Bharat Sandesh Online::
Translate to your language
News categories
Usefull links
Google

     

"ਲਾਮਿਸਾਲ ਸਾਕੇ ਵਰਤਾਏ ਵੱਡੀਆਂ-ਨਿੱਕੀਆਂ ਜਿੰਦਾਂ ਨੇ"
26 Dec 2011

ਅਵਤਾਰ ਸਿੰਘ ਮਿਸ਼ਨਰੀ (5104325827)
ਸਾਕਾ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਸ਼ਕ-ਸੰਮਤ ਅਤੇ ਸਾਕੇ ਬਹੁ ਵਚਨ ਸ਼ਬਦ ਹੈ। ਸਾਕਾ ਤੋਂ ਭਾਵ ਹੈ ਕਿ ਕੋਈ ਐਸਾ ਕਰਮ ਜੋ ਇਤਿਹਾਸ ਵਿੱਚ ਪ੍ਰਸਿੱਧ ਰਹਿਣ ਲਾਇਕ ਹੋਵੇ। ਸਿੱਖਾਂ ਤੋਂ ਪਹਿਲੇ ਵੀ ਸਾਕੇ ਵਰਤੇ ਹਨ ਹਰੇਕ ਸੱਚ ਦੇ ਪੁਜਾਰੀ ਨਾਲ ਕੋਈ ਨਾਂ ਕੋਈ ਸਾਕਾ ਵਰਤਿਆ ਹੀ ਹੈ ਜਿਵੇਂ ਮਨਸੂਰ, ਸਰਮਦ ਅਤੇ ਗੇਲੀਲੀਓ ਵਰਗੇ ਉੱਚਕੋਟੀ ਦੇ ਸੂਫੀ ਅਤੇ ਵਿਗਿਆਨੀ ਇਸ ਦੀ ਢੁੱਕਵੀਂ ਮਿਸਾਲ ਹਨ ਪਰ ਜੋ ਛੋਟੀ ਜਿਹੀ ਸਿੱਖ ਕੌਮ ਨੇ ਲਾਸਾਨੀ ਸਾਕੇ ਵਰਤਾਏ ਅਤੇ ਹੰਡਾਏ ਉਹ ਬੇਹੱਦ ਲਾਮਿਸਾਲ ਹਨ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਜੀ ਨੇ ਰਾਜ ਬੁਰਸ਼ਾ ਗਰਦੀ, ਪੁਜਾਰੀਵਾਦ, ਬ੍ਰਾਹਮਣੀ ਕਰਮਕਾਂਡ ਅਤੇ ਅਖੌਤੀ ਰੀਤਾਂ ਰਸਮਾਂ ਵਿਰੁੱਧ ਉੱਠ ਖੜੇ ਹੋਣ ਦਾ ਸਾਕਾ ਵਰਤਾਇਆ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਨੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਬਦ ਗੁਰੂ ਦੀ ਸ਼ਾਨ ਅਤੇ ਸਭੇ ਸਾਂਝੀਵਾਲ ਸਦਾਇਨ ਦੇ ਸਿਧਾਂਤ ਲਈ ਸ਼ਹੀਦੀ ਸਾਕਾ ਵਰਤਾਇਆ। ਗੁਰੂ ਤੇਗ ਬਹਾਦਰ ਜੀ ਨੇ ਮਜ਼ਲੂਮਾਂ ਦਾ ਧਰਮ ਬਚਾਉਣ ਲਈ ਆਪਾ ਵਾਰਿਆ ਇਉਂ ਸਾਕਿਆਂ ਦੀ ਲੜੀ ਚੱਲ ਪਈ। ਇਸੇ ਸਾਕਾ ਲੜੀ ਦੇ ਅਨਮੋਲ ਹੀਰੇ ਗੁਰਮਤਿ ਗਾਨੇ ਦੇ ਸੱਚੇ ਸੁੱਚੇ ਮੋਤੀ ਗੁਰੂ ਗੋਬਿੰਦ ਸਿੰਘ ਜੀ ਦੇ ਲਖ਼ਤੇ ਜ਼ਿਗਰਾਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਚਾਰੇ ਸਾਹਿਬਜ਼ਾਦਿਆਂ ਨੇ ਕ੍ਰਮਵਾਰ ਚਮਕੌਰ ਸਾਹਿਬ ਅਤੇ ਸਰਹਿੰਦ ਵਿਖੇ ਲਾਮਿਸਾਲ ਸਾਕੇ ਵਰਤਾਏ।
ਸਾਹਿਬਜ਼ਾਦਾ ਫਾਰਸੀ ਦਾ ਸ਼ਬਦ ਹੈ ਜਿਸ ਦੀ ਸੰਗਿਆ ਹੈ-ਬਾਦਸ਼ਾਹਜਾæਦਹ, ਰਾਜਕੁਮਾਰ, ਸੁਆਮੀ ਦਾ ਬੇਟਾ ਅਤੇ ਸਿੱਖਾਂ ਵਿੱਚ ਗੁਰੂ ਪੁੱਤਰ ਹੈ। ਸਹਿਬਜ਼ਾਦੇ ਪੁੱਤਰਾਂ ਨੂੰ ਵੀ ਕਿਹਾ ਜਾਂਦਾ ਹੈ, ਕਈ ਵਾਰ ਸਿਆਣੇ ਲੋਕ ਇੱਕ ਦੂਜੇ ਦਾ ਹਾਲ-ਚਾਲ ਪੁੱਛਦੇ ਸਮੇ ਕਹਿੰਦੇ ਹਨ ਤੁਹਾਡੇ ਸਾਹਿਬਜ਼ਾਦਿਆਂ ਦਾ ਕੀ ਹਾਲ ਹੈ? ਸੁੱਖ ਨਾਲ ਆਪ ਜੀ ਦੇ ਕਿੰਨ੍ਹੇ ਸਾਹਿਬਜ਼ਾਦੇ ਹਨ? ਪਰ ਆਂਮ ਤੌਰਤੇ ਸਾਹਿਬਜ਼ਾਦੇ ਲਕਬ ਗੁਰੂ ਸਪੁੱਤ੍ਰਾਂ ਲਈ ਹੀ ਢੁਕਵਾਂ ਹੈ। ਜਿਦ ਅਰਬੀ ਅਤੇ ਜਿੰਦ ਫਾਰਸੀ ਦਾ ਸ਼ਬਦ ਹੈ, ਜਿਦ ਦੇ ਅਰਥ ਹਨ ਮੁਖ਼ਲਫਤ, ਵਿਰੋਧ ਅਤੇ ਹਠ ਪਰ ਜਿੰਦ ਦੇ ਅਰਥ ਹਨ-ਜਾਨ, ਰੂਹ, ਜੀਵਨਸਤਾ, ਅੰਤਸ਼ਕਰਨ, ਜੀਵਨ ਅਤੇ ਜ਼ਿੰਦਗੀ। ਪਾਠਕ ਜਨ ਸਾਕੇ, ਜਿੰਦਾਂ ਅਤੇ ਸਾਹਿਬਜ਼ਾਦਾ ਸ਼ਬਦਾਂ ਦਾ ਭਾਵ ਸਮਝ ਗਏੇ ਹਨ ਜੋ ਲੇਖ ਦੇ ਸਿਰਲੇਖ ਵਿੱਚ ਆਏ ਹਨ।
ਹੁਣ ਆਪਾਂ ਚਾਰ ਸਹਿਬਜ਼ਾਦਿਆਂ ਦੇ ਸੰਖੇਪ ਜੀਵਨ ਅਤੇ ਕਾਰਨਾਮਿਆਂ ਬਾਰੇ ਵਿਚਾਰ ਕਰਦੇ ਹਾਂ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ ਦਸਵੇਂ ਜਾਂਨਸ਼ੀਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਪੁੱਤਰ ਸਨ ਜਿਨ੍ਹਾਂ ਨੂੰ ਸਿੱਖ ਸੰਗਤਾਂ ਸਤਿਕਾਰ ਨਾਲ ਸਾਹਿਬਜ਼ਾਦੇ ਅਤੇ ਬਾਬਾ ਸ਼ਬਦਾਂ ਨਾਲ ਸੰਬੋਧਨ ਕਰਦੀਆਂ ਹਨ। ਬਾਬਾ ਅਜੀਤ ਸਿੰਘ ਦਾ ਜਨਮ 23 ਮੱਘਰ ਸੰਮਤ 1743(1686 ਈæ)  ਬਾਬਾ ਜੁਝਾਰ ਸਿੰਘ ਜੀ ਦਾ ਸੰਮਤ 1747(1690 ਈæ)  ਬਾਬਾ ਜੋਰਾਵਰ ਸਿੰਘ ਦਾ ਜਨਮ ਮੱਘਰ ਸੁਦੀ 3 ਸੰਮਤ 1753(1696 ਈæ) ਅਤੇ ਬਾਬਾ ਫ਼ਤਿਹ ਸਿੰਘ ਜੀ ਦਾ ਜਨਮ ਫੱਗਣ ਸੁਦੀ 7, ਸੰਮਤ 1755(1698 ਈæ) ਨੂੰ ਅਨੰਦਪੁਰ ਸਾਹਿਬ ਵਿਖੇ ਹੋਇਆ। ਚਾਰੇ ਸਾਹਿਜ਼ਾਦਿਆਂ ਦੀ ਮਾਂ ਮਾਤਾ ਜੀਤ ਕੌਰ ਹੀ ਹੈ ਜਿਨ੍ਹਾਂ ਨੂੰ ਸੁੰਦਰ ਸ਼ਕਲ ਹੋਣ ਕਰਕੇ "ਮਾਤਾ ਸੁੰਦਰੀ" ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ। ਪੁਰਾਣੇ ਸਮੇਂ ਜਦ ਲੜਕੀ ਵਿਆਹ ਕੇ ਸਹੁਰੇ ਘਰ ਜਾਂਦੀ ਸੀ ਤਾਂ ਸਹੁਰੇ ਉਸ ਦਾ ਨਵਾਂ ਨਾਂ ਰੱਖਦੇ ਸਨ। ਇਸ ਕਰਕੇ ਇਤਿਹਾਸਕਾਰਾਂ ਨੂੰ ਦੋ ਮਾਤਾਵਾਂ ਹੋਣ ਦਾ ਟਪਲਾ ਲੱਗਾ ਹੈ। ਵੈਸੇ ਵੀ ਗੁਰੂ ਘਰ ਵਿੱਚ ਇੱਕ ਨਾਰੀ ਨੂੰ ਹੀ ਮਾਨਤਾ ਹੈ-ਏਕਾ ਨਾਰੀ ਸਦਾ ਜਤੀ ਪਰ ਨਾਰੀ ਧੀ ਭੈਣ ਵਖਾਣੈ॥ (ਭਾæਗੁæ) ਬਹੁ ਪਤਨੀ ਵਿਆਹ ਇਸਲਾਮ ਵਿੱਚ ਹੈ ਸਿੱਖ ਧਰਮ ਵਿੱਚ ਨਹੀਂ। ਫਿਰ ਗੁਰੂ ਸਾਹਿਬ ਕੋਈ ਕਾਮੀ ਪੁਰਖ ਨਹੀਂ ਸਨ ਜੋ ਬਹੁ ਪਤਨੀ ਵਿਆਹ ਕਰਦੇ। ਕਈ ਕਹਿੰਦੇ ਹਨ ਕਿ ਗਰੂ ਸਾਹਿਬ ਰਾਜਾ ਯੋਗੀ ਸਨ ਇਸ ਦਾ ਮਤਲਵ ਇਹ ਨਹੀਂ ਕਿ ਉਹ ਦੁਨਿਆਵੀ ਰਾਜਿਆਂ ਵਰਗੇ ਅਜਾਸ਼ ਸਨ? ਜੇ ਐਸਾ ਗੁਰਮਤਿ ਵਿੱਚ ਪ੍ਰਵਾਨ ਹੁੰਦਾ ਤਾਂ ਸਿੱਖਾਂ ਦੀਆਂ ਵੀ ਕਈ-ਕਈ ਪਤਨੀਆਂ ਹੁੰਦੀਆਂ। ਇਹ ਗਲਤੀ ਮਹਾਂਰਾਜਾ ਰਣਜੀਤ ਸਿੰਘ ਨੇ ਕੀਤੀ ਹੈ। ਸਿੱਖ ਰਹਿਤ ਮਰਯਾਦਾ ਵਿੱਚ ਵੀ ਲਿਖਿਆ ਹੈ ਕਿ ਆਮ ਹਾਲਤਾਂ ਵਿੱਚ ਸਿੱਖ ਇੱਕ ਹੀ ਪਤਨੀ ਨਾਲ ਵਿਆਹ ਕਰੇ ਹਾਂ ਕਿਸੇ ਖਾਸ ਹਾਲਤ ਜੇ ਪਹਿਲੀ ਪਤਨੀ ਚੜ੍ਹਾਈ ਕਰ ਜਾਵੇ ਜਾਂ ਸੰਤਾਨ ਨਾਂ ਹੋਵੇ ਤਾਂ ਕੁਲ ਜਾਰੀ ਰੱਖਣ ਵਾਸਤੇ ਦੂਜਾ ਵਿਆਹ ਕੀਤਾ ਜਾ ਸਕਦਾ ਹੈ ਨਾਂ ਕਿ ਐਸ਼ੋ-ਇਸ਼ਰਤ ਲਈ। ਗੁਰੂ ਸਾਹਿਬ ਜੋ ਉਪਦੇਸ਼ ਸਿੱਖਾਂ ਨੂੰ ਦਿੰਦੇ ਸਨ ਉਸਦੇ ਉਹ ਆਪ ਧਾਰਨੀ ਸਨ। ਆਪਾਂ ਗੁਰਬਾਣੀ ਸਿਧਾਂਤ ਨੂੰ ਮੁੱਖ ਰੱਖਣਾ ਹੈ ਨਾਂ ਕਿ ਸਾਖੀਆਂ ਜਾਂ ਸੁਣੀਆਂ ਸੁਣਾਈਆਂ ਗੱਲਾਂ ਨੂੰ। ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਦਾ ਜੀਵਨ ਗੁਰਬਾਣੀ ਵਿੱਚੋਂ ਹੀ ਪ੍ਰਗਟ ਹੁੰਦਾ ਹੈ। ਸਿੱਖ ਧਰਮ ਨਾਰੀ ਤੇ ਪੁਰਸ਼ ਨੂੰ ਬਰਾਬਰ ਮਾਨਤਾ ਦਿੰਦਾ ਹੈ। ਜੇ ਪੁਰਸ਼ ਵੱਧ ਵਿਆਹ ਕਰਵਾ ਸਕਦਾ ਹੈ ਤਾਂ ਫਿਰ ਨਾਰੀ ਕਿਉਂ ਨਹੀਂ? ਇਤਿਹਾਸ ਪੜ੍ਹਦੇ ਤੇ ਵਾਚਦੇ ਸਮੇਂ ਗੁਰਮਤਿ ਸਿਧਾਂਤਾਂ ਦੀ ਪਰਖ ਜਰੂਰੀ ਹੈ, ਜਿਵੇਂ ਸੁਨਿਆਰਾ ਸੋਨੇ ਦੀ ਪਰਖ ਕਰਕੇ ਖੋਟ ਪ੍ਰਵਾਨ ਨਹੀਂ ਕਰਦਾ ਇਵੇਂ ਹੀ ਸਿੱਖ ਇਤਿਹਾਸ ਰੂਪੀ ਸੋਨੇ ਵਿੱਚ ਪੈ ਚੁੱਕੀ ਖੋਟ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖਣ ਦੀ ਅਤਿਅੰਤ ਲੋੜ ਹੈ।
ਸਾਹਿਬਜ਼ਾਦਿਆਂ ਦੀ ਪਾਲਣਾ ਪੋਸ਼ਣਾ ਅਤੇ ਪੜ੍ਹਾਈ ਮਾਤਾ ਗੁਜਰੀ ਜੀ ਅਤੇ ਮਾਮਾ ਕ੍ਰਿਪਾਲ ਚੰਦ ਦੀ ਦੇਖ-ਰੇਖ ਵਿੱਚ ਹੋਈ। ਸਾਹਿਬਜ਼ਾਦਿਆਂ ਦਾ ਪਿਛੋਕੜ ਅਤੇ ਵਰਤਮਾਨ ਗੁਰੂ ਘਰ ਵਿੱਚ ਹੀ ਹੋਇਆ। ਜਿੱਥੇ ਬਾਕੀ ਗੁਰੂਆਂ ਦੇ ਕੁਝ ਸਾਹਿਬਜ਼ਾਦੇ ਗੁਰੂ ਘਰ ਤੋਂ ਬਾਗੀ ਵੀ ਰਹੇ ਓਥੇ ਗੁਰੂ ਗੋਬਿੰਦ ਸਿੰਘ ਜੀ ਦੇ ਹੋਣਹਾਰ ਸਪੁੱਤਰ ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਹੀ ਅੱਣਖ ਦੀ ਜ਼ਿੰਦਗੀ ਜੀਏ ਅਤੇ ਜ਼ਾਲਮਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ। ਸਾਹਿਬਜ਼ਾਦਿਆਂ ਦੀ ਸਾਰੀ ਜਿੰæਦਗੀ ਹੀ ਜੰਗਾਂ ਯੁੱਧਾਂ ਵਿੱਚ ਲੰਘੀ ਉਹ ਆਮ ਬੱਚਿਆਂ ਵਾਂਗ ਸੁੱਖਾਂ ਤੇ ਲਾਡਾਂ ਭਰਿਆ ਬਚਪਨ ਨਹੀਂ ਮਾਨ ਸਕੇ। ਉਸ ਵੇਲੇ ਜ਼ਾਲਮ ਮੁਗਲਾਂ ਅਤੇ ਉਨ੍ਹਾਂ ਦੇ ਝੋਲੀ ਚੁੱਕ ਹਿੰਦੂ ਪਹਾੜੀ ਰਾਜਿਆਂ ਨਾਲ ਜੋ ਗੁਰੂ ਦੀ ਅਗਵਾਈ ਵਿੱਚ ਸਿੱਖਾਂ ਦੀਆਂ ਜੰਗਾਂ ਹੋਈਆਂ, ਉਹ ਉਨ੍ਹਾਂ ਨੇ ਆਪਣੀ ਅੱਖੀਂ ਦੇਖੀਆਂ ਤੇ ਹੰਡਾਈਆਂ। ਇਸ ਲਈ ਉਨ੍ਹਾਂ ਨੂੰ ਵਿਰਸੇ ਵਿੱਚ ਹੀ ਅਜਿਹੇ ਬੀਰ ਰਸੀ ਕਾਰਨਾਮਿਆਂ ਦੀ ਗੁੜ੍ਹਤੀ ਮਿਲਦੀ ਰਹੀ। ਜਿਵੇਂ ਸ਼ੇਰ ਦੇ ਬੱਚੇ ਸ਼ੇਰ ਹੀ ਹੁੰਦੇ ਹਨ ਇਵੇਂ ਹੀ ਸ਼ੇਰ-ਮਰਦ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਵੀ ਸ਼ੇਰ ਮਰਦ ਸਨ।
