Bharat Sandesh Online::
Translate to your language
News categories
Usefull links
Google

     

ਜਿਸ ਧਜ ਸੇ ਕੋਈ ਮਕਤਲ ਮੇਂ ਗਯਾ
21 Dec 2011

ਸ਼ਹਾਦਤਾਂ ਦੇ ਵਿਸ਼ਵ ਇਤਿਹਾਸ ਵਿਚ ਆਪਣੇ ਵਿਸ਼ਵਾਸ਼ ,ਅਕੀਦੇ ਜਾਂ ਧਰਮ ਖਾਤਿਰ ,ਸਰਬੰਸਦਾਨੀ ਦਸਮੇਸ਼ ਪਿਤਾ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜਾਦਿਆਂ ਵਲੋਂ  ਦਿੱਤੀ ਸ਼ਹਾਦਤ ਜਿਨੀ ਮਹਾਨ ਹੈ ਉਨੀ ਹੀ ਦਰਦਨਾਕ ਹੈ ,ਜਿਸਦੀ ਪੀੜਾ ਨੂੰ ਸਿੱਖ ਕੌਮ ਅੱਜ ਵੀ ਅਨੁਭਵ ਕਰਦੀ ਹੈ ।ਇਸੇ ਕਰਕੇ ਲੱਖਾਂ ਦੀ ਗਿਣਤੀ ਵਿਚ ਸਿੱਖ ਸ਼ਰਧਾਲੂ ਹਰ ਸਾਲ ਚਮਕੌਰ ਸਾਹਿਬ ਅਤੇ ਫਤਿਹਗੜ• ਸਾਹਿਬ ਵਿਖੇ ਹੋਣ ਵਾਲੇ ਭਾਰੀ ਜੋੜ ਮੇਲਿਆਂ ਵਿਚ ਹਾਜਰੀ ਭਰਦੇ ਹਨ।ਪੁਰਾਤਨ ਸਮਿਆਂ ਵਿਚ ਇਨ•ਾਂ ਜੋੜ ਮੇਲਿਆਂ ਨੂੰ ਸਭਾਵਾਂ ਵੀ ਕਿਹਾ ਜਾਂਦਾ ਸੀ ।ਇਹ ਜੋੜ ਮੇਲਾ ਨਾ ਤਮਾਸ਼ਾ ਹੈ ਤੇ ਨਾ ਮੇਲਾ।ਜੋੜ ਮੇਲੇ ਦਾ ਅਰਥ ਹੈ ਕੌਮ ਦੇ ਹਰ ਅੰਗ ਨੂੰ ਜੋੜਨਾ ਨਾਂ ਕਿ ਤੋੜਨਾ ।
ਕਿਸੇ ਕੌਮ ਨੂੰ ਆਪਣੀਆਂ ਕੁਰਬਾਨੀਆਂ  ਤੇ ਪ੍ਰਾਪਤੀਆਂ ਦੇ ਵਿਰਸੇ ਤੇ ਮਾਣ ਹੁੰਦਾ ਹੈ ਤੇ ਇਸੇ ਹੀ ਮਾਣ ਮੱਤੇ ਇਤਿਹਾਸ ਤੋਂ ਸੇਧ ਲੈਕੇ ਕੌਮਾਂ ਆਪਣੇ ਭਵਿੱਖ ਨੂੰ ਸਵਾਰਦੀਆਂ ਹਨ ।ਇਸੇ ਲਈ ਸਿੱਖ ਪੰਥ ਨੇ ਇਨ•ਾਂ ਸ਼ਹਾਦਤਾਂ ਨੂੰ ਆਪਣੀ ਅਰਦਾਸ ਦਾ ਹਿੱਸਾ ਬਣਾਇਆ।ਸਰਵਸ਼ਕਤੀ ਮਾਨ ਅਕਾਲ ਪੁਰਖ ਦੀ ਸ਼ਕਤੀ ਮਾਨਤਾ ਨੂੰ ਨਮਸਕਾਰ ਕਰ,ਗੁਰੁ ਪਾਤਸ਼ਾਹ ਨੂੰ ਸਜਦਾ ਕਰ ,ਸਤਿਗੁਰੂ ਦੇ ਅਭਿਨੰਦਨ ਉਪਰੰਤ ਉਨ•ਾਂ ਹਜਾਰਾਂ ਲੱਖਾਂ ਸਿੱਖਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ•ਾਂ ਨੇ ਹਰ ਔਖੀ ਸੌਖੀ ਘੜੀ ਵਿਚ ਨਾਮ ਜਪਿਆ,ਵੰਡ ਛਕਿਆ,ਦੇਗ ਚਲਾਈ ,ਤੇਗ ਵਾਹੀ ਤੇ ਦੂਸਰਿਆਂ ਦੇ ਔਗੁਣਾਂ ਨੂੰ ਨਹੀ ਚਿਤਾਰਿਆ।ਜਿਨ•ਾਂ ਸਤਿਗੁਰੂ ਨੂੰ ਬੇਸ਼ਕੀਮਤੀ ਪਦਰਾਥ,ਧੰਨ ਦੌਲਤ,ਹੀਰੇ ਜਵਾਹਰਾਤ ,ਮਾਣਕ ਮੋਤੀ ਭੇਟ ਕੀਤੇ ਉਨ•ਾਂ ਨੂੰ ਅਰਦਾਸ ਵਿਚ ਕੋਈ ਸਥਾਨ ਨਹੀ,ਜਿਨ•ਾਂ ਨੇ ਗੁਰੁ ਦੇ ਆਦਰਸ਼ਾਂ ਤੋਂ ਜਾਨ ਘੋਲ ਘੁਮਾ ਦਿੱਤੀ ,ਪ੍ਰਾਣ ਵਾਰ ਦਿੱਤੇ ,ਉਨ•ਾਂ ਨੂੰ ਯਾਦ ਕੀਤਾ ਜਾਂਦਾ ਹੈ ।ਇਥੇ ਵੀ ਨਾਵਾਂ ਦਾ ਨਹੀ ਕਰਨੀ ਦਾ ਜਿਕਰ ਹੈ ।ਇਸ ਤੋਂ ਬਾਅਦ ਜਿਨ•ਾਂ ਸਿੱਖੀ ਧਾਰਣ ਕਰਨ ਲਈ ਖਾਲਸਾ ਬਨਣ ਤੇ ਪੰਥ ਵਿਚ ਸ਼ਾਮਿਲ ਹੋਣ ਲਈ ਸੀਸ ਭੇਟ ਕੀਤੇ ਉਨ•ਾਂ ਪੰਜ ਪਿਆਰਿਆਂ ਤੇ ਉਸ ਤੋਂ ਬਾਅਦ ਚਾਰ ਸਾਹਿਬਜਾਦਿਆਂ ਦਾ ਜਿਕਰ ਹੈ ਜਿਨ•ਾਂ ਧਰਮ ਦੀ ਖਾਤਿਰ,ਜੁਲਮ ਤੇ ਪਾਪ ਦਾ ਟਾਕਰਾ ਕਰਦਿਆਂ ਆਪਾ ਵਾਰਿਆ।ਸਾਹਿਬਜਾਦਿਆਂ ਦਾ ਅਰਦਾਸ ਵਿਚ ਵਰਨਣ ਇਸ ਲਈ ਨਹੀ ਹੈ ਕਿ ਉਹ ਗੁਰੁ ਪਾਤਸ਼ਾਹ ਦੇ ਸਪੁਤਰ ਹਨ,ਕਿਉਂਕਿ ਅਰਦਾਸ ਵਿਚ ਗੁਰੁ ਨਾਨਕ ਸਾਹਿਬ ਦੇ ਸਪੁਤਰਾਂ ਬਾਬਾ ਸ੍ਰੀ ਚੰਦ,ਬਾਬਾ ਲਖਮੀ ਚੰਦ ,ਗੁਰੁ ਅੰਗਦ ਦੇਵ ਜੀ ਦੇ ਸਪੁਤੱਰ ਬਾਬਾ ਦਾਤੂ ਜੀ ,ਬਾਬਾ ਦਾਸੂ ਜੀ ,ਗੁਰੁ ਅਮਰ ਦਾਸ ਜੀ ਦੇ ਸਪੁਤਰ ਬਾਬਾ ਮੋਹਨ ਜੀ ਬਾਬਾ ਮੋਹਰੀ ਜੀ ,ਗੁਰੁ ਰਾਮ ਦਾਸ ਜੀ ਦੇ ਸਪੁਤਰ ਪ੍ਰਿਥੀ ਚੰਦ ਤੇ ਮਹਾਂਦੇਵ ਦਾ ਅਰਦਾਸ ਵਿਚ ਕਿਧਰੇ ਜਿਕਰ ਨਹੀ ਹੈ ।ਪੰਜ ਪਿਆਰਿਆਂ ਤੋਂ ਬਾਅਦ ਚਾਰ ਸਾਹਿਬਜਾਦਿਆਂ ਦਾ ਵਰਨਣ ਹੈ ।ਦਸਮੇਸ਼ ਪਾਤਸ਼ਾਹ ਵਲੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ•ਾ ਛੱਡਣ ਤੋਂ ਲੈਕੇ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੀਕ ਦਾ ਜੋ ਸ਼ਹੀਦੀ ਪੰਦਰਵਾੜਾ ਅਸੀਂ ਹਰ ਸਾਲ ਦਸੰਬਰ ਮਹੀਨੇ ਮਨਾਉਂਦੇ ਹਾਂ ਉਹ  ਪ੍ਰਮਾਤਮਾ ਦੇ ਇਸ਼ਕ ਤੇ ਹੁਕਮ ਵਿਚ ਰੰਗੇ ਹੋਏ ਦਸਮੇਸ਼ ਪਿਤਾ ਦੇ ਅਲੋਕਿਕ ਜੀਵਨ ਸਫਰ ਦਾ ਦਰਦਨਾਕ ਪਹਿਲੂ ਹੈ ਜਿਸਦਾ ਇਤਿਹਾਸ ਵਿਚ ਕੋਈ ਵੀ ਸਾਨੀ ਨਹੀ ਮਿਲਦਾ ।
