Bharat Sandesh Online::
Translate to your language
News categories
Usefull links
Google

     

ਅਰਥਚਾਰੇ ਨੂੰ ਉਚੀ ਵਿਕਾਸ ਦਰ ਦੀ ਚਾਲੇ ਪਾਉਣ ਲਈ ਉਪਰਾਲੇ
11 Jun 2012

ਅਰਥਚਾਰੇ ਨੂੰ ਉਚੀ ਵਿਕਾਸ ਦਰ ਦੀ ਚਾਲੇ ਪਾਉਣ ਲਈ ਉਪਰਾਲੇ
                                                        ਲੇਖਕ - ਦਲੀਪ ਘੋਸ਼                                                        
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਬਿਜਲੀ, ਕੌਮੀ ਸ਼ਾਹਰਾਹ, ਸ਼ਹਿਰੀ ਹਵਾਬਾਜ਼ੀ, ਬੰਦਰਗਾਹ ਤੇ ਜਹਾਜ਼ਰਾਨੀ ਵਰਗੇ ਬੁਨਿਆਦੀ ਢਾਂਚੇ ਦੇ ਮੰਤਰਾਲਿਆਂ ਤੇ ਉਨਾਂਦੇ ਮੰਤਰੀਆਂ ਦੀ ਨਵੀਂ ਦਿੱਲੀ ਵਿੱਚ 6 ਜੂਨ ਨੂੰ ਇੱਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਦਾ ਮੰਤਵ ਅਰਥਚਾਰੇ ਨੂੰ ਉਚੀ ਵਿਕਾਸ ਦਰ ਦੇ ਚਾਲੇ ਪਾਉਣ ਲਈ ਢੰਗ ਤਰੀਕੇ ਤੈਅ ਕਰਨਾ ਸੀ। ਪਿਛਲੇ 8 ਸਾਲਾਂ ਦੌਰਾਨ ਸਾਲਾਨਾ 9 ਫੀਸਦੀ ਵਾਧਾ ਦਰਜ ਕਰਨ ਵਾਲਾ ਭਾਰਤੀ ਅਰਥਚਾਰਾ ਸਾਲ 2011 - 12 ਦੌਰਾਨ ਕੇਵਲ ਸਾਢੇ 6 ਫੀਸਦੀ ਹੀ ਵਾਧਾ ਦਰਜ ਕਰ ਸਕਿਆ। ਪਿਛਲੇ ਮਾਲੀ ਸਾਲ ਦੀ ਆਖਰੀ ਤਿਮਾਹੀ ਦੌਰਾਨ ਇਹ ਵਾਧਾ ਸਿਰਫ 5.3 ਫੀਸਦੀ ਦਰਜ ਕੀਤਾ ਗਿਆ। ਸਰਕਾਰ ਨੇ  ਅਰਥਚਾਰੇ ਦੇ ਇੱਕ ਲਹਿੰਦੇ ਰੁਝਾਨ ਨੂੰ ਉਲਟ ਕਰਨ ਲਈ ਉਪਰਾਲੇ ਸ਼ੁਰੂ ਕੀਤੇ।
ਮੀਟਿੰਗ ਵਿੱਚ ਚਾਲੂ ਮਾਲੀ ਸਾਲ ਦੌਰਾਨ ਬੁਨਿਆਦੀ ਢਾਂਚੇ ਦੇ ਵਿਕਾਸ ਲਈ 2 ਲੱਖ ਕਰੋੜ ਰੁਪਏ ਦੀ ਸਰਮਾਏਕਾਰੀ ਦਾ ਫੈਸਲਾ ਲਿਆ ਗਿਆ। ਸਰਕਾਰੀ ਤੇ ਪ੍ਰਾਈਵੇਟ ਭਾਈਵਾਲੀ ਤਹਿਤ ਇੰਨੇ ਵੱਡੇ ਸਰਮਾਏ ਦੇ ਬੰਦੋਬਸਤ ਸਦਕਾ ਸਨਅਤੀ ਉਤਪਾਦਨ ਤੇ ਉਤਪਾਦਨ ਖੇਤਰਾਂ ਨੂੰ ਇੱਕ ਵੱਡੀ ਹੱਲਾਸ਼ੇਰੀ ਮਿਲਣ ਦੀ ਸੰਭਾਵਨਾ ਹੈ।
