Bharat Sandesh Online::
Translate to your language
News categories
Usefull links
Google

     

* ਜਨਮ ਦਨਿ - ਇਕ ਪਡ਼ਾਵ *
12 Dec 2011

( ਬਕਿਰਮਜੀਤ ਸੰਿਘ "ਜੀਤ"
sethigem0yahoo.com)

ਹਰ ਜਨਮ ਦਨਿ ਇਕ ਪਡ਼ਾਵ ਵਾਕਣ,
ਕੁਝ ਅਮਨ ਤੇ ਖੁਸ਼ੀ ਦਾ ਸਾਹ ਹੁੰਦੈ
ਆਤਮ ਚੰਿਤਨ ਦੀ ਪੈਂਦੀ ਏ ਲੋਡ਼ ਇੱਥੇ,
ਗੁਜ਼ਰੇ ਸਾਲ ਦੇ ਲੇਖੇ ਦਾ ਜੋਡ਼ ਹੁੰਦੈ

ਮੱਤੇ ਸੱਜਰੇ ਬਹ ਿਅੱਜ ਬਣਾਏ ਬੰਦਾ,
ਸੁਫ਼ਨੇ ਨਵੇਂ ਵੀ ਰੰਗਣੇ ਉਡੀਕਦਾ ਏ
ਕੀ ਛੱਡਣੈ ਤੇ ਕੀ ਕੁਝ ਨਵਾਂ ਕਰਨੈ,
ਵਓਿਂਤਾਂ ਅਗੋਂ ਦੇ ਲਈ ਉਲੀਕਦਾ ਏ

ਸਜਣ ਮੱਿਤਰ ਗੁਆਂਢੀ ਤੇ ਸਨਬੰਧੀ,
ਦੇਣ ਵਧਾਈਆਂ ਤੇ ਸ਼ੁਭ ਸੰਦੇਸ਼ ਸਾਰੇ
ਚਡ਼੍ਹਆਿ ਸੂਰਜ ਵੀ ਅੱਜ ਦਾ ਨਵਾਂ ਲਗੇ,
ਛਾਈ ਰੁੱਤ ਸੁਹਾਵਣੀ ਪਾਸੇ ਚਾਰੇ

ਐਪਰ ਸੱਚ ਹੈ ਇਹ ਵੀ ਸੋਲਾਂ ਆਨੇਂ,
ਵੱਧੇ ਉਮਰ ਪਰ ਸਾਲ ਤਾਂ ਜਾਂਣ ਘੱਟਦੇ
ਜੀਵਨ ਪੂੰਜੀ ਚੋਂ ਹਰ ਜਨਮ ਦਨਿ ਤੇ,
ਇਕ ਇਕ ਕਰਕੇ ਜਾਂਦੇ ਨੇਂ ਇਹ ਛੱਟਦੇ

ਛਾਲਾਂ ਮਾਰ ਕੇ ਬਚਪਨ ਲੰਘ ਜਾਂਦੈ,
ਵਚਿ ਉਡਾਰੀਆਂ ਜਵਾਨੀ ਅਲੋਪ ਹੁੰਦੀ
ਬਨਿ ਬੁਲਾਏ ਬੁਢਾਪਾ ਵੀ ਆਣ ਵਡ਼ਦੈ,
ਆਖਰੀ ਸਫ਼ਰ ਦੀ ਫ਼ੇਰ ਉਡੀਕ ਹੁੰਦੀ

ਭਾਵੇਂ ਕਸੇ ਪਡ਼ਾਵ ਤੇ ਹੋਈਏ ਅੱਸੀਂ,
ਪੱਕੀ ਬੰਨ੍ਹੀਏ ਪੱਲੇ ਇਹ ਹੁਣ ਗੱਲ ਸਾਰੇ
ਬੀਤੇ ਸਮੇਂ ਨੂੰ ਭੁਲ ਕੇ ਅਗੇ ਵਧੀਏ,
ਫਡ਼ੀਏ ਉਜਲੀ ਤੇ ਸੱਚ ਦੀ ਡਗਰ ਸਾਰੇ

ਹੋਵੇ ਓਸਦਾ ਹਰ ਪਲ ਸਫ਼ਲ ਇਥੇ,
ਹਰ ਪਡ਼ਾਵ ਉਸਦਾ ਅੱਤ ਖੁਸ਼ਹਾਲ ਹੋਵੇ
ਵਸਿਰੇ ਕਦੇ ਨ੍ਹਾਂ ਜਸਿਨੂ ਸਾਈਂ ਸੱਚਾ,
ਅੰਦਰ ਨਾਮ ਦੀ ਜਗਮਗ ਮਸ਼ਾਲ ਹੋਵੇ

ਹੁੰਦੈ ਸਾਲ ਇਕ ਇਕ ਬਡ਼ਾ ਕੀਮਤੀ ਜੀ,
ਡੂੰਘੀ ਸੋਚ ਨਾਲ ਮੱਤੇ ਪਕਾ ਲਈਏ
ਐਸਾ ਕੁਝ ਕਰੀਏ ਖ਼ੁਦ ਤੇ ਫ਼ਖ਼ਰ ਹੋਵੇ,
"ਜੀਤ" ਸਭ ਨੂੰ ਆਪਣਾ ਬਣਾ ਲਈਏ


No Comment posted
Name*
Email(Will not be published)*
Website
Can't read the image? click here to refresh

Enter the above Text*