Bharat Sandesh Online::
Translate to your language
News categories
Usefull links
Google

     

ਅਣਗੌਲਿਆ ਸ਼ਹੀਦ" ਬਾਬਾ ਬੰਦਾ ਸਿੰਘ ਬਹਾਦਰ
12 May 2010

ਅਣਗੌਲਿਆ “ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ
ਕੁਲਬੀਰ ਸਿੰਘ ਸਿੱਧੂ

ਮਨੁੱਖਤਾ ਦੇ ਇਤਿਹਾਸ ਵਿਚ ਰੱਬ ਦੇ ਬੰਦਿਆਂ ਦੀ ਤਕਦੀਰ ਤੇ ਤਦਬੀਰ ਦੀ ਵੀ ਇਕ ਅਨੋਖੀ ਹੀ ਕਹਾਣੀ ਹੈਙ ਰੱਬੀ ਰਜ਼ਾ ਦੀ ਇਕ ਅਲੌਕਿਕ ਸਿਮਤ ਇਹ ਵੀ ਹੈ ਕਿ ਮਨੁੱਖਤਾ ਦੇ ਲਿਖੇ ਇਤਿਹਾਸ ਵਿਚ ਈਸਾ ਮਸੀਹ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਹੱਕ-ਸੱਚ ਦੇ ਰਖਵਾਲਿਆ ਨੂੰ ਸੂਲ੍ਹੀ 'ਤੇ ਚੜ੍ਹਣਾ ਪਿਆ ਹੈਙ ਪਰ ਇਹ ਵੀ ਕੁਦਰਤ ਦੀ ਵਿਡੰਬਣਾ ਹੈ ਕਿ ਜਿਹੜੀ ਲੋਕਾਈ ਦੇ ਲਈ ਉਹ ਮਸੀਹਾ ਬਣ ਕੇ ਆਏ; ਉਸ ਦੁਨੀਆਂ ਨੇ ਹੀ ਉਨ੍ਹਾਂ ਨੂੰ ਆਪਣੀ ਬੇਰੁਖ਼ੀ ਅਤੇ ਆਪਣੀ ਅਕ੍ਰਿਤਘਣਤਾ ਦੇ ਕਾਰਨ ਉਨ੍ਹਾਂ ਨੂੰ ਢੇਰ ਚਿਰ ਅਣਗੌਲੇ ਰੱਖ ਕੇ ਵਿਸਾਰ ਦਿੱਤਾਙ
ਇਕ ਪਾਸੇ ਦੁਨੀਆਂ ਇਹ ਵੀ ਕਹਿੰਦੀ ਹੈ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ-ਮੁਰੀਦਾਂ ਨੂੰ ਵਿਸਾਰ ਦਿੰਦੀਆਂ ਹਨ, ਉਹ ਵੀ ਸਫਾ ਹਸਤੀ ਤੋਂ ਮਿਟ ਜਾਂਦੀਆਂ ਹਨਙ ਪਰ ਇਸ ਦੇ ਬਾਵਜੂਦ ਵੀ ਪਤਾ ਨਹੀਂ ਇਹ ਕਿਹੋ ਜਿਹੀ ਇਲਾਹੀ ਰਜ਼ਾ ਹੈ ਕਿ ਈਸਾ ਮਸੀਹ ਤੋਂ ਲੈ ਕੇ ਅਜੋਕੇ ਸਮੇਂ ਤੱਕ ਕੌਮ ਦੇ ਸ਼ਹੀਦਾਂ-ਮੁਰੀਦਾਂ ਨੂੰ ਦੁਨੀਆਂ ਨੇ ਅਕਸਰ ਭੁਲਾਇਆ ਤੇ ਵਿਸਾਰਿਆ ਹੀ ਹੈਙ ਹਾਂ! ਇੰਨਾ ਜ਼ਰੂਰ ਹੈ ਕਿ ਕਦੇ-ਕਦੇ ਕੁਝ ਮਜਬੂਰੀ ਮਾਤਰ ਸ਼ਹੀਦੀ ਪਹਿਰਿਆਂ ਦੇ ਤਹਿਤ ਕਿਸੇ ਵਿਖਾਵੇ ਵਜੋਂ ਅਸੀਂ ਕੌਮੀ ਦਿਹਾੜੇ ਜਾਂ ਸ਼ਤਾਬਦੀਆਂ ਮਨਾਉਣ ਵੇਲੇ ਆਪਣੇ ਭਾਸ਼ਣਾਂ ਅਤੇ ਦਮਗਜਿਆਂ ਵਿਚ ਸ਼ਹੀਦਾਂ ਦਾ ਕੋਈ ਜ਼ਿਕਰ ਛੇੜਦੇ ਹਾਂਙ ਪਰ ਸਮੁੱਚੇ ਤੌਰ 'ਤੇ ਕੌਮ ਦੇ ਇਨ੍ਹਾਂ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਸਾਡੀ ਮਾਨਸਿਕਤਾ ਜਾਂ ਸਾਡੀ ਚੇਤਨਾ ਦਾ ਅੰਗ ਨਹੀਂ ਬਣਦੀਆਂਙ
ਇਥੋਂ ਤੱਕ ਕਿ ਆਜ਼ਾਦੀ ਦੇ 60-65 ਸਾਲਾਂ ਤੋਂ ਬਾਅਦ ਕੌਮੀ ਸਪੂਤਾਂ ਦੇ ਸੰਘਰਸ਼ ਤੇ ਕੁਰਬਾਨੀਆਂ ਸਾਡੇ ਸਾਹਿਤ ਅਤੇ ਇਤਿਹਾਸ ਦਾ ਹਿੱਸਾ ਨਹੀਂ ਬਣ ਸਕੀਆਂਙ ਅਸੀਂ ਆਜ਼ਾਦ ਜ਼ਰੂਰ ਹੋ ਗਏ ਹਾਂ ਪਰ ਸਾਡੀ ਮਾਨਸਿਕਤਾ ਇਸ ਪੱਖੋਂ ਹਾਲੇ ਵੀ ਪੂਰੀ ਤਰ੍ਹਾਂ ਗੁਲਾਮ ਹੈਙ ਅਸੀਂ ਆਪਣੇ ਰਹਿ ਚੁੱਕੇ ਹੁਕਮਰਾਨ ਮੁਗਲਾਂ ਅਤੇ ਅੰਗਰੇਜ਼ਾਂ ਨੇ ਸਾਨੂੰ ਜੋ ਸਾਹਿਤ-ਇਤਿਹਾਸ ਦਿੱਤਾ ਹੈਙ ਉਸਦੇ ਹੀ ਸੋਹਲੇ ਆਪ ਗਾ ਰਹੇ ਹਾਂ ਅਤੇ ਅੱਗੇ ਆਪਣੇ ਬੱਚਿਆਂ ਨੂੰ ਯਾਦ ਕਰਵਾ ਰਹੇ ਹਾਂਙ ਬੇਸ਼ੱਕ ਨਤੀਜੇ ਵਜੋਂ ਅੱਜ ਵੀ ਕੌਮ ਦਾ ਹਰ ਬਸ਼ਰ ਇਕ ਚਿੰਤਾ ਵਿਚ ਤੁਰਿਆ ਫਿਰਦਾ ਹੈ ਕਿ ਸਾਡੀਆਂ ਨੌਜਵਾਨ ਪੀੜ੍ਹੀਆਂ ਕਿਹੜੇ ਔਝੁੜ ਰਾਹ ਤੁਰੀਆਂ ਜਾ ਰਹੀਆਂ ਹਨਙ ਪਰ ਇਹ ਛਿੰਨ ਮਾਤਰ ਜਿਹੀ ਚਿੰਤਾ ਜਿਵੇਂ ਸਾਡੇ ਲਈ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ, ਇਸ ਲਈ ਅਸੀਂ ਕਦੇ ਇਸ ਸੰਜੀਦਗੀ ਨਾਲ ਸੋਚਿਆ ਹੀ ਨਹੀਂ ਕਿ ਸਾਡੀ ਮੌਜੂਦਾ ਹਸਤੀ ਤੇ ਹੋਂਦ ਖ਼ਾਸ ਤੌਰ 'ਤੇ ਸਾਡੀ ਆਜ਼ਾਦੀ ਸਿਰਫ ਅਤੇ ਸਿਰਫ ਸਾਡੇ ਸ਼ਹੀਦਾਂ-ਮੁਰੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਹੈਙ
ਅਸੀਂ ਅਜਿਹੇ ਹੀ ਸਰਬੰਸਦਾਨੀ ਦਸਮੇਸ਼ ਪਿਤਾ ਵਲੋਂ ਵਰੋਸਾਏ ਉਨ੍ਹਾਂ ਦੇ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ ਜੀਵਨਕਾਲ ਤੋਂ ਲੈ ਕੇ ਹੁਣ ਤੱਕ ਜਿੰਨਾ ਵਿਸਾਰਿਆ ਤੇ ਅਣਗੌਲਿਆ ਕੀਤਾ ਹੈ, ਇੰਨੀ ਅਕ੍ਰਿਤਘਣਤਾ ਸ਼ਾਇਦ ਦੁਨੀਆਂ ਦੇ ਇਤਿਹਾਸ ਵਿਚ ਕਦੇ ਦੇਖਣ ਨੂੰ ਨਹੀਂ ਮਿਲੀਙ ਇਥੇ ਮਨਾ ਨੂੰ ਥੋੜ੍ਹਾ ਜਿਹਾ ਰਹਾਓ ਦੇ ਕੇ ਵਿਚਾਰਨ ਵਾਲੀ ਗੱਲ ਹੈ ਕਿ ਸਾਡਾ ਮਾਨਸਿਕ ਵਰਤਾਰਾ ਤੇ ਕਿਰਦਾਰ ਅਜਿਹਾ ਕਿਉਂ ਹੈ? ਸ਼ਾਇਦ ਇਹ ਇਸ ਲਈ ਹੈ ਕਿ ਸਾਨੂੰ ਗੁਲਾਮ ਜ਼ਹਿਨੀਅਤ ਵਿਰਾਸਤ ਵਿਚ ਹੀ ਮਿਲੀ ਹੈ? ਪਰ ਮੇਰੇ ਵਿਚਾਰ ਵਿਚ ਇਸਦਾ ਮੁੱਖ ਕਾਰਨ ਇਹ ਹੈ ਕਿ ਗੁਰੂਆਂ-ਪੀਰਾਂ ਤੇ ਸ਼ਹੀਦਾਂ-ਮੁਰੀਦਾਂ ਦਾ ਰਸਤਾ ਤਪ-ਤਿਆਗ ਤੇ ਕੁਰਬਾਨੀ ਦੀ ਘਾਟੀ ਵਿਚੋਂ ਦੀ ਗੁਜ਼ਰਦਾ ਹੈ ਤੇ ਸਾਡਾ ਦੁਨਿਆਵੀ ਰਾਹ ਤੇ ਚਲਣ ਸੁਆਰਥ, ਲਾਲਚ ਅਤੇ ਐਸ਼ੋ-ਇਸ਼ਰਤ ਦੀਆਂ ਮਾੜੀਆਂ ਵਾਦੀਆਂ ਵਿਚੋਂ ਲੰਘਦਾ ਹੈਙ ਅਜਿਹੀ ਸੋਚ ਦੇ ਤਹਿਤ ਸਾਡੀ ਆਪਣੇ ਕੌਮੀ ਸਪੂਤਾਂ ਪ੍ਰਤੀ 'ਚੱਲ ਹੋਊ; ਸਾਨੂੰ ਕੀ' ਦੀ ਪ੍ਰਵਿਰਤੀ ਬਣੀ ਹੋਈ ਹੈਙ ਅਜੋਕੇ ਰਾਜ-ਭਾਗ ਦੇ ਵਰਤਾਰੇ ਵਿਚ ਨੀਤੀ ਦੀ ਥਾਂ 'ਤੇ ਕੂਟਨੀਤੀ ਦਾ ਬੋਲਬਾਲਾ ਹੈਙ ਅਸੀਂ ਸ਼ਹੀਦਾਂ ਵਿਚ ਵੀ ਵੰਡੀਆਂ ਪਾਉਣ ਤੋਂ ਗੁਰੇਜ਼ ਨਹੀਂ ਕਰਦੇਙ ਅਸੀਂ ਉਨ੍ਹਾਂ ਨੂੰ ਆਪਣਾ ਬਣਾਉਣ ਲਈ ਵੰਡੀਆਂ ਪਾਉਂਦੇ ਹਾਂ ਤੇ ਇਸ ਪ੍ਰਕਿਰਿਆ ਵਿਚ ਸਾਡੇ ਕੌਮੀ ਸ਼ਹੀਦ ਸ਼ਾਇਦ ਸਾਡੇ ਪਿੰਡਾਂ ਤੇ ਨਗਰਾਂ ਤੱਕ ਹੀ ਰਹਿ ਸੀਮਤ ਹੋ ਜਾਂਦੇ ਹਨਙ ਫਿਰ ਸਾਡੀ ਸੌੜੀ ਸੋਚ ਦੇ ਤਹਿਤ ਇਹ ਵੀ ਵਿਚਾਰ ਆਉਂਦਾ ਹੈ ਕਿ ਸਾਡੇ ਅੱਜ ਦੇ ਰਾਜ-ਭਾਗ ਤਾਂ ਵੋਟ-ਰਾਜ 'ਤੇ ਕਾਇਮ ਹਨਙ ਪਰ ਸ਼ਹੀਦਾਂ ਦੀਆਂ ਤਾਂ ਵੋਟਾਂ ਹੀ ਨਹੀਂ ਹੁੰਦੀਆਂਙ ਇਸ ਲਈ ਸ਼ਹੀਦਾਂ ਪ੍ਰਤੀ ਸਾਡਾ ਵਰਤਾਰਾ 'ਤੂੰ ਕੌਣ, ਮੈਂ ਕੌਣ' ਜਿਹਾ ਬਣ ਗਿਆ ਹੈਙ
