Bharat Sandesh Online::
Translate to your language
News categories
Usefull links
Google

     

ਮਹੱਤਵਪੂਰਨ ਘਟਨਾਵਾਂ ਨਾਲ ਭਰਪੂਰ ਰਿਹਾ ਇਹ ਸਾਲ
26 Dec 2011

-ਹਰਬੀਰ ਸਿੰਘ ਭੰਵਰ
ਇਤਿਹਾਸ ਦੀ ਬੁੱਕਲ ਵਿਚ ਸਮਾਉਣ ਲਈ ਜਾ ਰਿਹਾ ਸਾਲ 2011 ਸਿੱਖ ਧਰਮ ਨਾਲ ਸਬੰਧਤ ਮੱਹਤਵਪੂਰਨ ਘਟਨਾਵਾਂ ਤੇ ਸਰਗਰਮੀਆਂ ਨਾਲ ਭਰਪੂਰ ਰਿਹਾ। ਇਨ੍ਹਾਂ ਚੋਂ ਕਈ ਘਟਨਾਵਾਂ ਨਾਲ ਵਾਦ ਵਿਵਾਦ ਵੀ ਉਠਦੇ ਰਹੇ ਹਨ।
      ਇਸ ਵਰ੍ਹੇ ਦੀ ਸਭ ਤੋਂ ਵੱਡੀ ਘਟਨਾ ਤਾਂ 25 ਨਵੰਬਰ ਨੂੰ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ “ਵਿਰਾਸਤ-ਏ-ਖ਼ਾਲਸਾ” ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਕ ਵਿਸ਼ਾਲ ਸਮਾਗਮ ਦੌਰਾਨ ਸ਼ਾਨੋ-ਸ਼ੌਕਤ ਨਾਲ ਮਾਨਵਿਤਾ ਨੂੰ ਸਮਰਪਨ ਕਰਨਾ ਹੈ। ਇਸੇ ਦੌਰਾਨ ਅਗਲੇ ਦਿਨਾਂ ਵਿਚ ਕਾਹਨੂਵਾਨ ਦੇ ਛੰਭ ਵਿਖੇ ਛੋਟਾ ਘਲੂਘਾਰਾ, ਕੁਪ ਰੋਹੀੜਾ ਵਿਖੇ ਵੱਡਾ ਘਲੂਘਾਰਾ ਤੇ ਚੱਪੜ ਚੇੜੀ ਵਿਖੇ ਸਰਹਿੰਦ ਫਤਹਿ ਦਿਵਸ ਸਬੰਧੀ ਨਵ-ਨਿਰਮਾਨ ਯਾਦਗਾਰਾਂ ਦਾ ਉਦਘਾਟਨ ਵੀ ਬਾਦਲ ਸਾਹਿਬ ਵਲੋਂ ਕੀਤਾ ਗਿਆ।ਇਹ ਵੀ ਇਕ ਕੌੜੀ ਹਕੀਕਤ ਹੈ ਕਿ  ਹਾਲੇ ਇਹ ਸਭ ਯਾਦਗਾਰੀ ਪ੍ਰਾਜੈਕਟ ਅਧੂਰੇ ਹਨ, ਫਰਵਰੀ ਮਹੀਨੇ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁਖ ਰਖਦਿਆਂ ਸਿਆਸੀ ਲਾਹਾ ਲੈਣ ਲਈ ਇਨ੍ਹਾਂ ਦਾ ਉਦਘਾਟਨ ਕੀਤਾ ਗਿਆ ਹੈ। ਸਿੰਘ ਸਾਹਿਬਾਨ ਵਲੋਂ ਇਨ੍ਹਾਂ ਕਾਰਜਾਂ ਦੀ ਸ਼ਲਾਘਾ ਕਰਦਿਆ ਬਾਦਲ ਸਾਹਿਬ ਨੂੰ “ਪੰਥ ਰਤਨ ਫਖਰੇ-ਏ-ਕੌਮ” ਦੀ ਉਪਾਧੀ ਨਾਲ  ਸਨਮਾਨਤ ਕਰਨ ਦਾ ਐਲਾਨ ਕੀਤਾ ਅਤੇ ਬਾਅਦ ਵਿਚ 5 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਸਮਾਗਮ ਦੌਰਾਨ ਇਹ ਸਨਮਾਨ ਦਿਤਾ ਗਿਆ।।
ਬਦਕਿਸਮਤੀ ਨੂੰ ਇਨ੍ਹਾਂ ਧਾਰਮਿਕ ਕਾਰਜਾਂ ਨੂੰ ਵੀ ਸਿਆਸੀ ਬਿਆਨਬਾਜ਼ੀ ਨੇ ਇਕ ਵਾਦ ਵਿਵਾਦ ਖੜਾ ਕਰ ਦਿਤਾ। ਸ੍ਰੀ ਬਾਦਲ ਨੇ ‘ਵਿਰਾਸਤ-ਏ-ਖ਼ਾਲਸਾ” ਦਾ ਉਦਘਾਟਨ ਕਰਨ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਬੇਨਤੀ ਕੀਤੀ ਸੀ, ਜਿਸ ਲਈ ਉਨ੍ਹਾਂ ਅਪਣੀ ਸਹਿਮਤੀ ਵੀ ਪ੍ਰਗਟ ਕਰ ਦਿਤੀ ਸੀ। ਸਾਬਕਾ ਮੁਖ ਮੰਤਰੀ ਤੇ ਸੂਬਾ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਕਿ ਉਨ੍ਹਾਂ ਨੇ ਸਾਲ  2006 ਦੌਰਾਨ 51 ਸੰਤ ਮਹਾਂਪੁਰਸ਼ਾਂ ਤੋਂ ਇਸ ਕੰਪਲੈਕਸ ਦਾ ਉਦਘਾਟਨ ਕਰਵਾ ਦਿਤਾ ਸੀ, ਇਸ ਲਈ ਉਹ ਨਾ ਆਉਣ। ਪ੍ਰਧਾਨ ਮੰਤਰੀ ਨੇ ਆਪਣਾ ਮਨ ਬਦਲ ਲਿਆ।