Bharat Sandesh Online::
Translate to your language
News categories
Usefull links
Google

     

ਬੰਦਾ ਸਿੰਘ ਬਹਾਦਰ ਦੀ ਧਰਮ^ਪਤਨੀ ਰਾਜਕੁਮਾਰੀ ਰਤਨ ਕੌਰ
19 Dec 2011

ਡਾ. ਸੁਖਦਿਆਲ ਸਿੰਘ*
ਬੰਦਾ ਸਿੰਘ ਬਹਾਦਰ ਦੇ ਸਾਥੀ ਸਿੰਘਾਂ ਨੂੰ ੍ਹਹੀਦ ਕਰਦਿਆਂ ਨੂੰ ਅੱਖੀਂ ਦੇਖ ਕੇ ਜਿਹੜਾ ਪੱਤਰ  10 ਮਾਰਚ, 1716 ਨੂੰ ਜੌਹਨ ਸਰਮਨ ਅਤੇ ਐਡਵਰਡ ਸਟੀਫਨਸਨ ਨੇ ਕਲਕੱਤੇ ਵਿਖੇ ਆਪਣੇ ਬੌਸ ਨੂੰ ਲਿਖਿਆ ਸੀ ਉਸ ਵਿਚ ਦੱਸਿਆ ਗਿਆ ਹੈ ਕਿ ਬੰਦਾ ਸਿੰਘ ਬਹਾਦਰ ਨੂੰ ਉਸ ਦੇ ਪਰਿਵਾਰ ਸਮੇਤ ਅਤੇ 780 ਸਿੰਘਾਂ ਸਮੇਤ ਫੜ ਲਿਆ ਗਿਆ ਹੈ| ਇਸ ਤੋਂ ਸਾਬਤ ਹੁੰਦਾ ਹੈ ਕਿ ਬੰਦਾ ਸਿੰਘ ਬਹਾਦਰ ਦੀ ਧਰਮ^ਪਤਨੀ ਅਤੇ ਉਸ ਦਾ ਇਕੋ^ਇਕ ਪੁੱਤਰ ਵੀ ਉਸ ਦੇ ਨਾਲ ਸੀ| ਇਹ ਪੱਤਰ ਇਤਿਹਾਸਕ ਤੌਰ ਤੇ ਬਹੁਤ ਵੱਡੀ ਸਮਕਾਲੀ ਗਵਾਹੀ ਹੈ| ਇਸ ਸਮਕਾਲੀ ਗਵਾਹੀ ਦੀ ਪਰੋੜ੍ਹਤਾ ਇਕ ਹੋਰ ਸਮਕਾਲੀ ਗਵਾਹੀ ਵੀ ਕਰ ਰਹੀ ਹੈ| ਇਹ ਸਮਕਾਲੀ ਗਵਾਹੀ ਹੈ ਬਾਦ੍ਹਾਹ ਦੇ ਆਪਣੇ ੍ਹਾਹੀ ਦਰਬਾਰ ਦੀਆਂ !ਬਰਾਂ ਛਾਪਣ ਵਾਲੇ ਉਸ ਸਮੇਂ ਦੇ ਅ!ਬਾਰ| ਇਨ੍ਹਾਂ ਨੂੰ ਅ!ਬਾਰ^ਏ^ਦਰਬਾਰ^ਏ^ਮੁਅੱਲਾ ਕਿਹਾ ਜਾਂਦਾ ਹੈ| 13 ਦਸੰਬਰ, 1715 ਦੇ ਅ!ਬਾਰ  ਵਿਚ ਉਸ !ਬਰ ਨੂੰ ਛਾਪਿਆ ਗਿਆ ਸੀ ਜਿਸ ਰਾਹੀਂ ਬਾਦ੍ਹਾਹ ਨੂੰ ਇਤਮਾਦ^ਉਦ^ਦੌਲਾ ਮੁਹੰਮਦ ਅਮੀਨ ਖਾਨ ਨੇ ਦੱਸਿਆ ਸੀ ਕਿ ਬੰਦਾ ਸਿੰਘ ਬਹਾਦਰ ਨੂੰ ਉਸ ਦੇ ਪਰਿਵਾਰ ਸਮੇਤ ਅਤੇ ਇਕ ਹ੦ਾਰ ਦੇ ਕਰੀਬ ਸਾਥੀਆਂ ਸਮੇਤ ਫੜ ਲਿਆ ਗਿਆ ਹੈ|
8 ਜੂਨ, 1716 ਨੂੰ ਬਾਦ੍ਹਾਹ ਫਾਰੁੱ!੍ਹੀਅਰ ਨੇ ਹੁਕਮ ਦਿੱਤਾ ਸੀ ਕਿ ਬੰਦਾ ਸਿੰਘ ਬਹਾਦਰ ਨੂੰ ਤਿਰਪੋਲੀਆ ਕਿਲੇ ਵਿਚੋਂ ਕੱਢ ਕੇ ਅਤੇ ਖਵਾ੦ਾ ਕੁਤਬਦੀਨ ਬ!ਤਿਆਰ ਕਾਕੀ ਦੀ ਮ੦ਾਰ ਕੋਲ ਲਿਜਾ ਕੇ ਮਾਰ ਦਿੱਤਾ ਜਾਵੇ| ਇਹ ਹੁਕਮ 9 ਜੂਨ, 1716 ਦੇ ਅ!ਬਾਰ ਵਿਚ ਛਪਿਆ ਸੀ| ਇਸ ਵਿਚ ਦੱਸਿਆ ਗਿਆ ਸੀ ਕਿ ਬੰਦਾ ਸਿੰਘ ਬਹਾਦਰ ਨੂੰ ਮਾਰਨ ਸਮੇਂ ਪਹਿਲਾਂ ਉਸਦੇ ਪੁੱਤਰ ਨੂੰ ਮਾਰਿਆ ਜਾਵੇ| ਫਿਰ ਬੰਦਾ ਸਿੰਘ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ ਜਾਣ, ਫਿਰ ਉਸ ਦੀ ਜੀਭ ਨੂੰ ਮੂੰਹ ਵਿਚੋਂ ਖਿੱਚ ਕੇ ਕੱਢ ਦਿੱਤਾ ਜਾਵੇ ਅਤੇ ਫਿਰ ਉਸਦੀ ਚਮੜੀ ਨੂੰ ਉਦੇੜ ਕੇ ਹੱਡਾਂ ਨਾਲੋਂ ਅਲੱਗ ਕਰ ਦਿੱਤਾ ਜਾਵੇ|  ਇਸ ਹੁਕਮ ਦੀ ਪੂਰੀ ਤਾਮੀਲ ਕੀਤੀ ਗਈ ਸੀ| 9 ਜੂਨ, 1716 ਨੂੰ ਇਹ ਸਾਰੀ ਕਾਰਵਾਈ ਕਰ ਕੇ ਬਾਦ੍ਹਾਹ ਨੂੰ ਇਸ ਸਭ ਕੁਝ ਤੋਂ ਜਾਣੂੰ ਕਰਵਾਇਆ ਗਿਆ ਸੀ| ਇਹ !