ਸ੍ਰੀ ਅਨੰਦਪੁਰ ਸਾਹਿਬ ਦਾ ਕਿਲ•ਾ ਛੱਡਣ ਤੇ ਸਰਸਾ ਦੇ ਕੰਢੇ ਹੋਏ ਪ੍ਰੀਵਾਰ ਵਿਛੋੜੇ ਉਪਰੰਤ ਦਸਮ ਪਿਤਾ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਦੋ ਵੱਡੇ ਸਾਹਿਬਜਾਦਿਆਂ ਸਮੇਤ ਚਮਕੌਰ ਦੀ ਗੜੀ ਪੁਜਦੇ ਹਨ ਜਦਕਿ ਗੁਰੁ ਘਰ ਦੇ ਰਸੋਈਏ ਗੰਗੂ ਬ੍ਰਾਹਮਣ ਦੇ ਵਿਸ਼ਵਾਸ਼ ਘਾਤ ਕਾਰਣ ਸੂਬਾ ਸਰਹਿੰਦ ਦੀ ਕੈਦ ਵਿਚ ਪਹੁੰਚਦੇ ਹਨ ।ਚਮਕੌਰ ਦੀ ਗੜੀ• ਵਿਖੇ ਇਕ ਪਾਸੇ ਤਾਂ ਗੁਰੁ ਪਾਤਸ਼ਾਹ ਨਾਲ ਦੋ ਸਾਹਿਬਜਾਦੇ ਤੇ ਚਾਲੀ ਭੁਖਣਭਾਣੇ ਸਿੱਖ ਹਨ ਤੇ ਦੂਸਰੇ ਪਾਸੇ ਲੱਖਾਂ ਦੀ ਤਦਾਦ ਵਿਚ ਮੁਗਲ ਫੌਜ ।ਐਸੀ ਅਸਾਵੀਂ ਜੰਗ ਦੁਨੀਆਂ ਦੇ ਇਤਹਾਸ ਵਿਚ ਕਦੇ ਵੇਖੀ ਨਹੀ ਗਈ ।ਆਪਣੇ ਆਪ ਨੂੰ ਵਿਸ਼ਵ ਵਿਜੇਤਾ ਕਹਿਣ ਵਾਲਾ ਨੈਪੋਲੀਅਨ ਜਦੋਂ ਆਤਮ ਸਮਰਪਣ ਕਰਦਾ ਹੈ ਤਾਂ ਉਸ ਪਾਸ ਹਜਾਰਾਂ ਦੀ ਗਿਣਤੀ ਵਿਚ ਫੌਜ,ਅਸਲਾ ਤੇ ਪੱਕਾ ਕਿਲ•ਾ ਸੀ ।ਲੇਕਿਨ ਚਮਕੋਰ ਦੀ ਗੜ•ੀ ਕੱਚੀ ਸੀ,ਇਕ ਇਕ ਕਰਕੇ ਸਿੰਘ ਬਾਹਰ ਨਿਕਲਦੇ ਦੁਸ਼ਮਣ ਨਾਲ ਜੰਗ ਲੜਦੇ ,ਭਾਜੜ ਪਾਉਂਦੇ ਤੇ ਸ਼ਹੀਦ ਹੋ ਜਾਂਦੇ।ਸਿੰਘਾਂ ਨੂੰ ਸ਼ਹੀਦ ਹੁੰਦੇ ਵੇਖ ਜਦੋਂ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਨੇ ਗੁਰ ਪਿਤਾ ਗੁਰੁ ਗੋਬਿੰਦ ਸਿੰਘ ਪਾਸੋਂ ਮੈਦਾਨ ਵਿਚ ਜਾਣ ਦੀ ਇੱਛਾ ਪ੍ਰਗਟਾਉਂਦਿਆਂ ਇਜਾਜਤ ਮੰਗੀ ਤਾਂ ਇਸ ਦਾ ਵਰਨਣ ਕਰਦਿਆਂ ਮੁਸਲਮਾਨ ਸ਼ਾਇਰ ਜੋਗੀ ਅੱਲਾ ਯਾਰ ਖਾਨ ਲਿਖਦਾ ਹੈ:
'ਨਾਮ ਕਾ ਅਜੀਤ ਹੂੰ ਜੀਤਾ ਨਹੀ ਜਾਉਂਗਾ ਜੀਤਾ ਨਾ ਗਿਆ ਤੋ ਜੀਤਾ ਨਹੀ ਆਉਂਗਾ '
 ਇਸ ਤੇ ਗੁਰੂ ਪਿਤਾ ਦੀ  ਆਗਿਆ ਪਾ ਬਾਬਾ ਅਜੀਤ ਸਿੰਘ ਗੜ•ੀ ਚੋਂ ਬਾਹਰ ਨਿਕਲੇ :
ਸ਼ਹਿਜ਼ਾਦਾਇ ਜ਼ੀ ਜਾਹ ਨੇ ਭਾਗੜ ਥੀ ਮਚਾ ਦੀ,
                    ਯਿਹ ਫੋਜ ਭਗਾ ਦੀ ਕਬੀ ਵੁਹ ਫੋਜ ਭਗਾ ਦੀ
             ਬੜ• ਚੜ•ਕੇ ਤਵੱਕੋ ਸੇ ਸ਼ੁਜ਼ਾਇਤ ਜੁ ਦਿਖਾਦੀ
                ਸਤਿਗੁਰ ਨੇ ਵਹੀਂ ਕਿਲਾ ਸੇ ਬੇਟੇ ਕੋ ਨਦਾ ਦੀ