ਇਸ ਉਪਰੰਤ ਬਾਦਲ ਸਾਹਿਬ ਨੇ ਖੁਦ ਹੀ ਇਸ ਦਾ ਉਦਘਾਟਨ ਕਰ ਦਿਤਾ। ਇਸ ਉਤੇ ਵੀ ਕਈ ਸਿਖ ਜੱਥੇਬੰਦੀਆਂ ਨੇ ਇਤਰਾਜ਼ ਕੀਤਾ ਕਿ ਉਦਘਾਟਨ ਪੰਜ ਪਿਆਰਿਆਂ ਜਾ ਪੰਜ ਤਖ਼ਤਾਂ ਦੇ ਜੱਥੇਦਾਰਾਂ ਤਂ ਕਰਵਾਉਣਾ ਚਾਹੀਦਾ ਸੀ। ਇਹ ਪਹਿਲੀ ਵਾਰੀ ਹੋਇਆ ਹੈ ਕਿ ਦੇਸ ਵਿਦੇਸ਼ ਦੀਆਂ ਅਨੇਕਾਂ ਸਿੱਖ ਸੰਸਥਾਵਾਂ ਤੇ ਜੱਥੇਬੰਦੀਆਂ ਵਲੋਂ  ਸ੍ਰੀ ਬਾਦਲ ਨੂੰ “ਪੰਥ ਰਤਨ ਫਖ਼ਰ-ਏ-ਕੌਮ” ਦਾ ਸਨਮਾਨ ਦੇਣ ਦਾ ਵੀ ਤਿੱਖਾ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਬਾਦਲ ਸਾਹਿਬ ਨੂੰ “ਫਿਕਰ-ਏ-ਕੌਮ” ਤੇ “ਪੰਥ ਪੱਤਨ” ਦੀ ਉਪਾਧੀ ਨਾਲ ਸਨਮਾਨ ਕਰਨਾ ਚਾਹੀਦਾ ਸੀ। ਕਈ ਸਿੱਖ ਵਿਦਵਾਨਾਂ ਦਾ ਸੁਝਾਅ ਹੈ ਕਿ ਕਿਸੇ ਵੀ ਸਿੱਖ ਸਖਸ਼ੀਅਤ ਨੂੰ ਅਜੇਹਾ ਸਨਮਾਨ ਦੇਣ ਲਈ ਸਦ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਖ ਸੰਸਥਾਵਾਂ ਤੇ ਵਿਦਵਾਨ ਮਿਲ ਕੇ ਨਿਯਮ ਬਣਾੳੇੁਣੇ ਚਾਹੀਦੇ ਹਨ।
 ਉਧਰ ਕਾਂਗਰਸ ਇਹ ਦੋਸ਼ ਵੀ ਲਗਾ ਰਹੀ ਹੈ ਕਿ ਅਮਰਿੰਦਰ ਸਿੰਘ ਦੀ ਸਰਕਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੇ 300-ਸਾਲਾ ਸ਼ਹੀਦੀ ਸਮਾਗਮਾਂ ਸਮੇਂ ਉਨ੍ਹਾਂ ਦੀ ਯਾਦ ਵਿਚ ਚਮਕੋੌਰ ਸਾਹਿਬ ਵਿਖੇ ਥੀਮ ਪਾਰਕ ਬਣਾਉਣ ਦਾ ਕੰਮ ਆਰੰਭਿਆ ਸੀ, ਜੋ ਅਕਾਲੀ-ਭਾਜਪਾ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਬੰਦ ਕਰ ਦਿਤਾ। ਇਸ ਯਾਦਗਾਰ ਲਈ ਕੇਂਦਰੀ ਮੰਤਰੀ ਅੰਬਿਕਾ ਸੋਨੀ ਨੇ ਆਪਣੇ ਐਮ.ਪੀ. ਫੰਡ ਵਿਚੋਂ ਦੋ ਕਰੋੜ ਰੁਪਏ ਦਿਤੇ ਸਨ, ਉਹ ਵੀ ਖਰਚ ਨਹੀਂ ਕੀਤੇ ਗਏ।
ਇਸ ਵਰ੍ਹੇ ਦੂਜੀ ਪ੍ਰਮੁਖ ਘਟਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 18 ਸਤੰਬਰ ਨੂੰ ਚੋਣਾ, ਜੋ ਸਾਲ 2009 ਵਿਚ ਹੋਣ ਵਾਲੀਆਂ ਸਨ, ਕਰਵਾਉਣਾ ਹੈ।ਹਾਕਮ ਅਕਾਲੀ ਦਲ ਨੇ 170 ਵਿਚ 157 ਸੀਟਾਂ ਲੈ ਕੇ ਸ਼ਾਨਦਾਰ  ਜਿੱਤ ਹਾਸਲ ਕੀਤੀ। ਇਸ ਬਾਰੇ ਵੀ ਵਾਦ ਵਿਵਾਦ ਰਿਹਾ।
ਪਹਿਲਾਂ ਸਹਿਜਧਾਰੀ ਸਿੱਖਾਂ ਨੂੰ ਵੋਟ ਦਾ ਅਧਿਕਾਰ ਦੇਣ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਵਕੀਲ ਹਰਭਗਵਾਨ ਸਿੰਘ ਦੀ ਇਕ ਗਲਤੀ ਕਾਰਨ ਦਿਤੇ ਗਏ ਫੈਸਲੇ ਕਾਰਨ ਭੰਬਲ ਭੂਸਾ ਪਿਆ, ਪਰ ਫਿਰ ਚੋਣਾਂ ਲਈ ਰਸਤਾ ਸਾਫ ਹੋ ਗਿਆ।ਚੋਣਾ ਦੌਰਾਨ ਵੱਡੀ ਗਿਣਤੀ ਵਿਚ ਪਤਿਤ ਸਿੱਖਾਂ ਤੇ ਗੈਰ-ਸਿੱਖਾਂ ਨੇ ਵੋਟਾਂ ਪਾਈਆਂ ਜਿਸ ਬਾਰੇ ਮੀਡੀਆਂ ਵਿਚ ਖ਼ਬਰਾਂ ਆਈਆਂ। ਗੁਰਦੁਆਰਾ ਚੋਣ ਕਮਿਸ਼ਨਰ ਦੀ ਮਿਰਪੱਖਤਾ ਉਤੇ ਵੀ ਪ੍ਰਸ਼ਨ-ਚਿਨ੍ਹ ਲਗੇ।