ਬਰ 10 ਜੂਨ, 1716 ਦੇ ਅ!ਬਾਰਾਂ ਵਿਚ ਇਉਂ ਛਾਪੀ ਗਈ ਸੀ| “ਬਾਦ੍ਹਾਹ ਨੂੰ ਲਿਖ ਕੇ ਪ੍ਹੇ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਹੁਕਮਾਂ ਅਨੁਸਾਰ ਇਬਰਾਹਿਮ^ਉਦ^ਦੀਨ ਖਾਨ, ਮੀਰ^ਏ^ਆਤ੍ਹਿ ਅਤੇ ਸਰਬਰਾਹ ਖਾਨ ਕੋਤਵਾਲ ਬਾਗੀ ਬੰਦੇ ਨੂੰ ਉਸ ਦੇ ਪੁੱਤਰ ਸਮੇਤ ਅਤੇ ਅਠਾਰਾਂ ਹੋਰ ਸਿਨੀਅਰ ਸਾਥੀਆਂ ਸਮੇਤ ਤਿਰਪੋਲੀਆ ਕਿਲੇ ਵਿਚੋਂ ਕੱਢ ਕੇ ਖਵਾ੦ਾ ਕੁਤਬਦੀਨ ਦੀ ਮ੦ਾਰ ਕੋਲ, ਜਿਹੜੀ ਕਿ ਖੋਜਾ ਫਾਤੂ ਦੇ ਤਲਾਅ ਕੋਲ ਹੈ, ਲੈ ਗਏ ਸਨ| ਉਥੇ ਲੈ ਜਾ ਕੇ ਪਹਿਲਾਂ ਉਸ ਦੀਆਂ ਅੱਖਾਂ ਸਾਹਮਣੇ ਉਸ ਦੇ ਪੁੱਤਰ ਨੂੰ ਮਾਰਿਆ ਗਿਆ ਸੀ| ਉਸ ਤੋਂ ਬਾਅਦ ਉਸ ਬਾਗੀ ਨੂੰ ਬੇਅੰਤ ਤਸੀਹੇ ਦੇ ਕੇ ਮਾਰ ਦਿੱਤਾ ਗਿਆ ਸੀ| ਉਸ ਦੇ ਸਰੀਰ ਦੇ ਇਕ^ਇਕ ਜੋੜ ਨੂੰ ਤੋੜ ਦਿੱਤਾ ਗਿਆ ਸੀ| ਉਸ ਦੇ ਸਾਥੀਆਂ ਨੂੰ ਵੀ ਮਾਰ ਦਿੱਤਾ ਗਿਆ ਸੀ|”
ਉਕਤ ਸਮਕਾਲੀ ਗਵਾਹੀਆਂ ਇਸ ਕਰਕੇ ਦਿੱਤੀਆਂ ਗਈਆਂ ਹਨ ਕਿ ਇਹ ਗੱਲ ਇਤਿਹਾਸਕ ਤੌਰ ਤੇ ਨ੍ਹਿਚਤ ਹੋ ਸਕੇ ਕਿ ਬੰਦਾ ਸਿੰਘ ਬਹਾਦਰ ਨੂੰ ਉਸ ਦੇ ਪਰਿਵਾਰ ਸਮੇਤ ਫੜਿਆ ਗਿਆ ਸੀ ਅਤੇ ਉਸ ਦੇ ਪਰਿਵਾਰ ਨੂੰ ਹੀ ਉਸ ਦੇ ਨਾਲ ਕੈਦ ਕਰ ਕੇ ਰੱਖਿਆ ਗਿਆ ਸੀ| ੍ਹਹੀਦ ਹੋਣ ਸਮੇਂ ਵੀ ਬੰਦਾ ਸਿੰਘ ਬਹਾਦਰ ਦਾ ਪਰਿਵਾਰ ਉਸ ਦੇ ਨਾਲ ਸੀ| ਉਸ ਦੇ ਪੁੱਤਰ ਨੂੰ ਤਾਂ ਉਸ ਨੂੰ ਮਾਰਨ ਤੋਂ ਪਹਿਲਾਂ ਹੀ ਉਸ ਦੀਆਂ ਅੱਖਾਂ ਸਾਹਮਣੇ ਮਾਰ ਦਿੱਤਾ ਗਿਆ ਸੀ ਅਤੇ ਉਸ ਦੀ ਪਤਨੀ ਨੂੰ ਉਥੇ ਹਰ ਸਮੇਂ ਬਿਠਾ ਕੇ ਰੱਖਿਆ ਗਿਆ ਸੀ| ਭਾਵ ਕਿ ਉਸ ਦੀ ਪਤਨੀ ਨੇ ਉਕਤ ਸਾਰਾ ਖੂਨੀ ਸਾਕਾ ਆਪਣੀ ਅੱਖੀਂ ਦੇਖਿਆ ਸੀ|
ਅਸਲੀ ਵ੍ਹੇ ਵਲ ਆਉਣ ਤੋਂ ਪਹਿਲਾਂ ਇਕ ਸੰਖੇਪ ਜਿਹੀ ਚਰਚਾ ਉਸ ਲਿਖਤ ਬਾਰੇ ਕਰ ਲੈਣੀ ਚਾਹੀਂਦੀ ਹੈ ਜਿਸ ਨੂੰ ਪੰਥਕ ਹਲਕਿਆਂ ਵਿਚ ਬੜੀ ਹੀ ਉ-ੱਚ ਪਾਏ ਦੀ ਲਿਖਤ ਮੰਨਿਆ ਗਿਆ ਹੈ| ਇਹ ਲਿਖਤ ਹੈ ਰਤਨ ਸਿੰਘ ਭੰਗੂ ਦੀ ਪ੍ਰਾਚੀਨ ਪੰਥ ਪ੍ਰਕਾ੍ਹ| ਇਸ ਵਿਚ ਬੰਦਾ ਸਿੰਘ ਬਹਾਦਰ ਦੇ ਪੰਜ ਵਿਆਹ ਹੋਏ ਦੱਸੇ ਗਏ ਹਨ| ਪਹਿਲਾ ਵਿਅਹ ਉਸ ਨੇ ਕਿਸੇ ਡੇਰੇ ਦੀ ਸੰਤਨੀ ਨਾਲ ਕਰਵਾਇਆ ਗਿਆ ਦੱਸਿਆ ਹੈ| ਇਹ ਤੀਵੀਂ ਧਾਗੇ^ਤਵੀਤ ਕਰਦੀ ਸੀ ਅਤੇ ਮੁੰਡੇ ਹੋਣ ਦਾ ਵਰ ਦਿੰਦੀ ਸੀ|  ਇਸ ਤੋਂ ਬਾਅਦ ਭੰਗੂ ਅਨੁਸਾਰ ਬੰਦੇ ਨੇ ਦੋ ਵਿਆਹ ਕੁੱਲੂ ਵਿਖੇ ਕਰਵਾਏ ਸਨ| ਭੰਗੂ ਦਸਦਾ ਹੈ ਕਿ ਕੁੱਲੂ ਦੇ ਰਾਜੇ ਨੇ ਬੰਦੇ ਨੂੰ ਵਿਆਹਾਂ ਦੇ ਲਾਲਚ ਵਿਚ ਪਰਚਾ ਲਿਆ ਸੀ ਅਤੇ ਉਸ ਦੇ ਦੋ ਵਿਆਹ ਕਰ ਦਿੱਤੇ ਸੀ| ਇਥੇ ਬੰਦਾ ਤਿੰਨ ਸਾਲ ਤਕ ਰਿਹਾ ਸੀ| ਇਥੇ ਹੀ ਬੰਦੇ ਦੇ ਇਕ ਪੁੱਤਰ ਹੋ ਗਿਆ ਸੀ|  ਫਿਰ ਇਕ ਹੋਰ ਥਾਂ ਤੇ ਭੰਗੂ ਲਿਖਦਾ ਹੋਇਆ ਕਹਿ ਰਿਹਾ ਹੈ ਕਿ ਬੰਦੇ ਨੇ ਚਾਰ ਤੀਵੀਂਆਂ ਹੋਰ ਰੱਖ ਲਈਆਂ ਸਨ| ਇਸ ਕਰ ਕੇ ਉਹ ਜਤ^ਸਤ ਤੋਂ ਹਾਰ ਗਿਆ ਸੀ|
ਔਰ ਤ੍ਰਿਯਾ ਬੰਦੇ ਕਈ ਚਾਰ| ਇਸ ਕਰ ਜਤੋਂ ਬੰਦਾ ਗਯੋ ਹਾਰ|
ਭੰਗੂ ਲਿਖਦਾ ਹੈ ਕਿ ਜਦੋਂ ਮਾਤਾ ਸੁੰਦਰੀ ਨੇ ਬੰਦੇ ਨੂੰ ਪੰਥ ਵਿਚੋਂ ਖਾਰਜ ਕਰ ਦਿੱਤਾ ਸੀ ਤਾਂ ਉਸੇ ਸਮੇਂ ਤੋਂ ਬੰਦੇ ਦਾ ਦਿਮਾਗ ਹਿੱਲ ਗਿਆ ਸੀ| ਫਿਰ ਬੰਦੇ ਨੇ ਮੰਡੀ ਤੋਂ ਇਕ ਰੰਡੀ ਮੰਗਵਾ ਕੇ ਉਸ ਨਾਲ ਵਿਆਹ ਕਰ ਲਿਆ ਸੀ| ਉਹ ਸਾਰਾ ਦਿਨ ਸਿਰ ਹਿਲਾਉਂਦਾ ਰਹਿੰਦਾ ਸੀ ਅਤੇ ਮੂ.ਹੋਂ ਬਕ^ਬਕ ਕਰਦਾ ਰਹਿੰਦਾ ਸੀ| ਉਸ ਦੀ ਸਮਝ ਕੁਛ ਨਹੀਂ ਸੀ ਆਉਂਦੀ|
ਜਬ ਮਾਤਾ ਸਰਾਪ ਕਰ ਦੀਆ| ਬਯਾਕੁਲ ਬੰਦਾ ਤਿਸ ਦਿਨ ਤੇ ਥੀਆ|
ਮੰਡੀ ਤੇ ਇਕ ਰੰਡੀ ਮੰਗਾਈ| ਨਾਲ ਆਪਣੇ ਸੋ ਪਰਨਾਈ|
ਬੰਦੇ ਥੇ ਦੁਇ ਕਰੇ ਬਿਆਹੁ| ਤੌ ਬੰਦੇ ਜਤ ਲਯੋ ਗਵਾਇ|
ਸਿਹੜ ਕਰੈ ਔ ਸੀਸ ਹਿਲਾਵੈ| ਮੂਹੋਂ ਬਕੈ ਕਛੁ ਸਮਝ ਨ ਆਵੈ|
ਇਮ ਬੰਦੇ ਕੀ ਅਕਲ ਬਿਕਾਈ| ਸਿੰਘਨ ਸੇਤੀ ਬਾਦ ਕਰਾਈ|
ਭੰਗੂ ਸਿਰਫ ਇਥੇ ਹੀ ਬੱਸ ਨਹੀਂ ਕਰਦਾ| ਉਹ ਨਾ ਹੀ ਬੰਦਾ ਸਿੰਘ ਬਹਾਦਰ ਨੂੰ ੍ਹਹੀਦ ਹੋਇਆ ਸਮਝਦਾ ਹੈ ਅਤੇ ਨਾ ਹੀ ਉਸ ਦੇ ਪੁੱਤਰ ਨੂੰ| ਭੰਗੂ ਅਨੁਸਾਰ ਬੰਦਾ ਦਿੱਲੀ ਵਿਚੋਂ ਆਪਣੇ ਜੰਤਰਾਂ^ਮੰਤਰਾਂ ਸਹਾਰੇ ਬਾਹਰ ਜਿਉਂਦਾ ਹੀ ਭੱਜ ਗਿਆ ਸੀ| ਇਉਂ ਉਹ ਜੰਮੂ ਦੇ ਰਿਆਸੀ ਡੇਰੇ ਵਾਲੀ ਥਾਂ ਤੇ ਪਹੁੰਚ ਗਿਆ ਸੀ| ਉਥੇ ਜਾ ਕੇ ਉਸ ਨੇ ਧੱਕੇ ਨਾਲ ਇਕ ਹੋਰ ਵਿਆਹ ਕਰਵਾ ਲਿਆ ਸੀ| ਇਥੇ ਉਸ ਦੇ ਇੱਕ ਪੁੱਤਰ ਹੋਇਆ| ਭੰਗੂ ਬੰਦੇ ਦੀ ੦ਬਰਦਸਤ ਆਚਰਨ^੍ਿਹਕਨੀ ਕਰਦਾ ਹੋਇਆ ਲਿਖਦਾ ਹੈ ਕਿ ਇਕ ਪੁੱਤਰ ਉਸ ਨੇ ਆਪਣੀ ਨੌਕਰਾਣੀ ਦੇ ਵੀ ਕਰ ਦਿੱਤਾ ਸੀ|
ਸੁਨੋ ਸਾਖੀ ਅਬ ਔਰ ਇਕ ਜਿਮ ਬੰਦੋ ਕੀਓ ਬਿਆਹ|
ਭਏ ਜੁ ਪੁੱਤਰ ਦੁਇ ਉਸੈ ਤੇਊ ਸੋਢੀ ਬੰਸ ਸਦਾਹਿ|...
