Bharat Sandesh Online::
Translate to your language
News categories
Usefull links
Google

     

ਤੱਟਵਰਤੀ ਵਾਤਾਵਰਣ ਦੀ ਸੰਭਾਲ ਵਾਸਤੇ ਮੈਂਗਰੋ ਪੌਦਿਆਂ ਦਾ ਯੋਗਦਾਨ
05 Jul 2012

ਲੇਖਕ  -ਵੀ.ਐਸ. ਪ੍ਰਸਾਦ
2006 ਦੀ ਕੌਮੀ ਵਾਤਾਵਰਣ ਨੀਤੀ ਵਿੱਚ ਤੱਟਵਰਤੀ ਵਾਤਾਵਰਣ ਦੀ ਸੰਭਾਲ ਵਾਸਤੇ ਇਨਾਂਇਲਾਕਿਆਂ ਵਿੱਚ ਹੋਣ ਵਾਲੇ ਮੈਂਗਰੋ ਨਾਂ ਦੇ ਪੌਦਿਆਂ ਦੇ ਮਹੱਤਵ ਨੂੰ ਪਛਾਣਿਆ ਗਿਆ ਹੈ। ਵਾਤਾਵਰਣ ਤੇ ਜੰਗਲਾਤ ਮੰਤਰਾਲਾ ਅਜਿਹੇ ਪੌਦਿਆਂ ਦੇ ਪ੍ਰਬੰਧ ਤੇ ਸਾਂਭ ਸੰਭਾਲ ਲਈ ਸਭ ਤੋਂ ਵੱਧ ਚੜਕੇ ਕੰਮ ਕਰ ਰਿਹਾ ਹੈ। ਇਹ ਪੌਦੇ ਪ੍ਰਤੀਕੂਲ ਮੌਸਮੀ ਹਾਲਾਤ ਦੇ ਬਾਵਜੂਦ ਸਮੁੰਦਰਾਂ ਤੇ ਤੱਟਵਰਤੀ ਇਲਾਕਿਆਂ ਵਿੱਚ ਅਨੇਕਾਂ ਜੀਵ ਪ੍ਰਜਾਤੀਆਂ ਨੂੰ ਰੱਖਿਆ ਤੇ ਪਨਾਹ ਪ੍ਰਦਾਨ ਕਰਦੇ ਹਨ। ਕੇਂਦਰ ਸਰਕਾਰ ਇਨਾਂਪੌਦਿਆਂ ਨੂੰ ਬਣਾਈ ਰੱਖਣ ਲਈ ਵੱਖ ਵੱਖ ਤਰਾਂਦੇ ਉਪਰਾਲੇ ਕਰ ਰਹੀ ਹੈ।
ਮੈਂਗਰੋ ਅਜਿਹੇ ਪੌਦੇ ਹੁੰਦੇ ਹਨ ਜੋ ਸਮੁੰਦਰ ਦੇ ਖਾਰੇਪਨ, ਵੱਡੀਆਂ ਛੱਲਾਂ ਤੇ ਸਮੁੰਦਰੀ ਤੁਫਾਨਾਂ ਦੀ ਮਾਰ ਨੂੰ ਝੱਲ ਸਕਦੇ ਹਨ। ਤੱਟਵਰਤੀ ਇਲਾਕਿਆਂ ਵਿੱਚ ਅਜਿਹੇ ਬੂਟੇ ਬਿਲਕੁੱਲ ਵਿਰੋਧੀ ਹਾਲਾਤ ਦੇ ਬਾਵਜੂਦ ਸਿਲੀ ਤੇ ਦਲਦਲ ਵਾਲੀ ਭੂਮੀ ਵਿੱਚ ਉਗਦੇ ਹਨ। ਇਨਾਂਬੂਟਿਆਂ ਦਾ ਸਮੁੰਦਰੀ ਤੇ ਤੱਟਵਰਤੀ ਵਾਤਾਵਰਣ ਸਿਲਸਿਲੇ ਨਾਲ ਡੂੰਘਾ ਸਬੰਧ ਹੈ। ਇਸ ਤਰਾਂਦੀ ਬਨਸਪਤੀ ਦੇਸ਼ ਦੇ ਸਾਰੇ ਤੱਟਵਰਤੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਾਈ ਜਾਂਦੀ ਹੈ। ਭਾਰਤ ਵਿੱਚ ਮੈਂਗਰੋ ਬਨਸਪਤੀ ਦੀ ਦੁਨੀਆਂ ਭਰ ਵਿੱਚ ਸਭ ਤੋਂ ਵਧੀਆ ਕਿਸਮ ਪਾਈ ਜਾਂਦੀ ਹੈ। ਪੱਛਮੀ ਬੰਗਾਲ ਵਿੱਚ ਦੇਸ਼ ਭਰ ਵਿੱਚ ਸਭ ਤੋਂ ਵੱਧ ਮੈਂਗਰੋ ਦੇ ਬੂਟੇ ਹਨ ਤੇ ਇਸ ਦੇ ਬਾਅਦ ਗੁਜਰਾਤ ਤੇ ਅੰਡੇਮਾਨ ਨਿਕੋਬਾਰ ਟਾਪੂਆਂ ਦਾ ਨੰਬਰ ਆਉਂਦਾ ਹੈ। ਕੇਂਦਰ ਸਰਕਾਰ ਨੇ ਇਨਾਂਬੂਟਿਆਂ ਦੀ ਸੰਭਾਲ ਲਈ ਤੱਟਵਰਤੀ ਇਲਾਕਿਆਂ ਵਿੱਚ 38 ਥਾਵਾਂ ਦੀ ਸ਼ਨਾਖਤ ਕੀਤੀ ਹੈ ਜਿਥੇ ਵੱਧ ਤੋਂ ਵੱਧ ਮੈਂਗਰੋ ਲਗਾਏ ਜਾ ਸਕਦੇ ਹਨ।