ਗੁਰੂ ਤੇਗ਼ਬਹਾਦਰ ਵੱਲੋਂ ਮਾਖੋਵਾਲ ਦੀ ਜ਼ਰ-ਖਰੀਦ ਧਰਤੀ ਉੱਪਰ ਹੀ ਅਨੰਦਪੁਰ ਸਾਹਿਬ ਵਸਾਇਆ ਗਿਆ ਜਿੱਥੇ ਗੁਰਬਾਣੀ ਪ੍ਰਚਾਰ ਦੇ ਨਾਲ-ਨਾਲ ਸਿੱਖ ਫੌਜਾਂ ਦੀ ਟ੍ਰੇਨਿੰਗ ਹੁੰਦੀ, ਰਣਜੀਤ ਨਗਾਰੇ ਵੱਜਦੇ, ਗੁਰੂ ਕੇ ਲੰਗਰ ਅਟੁੱਟ ਵਰਤਦੇ ਅਤੇ ਸਿੱਖ ਸ਼ਿਕਾਰ ਵੀ ਖੇਡਦੇ। ਹੋਲੇ ਮਹੱਲੇ ਖੇਡੇ ਜਾਂਦੇ ਅਤੇ ਵੈਸਾਖੀ ਨੂੰ ਬਹੁੱਤ ਵੱਡਾ ਜੋੜ-ਮੇਲਾ ਹੁੰਦਾ ਕਿਉਂਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਵੈਸਾਖ ਮਹੀਨੇ ਵਿੱਚ ਹੋਇਆ ਸੀ। ਅਨੰਦਪੁਰ ਵਿਖੇ ਬੜੀਆਂ ਰੌਣਕਾਂ ਵੱਧ ਗਈਆਂ ਗੁਰਾਂ ਨੇ ਜੰਗਲ ਵਿੱਚ ਮੰਗਲ ਲਾ ਦਿੱਤੇ। ਇਹ ਸਾਰਾ ਕੁਝ ਸ਼ਹਿਨਸ਼ਾਹੀ ਵਰਤਾਰਾ ਪਹਾੜੀਏ ਸਹਿਨ ਨਾਂ ਕਰ ਸਕੇ। ਉਹ ਹਰ ਵੇਲੇ ਗੁਰੂ ਨੂੰ ਤੰਗ ਕਰਨ ਦੀ ਆੜ ਵਿੱਚ ਹੀ ਰਹਿੰਦੇ। ਇਸ ਕਰਕੇ ਅਨੰਦਪੁਰ ਦੇ ਆਲੇ ਦੁਆਲੇ ਛੋਟੀਆਂ ਮੋਟੀਆਂ ਝੜਪਾਂ ਰੂਪ ਲੜਾਈਆਂ, ਇਨ੍ਹਾਂ ਬੇ-ਗੈæਰਤ ਮੁਗਲੀਆ ਹਕੂਮਤ ਦੇ ਝੋਲੀ ਚੁੱਕਾਂ ਨਾਲ ਹੁੰਦੀਆਂ ਹੀ ਰਹਿੰਦੀਆਂ, ਜਿਨ੍ਹਾਂ ਵਿੱਚ ਹਰ ਵਾਰੀ ਪਹਾੜੀਆਂ ਨੂੰ ਮੂੰਹ ਦੀ ਖਾਣੀ ਪੈਂਦੀ। ਇਸਦੇ ਹੀ ਫਲਸਰੂਪ ਭੰਗਾਣੀ ਦਾ ਵੱਡਾ ਯੁੱਧ ਹੋਇਆ ਜਿਸ ਵਿੱਚ ਪਹਾੜੀ ਰਾਜੇ ਭੀਮਚੰਦ ਕਹਿਲੂਰੀ, ਫਤੇਸ਼ਾਹ ਗੜਵਾਲੀਆ, ਹਰੀ ਚੰਦ ਹੰਡੂਰੀਆ ਅਤੇ ਮੁਗਲ ਇਕੱਠੇ ਹੋ ਕੇ ਲੜੇ ਅਤੇ ਨਮਕ ਹਰਾਮੀ ਪਠਾਣ ਭੀਖਨ ਖਾਂ, ਨਯਾਬਤ ਖਾਂ ਅਤੇ ਹਯਾਤ ਖਾਂ ਜੋ ਗੁਰੂ ਦੀ ਫੌਜ ਵਿੱਚ ਪੀਰ ਬੁੱਧੂ ਸ਼ਾਹ ਦੀ ਸ਼ਿਫਾਰਸ਼ ਕਰਕੇ ਨੌਕਰੀ ਲਈ ਭਰਤੀ ਕੀਤੇ ਗਏ ਸਨ ਉਹ ਵੀ ਇਕੱਲੇ ਕਾਲੇ ਖਾਂ ਨੂੰ ਛੱਡ ਕੇ ਬਾਕੀ ਵੈਰੀਆਂ ਨਾਲ ਜਾ ਰਲੇ। ਫਿਰ ਵੀ ਇਸ ਲੜਾਈ ਵਿੱਚ ਜਿੱਥੇ ਪਹਾੜੀਆਂ ਦਾ ਸਿਰਕੱਢ ਜਰਨੈਲ ਰਾਜਾ ਹਰੀ ਚੰਦ ਹੰਡੂਰੀਆ ਗੁਰੂ ਜੀ ਦੇ ਹੱਥੋਂ ਮਾਰਿਆ ਗਿਆ, ਸ਼ਾਹੀ ਫੌਜਾਂ ਅਤੇ ਪਹਾੜੀਆਂ ਦਾ ਜਿੱਥੇ ਬਹੁਤ ਨੁਕਸਾਨ ਹੋਇਆ ਓਥੇ ਕੁਝ ਸਿੱਖ, ਬੀਬੀ ਵੀਰੋ ਦੇ ਦੋ ਪੁੱਤਰ ਸੰਗੋਸ਼ਾਹ ਅਤੇ ਜੀਤਮੱਲ, ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਅਤੇ 700 ਮੁਰੀਦਾਂ ਚੋਂ ਬਹੁਤੇ ਮੁਰੀਦ ਵੀ ਸ਼ਹੀਦ ਹੋ ਗਏ। ਇਉਂ ਅਨੰਦਪੁਰ ਦੇ ਆਲੇ ਦੁਆਲੇ ਦੀਆਂ ਛੋਟੀਆਂ-ਮੋਟੀਆਂ ਲੜਾਈਆਂ ਤੋਂ ਬਾਅਦ ਜਦ ਅਨੰਦਪੁਰ ਸਾਹਿਬ ਨੂੰ ਪਹਾੜੀਆਂ ਅਤੇ ਮੁਗਲਾਂ ਨੇ ਮਿਲ ਕੇ 7 ਮਹੀਨੇ ਦਾ ਲੰਮਾਂ ਘੇਰਾ ਪਾ ਕੇ ਰਸਤ-ਪਾਣੀ ਬੰਦ ਕਰ ਦਿੱਤਾ ਫਿਰ ਵੀ ਗੁਰੂ ਅਤੇ ਸਿੱਖਾਂ ਨੇ ਹੱਥ ਨਾ ਖੜੇ ਕੀਤੇ ਸਗੋਂ ਗਾਹੇ ਬਗਾਹੇ ਮਕਾਰਾ-ਬਕਾਰਾ ਕਰਕੇ ਰਾਤ-ਬਰਾਤੇ ਸ਼ਾਹੀ ਫੌਜਾਂ ਅਤੇ ਮਕਾਰੀ ਪਹਾੜੀਆਂ ਤੋਂ ਸ਼ੇਰ-ਮਾਰ ਵਾਂਗ ਰਸਤਾਂ-ਬਸਤਾਂ ਝੜਪ ਲਿਆਉਂਦੇ ਰਹੇ। ਜਦ ਦੁਸ਼ਮਣ ਦਾ ਵੀ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ, ਗੁਰੂ ਨਾਂ ਪਕੜਿਆ ਗਿਆ ਅਤੇ ਅਨੰਦਪੁਰ ਤੇ ਕਬਜ਼ਾ ਵੀ ਨਾਂ ਹੋ ਸਕਿਆ ਤਾਂ ਬੇਈਮਾਨ ਜ਼ਾਲਮ ਮੁਗਲਾਂ ਨੇ, ਦਿੱਲੀ ਦੇ ਤਖਤ ਤੋਂ ਇਹ ਐਲਾਨ ਕੀਤਾ ਕਿ ਜੇ ਗੁਰੂ ਆਪਣੇ ਆਪ ਅਨੰਦਪੁਰ ਖਾਲੀ ਕਰ ਦੇਵੇ ਅਤੇ ਕੁਝ ਸਮੇਂ ਲਈ ਇਧਰ-ਉਧਰ ਚਲਾ ਜਾਵੇ ਤਾਂ ਅਸੀਂ ਗੁਰੂ ਨੂੰ ਕੁਝ ਨਹੀਂ ਕਹਾਂਗੇ ਅਤੇ ਖਰਚਾ-ਪਾਣੀ ਦੇਣ ਦੇ ਨਾਲ ਮਾਨ-ਸਨਮਾਨ ਵੀ ਕਰਾਂਗੇ। ਇਸ ਐਲਾਨਨਾਮੇ ਦੀਆਂ ਲਿਖਤੀ ਚਿੱਠੀਆਂ ਆਪਣੇ ਏਲਚੀਆਂ ਰਾਹੀਂ ਗੁਰੂ ਕੋਲ ਭੇਜੀਆਂ ਗਈਆਂ। ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੀ ਗੜ੍ਹੀ ਵਿੱਚ ਸਮੂੰਹ ਸਿੰਘ ਸਿੰਘਣੀਆਂ ਨੂੰ ਸੰਬੋਧਨ ਕਰਦੇ ਕਿਹਾ, ਇਹ ਜ਼ਾਲਮਾਂ ਦੀ ਬਦਨੀਤੀ ਹੈ ਸਾਨੂੰ ਇਨ੍ਹਾਂ ਬੇਈਮਾਨਾਂ ਤੇ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ। ਨੀਤੀਵੇਤਾ ਗੁਰੂ ਜੀ ਉੱਪਰ ਇਨ੍ਹਾਂ ਝੂਠਨਾਮਿਆਂ ਦਾ ਕੋਈ ਅਸਰ ਨਾਂ ਹੋਇਆ ਪਰ ਲੰਬੇ ਸਮੇਂ ਦੀ ਭੁੱਖ, ਬਿਮਾਰੀ ਅਤੇ ਸ਼ਸਤਰਾਂ ਦੀ ਘਾਟ ਨੇ ਕੁਝ ਸਿੰਘਾਂ ਨੂੰ ਲਾਚਾਰ ਕਰ ਦਿੱਤਾ। ਕਹਿੰਦੇ ਹਨ "ਮੌਤੋਂ ਭੁੱਖ ਬੁਰੀ ਦਿਨੇ ਸੁੱਤੇ ਖਾ ਕੇ ਰਾਤੀਂ ਫੇਰ ਖੜੀ" ਸਿੰਘਾਂ ਨੇ ਗੁਰੂ ਜੀ ਨਾਲ ਸਲਾਹ ਕੀਤੀ ਕਿ ਕੁਝ ਸਮੇਂ ਲਈ ਆਪਾਂ ਇਸ ਦਿੱਲੀ ਤਖਤ ਦੇ ਕੀਤੇ ਐਲਾਨਨਾਮੇ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਹੋਰ ਮਜਬੂਤ ਕਰ ਲਈਏ ਪਰ ਨੀਤੀਵੇਤਾ ਗੁਰੂ ਜੀ ਨੇ ਇੱਕ ਤਮਾਸ਼ਾ ਦਿਖਾਇਆ ਕਿ ਚਲੋ ਆਪਾਂ ਇਨ੍ਹਾਂ ਨੂੰ ਪਰਖ ਲਈਏ। ਗੁਰੂ ਜੀ ਨੇ ਸਿੱਖਾਂ ਨੁੰ ਹੁਕਮ ਕੀਤਾ ਕਿ ਫਟੇ ਪੁਰਾਣੇ ਕਪੜੇ ਅਤੇ ਟੁੱਟੇ-ਫੁੱਟੇ ਛਿੱਤਰਾਂ ਦੀਆਂ ਪੰਡਾਂ ਬੰਨ੍ਹ ਖੱਚਰਾਂ ਤੇ ਲੱਦ ਕੇ ਕਿਲ੍ਹਾ ਖਾਲੀ ਕਰਨ ਦਾ ਡਰਾਮਾਂ ਕੀਤਾ ਜਾਵੇ। ਗੁਰੂ ਦਾ ਹੁਕਮ ਮੰਨ ਸਿੰਘਾਂ ਨੇ ਐਸਾ ਹੀ ਕੀਤਾ। ਗੁਰੂ ਦਾ ਖਜਾਨਾਂ ਜਾਂਦਾ ਸਮਝ ਕੇ ਮੁਗਲ ਕੁਰਾਨ ਅਤੇ ਹਿੰਦੂ ਪਹਾੜੀ ਆਟੇ ਦੀ ਗਊ ਮਾਤਾ ਅਤੇ ਗੀਤਾ ਦੀਆਂ ਖਾਧੀਆਂ ਝੂਠੀਆਂ ਕਸਮਾਂ ਤੋੜ ਕੇ ਗੁਰੂ ਦਾ ਸਮਾਨ ਲੁੱਟਣ ਅਤੇ ਗੁਰੂ ਨੂੰ ਜਿੰਦਾ ਪਕੜਨ ਲਈ ਅਲੀ-ਅਲੀ ਕਰਦੇ ਟੁੱਟ ਪਏ। ਗੁਰੂ ਜੀ ਘੋਰ ਸੰਕਟ ਸਮੇਂ ਸਿੱਖਾਂ ਦੀ ਅਰਜ਼ ਮੰਨ ਕੇ ਸਿੱਖਾਂ ਸਮੇਤ ਦੂਸਰੇ ਰਸਤੇ ਅਨੰਦਪੁਰ ਛੱਡ ਕੇ ਚੱਲ ਪਏ, ਓਧਰ ਵੈਰੀ ਲੁੱਟ ਦੀ ਮਨਸ਼ਾ ਨਾਲ ਟੁੱਟ ਪਏ ਤਾਂ ਅੱਗੋਂ ਖੱਚਰਾਂ ਤੇ ਲੱਦੇ ਟੁੱਟੇ ਛਿੱਤਰ ਅਤੇ ਫਟੇ ਪੁਰਾਣੇ ਕਪੜੇ ਦੇਖ, ਭਾਰੀ ਨਿਰਾਸ਼ ਹੁੰਦੇ ਹੋਏ ਆਪਸ ਵਿੱਚ ਹੀ ਉਲਝ ਕੇ ਕਟਾਵੱਡੀ ਦਾ ਸ਼ਿਕਾਰ ਹੋ ਗਏ। ਗੁਰੂ ਜੀ ਅਤੇ ਸਿੱਖ ਹਨੇਰੇ ਦਾ ਫਾਇਦਾ ਉਠਾ ਕੇ ਜਦ ਅਨੰਦਪੁਰ ਤੋਂ ਕਾਫੀ ਦੂਰ ਚਲੇ ਗਏ ਤਾਂ ਮੁਗਲ ਅਤੇ ਪਹਾੜੀ ਫੌਜਾਂ ਭਾਰੀ ਲਾਓ ਲਸ਼ਕਰ ਲੈ, ਉਨ੍ਹਾਂ ਪਿੱਛੇ ਟੁੱਟ ਪਈਆਂ। ਏਨੇ ਨੂੰ ਗੁਰੂ ਜੀ ਸਿੱਖਾਂ ਸਮੇਤ ਸਰਸਾ ਕਿਨਾਰੇ ਪਹੁੰਚ ਗਏ। ਉਨ੍ਹਾਂ ਦਿਨਾਂ ਚ' ਬਰਸਾਤ ਦਾ ਜੋਰ ਹੋਣ ਕਰਕੇ ਬਰਸਾਤੀ ਨਦੀ ਸਰਸਾ ਨਕਾ ਨੱਕ ਭਰ ਕੇ ਵਗ ਰਹੀ ਸੀ। ਇਸ ਕਰਕੇ ਗੁਰੂ ਨੂੰ ਓਥੇ ਰੁਕਣਾ ਪਿਆ, ਇਸ ਭਿਅਨਕ ਸਮੇਂ ਵੀ ਸਿੱਖਾਂ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ। ਓਧਰ ਸ਼ਾਹੀ ਫੌਜਾਂ ਨੇ ਆਣ ਘੇਰਾ ਪਾਇਆ, ਘਮਸਾਨ ਦੀ ਲੜਾਈ ਹੋਈ। ਇਸ ਲੜਾਈ ਵਿੱਚ ਭਾਈ ਉਦੇ ਸਿੰਘ ਅਤੇ ਬਾਬਾ ਅਜੀਤ ਸਿੰਘ ਦੀ ਕਮਾਂਡ ਹੇਠ ਸਿੰਘ ਵੈਰੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ। ਬਾਬਾ ਅਜੀਤ ਸਿੰਘ ਜੀ ਨੇ ਇਸ ਲੜਾਈ ਵਿੱਚ ਤਲਵਾਰ ਦੇ ਸ਼ਾਨਦਾਰ ਜੌæਹਰ ਦਿਖਾਏ। ਵੈਰੀ ਦੀ ਫੌਜ ਦਾ ਭਾਰੀ ਨੁਕਸਾਨ ਹੋਇਆ ਅਤੇ ਕੁਝ ਸਿੰਘ ਵੀ ਸ਼ਹੀਦ ਹੋ ਗਏ। ਕੁਦਰਤ ਦਾ ਕਹਿਰ ਹੋਰ ਵਰਤਿਆ ਕਿ ਸਰਸਾ ਪਾਰ ਕਰਦੇ ਸਮੇਂ ਬਹੁਤ ਸਾਰਾ ਸਿੱਖ ਲਿਟਰੇਚਰ, ਧਨ, ਕੀਮਤੀ ਸਮਾਨ ਅਤੇ ਬੱਚੇ ਬੁੱਢੇ, ਨਿਢਾਲ ਅਤੇ ਬੀਮਾਰ ਸਿੱਖ ਵੀ ਸਰਸਾ ਦੇ ਭਾਰੀ ਵਹਿਣ ਵਿੱਚ ਰੁੜ ਗਏ, ਕੁਝ ਗਿਣਤੀ ਦੇ ਸਿੰਘ, ਗੁਰੂ ਕੇ ਮਹਿਲ, ਮਾਤਾ ਗੁਜਰੀ ਅਤੇ ਸਾਹਿਬਜ਼ਾਦੇ ਪਾਰ ਲੰਘ ਗਏ। ਇਸ ਬਿਪਤਾ ਸਮੇਂ ਜਿਨ੍ਹਾਂ ਨੂੰ ਜਿਧਰ ਨੂੰ ਰਾਹ ਮਿਲਿਆ ਤੁਰ ਪਏ ਤਾਂ ਉਸ ਵੇਲੇ ਲੰਮੇ ਸਮੇਂ ਤੋਂ ਗੁਰੂ ਘਰ ਵਿੱਚ ਸੇਵਾ ਕਰਨ ਵਾਲਾ ਗੰਗੂ ਬ੍ਰਾਹਮਣ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਆਪਣੇ ਪਿੰਡ ਖੇੜੀ ਨੂੰ ਚੱਲ ਪਿਆ। ਬਾਕੀ ਵੱਡੇ ਸਾਹਿਬਜਾਦੇ ਅਤੇ 40 ਸਿੰਘ ਗੁਰੂ ਜੀ ਨਾਲ ਰੋਪੜ ਵੱਲ ਨੂੰ ਹੋ ਤੁਰੇ ਅਤੇ ਰੋਪੜ ਲਾਗੇ ਵੇਰੀਆਂ ਨਾਲ ਛੋਟੀ ਜਿਹੀ ਝੜਪ ਪਿੱਛੋਂ ਚਮਕੌਰ ਸਾਹਿਬ ਪਾਹੁੰਚ ਗਏ।
ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀਬਾਰੇ-ਇਉਂ ਹੈ ਕਿ ਮਰਦ ਅਗੰਮੜੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਸਤ ਧਰਮ ਦਾ ਪ੍ਰਚਾਰ ਕਰਨ, ਬੇਇਨਸਾਫੀ ਵਿਰੁੱਧ ਅਵਾਜ਼ ਉਠਾਉਣ ਅਤੇ ਦਬਲੇ ਕੁਚਲੇ ਲੋਕਾਂ ਨੂੰ ਉੱਪਰ ਉਠਾਉਣ ਅਤੇ ਰਾਜਮੱਧ ਦੇ ਹੰਕਾਰ ਵਿੱਚ ਮੱਤੇ ਆਗੂਆਂ ਨੂੰ ਸੁਧਾਰਨ ਲਈ ਸੰਘਰਸ਼ ਕਰਦਿਆਂ ਭਾਵੇਂ ਕਈ ਜੰਗਾਂ ਲੜਨੀਆਂ ਪਈਆਂ ਪਰ ਚਮਕੌਰ ਗੜ੍ਹੀ ਦਾ ਯੁੱਧ ਸੰਸਾਰ ਦਾ ਅਨੋਖਾ ਯੁੱਧ ਹੋ ਨਿਬੜਿਆ, ਜਿੱਥੇ ਕਈ ਦਿਨਾਂ ਦੇ ਭੁੱਖਣ-ਭਾਣੇ, ਜ਼ਖਮੀ ਅਤੇ ਸੀਮਤ ਸ਼ਸ਼ਤਰਾਂ ਨਾਲ 40 ਕੁ ਸਿੰਘਾਂ ਨੂੰ, ਜ਼ਾਲਮ ਦੀਆਂ ਲੱਖਾਂ ਦੀ ਤਦਾਦ ਵਿੱਚ ਸ਼ਾਹੀ ਫੌਜਾਂ ਦੇ ਅਣਕਿਆਸੇ ਘੇਰੇ ਨਾਲ ਜੂਝਦਿਆਂ, ਮਰਦ ਅਗੰਮੜੇ ਗੁਰੂ ਗੋਬਿੰਦ ਸਿੰਘ ਜੀ ਦੀ ਸੁਚੱਜੀ ਅਗਵਾਈ ਵਿੱਚ ਸੂਰਬੀਰਤਾ, ਸ਼ਹਿਨਸ਼ੀਲਤਾ ਅਤੇ ਸਹਜਮਈ ਜੀਵਨ ਦਾ ਸਿਖਰ ਕਰ ਵਿਖਾਇਆ। ਜ਼ਫਰਨਾਮੇ ਦੀ ਚਿੱਠੀ ਅਤੇ ਇਤਿਹਾਸ ਵਿੱਚ ਜ਼ਿਕਰ ਹੈ ਕਿ-
ਗੁਰਸ਼ਨਹ ਚਿ ਕਾਰੇ ਕੁਨੰਦ ਚਿਹਲ ਨਰ॥ ਕਿ ਦਹ ਲਕ ਬਰ-ਆਇਦ ਬਰੋ ਬੇ-ਖਬਰ॥
ਭਾਵ ਕਿ ਮਕਾਰ ਵੈਰੀ ਦੀਆਂ 10 ਲੱਖ ਟ੍ਰੇਂਡ ਫੌਜਾਂ ਜਦੋਂ ਕਈ ਦਿਨਾਂ ਦੇ ਭੁੱਖਣ-ਭਾਣੇ, ਜ਼ਖਮੀ ਅਤੇ ਸੀਮਤ ਸ਼ਸ਼ਤਰਾਂ ਵਾਲੇ ਬੰਦਿਆਂ ਤੇ ਟੁੱਟ ਪੈਣ ਤਾਂ ਉਹ ਕੀ ਕਰ ਸਕਦੇ ਹਨ? ਪਰ ਫਿਰ ਵੀ ਗੁਰੂ ਜੀ ਦੇ ਧਰਮ ਯੁੱਧ ਦੇ ਚਾਅ ਨੂੰ ਦੇਖ ਕੇ ਪੰਜਾਬ ਦੇ ਲੋਕਾਂ ਵਿੱਚ ਬੇ ਮੁਹਾਹ ਜ਼ੁਰਅਤ ਭਰ ਗਈ ਕਿ ਉਹ ਗੁਰੂ ਤੋਂ ਆਪਾ ਨਿਛਾਵਰ ਕਰਨ ਲਈ ਕਿਵੇਂ ਤਿਆਰ ਸਨ। ਸੰਨ 21 ਦਸੰਬਰ 1704 ਦੀ ਸਾਮ ਨੂੰ ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ, ਪੰਜ ਪਿਆਰਿਆਂ ਅਤੇ ਥੱਕੇ ਟੁੱਟੇ ਲਹੂ-ਲੁਹਾਨ ਹੋਏ ਕੁਝ ਕੁ ਸਿੰਘਾਂ ਸਮੇਤ ਚਮਕੌਰ ਦੀ ਧਰਤੀ ਤੇ ਪਹੁੰਚੇ ਤਾਂ ਇੱਕ ਜ਼ਿਮੀਦਾਰ ਚੌਧਰੀ ਬੁੱਧੀਚੰਦ ਖਬਰ ਮਿਲਣ ਤੇ ਭੱਜਾ ਆਇਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਸਿੰਘਾਂ ਸਮੇਤ ਦਾਸ ਦੀ ਹਵੇਲੀ ਵਿੱਚ ਚਰਨ ਪਾਉ। ਦੇਖੋ ਥਾਂ ਵੀ ਉੱਚੀ ਹੈ ਖੁੱਲ੍ਹੇ ਮੈਦਾਨ ਨਾਲੋਂ ਯੁੱਧ ਲਈ ਚੰਗਾ ਰਹੇਗਾ ਅਤੇ ਕਿਹਾ ਕਿ ਮਹਾਂਰਾਜ ਆਪ ਜੀ ਸਾਡੇ ਲਈ ਕਿਤਨੇ ਵੱਡੇ ਕਸ਼ਟ ਝੱਲ ਰਹੇ ਹੋ ਅਸੀਂ ਜਿਤਨੇ ਜੋਗੇ ਹਾਂ ਆਪ ਜੀ ਦੀ ਖਿਦਮਤ ਵਿੱਚ ਹਾਜ਼ਰ ਹਾਂ। ਇਸ ਵਾਰਤਾ ਨੂੰ ਹਜ਼ੂਰੀ ਕਵੀ ਸੈਨਾਪਤਿ ਲਿਖਦਾ ਹੈ ਕਿ-
ਜਦ ਖਬਰ ਸੁਨੀ ਜ਼ਿਮੀਦਾਰ ਨੇ ਮਧੇ ਬਸੇ ਚਮਕੌਰ। ਸੁਨਤ ਬਚਨ ਤਤਕਾਲ ਹੀ ਉਹ ਆਯੋ ਉਠਿ ਦੌਰ।