ਤੌ ਬੰਦੇ ਘਰ ਬੇਟਾ ਭਯੋ| ਔਰ ਦਾਸੀ ਕੈ ਬੀ ਇਕ ਠਯੋ|
ਤੌ ਦਾਸੀ ਸੁਤ ਖੇਡਤ ਆਯੋ| ਬੰਦੇ ਜੀ ਉਸ ਯੌਂ ਫਰਮਾਯੋ|
ਤੂੰ ਭੀ ਖੇਡ ਜਾ ਭਾਈਅਨ ਸਾਥ| ਯੌ ਸੁਨ ਦਾਸੀ ਬੋਲੀ ਬਾਤ|
ਇਸ ਤਰ੍ਹਾਂ ਰਤਨ ਸਿੰਘ ਭੰਗੂ ਵਰਗੇ ਲੇਖਕਾਂ ਵਲੋਂ ਪਾਏ ਗਏ ਭੁਲੇਖਿਆਂ ਨਾਲ ਬੰਦਾ ਸਿੰਘ ਬਹਾਦਰ ਦੀ ਐਸੀ ਆਚਰਨ^੍ਿਹਕਨੀ ਕੀਤੀ ਗਈ ਹੈ ਕਿ ਉਸ ਦੇ ਜੀਵਨ ਦਾ ਗ੍ਰਹਿਸਤੀ ਪੱਖ ਵੀ ਦਾਗੀ ਹੋ ਕੇ ਰਹਿ ਗਿਆ ਹੈ| ਦੇਖਿਆ ਜਾ ਸਕਦਾ ਹੈ ਕਿ ਸਮਕਾਲੀ ਗਵਾਹੀਆਂ ਜਿਹੜੀਆਂ ਕਿ ਗੈਰ^ਸਿੱਖਾਂ ਦੀਆਂ ਹਨ, ਕਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਪਰਿਵਾਰ ਦੀ ਕੁਰਬਾਨੀ ਨੂੰ ਸਥਾਪਤ ਕਰਦੀਆਂ ਹਨ| ਪਰ ਰਤਨ ਸਿੰਘ ਭੰਗੂ ਜੈਸੇ ਸਿੱਖ ਲੇਖਕ ਉਸ ਦੀ ਹੱਦੋਂ^ਵੱਧ ਆਚਰਣ^੍ਿਹਕਨੀ ਕਰਦੇ ਹਨ| ਇਤਿਹਾਸਕ ਗਵਾਹੀਆਂ ਅਨੁਸਾਰ ਉਸ ਦਾ ਇਕੋ ਵਿਆਹ ਸੀ ਅਤੇ ਇਕੋ ਹੀ ਪੁੱਤਰ ਸੀ| ਵਿਆਹ ਚੰਬੇ ਰਿਆਸਤ ਦੀ ਰਾਜਕੁਮਾਰੀ ਨਾਲ ਹੋਇਆ ਸੀ ਅਤੇ ਪੁੱਤਰ ਅਜੈ ਸਿੰਘ ਸੀ| ਇਸ ਵਿਆਹ ਬਾਰੇ ਜੋ ਮੈਂ ਖੋਜ ਕੀਤੀ ਹੈ ਉਸ ਦੀ ਗਾਥਾ ਇਸ ਤਰ੍ਹਾਂ ਹੈ:
ਮੈਂ ਨਵੰਬਰ 1982 ਵਿਚ ਫੀਲਡ ਇਨਵੈਸਟੀਗੇਟਰ ਦੇ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਯਾਤਰਾਵਾਂ ਦਾ ਸਰਵੇਖਣ ਕਰਨ ਲਈ ਮੰਡੀ ਅਤੇ ਰਵਾਲਸਰ ਗਿਆ ਹੋਇਆ ਸੀ| ਉਥੇ ਮੈਨੂੰ ਰਵਾਲਸਰ ਗੁਰਦੁਆਰੇ ਦਾ ਉਸ ਸਮੇਂ ਦਾ ਪ੍ਰਧਾਨ ਅਵਤਾਰ ਸਿੰਘ ਮਿਲਿਆ| ਇਹ ਮੰਡੀ ੍ਹਹਿਰ ਦਾ ਕੱਪੜੇ ਦਾ ਵਪਾਰੀ ਸੀ| ਇਸ ਨੇ ਮੈਨੂੰ ਉਥੋਂ ਦੇ ਸਥਾਨਕ ਗੁਰਦੁਆਰਿਆਂ ਬਾਰੇ ਵੀ ਜਾਣਕਾਰੀ ਦਿੱਤੀ ਸੀ ਅਤੇ ਇਹ ਮੈਨੂੰ ਹਿਮਾਚਲ ਦੇ ਚੰਬਾ ੍ਹਹਿਰ ਵਿਚ ਵੀ ਲੈ ਗਿਆ ਸੀ| ਉਥੇ ਜਾ ਕੇ ਅਸੀਂ ਰਾਜੇ ਦੇ ਮਹਿਲ ਦੇਖਣ ਗਏ| ਮਹਿਲਾਂ ਵਿਚ ਇਕ ਹਾਲ ਵਿਚ ਕੁਝ ਪੱਥਰ ਦੇ ਬੁੱਤ ਪਏ ਸਨ| ਉਥੋਂ ਦੇ ਸੇਵਾਦਾਰ ਨੇ ਸਾਨੂੰ ਸਾਰੇ ਮਹਿਲ ਦਿਖਾਏ ਅਤੇ ਉਥੇ ਪਏ ਬੁੱਤਾਂ ਬਾਰੇ ਵੀ ਜਾਣਕਾਰੀ ਦਿੱਤੀ| ਦੋ ਬੁੱਤ ਖਾਸ ਕਿਸਮ ਦੇ ਸਨ| ਇਕ ਬੁੱਤ ਨੂੰ ਉਹ ਉਥੋਂ ਦੀ ਕੋਈ ਸਤੀ ਹੋਈ ਰਾਜਕੁਮਾਰੀ ਦਾ ਦਸਦਾ ਸੀ ਅਤੇ ਦੂਸਰਾ ਬੁੱਤ ਖੁੱਲ੍ਹੇ ਕੇਸਾਂ ਅਤੇ ਦਾਹੜੇ ਵਾਲੇ ਪੁਰ੍ਹ ਦਾ ਸੀ ਜਿਸਨੂੰ ਉਹ ਕਿਸੇ ਮਹਾਨ ਰ੍ਹੀ ਦਾ ਬੁੱਤ ਦੱਸਦਾ ਸੀ| ਉਸ ਦੇ ਅਨੁਸਾਰ ਇਸ ਰ੍ਹੀ ਨੂੰ ਬਾਦ੍ਹਾਹ ਨੇ ਤਸੀਹੇ ਦੇ ਕੇ ਮਰਵਾ ਦਿੱਤਾ ਸੀ ਅਤੇ ਇਹ ਰਾਜਕੁਮਾਰੀ ਉਸ ਦੇ ਵਿਯੋਗ ਵਿਚ ਪਿੱਛੋਂ ਸਤੀ ਹੋ ਗਈ ਸੀ|
