Bharat Sandesh Online::
Translate to your language
News categories
Usefull links
Google

     

ਤੰਬਾਕੂ ਸੇਵਨ ਨੂੰ ਰੋਕਣ ਦੀ ਜ਼ਿੰਮੇਂਵਾਰੀ ਸਾਡੇ ਸਭਨਾਂ ਦੀ
14 Feb 2012

ਲੇਖਕ -ਬਲਵਿੰਦਰ ਅੱਤਰੀ
ਤੰਬਾਕੂ ਕੰਟਰੋਲ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਤੰਬਾਕੂ ਦੇ ਸੇਵਨ ਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਰਕਾਰ ਨੇ 2007-08 ਵਿੱਚ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਰਾਸ਼ਟਰੀ ਪੱਧਰ ਦੇ ਮਾਸ ਮੀਡੀਆ ਜਨ ਜਾਗਰੂਕਤਾ ਅਭਿਆਨ ਇਸ ਪ੍ਰੋਗਰਾਮ ਦੇ ਮਹੱਤਵਪੂਰਨ ਘਟਕ ਹਨ । ਵਿਸ਼ਵ ਤੰਬਾਕੂ ਮਹਾਮਾਰੀ 2011 ਬਾਰੇ ਡਬਲਯੂ ਐਚ.ਓ ਦੀ ਰਿਪੋਰਟ ਦੇ ਅਨੁਸਾਰ ਭਾਰਤ ਉਨਾਂ• ਕੁਝ ਦੇਸ਼ਾਂ ਵਿਚੋਂ ਇੱਕ ਜਿਸ ਦਾ ਤੰਬਾਕੂ ਕੰਟਰੋਲ ਮਾਸ ਮੀਡੀਆਅਭਿਆਨ ਦੇ ਲਈ ਇੱਕ ਸਮਰਪਿਤ ਬਜਟ ਹੈ। ਅਨੁਮਾਨਾਂ ਦੇ ਅਨੁਸਾਰ ਭਾਰਤ ਵਿੱਚ ਤੰਬਾਕੁ ਦੇ ਸੇਵਨ ਤੋਂ ਹੋਣ ਵਾਲੀਆਂ ਬੀਮਾਰੀਆਂ ਦੇ ਕਾਰਣ ਹਰ ਸਾਲ ਕਰੀਬ 10 ਲੱਖ ਲੋਕ ਮਰ ਜਾਂਦੇ ਹਨ, ਜੇਕਰ ਵਰਤਮਾਨ ਪ੍ਰਵਿਰਤੀ ਜਾਰੀ ਰਹੀ ਤਾਂ 2020 ਤੱਕ ਭਾਰਤ ਵਿੱਚ ਸਾਰੀਆਂ ਮੌਤਾ ਵਿਚੋਂ 13 ਫੀਸਦੀ ਮੌਤਾਂ ਤੰਬਾਕੂ ਦੇ ਸੇਵਨ ਦੇ ਕਾਰਨ ਹੋਣਗੀਆਂ। ਭਾਰਤੀ ਚਿਕਿਤਸਾ ਖੋਜ ਪ੍ਰੀਸ਼ਦ ਦੀ ਰਿਪੋਰਟ ਦੇ ਅਨੁਸਾਰ ਪੁਰਸ਼ਾਂ ਵਿੱਚ ਹੋਣ ਵਾਲੇ ਕੈਂਸਰ ਦਾ ਲਗਭਗ 50 ਫੀਸਦੀ, ਮਹਿਲਾਵਾਂ ਵਿਰੁੰਧ 25 ਫੀਸਦੀ ਅਤੇ ਕਰੀਬ 80 ਤੋਂ 90 ਫੀਸਦੀ ਮੂੰਹ ਦੇ ਕੈਂਸਰ ਦਾ ਸਬੰਧ ਤੰਬਾਕੂ ਦੇ ਸੇਵਨ ਨਾਲ ਹੈ। ਉਪਲਬੱਧ ਪ੍ਰਮਾਣਾਂ ਤੋਂ ਪਤਾ ਲਗਦਾ ਹੈ ਕਿ ਤਪਦਿਕ ਨਾਲ ਹੋਣ ਵਾਲੀ 40 ਫੀਸਦੀ  