ਤੇਗ ਦੇ ਐਸੇ ਜੋਹਰ ਵਿਖਾਏ ਕਿ ਦੁਸ਼ਮਣ ਵਿਚ ਭਾਜੜ ਪੈ ਗਈ ।ਅਨਗਿਣਤ ਦੁਸ਼ਮਣ ਸਾਹਿਬਜ਼ਾਦੇ ਦੀ ਤੇਗ ਦੀ ਤਾਬ  ਨਾ ਝਲਦੇ ਜਮੀਨ ਤੇ ਢੇਰੀ ਹੋ ਗਏ ।ਜਿਧਰ ਵੀ ਨਜ਼ਰ ਕਰਦੇ ਦੁਸ਼ਮਣ 'ਚ ਖਲਬਲੀ ਮੱਚ ਜਾਂਦੀ ।ਬਸ ਫਿਰ ਕੀ ਸੀ ਚਮਕੌਰ ਪੁਜਾ ਸਾਰਾ ਮੁਗਲ ਫੌਜੀ ਲਸ਼ਕਰ ਹੀ ਸਾਹਿਬਜ਼ਾਦੇ ਤੇ ਟੁੱਟ ਪਿਆ;
'ਇਸ ਵਕਫਾ ਮੇਂ ਫੌਜਿ ਸਿਤਮ-ਆਰਾ ਉਮਡ ਆਈ
ਬਰਛੀ ਕਿਸੀ ਬਦਬਖਤ ਨੇ ਪੀਛੇ ਸੇ ਲਗਾਈ
ਤਿਉਰਾ ਕੇ ਗਿਰੇ ਜ਼ੀਨ ਸੇ ਸਰਕਾਰ ਜ਼ਿਮੀਂ ਪਰ।
ਰੂਹ ਖਲਦ ਗਈ ਔਰ ਤਨਿ -ਜ਼ਾਰ ਜ਼ਿਮੀ ਪਰ ।
ਦਸਮ ਪਿਤਾ ਨੇ ਸਾਹਿਬਜ਼ਾਦੇ ਨੁੰ ਸ਼ਹੀਦ ਹੂੰਦੇ ਵੇਖ ,ਜੋਰ ਨਾਲ ਜੈਕਾਰਾ ਗਜਾਇਆ ,
'ਸ਼ਾਬਾਸ਼ ਪਿਸਰ !ਖੂਬ ਦਲੇਰੀ ਸੇ ਲੜੇ ਹੋ ।
ਹਾਂ ਕਿਉਂ ਨ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ।'
ਇਸ ਤਰ•ਾਂ ਦਸਮੇਸ਼ ਪਿਤਾ ਦੇ ਵੱਡੇ ਫਰਜ਼ੰਦ ਸ਼ਹਾਦਤਾਂ ਦੇ ਇਤਿਹਾਸ ਵਿਚ ਕਿ ਨਵਾਂ ਅਧਿਆਇ ਜੋੜ ਦਾਦਾ ਗੁਰੁ ਤੇਗ ਬਹਾਦਰ ਸਾਹਿਬ ਦੀ ਗੋਦ ਵਿਚ ਜਾ ਬਿਰਾਜੇ। ਉਧਰ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਗੁਰਦੇਵ ਪਿਤਾ ਪਾਸ ਮੈਦਾਨੇ ਜੰਗ ਜਾਣ ਲਈ ਬੇਨਤੀ ਕੀਤੀ ।
ਲੜਨਾ ਨਹੀ ਆਤਾ ਮੁਝੇ ਮਰਨਾ ਤੋ ਹੈ ਆਤਾ।
ਖੁਦ ਬੜ• ਕੇ ਗਲਾ ਤੇਗ ਪੈ ਧਰਨਾ ਤੋ ਹੈ ਆਤਾ।
ਸਾਹਿਬਜ਼ਾਦੇ ਦੀ ਬੇਨਤੀ  ਪ੍ਰਵਾਨ ਕਰਦਿਆਂ ਦਸਮ ਪਿਤਾ ਨੇ ਬਾਬਾ ਜੁਝਾਰ ਸਿੰਘ ਨੂੰ ਵੀ ਮੈਦਾਨੇ ਜੰਗ ਵਿਚ ਜਾਣ ਦੀ ਆਗਿਆ ਦੇ ਦਿੱਤੀ ;
ਮਰਨੇ ਕੇ ਲੀਏ ਕਹਨੇ ਲਗੇ ਜਾਈਏ ਜੰਮ ਜੰਮ
ਰੂਠੋ ਨ ਖੁਦਾ ਰਾ ਨਹੀਂ ਰੋਕੇਂਗੇ  ਕਬੀ  ਹਮ।
ਹਮ ਦੇਤੇ ਹੈਂ ਖੰਜਰ ਉਸੇ ਸ਼ਮਸ਼ੀਰ ਸਮਝਨਾ
ਨੇਜੋਂ ਕੀ ਜਗਹ ਦਾਦਾ ਕਾ ਤੁਮ ਤੀਰ ਸਮਝਨਾ।
ਨਾਲ  ਹੀ ਦੁਲਾਰਿਆ,ਜਿਹੜੇ ਜ਼ਾਲਮ ਇਸ ਨਾਲ ਮਰਨਗੇ ਉਨ•ਾਂ ਨੂੰ ਬੇਪੀਰ ਸਮਝਨਾ ।ਮੈਦਾਨੇ ਜੰਗ 'ਚ ਜੂਝਦਿਆਂ ਜੇਕਰ ਜਖਮ ਆ ਜਾਏ ਜਾਂ ਕਲੇਜੇ ਲਗੇ ਤਾਂ ਸੀ ਨਹੀਂ ਕਰਨੀ ;
ਲੋ ਜਾਓ ਸਿਧਾਰੋ ਤਮ•ੇ ਅੱਲਾਹ ਕੋ ਸੌਂਪਾ
ਮਰ ਜਾਓ ਯਾ ਮਾਰੋ ਤੁਮ•ੇ ਅੱਲਾਹ ਕੋ ਸੌਂਪਾ
ਰੱਬ ਕੋ ਨਾ ਬਿਸਾਰੋ ਤੁਮ•ੇ ਅੱਲਾਹ ਕੋ ਸੌਂਪਾ
