Bharat Sandesh Online::
Translate to your language
News categories
Usefull links
Google

     

ਬਾਲ ਮਜਦੂਰੀ ਦੇ ਖਿਲਾਫ ,ਅਕੇਸ਼ ਕੁਮਾਰ, ਗੁਰੂ ਨਾਨਕ ਨਗਰ ਬਰਨਾਲਾ
13 Jun 2012


ਭਾਰਤ ਦੀ ਅਜ਼ਾਦੀ ਦੀ ਅੱਧੀ ਸਦੀ ਤੋਂ ਵੀ ਵੱਧ ਬੀਤਣ ਦੇ ਬਾਵਜੂਦ ਬੱਚਿਆ ਨੂੰ ਅਜੇ ਵੀ ਬਾਲ ਮਜਦੂਰੀ ਕਰਨੀ ਪਵੇ ਤਾਂ ਸਰਕਾਰ ਅਤੇ ਉਸ ਦੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਉਪਰ ਪ੍ਰਸ਼ਨ ਚਿੰਨ ਲੱਗ ਜਾਂਦਾ ਹੈ
ਲੋਕਤੰਤਰ ਦੇਸ਼ ਵਿੱਚ ਬਾਲ ਮਜਦੁਰੀ ਬੱਚਿਆਂ ਦੇ ਅਧਿਕਾਰਾਂ ਦਾ ਹਨਨ ਹੈ। ਭਾਰਤ ਦੀ ਅਜ਼ਾਦੀ ਦੀ ਅੱਧੀ ਸਦੀ ਤੋਂ ਵੀ ਵੱਧ ਬੀਤਣ ਦੇ ਬਾਵਜੂਦ ਬੱਚਿਆ ਨੂੰ ਅਜੇ ਵੀ ਬਾਲ ਮਜੂਦਰੀ ਕਰਨੀ ਪਵੇ ਤਾਂ ਸਰਕਾਰ ਅਤੇ ਉਸ ਦੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਉਪਰ ਪ੍ਰਸ਼ਨ ਚਿੰਨ ਲਗ ਜਾਂਦਾ ਹੈ। ਬੇਸ਼ਕ ਸਰਕਾਰੀ ਤੰਤਰ ਕੁਝ ਚਲਾਨ ਕੱਟ ਕੇ ਹੀ ਬਾਲ ਮਜਦੂਰੀ ਰੋਕਣ ਦੇ ਦਾਅਵੇ ਕਰੇ ਪਰ ਸਰਕਾਰੀ ਤੱਥ ਹੋਰ ਹੀ ਕਹਾਣੀ ਦੱਸ ਰਹੇ ਹਨ। ਉਹਨਾਂ ਮੁਤਾਬਕ ਪਿÎਛਲੇ ਸਾਲਾਂ ਵਿੱਚ ਬਾਲ ਮਜਦੂਰੀ ਘੱਟਣ ਦੀ ਬਜਾਏ ਵੱਧ ਰਹੀ ਹੈ। ਅਗਰ ਸਰਕਾਰ ਨੇ ਬਾਲ ਮਜਦੂਰੀ ਰੋਕਣੀ ਹੈ ਤਾਂ ਉਸ ਨੂੰ ਕਾਨੂੰਨ ਹੋਰ ਸਖਤ ਬਨਾਉਣਾ ਪਵੇਗਾ ਅਤੇ ਬੱਚਿਆਂ ਨੂੰ ਬਾਲ ਮਜਦੂਰੀ ਕਿਉਂ ਕਰਨੀ ਪੈ ਰਹੀ ਹੈ ਇਸ ਮਸਲੇ ਦੀ ਢੁੰਗਾਈ ਵਿੱਚ ਜਾ ਕੇ ਇਸ ਸਾਮਜਿਕ ਮਾਸਲੇ ਦਾ ਹੱਲ ਕੱਢਣਾ ਪਵੇਗਾ। ਬਾਲ ਮਜਦੂਰੀ ਕਰਦੇ ਬੱਚਿਆਂ ਨੂੰ ਹਰ ਮਹੀਨੇ ਆਰਥਿਕ ਮਦਦ ਦੇਣੀ ਪਵੇਗੀ ਤਾਂ ਹੀ ਬਾਲ ਮਜਦੂਰੀ ਉਪਰ ਕਾਬੂ ਪਾਇਆ ਜਾ ਸਕਦਾ ਹੈ।
