Bharat Sandesh Online::
Translate to your language
News categories
Usefull links
Google

     

ਕਸ਼ਮੀਰੀ ਦਸਤਕਾਰੀ
16 May 2012

ਲੇਖਕ - ਗੁਲਾਮ ਅਬਬਾਸ
ਜੰਮੂ ਕਸ਼ਮੀਰ ਨਾ ਸਿਰਫ ਵਿਸ਼ਾਲ ਸਭਿਆਚਾਰਕ ਅਤੇ ਨੈਤਿਕ ਵਿਭਿੰਨਤਾ ਦਾ ਘਰ ਹੈ ਸਗੋਂ ਕਲਾਵਾਂ ਅਤੇ ਸ਼ਿਲਪ ਲਈ ਵੀ ਸਵਰਗ ਹੈ , ਜੋ ਸਦੀਅ ਤੋਂ ਕੁਸ਼ਲਤਾ ਪੂਵਰਕ ਤਰਾਸੀ ਜਾ ਰਹੀ ਹੈ। ਇੱਥੋਂ ਦੀ ਮਿੱਟੀ ਵਿੱਚ ਨਮੂੰਨਾ, ਤਕਨੀਕਾ ਅਤੇ ਸ਼ਿਲਪ ਦੀ ਵਿਭਿੰਨਤਾ ਹੈ, ਕਿਉਂਕਿ ਵੱਖ ਵੱਖ ਖੇਤਰਾਂ ਅਤੇ ਅਨੇਕਾਂ ਕੁਸ਼ਲ ਸ਼ਿਲਪਕਾਰਾਂ ਨੇ ਕੁਦਰਤੀ ਖੂਬਸੂਰਤੀ ਦੇ ਵਿੱਚ ਵਸਨ ਦਾ ਫੈਸਲਾ ਕੀਤਾ। ਸਮੇਂ ਦੇ ਨਾਲ ਇਹ ਕਲਾ ਹੋਰ ਵੀ ਵਿਭਿੰਨਤਾਪੂਰਨ ਹੁੰਦੀ ਗਈ ਅਤੇ ਅੱਜ ਕਸ਼ਮੀਰ ਉਨੀ ਕੱਪੜੇ, ਕਸ਼ੀਦਾਕਾਰੀ ਸੂਟ, ਕਸ਼ਮੀਰੀ ਸ਼ਿਲਕਸਾੜੀ, ਲੱਕੜੀ ਦੀ ਸਜਾਵਟ, ਹੱਥ ਨਾਲ ਬਣੇ ਕਾਰਪੈਟ ਅਤੇ ਹੋਰ ਬਹੁਤ ਸਾਰੀਆਂ ਰਸਮੀ ਕਲਾਵਾਂ ਲਈ ਜਾਣਿਆ ਜਾਂਦਾ ਹੈ।
ਕਸ਼ਮੀਰੀ ਕਾਰਪੈਟ ਦੁਨੀਆਂ ਭਰ ਵਿੱਚ ਦੋ ਗੱਲਾਂ ਕਰਕੇ ਮਸ਼ਹੂਰ ਹਨ। ਹੱਥ ਨਾਲ ਬਣਾਏ ਜਾਂਦੇ ਹਨ , ਹਮੇਸ਼ਾਂ ਉਨਾਂ• ਦੀ ਗੰਢ ਮਾਰੀ ਜਾਂਦੀ ਹੈ ਤੇ ਇਹ ਪੱਫਦਾਰ ਨਹੀਂ ਹੁੰਦੇ। ਆਮ ਤੌਰ 'ਤੇ ਇਸ ਲਈ ਰੇਸ਼ਮ, ਉਨੱ ਅਤੇ ਸਿਲਕ, ਅਤੇ ਉਨੱ ਦੇ ਧਾਗੇ ਇਸਤੇਮਾਲ ਕੀਤੇ ਜਾਂਦੇ ਹਨ। ਰੇਸ਼ਮ ਆਧਾਰ ਕਾਰਪੈਟ ਦਾ ਮੁੱਲ ਵੱਧ ਜਾਂਦਾ ਹੈ। ਕਈ ਕਾਰਪੈਟ ਸੂਤੀ ਧਾਗੇ ਆਧਾਰਿਤ ਬਣਾਏ ਜਾਂਦੇ ਹਨ। ਰੇਸ਼ਮ ਦੇ ਧਾਗੇ ਨਾਲ ਉਨੱ ਦੇ ਗੁੱਛੇ ਦਾ ਇਸਤੇਮਾਲ ਕੁਝ ਖ਼ਾਸ ਨਮੁੰਨਿਆਂ ਲਈ ਕੀਤਾ ਜਾਂਦਾ ਹੈ। ਰੰਗਾਂ ਦੇ ਆਕਰਸ਼ਿਤ ਮਿਸ਼ਰਣ ਨਾਲ ਕਸ਼ਮੀਰੀ ਕਾਰਪੈਟ ਤਕਰੀਬਨ ਪੁਰਸਕਾਰ ਜਿੱਤਦੇ ਰਹਿੰਦੇ ਹਨ।
ਕਮਸ਼ੀਰ ਵਿੱਚ ਕਾਰਪੈਟ ਦੀ ਬੁਣਾਈ ਪਰਸ਼ੀਆ ਰਾਹੀਂ ਆਈ। ਜ਼ਿਆਦਾਤਰ ਡਿਜ਼ਾਇਨ ਸਥਾਨਕ ਵਿਭਿੰਨਤਾ ਦੇ ਨਾਲ ਪਰਸ਼ੀਅਨ ਖੂਬੀਆਂ ਯੁਕਤ ਹੁੰਦੇ ਹਨ। ਕਸ਼ਮੀਰੀ ਡਿਜ਼ਾਇਨ ਦਾ ਉਦਾਹਰਨ ਦਰੱਖਤਾਂ ਦਾ ਜੀਵਨ ਹੈ। ਕਸ਼ਮੀਰੀ ਕਾਰਪੈਟ ਦੇ ਰੰਗ ਦੇਸ਼ ਵਿੱਚ ਬਾਕੀ ਥਾਵਾਂ ਦੇ ਮੁਕਾਬਲੇ ਜ਼ਿਆਦਾ ਆਕਰਸ਼ਿਤ ਹੁੰਦੇ ਹਨ। ਕਾਰਪੈਟ ਦੀ ਗੰਢ ਲਗਾਉਣਾ ਬਹੁਤ ਮਹੱਤਵਪੂਰਨ ਪਹਿਲੂ ਹੈ, ਜੋ ਇਸ ਦੇ ਟਿਕਾਊ ਹੋਣ ਦਾ ਸਬੂਤ ਹੈ ਤੇ ਇਸ ਦੇ ਡਿਜ਼ਾਇਨ ਨੂੰ ਹੋਰ ਕੀਮਤੀ ਬਣਾਉਂਦਾ ਹੈ। ਪ੍ਰਤੀ ਵਰਗ ਇੰਚ ਵਿੱਚ ਗੰਢਾਂ ਦੀ ਗਿਣਤੀ ਜਿੰਨੀ ਜ਼ਿਆਦਾ ਹੁੰਦੀ ਹੈ । ਉਸ ਦਾ ਮੁੱਲ ਅਤੇ ਸਥਿਰਤਾ ਉਹਨੀ ਵੱਧ ਹੁੰਦੀ ਹੈ। ਕਾਰਪੈਟ ਇਕਹਰੀ ਅਤੇ ਦੋਹਰੀਆਂ ਗੰਢਾਂ ਵਾਲੇ ਵੀ ਹੁੰਦੇ ਹਨ। ਇੱਕ ਗੰਢ ਵਾਲਾ ਕਾਰਪੈਟ ਜ਼ਿਆਦਾ ਰੂਈਦਾਰ ਅਤੇ ਜ਼ਿਆਦਾ ਰੇਸ਼ੇਦਾਰ ਵਾਲਾ ਹੁੰਦਾ ਹੇ। ਉਨੱੀ ਅਤੇ ਸੂਤੀ ਫਾਇਬਰ ਨਾਲ ਬਣੇ ਰੰਗਦਾਰ ਫਰਸ਼ ਕਾਰਪੈਟ ਸਸਤੇ ਹੁੰਦੇ ਹਨ। ਉਨੱ ਦੀ ਵਰਤੋਂ ਦੇ ਆਧਾਰ ਉਤੇ ਇਨਾਂ• ਦੀ ਕੀਮਤ ਤੈਅ ਕੀਤੀ ਜਾਂਦੀ ਹੈ। ਪੇਪਰ ਮੈਚ ਦੀਆਂ ਵਸਤੂਆਂ ਉਤੇ ਪੇਂਟ ਕੀਤੇ ਗਏ ਡਿਜ਼ਾਇਨ, ਚਮਕੀਲੇ ਰੰਗ ਦੇ ਹੁੰਦੇ ਹਨ।
ਕਸ਼ਮੀਰੀ ਸ਼ਾਲ ਤਿੰਨ ਤਰਾਂ• ਦੇ ਰੇਸ਼ੇ , ਉਨੰ ਪਸ਼ਮੀਨਾ ਅਤੇ ਸ਼ਹਿਤੂਤ ਤੋਂ ਬਣਾਏ ਜਾਂਦੇ ਹਨ। ਉਨੱ ਦਾ ਸਾਲ ਸਸਤਾ ਹੁੰਦਾ ਹੈ। ਸਹਿਤੂਤ ਦੇ ਸ਼ਾਲ ਮਹਿੰਗੇ ਹੁੰਦੇ ਹਨ। ਕਸ਼ੀਦਾਕਾਰੀ ਕਰਕੇ ਉਨੱ ਦੇ ਸ਼ਾਲ ਬਹੁਤ ਮਜ਼ਹੂਰ ਹਨ। ਪਸ਼ਮੀਨਾ ਸ਼ਾਲ ਬਹੁਤ ਮੁਲਾਇਮ ਤੇ ਮਹਿੰਗਾ ਹੁੰਦਾ ਹੈ।  