ਮੈਨੂੰ ਉਸ ਸਮੇਂ ਇਤਿਹਾਸ ਦੀ ਕੋਈ ਡੂੰਘੀ ਸਮਝ ਨਹੀਂ ਸੀ| ਇਸ ਲਈ ਮੈਂ ਇਨ੍ਹਾਂ ਗੱਲਾਂ ਨੂੰ ਸੁਣ ਕੇ ਅਣਗੌਲਿਆਂ ਕਰ ਦਿੱਤਾ ਸੀ| 2002 ਵਿਚ ਮੈਂ ਆਪਣੇ ਵਿਭਾਗ ਦਾ ਮੁਖੀ ਬਣ ਗਿਆ ਸੀ| ਇਸ ਸਮੇਂ ਤਕ ਮੇਰਾ ਤਨ^ਮਨ ਇਤਿਹਾਸ ਦੇ ਅਧਿਐਨ ਵਿਚ ਲੁਪਤ ਹੋ ਗਿਆ ਸੀ| ਮੈਂ ਬੰਦਾ ਸਿੰਘ ਬਹਾਦਰ ਦਾ ਅਧਿਐਨ ਕਰ ਰਿਹਾ ਸੀ ਅਤੇ ਇਸ ਵਿਚ ਮੇਰੀ ਬਹੁਤ ੦ਿਆਦਾ ਰੁਚੀ ਸੀ| ਮੈਨੂੰ ਇਸ ਸਮੇਂ ਮੇਰੇ 1982 ਵਾਲੇ ਚੰਬੇ ਦੇ ਦੌਰੇ ਦਾ ਚੇਤਾ ਆਇਆ| ਮੈਂ ਦੁਬਾਰਾ ਫਿਰ ਚੰਬੇ ਦਾ ਮਹਿਲ ਅਤੇ ਉਥੇ ਪਏ ਬੁੱਤ ਦੇਖਣ ਲਈ ਅਕਤੂਬਰ 2003 ਵਿਚ ਗਿਆ ਸੀ| ਮੇਰੀ ਸਲਾਹ ਸੀ ਕਿ ਇਸ ਵਾਰ ਮੈਂ ਉਨ੍ਹਾਂ ਬੁੱਤਾਂ ਦੀਆਂ ਅਤੇ ਮਹਿਲਾਂ ਦੀਆਂ ਫੋਟੋਆਂ ਲੈ ਕੇ ਆਵਾਂਗਾ| ਪਰ ਮੈਂ ਜਦੋਂ ਚੰਬੇ ਗਿਆ ਤਾਂ ਉਸ ਪੁਰਾਣੇ ਮਹਿਲ ਨੂੰ ਦੇਖਣ ਤੋਂ ਬੰਦ ਕੀਤਾ ਹੋਇਆ ਸੀ| ਮੈਂ ੍ਹਹਿਰ ਵਿਚੋਂ ਕਿਸੇ ਪੁਰਾਣੇ ਬ੦ੁਰਗ ਦੀ ਤਲਾ੍ਹ ਕਰਨ ਲਈ ਲੋਕਾਂ ਕੋਲੋਂ ਪੁੱਛਗਿੱਛ ਕੀਤੀ| ਪਹਿਲੀ 1982 ਵਾਲੀ ਘਟਨਾ ਨੂੰ 21 ਸਾਲ ਹੋ ਗਏ ਸਨ| ਆਖਰ ਉਸੇ ਸੇਵਾਦਾਰ ਨਾਲ ਅਚਾਨਕ ਮੁਲਾਕਾਤ ਹੋ ਗਈ ਜਿਸ ਨੇ 1982 ਵਿਚ ਸਾਨੂੰ ਮਹਿਲ ਅਤੇ ਬੁੱਤ ਦਿਖਾਏ ਸਨ| ਉਸ ਸਮੇਂ ਤਾਂ ਮੈਂ ਉਸ ਨੂੰ ਕੋਈ ਸਵਾਲ^ਜਵਾਬ ਨਹੀਂ ਕੀਤਾ ਸੀ ਕਿਉਂਕਿ ਮੈਨੂੰ ਇਤਿਹਾਸ ਦੀ ਕੋਈ ੦ਿਆਦਾ ਸਮਝ ਨਹੀਂ ਸੀ ਪਰ ਇਸ ਵਾਰ ਮੈਂ ਉਸ ਨੂੰ ਸਵਾਲ ਤੇ ਸਵਾਲ ਕਰ ਰਿਹਾ ਸੀ| ਮੈਂ ਉਸ ਨੂੰ ਕਿਹਾ ਕਿ ਮੈਂ ਉਸ ਨੂੰ ਪੂਰੀ ਦਿਹਾੜੀ ਦੇਵਾਂਗਾ ਪਰ ਉਹ ਮੈਨੂੰ ਸਾਰਾ ਚੰਬਾ ਅਤੇ ਉਹ ਪੁਰਾਣੇ ਬੁੱਤ ਦਿਖਾ ਦੇਵੇ| ਉਸ ਨੇ ਮੈਨੂੰ ਦੱਸਿਆ ਕਿ ਉਹ ਸਾਰੇ ਬੁੱਤ ਉਥੋਂ ਚੁੱਕ ਲਏ ਗਏ ਹਨ ਅਤੇ ਮਹਿਲ ਬੰਦ ਕਰ ਦਿੱਤੇ ਗਏ ਹਨ| ਪਰ ਕਹਾਣੀ ਉਨ੍ਹਾਂ ਦੀ ਇਉਂ ਹੈ:
ਇਹ ਜਿਹੜੀ ਸਤੀ ਹੋਈ ਰਾਜਕੁਮਾਰੀ ਦਾ ਬੁੱਤ ਸੀ ਉਸ ਨੁੰ ਚੰਬਾ ਦੇ ਰਾਜੇ ਦਾ ਖਾਨਦਾਨ ਇਕ ਦੇਵੀ ਸਮਝ ਕੇ ਪੂਜਾ ਕਰਦਾ ਸੀ| ਜਿਹੜਾ ਰ੍ਹੀ ਸੀ ਉਹ ਉਸ ਦਾ ਪਤੀ ਸੀ ਅਤੇ ਉਸ ਨੂੰ ਬਾਦ੍ਹਾਹ ਨੇ ਬਹੁਤ ਤਸੀਹੇ ਦੇ ਕੇ ਮਾਰ ਦਿੱਤਾ ਸੀ| ਪਿੱਛੋਂ ਇਹ ਰਾਜਕੁਮਾਰੀ ਉਸ ਨਾਲ ਹੀ ਸਤੀ ਹੋ ਗਈ ਸੀ| ਚੰਬਾ ਦੇ ਰਾਜੇ ਦਾ ਖਾਨਦਾਨ ਸਮਝਦਾ ਸੀ ਕਿ ਇਸ ਰਾਜਕੁਮਾਰੀ ਅਤੇ ਰ੍ਹੀ ਦੇ ਬੁੱਤਾਂ ਦੀ ਪੂਜਾ ਕਰਨ ਨਾਲ ਉਨ੍ਹਾਂ ਦਾ ਸੰਕਟ ਟਲ ਜਾਂਦਾ ਹੈ| ਪਿੱਛੋਂ ਕਿਸੇ ਵਜ੍ਹਾ ਕਰ ਕੇ ਇਨ੍ਹਾਂ ਬੁੱਤਾਂ ਨੂੰ ਜਨਤਾ ਤੋਂ ਓਹਲੇ ਕਰ ਦਿੱਤਾ ਗਿਆ ਸੀ| ਹੁਣ ਕੋਈ ਪਤਾ ਨਹੀਂ ਕਿ ਉਹ ਬੁੱਤ ਕਿਥੇ ਹਨ|