ਬਾਲ ਮਜਦੂਰੀ ਹੋਣ ਦਾ ਸਿੱਧਾ ਮਤਲਬ Àਬਹਨਾਂ ਬੱਚਿਆਂ ਤੋਂ ਉਹਨਾਂ ਦੇ ਜੀਣ ਦਾ, ਵਿਕਾਸ ਕਰਣ ਦਾ, ਪੜਨ ਦਾ, ਅਜ਼ਾਦੀ ਨਾਲ ਖੇਡਣ ਦਾ ਹੱਕ ਖੋਹ ਲੈਣਾ। 1980 ਤੋਂ ਲੈ ਕੇ ਭਾਵੇਂ ਪ੍ਰਾਈਮਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਤੇ ਸਾਖਰਤਾ ਦਰ ਵੀ ਵਧੀ ਹੈ ਪਰ ਇਹ ਵੀ ਸੱਚ ਹੈ ਕਿ ਇਸ ਦੌਰਾਨ ਬਾਲ ਮਜਦੁਰੀ ਵਿੱਚ ਵੀ ਵਾਧਾ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਵਿਸ਼ਵ ਵਿੱਚ ਤਕਰੀਬਨ 25 ਕਰੋੜ ਬੱਚੇ ਯਾਨੀ ਹਰ 6 'ਚੋਂ ਇੱਕ ਬੱਚਾ ਬਾਲ ਮਜਦੂਰੀ ਕਰ ਰਿਹਾ ਹੈ। ਤਕਰੀਬਨ 11 ਕਰੋੜ ਬੱਚੇ ਅਜਿਹੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਜੋਕਿ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਖਤਰਨਾਕ ਗਿਣੇ ਜਾਂਦੇ ਹਨ। ਸਮਾਜ ਦੇ ਤਕਰੀਬਨ ਹਰ ਖੇਤਰ ਵਿੱਚ ਹੀ ਬਾਲ ਮਜਦੂਰ ਕੰਮ ਕਰਦੇ ਮਿਲ ਜਾਣਗੇ। ਅਜਿਹੇ ਖੇਤਰਾਂ ਵਿੱਚ ਵੀ ਜੋਕਿ ਬਹੁਤ ਖਤਰਨਾਕ ਹਨ ਜਿਵੇਂ ਖਦਾਨਾਂ, ਇਮਾਰਤਾਂ ਦੀ ਉਸਾਰੀ, ਮਛਲੀ ਪਕੜਨਾ, ਪਟਾਖੇ ਬਣਾਉਣਾ ਆਦਿ। ਕੋਈ ਵੀ ਕੰਮ ਜਿਸ ਨਾਲ ਕੰਮ ਕਰਣ ਦੀ ਥਾਂ ਤੇ ਬੱਚਿਆਂ ਦੀ ਜਾਨ ਨੂੰ ਖਤਰਾ ਹੋਵੇ ਉਸਨੂੰ ਬੱਚਿਆਂ ਲਈ ਖਤਰਨਾਕ ਮੰਨਿਆ ਜਾਂਦਾ ਹੈ ਜਿਵੇਂ ਕੰਮ ਕਰਣ ਦੀ ਥਾਂ ਤੇ ਰਸਾਇਨਾਂ ਦਾ ਹੋਣਾ, ਜਰੂਰਤ ਤੋਂ ਜਿਆਦਾ ਸ਼ੋਰ ਹੋਣਾ, ਬੱਚਿਆਂ ਤੋਂ ਜਿਆਦਾ ਭਾਰ ਚੁਕਵਾਉਣਾ। ਇਸ ਤੋਂ ਇਲਾਵਾ ਬੱਚਿਆਂ ਤੋਂ ਜਿਆਦਾ ਘੰਟੇ ਕੰਮ ਕਰਵਾਉਣਾ, ਰਾਤ ਸਮੇਂ ਕੰਮ ਕਰਵਾਉਣਾ ਅਤੇ ਬੱਚਿਆਂ ਨੂੰ ਮਾਨਸਿਕ ਜਾਂ ਸ਼ਰੀਰਕ ਤੌਰ ਤੇ ਪ੍ਰਤਾੜਿਤ ਕਰਨਾ ਵੀ ਬੱਚਿਆ ਲਈ ਖਤਰਨਾਕ ਹੈ। ਜਿਹੜਾ ਵੀ ਕੰਮ ਵੱਡਿਆਂ ਲਈ ਖਤਰਨਾਕ ਹੈ ਉਹ ਸੁਭਾਵਿਕ ਤੌਰ ਤੇ ਬੱਚਿਆਂ ਲਈ ਜਿਆਦਾ ਖਤਰਨਾਕ ਹੈ ਕਿਉਂਕਿ ਬੱਚਾ ਆਪਣੇ ਸ਼ਰੀਰਕ ਅਤੇ ਮਾਨਸਿਕ ਵਿਕਾਸ ਦੇ ਦੌਰ ਤੋਂ ਗੁਜਰ ਰਿਹਾ ਹੁੰਦਾ ਹੈ ਅਤੇ ਕੰਮ ਕਰਣ ਦੇ ਖਤਰਨਾਕ ਹਲਾਤ ਵਿੱਚ ਉਸਦੇ ਵਿਕਾਸ ਤੇ ਸਿੱਧਾ ਅਸਰ ਪੈਂਦਾ ਹੈ। ਬੱਚਿਆਂ ਦਾ ਬਚਪਨ ਖਿਡੋਨਿਆਂ ਨਾਲ ਖੇਡਣ ਲਈ ਹੁੰਦਾ ਹੈ ਨਾ ਕਿ ਮਸ਼ੀਨਾਂ ਤੇ ਕੰਮ ਕਰਣ ਲਈ। ਖਤਰਨਾਕ ਹਲਾਤ ਵਿੱਚ ਕੰਮ ਕਰਣ ਨਾਲ ਨਾ ਸਿਰਫ ਚਮੜੀ ਦੇ ਰੋਗ ਅਤੇ ਸਾਹ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਪਰ ਕਈ ਵਾਰ ਕੰਮ ਕਰਦਿਆਂ ਬੱਚਿਆਂ ਦੇ ਖਤਰਨਾਕ ਸੱਟਾਂ ਵੀ ਵੱਜ ਜਾਂਦੀਆਂ ਹਨ ਜਿਸ ਨਾਲ ਬੱਚੇ ਨੂੰ ਕਈ ਸ਼ਰੀਰਕ ਤੇ ਮਾਨਸਿਕ ਤਕਲੀਫਾਂ ਹੋ ਜਾਂਦੀਆਂ ਹਨ।
ਕਿਸੇ ਵੀ ਵਿਕਾਸਸ਼ੀਲ ਦੇਸ਼ ਦੀ ਤਰੱਕੀ ਦੀ ਰਾਹ ਵਿੱਚ ਬਾਲ ਮਜਦੂਰੀ ਦੀ ਸਮਸਿਆ ਇੱਕ ਵੱਡੀ ਚੁਨੌਤੀ ਬਣ ਕੇ ਉਭਰੀ ਹੈ। ਪੜਨ ਦੀ ਉਮਰ ਵਿੱਚ ਕੰਮ ਕਰਦੇ ਬੱਚੇ ਗਰੀਬੀ ਦੇ ਦੁਸ਼ਚੱਕਰ ਕਾਰਨ ਅਜਿਹੇ ਫਸਦੇ ਹਨ ਕਿ ਇਸ ਤੋਂ ਨਿਕਲ ਹੀ ਨਹੀਂ ਪਾਉਂਦੇ। ਭਾਰਤ ਵਿੱਚ ਇਹ ਸਮਸਿਆ ਹੋਰ ਵੀ ਜਿਆਦਾ ਚਿੰਤਾਜਨਕ ਹੈ ਕਿਉਂਕਿ ਭਾਰਤ ਵਿੱਚ ਵਿਸ਼ਵ ਵਿੱਚ ਸਭ ਤੋਂ ਜਿਆਦਾ ਬਾਲ ਮਜਦੂਰ ਹਨ। 2001 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ ਵੱਡੇ ਛੋਟੇ ਹਰ ਤਰਾਂਦੇ ਕੰਮ ਕਰਣ ਵਾਲੇ ਬੱਚਿਆਂ ਨੂੰ ਮਿਲਾ ਕੇ 5-14 ਸਾਲ ਤੱਕ ਦੀ ਉਮਰ ਦੇ ਤਕਰੀਬਨ 1 ਕਰੋੜ 27 ਲੱਖ ਬੱਚੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਨ ਲਈ ਬਾਲ ਮਜਦੂਰੀ ਕਰਣ ਲਈ ਮਜਬੂਰ ਹਨ। ਇਹ ਬੱਚੇ ਘਰਾਂ ਵਿੱਚ ਨੌਕਰਾਂ ਦੇ ਤੌਰ ਤੇ, ਸੜਕਾਂ ਤੇ, ਖੇਤਾਂ ਵਿੱਚ, ਹੋਟਲਾਂ ਤੇ ਢਾਬਿਆਂ ਵਿੱਚ, ਫੈਕਟਰੀਆਂ ਵਿੱਚ ਹਰ ਜਗਾ ਕੰਮ ਕਰਦੇ ਹਨ। ਇਹਨਾਂ ਚੋਂ ਸਵਾ ਲੱਖ ਬੱਚੇ ਖਤਰਨਾਕ ਹਲਾਤਾਂ ਵਿੱਚ ਕੰਮ ਕਰ ਰਹੇ ਹਨ। ਪਰ ਹਾਲਾਤ ਇਸ ਤੋਂ ਵੀ ਕਿਤੇ ਜਿਆਦਾ ਖਤਰਨਾਕ ਹੋ ਸਕਦੇ ਹਨ। ਇੱਕ ਅਨੁਮਾਨ ਮੁਤਾਬਕ ਭਾਰਤ ਵਿੱਚ ਬਾਲ ਮਜਦੂਰਾਂ ਦੀ ਗਿਣਤੀ 6 ਕਰੋੜ ਦੇ ਲਗਪਗ ਹੋ ਸਕਦੀ ਹੈ। ਘਰਾਂ ਤੇ ਅਜਿਹੇ ਹੋਰ ਕਈ ਖੇਤਰ ਜਿਹੜੇ ਕਿ ਲੇਬਰ ਲਾਅ ਤੋਂ ਬਚ ਜਾਂਦੇ ਹਨ ਉਹਨਾਂ ਵਿੱਚ ਕੰਮ ਕਰਦੇ ਬੱਚਿਆਂ ਦੀ ਤਾਂ ਪੁਰੀ ਜਾਣਕਾਰੀ ਵੀ ਨਹੀਂ ਮਿਲ ਪਾਉਂਦੀ। ਭਾਰਤ ਦੇ ਸੰਵਿਧਾਨ ਵਿੱਚ ਭਾਵੇਂ 6-14 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਸਿਖਿਆ ਦਾ ਅਧਿਕਾਰ ਹਾਸਲ ਹੈ ਅਤੇ ਕਾਨੂੰਨ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਲੈਣਾ ਵੀ ਗੈਰਕਾਨੂੰਨੀ ਹੈ ਪਰ ਫਿਰ ਵੀ ਭਾਰਤ ਵਿੱਚ ਤਕਰੀਬਨ ਹਰ ਖੇਤਰ ਵਿੱਚ ਹੀ ਬਾਲ ਮਜਦੂਰ ਕੰਮ ਕਰਦੇ ਮਿਲ ਜਾਂਦੇ ਹਨ।
1971 ਦੀ ਜਨਗਣਨਾ ਮੁਤਾਬਕ ਭਾਰਤ ਵਿੱਚ ਕੁੱਲ 1,07,53,985 ਬਾਲ ਮਜਦੂਰ ਸਨ ਜੋਕਿ 1981 ਵਿੱਚ ਵੱਧ ਕੇ 1,36,40,870 ਹੋ ਗਏ। 1991 ਵਿੱਚ 1,12,85,349 ਤੇ 2001 ਵਿੱਚ 1,26,66,377 ਬਾਲ ਮਜਦੂਰ ਸਨ ਤੇ 2010 ਵਿੱਚ 1,26,26,505 ਯਾਨੀ ਤਕਰੀਬਨ ਪਿਛਲੀ ਵਾਰ ਜਿੰਨੇਹੀ। ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਵਿਸ਼ਵ ਵਿੱਚ ਸਭ ਤੋਂ ਵੱਧ ਬੱਚਿਆ ਦੀ ਅਬਾਦੀ ਹੈ ਪਰ ਜਿੱਥੇ ਬੱÎਿਚਆਂ ਲਈ ਰਖਿਆ ਗਿਆ ਬਜਟ ਸਭ ਤੋਂ ਘੱਟ ਹੈ। 