ਮੌਤਾਂ ਤੰਬਾਕੂ  ਦੇ ਸੇਵਟ ਦੇ ਕਾਰਣ ਹੁੰਦੀਆਂ ਹਨ। ਜ਼ਿਆਦਾਤਰ ਦਿਲ ਦੀ  ਅਤੇ ਫੇਫੜਿਆਂ ਦੀ ਬਮਾਰੀਆਂ ਦਾ ਸਿੱਧਾ ਸਬੰਧ ਤੰਬਾਕੂ ਦੇ ਸੇਵਨ ਨਾਲ ਹੈ। ਗ਼ੈਰ ਸੰਚਾਰੀ ਰੋਗਾਂ ਦੇ ਲਈ ਵੀ ਤੰਬਾਕੂ ਇੱ|ਕ ਖਤਰਾ ਹੈ ਅਤੇ ਛੇ ਵਿਚੋਂ ਇੱਕ ਮੌਤ ਇਸ ਦੇ ਕਾਰਨ ਹੁੰਦੀ ਹੈ। ਭਾਰਤ ਵਿੱਚ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਅਦਾ ਹੈ। 15 ਵਰਿ•ਆਂ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਉਤੇ ਕਰਵਾਏ ਗਏ ਵਿਸ਼ਵ ਤੰਬਾਕੂ ਸਰਵੇਖਣ ਜੀ.ਏ.ਟੀਐਸ. 2010 ਅਨੁਸਾਰ ਭਾਰਤ ਦੀ ਆਬਾਦੀ ਦਾ 35 ਫੀਸਦੀ ਹਿੱਸੇ ਕਿਸੇ ਨਾ ਕਿਸੇ ਰੂਪ ਵਿੱਚ ਤੰਬਾਕੂ ਦਾ ਸੇਵਨ ਕਰਦੇ ਹਨ। ਇਨਾਂ• ਵਿਚੋਂ 47 ਫੀਸਦੀ ਪੁਰਸ ਅਤੇ 20.8 ਫੀਸਦੀ ਮਹਿਲਾਵਾਂ ਸ਼ਾਮਿਲ ਹਨ। ਭਾਰਤ ਵਿੱਚ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ 275 ਮਿਲੀਅਨ ਹੈ। ਯਾਨੀ ਚੀਨ ਦੇ ਬਾਅਦ ਭਾਰਤ ਦਾ ਦੂਜਾ ਸਥਾਨ ਹੈ। ਚੀਨ ਵਿੱਚ ਤਿੰਨ ਸੋ ਮਿਲੀਅਨ ਲੋਕ ਇਸ ਦਾ ਸੇਵਨ ਕਰਦੇ ਹਨਜਿਨਾਂ• ਵਿੱਚ ਜ਼ਿਆਦਾਤਰ ਪੁਰਸ਼ ਹਨ।
ਵਿਸ਼ਵ ਯੁਵਾ ਤੰਬਾਕੂ ਸਰਵੇਖਣ ਜੀ.ਵਾਈ.ਟੀ.ਐਸ. 2009 ਦੇ ਅਨੁਸਾਰ 13 ਤੋਂ 15 ਸਾਲ ਦੀ ਉਮਰ ਦੇ 14.6 ਫੀਸਦੀ ਨਾਬਾਲਗ ਕਿਸੇ ਨਾਲ ਕਿਸੇ ਰੂਪ ਵਿੱਚ ਤੰਬਾਕੂ ਦਾ ਸੇਵਨ ਕਰਦੇ ਹਨ। ਅਧਿਅਨਾਂ ਤੋਂ ਪਤਾ ਲਗਦਾ ਹੈ ਕਿ ਭਾਰਤ ਵਿੱਚ ਰੋਜ਼ਾਨਾਂ 5500 ਨੌਜਵਾਨ ਤੰਬਾਕੂ ਦਾ ਸੇਵਨ ਸ਼ੁਰੂ ਕਰਦੇ ਹਨ। ਸਾਰੀ ਉਮਰ ਵਰਗ ਦੇ ਲੋਕਾਂ ਵਿੱਚ ਤੰਬਕੂ ਦਾ ਵਧਦਾ ਇਸਤੇਮਾਲ ਜਨ ਸਿਹਤ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।  ਦੁਨੀਆ ਵਿੱਚ ਤੰਬਾਕੂ ਤੋਂ ਹੋਣ ਵਾਲੀਆਂ ਮੌਤਾਂ ਅਤੇ ਬੀਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ। ਦੁਨੀਆਂ ਭਰ ਵਿੱਚ ਹਰ ਸਾਲ ਕਰੀਬ 60 ਲੱਖ ਲੋਕ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੀਆਂ ਬੀਮਾਰੀਆਂ ਦੇ ਕਾਰਣ ਮਰ ਜਾਂਦੇ ਹਨ। ਜੇਕਰ ਤੱਤਕਾਲ ਕਦਮ ਨਾ ਚੁੱਕੇ ਗਏ ਤਾਂ ਇਨਾਂ• ਦੀ ਸੰਖਿਆ ਸਾਲ 2030 ਤੱਕ ਅੱਠ 80 ਲੱਖ  ਤੋਂ ਵੱਧ ਤੱਕ ਪਹੁੰਚ ਸਕਦੀ ਹੈ। ਦੁਨੀਆ ਭਰ ਵਿੱਚ ਰੋਜ਼ਾਨਾ ਲਗਭਗ 10 ਲੱਖ ਲੋਕ ਨਿਕੋਟਿਨ ਦੀ ਲਤ ਦੇ ਕਾਰਣ ਤੰਬਾਕੂ ਦਾ ਸੇਵਨ ਕਰਦੇ ਹਨ ਜਾਂ ਤੰਬਾਕੂ ਖਾਂਦੇਹਨ ਅਤੇ ਲਗਭਗ 15 ਹਜ਼ਾਰ ਲੋਕ ਤੰਬਾਕੁ ਤੋਂ ਹੋਣ ਵਾਲੀ ਬੀਮਾਰੀ ਨਾਲ ਮਰ ਜਾਂਦੇ ਹਨ।ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਤੰਬਾਕੂ ਕੰਟਰੋਲ ਮੁਹਿੰਮ ਦੇ ਅੰਤਰਗਤ ਗਾਇਕ ਸ਼ਾਨ ਦੀ ਆਵਾਜ ਵਿੱਚ ' ਲਾਈਫ਼ ਸੇਂ ਪੰਗਾ ਮਤ ਲੇ ਯਾਰ' ਮਿਉਜਿਕ ਵੀਡੀਓ ਬਣਾਇਆ ਹੈ। ਮਈ, 2011 ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ਾਨ ਨੂੰ ਭਾਰਤ ਵਿੱਚ ਤੰਬਾਕੂ ਕੰਟਰੋਲ ਅੰਬੇਸਬੇਡਰ ਨਿਯੁਕਤ ਕੀਤਾ ਸੀ।
'ਲਾਈਫ਼ ਸੇ ਪੰਗਾ ਮਤ ਲੈ ਯਾਰ' ਦਾ ਪ੍ਰਸਾਰਣ ਦੇਸ਼ ਭਰ ਵਿੱਚ ਰੇਡੀਓ ਮਿਰਚੀ, ਰੇਡੀਓ ਸਿਟੀ, ਬਿਗ ਐਫ਼.ਐਮ. ਅਤੇ ਰੈਡ ਐਫ ਐਮ. ਉਤੇ 28 ਜਨਵਰੀ , 2012 ਤੋਂ ਕੀਤਾ ਜਾ ਰਿਹਾ ਹੈ। ਐਮ.ਟੀ.ਵੀ., ਸਬ ਟੀ.ਵੀ, ਯੂ ਟੀ.ਵੀ, ਬਿੰਦਾਸ ਅਤੇ 9 ਐਕਸ ਐਮ ਵਰਗੇ ਲੋਕਪ੍ਰਿਯ ਰਾਸ਼ਟਰੀ ਟੈਲੀਵਿਜ਼ਨ ਚੈਨਲਾਂ ਉਤੇ ਮਿਉਜਿਕ ਵੀਡੀਓ ਇੱਕ ਫ਼ਰਵਰੀ, 2012 ਤੋਂ ਸ਼ੁਰੂ ਕੀਤਾ ਗਿਆ ਹੈ। 2.3 ਮਿੰਟ ਦੀ ਇਸ ਰੀਲ ਦੀ ਧੁੰਨ ਸ਼ਾਨ ਨੇ ਤਿਆਰ ਕੀਤੀ ਹੈ। ਗਾਨੇ ਦੇ ਬੋਲ ਰੇਖਾ ਨਿਗਮ ਨੇ ਲਿਖੇ ਹਨ ਅਤੇ ਮਿਉਜਿਕ ਵੀਡੀਓ ਦਾ ਨਿਰਦੇਸ਼ਨ ਕ੍ਰੋਮ ਪਿਕਚਰਸ ਦੀ ਆਲਿਆ ਸੇਨ ਸ਼ਰਮਾ ਨੇ ਕੀਤਾ ਹੈ। ਵੀਡੀਓ ਸਲਾਮ ਬੰਬੇ ਫਾਉਂਡੇਸ਼ਨ ਦੀ ਮਦਦ ਨਾਲ ਬਣਾਇਆ ਗਿਆ ਹੈ।
