੀਤਾ ਏ---,” ਮੈਂ ਉਨਾਂ ਦੀ ਧਾਰਮਕਿਤਾ ਅਤੇ ਬਜ਼ਰਗ ਦੀ  ਹਾਲਤ ਵੇਖ ਉਹਨਾਂ ਦੇ ਕਦੇ ਵੀ ਮੱਥੇ ਨਾਂ ਲੱਗਣ ਦੇ ਫੈਸਲੇ ਨਾਲ, ਉਥੋਂ ਦੌਡ਼ਨ ਵਾਂਗ ਤੁਰ ਆਇਆ ।
                            ************************************
                              ਮੰਿਨੀ ਕਹਾਣੀ ------  ਫ਼ਰਕ
                                         ਰਣਜੀਤ ਸੰਿਘ ਪ੍ਰੀਤ
        ਦੇਵੀਦਾਸ ਹੱਥ ਵੱਿਚ ਬੈਗ ਫਡ਼ੀ ਸਡ਼ਕ ਦੇ ਕਨਾਰੇ ਕਨਾਰੇ ਹਸਪਤਾਲ ਵੱਲ ਜਾਈ ਜਾ ਰਹਾ ਸੀ, ਉਹ ਥੋਡ਼੍ਹਾ ਅੱਗੇ ਭੀਡ਼ ਵੇਖ ਕਾਹਲੀ ਕਾਹਲੀ ਕਦਮ ਪੁਟਦਾ ਉਥੇ ਪਹੁੰਚਦਾ ਹੈ,ਇੱਕ ਬੱਸ ਵਾਲਾ ਦੋ ਨੱਿਕੇ ਨੱਿਕੇ ਕਤੂਰਆਿਂ ਨੂੰ ਦਰਡ਼ ਕ ਿਲੰਘ ਜਾਂਦਾ ਹੈ,ਇਹ ਵੇਖ ਦੇਵੀ ਦਾਸ ਮੱਥੇ @ਹੱਥ ਮਾਰਦਾ ਅੱਖਾਂ ਨਮ ਕਰਦਾ ਬੱਸ ਵਾਲੇ ਨੂੰ ਕੋਸਦਾ ਕਹੰਿਦਾ ਹੈ"ਐ ਤੇਰਾ ਕੱਖ ਨਾਂ ਰਹੇ ਦੁਸ਼ਟਾ,ਭਲਾ ਇਹਨਾਂ ਨੇ ਤੇਰਾ ਕੀ ਵਗਾਡ਼ਆਿ ਸੀ,ਐਂਵੇਂ ਮੱਿਧ ਦੱਿਤੇ ਵਚਾਰੇ,ਆਪੇ ਰੱਬ ਤੈਨੂੰ ਦਉਿ ਸਜ਼ਾ"
                ਹਸਪਤਾਲ ਪਹੁੰਚ ਵਰਾਂਡੇ ਵਚਿਲੇ ਲੱਕਡ਼ ਦੇ ਬੈਂਚ@ ਤੇ ਉਹ ਬੈਠ ਜਾਂਦਾ ਹੈ, ਉਦੋਂ ਹੀ ਨਰਸ ਆ ਕੇ ਰੂੰ ਦੀ ਪੋਟਲੀ ਜਹੀ ਫਡ਼ਾਕੇ ਕਹੰਿਦੀ ਹੈ,"ਲਉ ਭਾਅ ਜੀ ਐਤਕੀਂ ਦੂਜੀ ਵਾਰੀ ਵੀ ਕੁਡ਼ੀ ਹੀ ਸੀ," "ਚੱਲੋ ਝੰਜਟ ਨਬਿਡ਼ਆਿ, ਕਹੰਿਦਾ ਉਹ ਭਰੂਣ ਨੂੰ ਸੁਟਣ ਲਈ ਕਾਹਲੀ ਕਾਹਲੀ ਤੁਰ ਪੈਂਦਾ ਹੈ"