ਬੰਦਾ ਸਿੰਘ ਬਹਾਦਰ ਨੇ ਚੰਬੇ ਦੀ ਰਾਜਕੁਮਾਰੀ ਨਾਲ ਵਿਆਹ ਕਰਵਾਇਆ ਸੀ| ਇਸ ਵਿਆਹ ਤੋਂ ਇਕ ਪੁੱਤਰ ਵੀ ਹੋਇਆ ਸੀ| ਬੰਦਾ ਸਿੰਘ ਬਹਾਦਰ ਨੂੰ ੍ਹਹੀਦ ਕਰ ਦਿੱਤਾ ਗਿਆ ਸੀ| ਭਾਵੇਂ ਬੰਦਾ ਸਿੰਘ ਦੀ ਧਰਮ^ਪਤਨੀ ਬਾਰੇ ਕੋਈ ਵੇਰਵਾ ਨਹੀਂ ਮਿਲਦਾ ਪਰ ਕੁਝ ਅ੍ਹਪ੍ਹਟ ਜਿਹੀ ਜਾਣਕਾਰੀ ਇਹ ਮਿਲਦੀ ਹੈ ਕਿ ਉਹ ਪਿੱਛੋਂ ਆਤਮ^ਹੱਤਿਆ ਕਰ ਗਈ ਸੀ| ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਅਤੇ ਉਸ ਦੀ ਧਰਮ^ਪਤਨੀ ਦਾ ਸਬੰਧ ਉਨ੍ਹਾਂ ਬੁੱਤਾਂ ਨਾਲ ਜੁੜਦਾ ਸੀ| ਅਗਲੀ ਲੋੜ ਸੀ ਮੈਨੂੰ ਉਸ ਰਾਜਕੁਮਾਰੀ ਦੇ ਨਾਂ ਦਾ ਪਤਾ ਕਰਨ ਦੀ| ਉਸ ਸੇਵਾਦਾਰ ਨੇ ਦੱਸਿਆ ਕਿ ਉਸ ਬੁੱਤ ਵਾਲੀ ਰਾਜਕੁਮਾਰੀ ਨੂੰ ਰਤਨਾ ਦੇਵੀ ਕਿਹਾ ਜਾਂਦਾ ਸੀ| ਅੱਜ ਕੱਲ ਵੀ ਅਤੇ ਮੁੱਢ^ਕਦੀਮੋਂ ਵੀ ਚੰਬੇ ੍ਹਹਿਰ ਵਿਚ ਸਿੱਖ ਧਰਮ ਨੂੰ ਜਾਣਨ ਵਾਲਾ ਤੇ ਸਮਝਾਉਣ ਵਾਲਾ ਕੋਈ ਨਹੀਂ ਹੈ| ਉਥੋਂ ਦੇ ਲੋਕਾਂ ਦਾ ਸਿੱਖ ਧਰਮ ਨਾਲ ਕੋਈ ਸਰੋਕਾਰ ਨਹੀਂ ਹੈ| ਇਸ ਕਰਕੇ ਉਨ੍ਹਾਂ ਬੁੱਤਾਂ ਦੇ ਨਾਂ ਅਤੇ ਸੰਕਲਪ ਉਨ੍ਹਾਂ ਨੇ ਆਪਣੇ ਆਪ ਹੀ ਸਥਾਪਤ ਕਰ ਲਏ ਹਨ| ਇਨ੍ਹਾਂ ਗੱਲਾਂ ਵਿਚੋਂ ਹੀ ਮੈਂ ਇਹ ਜਾਣਕਾਰੀ ਕੱਢੀ ਹੈ ਕਿ ਰਾਜਕੁਮਾਰੀ ਦਾ ਨਾਂ ਰਤਨਾ ਸੀ ਅਤੇ ਬੰਦਾ ਸਿੰਘ ਬਹਾਦਰ ਨਾਲ ਵਿਆਹ ਹੋਣ ਉਪਰੰਤ ਇਸ ਦਾ ਨਾਂ ਰਤਨ ਕੌਰ ਰੱਖ ਦਿੱਤਾ ਗਿਆ ਸੀ| ਕੁਦਰਤੀ ਗੱਲ ਹੈ ਕਿ ਬੰਦਾ ਸਿੰਘ ਬਹਾਦਰ ਨੇ ਆਪਣੀ ਪਤਨੀ ਨੂੰ ਵੀ ਅੰਮ੍ਰਿਤ ਛਕਣ ਲਈ ਕਿਹਾ ਹੋਵੇਗਾ ਅਤੇ ਇਸ ਤਰ੍ਹਾਂ ਉਹ ਰਤਨ ਕੌਰ ਬਣ ਗਈ ਸੀ| ਇਹ ਤਾਂ ਸਾਰੀ ਕਹਾਣੀ ਹੈ ਇਕ ਅੰਦਾ੦ੇ ਅਨੁਸਾਰ ਤੀਲਾ^ਤੀਲਾ ਇਕੱਠਾ ਕਰਕੇ ਇਕ ਪਿਛੋਕੜ ਸਥਾਪਤ ਕਰਨ ਦੀ| ਅਗਲੀਆਂ ਗੱਲਾਂ ਸਾਡੇ ਲੇਖਕਾਂ ਦੀਆਂ ਲਿਖਤਾਂ ਵਿਚੋਂ ਲਈਆਂ ਗਈਆਂ ਹਨ ਜਿਨ੍ਹਾਂ ਦੀ ਰ੍ਹੋਨੀ ਵਿਚ ਬੰਦਾ ਸਿੰਘ ਬਹਾਦਰ ਦੇ ਵਿਆਹ ਦਾ ਇਤਿਹਾਸਕ ਵਰਨਣ ਬਣ ਜਾਂਦਾ ਹੈ|
ਬੰਦਾ ਸਿੰਘ ਬਹਾਦਰ ਦੀ ਧਰਮ^ਪਤਨੀ ਦਾ ਚੰਬੇ ਦੀ ਰਾਜਕੁਮਾਰੀ ਹੋਣ ਦਾ ਸਭ ਤੋਂ ਪਹਿਲਾ ਵੇਰਵਾ ਭਾਈ ਸੰਤੋਖ ਸਿੰਘ ਨੇ ਆਪਣੀ ਲਿਖਤ ਸ੍ਰੀ ਗੁਰ ਪ੍ਰਤਾਪ ਸੂਰਜ ਗੰ੍ਰਥ ਦੀ ਚੌਧਵੀਂ ਜਿਲਦ ਵਿਚ ਦਿੱਤਾ ਹੈ|
ਤਬ ਚੰਬਿਆਲ ਗਿਰ੍ਹੇੁਰ ਤ੍ਰਾਸਾ| ਦੇਖਯੋ ਸਭ ਕੋ ਕਰਤਿ ਬਿਨਾਸਾ|
ਹੁਤੀ ਸੁੰਦਰੀ ਦੋਹਿਤਾ ਤਿਸ ਕੀ| ਚੰਦ੍ਰ ਮੁਖੀ ਕਟ ਛੀਨੀ ਜਿਸ ਕੀ|
ਕਮਲ ਪਾਂਖਰੀ ਆਂਖ ਬਿਸਾਲੀ| ਮਾਨਹੁ ਕਾਮ ਨੇ ਸੂਰਤ ਢਾਲੀ|
ਉਨਤ ਕੁਚਾ ਪੀਨ ਮ੍ਰਿਦ ਬੋਲ| ਮੁਕਰ ਬਦਨ ਜੁਗ ਲਸਤਿ ਕਪੋਲ|
ਜਿਸ ਕੋ ਹੇਰਤਿ ਬਿਰਮਹਿ ਜੋਗੀ| ਗਿਣਤੀ ਕਹਾਂ ਜਿ ਲੰਪਟ ਭੋਗੀ|