    ਸਹਿਜਧਾਰੀ ਸਿੱਖਾਂ ਨੂੰ ਹਾਈ ਕੋਰਟ ਵਲੋਂ ਵੋਟ ਦਾ ਅਧਿਕਾਰ ਬਹਾਲ ਹੋਣ ਦੇ ਭੰਭਲ ਭੁਸੇ ਪਿਛੋਂ ਸਜਿਹਧਾਰੀਆਂ ਵਲੋਂ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਗਈ, ਦੇਸ਼ ਦੀ ਇਸ ਸਰਬ-ਉਚ ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਇਕ ਮਹੀਨੇ ਅੰਦਰ ਇਸ ਕੇਸ਼ ਦੀ ਸੁਣਵਾਈ ਮੁਕਮਲ ਕਰਨ ਦੇ ਆਦੇਸ਼ ਦਿਤੇ ਅਤੇ ਇਹ ਵੀ ਕਿਹਾ ਕਿ ਚੋਣਾ ਬਾਰੇ ਅੰਤਮ ਫੈਸਲਾ ਹਾਈਕੋਰਟ ਦੇ ਫੈਸਲੇ ਉਤੇ ਨਿਰਭਰ ਕਰੇਗਾ। ਹਾਈ ਕੋਰਟ ਨੇ 20 ਅਕਤੂਬਰ ਤਕ ਸੁਣਵਾਈ ਪੂਰੀ ਕਰਕੇ ਫੈਸਲਾ ਰਾਖਵਾਂ ਰਖ ਲਿਆ ਹੈ। ਕਿਉਂ ਜੋ ਹਾਈ ਕੋਰਟ ਦੇ ਫੈਸਲੇ ‘ਤ ਸ਼੍ਰੋਮਣੀ ਕਮੇਟੀ ਚੋਣਾਂ ਨਿਰਭਰ ਕਰਦੀਆਂ ਹਨ, ਇਸ ਲਈ ਸਭ ਦੀਆਂ ਨਜ਼ਰਾਂ ਹਾਈ ਕੋਰਟ ਵਲ ਲਗੀਆਂ ਹਨ।
ਨਾਨਕਸ਼ਾਹੀ ਕੈਲੰਡਰ ਬਾਰੇ ਇਸ ਸਾਲ ਵੀ ਵਾਦ ਵਿਵਾਦ ਜਾਰੀ ਰਿਹਾ। ਸ਼੍ਰੋਮਣੀ ਕਮੇਟੀ ਨੇ ਸੋਧੇ ਹੋਏ ਭਾਵ ਬਿਕ੍ਰਮੀ ਕੈਲ਼ੰਡਰ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇਸ ਸਾਲ ਦੋ ਵਾਰੀ ਆ ਗਿਆ ਹੈ। ਪਹਿਲਾਂ 11 ਜਨਵਰੀ ਨੂੰ ਮਨਾਇਆ ਜਦੋਂ ਕਿ ਹੁਣ 31 ਦਸੰਬਰ ਨੂੰ ਦੂਜੀ ਵਾਰ ਆ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪ੍ਰਕਾਸ਼ ਪੁਰਬ 5 ਜਨਵਰੀ ਨੂੰ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਵੇਂ ਸਾਲ ਲਈ ਫਰਵਰੀ ਮਹੀਨੇ ਸੋਧਿਆ ਹੋਇਆ ਕੈਲੰਡਰ ਜਾਰੀ ਕੀਤਾ, ਜਦੋਂ ਕਿ ਜਨਵਰੀ ਮਹੀਨੇ ਸਾਬਕਾ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 2003 ਵਾਲਾ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ।ਨਾਨਕਸਾਹੀ ਕੈਲੰਡਰ ਅਮਰੀਕਾ ਤੇ ਪਾਕਿਸਤਾਨ ਦੇ ਗੁਰਦੁਆਰਿਆ ਵਿਚ ਵੀ ਜਾਰੀ ਕੀਤਾ ਗਿਆ।ਇਸ ਕੈਲੰਡਰ ਦੇ ਨਿਰਮਾਤਾ ਪਾਲ ਸਿੰਘ ਪੁਰੇਵਾਲ ਨੇ ਦੋਸ਼ ਲਗਾਇਆ ਕਿ ਸ਼੍ਰੋਮਣੀ ਕਮੇਟੀ ਨੇ  ਪੂਰੀ ਤਰ੍ਹਾਂ ਕੈਲੰਡਰ ਬਦਲ ਕੇ ਬਿਕਰਮੀ ਸੰਮਤ ਵਾਲਾ ਬਣਾ ਦਿਤਾ ਹੈ।
ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸੋਧੇ ਹੋਏ ਕੈਲੰਡਰ ਅਨੁਸਾਰ ਸ਼ਹੀਦੀ ਪੁਰਬ ਪੰਜ ਜੂਂਨ ਨੂੰ ਮਨਾਉਣ ਲਈ ਪਾਕਿਸਤਾਨ ਜੱਥਾ ਭੇਜਣਾ ਚਾਹਿਆ, ਪਰ ਪਾਕਿਸਤਾਨੀ ਸਫ਼ਾਰਤਖਾਨੇ ਨੇ ਵੀਜ਼ੇ ਨਾ ਦਿਤੇ ਕਿਉਂ ਜੋ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਮਨਾਇਆ ਜਾਣਾ ਸੀ।