ਮਿਉਜਿਕ ਵੀਡੀਓ ਨੂੰ ਕਾਲਾ ਚੌਂਕੀ ਬਸਤੀ, ਪਰੇਲ, ਮੁੰਬਈ ਵਿੱਚ ਫਿਲਮਾਇਆ ਗਿਆ ਹੈ। ਇਸ ਦੇ ਬੋਲ ਜੋਸ਼ੀਲੇ ਅਤੇ ਮਨ ਨੂੰ ਲੁਭਾ ਦੇਣ ਵਾਲੇ ਹਨ। ਇਸ ਮਿਉਜ਼ਿਕ ਵੀਡੀਓ ਵਿੱਚ ਸ਼ਾਨ ਨੂੰ ਬੱਚਿਆਂ ਦੇ ਨਾਲ ਨੱਚਦੇ ਹੋਏ ਅਤੇ ਉਨਾਂ• ਇਸ ਗੱਲ ਲਈ ਪ੍ਰੋਤਸਾਹਿਤ ਕਰਦੇ ਹੋਏ ਦਿਖਾਇਆ ਗਿਆ ਹੈ ਕਿ ਉਹ ਤੰਬਾਕੂ ਦਾ ਸੇਵਨ ਕਰਕੇ ਆਪਣੀ ਜ਼ਿੰਦਗੀ ਨੂੰ ਨਰਕ ਨਾ ਬਣਾਉਣ। ਯਾਨੀ ਤੰਬਾਕੂ ਦਾ ਸੇਵਨ ਇੱਕ ਪੰਗਾ ਹੈ ਅਤੇ ਇਸ ਦੇ ਬਿਨਾਂ• ਵੀ ਜ਼ਿੰਦਗੀ ਨੂੰ ਜੀਆ ਜਾ ਸਕਦਾ ਹੈ। ਪੂਰਾ ਵੀਡੀਓ ਨੌਜਵਾਨਾਂ ਦੇ ਸੁਪਨਿਆਂ ਅਤੇ ਆਕਾਂਸ਼ਕਾਵਾਂ ਨੂੰ ਕੇਂਦ੍ਰਿਤ  ਕਰਕੇ ਬਣਾਇਆ ਗਿਆ ਹੈ। ਇਸ ਵਿੱਚ ਦੇਸ਼ ਭਰ ਦੇ ਨੌਜਵਾਨਾਂ ਅਤੇ ਯੁਵਾਵਾਂ ਨੂੰ ਸ਼ਖਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੰਬਾਕੂ ਦੇ ਬਿਨਾਂ• ਹੀ ਜ਼ਿੰਦਗੀ ਜੀਨੇ ਦਾ ਨਾਮ ਹੈ।ਪਰ ਨੌਜਵਾਨ ਪੀੜ•ੀ ਨੂੰ ਤੰਬਾਕੂ  ਸੇਵਨ ਤੋਂ ਰੋਕਣ ਦੀ ਜ਼ਿੰਮੇਂਵਾਰੀ ਕੀ ਸਿਰਫ ਸਰਕਾਰ ਦੀ ਹੀ ਹੈ ਸਮਾਜ ਅਤੇ ਸਾਨੂੰ ਵੀ ਆਪਣੀ ਜ਼ਿੰਮੇਂਵਾਰੀ ਸਮਝਦੇ ਹੋਏ ਨੌਜਵਾਨ ਪੀੜੀ• ਦੇ ਸੁਨਿਹਰੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਵਾਸਤੇ ਤੰਬਾਕੂ ਸੇਵਨ ਨੂੰ ਰੋਕਣ ਲਈ ਇੱਕ ਜੁੱਟ ਹੋ ਕੇ ਯਤਨ ਕਰਨੇ ਚਾਹੀਦੇ ਹਨ।


No Comment posted
Name*
Email(Will not be published)*
Website
Can't read the image? click here to refresh

Enter the above Text*