ਪੰਜਾਬ ਦੇ ਇਤਿਹਾਸ ਦੇ ਅਜਿਹੇ ਹੀ ਇਕ ਵਿਲੱਖਣ ਸਪੂਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ ਜੀਵਨ ਕਾਲ ਤੋਂ ਹੀ ਅਣਗੌਲਿਆ ਰੱਖਿਆ ਗਿਆ ਹੈਙ ਜਦੋਂ ਕਿ ਉਨ੍ਹਾਂ ਦੀ ਸਾਰੀ ਜੀਵਨੀ ਤੇ ਉਨ੍ਹਾਂ ਦਾ ਫਲਸਫਾ ਆਪਣੇ ਆਖੀਰਲੇ ਸਾਹਾਂ ਤੱਕ ਸਿਰਫ ਤੇ ਸਿਰਫ 'ਗੁਰੂ ਦੇ ਬੰਦੇ' ਵਾਲਾ ਹੀ ਰਿਹਾ ਹੈਙ
ਇਤਿਹਾਸ ਗਵਾਹ ਹੈ ਕਿ ਉਨ੍ਹਾਂ ਦੇ ਸ਼ਹੀਦੀ ਸਮੇਂ 9 ਜੂਨ, 1716 ਨੂੰ ਉਸ ਵੇਲੇ ਦੇ ਮੁਗਲ ਵਾਕਿਆ ਨਵੀਸ, ਇਤਿਹਾਸਕਾਰਾਂ ਜਿਵੇਂ ਕਿ ਹਾਫੀ ਖਾਂ, ਮਿਰਜ਼ਾ ਮੁਹੰਮਦ ਹਰੀਸੀ, ਮੁਹੰਮਦ ਕਾਸਿਮ ਲਾਹੌਰੀ ਤੇ ਮੁਹੰਮਦ ਸਫੀ ਵਾਰਿਦ ਅਤੇ ਈਸਟ ਇੰਡੀਆ ਕੰਪਨੀ ਦੇ ਜੌਨ ਸਰਮਨ, ਐਡਵਰਡ ਸਟੀਫਨਸਨ ਤੇ ਹਿਊ ਬਾਰਕਰ ਜਿਹੇ ਰਿਪੋਰਟਰਾਂ ਨੇ ਲਿਖਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ ਨਾਲ ਤਕਰੀਬਨ 740 ਸਿੰਘਾਂ ਨੇ ਗੁਰੂ ਦੇ ਭਾਣੇ ਵਿਚ ਰਹਿੰਦੇ ਹੋਏ ਚੀਕ-ਚਿਹਾੜਾ ਪਾਉਣਾ ਤਾਂ ਦੂਰ ਦੀ ਗੱਲ ਹੈ, ਸਗੋਂ ਇੰਨੀ ਮਾਨਸਿਕ ਤੇ ਸਰੀਰਕ ਪੀੜਾ ਦੇ ਬਾਵਜੂਦ ਵੀ ਉਫ ਤੱਕ ਨਹੀਂ ਕੀਤੀਙ ਉਨ੍ਹਾਂ ਦੇ 4-5 ਸਾਲ ਦੇ ਬੇਟੇ ਅਜੈ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਉਨ੍ਹਾਂ ਦੇ ਸਾਹਮਣੇ ਬੇ-ਰਹਿਮੀ ਨਾਲ ਕਤਲ ਕੀਤਾ ਗਿਆਙ ਅਜੈ ਸਿੰਘ ਦਾ ਦਿਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਵਿਚ ਪਾਇਆ ਗਿਆਙ ਬਾਬਾ ਜੀ ਦਾ ਮਾਸ ਗਰਮ ਜੰਮੂਰਾਂ ਨਾਲ ਨੋਚਿਆ ਗਿਆ, ਉਨ੍ਹਾਂ ਦੀਆਂ ਅੱਖਾਂ ਕੱਢੀਆਂ ਗਈਆਂ ਤੇ ਹੱਥ-ਪੈਰ ਵੱਢ ਕੇ ਸ਼ਹੀਦ ਕੀਤਾ ਗਿਆਙ
ਉਸ ਸਮੇਂ ਦੇ ਕਾਜ਼ੀ ਮੁਹੰਮਦ ਅਮੀਨ ਖਾਨ ਨੇ ਜਦੋਂ ਬਾਬਾ ਜੀ ਨੂੰ ਪੁੱਛਿਆ ਕਿ ਹੁਣ ਤੂੰ ਕੋਈ ਕਰਾਮਾਤ ਕਿਉਂ ਨਹੀਂ ਦਿਖਾਉਂਦਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਜਵਾਬ ਦਿੱਤਾ, ਉਸ ਤੋਂ ਜੱਗ-ਜ਼ਾਹਰ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦਸਮੇਸ਼ ਪਿਤਾ ਦਾ ਧੁਰ-ਆਤਮਾ ਤੋਂ ਮੁਰੀਦ ਬੰਦਾ ਸੀਙ ਬਾਬਾ ਸਿੰਘ ਬਹਾਦਰ ਨੇ ਕਿਹਾ ਸੀ ਕਿ ਇਹ ਮੇਰੇ ਗੁਰੂ ਦੀ ਸਮਰੱਥ ਕਰਾਮਾਤ ਹੀ ਹੈ ਕਿ ਮੈਂ ਤੇ ਗੁਰੂ ਦੇ ਸਿੰਘ ਖਿੜ੍ਹੇ ਮੱਥੇ ਸ਼ਹੀਦੀਆਂ ਪਾ ਰਹੇ ਹਾਂਙ ਇਹ ਸਭ ਕੁਝ ਰੱਬ ਦੀ ਰਜ਼ਾ ਵਿਚ ਹੀ ਹੋ ਰਿਹਾ ਹੈ ਕਿ ਜਦੋਂ ਮੁਗਲ ਸਲਤਨਤ ਨੇ ਛੋਟੇ ਸਾਹਿਬਜ਼ਾਦਿਆਂ ਵਰਗੇ ਮਜ਼ਲੂਮਾਂ ਤੇ ਨਿਦੋਸ਼ਿਆਂ 'ਤੇ ਕਹਿਰ ਵਰਤਾਏ ਸਨ ਤਾਂ ਗੁਰੂ ਨੇ ਮੇਰੇ ਵਰਗੇ ਆਪਣੇ ਬੰਦੇ ਨੂੰ ਤੁਹਾਡੇ ਵਰਗੇ ਜ਼ਾਲਮਾਂ ਨੂੰ ਸੋਧਣ ਲਈ ਭੇਜਿਆ ਸੀਙ ਅੰਤਰਕਾਲ ਵਿਚ ਮੇਰੇ ਤੋਂ ਵੀ ਕੋਈ ਨਾ ਕੋਈ ਜ਼ੁਲਮ ਜ਼ਰੂਰ ਹੋਇਆ ਹੋਣਾ ਹੈ, ਜਿਸ ਦੀ ਕਿ ਮੈਂ ਸਜ਼ਾ ਭੁਗਤ ਰਿਹਾ ਹਾਂਙ
