Bharat Sandesh Online::
Translate to your language
News categories
Usefull links
Google

     

ਮਾਮਲਾ ਗੁਰੂ ਗ੍ਰੰਥ ਸਾਹਬਿ ਜੀ ਦੇ ੩੦੦ ਸਾਲਾ ਪੁਰਾਤਨ ਹੱਥ ਲਖਿਤ ਸਰੂਪ ਵੇਚਣ ਦਾ:
22 Feb 2012

ਜੋਗੰਿਦਰ ਸੰਿਘ ਸਪੋਕਸਮੈਨ ਅਤੇ ਜਥੇਦਾਰ ਤਖ਼ਤ ਸ਼੍ਰੀ ਪਟਨਾ ਸਾਹਬਿ ਨੂੰ ਪਡ਼ਤਾਲ ਵਚਿ ਸ਼ਾਮਲ ਕੀਤੇ ਜਾਣ ਨਾਲ ਖੁੱਲ੍ਹ ਸਕਦੀਆਂ ਹਨ ਕਈ ਨਵੀਆਂ ਪਰਤਾਂ
ਕਰਿਪਾਲ ਸੰਿਘ ਬਠੰਿਡਾ
(ਮੋਬ:) ੯੮੫੫੪੮੦੭੯੭

ਗੁਰੂ ਸਾਹਬਾਨ ਦੇ ਆਪਣੇ ਹੱਥ ਜਾਂ ਉਨ੍ਹਾਂ ਦੀ ਦੇਖ ਰੇਖ ਹੇਠ ਲਖੀ ਗੁਰਬਾਣੀ ਦੀ ਪੋਥੀ ਜਾਂ ਗੁਰੂ ਗ੍ਰੰਥ ਸਾਹਬਿ ਜੀ ਦਾ ਸਰੂਪ ਕਸੇ ਇੱਕ ਵਅਿਕਤੀ ਦੀ ਮਲਕੀਅਤ ਨਹੀਂ ਬਲਕ ਿਸਮੁੱਚੀ ਸੱਿਖ ਕੌਮ ਤੋਂ ਵੀ ਅੱਗੇ ਜਾ ਕੇ ਸਮੁੱਚੀ ਮਨੁੱਖਤਾ ਦੀ ਅਮੁੱਲ ਜਾਇਦਾਦ ਹੈ, ਜਸਿ ਨੂੰ ਕਰੰਸੀ ਨੋਟਾਂ ਦੀ ਕਸੇ ਵੀ ਕੀਮਤ ’ਤੇ ਵੇਚਆਿ ਜਾਂ ਖ਼ਰੀਦਆਿ ਨਹੀਂ ਜਾ ਸਕਦਾ। ਜੇ ਕੋਈ ਵਅਿਕਤੀ ਇਸ ਨੂੰ ਪੈਸਆਿਂ ਦੀ ਵੱਡੀ ਰਕਮ ਪੱਿਛੇ ਵੇਚ ਰਹਾ ਹੈ ਤਾਂ ਇਸ ਪੱਿਛੇ ਠੱਗੀ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ। ਇਸ ਲਈ ਗੁਰੂ ਗ੍ਰੰਥ ਸਾਹਬਿ ਜੀ ਦੇ ੩੦੦ ਸਾਲਾ ਪੁਰਾਤਨ ਹੱਥ ਲਖਿਤ ਸਰੂਪ ਚੋਰੀ ਛਪੇ ਵੇਚਣ ਵਾਲੇ ੩ ਵਅਿਕਤੀਆਂ ਨੂੰ ਦੱਿਲੀ ਪੁਲਸਿ ਵੱਲੋਂ ਕਾਬੂ ਕੀਤੇ ਜਾਣਾ ਸੱਿਖ ਪੰਥ ਲਈ ਕਾਫ਼ੀ ਗੰਭੀਰ ਤੇ ਅਹਮਿ ਮਸਲਾ ਹੈ, ਜਸਿ ਦੀ ਡੂੰਘਾਈ ਤੱਕ ਪਡ਼ਤਾਲ ਕੀਤੇ ਜਾਣ ਦੀ ਸਖ਼ਤ ਲੋਡ਼ ਹੈ। ਜੇ ਕਰ ਰੋਜ਼ਾਨਾ ਸਪੋਕਸਮੈਨ ਦੇ ਮੁੱਖ ਸੰਪਾਦਕ ਜੋਗੰਿਦਰ ਸੰਿਘ, ਤਖ਼ਤ ਸ਼੍ਰੀ ਪਟਨਾ ਸਾਹਬਿ ਦੇ ਜਥੇਦਾਰ ਗਆਿਨੀ ਇਕਬਾਲ ਸੰਿਘ ਅਤੇ ਇਸ ਦੇ ਪ੍ਰਬੰਧਕੀ ਬੋਰਡ ਨੂੰ ਪਡ਼ਤਾਲ ਵਚਿ ਸ਼ਾਮਲ ਕੀਤਾ ਜਾਵੇ ਤਾਂ ਕਈ ਨਵੀਆਂ ਪਰਤਾਂ ਖੁੱਲ੍ਹ ਸਕਦੀਆਂ ਹਨ।
ਇਹ ਦੱਸਣਯੋਗ ਹੈ ਕ ਿ੬ ਅਪ੍ਰੈਲ ੨੦੦੮ ਨੂੰ ਜੋਗੰਿਦਰ ਸੰਿਘ ਦੇ ਘਰ ਏਕਸ ਕੇ ਬਾਰਕ ਜਥੇਬੰਦੀ ਦੀ ਹੋਈ ਪਹਲੀ ਮੀਟੰਿਗ ਵਚਿ ਉਸ ਨੇ ਦਾਅਵਾ ਕੀਤਾ ਸੀ ਕ ਿਗੁਰਬਾਣੀ ਦੀ ਅਸਲ ਪੋਥੀ ਸੁਰੱਖਅਿਤ ਹੈ ਤੇ ਉਸ ਨੂੰ ਪ੍ਰਗਟ ਕਰਨ ਲਈ ੪ ਕਰੋਡ਼ ਰੁਪਏ ਦੀ ਲਾਗਤ ਨਾਲ ਖੋਜ ਸੰਸਥਾ ਦਾ ਪ੍ਰੋਜੈਕਟ ਉਲੀਕਆਿ ਜਾਵੇਗਾ। ਇਸ ਦਾਅਵੇ ਦੀ ਤਸਦੀਕ ੭ ਅਪ੍ਰੈਲ ੨੦੦੮ ਦੇ ਅਖ਼ਬਾਰ ਦੀ ਮੁੱਖ ਖ਼ਬਰ ਨੇ ਵੀ ਕੀਤੀ ਹੈ। ਇਸ ਦਾ ਭਾਵ ਸੀ ਕ ਿਉਸ ਨੂੰ ਇਸ ਸਬੰਧੀ ਪੂਰਾ ਗਆਿਨ ਸੀ ਕ ਿਅਸਲ ਪੋਥੀ ਜਸਿ ਨੂੰ ਗੁਰੂ ਸਾਹਬਾਨ ਦੇ ਆਪਣੇ ਹੱਥੀਂ ਜਾਂ ਉਨ੍ਹਾਂ ਦੀ ਦੇਖ ਰੇਖ ਹੇਠ ਲਖੀ ਹੋਈ ਕਹਾ ਜਾ ਸਕਦਾ ਹੈ, ਉਹ ਕਸਿ ਸਥਾਨ ’ਤੇ ਸੁਰਖਿਅਤ ਪਈ ਹੈ। ੪ ਕਰੋਡ਼ ਜਾਂ ੨੦ ਕਰੋਡ਼ ਰੁਪਏ ਕਸੇ ਆਮ ਹੱਥ ਲਖਿਤ ਬੀਡ਼ ’ਤੇ ਨਹੀਂ ਖ਼ਰਚੇ ਜਾ ਸਕਦੇ ਪਰ ਜੇ ਗੁਰੂ ਸਾਹਬਿ ਜੀ ਦੇ ਆਪਣੇ ਹੱਥ ਦੀ ਜਾਂ ਉਨ੍ਹਾਂ ਦੀ ਸੱਿਧੀ ਦੇਖਰੇਖ ਹੇਠ ਲਖੀ ਕੋਈ ਬੀਡ਼ ਮਲਿ ਜਾਵੇ ਤਾਂ ਉਸ ਦਾ ਕੋਈ ਮੁੱਲ ਹੀ ਨਹੀਂ ਹੈ ਤੇ ਚੋਰੀ ਛਪੇ ੨੦ ਕਰੋਡ਼ ਵਚਿ ਵੇਚਣ ਵਾਲੇ ਵਅਿਕਤੀ ਸਮੁੱਚੀ ਮਨੁੱਖਤਾ ਦੇ ਚੋਰ ਹਨ ਅਤੇ ਗੁਰੂ ਸਾਹਬਿ ਨਾਲ ਧ੍ਰੋਹ ਕਮਾ ਰਹੇ ਹਨ, ਜਨ੍ਹਾਂ ਨੂੰ ਕਸੇ ਵੀ ਕੀਮਤ ’ਤੇ ਬਖ਼ਸ਼ਆਿ ਨਹੀਂ ਜਾਣਾ ਚਾਹੀਦਾ। ਹੁਣ ਤੱਕ ਆਈਆਂ ਖ਼ਬਰਾਂ ਅਨੁਸਾਰ ਇਹ ਬੀਡ਼ ਪਟਨਾ ਸਾਹਬਿ ਦੇ ਗੁਰਦੁਆਰਾ ਵਚੋਂ ਚੋਰੀ ਕੀਤੀ ਗਈ ਸੀ ਤੇ ਇਸ ਦੀ ਵੱਧ ਤੋਂ ਵੱਧ ਕੀਮਤ ਵਸੂਲਣ ਦੀ ਤਾਕ ਵਚਿ ਗਾਹਕ ਲੱਭੇ ਜਾ ਰਹੇ ਸਨ।
ਪਹਲੀ ਗੱਲ ਤਾਂ ਇਹ ਹੈ ਕ ਿਇਤਹਾਸ ਅਨੁਸਾਰ ਗੁਰੂ ਕਾਲ ਦੇ ਸਮੇਂ ਵਚਿ ਕੋਈ ਵੀ ਬੀਡ਼ ਪਟਨਾ ਸ਼ਹਰਿ ਵਚਿ ਲਖੀ ਹੀ ਨਹੀਂ ਗਈ ਸੀ ਤੇ ਨਾ ਹੀ ਇਸ ਸਥਾਨ ’ਤੇ ਕਸੇ ਬੀਡ਼ ਦਾ ਉਤਾਰਾ ਕੀਤੇ ਜਾਣ ਦਾ ਇਤਹਾਸ ਵਚਿ ਕੋਈ ਜ਼ਕਿਰ ਆਉਂਦਾ ਹੈ। ਇਸ ਲਈ ੨੦ ਕਰੋਡ਼ ਰੁਪਏ ਦੀ ਵੇਚਣ ਵਾਲੇ ਇਸ ਨੂੰ ੩੦੦ ਸਾਲ ਪੁਰਾਣੀ ਦੱਸ ਕੇ ਇੱਕ ਵੱਡਾ ਧੋਖਾ ਕਰ ਰਹੇ ਹਨ। ਇਸ ਲਈ ਇਸ ਬੀਡ਼ ਦੀ ਫੋਰੈਂਸਕਿ ਲੈਬਾਰਟਰੀ ਵਚੋਂ ਇਸ ਦੀ ਪੁਰਾਤਨਤਾ ਦੀ ਪਡ਼ਤਾਲ ਕਰਨੀ ਬਣਦੀ ਹੈ।
ਦੂਸਰੇ ਨੰਬਰ ’ਤੇ ਜੇ ਇਹ ਬੀਡ਼ ਵਾਕਆਿ ਹੀ ੩੦੦ ਸਾਲ ਤੋਂ ਵੱਧ ਸਮੇਂ ਦੀ ਸਾਬਤ ਹੁੰਦੀ ਹੈ ਤਾਂ ਇਸ ਗੱਲ ਦੀ ਪਡ਼ਤਾਲ ਕੀਤੀ ਜਾਣੀ ਚਾਹੀਦੀ ਹੈ ਕ ਿਇਹ ਬੀਡ਼ ਚੋਰੀ ਹੋਈ ਕਦੋਂ ਸੀ? ਕੀ ਇਸ ਦੁਰਲੱਭ ਬੀਡ਼ ਦੇ ਚੋਰੀ ਹੋ ਜਾਣ ਦੀ ਕੋਈ ਰਪੋਰਟ ਪਟਨਾ ਸ਼ਹਰਿ ਦੇ ਕਸੇ ਪੁਲਸਿ ਥਾਣੇ ਵਚਿ ਦਰਜ ਹੋਈ ਹੈ? ਜੇ ਨਹੀਂ ਤਾਂ ਇਸ ਬੀਡ਼ ਦੀ ਸੇਵਾ ਸੰਭਾਲ ਦੇ ਮੁੱਖ ਜ਼ੰਿਮੇਵਾਰ ਤਖ਼ਤ ਸ਼੍ਰੀ ਪਟਨਾ ਸਾਹਬਿ ਦੇ ਜਥੇਦਾਰ ਅਤੇ ਪ੍ਰਬੰਧਕੀ ਬੋਰਡ ਦੀ ਅਣਗਹਲੀ ਜਾਂ ਚੋਰੀ ਵਚਿ ਉਨ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਪੱਖ ਦੀ ਪਡ਼ਤਾਲ ਇਨ੍ਹਾਂ ਨੂੰ ਜਾਂਚ ਵਚਿ ਸ਼ਾਮਲ ਕਰਨ ਨਾਲ ਹੀ ਹੋ ਸਕਦੀ ਹੈ। ਸੋ ਮਸਲੇ ਦੀ ਅਹਮੀਅਤ ਨੂੰ ਪਛਾਣਦੇ ਹੋਏ ਜਥੇਦਾਰ ਅਤੇ ਪ੍ਰਬੰਧਕੀ ਬੋਰਡ ਨੂੰ ਪਡ਼ਤਾਲ ਵਚਿ ਸ਼ਾਮਲ ਕਰਨਾ ਅਤ ਿਜ਼ਰੂਰੀ ਹੈ।
ਤੀਸਰੇ ਨੰਬਰ ’ਤੇ ਜੋਗੰਿਦਰ ਸੰਿਘ ਸਪੋਕਸਮੈਨ, ਜਸਿ ਨੇ ਚਾਰ ਸਾਲ ਦੇ ਲੰਬੇ ਸਮੇਂ ਤੋਂ ਬਡ਼ੇ ਜ਼ੋਰ ਸ਼ੋਰ ਨਾਲ ਇਹ ਪ੍ਰਚਾਰ ਕੀਤਾ ਹੈ ਕ ਿਮੌਜੂਦਾ ਗੁਰੂ ਗ੍ਰੰਥ ਸਾਹਬਿ ਵਚਿ ਦਰਜ ਗੁਰਬਾਣੀ ਨਕਲੀ ਹੈ ਤੇ ਉਨ੍ਹਾਂ ਅਨੁਸਾਰ ਅਸਲ ਬਾਣੀ ਦੀ ਪੋਥੀ ਸੁਰੱਖਅਿਤ ਪਈ ਹੈ ਜਸਿ ਨੂੰ ਪ੍ਰਗਟ ਕਰਨ ਲਈ ਜ਼ੋਰਦਾਰ ਉਪਰਾਲੇ ਕੀਤੇ ਜਾਣਗੇ। ਜੋਗੰਿਦਰ ਸੰਿਘ ਦੇ ਇਸ ਪ੍ਰਚਾਰ ਨੇ ਸੱਿਖਾਂ ਦੇ ਮਨਾਂ ਵਚਿ ਅਸਲ ਪੋਥੀ ਲੱਭਣ ਦੀ ਉਤਸੁਕਤਾ ਵਧਾ ਦੱਿਤੀ ਹੈ। ਇਸ ਉਤਸੁਕਤਾ ਨੇ ਠੱਗ ਕਸਿਮ ਦੇ ਲੋਕਾਂ ਦੇ ਮਨਾਂ ਵਚਿ ਕਸੇ ਹੱਥ ਲਖਿਤ ਬੀਡ਼ ਨੂੰ ਗੁਰੂ ਸਾਹਬਿ ਜੀ ਦੇ ਸਮੇਂ ਦੀ ਅਸਲ ਬੀਡ਼ ਦੱਸ ਕੇ ਉਸ ਦੀ ਵੱਧ ਤੋਂ ਵੱਧ ਕੀਮਤ ਵਸੂਲਣ ਦੀ ਰੁਚੀ ਨੂੰ ਜਨਮ ਦੱਿਤਾ ਹੈ। ਕਉਿਂਕ ਿਜੇ ਹਰ ਸੱਿਖ ਦਾ ਇਹ ਪੱਕਾ ਯਕੀਨ ਹੋਵੇ ਕ ਿਮੌਜੂਦਾ ਗੁਰੂ ਗ੍ਰੰਥ ਸਾਹਬਿ ਦੀ ਬੀਡ਼ ਅਸਲੀ ਬੀਡ਼ ਦਾ ਹੀ ਉਤਾਰਾ ਹੈ ਤਾਂ ਕੋਈ ਵੀ ਮਨੁੱਖ ਇੱਕ ਬੀਡ਼ ਦੀ ੨੦ ਕਰੋਡ਼ ਰੁਪਏ ਕੀਮਤ ਦੇਣ ਲਈ ਤਆਿਰ ਨਹੀਂ ਹੋਵੇਗਾ। ਸਾਡੇ ਕਾਰਸੇਵਾ ਵਾਲੇ ਬਾਬੇ ਤਾਂ ਅਜੇਹੀਆਂ ਦੁਰਲੱਭ ਬੀਡ਼ਾਂ ਨੂੰ ਅਗਨਭੇਂਟ ਕਰਨ ਵਚਿ ਹੀ ਬਹੁਤ ਮਹਾਨ ਸੇਵਾ ਮੰਨ ਕੇ ਇਹ ਅਖੌਤੀ ਨਸ਼ਿਕਾਮ ਸੇਵਾ ਕਰ ਰਹੇ ਹਨ। ਪੁਰਾਤਨ ਬੀਡ਼ਾਂ ਦੀ ਸਾਂਭ ਸੰਭਾਲ ਕਰਨ ਵਚਿ ਸਾਡੀ ਮੁੱਖ ਸੰਸਥਾ ਸ਼੍ਰੋਮਣੀ ਕਮੇਟੀ ਪਹਲਾਂ ਹੀ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ ਤੇ ਮੌਜੂਦਾ ਗੁਰੂ ਗ੍ਰੰਥ ਸਾਹਬਿ ਜੀ ਦੇ ਸਰੂਪ ਨੂੰ ਨਕਲੀ ਦੱਸੇ ਜਾਣ ਵਾਲੇ ਦੁਸ਼ ਪ੍ਰਚਾਰ ਨੂੰ ਠੱਲ੍ਹ ਪਾਉਣ ਲਈ ਇਸ ਨੇ ਹੁਣ ਤੱਕ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ। ਇਸ ਲਈ ਜੋਗੰਿਦਰ ਸੰਿਘ ਨੂੰ ਜਾਂਚ ਵਚਿ ਸ਼ਾਮਲ ਕਰ ਕੇ ਉਸ ਤੋਂ ਪਡ਼ਤਾਲ ਕੀਤੀ ਜਾਣੀ ਚਾਹੀਦੀ ਹੈ ਕ ਿਜਸਿ ਗੁਰਬਾਣੀ ਦੀ ਅਸਲੀ ਪੋਥੀ ਉਸ ਨੇ ਸੁਰੱਖਅਿਤ ਹੋਣ ਦਾ ਦਾਅਵਾ ਕੀਤਾ ਸੀ, ਕੀ ਇਹ ਚੋਰੀ ਵੇਚੇ ਜਾਣ ਵਾਲਾ ਸਰੂਪ ਉਹੀ ਤਾਂ ਨਹੀਂ ਹੈ? ਜੇ ਨਹੀਂ ਤਾਂ ਉਹ ਦੱਸੇ ਕ ਿਜਸਿ ਪੋਥੀ ਦਾ ਅੱਜ ਤੋਂ ਚਾਰ ਸਾਲ ਪਹਲਾਂ ਉਸ ਨੇ ਸੁਰੱਖਅਿਤ ਹੋਣ ਦਾ ਦਾਅਵਾ ਕੀਤਾ ਸੀ ਉਹ ਪੋਥੀ ਕਥੇ ਹੈ? ਜੇ ਉਸ ਨੂੰ ਨਹੀਂ ਪਤਾ ਤਾਂ ਉਸ ਨੇ ਚਾਰ ਸਾਲ ਪਹਲਾਂ ਇਸ ਦੇ ਸੁਰੱਖਅਿਤ ਹੋਣ ਦਾ ਦਾਅਵਾ ਕਸਿ ਆਧਾਰ ’ਤੇ ਕੀਤਾ ਸੀ? ਉਹ ਇਹ ਵੀ ਦੱਸੇ ਕ ਿਚਾਰ ਸਾਲ ਵਚਿ ਉਸ ਨੇ ਅਸਲੀ ਪੋਥੀ ਲੱਭਣ ਲਈ ਹੁਣ ਤੱਕ ਕੀ ਕੀ ਯਤਨ ਕੀਤੇ ਹਨ? ਜੇ ਨਹੀਂ ਕੀਤੇ ਤਾਂ ਕਉਿਂ ਨਹੀਂ ਕੀਤੇ? ਜੇ ਉਕਤ ਸਵਾਲਾਂ ਦੇ ਉਨ੍ਹਾਂ ਦੇ ਜਵਾਬ ਤਸੱਲੀਬਖ਼ਸ਼ ਨਹੀਂ ਪਾਏ ਜਾਂਦੇ ਤਾਂ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕ ਿਇਹ ਵੀ ਠੱਗਾਂ ਦੇ ਉਸ ਟੋਲੇ ਵਚਿ ਸ਼ਾਮਲ ਹੋਵੇ ਜਹਿਡ਼ੇ ਅਸਲੀ ਨੂੰ ਨਕਲੀ ਅਤੇ ਨਕਲੀ ਨੂੰ ਅਸਲੀ ਦੱਸ ਕੇ ਅਜੇਹੀਆਂ ਹੱਥ ਲਖਿਤ ਬੀਡ਼ਾਂ ਨੂੰ ੨੦-੨੦ ਕਰੋਡ਼ ਰੁਪਏ ਵਚਿ ਵੇਚਣ ਦੇ ਘਣਾਉਣੇ ਆਹਰ ਵਚਿ ਲੱਗੇ ਹੋਏ ਹਨ। ਮੇਰੇ ਇਸ ਸ਼ੱਕ ਦਾ ਆਧਾਰ ਇਹ ਹੈ ਕ ਿਮੀਡੀਏ ਵਚਿ ਛਪੀਆਂ ਰਪੋਰਟਾਂ ਅਨੁਸਾਰ ਸਵਾਈਨ ਫਲੂ ਆਦ ਿਵਰਗੀਆਂ ਤੇਜ਼ੀ ਨਾਲ ਫੈਲਣ ਵਾਲੀਆਂ ਜਾਨ ਲੇਵਾ ਛੂਤ ਦੀਆਂ ਬਮਾਰੀਆਂ ਦੀਆਂ ਅਫ਼ਵਾਹਾਂ ਫੈਲਾਉਣ ਪੱਿਛੇ ਇਨ੍ਹਾਂ ਬਮਾਰੀਆਂ ਦੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦਾ ਵੱਡਾ ਹੱਥ ਸੀ। ਕਉਿਂਕ ਿਜੰਿਨਾਂ ਬਮਾਰੀ ਦਾ ਡਰ ਵੱਧ ਮੰਨਆਿ ਜਾਵੇਗਾ ਉਤਨੀਆਂ ਹੀ ਉਨ੍ਹਾਂ ਦੀਆਂ ਵੱਧ ਦਵਾਈਆਂ ਵਕਿਣਗੀਆਂ ਤੇ ਵੱਡੇ ਮੁਨਾਫ਼ੇ ਮਲਿਣਗੇ। ਸੋ ਮੌਜੂਦਾ ਗੁਰੂ ਗ੍ਰੰਥ ਸਾਹਬਿ ਨੂੰ ਨਕਲੀ ਦੱਸਣ ਨਾਲ ਜੰਿਨੀ ਦੁਬਧਾ ਕੌਮ ਵਚਿ ਵਧੇਗੀ ਉਤਨੀ ਹੀ ਗੁਰਬਾਣੀ ਦੀ ਅਸਲੀ ਪੋਥੀ ਜਾਂ ਗੁਰੂ ਗ੍ਰੰਥ ਸਾਹਬਿ ਦੀ ਅਸਲੀ ਬੀਡ਼ ਦੀ ਭਾਲ ਲਈ ਉਤਸੁਕਤਾ ਪੈਦਾ ਹੋਵੇਗੀ। ਜੰਿਨੀ ਉਤਸੁਕਤਾ ਵਧੇਗੀ ਉਤਨੀ ਹੀ ਅਜੇਹੀਆਂ ਬੀਡ਼ਾਂ ਦੀ ਕੀਮਤ ਵਧੇਗੀ ਤੇ ਜੋਗੰਿਦਰ ਸੰਿਘ ਨੂੰ ਖੋਜ ਕਾਰਜਾਂ ਦੇ ਨਾਮ ’ਤੇ ਵੱਧ ਮਾਇਆ ਬਟੋਰਨ ਦਾ ਮੌਕਾ ਮਲੇਗਾ। ਇਸ ਲਈ ਜੋਗੰਿਦਰ ਸੰਿਘ ਨੂੰ ਇਸ ਪਡ਼ਤਾਲ ਵਚਿ ਸ਼ਾਮਲ ਕਰਨ ਦੇ ਬਹੁਤ ਠੋਸ ਕਾਰਨ ਹਨ ਤੇ ਉਨ੍ਹਾਂ ਨੂੰ ਪਡ਼ਤਾਲ ਵਚਿ ਸ਼ਾਮਲ ਕਰਨਾ ਅਤ ਿਜ਼ਰੂਰੀ ਹੈ।
ਅਖੀਰ ’ਤੇ ਦੱਿਲੀ ਸੱਿਖ ਗੁਰਦੁਆਰਾ ਕਮੇਟੀ ਦਾ ਵੀ ਫ਼ਰਜ਼ ਬਣਦਾ ਹੈ ਕ ਿਇਸ ਬੀਡ਼ ਦਾ ਬਡ਼ੇ ਧਆਿਨ ਪੂਰਵਕ ਪਾਠ ਕਰਨ ਲਈ ਹੱਥ ਲਖਿਤ ਪ੍ਰਾਚੀਨ ਬੀਡ਼ਾਂ ਦੇ ਮਾਹਰਿ ਅਤੇ ਗੁਰਮਤ ਿਦੇ ਵਦਿਵਾਨਾਂ ਦਾ ਇੱਕ ਪੈਨਲ ਬਣਾਇਆ ਜਾਵੇ ਜਹਿਡ਼ਾ ਬਡ਼ੀ ਬਰੀਕੀ ਨਾਲ ਇਹ ਪਤਾ ਕਰਨ ਦਾ ਯਤਨ ਕਰੇ ਕ ਿਇਸ ਬੀਡ਼ ਦਾ ਮੌਜੂਦਾ ਗੁਰੂ ਗ੍ਰੰਥ ਸਾਹਬਿ ਜੀ ਨਾਲੋਂ ਕੱਿਥੇ ਕੱਿਥੇ ਪਾਠ-ਅੰਤਰ ਹੈ। ਹੁਣ ਤੱਕ ਹੋਈ ਖੋਜ ਨੂੰ ਅੱਗੇ ਤੋਰਦੇ ਹੋਏ ਉਹ ਇਸ ਗੱਲ ਦਾ ਵੀ ਪਤਾ ਲਗਾਏ ਕ ਿਇਸ ਬੀਡ਼ ਨੂੰ ਅਸਲੀ ਪ੍ਰਵਾਨ ਕੀਤਾ ਜਾ ਸਕਦਾ ਹੈ ਜਾਂ ਨਹੀਂ।
   