ਸਿੱਖੀ ਕੋ ਉਭਾਰੋ ਤੁਮ•ੇ ਅੱਲਾਹ ਕੋ ਸੌਂਪਾ੩੩
ਜਖਮ ਆਏ ਤੋ ਹੋਨਾ ਨਹੀਂ ਦਿਲਗੀਰ ਸਮਝਨਾ
ਜਬ ਤੀਰ ਕਲੇਜੇ ਮੇਂ ਲਗੇ ਸੀ ਨਹੀਂ ਕਰਨਾ।
ਉਫ ਮੂੰਹ ਸੇ ਮਿਰੀ ਜਾਂ!ਕਬੀ ਭੀ ਨਹੀਂ ਕਰਨਾ।
ਦਸਮੇਸ਼ ਪਿਤਾ ਨੇ ਛੋਟੇ ਪੁਤਰ ਨੂੰ ਸ਼ਹੀਦ ਹੁੰਦਾ ਦੇਖ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਾਨੇ ਵਿਚ ਕੇਵਲ ਸਜ਼ਦਾ ਹੀ ਕੀਤਾ ;
ਯਾਕੂਬ ਕੋ ਯੂਸਫ ਕੇ ਬਿਛੜਨੇ ਨੇ ਰੁਲਾਯਾ
ਸਾਬਰ ਕੋਈ ਕਮ ਐਸਾ ਰਸੂਲੋਂ ਮੇਂ ਹੈ ਆਯਾ।
ਦੂਸਰੇ ਪਾਸੇ ਮਾਤਾ ਗੁਜਰੀ ਤੇ ਛੋਟੇ ਦੋ ਸਾਹਿਬਜ਼ਾਦੇ ,ਬਾਬਾ ਜ਼ੋਰਾਵਰ ਸਿੰਘ,ਬਾਬਾ ਫਤਿਹ ਸਿੰਘ ਨੂੰ ਆਪਣੇ ਪਿੰਡ ਖੇੜੀ ਲੈ ਪੁਜਾ ।ਇਥੋਂ ਹੀ ਸ਼ੁਰੂ ਹੋਇਆ ਛੋਟੇ ਸਾਹਿਬਜ਼ਾਦਿਆਂ ਦਾ ਸ਼ਹਾਦਤ ਦਾ ਸਫਰ ।ਗੰਗੂ ਨੇ ਵੀ ਬਾਬੇਕਿਆਂ ਨਾਲ ਉਹੀ ਧ੍ਰੋਹ ਕਮਾਇਆ ਜੋ ਉਸਦੇ ਵਡੇਰੇ ਚੰਦੂ ਨੇ ਪੰਜਵੇਂ ਗੁਰਦੇਵ ਨਾਲ ਕਮਾਇਆ ਸੀ ,ਚੰਦ ਮੋਹਰਾਂ ਖਾਤਰ ਗੰਗੂ ਨੇ ਸਾਹਿਬਜ਼ਾਦਿਆਂ ਤੇ ਮਾਤਾ ਦੇ ਠਹਿਰਣ ਦੀ ਖਬਰ ਮੋਰਿੰਡੇ ਥਾਣੇ ਜਾ ਖਬਰ ਕੀਤੀ ।ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਠੰਡੇ ਬੁਰਜ ਰੱਖਿਆ ਗਿਆ ।ਸਿਰਫ ਮੋਤੀ ਰਾਮ ਮਹਿਰਾ ਹੀ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਣ ਦੀ ਜ਼ੁਰਅਤ ਕਰ ਸਕੇ ।ਤਿੰਨ ਦਿਨ ਲਗਾਤਾਰ  ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੇ ਪੇਸ਼ ਕੀਤਾ ਗਿਆ ,ਲਾਲਚ ਵੀ ਦਿੱਤੇ ਗਏ ਡਰਾਵੇ ਵੀ ,ਇਥੋਂ ਤੀਕ ਕਿ ਪਹਿਲਾਂ ਹੀ ਤੈਅ ਸ਼ੁਦਾ ਨੀਅਤ ਨਾਲ ਸੂਬੇ ਦੀ ਕਚਿਹਰੀ ਜਾਣ ਲਈ ਛੋਟਾ ਦਰਵਾਜ਼ਾ ਰੱਖਿਆ ਗਿਆਂ ਤਾਂ ਜੋ ਅੰਦਰ ਜਾਣ ਵੇਲੇ ਹੀ ਸਾਹਿਬਜ਼ਾਦੇ ਸੂਬੈ ਅੱਗੇ ਸੀਸ ਝੁਕਾ ਦੇਣ ।ਹੋਇਆ ਇਸ ਦੇ ਉਲਟ ਦਸਮੇਸ਼ ਦੇ ਲਾਲਾਂ ਨੇ ਪਹਿਲਾਂ ਅੰਦਰ ਪੈਰ ਰੱਖੇ ਤੇ ਬਾਅਦ ਵਿਚ ਸਿਰ ਤੇ ਧੜ ,ਜਾਂਦਿਆ ਹੀ ਗੁਰੁ ਫਤਿਹ ਗਜਾਈ ।ਤਿੰਨ ਦਿਨ ਕਚਿਹਰੀ ਸੱਦਣ ਪਿਛੇ ਵੀ ਮਕਸਦ ਸਪਸ਼ਟ ਸੀ ਕਿ ਸ਼ਾਇਦ ਠੰਡੇ ਬੁਰਜ ਵਿਚ ਬੈਠੀ ਦਾਦੀ ਵਿਆਕੁਲ ਹੋਕੇ ਦਿਲ ਛੱਡ ਜਾਵੇ ਤੇ ਉਹ ਪੋਤਿਆਂ ਨੂੰ ਸਿੱਖੀ ਮਾਰਗ ਤੋਂ ਪਿੱਛੇ ਹਟਣ ਦੀ ਸਲਾਹ ਦੇ ਦੇਵੇ,ਲੇਕਿਨ ਜਿਸ ਮਾਤ ਗੁਜਰੀ ਨੇ ਪਤੀ ਨੂੰ ਸ਼ਹਾਦਤ ਦੇਣ ਲਈ ਤੋਰਿਆ ਹੋਵੇ ,ਪੁਤਰ ਹਥੌਂ ਖਾਲਸਾ ਪੰਥ ਦੀ ਸਿਰਜਨਾ ਹੁੰਦੀ ਵੇਖੀ ਹੋਵੇ,ਉਸਨੇ ਹੱਥੀਂ ਪੋਤਰਿਆਂ ਨੂੰ ਸਿੱਖੀ ਖਾਤਰ ਸ਼ਹਾਦਤ ਦਾ ਜ਼ਾਮ ਪੀਣ ਵਿਦਾ ਕੀਤਾ ।ਸੂਬੇ ਦੀ ਕਚਿਹਰੀ ਵਿਚ ਪਰ ਧਰਮ ਲਈ ਸੀਸ ਦੇਣ ਵਾਲੇ ਗੁਰੁ ਤੇਗ ਬਹਾਦਰ ਸਾਹਿਬ ਦੇ ਮਾਸੂਮ ਪੋਤਿਆਂ ਨੂੰ ਸਪੋਲੀਏ ਦੱਸਿਆ ਗਿਆ ।ਸਿੱਖੀ ਮਾਰਗ ਦੇ ਪਾਂਧੀਆਂ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਮਲੇਰ ਕੋਟਲਾ ਦੇ ਨਵਾਬ ਇਥੇ ਵੀ ਮੌਜੂਦ ਸਨ ਭਾਵਂੇ ਸ਼ਰਾ ਦੀ ਦੁਹਾਈ ਦੇਣ ਵਾਲੇ ਕਾਜ਼ੀ ਨੂੰ ਹਜ਼ਰਤ ਮੁਹੰਮਦ ਦੇ ਪੈਗਾਮ ਦਾ ਬਦਲ ਲੱਭਣ ਚ ਦੇਰ ਨਹੀ ਲੱਗੀ ।
ਉਮਰਾਂ ਦੇ ਫਾਸਲੇ ਅਕਸਰ ਪੀੜੀਆਂ ਦੀ ਵਿਚਾਰਧਾਰਾ ਵਿਚ ਫਰਕ ਪਾ ਦਿੰਦੇ ਹਨ,ਲੇਕਿਨ ਸਿਖ ਧਰਮ ਵਿਚ ਅਜੇਹਾ ਕਦੇ ਨਹੀ ਹੋਇਆ,ਗਲ ਗੁਰਤਾ ਗੱਦੀ ਦੀ ਹੋਵੇ ਜਾਂ ਸ਼ਹਾਦਤਾਂ ਦੇਣ ਦੀ ਦਾਦੇ ਨੇ ਪੋਤੇ ਤੇ ਪੋਤੇ ਨੇ ਦਾਦੇ ਨੂੰ ਗੁਰਤਾ ਦਿੱਤੀ ਹੈ ,ਪੋਤਾ ਸ਼ਹੀਦ ਹੈ ,ਪਿਤਾ,ਪੋਤਰੇ ,ਪੜਪੋਤਰੇ ਸ਼ਹੀਦ ਹਨ ।ਜਿਸ ਵੇਲੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੀਹਾਂ ਵਿਚ ਚਿਣੇ ਜਾ ਰਹੇ ਸਨ ਤਾਂ ਇਥੇ ਵੀ ਘੱਟ ਉਮਰ ਦੇ ਬਾਬਾ ਫਤਿਹ ਸਿੰਘ ,ਵੱਡੇ ਵੀਰ ਬਾਬਾ ਜ਼ੋਰਾਵਰ ਸਿੰਘ ਤੋ ਪਹਿਲਾਂ ਸ਼ਹਾਦਤ ਪਾਉਂਦੇ ਹਨ ।
ਯਹ ਜਾਂ ਤੋ ਆਨੀ ਜਾਨੀ ਹੈ ,ਇਸ ਜਾਂ ਕੀ ਤੋ ਕੋਈ ਬਾਤ ਨਹੀ ।
ਜਿਸ ਧਜ ਸੇ ਕੋਈ ਮਕਤਲ ਮੇਂ ਗਯਾ,ਵੁਹ  ਸ਼ਾਨ ਸਲਾਮਤ ਰਹਿਤੀ ਹੈ £