ਆਪਣੇ ਦਸਮੇਸ਼ ਪਿਤਾ ਪ੍ਰਤੀ ਅਜਿਹੀ ਸ਼ਰਧਾ ਤੇ ਆਸਥਾ ਦੇ ਬਾਵਜੂਦ ਵੀ ਉਹ ਮਨੁੱਖੀ ਈਰਖਾ ਤੇ ਦਵੇਸ਼ ਦਾ ਸ਼ਿਕਾਰ ਬਣੇਙ ਉਨ੍ਹਾਂ ਦੇ ਜੀਵਨ ਕਾਲ ਵਿਚ ਕੁਝ ਅਜਿਹੇ ਸਵਾਲ ਪੈਦਾ ਹੋਏ ਕਿ ਜਿਥੋਂ ਖ਼ਾਲਸਾ ਪੰਥ ਦੋ ਧੜਿਆਂ ਤੱਤ ਖ਼ਾਲਸਾ ਤੇ ਬੰਦਈ ਖ਼ਾਲਸਾ ਵਿਚ ਵੰਡਿਆ ਗਿਆਙ 20 ਦਸੰਬਰ, 1715 ਨੂੰ ਗੁਰਦਾਸ ਨੰਗਲ ਦੀ ਲੜਾਈ ਵਿਚ ਉਨ੍ਹਾਂ ਦੇ ਹੀ ਸਹਾਇਕ ਜਥੇਦਾਰਾਂ ਨੇ ਆਪਣੇ ਮਤਭੇਦਾਂ ਦੇ ਅਧੀਨ ਉਨ੍ਹਾਂ ਦਾ ਸਾਥ ਛੱਡ ਦਿੱਤਾਙ ਫਿਰ ਮਹਿਰੋਲੀ ਦੀ ਕਤਲਗਾਹ ਦੀ ਅਣਸੁਣੀ ਤੇ ਅਣਕਹੇ ਕਸ਼ਟਾਂ ਦੀ ਦਾਸਤਾਨ ਸਾਡੇ ਸਾਹਮਣੇ ਹੈਙ
ਗੁਰੂ ਦੇ ਇਸ ਮਹਾਨ ਬੰਦੇ ਦੇ ਜੀਵਨ ਦੇ ਅਖੀਰਲੇ ਪੜ੍ਹਾਅ ਦੀ ਖੌਫਨਾਕ ਕਹਾਣੀ ਮਨੁੱਖ ਦੀ ਬਹੁਤ ਹੀ ਘਿਨੌਣੀ ਫਿਤਰਤ ਈਰਖਾ ਤੇ ਦਵੇਸ਼ ਦਾ ਭੈੜਾ ਦ੍ਰਿਸ਼ਟਾਂਤ ਹੈਙ ਕਿਸੇ ਸ਼ਾਇਰ ਦੇ ਸ਼ਬਦਾਂ ਵਿਚ - ਵਹੀ ਪੱਤੇ ਹਵਾ ਦੇਨੇ ਲਗੇ ਜਿਨ ਪੇ ਮੇਰਾ ਆਸ਼ੀਆਨਾ ਥਾਙ
ਵਰਗਾ ਹੀ ਕੁਝ ਬਾਬਾ ਬੰਦਾ ਸਿੰਘ ਨਾਲ ਵਾਪਰਿਆਙ ਬਾਬਾ ਬਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ ਤੇ ਬਾਬਾ ਰਾਮ ਸਿੰਘ ਵਰਗੇ ਗੁਰੂ ਵਲੋਂ ਥਾਪੇ ਗਏ ਉਸ ਦੇ ਸਹਾਇਕ ਕੁਝ ਜਾਣੇ ਤੇ ਕੁਝ ਅਣਜਾਣੇ ਜਿਹੇ ਕਾਰਨਾਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਦੂਰ ਹੋਣੇ ਸ਼ੁਰੂ ਹੋ ਗਏਙ ਪੰਜਾਬ ਦੇ ਨਹੀਂ ਭਾਰਤ ਦੇ ਇਤਿਹਾਸ ਵਿਚ ਇਹ ਅਣਹੋਣੀ ਹੀ ਹੋਈ ਜਾਪਦੀ ਸੀ ਕਿ ਐਡੀ ਵੱਡੀ ਮੁਗਲ ਸਲਤਨਤ ਦੀਆਂ ਨੀਂਹਾਂ ਹਿੱਲ ਗਈਆਂ ਸਨਙ ਹਰ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਦੀ ਜੈ ਜੈ ਕਾਰ ਹੋ ਰਹੀ ਸੀਙ ਬਾਬਾ ਬੰਦਾ ਸਿੰਘ ਬਹਾਦਰ ਲੋਕ ਚੇਤਨਾ ਦਾ ਲੋਕ ਨਾਇਕ ਬਣ ਚੁੱਕਾ ਸੀਙ ਉਸ ਨੇ 'ਅਣਹੋਏ' ਜਿਹੇ ਗਰੀਬ ਤੇ ਦਲਿਤ ਲੋਕਾਂ ਨੂੰ ਸਰਦਾਰੀਆਂ ਦਿੱਤੀਆਂਙ ਜ਼ਮੀਨਾਂ ਦੇ ਮੁਜ਼ਾਰਿਆਂ ਨੂੰ ਮਾਲਕੀ ਦੇ ਹੱਕ ਦੇ ਦਿੱਤੇਙ ਪਹਿਲੀ ਵਾਰ ਸਿੱਖ ਰਾਜ ਦਾ ਮੁਖਲਿਸਗੜ੍ਹ ਵਿਖੇ ਦਰਬਾਰ ਲੱਗਣ ਲੱਗਾਙ ਫਰਿਆਦੀ ਲੋਕ ਮੁਗਲ ਫੌਜਦਾਰਾਂ ਦੀ ਬਜਾਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੀਆਂ ਦੁੱਖ-ਤਕਲੀਫਾਂ ਨੂੰ ਹਰਨ ਵਾਲਾ ਮਸੀਹਾ ਮੰਨ ਕੇ ਉਸ ਕੋਲ ਫਰਿਆਦਾਂ ਲਿਆਉਣ ਲੱਗੇਙ
ਬਾਬਾ ਬੰਦਾ ਸਿੰਘ ਵੀ ਤੁਰੰਤ ਮੁਗਲ ਅਹਿਲਕਾਰਾਂ ਨੂੰ ਉਨ੍ਹਾਂ ਦੀ ਕਰਨੀ-ਭਰਨੀ ਅਨੁਸਾਰ ਸਖਤ ਤੋਂ ਸਖਤ ਸਜ਼ਾਵਾਂ ਦਿੰਦਾ ਸੀਙ ਜਿਵੇਂਕਿ ਸਢੌਰੇ ਦੇ ਕਾਜ਼ੀ ਉਸਮਾਨ ਖਾਂ ਨੇ ਪੀਰ ਬੁੱਧੂ ਸ਼ਾਹ ਨੂੰ ਭੰਗਾਣੀ ਦੇ ਯੁੱਧ ਵਿਚ ਦਸਵੇਂ ਪਾਤਸ਼ਾਹ ਦੀ ਮੱਦਦ ਕਰਨ ਵਜੋਂ ਤਸੀਹੇ ਦੇ ਕੇ ਪਰਿਵਾਰ ਸਮੇਤ ਮਾਰ ਦਿੱਤਾ ਸੀਙ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰੇਸਢੌਰੇ ਦੇ ਚੌਧਰੀਆਂ ਨੂੰ ਉਸਮਾਨ ਖਾਂ ਦੀ ਹਵੇਲੀ ਵਿਚ ਇਕੱਠਿਆਂ ਕਰਕੇ ਅੱਗ ਲਗਾ ਕੇ ਸਾੜ ਦਿੱਤਾਙ ਇਹ ਬਾਬਾ ਬੰਦਾ ਸਿੰਘ ਬਹਾਦਰ ਦਾ ਕੋਈ ਜਨਮ ਜਾਤ ਅੱਤਿਆਚਾਰੀ ਰੂਪ ਨਹੀਂ ਸੀਙ ਸਗੋਂ ਇਹ ਇਸ ਲਈ ਸੀ ਕਿ ਬਾਬਾ ਬੰਦਾ ਸਿੰਘ ਮੁਗਲ ਸਲਤਨਤ ਦਾ ਤਖਤਾ ਜਨ ਸ਼ਕਤੀ ਦੇ ਇਨਕਲਾਬ ਰਾਹੀਂ ਪਲਟਣਾ ਚਾਹੁੰਦਾ ਸੀਙ ਉਸ ਦਾ ਮੁੱਖ ਆਸ਼ਾ ਤਾਂ ਖਾਲਸੇ ਦਾ 'ਹਲੇਮੀ ਰਾਜ' ਲਿਆਉਣ ਦਾ ਸੀਙ
ਜਦੋਂ ਸਰਹਿੰਦ ਨੂੰ ਫਤਿਹ ਕੀਤਾ ਗਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੰਗ-ਯੁੱਧ ਛੱਡ ਕੇ ਪਹਾੜਾਂ ਵਿਚ ਇਕਾਂਤਵਾਸ ਲਈ ਚਲਾ ਗਿਆਙ ਉਹ ਆਪ ਸਰਹਿੰਦ ਦਾ ਸੂਬੇਦਾਰ ਨਹੀਂ ਬਣਿਆਙ ਸਗੋਂ ਉਸ ਨੇ ਸਰਹਿੰਦ ਦਾ ਸੂਬੇਦਾਰ ਬਾਬਾ ਬਾਜ ਸਿੰਘ ਨੂੰ ਥਾਪਿਆਙ ਉਸ ਦਾ ਨਾਇਬ ਸੂਬੇਦਾਰ ਜਥੇਦਾਰ ਆਲੀ ਸਿੰਘ ਨੂੰ ਬਣਾਇਆ ਗਿਆਙ ਬਾਬਾ ਰਾਮ ਸਿੰਘ ਨੂੰ ਥਾਨੇਸਰ ਦਾ ਪ੍ਰਮੁੱਖ ਬਣਾਇਆ ਤੇ ਉਸ ਦਾ ਨਾਇਬ ਸਹਾਇਕ ਬਿਨੋਦ ਸਿੰਘ ਨੂੰ  ਬਣਾਇਆਙ ਸਮਾਣੇ ਦਾ ਪ੍ਰਬੰਧ ਬਾਬਾ ਰਾਮ ਸਿੰਘ ਨੂੰ ਸੌਂਪਿਆ ਤੇ ਉਸ ਦੇ ਸਹਾਇਕ ਵਜੋਂ ਬਾਬਾ ਫਤਹਿ ਸਿੰਘ ਨੂੰ ਨਿਯੁਕਤ ਕੀਤਾਙ ਇਹ ਸਾਰਾ ਪ੍ਰਸੰਗ ਕੋਈ ਅਤਿਕਥਨੀ ਨਹੀਂ ਸਗੋਂ ਇਕ ਇਤਿਹਾਸਕ ਸੱਚਾਈ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਲਈ ਕੋਈ ਸੂਬੇਦਾਰੀਆਂ ਤੇ ਫੌਜਦਾਰੀਆਂ ਕਬੂਲ ਨਹੀਂ ਕੀਤੀਆਂਙ ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਮ ਗਰੀਬ ਕਿਸਾਨਾਂ ਤੇ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਜ਼ਮੀਨਾਂ ਦੇ ਮਾਲਿਕ ਤੇ ਪਿੰਡਾਂ ਦੇ ਚੌਧਰੀ ਬਣਾਇਆਙ