ਕਜਰਾਰੇ ਮ੍ਰਿਗ ਨੈਣ ਸਵਾਰੇ| ਹਾਥ ਕਮਲ ਮਹਿੰਦੀ ਅਹੁਨਾਰੇ|
ਤਿਸ ਕੋ ਡੋਰੇ ਮਹਿਂ ਬੈਠਾਇ| ਸੰਗ ਸਖੀਗਨ ਲਯ ਤਰੁਨਾਇ|
ਇਨ੍ਹਾਂ ਕਵਿਤਾਮਈ ਤੁਕਾਂ ਦੇ ਜੇਕਰ ਸਰਲ ਅਰਥ ਕਰ ਕੇ ਲਿਖੀਏ ਤਾਂ ਇਸ ਦਾ ਮਤਲਬ ਬਣਦਾ ਹੈ, “ਚੰਬੇ ਦਾ ਰਾਜਾ ਇਹ ਦੇਖ ਕੇ ਘਬਰਾ ਗਿਆ ਸੀ ਕਿ (ਬੰਦਾ ਸਿੰਘ ਨੇ) ਸਾਰੀਆਂ ਰਿਆਸਤਾਂ ਦਾ ਬਿਨਾਸ ਕਰ ਦਿੱਤਾ ਹੈ| ਉਸ ਦੀ ਦੋਹਤੀ ਬਹੁਤੀ ਸੁੰਦਰ ਸੀ| ਉਸ ਦਾ ਚੰਦਰਮਾ ਜੈਸਾ ਮੁਖ ਅਤੇ ਕਮਲ ਦੇ ਫੁੱਲ ਦੀ ਤਰ੍ਹਾਂ ਖਿੜੀਆਂ ਉਸ ਦੀਆਂ ਅੱਖਾਂ, ਇਉਂ ਲਗਦੀਆਂ ਸਨ ਜਿਵੇਂ ਕਿ ਸਚਮੁੱਚ ਹੀ ਕਾਮ^ਦੇਵਤੇ ਨੇ ਉਸ ਰਾਹੀਂ ਰੂਪ ਧਾਰ ਲਿਆ ਹੋਵੇ| ਉਸ ਦੀਆਂ ਲੰਮੀਆਂ ਲੱਤਾਂ, ਮਿੱਠੇ ਬੋਲ ਅਤੇ ਨਰਮ ਸਰੀਰ ਐਸਾ ਸੀ ਜਿਸ ਨੂੰ ਦੇਖ ਕੇ ਜੋਗੀ ਵੀ ਕਾਮੁਕ ਹੋ ਸਕਦੇ ਸੀ| ਇਕ ਜੋਗੀ ਕੀ, ਉਸ ਉਪਰ ਤਾਂ ਅਨੇਕਾਂ ਜੋਗੀ ਮੋਹਿਤ ਹੋ ਸਕਦੇ ਸਨ| ਮ੍ਰਿਗ ਨੈਣਾਂ ਵਾਲੀ, ਵਾਲਾਂ ਵਿਚ ਕਜਰਾ ਸਜਾਉਣ ਵਾਲੀ ਅਤੇ ਮਹਿੰਦੀ ਨਾਲ ਰੰਗੇ ਹੱਥਾਂ ਵਾਲੀ ਇਸ ਅਤੀ ਸੁੰਦਰ ਲੜਕੀ ਨੂੰ ਰਾਜਾ ਡੋਲੇ ਵਿਚ ਬਿਠਾ ਕੇ, ਉਸ ਦੀਆਂ ਸਖੀਆਂ^ਸਹੇਲੀਆਂ ਦੇ ਸੰਗ, ਖੁਦ ਲੈ ਕੇ ਆਇਆ ਸੀ|”
ਇਹ ਭਾਈ ਸੰਤੋਖ ਸਿੰਘ ਦਾ ਆਪਣਾ ਢੰਗ ਹੈ ਕਿਸੇ ਪ੍ਰਸੰਗ ਨੂੰ ਵਰਨਣ ਕਰਨ ਦਾ| ਇਹ ਵੀ ਕਿ ਭਾਵੇਂ ਇਹ ਸਾਰਾ ਵਰਨਣ ਭਾਈ ਸੰਤੋਖ ਸਿੰਘ ਨੇ ਇਕ ਨਾਂਹਮੁਖੀ ਪਹੁੰਚ ਵਾਲਾ ਹੀ ਰੱਖਿਆ ਹੈ ਪਰ ਇਸ ਵਰਨਣ ਤੋਂ ਚੰਬੇ ਦੇ ਰਾਜੇ ਦੀ ਲੜਕੀ ਜਾਂ ਦੋਹਤੀ ਦੀ ਗੱਲ ਤਾਂ ਸਾਬਤ ਹੁੰਦੀ ਹੈ| ਇਸੇ ਗੱਲ ਦੀ ਕਨੱਈਆ ਲਾਲ ਨੇ ਸਿੱਧੇ ਤੌਰ ਤੇ ਹੀ ਇਉਂ ਲਿਖ ਕੇ ਪਰੋੜ੍ਹਤਾ ਕਰ ਦਿੱਤੀ ਹੈ| ਕਨੱਈਆ ਲਾਲ ਲਿਖਦਾ ਹੈ ਕਿ “ਉਸ (ਬੰਦੇ) ਨੇ ਚੰਬੇ ਦੇ ਰਾਜੇ ਦੀ ਲੜਕੀ ਨਾਲ ਵਿਆਹ ਕਰ ਲਿਆ ਤੇ ਘਰ ਗ੍ਰਹਿਸਤੀ ਬਣ ਗਿਆ|”  ਮੈਕਾਲਿ| ਨੇ ਲਿਖਿਆ ਹੈ ਕਿ “ਚੰਬੇ ਦੇ ਰਾਜੇ ਨੇ ਬੰਦਾ ਸਿੰਘ ਬਹਾਦਰ ਨੂੰ ਖ੍ਹੁ ਕਰਨ ਲਈ ਇਕ ਬਹੁਤ ਹੀ ਖੂਬਸੂਰਤ ਲੜਕੀ ਪ੍ਹੇ ਕੀਤੀ| ਕਾਲੇ ਵੱਡੇ ਨੈਣਾਂ ਵਾਲੀ ਇਸ ਲੜਕੀ ਦੇ ਅੰਗ ਸੁਡੌਲ ਅਤੇ ਸੁੰਦਰ ਸਨ| ਉਹ ਇੰਨੀ ਖੂਬਸੂਰਤ ਸੀ ਕਿ ਕਈ ਇਤਿਹਾਸਕਾਰਾਂ ਨੇ ਤਾਂ ਉਸਨੂੰ ਸਾ!੍ਹਾਤ ਪਿਆਰ ਦੀ ਦੇਵੀ ਦਾ ਹੀ ਰੂਪ ਮੰਨਿਆ ਹੈ|” (ੌTੀਕ ਞ.ਹ. ਰ ਿਙੀ.ਠਲ., ਜਅ ਰਗਦਕਗ ਵਰ ਫਰਅਫਜ;ਜ.ਵਕ ੀਜਠ, ਤਕਅਵ ੀਜਠ . ਤਚਬਗਕਠਕ;ਖ ਲਕ.ਚਵਜਚਿ; ਪਜਗ;| ਛੀਕ ੀ.ਦ ;.ਗਪਕ ਕਖਕਤ, ੀਕਗ ;ਜਠਲਤ ਮਕਗਕ ਪਗ.ਫਕਚਿ; .ਅਦ ਦਕ;ਜਫ.ਵਕ, .ਅਦ ਤੀਕ ਜਤ ਦਕਤਫਗਜਲਕਦ ਲਖ ਵੀਕ ਕਅਵੀਚਤਜ.ਤਵਜਫ ਫੀਗਰਅਜਫ;ਕਗ .ਤ ਵੀਕ ਡਕਗਖ ਜਠ.ਪਕ ਰ ਿਵੀਕ ਪਰਦਦਕਤਤ ਰ ਿ;ਰਡਕ|ੌ)