ਟਪਿਣੀ :-ਅਸੀਂ ਸ. ਕਰਿਪਾਲ ਸੰਿਘ ਬਠੰਿਡਾ ਜੀ ਵਲੋਂ ‘ਪੂਰੀ ਪਡ਼ਤਾਲ ਹੋਣੀ ਚਾਹੀਦੀ ਹੈ’ ਲਖੀਆਂ ਇਨ੍ਹਾਂ ਸਤਰਾਂ ਨਾਲ ਪ੍ਰੂੀ ਤਰ੍ਹਾਂ ਸਹਮਿਤ ਹਾਂ ਕਉਿਂਕ ਿਮਨੁੱਖਤਾ ਦੇ ਕਾਤਲਾਂ ਨੂੰ ਕਦੇ ਨੀਂਦ ਨਹੀਂ ਆਈ।ਉਹ ਜਦੋਂ ਤੋਂ ਗੁਰੂ ਸਾਹਬਿ ਜੀ ਨੇ ਬਾਣੀ ਦੀ ਰਚਨਾਂ ਸ਼ੁਰੂ ਕੀਤੀ ਹੈ ਵਚਿ ਘੁਸਪੈਠ ਕਰਨ ਦੀਆ ਕੋਝੀਆਂ ਚਾਲਾਂ ਚਲਦੇ ਰਹੇ ਹਨ ਜੋ ਅੱਜ ਵੀ ਜਾਰੀ ਹਨ। ਜਵੇਂ ਹੁਣੇ ਜਹੇ ਹੀ ਸੁਨਹਰੀ ਬੀਡ਼ਾਂ ਦੇ ਨਾਮ ਥੱਲੇ ਕੀਤਾ ਗਆਿ ਹੈ।ਸਾਡੀਆਂ ਆਉਣ ਵਾਲੀਆਂ ਪੀਡ਼੍ਹੀਆ ਨੂੰ ਲਡ਼ਾਉਣ ਲਈ ਭਨਆਿਰੇ ਵਾਲੇ ਵਲੋਂ ਲਖੇ ਗ੍ਰੰਥ, ਇਕ ਹੋਰ ਮਕਾਰ ਵਲੋਂ ਲਖੀ ਕਤਾਬ ‘ਅਡੰਬਰੀ ਅਵਤਾਰ’ ਵਰਗੀਆਂ ਕਈ ਹੋਰ ਕਤਾਬਾਂ ਹਨ ਸੰਭਾਲਆਿ ਗਆਿ ਹੈ ਅਤੇ ਦੂਜੇ ਪਾਸੇ ਸਾਡਾ ਅਸਲੀ ਇਤਹਾਸ ਜੋ ੧੯੮੪ ’ਚ ਲੁਟਆਿ ਗਆਿ ਹੈ ਵਾਪਸ ਨਹੀਂ ਕੀਤਾ ਗਆਿ।ਪਰ ਹੁਣ ਸੁਆਲ ਇਹ ਹੈ ਕ ਿਪਡ਼ਤਾਲ ਕਰੇਗਾ ਕੌਣ ? ਜਦੋਂ ਕ ਿਗੁਰਬਾਣੀ ਵਚਿ ਰਲੇਵਾਂ ਕਰਨ ਲਈ ਵਰਤੇ ਗਏ ਯੋਧੇ ਓਦੋਂ ਵੀ ਸਾਡੇ ਆਪਣੇ ਸਨ ਤੇ ਹੁਣ ਸੁਨਹਰੀ ਬੀਡ਼ਾਂ ......ਅੱਜ ਵੀ ਸਾਡੇ ਆਪਣੇ.............।


No Comment posted
Name*
Email(Will not be published)*
Website
Can't read the image? click here to refresh

Enter the above Text*