ਪਰ ਇਸ ਦੇ ਉਲਟ ਮੁੱਢਕਦੀਮੀ ਇਨਸਾਨੀ ਕਮਜ਼ੋਰੀ ਈਰਖਾ ਜਲਵਾ ਅਫਰੋਜ਼ ਹੋਈਙ ਗੁਰੂ ਸਾਹਿਬ ਵਲੋਂ ਭੇਜੇ ਸਹਾਇਕ ਬਾਬੇ ਮਹਿਸੂਸ ਕਰਨ ਲੱਗੇ ਕਿ ਜੇ ਜਨ ਸਮੂਹ ਇਸ ਤਰ੍ਹਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਵਿਚ ਸ਼ਰਧਾ ਤੇ ਆਸਥਾ ਰੱਖਣ ਲੱਗਾ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਬੰਦਾ ਸਿੰਘ ਸਿੱਖਾਂ ਦਾ ਗਿਆਰਵਾਂ ਗੁਰੂ ਮੰਨਿਆ ਜਾਣ ਲੱਗ ਪਵੇਗਾਙ ਇਸ ਲਈ ਉਨ੍ਹਾਂ ਨੇ ਮਾਤਾ ਸੁੰਦਰੀ ਤੇ ਦਸਵੇਂ ਪਾਤਸ਼ਾਹ ਦੇ ਸਭ ਤੋਂ ਵੱਧ ਵਿਸਵਾਸ਼ਪਾਤਰ ਵਿਦਵਾਨ ਭਾਈ ਮਨੀ ਸਿੰਘ ਰਾਹੀਂ ਹੁਕਮਨਾਮੇ ਤੱਕ ਜਾਰੀ ਕਰਵਾ ਦਿੱਤੇ ਕਿ ਬਾਬਾ ਬੰਦਾ ਸਿੰਘ ਬਹਾਦਰ ਕਲਗੀ ਲਾ ਕੇ ਰਾਜਸੀ ਠਾਠ-ਬਾਠ ਨਾਲ ਦਰਬਾਰ ਸਜਾਉਣ ਲੱਗ ਪਿਆ ਹੈਙ ਇਸ ਲਈ ਇਹ ਗੁਰੂ ਘਰ ਦਾ ਦੋਖੀ ਹੈਙ ਬਸ ਫਿਰ ਕੀ ਸੀ, ਜਿੰਨੇ ਮੂੰਹ, ਓਨੀਆਂ ਹੀ ਗੱਲਾਂ ਹੋਣ ਲੱਗੀਆਂਙ ਬੀਤੇ ਕੱਲ੍ਹ ਦਾ ਗੁਰੂ ਦਾ ਸਭ ਤੋਂ ਵਿਸਵਾਸ਼ ਪਾਤਰ ਬੰਦਾ ਅਲੱਗ-ਥਲੱਗ ਕਰ ਦਿੱਤਾ ਗਿਆਙ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਿਗੂਣੇ ਜਿਹੇ ਦੋਸ਼ਾਂ ਜਿਵੇਂ ਕਿ ਉਸ ਨੇ ਵਿਆਹ ਕਰਵਾ ਲਿਆ ਅਤੇ ਉਸ ਨੇ ਵਾਹਿਗੁਰੂ ਜੀ ਕੀ ਫਤਹਿ ਦੀ ਥਾਂ ਫਤਿਹ ਦਰਸ਼ਨ ਦਾ ਜੈਕਾਰਾ ਦਿੱਤਾ ਹੈ ਆਦਿ ਵਰਗੇ ਜੁਰਮਾਂ ਤਹਿਤ ਅਕਾਲ ਤਖਤ ਅੰਮ੍ਰਿਤਸਰ ਵਿਖੇ ਸੱਦ ਲਿਆ ਗਿਆਙ ਇਥੋਂ ਹੀ ਖਾਲਸਾ ਪੰਥ ਜੋ ਇਕ ਵਾਰ ਤਾਕਤ ਦੀ ਆਖਰੀ ਸਿਖਰ 'ਤੇ ਪਹੁੰਚ ਗਿਆ ਸੀ, ਉਹ ਹੁਣ 'ਤੱਤ ਖਾਲਸਾ ਤੇ ਬੰਦਈ ਖਾਲਸਾ' ਦੇ ਰੂਪ ਵਿਚ ਦੋਫਾੜ ਹੋ ਗਿਆਙ
ਜਦੋਂ ਕਿ ਸੱਚਾਈ ਇਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਵਿਆਹ ਜ਼ਰੂਰ ਕਰਵਾਇਆਙ ਪਰ ਇਹ ਗੁਰਬਾਣੀ ਦੇ ਫੁਰਮਾਨ - ਅੰਜਨ ਮਾਹਿ ਨਿਰੰਜਨੁ ਪਾਇਆਙ ਤੇ ਸਿੱਖ ਮਰਿਯਾਦਾ ਦੇ ਕਿਸੇ ਵੀ ਦ੍ਰਿਸ਼ਟੀਕੋਣ ਤੋਂ ਉਲਟ ਨਹੀਂ ਸੀਙ ਜਿਥੋਂ ਤੱਕ ਗੁਰੂ ਬਣਨ ਤੇ ਰਾਜ ਦਰਬਾਰ ਲਾਉਣ ਦੀ ਗੱਲ ਸੀਙ ਉਹ ਤਾਂ ਅਸੀਂ ਦੇਖ ਹੀ ਆਏ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਰਾਜ ਦਾ ਮੋਢੀ ਜ਼ਰੂਰ ਸੀਙ ਪਰ ਉਸ ਨੇ ਦੁਨਿਆਵੀ ਅਹੁਦਾ ਕੋਈ ਵੀ ਕਬੂਲ ਨਹੀਂ ਕੀਤਾਙ ਸਗੋਂ ਸਾਰੀਆਂ ਚੌਧਰਾਂ ਆਪਣੇ ਸਹਾਇਕ ਜਥੇਦਾਰਾਂ ਨੂੰ ਹੀ ਦੇ ਦਿੱਤੀਆਂਙ
ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਪੰਥ ਦੇ ਝੰਡਾ ਪੰਜਾਬ ਵਿਚ ਝੁਲਾਇਆਙ  ਉਸ ਨੇ ਸਿੱਖ ਰਾਜ ਦੀ ਹਕੂਮਤ ਪੱਕੀ ਨਿਸ਼ਾਨੀ ਵਜੋਂ ਖਾਲਸਾਈ ਸਿੱਕਾ ਤੇ ਮੋਹਰ ਵੀ ਜਾਰੀ ਕੀਤੀਙ ਖਾਲਸਾ ਰਾਜ ਦੇ ਸਿੱਕੇ ਅਤੇ ਮੋਹਰ ਉਤੇ ਉਸ ਨੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਮ ਅਤੇ ਉਨ੍ਹਾਂ ਦੀ ਮਿਹਰ ਦਾ ਜ਼ਿਕਰ ਕੀਤਾਙ ਜਿਵੇਂ ਕਿ -