                                 ****************************

ਮੰਿਨੀ ਕਹਾਣੀ :-             “ਦੁੱਧ ਦੀ ਰਾਖੀ”
                                       ਰਣਜੀਤ ਸੰਿਘ ਪ੍ਰੀਤ
                       ਅੱਜ ਮਹਲਾ ਦਵਿਸ ਤੇ ਸ਼ਹਰਿ ਦੇ ਵੱਡੇ ਚੌਂਕ ਵੱਿਚ ਭਾਰੀ ਇਕੱਠ ਹੈ,ਮਹਲਾਵਾਂ ਦੇ ਹੱਕਾਂ ਦੀ ਗੱਲ ਇਓਂ ਬਆਿਂਨ ਕੀਤੀ ਜਾ ਰਹੀ ਹੈ,ਜਵੇਂ ਕੁੱਝ ਹੀ ਘੰਟਆਿਂ ਵੱਿਚ ਇਹ ਸਾਰਾ ਕੁੱਝ ਹੋ ਜਾਣਾ ਹੈ,ਮੇਨੂੰ ਵੀ ਬਡ਼ੀਆਂ ਉਮੀਦਾਂ ਹਨ,ਉਂਜ ਅਜਹਾ ਵਾਪਰਦਾ ਮੈਂ ਕਈ ਸਾਲਾਂ ਤੋਂ ਵੇਖ ਰਹਾ ਹਾਂ,ਪਰ ਪਰਨਾਲਾ ਉਥੇ ਦਾ ਉੱਥੇ ਹੀ ਹੈ।ਅੱਜ ਦੇ ਇਸ ਇਕੱਠ ਵੱਿਚ ਸਕੂਲਾਂ-ਕਾਲਜਾਂ ਦੀਆਂ ਵਦਿਆਿਰਥਣਾਂ ਤੋਂ ਇਲਾਵਾ ਉਚ ਪੱਧਰੀ ਰੁਤਬੇ ਵਾਲੀਆਂ ਮਹਲਾਵਾਂ ਵੀ ਸ਼ਾਮਲ ਹਨ।ਨਜਾਰਾ ਬਹੁਤ ਵਧੀਆ ਹੈ,ਕੁੱਝ ਲੋਕ ਛੱਤਾਂ ਤੋਂ ਵੇਖ ਰਹੇ ਹਨ,
                        ਮੈਂ ਲੰਘਦਆਿਂ ਲੰਘਦਆਿਂ ਰੁਕਣ ਦਾ ਮਨ ਬਣਾ ਲਆਿ ਹੈ,ਚੌਂਕ ਦੇ ਇੱਕ ਪਾਸੇ ਸਾਇਦ ਮੇਰੇ ਵਾਂਗ ਹੀ ੩-੪ ਕੁ ਵਅਿਕਤੀ ਵੀ ਖਡ਼ਕੇ ਇਹ ਸਾਰਾ ਕੁੱਝ ਵੇਖ ਰਹੇ ਹਨ, ਅੱਜ ਪਛਿਲੇ ਦਨਾਂ ਦੇ ਮੁਕਾਬਲੇ ਧੁੱਪ ਤੱਿਖੀ ਹੈ, ਇਸ ਲਈ ਮੈਂ ਵੀ ਉਨਾਂ ਕੋਲ ਜੋ ਥੋਡ਼ੀ ਜਹੀ ਛਾਂ ਹੈ ,ਉਥੇ ਜਾ ਪਹੁੰਚਆਿ ਹਾਂ। ਉਹ ਬੰਦੇ ਬਡ਼ੀਆਂ ਅਜੀਬ ਅਜੀਬ ਗੱਲਾਂ ਕਰ ਰਹੇ ਹਨ, ਜਹਿਡ਼ੀਆਂ ਮੈਂ ਸੋਚੀਆਂ ਵੀ ਨਹੀਂ ਸਨ,ਇੱਕ ਟਪਿਣੀ ਕਰਦਾ ਬੋਲਦਾ ਹੈ,ਅਹੁ ਜੋ ਬਾਂਹ ਉੱਚੀ ਕਰਕੇ ਸਪੀਕਰ ਨੂੰ ਦੁਵੱਲੀ ਫਰਿਦਾ ਹੈ,ਉਸ ਦੀ ਪਤਨੀ ਘਰ ਹੱਡਾਂ ਨੂੰ ਸੇਕ ਦੇ ਰਹੀ ਹੈ,ਇਹਨੇ ਅੱਜ ਸਵੇਰੇ ਹੀ ਉਹ ਕੁੱਟਤੀ,ਦੂਜੇ ਜਹਿਡ਼ੇ ਕੋਲ ਖਡ਼੍ਹੇ ਹਨ,ਇੱਕ ਨੇ ਘਰ ਤੋਂ ਬਾਹਰ ਕਈ ਸਬੰਧ ਬਣਾ ਰੱਖੇ ਹਨ, ਪੋਚਵੀਂ ਜਹੀ ਪੱਗ ਵਾਲੇ ਦਾ ਤਲਾਕ ਲਈ ਦੂਜਾ ਕੇਸ ਕੀਤਾ ਹੋਇਆ ਹੈ।                        
             ਮੈਂ ਇਹ ਸੋਚਦਾ ਉਥੋਂ ਤੁਰ ਪੈਂਦਾ ਹਾਂ ਕ ਿਮਹਲਾਵਾਂ ਦੀ ਬਹੁ –ਗਣਿਤੀ ਘਰ ਕੈਦੀਆਂ ਵਾਂਗ ਭਾਂਡੇ ਮਾਂਜਣ ,ਬੱਚੇ ਸ਼ਾਂਭਣ--,ਜਨਾਂ ਨੂੰ ਇਸ ਦਨਿ ਬਾਰੇ ਕੋਈ ਪਤਾ ਹੀ ਨਹੀਂ,ਭਲਾਂ ਜ਼ਰਾ ਸੋਚੋ ਦੁੱਧ ਦੀ ਰਾਖੀ ਬੱਿਲਾ ਬਠਾ ਕੇ ਦੁੱਧ ਨੂੰ ਬਚਾਇਆ ਜਾ ਸਕਦਾ ਹੈ ?
                   ************************************************  
                                                                  ਰਣਜੀਤ ਸੰਿਘ ਪ੍ਰੀਤ
                                                                   ਭਗਤਾ(ਬਠੰਿਡਾ)
e-mail;ranjitpreet0ymail.com
Mob;੯੮੧੫੭੦੭੨੩੨
ਮੰਿਨੀ ਕਹਾਣੀ
                    ਸੇਵਾ ਦਾ ਮੇਵਾ
                                   ਰਣਜੀਤ ਸੰਿਘ ਪ੍ਰੀਤ
         ਘਾਰੂ ਦਾ ਵੱਡਾ ਮੁੰਡਾ ਜੋ ਗੁਰੋ ਦੇ ਘਰ ਵਾਲਾ ਸੀ,ਖੇਤ ਗਆਿ ਸੱਪ ਨੇ ਡੱਸ ਲਆਿ ,ਜਸਿ ਨੂੰ ਬਚਾਇਆ ਨਾ ਜਾ ਸਕਆਿ । ਲੋਕਾਂ ਦੀਆ ਤੀਵੀਆਂ ਨੇ ਬਹੁਤ ਕਹਾ ਕ ਿਬਈ ਤੇਰੀ ਅਜੇ ਉਮਰ ਛੋਟੀ ਐ.