Bharat Sandesh Online::
Translate to your language
News categories
Usefull links
Google

     

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
13 May 2012ਜੱਸ ਚਾਹਲ (ਕੈਲਗਰੀ): ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ ਮਈ ੨੦੧੨ ਦਿਨ ਸ਼ਨਿੱਚਰਵਾਰ ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਫੋਰਮ ਦੇ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਿਆ ਅਤੇ ਸੁਰਜੀਤ ਸਿੰਘ ਸੀਤਲ 'ਪੰਨੂੰ' ਅਤੇ ਜਸਵੀਰ ਸਿੰਘ ਸਿਹੋਤਾ ਹੋਰਾਂ ਨੂੰ ਪ੍ਰੋ. ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।ਜਸਵੀਰ ਸਿੰਘ ਸਿਹੋਤਾ ਹੋਰਾਂ ਨੂੰ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਚੁਣੇ ਜਾਣ ਦੀ ਵਧਾਈ ਦੇ ਬਾਦ ਸਕੱਤਰ ਨੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀ ਭਾਰਤ ਫੇਰੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ 'ਜ਼ੌਕ' ਦੀ ਇਹ ਗ਼ਜ਼ਲ ਪੜ੍ਹੀ
'
ਲਾਈ ਹਯਾਤ  ਆਏ  ਕਜ਼ਾ ਲੇ  ਚਲੀ  ਚਲੇ
ਅਪਨੀ ਖ਼ੁਸ਼ੀ ਆਏ ਅਪਨੀ ਖ਼ੁਸ਼ੀ ਚਲੇ।
ਬਿਹਤਰ ਤੋ ਹੈ ਯਹੀ ਕਿ ਨਾ ਦੁਨਯਾਂ ਸੇ ਦਿਲ ਲਗੇ
ਪਰ ਕਯਾ ਕਰੇਂ ਜੋ ਕਾਮ ਨਾ ਬੇ ਦਿਲ ਲਗੀ ਚਲੇ।
ਜਤਿੰਦਰ ਸਿੰਘ 'ਸਵੈਚ' ਨੇ ਅਪਣੀ ਕਵਿਤਾ 'ਮਾਂ ਬੋਲੀ ਪੰਜਾਬੀ' ਜ਼ਰੀਏ ਇਹ ਕੌੜੀ ਸੱਚਾਈ ਦਰਸਾਈ
'
ਸਾਥੀਓ  ਮਿੱਠੀ ਲੱਗੇ  ਹਮੇਸ਼ਾ  ਮਾਂ ਪੰਜਾਬੀ  ਬੋਲੀ
ਅੱਜ ਕੱਲ ਦੀ ਪਰ ਚਕਾਚੌਂਧ ਨੇ ਕਰਤੀ ਕੱਖੋਂ ਹੌਲੀ।
ਮੁੰਡੇ ਫਿਰ ਵੀ ਬੋਲਣ ਥੋੜੀ, ਕੁੜੀਆਂ ਜਮਾਂ ਵਿਸਾਰੀ
ਆਪਣੀ ਮਾਂ ਨੂੰ ਭੁਲਣਾ ਫੈਸ਼ਨ, ਬੋਲਣ ਮਾਂ ਬਾਜ਼ਾਰੀ
ਗ਼ੈਰਾਂ ਦਾ ਕੋਈ ਦੋਸ਼ ਨਹੀਂ ਪਰ ਆਪਣਿਆਂ ਹੀ ਰੋਲ਼ੀ
ਅੱਜ ਕੱਲ ਦੀ ਇਸ ਚਕਾਚੌਂਧ ਨੇ ਕਰਤੀ ਕੱਖੋਂ ਹੌਲੀ।
ਗੁਰਦਿਆਲ ਸਿੰਘ ਖੈਹਰਾ ਨੇ ਪੰਜਾਬ ਵਿੱਚ ਸ਼ਰਾਬ ਦੇ ਨਾਜ਼ਾਇਜ਼ ਵਪਾਰ ਨੂੰ ਮਿਲ ਰਹੇ ਰਾਜਨੀਤਿਕ ਸਹਿਯੋਗ ਦੀ ਗੱਲ ਕਰਦਿਆਂ

No Comment posted
Name*
Email(Will not be published)*
Website
Can't read the image? click here to refresh

Enter the above Text*