ਪਾਕਿਸਤਾਨ ਵਿਚ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਲਾਹੌਰ ਵਿਖੇ 8 ਜੁਲਾਈ ਨੂੰ ਸ਼ਹਦੀ ਦਿਹਾੜਾ ਮਨਾਉਣ ਨਾ ਦਿਤਾ, ਸੰਗੀਤ ਸਾਜ਼ ਬਾਹਰ ਸੁੱਟ ਦਿਤੇ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਨਵੰਬਰ ਮਹੀਨੇ ਭਾਰਤ ਤੇ ਹੋਰ ਦੇਸ਼ਾਂ ਤੋਂ ਸਿੱਖ ਯਾਤਰੀਆਂ ਦਾ ਜੱਥਾ ਪਾਕਿਸਤਾਨ ਗਿਆ ਤਾ ਲਾਹੋਰ ਦੇ ਇਕ ਪੰਜ ਤਾਰਾ ਹੋਟਲ ਵਿਚ ‘ਮੁਸਲਮਾਨ-ਸਿੱਖ ਸਬੰਧਾਂ’ ਬਾਰ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਉਥੋਂ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕੀਤੀ। ਆਪਣੇ ਭਾਸ਼ਨ ਵਿਚ ਉਨ੍ਹਾਂ ਐਲਾਨ ਕੀਤਾ ਕਿ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਦਾ ਨੀਂਹ-ਪੱਥਰ ਛੇਤੀ ਹੀ ਰਖਿਆ ਜਾਏਗਾ।
 ਖਾਲਸਾ ਕਾਲਜ ਅੰਮ੍ਰਿਤਸਰ ਦੀ ਪ੍ਰਬੰਧਕ ਕਮੇਟੀ ਵਲੋਂ ਇਸ ਨੂੰ ਇਕ ਪ੍ਰਾਈਵੇਟ ਯੂਨੀਵਰਸਿਟੀ ਵਿਚ ਤਬਦੀਲ ਕਰਨ ਦਾ ਫੈਸਲਾਂ ਕੀਤਾ ਗਿਆ, ਜਿਸ ਦਾ ਇਸ ਕਾਲਜ ਦੇ ਪ੍ਰੋਫੈਸਰਾਂ ਸਮੇਤ ਅਨੇਕਾਂ ਸਿੱਖ ਸੰਸਥਾਵਾਂ, ਜੱਥੇਬੰਦੀਆਂ ਤੇ ਸਖਸ਼ੀਅਤਾਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ। ਉਨ੍ਹਾ ਦਾ ਕਹਿਣਾ ਸੀ ਕਿ ਇਹ ਕਾਲਜ ਸਮੁਚੇ ਸਿੱਖ-ਪੰਥ ਦੀ ਸ਼ਾਨਾਮਤੀ ਅਮਾਨਤ ਹੈ ਤੇ ਕਾਬਜ਼ ਕਮੇਟੀ ਵਲੋਂ ਸਰਕਾਰ ਦੇ ਸਹਿਯੋਗ ਨਾਲ ਇਸ ਨੂੰ ਬੰਦ ਨਹੀਂ ਹੋਣ ਦਿਤਾ ਜਾਏਗਾ। ਆਖ਼ਰ ਸਰਕਾਰ ਨੂੰ ਵੀ ਪਿਛੇ ਹਟਣਾ  ਪਿਆ ਅਤੇ ਪ੍ਰਬੰਧਕੀ ਕਮੇਟੀ ਨੂੰ ਵੀ। ਖਾਲਸਾ ਕਾਲਜ ਨੂੰ ਪ੍ਰਾਈਵੇਟ ਯੂਨੀਵਰਸਿਟੀ ਬਣਾੳਣ ਬਾਰੇ  ਸ਼੍ਰੋਮਣੀ ਕਮੇਟੀ ਬਜਟ ਸੈਸ਼ਨ ਵਿਚ ਵਿਰੋਧ ਦਾ ਮਤਾ ਪਾਸ ਕਰਕੇ 3 ਦਿਨ ਬਾਅਦ ਮੁਕਰ ਗਈ।
  ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ 18 ਅਪਰੈਲ ਨੂੰ ਖਡੂਰ ਸਾਹਿਬ ਵਿਖੇ 8-ਮੰਜ਼ਲਾ "ਨਿਸ਼ਾਨ-ਏ- ਸਿੱਖੀ" ਦਾ ਉਦਘਾਟਨ ਕੀਤਾ ਗਿਆ। ਇਥੇ  ਪੜ੍ਹਾਈ, ਖੇਡਾਂ ਤੇ ਵਾਤਾਵਰਨ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਲਈ ਬਾਬਾ ਸੇਵਾ ਸਿੰਘ ਦੀ ਸ਼ਲਾਘਾ ਕੀਤੀ ਗਈ।    ਪਹਿਲੀ ਵਾਰੀ ਸ਼੍ਰੋਮਣੀ ਕਮੇਟੀ ਵਲੋਂ 50 ਯਾਤਰੀਆਂ ਦਾ ਇਕ ਜੱਥਾ ਬੰਗਲਾ ਦੇਸ਼ ਸਥਿਤ ਗੁਰਧਾਮਾਂ ਦੀ ਯਾਤਰਾ ਅਤੇ ਵਿਸਾਖੀ ਮਨਾਉਣ ਲਈ ਗਿਆ। ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 450 ਪਾਵਨ ਸਰੂਪ ਇਕ ਵਿਸ਼ੇਸ਼ ਹਵਾਈ ਉਡਾਣ ਰਾਹੀਂ ਸਤਿਕਾਰ ਸਹਿਤ ਇਟਲੀ ਭੇਜ।