ਤੂੰ ਹੋਰ ਵਆਿਹ ਕਰਵਾ ਲੈ”.ਪਰ ਗੁਰੋ ਦਾ ਇਕੋ ਜਵਾਬ ਸੀ “ਜੇ ਦੂਜੇ ਨੂੰ ਕੁੱਝ ਹੋ ਗਆਿ ਫਰਿ ਮੈ ਤੀਜਾ ਕਰਾਂ ? ਮੇਰਾ ਮੁੰਡਾ ਹੈ ਉਹਦੀ ਨਸ਼ਾਨੀ ਮੈਂ ਇਸ ਨੂੰ ਵੱਡਾ ਕਰਾਂਗੀ,ਮੇਰਾ ਪਤਾ-ਸਹੁਰਾ ਸਰਦਾਰ ਸੁਬੇਗ ਸੰਿਘ ਜਉਿਂਦਾ ਰਹੇ, ਮੈਂ ਉਸ ਪਤਾ ਦੇ ਸਹਾਰੇ ਦਨਿ ਕੱਟ ਲਵਾਂਗੀ,”। ਇਹ ਬਚਨ ਬਲਾਸ ਸੁਣ ਕ ਿਕਸੇ ਦੀ ਹੰਿਮਤ ਨਹੀਂ ਪਈ ਗੁਰੋ ਨੂੰ ਕੁੱਝ ਸਮਝਾਉਣ ਦੀ। ਉਸ ਦਾ ਸਹੁਰਾ-ਪਤਾ ਜੁਆਨ ਪੁੱਤ ਦੇ ਗ਼ਮ ਅਤੇ ਆਪਣੀ ਜੀਵਨ ਸਾਥਣ ਦੇ ਅਕਾਲ ਚਲਾਣੇ ਮਗਰੋਂ ਬਮਾਰ ਰਹਣਿ ਲੱਗਆਿ। ਗੁਰੋ ਜੋ ਡ੍ਰਾਵੰਿਗ ਕਰਨਾ ਜਾਣਦੀ ਸੀ, ਨੇ ਪਤਾ ਸਹੁਰੇ ਨੂੰ ਕਹਕੇ ਗੱਡੀ ਲੈ ਲਈ,ਅਤੇ ਆਪ ਚਲਾਕੇ ਬਮਾਰ ਪਤਾ-ਸਹੁਰੇ ਲਈ ਦੁਆਈ ਲਆਿਉਣ ਲੱਗੀ,ਉਹਦੀ ਪ੍ਰਸੰਸ਼ਾ ਦੇ ਕੱਿਸੇ ਘਰ  ਘਰ ਛਡ਼ਿ ਪਏ।ਕਈ ਬਹੁਤ ਹੈਰਾਨਗੀ ਨਾਲ ਵੇਖਦੇ,ਖ਼ਾਸ਼ ਕਰ ਜਦੋਂ ਉਹ ਸਹਾਰਾ ਦੇ ਕੇ ਨਾਲ ਤੋਰਦੀ,ਤਾਂ ਲੋਕ ਦੰਗ ਹੋ ਜਾਂਦੇ,ਕੁੱਝ ਗੁਰੋ ਨੂੰ ਧੰਨ ਦੀ ਔਰਤ ਮੰਨਦੇ ਅਤੇ ਕੁੱਝ ਉਹਦੇ ਮਾਪਆਿਂ ਨੂੰ ਸਲਾਹੁੰਦੇ।
          ਜਦ ਉਹਦੇ ਸਹੁਰੇ-ਪਤਾ ਨੂੰ ਖੰਘ ਛਡ਼ਿਦੀ ਤਾਂ ਉਹ ਉਸਦੇ ਥੁੱਕਣ ਲਈ ਉਹਦੇ ਮੁਹਰੇ ਹੱਥ ਕਰ ਦੰਿਦੀ,ਉਹ ਰੋਕਦਾ,ਅਤੇ ਕਹੰਿਦਾ ”ਮੇਰੇ ਪੁੱਤ ਇਓਂ ਨਾਂ ਕਰ “। ਪਰ ਉਹ ਜਦਿ ਨਾ ਛੱਡਦੀ। ਕਈ ਸਾਲਾਂ ਤੋਂ ਅਲੱਗ ਰਹ ਿਰਹੇ ਛੋਟੀ ਨੂੰਹ ਦਲਜੀਤ ਅਤੇ ਉਸਦੇ ਘਰ ਵਾਲਾ ਇਹੀ ਸੋਚਦੇ ਰਹੰਿਦੇ ਕ ਿਕਦ ਇਸ ਬੁਡ਼ੇ ਦੀ ਜਾਨ ਨਕਿਲੇ ਅਤੇ ਉਹ ਜ਼ਮੀਨ ਆਦ ਿਦੇ ਵਾਰਸਿ ਬਣਨ। ਜੱਿਥੇ ਲੋਕ ਇਹਨਾਂ ਨੂੰ ਦੁਰਕਾਰਦੇ,ਉਥੇ ਵੱਡੀ ਨੂੰਹ ਦੀ ਸੇਵਾ ਦੀਆ ਲੋਕ ਉਦਾਹਰਣਾਂ ਦੰਿਦੇ ਨਾਂ ਥਕਦੇ;ਨਾਲੇ ਉਹ ਆਪਣੇ ਪੁੱਤ ਨੂੰ ਪਡ਼ਾਉਂਦੀ ਅਤੇ ਨਾਲੇ ਸੇਵਾ ਸੰਭਾਲ ਕਰਦੀ.,ਉਹਦਾ ਪੁੱਤ ਵੀ ਦਾਦੇ ਦੀ ਪੂਰੀ ਸੇਵਾ ਕਰਦਾ। ਅਖ਼ਰਿ ਇੱਕ ਦਨਿ ਸਰਦਾਰ ਸੁਬੇਗ ਸੰਿਘ ਵੀ ਅੱਖਾਂ ਮੀਚ ਗਆਿ,ਉਹਦੀ ਵੱਡੀ ਨੂੰਹ ਗੁਰੋ ਅਤੇ ਪੋਤਾ ਬਹੁਤ ਰੋਏ, ਬਹੁਤ ਰੋਏ,ਪਰ ਛੋਟੀ ਨੂੰਹ ਅਤੇ ਪੁੱਤ ਅੰਦਰੋਂ ਖ਼ੁਸ਼ ਸਨ, ਕ ਿਚਲੋ ਗੱਲ ਨਬਿਡ਼ੀ ਸਾਰੀ ਜਾਇਦਾਦ ਨੂੰ ਬੁਡ਼ਾ ਐਵੇਂ ਜੱਫਾ ਮਾਰੀ ਬੈਠਾ ਸੀ,ਹੁਣ ਸਾਡੀ ਹੋ ਜਾਏਗੀ,ਉਹਨਾਂ ਨੇ ਹੀ ਮ੍ਰਤੂ ਸਰਟੀਫਕੇਟ ਚਾਅ ਨਾਲ ਬਣਵਾਇਆ,ਅਤੇ ਪਟਵਾਰੀ ਨੂੰ ਵਰਾਸਤ ਚਡ਼ਾ੍ਉਣ ਲਈ ਇਹ ਸਰਟੀਫਕੇਟ ਦੇ ਆਂਦਾ,ਸਮੇ ਦੀ ਲੋਡ਼ ਅਤੇ ਨਯਿਮਾਂ ਅਨੁਸਾਰ ਵਰਾਸਤ ਚਡ਼੍ਹ ਗਈ,ਪਰ ਛੋਟੀ ਨੂੰਹ ਅਤੇ ਪੁੱਤ ਦੇ ਪੱਲੇ ਕੱਖ ਨਾਂ ਚਡ਼੍ਹਆਿ ,ਕਓਿਂਕ ਿਸਮਝਦਾਰ ਬਜ਼ੁਰਗ ਪਹਲਾਂ ਹੀ ਸਾਰਾ ਕੁੱਝ ਵੱਡੀ ਸੇਵਾਦਾਰ, ਵਫ਼ਾਦਾਰ ਨੂੰਹ ਦੇ ਨਾਂਅ ਕਰਵਾ ਗਆਿ ਸੀ। ਹੁਣ ਉਹ ਸੱਚੀਂ ਰੋ ਰਹੇ ਸਨ।
 ********************************************************************
ਰਣਜੀਤ ਸੰਿਘ “ਪ੍ਰੀਤ”
ਭਗਤਾ-੧੫੧੨੦੬ (ਬਠੰਿਡਾ)
੯੭੮੧੫੭-੦੭੨੩੨


No Comment posted
Name*
Email(Will not be published)*
Website
Can't read the image? click here to refresh

Enter the above Text*