ਅਸਲੀਅਤ ਵਿਚ ਸਾਹਿਬਾਜਾਦਿਆਂ ਦਾ ਨੀਹਾਂ ਵਿਚ ਚਿਣੇ ਜਾਣਾ ਹੀ ਜੁਲਮ ਤੇ ਜਾਬਰ ਰਾਜ ਦਾ ਅੰਤ ਤੇ ਖਾਲਸਾ ਰਾਜ ਦੀ ਸਥਾਪਨਾ ਦੀ ਨੀਂਹ ਰੱਖਣਾ ਹੈ ।ਦਸਮੇਸ਼ ਪਿਤਾ ਵੀ ਪੰਜ ਪਿਆਰਿਆਂ ਦਾ ਹੁਕਮ ਮੰਨ ਚਮਕੌਰ ਦੀ ਗੜੀ• ਛੱਡਦੇ ਹਨ ਤਾਂ ਰਾਤ ਦੇ ਹਨੇਰੇ ਵਿਚ ਤਾੜੀ ਮਾਰ ਕੇ ਐਲਾਨ ਕਰਦੇ ਹਨ ,'ਪੀਰੇ ਹਿੰਦ ਮੇ ਰਵਦ'।ਮਾਛੀਵਾੜ•ੇ ਦੇ ਜੰਗਲਾਂ ਵਿਚ ਪਰਮ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਜੋਦੜੀ ਕਰਦੇ ਹਨ ,'ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ'ਮਾਹੀ ਨੇ ਛੋਟੇ ਸਾਜਿਬਜਾਦਿਆਂ ਦੀ ਸ਼ਹਾਦਤ ਦੀ ਖਬਰ ਸੁਣਾਈ ਤਾਂ ਤੀਰ ਨਾਲ ਘਾਹ ਦੀ ਤਿੜ ਪੁਟ ਇਹੀ ਕਿਹਾ ,'ਮੁਗਲ ਰਾਜ ਦੀ ਜੜ• ਪੁਟੀ ਗਈ'।ਇਥੇ ਵੀ ਸਜੇ ਦੀਵਾਨ ਵਿਚ ਰਹਿਰਾਸ ਕਰਦਿਆਂ ਉਚੀ ਅਵਾਜ ਜਦੋਂ ਇਹ ਕਿਹਾ,'ਸੁਖੀ ਬਸੇ ਮੋਰੋ ਪਾਰਵਾਰਾ ਸੇਵਕ ਸਿਖ ਸਭੈ ਕਰਤਾਰਾ'ਤਾਂ ਸਵਾਲ ਸੀ ਕਿਸ ਪ੍ਰੀਵਾਰ ਦੀ ਸੁਖ ਮੰਗਦੇ ਹਨ ਪਾਤਸ਼ਾਹ । ਜਵਾਬ ਮਿਲਿਆ ,'ਇਨ ਪੁਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜਾਰ।'
ਜਦੋਂ ਹੈਥਨਜ਼ ਨਾਲ ਹੋਏ ਮੁਕਾਬਲੇ ਵਿਚ ਈਸਾਈ ਸ਼ਹੀਦ ਹੋਏ ਤਾਂ ਚਰਚ ਦੇ ਮੁਖ ਦੀਵਾਰ ਤੇ ਅੰਕਿਤ ਕੀਤਾ ਗਿਆ,'ਸ਼ਹੀਦ ਦਾ ਖੁਨ ਚਰਚ ਦਾ ਬੀਜ(ਅਧਾਰ)ਹੈ'।ਇਸਲਾਮ ਵਿਚ ਹਸਨ ਤੇ ਹੁਸੈਨ ਦੀ ਕਰਬਲਾ ਦੇ ਮੈਦਾਨ ਵਿਚ ਸ਼ਹੀਦ ਹੋਏ ਤਾਂ ਉਸ ਦਿਨ ਦੀ ਯਾਦ ਮਨਾਉਂਦਿਆਂ ਅੱਜ ਵੀ ਮੁਸਲਮਾਨ ਆਪਣੇ ਸਰੀਰ ਨੂੰ ਲੋਹੇ ਦੀਆਂ ਜੰਜੀਰਾਂ ਤੇ ਚਾਕੂਆਂ ਨਾਲ ਤਸੀਹੇ ਦਿੰਦਿਆਂ ਲਹੂ ਲੁਹਾਨ ਹੋ ਜਾਂਦੇ ਹਨ।
ਮੈਨੂੰ ਯਾਦ ਹੈ ਕਿ ਚਾਰ ਸਾਹਿਬਜਾਦਿਆਂ,ਮਾਤਾ ਗੁਜਰੀ ਅਤੇ ਉਸ ਸਮੇਂ ਦੇ ਅਨਗਿਣਤ ਸ਼ਹੀਦਾਂ ਦੀ ਸ਼ਹਾਦਤ ਦੇ ਦਿਹਾੜੇ ਮਨਾਉਂਦਿਆਂ ਉਸ ਇਲਾਕੇ ਦੀਆਂ ਸੰਗਤਾਂ ਘਰਾਂ ਵਿਚ ਚੁਲ•ੇ ਅੱਗ ਨਾਂ ਬਾਲਦੀਆਂ ,ਰਾਤ ਲਈ ਆਸਣ ਜਮੀਨ ਤੇ ਲਗਾਉਂਦੀਆਂ ਤਾਂ ਜੋ ਉਸ ਸਮੇਂ ਦੇ ਹਾਲਾਤਾਂ ਦਾ ਅਹਿਸਾਸ ਹੀ ਕੀਤਾ ਜਾ ਸਕੇ ।  
ਵੀਹਵੀਂ ਸਦੀ ਦਾ ਮਹਾਨ ਹਿੰਦੀ ਕਵੀ ਮੈਥਿਲੀ ਸ਼ਰਨ ਗੁਪਤ ,ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਲਿਖਦਾ ਹੈ ;
ਜਿਸ ਦੇਸ਼ ਜਾਂ ਜਾਤੀ ਕੇ ਬੱਚੇ ਦਦੇ ਸਕਤੇ ਹੋਂ ਯੂੰ ਬਲੀਦਾਨ
ਵਰਤ ਮਾਨ ਉਨਕਾ ਕੁਛ ਭੀ ਹੋ ਪਰ ਭਵਿਛ  ਹੈ ਮਹਾਂ ਮਹਾਨ £
ਹਕੀਮ ਅੱਲਾ• ਯਾਰ ਖਾਂ ਜੋਗੀ  ਤਾਂ ਉਸ ਸਰ ਜ਼ਮੀਂ ਨੂੰ ਹੀ ਨਤ ਮਸਤਕ ਹੈ ਜਿਸ ਅਸਥਾਨ ਤੇ ਸਾਹਿਬਜ਼ਾਦਿਆਂ ਨੇ ਧਰਮ ਹੇਤ ਸ਼ਹਾਦਤ ਦਿੱਤੀ ;
ਬੱਸ ਏਕ ਹਿੰਦ ਮੇਂ  ਤੀਰਥ ਹੈ ਯਾਤਰਾ ਕੇ ਲੀਏ
ਕਟਾਏ ਬਾਪ ਨੇ ਬੱਚੇ ਜਹਾ ਖੁਦਾ ਕੇ ਲੀਏ।
   ਲੇਕਿਨ ਸਦ ਅਫਸੋਸ ਅੱਜ ਅਸੀਂ ਇਹ ਸ਼ਹਾਦਤਾਂ ਮਨਾਉਣ ਦੀ ਪ੍ਰੀਭਾਸ਼ਾ ਹੀ ਬਦਲ ਦਿੱਤੀ ਹੈ ।ਅਕਾਲੀ ਦਲ ਇਸ ਅਸਥਾਨ ਤੇ ਧਾਰਮਿਕ ਸਭਾਂਵਾਂ ਦਾ ਅਯੋਜਨ ਜਰੂਰ ਕਰਦਾ ਸੀ ,ਰਾਜਨੀਤਕ ਵਿਚਾਰਾਂ ਵੀ ਹੁੰਦੀਆਂ ਸਨ ਲੇਕਿਨ ਹੁਣ ਇਹ ਸਭ ਸਿਰਫ ਰਾਜਸੀ ਵਿਰੋਧੀਆਂ ਨੂੰ ਭੰਡਣ ਤੇ ਆਪਣੀਆਂ ਰਾਜਸੀ ਪ੍ਰਾਪਤੀਆਂ ਦੇ ਕਸੀਦੇ  ਪੜ•ਨ ਤੀਕ ਸੀਮਤ ਹੋਕੇ ਰਹਿ ਚੁਕਾ ਹੈ ।ਸ਼ਹੀਦਾਂ ਦੀ ਯਾਦ ਵਿਚ ਗੁਰੁ ਨਾਲ ਜੁੜਨ ਲਈ ਪੁਜੀਆਂ  ਸੰਗਤਾਂ ਨੂੰ ਆਪਣੇ ਨਾਲ ਜੋੜਨ ਤੇ ਕੌਮ ਨੂੰ ਵੰਡਣ ਲਈ ਹਰ ਹੀਲਾ ਵਰਤਿਆਂ ਜਾਂਦਾ ਹੈ ,ਜਿਸਤੋਂ ਕਿਨਾਰਾ ਕਰਨ ਦੀ ਲੋੜ ਹੈ।ਇਨ•ਾਂ ਜੋੜ ਮੇਲਿਆਂ ਸਮੇਂ ਹੋਣ ਵਾਲੀਆਂ ਕਾਨਫਰੰਸਾਂ ਵਿਚ ਗੁਰੁ ਗ੍ਰੰਥ ਤੇ ਗੁਰੁ ਪੰਥ ਦੀ ਗਲ ਹੋਵੇ,ਸੌੜੀ ਰਾਜਨੀਤੀ ਤੋਂ ਗੁਰੇਜ ਕਰਦਿਆਂ ਪੰਥ ਦੀ ਚੜਦੀ ਕਲਾ ਲਈ ਵਿਚਾਰਾਂ ਤੇ ਅਮਲ ਕਰਨ ਦਾ ਪ੍ਰਣ ਲਿਆ ਜਾਵੇ ,ਇਹੀ ਮੇਰੀ ਦਿਲੀ ਕਾਮਨਾ ਹੈ।ਪਾਤਸ਼ਾਹ ਰਹਿਮਤ ਕਰਨ ਕੌਮ ਦੇ ਆਗੂ ਇਸ ਦਿਸ਼ਾ ਵਿਚ ਕਦਮ ਵਧਾਉਣ ਦੀ ਪਹਿਲ ਕਰਨ ।  
ਮਨਜੀਤ ਸਿੰਘ ਕਲਕੱਤਾ
ਸਾਬਕਾ ਮੰਤਰੀ ਪੰਜਾਬ ।
ਮੋ:੯੮੧੪੦੫੦੬੭੯


No Comment posted
Name*
Email(Will not be published)*
Website
Can't read the image? click here to refresh

Enter the above Text*