ਇਸ ਰਾਜਕੁਮਾਰੀ ਦੇ ਹੁਸਨ ਦੀ ਚਰਚਾ ਸਾਰੀਆਂ ਪਹਾੜੀ ਰਿਆਸਤਾਂ ਵਿਚ ਅਤੇ ਮੁਗਲ ਦਰਬਾਰ ਤਕ ਵੀ ਪਹੁੰਚੀ ਹੋਈ ਸੀ| ਬੰਦਾ ਸਿੰਘ ਬਹਾਦਰ ਦੀ ਉਮਰ ਇਸ ਵੇਲੇ (1711) ਤਕ ਤਕਰੀਬਨ 41 ਸਾਲਾਂ ਦੀ ਸੀ| ਬੰਦਾ ਸਿੰਘ ਬਹਾਦਰ ਅਜੇ ਤੱਕ ਕੁਆਰਾ ਹੀ ਸੀ| ਕੁਦਰਤੀ ਗੱਲ ਸੀ ਕਿ ਜਦੋਂ ਬਾਕੀ ਸਭ ਪਹਾੜੀ ਰਿਆਸਤਾਂ ਸਮੇਤ ਚੰਬਾ ਰਿਆਸਤ ਵੀ ਖਾਲਸੇ ਦੇ ਤਹਿਤ ਹੋ ਗਈ ਸੀ ਤਾਂ ਖਾਲਸੇ ਨੇ ਇਹ ਪਰਸਤਾਵ ਰੱਖਿਆ ਕਿ ਚੰਬੇ ਦੀ ਰਾਜਕੁਮਾਰੀ ਦੀ ਸੁੰਦਰਤਾ ਦੇ ਚਰਚੇ ਹਨ ਇਸ ਲਈ ਉਨ੍ਹਾਂ ਦੇ ਨੇਤਾ ਨੂੰ ਚੰਬੇ ਦੀ ਰਾਜਕੁਮਾਰੀ ਨਾਲ ਹੀ ੍ਹਾਦੀ ਕਰ ਲੈਣੀ ਚਾਹੀਦੀ ਹੈ| ਖਾਲਸਾ ਰਹਿਤ ਮਰਯਾਦਾ ਅਨੁਸਾਰ ਹਰ ਸਿੱਖ ਨੂੰ ਗ੍ਰਹਿਸਤੀ ਜੀਵਨ ਜੀਣਾ ਚਾਹੀਦਾ ਹੈ| ਇਸ ਦੀ ਰ੍ਹੋਨੀ ਵਿਚ ਖਾਲਸੇ ਨੇ ਗੁਰਮਤਾ ਕੀਤਾ ਕਿ ਬੰਦਾ ਸਿੰਘ ਬਹਾਦਰ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ| ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਅਤੇ ਚੰਬੇ ਦੇ ਰਾਜੇ ਦੀ ਲੜਕੀ ਦਾ ਵਿਆਹ ਹੋਇਆ| ਇਸ ਵਿਆਹ ਵਿਚੋਂ 1711 ਦੇ ਅਖੀਰ ਵਿਚ ਇਕ ਪੁੱਤਰ ਪੈਦਾ ਹੋਇਆ ਜਿਸ ਦਾ ਨਾਂ ਅਜੈ ਸਿੰਘ ਰੱਖਿਆ ਗਿਆ| ਬੰਦਾ ਸਿੰਘ ਬਹਾਦਰ ਦਾ ਪਰਿਵਾਰ ਹਰ ਸਮੇਂ ਹੀ ਉਸ ਦੇ ਨਾਲ ਰਹਿੰਦਾ ਸੀ| ਗੁਰਦਾਸ ਨੰਗਲ ਦੇ ਘੇਰੇ ਸਮੇਂ ਵੀ ਇਹ ਪਰਿਵਾਰ (ਮਾਂ^ਪੁੱਤ) ਉਥੇ ਹੀ ਸਨ| ਉਥੋਂ ਹੀ ਬਾਕੀ ਸਿੱਖ ਸਰਦਾਰਾਂ ਨਾਲ ਇਹ ਰਾਜਕੁਮਾਰੀ ਅਤੇ ਉਸ ਦਾ ਨੰਨ੍ਹਾ^ਪੁੱਤਰ ਵੀ ਫੜੇ ਗਏ ਸਨ| ਜਦੋਂ ਸਾਰੇ ਸਿੰਘਾਂ ਨੂੰ ਗਰਿ|ਤਾਰ ਕਰ ਕੇ ਦਿੱਲੀ ਲਿਜਾਇਆ ਗਿਆ ਸੀ ਤਾਂ ਇਨ੍ਹਾਂ ਮਾਂ^ਪੁੱਤ ਨੂੰ ਬੰਦਾ ਸਿੰਘ ਬਹਾਦਰ ਤੋਂ ਅਲੱਗ ਹਾਥੀ ਉਪਰ ਬਿਠਾਇਆ ਗਿਆ ਸੀ| ਰਾਜਕੁਮਾਰੀ ਦੀ ਨਿਗਰਾਨੀ ਲਈ ਕੁਝ ਔਰਤਾਂ ਵੀ ਉਸ ਹਾਥੀ ਉਪਰ ਬਿਠਾਈਆਂ ਗਈਆਂ ਸਨ| ਦਿੱਲੀ ਪਹੁੰਚਣ ਉਪਰੰਤ ਜਦੋਂ ਸਭ ਨੂੰ ਬਾਦ੍ਹਾਹ ਸਾਹਮਣੇ ਪ੍ਹੇ ਕੀਤਾ ਗਿਆ ਸੀ ਤਾਂ ਬਾਦ੍ਹਾਹ ਨੇ ਹੁਕਮ ਦਿੱਤਾ ਸੀ ਕਿ ਬੰਦਾ ਸਿੰਘ ਦੇ ਸਾਥੀ ਸਿੰਘਾਂ ਨੂੰ ਤਾਂ ਅਲੱਗ ਤੌਰ ਤੇ ਦਿੱਲੀ ਦੇ ਪੁਰਾਣੇ ਕਿਲ੍ਹੇ ਵਿਚ ਬੰਦ ਕਰ ਦਿੱਤਾ ਜਾਵੇ, ਬੰਦਾ ਸਿੰਘ ਅਤੇ ਉਸ ਦੇ ਅਠਾ


No Comment posted
Name*
Email(Will not be published)*
Website
Can't read the image? click here to refresh

Enter the above Text*