ਸਹਿਤੂਤ ਸ਼ਾਲ ਬਹੁਤ ਹਲਕਾ, ਮੁਲਾਇਮ ਅਤੇ ਗਰਮ ਹੁੰਦਾ ਹੈ। ਏਨਾ• ਬਰੀਕ ਹੁੰਦਾ ਹੈ ਕਿ ਅੰਗੁਠੀ ਵਿਚੋਂ ਨਿਕਲ ਜਾਂਦਾ ਹੈ ।  ਇਸ ਲਈ ਇਸ ਨੂੰ ਰਿੰਗ ਸ਼ਾਲ ਨਾਲ ਜਾਣਿਆ ਜਾਂ:ਦਾ ਹੈ। ਫਰ ਦੇ ਕੋਰਟ ਵੀ ਬਣਾਏ ਜਾਦੇ ਹਨ। ਸ਼ੌਪਿੰਗ ਬਾਸਕਿਟ, ਲੈਂਪ, ਸ਼ੈਡੱ , ਮੇਜ ਅਤੇ ਕੁਰਸੀਆਂ: ਵਰਗੀਆਂ ਆਕਰਸ਼ਿਤ ਵਸਤੂਆਂ ਬਣਾਉਣ ਲਈ ਵਿਲੋ ਤੀਲਿਆਂ ਦਾ ਇਸਤੇਮਾਲ ਕੀਤ ਜਾਂਦਾ ਹੈ ਜੋ ਝੀਲਾਂ ਵਿੱਚ ਬਹੁਤ ਮਾਤਰਾ ਵਿੱਚ ਉਗੱਦੇ ਹਨ।
ਕਸ਼ਮੀਰ ਵਿੱਚ ਅਖ਼ਰੋਟ ਦੇ ਦਰੱਖਤ ਜ਼ਿਆਦਾ ਮਾਤਰਾ ਵਿੱਚ ਉਗੱਦੇ ਹਨ। ਇਹ ਦੋ ਕਿਸ਼ਮ ਦੇ ਹੁੰਦੇ ਹਨ , ਫਲ ਵਾਲੇ ਅਤੇ ਬਿਨਾਂ• ਫਲ ਦੇ । ਫਲ ਵਾਲੀ ਲੱਕੜੀ ਬਹੁਤ ਜਾਨੀ ਪਛਾਣੀ ਹੈ। ਬਿਨਾਂ• ਫਲ ਤੋਂ ਲੱਕੜੀ ਘੱਟ ਮਜ਼ਬੂਤ ਹੁੰਦੀ ਹੈ। ਪੁਰਾਣੇ ਸ਼ਹਿਰ ਦੇ ਸਥਾਨਕ ਬਾਜ਼ਾਰ ਦੀਆਂ ਦੁਕਾਨਾਂ ਵਿੱਚ ਕੋਪਰ ਦੀਆਂ ਲਾਈਨਾਂ ਵਾਲੀਆਂ ਵਸਤੂਆਂ ਨਜ਼ਰ ਆਉਂਦੀਆਂ ਹਨ। ਦੀਵਾਰਾਂ, ਫਰਸ ਅਤੇ ਛੱਤਾ ਉਤੇ ਵੀ ਕਾਪਰ ਦੀ ਕਾਰਾਗਰੀ ਕੀਤੀ ਜਾਂਦੀ ਹੈ। ਘਰ ਦੀਆਂ ਵਸਤੂਆਂ 'ਤੇ ਵੀ ਕਾਪਰ ਅਤੇ ਕਦੇ ਕਦੀ ਚਾਂਦੀ ਦੀਆਂ ਫੁੱਲ ਪੱਤੀਆ ਬਣਾਈਆਂ ਜਾਂਦੀਆਂ ਹਨ। ਜਿਸ ਦਾ ਡਿਜ਼ਾਇਨ ਬਹੁਤ ਮਨਮੋਹਿੰਕ ਹੁੰਦਾ ਹੈ। ਇਸ ਕਸ਼ੀਦਾਕਾਰੀ ਨੂੰ ਤਰਾਸ ਦੇ ਰੂਪ ਵਿੱਚ ਜਾਣਿਆਂ ਜਾਂਦਾ ਹੈ। ਇਸ ਨਾਲ ਹੀ ਵਸਤੂਆਂ ਦੀ ਕੀਮਤ ਮਿੱਥੀ ਜਾਂਦੀ ਹੈ।  


No Comment posted
Name*
Email(Will not be published)*
Website
Can't read the image? click here to refresh

Enter the above Text*