ਭਾਰਤੀ ਅਰਥਚਾਰੇ ਨੂੰ ਬੁਨਿਆਦੀ ਢਾਂਚੇ ਵਿੱਚ ਅਗਲੇ ਪੰਜ ਸਾਲਾਂ ਦੌਰਾਨ 10 ਖਰਬ ਡਾਲਰ ਸਰਮਾਏ ਦੀ ਲੋੜ ਪਵੇਗੀ। ਇਸ ਬੁਨਿਆਦੀ ਖੇਤਰ ਵਿੱਚ ਵਧੇਰੇ ਸਰਮਾਏਕਾਰੀ ਦਾ ਤਰਕ ਸਮਝਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰਥਚਾਰੇ ਦੇ ਤੇਜ਼  ਵਿਕਾਸ ਦੀ ਰਣਨੀਤੀ  ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਹਮੇਸ਼ਾ ਤੋਂ ਹੀ ਇੱਕ ਅਨਿੱਖੜਵਾਂ ਹਿੱਸਾ ਰਿਹਾ ਹੈ। ਉਨਾਂਕਿਹਾ ਕਿ ਥੋੜੇ ਸਮੇਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਅਰਥਚਾਰੇ ਵਿੱਚ ਸਰਮਾਏਕਾਰੀ ਨੂੰ ਪ੍ਰੋਤਸਾਹਨ ਮਿਲੇਗਾ ਜਦਕਿ ਲੰਮੇਂ ਸਮੇਂ ਵਿੱਚ ਸਨਅਤ ਤੇ ਵਪਾਰ ਨੂੰ ਪ੍ਰਭਾਵਿਤ ਕਰਨ ਵਾਲੇ ਪੂਰਤੀ ਅੜਿਕਿਆਂ ਨੂੰ ਹਟਾਉਣ ਵਿੱਚ ਮਦਦ ਮਿਲੇਗੀ। ਉਨਾਂਕਿਹਾ ਕਿ ਸਰਕਾਰ ਇਕੱਲਿਆਂ ਇੰਨੀ ਵੱਡੀ ਸਰਮਾਏਕਾਰੀ ਕਰਨ ਦੇ ਸਮਰੱਥ ਨਹੀਂ ਇਸ ਲਈ ਸਾਡੇ ਲਈ ਜ਼ਰੂਰੀ ਹੈ ਕਿ ਇਸ ਕੰਮ ਵਿੱਚ ਪ੍ਰਾਈਵੇਟ ਖੇਤਰ ਦੀ ਕੋਸ਼ਿਸ਼ ਨੂੰ ਵੀ ਸ਼ਾਮਿਲ ਕੀਤਾ ਜਾਵੇ।
ਮੀਟਿੰਗ ਦੌਰਾਨ ਬੰਦਰਗਾਹਾਂ, ਸੜਕਾਂ ਤੇ ਹਵਾਈ ਅੱਡਿਆਂ ਦੇ ਵੱਕਾਰੀ ਪ੍ਰਾਜੈਕਟਾਂ ਤੇ ਸਰਮਾਏਕਾਰੀ ਟੀਚਿਆਂ ਉਪਰ ਧਿਆਨ ਕੇਂਦ੍ਰਿਤ ਕੀਤਾ ਗਿਆ। ਚਾਲੂ ਮਾਲੀ ਸਾਲ ਦੌਰਾਨ ਬੰਦਰਗਾਹ ਖੇਤਰ ਵਿੱਚ 14 ਹਜ਼ਾਰ 500 ਕਰੋੜ ਰੁਪਏ ਦੀ ਲਾਗਤ ਵਾਲੇ 42 ਪ੍ਰਾਜੈਕਟ ਚਲਾਏ ਜਾ ਰਹੇ ਹਨ। ਇਹ ਪ੍ਰਾਜੈਕਟ ਸਰਮਾਏਕਾਰੀ ਪਿਛਲੇ ਮਾਲੀ ਵਰੇਤੋਂ ਤਿਗੁਣੀ ਵੱਧ ਹੈ। ਸਰਕਾਰੀ ਬਿਆਨ ਮੁਤਾਬਿਕ ਬੰਦਰਗਾਹ ਖੇਤਰ ਦੀ ਸਮਰੱਥਾ ਸਾਲਾਨਾ 36 ਕਰੋੜ ਟਨ ਵਧਾਈ ਜਾਵੇਗੀ। ਸੜਕਾਂ ਦੇ ਖੇਤਰ ਵਿੱਚ ਚਾਲੂ ਮਾਲੀ ਵਰੇਦੌਰਾਨ 95 ਸੌ ਕਿਲੋਮੀਟਰ ਲੰਬੀਆਂ ਨਵੀਆਂ ਸੜਕਾਂ ਵਿਛਾਈਆਂ ਜਾਣਗੀਆਂ। ਇਨਾਂਵਿੱਚੋਂ 4ਹਜ਼ਾਰ 360 ਕਿਲੋਮੀਟਰ ਸੜਕਾਂ ਬਣਾਓ, ਚਲਾਓ ਤੇ ਵਾਪਸ ਕਰੋਂ ਦੇ ਆਧਾਰ 'ਤੇ ਵਿਛਾਈਆਂ ਜਾਣਗੀਆਂ। ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਨਵੀਂ ਮੁੰਬਈ, ਗੋਆ, ਤੇ ਕਾਨਪੁਰ ਵਿੱਚ ਹਰੇ ਹਵਾਈ ਅੱਡੇ ਬਣਾਏ ਜਾਣ ਦੀ ਤਜਵੀਜ਼ ਤੋਂ ਇਲਾਵਾ ਦਿੱਲੀ ਤੇ ਚੇਨੱਈ ਦੇ ਹਵਾਈ ਅੱਡਿਆਂ ਨੂੰ ਧੁਰੇ ਵਜੋਂ ਵਿਕਸਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬਿਜਲੀ ਪੈਦਾਵਾਰ ਸਮਰੱਥਾ ਵਿੱਚ ਵੀ 18 ਹਜ਼ਾਰ ਮੈਗਵਾਟ ਦੇ ਵਾਧੇ ਦੀ ਤਜਵੀਜ਼ ਹੈ।
ਡਾ. ਮਨਮੋਹਨ ਸਿੰਘ ਨੇ ਇਨਾਂਟੀਚਿਆਂ ਨੂੰ ਪ੍ਰਭਾਵਸ਼ਾਲੀ ਤੇ ਵੱਕਾਰੀ ਦੱਸਿਆ। ਉਨਾਂਕਿਹਾ ਕਿ ਇਹ ਟੀਚੇ ਹਾਸਿਲ ਕੀਤੇ ਜਾਣ ਦੇ ਯੋਗ ਹਨ ਤੇ ਸਰਕਾਰ ਇਨਾਂਨੂੰ ਲਾਗੂ ਕੀਤੇ ਜਾਣ ਪ੍ਰਤੀ ਦਰਪੇਸ਼ ਵੰਗਾਰਾਂ ਤੋਂ ਵੀ ਜਾਣੂ ਹੈ। ਵਿਸ਼ਵ ਅਰਥਚਾਰੇ ਵੱਲ ਇਸ਼ਾਰਾ ਕਰਦਿਆਂ ਉਨਾਂਕਿਹਾ ਕਿ ਵਿਸ਼ਵ ਅਰਥਚਾਰਾ ਔਖੀ ਘੜੀ ਵਿਚੋਂ ਲੰਘ ਰਿਹਾ ਹੈ ਤੇ ਯੂਰੋ ਜ਼ੋਨ ਦਾ ਸੰਕਟ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਸਮੁੱਚਾ ਸੰਸਾਰ ਅਰਥਚਾਰਿਆਂ ਦੀ ਸੁਰੱਖਿਆ ਲਈ ਯਤਨਸ਼ੀਲ ਹੈ। ਦੂਜੇ ਪਾਸੇ ਪੈਟਰੋਲੀਅਮ ਤੇ ਹੋਰਨਾਂ ਵਸਤੂਆਂ ਦੀ ਕੀਮਤਾਂ ਪਿਛਲੇ ਕੁਝ ਸਾਲਾਂ ਦੌਰਾਨ ਕੌਮਾਂਤਰੀ ਪੱਧਰ 'ਤੇ ਵਧਣ ਕਾਰਨ ਸਮੱਸਿਆ ਬਣੀਆਂ ਹੋਈਆਂ ਹਨ। ਦੇਸ਼ ਅੰਦਰ ਮੰਗ ਦੇ ਵੱਧਣ ਤੇ ਪੂਰਤੀ ਵਿੱਚ ਵਿਘਨ ਕਾਰਨ ਮਹਿੰਗਾਈ ਦਾ ਦਬਾਅ ਵਧਿਆ ਹੈ। ਇਨਾਂਸਾਰੀਆਂ ਸਮੱਸਿਆਵਾਂ ਨੂੰ ਨਜਿੱਠਣਾਂ ਇੱਕ ਵੱਡੀ ਵੰਗਾਰ ਹੈ।
ਇਹ ਪਹਿਲਾ ਮੌਕਾ ਨਹੀਂ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਰਕਾਰ ਵੱਡੀਆਂ ਪਹਿਲ ਕਦਮੀਆਂ ਕਰ ਰਹੀ ਹੈ। ਅਜਿਹੇ ਪ੍ਰਾਜੈਕਟਾਂ ਨੂੰ ਲਾਗੂ ਕਰਨ ਵਿੱਚ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਹਨ, ਉਨਾਂਵਿੱਚ ਕੁਝ ਪ੍ਰਾਜੈਕਟਾਂ ਬਾਰੇ ਵੱਖ ਵੱਖ ਮੰਤਰਾਲਿਆਂ ਵੱਲੋਂ ਵਿਰੋਧੀ ਪੈਂਤੜੇ ਲਏ ਜਾਂਦੇ ਹਨ ਜਦਕਿ ਕਈਆਂ ਵਿੱਚ ਪ੍ਰਵਾਨਗੀ ਲੈਣ ਦੀ ਸਮੱਸਿਆ ਆਉਂਦੀ ਹੈ। ਇਨਾਂਗੱਲਾਂ ਨੰ| ਮੁੱਖ ਰੱਖਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਨਾਂਦੇ ਹੱਲ ਲਈ ਇਕੋਂ ਵੇਲੇ ਕਈ ਮੁਹਾਜ਼ਾਂ ਉਤੇ ਕੰਮ ਕਰੇਗੀ। ਜਦ ਕੁਝ ਮੰਤਰੀਆਂ ਨੇ ਅੰਤਰ ਮੰਤਰਾਲਾ ਮਤਭੇਦਾਂ ਦਾ ਹਵਾਲਾ ਦਿੱਤਾ ਤਾਂ ਡਾ. ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਬੰਧਤ ਮੰਤਰਾਲੇ ਇੱਕ ਦੂਜੇ ਨਾਲ ਛੇਤੀ ਤੋਂ ਛੇਤੀ ਮਤਭੇਦ ਦੂਰ ਕਰਨ ਉਨਾਂਕਿਹਾ ਕਿ ਵਿਕਾਸ ਦੇ ਰਾਹ ਉਤੇ ਅੱਗੇ ਤੁਰਦਿਆਂ ਅਜਿਹੀਆਂ ਵੰਗਾਰਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ।  ਪ੍ਰਧਾਨ ਮੰਤਰੀ ਵੱਲੋਂ ਦਿਖਾਈ ਗਈ ਮਜ਼ਬੂਤੀ ਸਦਕਾ ਸਰਕਾਰ ਵਲੋਂ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਸਰਮਾਏਕਾਰਾਂ ਦਾ ਵਿਸ਼ਵਾਸ ਮਜ਼ਬੂਤ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਾਜੈਕਟਾਂ ਦੀ ਪ੍ਰਗਤੀ ਬਾਰੇ ਅਜਿਹੀ ਸਮੀਖਿਆ ਮੀਟਿੰਗ ਹਰ ਤਿਮਾਹੀ ਹੋਇਆ ਕਰੇਗੀ ਤੇ ਪ੍ਰਗਤੀ ਵਿੱਚ ਆਉਣ ਵਾਲੇ ਅੜਿਕਿਆਂ ਦੀ ਸ਼ਨਾਖਤ ਕਰਕੇ ਉਨਾਂਨੂੰ ਦੂਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਅਰਥਚਾਰਾ ਦੋ ਅੰਕਾਂ ਦੀ ਵਿਕਾਸ ਦਰ ਹਾਸਿਲ ਕਰਨ ਦੇ ਸਮਰੱਥ ਹੈ ਤੇ ਛੇਤੀ ਹੀ ਉਹ ਇਸ ਵਿਕਾਸ ਦੇ ਪੰਧ ਉਤੇ ਪੈ ਜਾਵੇਗਾ।  

---੦੦੦---
          ਸ਼ਰਮਾ/ਭਜਨ :  


No Comment posted
Name*
Email(Will not be published)*
Website
Can't read the image? click here to refresh

Enter the above Text*