2011 ਦੇ ਸਲਾਨਾ ਬਜਟ ਦਾ 4 ਫ਼ੀਸਦੀ ਤੋਂ ਥੋੜਾ ਹੀ ਜਿਆਦਾ ਬੱਚਿਆਂ ਲਈ ਤੈਅ ਕੀਤਾ ਗਿਆ ਸੀ। ਦੁੱਖ ਦੀ ਗੱਲ ਤਾਂ ਇਹ ਹੈ ਕਿ ਭਾਰਤ ਦੀ ਕੁੱਲ ਕੰਮ ਕਰਣ ਵਾਲੀ ਅਬਾਦੀ ਦਾ 11 ਫ਼ੀਸਦੀ ਬੱਚੇ ਹਨ ਯਾਨੀ ਹਰ 10 ਕੰਮ ਕਰਣ ਵਾਲਿਆਂ ਵਿੱਚ ਇੱਕ ਬੱਚਾ ਹੈ। ਭਾਰਤ ਦੇ ਸਾਰੇ ਹੀ ਰਾਜਾਂ ਵਿੱਚ ਬਾਲ ਮਜਦੂਰੀ ਆਮ ਹੈ ਪਰ ਵੱਖ ਵੱਖ ਰਾਜਾਂ ਵਿੱਚ ਇਸ ਦੀ ਦਰ ਵੱਖ ਵੱਖ ਹੈ। 1991 ਤੋਂ 2001 ਦੇ ਦੌਰਾਨ ਜਿੱਥੇ ਉਤਰ ਭਾਰਤ ਦੇ ਰਾਜਾਂ ਜਿਵੇਂ ਕਿ ਯੂ ਪੀ, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ, ਹਿਮਾਚਲ ਵਿੱਚ ਬਾਲ ਮਜਦੂਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਉਥੇ ਦੱਖਣੀ ਤੇ ਪੱਛਮੀ ਰਾਜਾਂ ਵਿੱਚ ਇਸ ਵਿੱਚ ਕਮੀ ਦੇਖੀ ਗਈ ਹੈ। 2001 ਦੀ ਜਨਗਣਨਾ ਮੁਤਾਬਕ ਸਭ ਤੋਂ ਵੱਧ ਬਾਲ ਮਜਦੂਰ ਉਤਰ ਪ੍ਰਦੇਸ਼ ਵਿੱਚ ਸਨ - 19,27,997, ਆਂਧ੍ਰ ਪ੍ਰਦੇਸ਼ ਵਿੱਚ 13,63,339, ਰਾਜਸਥਾਨ ਵਿੱਚ 12,62,570, ਬਿਹਾਰ ਵਿਚ 11,17,500, ਮੱਧ ਪ੍ਰਦੇਸ਼ ਵਿੱਚ 10,65,259, ਪੱਛਮੀ ਬੰਗਾਲ ਵਿੱਚ 8,57,087, ਕਰਨਾਟਕ ਵਿੱਚ 8,22,615, ਮਹਾਰਾਸ਼ਟਰਾ ਵਿੱਚ 7,64,075 ਬਾਲ ਮਜਦੂਰ ਸਨ। ਭਾਰਤ ਦੇ ਕੁੱਲ ਬਾਲ ਮਜਦੂਰਾਂ ਦਾ 15 ਫ਼ੀਸਦੀ ਉਤਰ ਪ੍ਰਦੇਸ਼ ਵਿੱਚ ਹੈ ਤੇ ਦੂਜੇ ਨੰਬਰ ਤੇ ਆਂਧ੍ਰ ਪ੍ਰਦੇਸ਼ ਜਿੱਥੇ 10.8 ਫੀਸਦੀ, ਰਾਜਸਥਾਨ 10 ਫ਼ੀਸਦੀ, ਐਮ ਪੀ 8.8 ਫ਼ੀਸਦੀ ਤੇ ਬਿਹਾਰ ਵਿੱਚ ਕੁੱਲ ਬਾਲ ਮਜਦੂਰਾਂ ਦਾ 8 ਫ਼ੀਸਦੀ ਸੀ। 2001 ਵਿੱਚ ਭਾਰਤ ਦੇ ਕੁੱਲ ਬਾਲ ਮਜਦੂਰਾਂ ਦਾ 53 ਫ਼ੀਸਦੀ ਸਿਰਫ 5 ਰਾਜਾਂ ਯੂ ਪੀ, ਆਂਧ੍ਰ ਪ੍ਰਦੇਸ਼, ਰਾਜਸਥਾਨ, ਐਮ ਪੀ ਤੇ ਬਿਹਾਰ ਵਿੱਚ ਸੀ। ਕਰਨਾ&


No Comment posted
Name*
Email(Will not be published)*
Website
Can't read the image? click here to refresh

Enter the above Text*