ਸਿੱਕਾ ਜ਼ਦ ਬਰਹਰ ਦੋ ਆਲਮ ਤੇਗ਼-ਏ-ਨਾਨਕ ਵਾਹਿਬ ਅਸਤ
ਫਤਹਿ ਗੋਬਿੰਦ ਸਿੰਘ ਸ਼ਾਹ ਸ਼ਾਹਾਨ ਫਜ਼ਲ-ਏ-ਸੱਚ ਸਾਹਿਬ ਅਸਤ
ਭਾਵ ਇਹ ਸਿੱਕਾ ਸੱਚੇ ਪਾਤਿਸ਼ਾਹ ਦੀ ਮਿਹਰ ਸਦਕਾ ਅਤੇ ਗੁਰੂ ਗੋਬਿੰਦ ਸਿੰਘ ਬਾਦਸ਼ਾਹਾਂ ਦੇ ਬਾਦਸ਼ਾਹ ਵਲੋਂ ਬਖਸ਼ੀ ਜਿੱਤ ਸਦਕਾ ਜਾਰੀ ਕੀਤਾ ਗਿਆ ਹੈਙ ਇਸ ਦੇ ਦੂਸਰੇ ਪਾਸੇ ਇਹ ਸ਼ਬਦ ਹਨ :
ਜ਼ਰਬ-ਬਾ-ਅਮਾਨ-ਉਲ-ਦਹਰ ਮੁਸੱਵਰਤ
ਸ਼ਹਿਰ ਜ਼ੀਨਤ-ਉਲ-ਤਖ਼ਤ ਮੁਬਾਕ ਬਖਤ
ਭਾਵ ਇਹ ਸਿੱਕਾ ਆਦਮੀ ਦੇ ਚੰਗੀ ਭਾਗੀਂ ਤੇ ਉਸਦੀ ਬਖਸ਼ੀ ਹੋਈ ਗੱਦੀ ਸਦਕਾ ਅਮਨ-ਚੈਨ ਦੇ ਸ਼ਹਿਰ ਤੋਂ ਜਾਰੀ ਹੋਇਆ ਹੈਙ ਇਸ ਤਰ੍ਹਾਂ ਹੀ ਬਾਬਾ ਬੰਦਾ ਬਹਾਦਰ ਨੇ ਸ਼ਾਹੀ ਮੋਹਰ ਵੀ ਬਣਾਈਙ ਜਿਸ ਉਪਰ ਫਿਰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਉਸਤਤਿ ਦੇ ਹੇਠ ਲਿਖੇ ਸ਼ਬਦ ਉਕਰੇ ਸਨ:
ਦੇਗ਼-ਓ-ਤੇਗ਼-ਓ-ਫ਼ਤਹਿ-ਓ-ਨੁਸਰਤ ਬੇਦਰੰਗ
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘਙ
ਭਾਵ ਮੈਨੂੰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਮਿਹਰ ਸਦਕਾ ਦੁਨਿਆਵੀ ਖਜ਼ਾਨੇ, ਜਿੱਤ ਦੀ ਤਲਵਾਰ ਅਤੇ ਤਾਕਤ ਮਿਲੀ ਹੈਙ
ਇਤਿਹਾਸਕ ਤਸਦੀਕ ਵਜੋਂ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਜਾਰੀ ਹੋਏ ਸਿੱਕੇ ਅਤੇ ਮੋਹਰ 'ਤੇ ਜੋ ਸ਼ਬਦਾਵਲੀ ਹੈਙ ਉਸ ਨੂੰ ਦੇਖ ਕੇ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ ਕਿ ਬਾਬਾ ਬੰਦਾ ਸਿੰਘ ਬਹਾਦਰ ਸਿਰਫ ਤੇ ਸਿਰਫ ਕੌਮ ਦੇ ਜਥੇਦਾਰਾਂ ਦੀ ਈਰਖਾ ਤੇ ਦਵੇਸ਼ ਦਾ ਸ਼ਿਕਾਰ ਹੋਇਆਙ ਜਿਸ ਕਰਕੇ ਕੌਮ ਨੂੰ ਪ੍ਰਾਪਤ ਹੋਇਆ ਸਿੱਖ ਰਾਜ ਠੀਕ 84 ਸਾਲ ਲਈ 1716 ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਥਾਪਨਾ ਦੇ ਸਾਲ ਸੰਨ 1800 ਤੱਕ ਸਿੱਖਾਂ ਦੀ ਨਸਲਕੁਸ਼ੀ ਦੇ ਮਹਾਂ ਕਾਲੇ ਦੌਰ ਵਿਚ ਦਾਖਲ ਹੋ ਗਿਆਙ
ਬਾਬਾ ਬੰਦਾ ਸਿੰਘ ਬਹਾਦਰ ਜੋ ਕਿ ਧੁਰ ਆਤਮਾ ਤੋਂ ਆਪਣੇ ਅਖੀਰੀ ਸਾਹਾਂ ਤੱਕ 'ਗੁਰੂ ਤੇ ਸਿਰਫ ਗੁਰੂ ਦਾ ਹੀ ਬੰਦਾ' ਸੀਙ ਉਸ ਉਪਰ ਗੁਰਦਾਸ ਨੰਗਲ ਦੀ ਉਸਦੀ ਆਖਰੀ ਲੜਾਈ ਸਮੇਂ ਦਿਖਾਈ ਗਈ ਅੰਦਰੂਨੀ ਫੁਟ ਤੇ ਨਾਮਿਲਵਰਤਣ ਤੋਂ ਲੈ ਕੇ ਉਸ ਨੂੰ ਮਹਿਰੋਲੀ ਵਿਖੇ ਸ਼ਹੀਦ ਹੋਣ ਤੱਕ ਜੋ ਬੀਤਿਆ; ਉਹ ਇਤਿਹਾਸਕ ਦਸਤਾਵੇਜ਼ ਦੇ ਰੂਪ ਵਿਚ ਅੱਜ ਕੌਮ ਦੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਕੌਮ ਦੀ ਈਰਖਾ ਤੇ ਬੇਸਮਝੀ ਦਾ ਸ਼ਿਕਾਰ ਬਣਿਆਙ
ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ ਚੋਣਵੇਂ ਤਕਰੀਬਨ 740 ਸਾਥੀਆਂ ਦੀ ਗੁਰੂ ਸਾਹਿਬਾਨ ਤੇ ਸਿੱਖੀ ਪ੍ਰਤੀ ਸ਼ਰਧਾ ਤੇ ਆਸਥਾ ਦੀ ਤਾਰੀਫ ਤਾਂ ਉਸ ਵਕਤ ਦੇ ਮੁਸਲਮਾਨ ਇਤਿਹਾਸਕਾਰਾਂ ਤੇ ਵਸੀਕਾ ਨਵੀਸਾਂ ਜਿਵੇਂ ਕਿ ਖਾਫੀ ਖਾਂ ਮਿਰਜ਼ਾ ਮੁਹੰਮਦ ਹਰੀਸੀ, ਮੁਹੰਮਦ ਕਾਸਿਮ ਲਾਹੌਰੀ ਤੇ ਮੁਹੰਮਦ ਸ਼ਫੀ ਵਾਰਿਦ ਤੋਂ ਬਿਨਾਂ ਈਸਟ ਇੰਡੀਆ ਕੰਪਨੀ ਦੇ ਰਿਪੋਰਟਰਾਂ ਜਿਵੇਂ ਕਿ ਜੌਹਨ ਸਰਮਨ, ਐਡਵਰਡ ਸਟੀਫਨਸਨ, ਕੋਜ਼ੀ, ਸਿਰਹੌਦ ਤੇ ਹਿਊ ਬਾਰਕਰ ਨੇ ਫੋਰਟ ਵਿਲੀਅਮ ਦੇ ਗਵਰਨਰ ਰੌਬਰਟ ਹੈਜਿਜ਼ ਨੂੰ ਕਲਕੱਤੇ ਭੇਜੀ ਸੀਙ ਇਨ੍ਹਾਂ ਰਿਪੋਰਟਾਂ ਵਿਚ ਇਹ ਗੱਲ ਮੁਖ ਤੌਰ 'ਤੇ ਕਹੀ ਗਈ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ ਨਾਲ ਤਕਰੀਬਨ 740 ਸਿੰਘਾਂ ਨੇ ਗੁਰੂ ਦੇ ਭਾਣੇ ਵਿੱਚ ਰਹਿੰਦੇ ਹੋਏ ਚੀਕ ਚਿਹਾੜਾ ਤਾਂ ਦੂਰ ਦੀ ਗੱਲ ਸਗੋਂ ਮਾਨਸਿਕ ਜਾਂ ਸਰੀਰਕ ਪੀੜ ਦੇ ਤਹਿਤ ਸੀਅ ਜਾਂ ਉਫ ਤੱਕ ਨਹੀਂ ਕੀਤੀ ਸੀਙ ਸਗੋਂ ਖਿੜੇ ਮੱਥੇ ਮੌਤ ਨੂੰ ਕਬੂਲ ਕੀਤਾ ਸੀਙ  ਇਸ ਸਾਰੇ ਹਵਾਲੇ ਦਾ ਜ਼ਿਕਰ ਸੀ. ਆਰ. ਵਿਲਸਨ ਨੇ ਏਸ਼ਿਐਟਿਕ ਸੋਸਾਇਟੀ ਕਲਕੱਤਾ ਦੇ ਮੈਗਜ਼ੀਨ ਵਿੱਚ ਕੀਤਾ ਗਿਆ ਹੈਙ
ਰਬਿੰਦਰ ਨਾਥ ਟੈਗੋਰ ਨੇ ਵੀ ਬੰਗਾਲੀ ਭਾਸ਼ਾ ਵਿੱਚ ਲਿਖੀ ਕਵਿਤਾ 'ਬੰਦੀ ਬੀਰ' ਉਸ ਮਹਾਨ ਗੁਰੂ-ਸੇਵਕ ਤੇ ਯੋਧੇ ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਕੀਤੀ ਸੀਙ ਰਬਿੰਦਰ ਨਾਥ ਟੈਗੋਰ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਬਾਬਾ ਬੰਦਾ ਸਿੰਘ ਬਹਾਦਰ ਬੰਗਾਲ ਦੀਆਂ ਮੁਢਲੀਆਂ ਕ੍ਰਾਂਤੀਕਾਰੀ ਅੰਦੋਲਨਾਂ ਦੇ ਪ੍ਰੇਰਣਾ ਸਰੋਤ ਬਣੇਙ
ਹਾਲੇ ਤੱਕ ਵੀ ਬੜੇ ਸਿਤਮ ਦੀ ਗੱਲ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਅੱਜ ਜਦੋਂ ਸਾਡਾ ਆਪਣਾ ਰਾਜ ਹੈ ਅਤੇ ਆਪਣੀ ਆਜ਼ਾਦ ਸੋਚ ਹੈਙ ਪਰ ਸਾਡੇ ਗੁਰੂ, ਪੀਰ ਤੇ ਸ਼ਹੀਦ-ਮੁਰੀਦ ਸਾਡੇ ਸਾਹਿਤ ਤੇ ਇਤਿਹਾਸ ਵਿਚ ਆਪਣੀਆਂ ਕੁਰਬਾਨੀਆਂ ਤੇ ਤਪ-ਤਿਆਗ ਅਨੁਸਾਰ ਆਪਣਾ ਬਣਦਾ ਸਥਾਨ ਨਹੀਂ ਪ੍ਰਾਪਤ ਕਰ ਸਕੇਙ ਸੱਚ ਤਾਂ ਇਹ ਹੈ ਕਿ ਸਾਡਾ ਅਮੀਰਤਰੀਨ ਇਤਿਹਾਸਕ ਵਿਰਸਾ ਹੈ ਪਰ ਸਾਡਾ ਆਪਣਾ ਸਾਹਿਤ ਤੇ ਇਤਿਹਾਸ ਨਹੀਂ ਹੈਙ ਇਹ ਹੀ ਕਾਰਨ ਹੈ ਕਿ 


No Comment posted
Name*
Email(Will not be published)*
Website




Can't read the image? click here to refresh

Enter the above Text*