  ਸਿੰਘ ਸਾਹਿਬਾਨ ਦੇ ਇਕ ਫੈਸਲੇ ਅਨੁਸਾਰ ਗੁਰੂ ਹਰਿ ਰਾਏ ਜੀ ਦੇ ਪ੍ਰਕਾਸ਼ ਪੁਰਬ 14 ਮਾਰਚ ਨੂੰ ਵਾਤਾਵਰਣ ਦਿਵਸ ਵਜੋਂ ਮਨਾਇਆ ਗਿਆ।ਸਯੁਕਤ ਰਾਸ਼ਟਰ ਦੀ ਇਕ ਅਧਿਕਾਰੀ ਨੇ ਇਸ ਕਦਮ ਦੀ ਸ਼ਲਾਘਾ ਕੀਤੀ। ਸ਼੍ਰੋਮਣੀ ਕਮੇਟੀ ਵਲੋਂ ਕੈਂਸਰ ਰੋਗੀਆਂ ਦੀ ਸਹਾਇਤਾ ਲਈ ਕੈਂਸਰ ਫੰਡ ਸਥਾਪਤ ਕੀਤਾ।
 ਮਰਦਮ ਸ਼ੁਮਾਰੀ ਸਮੇਂ ਸ਼੍ਰੋਮਣੀ ਕਮੇਟੀ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਅਪਣੇ ਨਾਂਅ ਨਾਲ  ਸਿੰਘ ਤੇ ਕੋਰ ਅਤੇ ਮਾਂ-ਬੋਲੀ ਪੰਜਾਬੀ ਦਰਜ ਕਰਵਾਉਣ।
      ਪੰਜਾਬ ਸੁਚਨਾ ਕਮਿਸ਼ਨ ਪਿਛੋਂ ਕੇਂਦਰੀ ਸੂਚਨਾ ਕਮਿਸ਼ਨ ਨੇ ਵੀ 19 ਅਪਰੈਲ ਨੂਮ ਫੈਸਲਾ ਸੁਣਾਇਆ ਕਿ  ਸ਼ੋਮਣੀ  ਕਮੇਟੀ ਇਕ ਜਨਤਕ ਅਥਾਰਟੀ ਹੈ ਅਤੇ ੀੲਹ ੂਸੂਚਨਾ ਅਧਿਕਾਰ ਦੇ ਘੇਰੇ ਵਿਚ ਆਉਂਦੀ ਹੈ।ਕਮੇਟੀ ਨੂੰ ਲੋਕਾ ਵਲੋਂ ਸੂਚਨਾ ਅਧਿਕਾਰ ਤਹਿਤ ਮੰਗਆਂਿ ਗਈਆਂ ਜਾਣਕਾਰੀਆਂ ਦੇਣੀਆਂ ਚਾਹੀਦੀਆਂ ਹਨ। ਸ਼੍ਰੋਮਣੀ ਕਮੇਟੀ ਨੂੰ ਛੇ ਮਹੀਨੇ ਅੰਦਰ ਲੋਕ ਸੂਚਨਾ ਅਧਿਕਾਰੀ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਗਏ।
  ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ 21 ਅਪਰੈਲ ਨੂੰ  ਗੁਰੂ ਚਰਨਾਂ ਵਿਚ ਜਾ ਬਿਰਾਜੇ। ਸੰਮੂਹ ਸਿੱਖ ਸੰਸਥਾਵਾਂ ਤੇ ਸਗਤਾਂ ਵਲੋਂ ਉਨ੍ਹਾਂ ਨੂੰ ਭਰਪੂਰ ਸ਼ਰਧਾਜਲੀ ਭੇਟ ਕੀਤੀ ਗਈ। ਅਨੇਕ ਸਿੱਖ ਜੱਥੇਬੰਦੀਆਂ ਵਲੋਂ ਉਨਹਾਂ ਨੂੰ ਮਰਨ-ਉਪਰੰਤ ‘ਪੰਥ ਰਤਨ’ ਦੀ ਉਪਾਧੀ ਦੇ ਕੇ ਸਨਮਾਨਿਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
     ਕੇਂਦਰ ਸਰਕਾਰ ਨੇ ‘ਕਾਲੀ ਸੂਚੀ’ ਵਿਚੋਂ 169 ਸਿੱਖਾਂ ਦੀ ਸੂਚੀ ਚੋ 142 ਨਾਂਮ ਹਟਾਏ। ਇਹ ਦਿੱਲੀ ਹਾਈ ਕੋਰਟ ਵਲੋਂ ਸਰਕਾਰ ਨੂੰ ਦਿਤੀ ਗਈ ਹਿਦਾਇਤ ਉਤੇ ਹਟਾਈ ਗਈ ਹੈ। ਵੱਖ ਵੱਖ ਸਿੱਖ ਜੱਥੇਬੰਦੀਆਂ ਵਲੋਂ ਸਿਹਰਾ ਆਪਣੇ ਨਾਂਅ ਲੈਣ ਦੇ ਯਤਨ ਕੀਤੇ ਗਏ। ਦੂਜੇ ਪਾਸੇ ਸਬੰਧਤ ਸਿੱਖਾਂ ਦਾ ਕਹਿਣਾ ਹੈ ਕਿ ਹਾਲੇ ਤਕ ਇਸ ਉਤੇ ਅਮਲ ਨਹੀਂ ਹੋਇਆ ਅਤੇ ਉਨ੍ਹਾਂ ਨੂੰ ਭਾਰਤ ਆਉਣ ਲਈ ਵੀਜ਼ਾ ਨਹੀਂ ਮਿਲ ਰਿਹਾ।
 ਸ੍ਰੀ ਬਾਦਲ ਵਲੋਂ ਫਤਹਿਗੜ੍ਹ ਸਾਹਿਬ ਵਿਖੇ 25 ਜੁਲਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੁਨੀਵਰਸਿਟੀ ਦਾ ਉਦਘਾਟਣ ਕੀਤਾ ਗਿਆ।ਪਹਿਲੀ ਅਗੱਸਤ ਨੂੰ ਇਸ ਦੇ ਉਪ-ਕੁਲਪਤੀ ਡਾ. ਜਸਬੀਰ ਸਿੰਘ ਆਹਲੂਵਾਲੀਆ ‘ਤੇ ਹਮਲਾ ਕੀਤਾ ਗਿਆ,ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਪੀ.ਜੀ. ਆਈ. ਚੰਡੀਗੜ੍ਹ ਦਾਖਲ ਕਰਵਾਇਆ ਗਿਆ, ਜਿਥੋਂ ਉਹ ਲਗਭਗ ਤਿੰਨ ਮਹੀਨੇ ਪਿਛੋਂ ਡਿਸਚਾਰਜ ਹੋਕੇ ਆਪਣੇ ਘਰ ਸਿਹਤਯਾਬ ਹੋ ਰਹੇ ਹਨ। ਡਾ. ਗੁਰਨੇਕ ਸਿੰਘ ਕਾਰਜਕਾਰੀ ਉਪ ਕੁਲਪਤੀ ਨਿਯੁਕਤ ਕੀਤੇ ਗਏ। ਡਾ. ਆਹਲੂਵਾਲੀਆਂ ਦੀ ਨਿਯੁਕਤੀ ਦਾ ਕਈ ਸਿੱਖ ਜੱਥੇਬੰਦੀਆਂ ਨੇ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਉਹ  ਬੜੇ ਵਿਵਦਗ੍ਰਸਤ ਹਨ ਅਤੇ ਉਨ੍ਹਾ ਦਾ ਜੀਵਨ ਗੁਰਮਤਿ ਜੁਗਤੀ ਅਨੁਸਾਰ ਨਹੀਂ, ਪਰ ਬਾਦਲ ਸਾਹਿਬ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਸੀ। ਹੁਣ ਚੰਡੀਗੜ੍ਹ ਦੇ ਇਕ ਵਕੀਲ ਨੇ ਪੰਜਾਬ ੇ ਹਰਿਆਨਾ ਹਾਈ ਕੋਰਟ ਵਿਚ ਡਾ. ਆਹਲੂਵਾਲੀਆ ਦੀ ਨਿਯੁਕਤੀ ਨੂੰ ਇਸ ਆਧਾਰ ‘ਤਾੇ ਚੈਲੰਜ ਕੀਤਾ ਹੈ ਕਿ ਯੂ.ਜੀ.ਸੀ. ਦੀਆ ਗਾਈਡ ਲਾੲਨਾਂ ਅਨੁਸਾਰ 70 ਸਾਲ ਤੋਂ ਵੱਧ ਉਮਰ ਦਾ ਵਿਅਕਤੀ ਕਿਸੇ ਵੀ ਯੂਨੀਵਰਸਿਟੀ ਦਾ ਉਪ-ਕੁਲਪਤੀ ਨਿਯੁਕਤ ਨਹੀਂ ਕੀਤਾ ਜਾ ਸਕਦਾ ਜਦੋਂ ਕਿ ਡਾ. ਆਹਲੂਵਾਲੀਆ 77 ਸਾਲਾਂ ਦੇ ਹਨ ਅਤੇ ਉਨ੍ਹਾ ਦੀ ਚੋਣ ਲਈ ਕੋਈ ਵਿਧੀ ਨਹੀਂ ਅਪਣਾਈ ਗਈ।
ਡੇਰਾ ਬਾਬਾ ਨਾਨਕ ਦੀ ਭਾਰਤ-ਪਾਕਿ ਸਰਹੱਦ 'ਤੇ ਕਰਤਾਰਪੁਰ ਗੇਟ ਤੇ ਹਾਲ ਦਾ ਨੀਂਹ ਪੱਥਰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਰਖਿਆ।
     ਕਪੂਰਥਲਾ ਨਿਵਾਸੀ ਡਾ. ਜਸਦੀਪ ਕੌਰ ਨਾਸਾ ਦੇ ਮਾਰਜ਼ ਡੈਜ਼ਰਟ ਰੀਸਰਚ ਸ਼ਟੇਸ਼ਨ ਮਿਸ਼ਨ 'ਚ ਸਾਮਿਲ ਹੋਈ। 
ਮਿਲਾਨ (ਇਟਲੀ) ਦੇ ਹਵਈ ਅੱਡੇ 'ਤੇ ਭਾਈ ਨਿਰਮਲ ਸਿੰਘ ਖਾਲਸਾ ਦੀ ਦਸਤਾਰ ਉਰਵਾਈ ਗਈ।ਇਸ ਉਪਰੰਤ ਜੀਵ ਮਿਲਖਾ ਸਿਘ ਦੇ ਕੋਚ ਅੰਮ੍ਰਿਤ ਇੰਦਰ ਸਿੰਘ ਦੀ ਦੋ ਵਾਰੀ ਅਤੇ ਜੈਟ ਏਅਰਵੇਜ਼ ਦੇ ਕਮਾਂਡਰ ਰਵੀਜੋਧ ਸਿੰਘ ਧੂਪੀਆ ਦੀ ਇਥੇ ਹੀ ਦਸਤਾਰ ਉਤਰਵਾਈ। ਬੀਬੀ ਹਰਸਿਮ੍ਰਤ ਬਾਦਲ ਨੇ ਮਾਮਲਾ ਲੋਕ ਸਭਾ ਵਿਚ ਅਤੇ ਰਾਜ ਸਭਾ ਵਿਚ ਨਰੇਸ਼ ਗੁਜਰਾਲ ਨੇ ਉਠਾਇਆ,ਤੇ ਐਸ.ਐਸ. ਆਹਲੂਵਾਲੀਆ ਤੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਸਰਕਾਰ ਨੂੰ ਯੋਗ ਕਾਰਵਾਈ ਕਰਨ ਲਈ ਕਿਹਾ। ਰਾਜ ਸਭਾ ਦੇ ਡਿਪਟੀ ਚੇਅਰਮੈਨ ਕੇ. ਰਹਿਮਾਨ ਖਾਂ ਨੇ ਸਾਰੇ ਹਾਊਸ ਵਲੋਂ ਦਸਤਾਰ ਉਤਾਰਨ ਦੀਆਂ ਘਟਨਾਵਾਂ ਦੀ ਸਾਰੇ ਹਾਊਸ ਵਲੋਂ ਨਿੰਦਾ ਕਰਦਿਆਂ ਸਰਕਾਰ ਨੂੰ ਆਖਿਆਂ ਕਿ ਇਟਲੀ ਦੇ ਰਾਜਦੂਤ ਨੂੰ ਬੁਲਾ ਕੇ ਸਖ਼ਤ ਰੋਸ ਪ੍ਰਗਟ ਕੀਤਾ ਜਾਏ ਤੇ ਅਗੇ ਨੂੰ ਅਜੇਹੀਆਂ ਘਟਨਾਵਾਂ ਨਾ ਵਾਪਰਨ।