ਹਾਥ ਜੋਰ ਐਸੇ ਕਹਯੋ ਬਿਨਤੀ ਸੁਣੋ ਕਰਤਾਰ। ਬਸੋ ਮਧਿ ਚਮਕੌਰ ਕੇ ਗੁਰ ਅਪਨੀ ਕਿਰਪਾ ਧਾਰਿ।
ਇਉਂ ਗੁਰੂ ਜੀ ਨੇ ਗੜ੍ਹੀ-ਨੁਮਾ ਇਸ ਕੱਚੀ ਹਵੇਲੀ ਦੀ ਨਾਕਾ ਬੰਦੀ ਕੀਤੀ ਅਤੇ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਬਾਹਰ ਨਿਕਲ ਕੇ ਜੂਝਣ ਦੀ ਯੋਜਨਾ ਬਣਾਈ। ਸੰਨ 22 ਦਸੰਬਰ ਦੀ ਸਵੇਰ ਹੋਣ ਸਾਰ ਸੂਬਾ ਸਰਹੰਦ ਵਜ਼ੀਰ ਖਾਂ ਨੇ ਢੰਡੋਰਾ ਪਿੱਟ ਦਿੱਤਾ ਕਿ ਜੇਕਰ ਗੁਰੂ ਜੀ ਆਤਮ ਸਮਰਪਨ ਕਰ ਦੇਣ ਤਾਂ ਉਨ੍ਹਾਂ ਤੇ ਹਮਲਾ ਨਹੀਂ ਕੀਤਾ ਜਾਵੇਗਾ ਪਰ ਜਾਣੀ-ਜਾਣ ਮਹਾਂਬਲੀ ਗੁਰੂ ਜੀ ਨੇ ਇਸ ਦਾ ਜਵਾਬ ਤੀਰਾਂ ਦੀ ਬੁਛਾੜ ਵਿੱਚ ਦਿੱਤਾ। ਚੌਹੋਂ ਤਰਫੋਂ ਹੀ ਦੁਸ਼ਮਣਾਂ ਨੇ ਹਮਲੇ ਅਰੰਭ ਦਿੱਤੇ ਪਰ ਉਨ੍ਹਾਂ ਦੀ ਗੜ੍ਹੀ ਦੇ ਨੇੜੇ ਢੁੱਕਣ ਦੀ ਜ਼ੁਰਅਤ ਹੀ ਨਹੀਂ ਸੀ ਪੈਂਦੀ। ਜਦ ਜਰਨੈਲ ਨਾਹਰ ਖਾਂ ਪੌੜੀ ਦੁਆਰਾ ਛੁਪ ਕੇ ਗੜੀ ਦੀ ਕੰਧ ਤੇ ਚੱੜ੍ਹਿਆ ਅਜੇ ਦੁਵਾਰ ਤੋਂ ਥੋੜਾ ਕੁ ਸਿਰ ਉੱਪਰ ਚੁੱਕਿਆ ਹੀ ਸੀ ਉਹ ਸਤਿਗੁਰਾਂ ਦੇ ਤੀਰ ਦਾ ਨਿਸ਼ਾਨਾਂ ਬਣ ਗਿਆ, ਗਨੀ ਖਾਂ ਨੂੰ ਗੁਰੂ ਜੀ ਨੇ ਗੁਰਜ ਦੇ ਇੱਕ ਵਾਰ ਨਾਲ ਹੀ ਭੰਨਿਆਂ ਅਤੇ ਖਵਾਜਾ-ਮਰਦੂਦ ਕੰਧ ਓਲ੍ਹੇ ਛੁਪ ਕੇ ਬਚਿਆ। ਇਸ ਬਾਰੇ ਗੁਰੂ ਜੀ ਨੇ ਲਿਖਿਆ ਕਿ ਅਫਸੋਸ! ਜੇਕਰ ਉਹ ਸਾਹਮਣੇ ਆ ਜਾਂਦਾ ਤਾਂ ਮੈਂ ਇੱਕ ਤੀਰ ਉਸ ਨੂੰ ਵੀ ਬਖਸ਼ ਦਿੰਦਾ-
ਕਿ ਆਂ ਖਵਾਜਾ ਮਰਦੂਦ ਸਾਯਹ ਦਿਵਾਰ॥ ਬ-ਮੈਦਾਂ ਨਿਆਮਦ ਬ-ਮਰਦਾਨਹ ਵਾਰ॥34॥
ਦਰੇਗਾ! ਅਗਰ ਰੂਏ ਓ ਦੀਦਮੇ॥ ਬਯਕ ਤੀਰ ਲਾਚਾਰ ਬਖਸ਼ੀਦਮੇ॥35॥
ਜਿੱਥੇ ਗੁਰੂ ਜੀ ਉੱਚੀ ਅਟਾਰੀ ਵਿੱਚੋਂ ਜ਼ਾਲਮ ਤੁਰਕਾਂ ਦੇ ਚੋਣਵੇਂ ਜਰਨੈਲਾਂ ਨੂੰ ਫੁੰਡ ਰਹੇ ਸਨ ਓਥੇ 5-5 ਸਿੰਘ ਜਥਿਆਂ ਦੇ ਰੂਪ ਵਿੱਚ ਕੱਚੀ ਗੜ੍ਹੀ ਤੋਂ ਬਾਹਰ ਆ ਕੇ ਵੈਰੀ ਨੂੰ ਚਣੇ ਚਬਾਉਂਦੇ ਸ਼ਹੀਦ ਹੋ ਰਹੇ ਸਨ। ਐਸਾ ਵੇਖਦਿਆਂ ਜਦੋਂ ਬੀਰ ਬਹਾਦਰ ਗੁਰੂ ਜੀ ਦੇ ਬੀਰ ਸਪੁੱਤਰਾਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਗੁਰਸਿੱਖ ਵੀਰਾਂ ਵਾਂਗ ਜੰਗ ਵਿੱਚ ਜੂਝਣ ਦੀ ਆਗਿਆ ਮੰਗੀ ਤਾਂ ਗੁਰਦੇਵ ਪਿਤਾ ਜੀ ਨੇ ਪ੍ਰਸੰਨ ਹੋ ਕਿਹਾ ਪੁਤਰੋ! ਇਸ ਵੇਲੇ ਪੰਥਕ ਬੇੜੇ ਦੇ ਮਲਾਹ ਤੁਸੀਂ ਹੀ ਦਿਸ ਰਹੇ ਹੋ। ਜਾਓ! ਆਪਣ&


No Comment posted
Name*
Email(Will not be published)*
Website
Can't read the image? click here to refresh

Enter the above Text*