ਮੈਂਗਰੋ ਬਨਸਪਤੀ ਵਿੱਚ ਭਰਪੂਰ ਜੈਵਿਕ ਭਿੰਨਤਾ ਦਾ ਕੁਦਰਤੀ ਗੁਣ ਮੌਜੂਦ ਹੁੰਦਾ ਹੈ ਜੋ ਸਮੁੰਦਰ ਤੇ ਤੱਟਵਰਤੀ ਇਲਾਕਿਆਂ ਵਿੱਚ ਹੋਣ ਵਾਲੇ ਫਲ ਬੂਟਿਆਂ ਅਤੇ ਸਮੁੰਦਰ ਵਿੱਚ ਘੜਿਆਲ ਤੇ ਡਾਲਫਿਨ ਵਰਗੀਆਂ ਵਿਲੱਖਣ ਮੱਛੀਆਂ ਨੂੰ ਪਨਾਹ ਦਿੰਦਾ ਹੈ। ਸਮੁੰਦਰ ਵਿੱਚ ਕਈ ਤਰਾਂਦੀਆਂ ਮੱਛੀਆਂ ਦੇ ਪੂੰਗ ਬਣਨ ਵਿੱਚ ਵੀ ਮੈਂਗਰੋ ਬਨਸਪਤੀ ਇੱਕ ਨਰਸਰੀ ਦਾ ਕੰਮ ਕਰਦੀ ਹੈ। ਇਨਾਂਬੂਟਿਆਂ ਵੱਲੋਂ ਭਾਰੀ ਮਾਤਰਾ ਵਿੱਚ ਅਜਿਹੇ ਤੱਤ ਛੱਡੇ ਜਾਂਦੇ ਹਨ ਜਿਸ ਨਾਲ ਸਮੁੰਦਰੀ ਜੀਵਾਂ ਨੂੰ ਪੋਸ਼ਟਿਕਤਾ ਹਾਸਿਲ ਹੁੰਦੀ ਰਹਿੰਦੀ ਹੈ। ਮੈਂਗਰੋ ਵੱਡੀਆਂ ਸਮੁੰਦਰੀ ਛੱਲਾਂ ਤੋਂ ਹੋਣ ਵਾਲੇ ਭੂਮੀ ਕਟਾਅ ਨੂੰ ਰੋਕਣ ਵਿੱਚ ਸਹਾਈ ਹੁੰਦੇ ਹਨ ਸੁਨਾਮੀ ਦੀਆਂ ਛੱਲਾਂ ਦੀ ਤੀਬਰਤਾ ਘੱਟ ਕਰਨ ਵਿੱਚ ਵੀ ਮੈਂਗਰੋ ਅਹਿਮ ਭੂਮਿਕਾ ਨਿਭਾਉਂਦੇ ਹਨ।
ਮੌਜੂਦਾ ਅਨੁਮਾਨਾਂ ਮੁਤਾਬਿਕ ਦੇਸ਼ ਵਿੱਚ 4 ਹਜ਼ਾਰ 663 ਮੁਰੱਬਾ ਕਿਲੋਮੀਟਰ ਇਲਾਕੇ ਵਿੱਚ ਮੈਂਗਰੋ ਬੂਟਿਆਂ ਦਾ ਜਾਲ ਵਿਛਿਆ ਹੋਇਆ ਹੈ ਸਰਕਾਰ ਵੱਲੋਂ ਹਰ ਸਾਲ 3 ਹਜ਼ਾਰ ਹੈਕਟੇਅਰ ਰਕਬੇ ਵਿੱਚ ਮੈਂਗਰੋ ਬੂਟੇ ਬੀਜੇ ਜਾਣ ਦਾ ਟੀਚਾ ਰੱਖਿਆ ਗਿਆ ਹੈ। ਸਾਲ 2010-11 ਦੌਰਾਨ ਵੱਖ ਵੱਖ ਤੱਟਵਰਤੀ ਸੂਬਿਆਂ ਨੂੰ ਮੈਂਗਰੋ ਦੀ ਲੁਆਈ ਲਈ 7 ਕਰੋੜ 10 ਲੱਖ ਰੁਪਏ ਦੀ ਸਹਾਇਤਾ ਵੰਡੀ ਗਈ। ਕੁਦਰਤ ਦੀ ਸੰਭਾਲ ਬਾਰੇ ਕੌਮਾਂਤਰੀ ਜੱਥੇਬੰਦੀ ਵੱਲੋਂ ਤੱਟਵਰਤੀ ਆਲੇ ਦੁਆਲਿਆਂ ਦੀ ਸੰਭਾਲ  ਲਈ ਜਿਨਾਂ• 8 ਦੇਸ਼ਾਂ ਵਿੱਚ ਭਵਿੱਖ ਲਈ ਮੈਂਗਰੋ ਦੀ ਰਣਨੀਤੀ ਚਲਾਈ ਜਾ ਰਹੀ ਹੈ ਉਨਾਂਵਿੱਚ ਭਾਰਤ ਵੀ ਸ਼ਾਮਿਲ ਹੈ।


No Comment posted
Name*
Email(Will not be published)*
Website
Can't read the image? click here to refresh

Enter the above Text*