ਵਿਦੇਸ਼ ਮੰਤਾਰੀ ਕ੍ਰਿਸ਼ਨਾ ਵਲੋਂ ਅਮਰੀਕਾ, ਫਰਾਸ਼ ਤੇ ਇਟਲੀ ਸਰਕਾਰ ਨਾਲ ਮਸਲਾ ਉਠਾਉਣ ਦਾ ਭਰੋਸਾ ਦਿਤਾ।
      ਡੁਬਈ ਵਿਚ ਇਕ ਕੰਪਣੀ ਵਲੋਂ  ਸਿੱਖ ਡਰਾਈਵਰਾਂ ਨੂੰ ਦਸਤਾਰ ਉਤਾਰ ਕੇ ਕੇਸ਼ ਪਿਛੇ ਨੂੰ ਕਰਕੇ ਤੇ ਦਾੜ੍ਹੀ ਬੰਨ੍ਹ ਕੇ ਰਖਣ ਲਈ ਕਿਹਾ ਗਿਆ ਹੈ, ਜਿਸ ਉਤੇ ਸਿੱਖ ਸੰਸਥਾਵਾਂ ਨੇ ਤਿੱਖਾ ਪ੍ਰਤੀਕਰਮ ਕੀਤਾ ਹੈ।
        ਬੈਲਜੀਅਮ ਵਿਚ ਸਿੱਖ ਦੀ ਦਸਤਾਰ ਨਾਲ ਛੇੜਖਾਨੀ ਕਰਨ ਵਾਲੇ ਗੋਰੇ ਨੂੰ ਇਕ ਸਾਲ ਦੀ ਕੈਦ ਤੇ ਤੇ ਇਕ ਹਜ਼ਾਰ ਯੂਰੋ ਜੁਰਮਾਨਾ ਕੀਤਾ ਗਿਆ।
  ਆਲ ਇੰਢੀਆ ਸਿੱਖ ਸਰੂਡੈਂਟਸ ਫੈਡਰੇਸ਼ਨ  ਨੇ  ਹਰਿਆਂਣਾ ਵਿਚ ਹੋਂਦ ਚਿਲੜ੍ਹ ਵਿਖੇ ਨਵੰਬਰ 84 ‘ਚ ਸਿੱਖ ਕਤਲੇਆਮ ਦਾ ਪਤਾ ਲਗਾਇਆ, ਜਦੋਂ  ਫਿਰਕੂ ਭੀੜ ਵਲੋਂ ਪਿੰਡ ਦੇ ਸਾਰੇ 32 ਸਿੱਖ ਹਲਾਕ ਕੀਤੇ ਗਏ। ਪਾਰਲੀਮੈਂਟ ਵਿਚ ਅਕਾਲੀ ਤੇ ਭਾਜਪਾ ਮੈਂਬਰਾਂ ਵਲੋਂ ਮਾਮਲ ਉਠਾਉਣ ਤੇ ਸ਼ੋਰ ਸ਼ਰਾਬਾ, 6 ਮਾਰਚ ਨੂੰ ਯਾਦ'ਚ ਸਮਾਗਮ, ਜੱਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਯਾਦਗਰ ਸਥਾਪਤ ਕਰਨ ਦਾ ਐਲਾਨ। ਫੈਡਰੇਸ਼ਨ ਨੇ ਪਟੌਦੀ ਵਿਖੇ ਵੀ ਇਸੇ ਤਰ੍ਹਾਂ ਦੇ ਕਤਲੇਆਮ ਬਾਰੇ ਪਤਾ ਕੀਤਾ, ਜਿਥੇ 17 ਸਿੱਖ ਮਾਰੇ ਗਏ ਸਨ।ਇਨ੍ਹਾ ਦੇ ਸਾਰੇ ਦੋਸ਼ੀ ਸਬੂਤਾਂ ਦੀ ਘਾਟ ਕਾਰਨੋ ਅਦਾਲਤ ਨੇ ਬਰੀ ਕਰ ਦਿਤੇ।       ‘ਸਿਖ ਫਾਰ ਜਸਟਿਸ’ ਜੱਥੇਬੰਦੀ ਵਲੋਨ ਅਮਰੀਕਾ ਵਿਚ ਕੇਂਦਰੀ ਮੰਤਰੀ ਕਮਲ ਨਾਥ ਵਿਰੁਧ 84 ਦੇ ਸਿੱਖ ਕਤਲੇਆਮ ਦਾ ਮਾਮਲਾ ਦਰਜ ਕੀਤਾ ਗਿਆ। ਨਿਊ ਯਾਰਕ ਦੀ ਇਕ ਜ਼ਿਲਾ ਅਦਾਲਤ ਵਲੋਂ ਨਵੰਬਰ 84 ਵਿਚ ਦਿੱਲੀ ਤੇ ਹੋਰ 18 ਰਾਜਾਂ ਵਿਚ ਸਿੱਖਾਂ ਦੀ ਨਸਲਕੁਸ਼ੀ ਲਈ 'ਸਿਖ ਫਾਰ ਜਸਟਿਸ" ਜੱਥਬੰਦੀ ਵਲੋਂ ਦਾਇਰ ਕੀਤੇ ਇਕ ਕੇਸ ਵਿਚ ਕਾਂਗਰਸ ਪਾਰਟੀ ਨੂੰ ਸੰਮਨ ਜਾਰੀ।
ਇਸੇ ਜਥੇਬੰਦੀ ਤੇ ਫੈਡਰੇਸ਼ਨ ਵਲੋਂ ਉੱਘੇ ਫਿਲਮ ਸਟਾਰ ਅਮਿਤਾਬ ਬਚਨ ਉਤੇ ਵੀ ਸਿੱਖਾਂ ਵਿਰੁਧ ਭੜਕਾਉਣ ਦਾ ਦੋਸ਼ ਲਗਾਇਆ। ਬਾਦਲ ਸਰਕਾਰ ਨੇ ਸ੍ਰੀ ਆੰਨਦਪੁਰ ਸਾਹਿਬ ਵਿਖੇ ‘ਵਿਰਾਸਤ-ਏ-ਖਾਲਸਾ’ ਦੇ ਉਦਘਾਟਨ ਸਮੇਂ ਸ੍ਰੀ ਬਚਨ ਨੂੰ ਬੁਲਾਇਆ ਗਿਆ ਸੀ, ਪਰ ਕਈ ਸਿੱਖ ਜੱਥੇਬਮੰਦੀਆਂ ਵਲੋਂ ਜੱਥੇਦਾਰ ਸ੍ਰੀ ਅਕਾਲ ਤ6ਤ ਸਾਹਿਬ ਨੂੰ ਮਿਲ ਕੇ ਇਸ ਦਾ ਸਖ਼ਤ  ਵਿਰੋਧ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਆਉਣ ਤੋਂ ਰੋਕ ਦਿਤਾ ਗਿਆ। ਸ੍ਰੀ ਬਚਨ ਨੇ ਇਕ ਪੱਤਰ ਰਾਹੀਂ ਜੱਥੇਦਾਰ ਸਾਹਿਬ ਨੂੰ ਅਪਣਾ ਸਪਸ਼ਟੀਕਰਨ ਭੇਜ ਕੇ ਆਪਣੇ ਆਪ ਨੂੰ ਨਿਰਦੋਸ਼ ਦਸਿਆ ਤੇ ਕਿਹਾ ਕਿ ਉਸ ਨੂੰ ਵੀ ਇਸ ਕਤਲੇਆਮ ਉਤੇ ਗਹਿਰਾ ਦੁੱਖ ਹੈ। ਉਸ ਨੇ ਇਹ ਵੀ ਆਖਿਆ ਕਿ ਉਸ ਦੀ ਮਾਂ ਇਕ ਸਿਖ ਪਰਿਵਾਰ ਵਿਚੋਂ ਸੀ ਅਤੇ ਉਹ ਸਿੱਖ ਧਰਮ ਵਿਚ ਵੀ ਆਸਥਾ ਰਕਦਾ ਹੈ। ਪੰਜ ਸਿੰਘ ਸਾਹਿਬਾਨ ਵਲੋਂ ਇਸ ਪੱਤਰ ‘ਤੇ 22 ਦਸੰਬਰ ਨੂੰ ਵਿਚਾਰ ਕੀਤਾ ਜਾਏਗਾ।
 ਇਕ ਹੋਰ ਵਿਵਾਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ਬਦ-ਕੀਰਤਨ ਦਾ ਸਿੱਧਾ ਪ੍ਰਸਾਰਨ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਬਿਨਾ ਟੈਂਡਰ ਮੰਗੇ ਬਾਦਲ ਪਰਿਵਾਰ ਦੇ ਇਕ ਟੀ.ਵੀ. ਚੈਨਲ ਨੂੰ ਦੇਣ ਬਾਰੇ ਉਠਿਆ ਤੇ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਨਾਲ ਕਰੋੜਾਂ ਰੁਪਏ ਦਾ ਚੂਨਾ ਲਗ ਰਿਹਾ ਹੈ ਅਤੇ ਇਹ ਚੈਨਲ ਕਰੋੜਾਂ ਰੁਪਏ ਸ਼ਬਰ ਕੀਰਤਨ ਦੇ ਪ੍ਰੋਗਰਾਮ ਕਾਰਨ ਕਮਾ  ਰਿਹਾ ਹੈ।
    ਨਿਊਯਾਰਕ (ਅਮਰੀਕਾ) ਵਿਖੇ ਕਲਾਕ੍ਰਿਤੀਆਂ ਦੀ ਨਿਲਾਮੀ ਦੋਰਾਨ 24 ਮਾਰਚ ਨੂੰ ਚਿੱਤਰਕਾਰ ਸੋਭਾ ਸਿੰਘ ਦੀ ਬਣਾਈ ਮਹਰਾਜਾ ਰਣਜੀਤ ਸਿੰਘ ਦੀ ਤਸਵੀਰ ਇਕ ਕਰੋੜ ਚਾਰ ਹਜ਼ਾਰ ਰੁਪਏ ਵਿਚ ਵਿਕੀ।ਚਿੱਤਰਕਾਰ ਦੇ ਪਰਿਵਾਰ ਵਲੋਂ ਅੰਦਰੇਟਾ ਵਿਖੇ ਆਰਟ ਗੈਲਰੀ ਦੀ ਉਪਰਲੀ ਮੰਜ਼ਲ ਉਤੇ ਸ. ਸੋਭਾ ਸਿੰਘ ਅਜਾਇਬ ਘਰ ਸਥਾਪਤ ਕੀਤਾ ਗਿਆ ਜਿਸ ਦਾ ਉਦਘਾਟਨ ਹਿਮਾਚਲ ਦੇ ਮੁਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ ਨੇ 20 ਮਾਰਚ ਨੂੰ ਕੀਤਾ। ਹਿਮਾਚਲ ਪਰਦੇਸ਼ ਯੂਨੀਵਰਸਿਟੀ ਸ਼ਿਮਲਾ ਨੇ ਚਿਤਰਕਾਰ ਸੌਭਾ ਸਿੰਘ ਵੇਅਰ ਸਥਾਪਤ ਕਰਨ ਦਾ ਫੈਸਲਾਂ ਕੀਤਾ ਹੈ। ਪੰਜਾਬ ਲਲਿਤ ਕਲਾ ਅਕੈਡਮੀ ਚੰਡੀਗੜ੍ਹ ਨੇ ਆਪਣੀ ਗੈਲਰੀ ਦਾ ਨਾਂਅ ਚਿਤਰਕਾਰ ਸੋਭਾ ਸਿੰਘ ਦੇ ਨਾਂਅ ਉਤੇ ਰਖਣ ਤੇ ਹਰ ਸਾਲ ਚਿਤਰਕਾਰ ਦੇ ਜਨਮ ਦਿਵਸ 29 ਨਵੰਬਰ ਨੂੰ ਕਲਾ ਪ੍ਰਦਰਸ਼ਨੀ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ।
      ਦਿੱਲੀ ਵਿਖੇ 29 ਜੁਾਲਾਈ ਨੂੰ  ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਵਲੋਂ ਸ੍ਰੀ ਗੁਰੂ ਤੇਗ਼ ਬਹਾਦ


1 Comments Posted
ppapmg
Dec 28 2011
Comment : I would like to express my sincere appreciation to you for the valuable information.
Name*
Email(Will not be published)*
Website
Can't read the image? click here to refresh

Enter the above Text*