Bharat Sandesh Online::
Translate to your language
News categories
Usefull links
Google

     

ਸ਼ਹੀਦੀ ਯਾਦਗਾਰਾਂ : ਨੀਲਾਤਾਰਾ ਸਾਕਾ ਅਤੇ ਨਵੰਬਰ 84
05 Jul 2012

-ਜਸਵੰਤ ਸਿੰਘ 'ਅਜੀਤ'
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਵਿੱਖੇ ਸਥਾਪਿਤ ਕੀਤੀ ਜਾ ਰਹੀ 'ਨੀਲਾਤਾਰਾ ਸਾਕੇ ਦੇ ਸ਼ਹੀਦਾਂ ਦੀ ਯਾਦਗਾਰ' ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਅਜੇ ਥੰਮਿਆ ਹੀ ਨਹੀਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ . ਪਰਮਜੀਤ ਸਿੰਘ ਸਰਨਾ ਪਾਸੋਂ ਨਵੰਬਰ-੮੪ ਵਿੱਚ ਹੋਏ ਸ਼ਹੀਦਾਂ ਦੀ ਯਾਦਗਾਰ ਦਿੱਲੀ ਵਿੱਚ ਕਾਇਮ ਕੀਤੇ ਜਾਣ ਦਾ ਐਲਾਨ ਕਰਵਾ, ਉਸ ਵਿਵਾਦ ਦੇ ਨਾਲ ਹੀ ਇਸਨੂੰ ਵੀ ਚਰਚਾ ਵਿੱਚ ਲੈ ਆਂਦਾ। ਜਿਥੋਂ ਤਕ ਨੀਲਾਤਾਰਾ ਸਾਕੇ ਦੇ ਸ਼ਹੀਦਾਂ ਦੀ ਯਾਦਗਾਰ ਕਾਇਮ ਕੀਤੇ ਜਾਣ ਦਾ ਸੰਬੰਧ ਹੈ, ਉਸਦਾ ਵਿਰੋਧ ਕਾਂਗ੍ਰਸ ਅਤੇ ਕੁਝ ਹੋਰ ਪਾਰਟੀਆਂ ਦੇ ਨੇਤਾ ਇਸ ਆਧਾਰ ਤੇ ਕਰ ਰਹੇ ਹਨ ਕਿ ਇਸ ਯਾਦਗਾਰ ਦੇ ਕਾਇਮ ਹੋ ਜਾਣ ਨਾਲ ਪੰਜਾਬ ਦੇ ਬੀਤੇ ਸੰਤਾਪ ਦੇ ਦਿਨਾਂ ਦੇ ਜ਼ਖਮ ਮੁੜ ਹਰੇ ਹੋ ਜਾਣਗੇ, ਜਿਸਦੇ ਫਲਸਰੂਪ ਪੰਜਾਬ ਦੇ ਸ਼ਾਂਤ ਅਤੇ ਸਦਭਾਵਨਾਪੂਰਣ ਵਾਤਾਵਰਣ ਵਿੱਚ ਫਿਰ ਤੋਂ ਫਿਰਕੂ ਤਨਾਉ ਪੈਦਾ ਹੋਣ ਦੀ ਸੰਭਾਵਨਾ ਬਣ ਜਾਇਗੀ, ਜੋ ਕਿਸੇ ਵੀ ਤਰ੍ਹਾਂ ਪੰਜਾਬ ਅਤੇ ਦੇਸ਼ ਦੇ ਹਿਤ ਵਿੱਚ ਨਹੀਂ ਹੋਵੇਗੀ।
ਜੇ ਗੰਭੀਰਤਾ ਅਤੇ ਠੰਡੇ ਦਿਲੋ-ਦਿਮਾਗ ਨਾਲ ਵਿਚਾਰਿਆ ਜਾਏ ਤਾਂ ਇਹ ਸਵਾਲ ਉਭਰ ਕੇ ਸਾਹਮਣੇ ਜਾਂਦਾ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ . ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ . ਸੁਖਬੀਰ ਸਿੰਘ ਬਾਦਲ, ਆਪਣੀ ਸੱਤਾ-ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਕੋਈ ਅਜਿਹੀ ਵਿਵਾਦ-ਪੂਰਣ ਯਾਦਗਾਰ ਕਾਇਮ ਕਰਵਾਉਣ ਲਈ ਤਿਆਰ ਹੋ ਸਕਦੇ ਹਨ, ਜਿਸ ਨਾਲ, ਉਸ ਭਾਜਪਾ ਦੀ ਲੀਡਰਸ਼ਿਪ ਉਨ੍ਹਾਂ ਨਾਲ ਨਾਰਾਜ਼ ਹੋ ਜਾਏ, ਜਿਸ ਦੇ ਮੌਢਿਆਂ ਪੁਰ ਸਵਾਰ ਹੋ, ਉਹ ਪੰਜਾਬ ਦੀ ਸੱਤਾ ਦੀਆਂ ਕੁਰਸੀਆਂ ਤਕ ਪੁਜਦੇ ਹਨ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਈ ਜਾ ਰਹੀ ਨੀਲਾਤਾਰਾ ਸਾਕੇ ਦੇ ਸ਼ਹੀਦਾਂ ਦੀ ਯਾਦਗਾਰ ਦੇ ਸੰਬੰਧ ਵਿੱਚ . ਪ੍ਰਕਾਸ਼ ਸਿੰਘ ਬਾਦਲ ਇਹ ਆਖ ਕੇ ਸਥਿਤੀ ਸਪਸ਼ਟ ਕਰ ਚੁਕੇ ਹੋਏ ਹਨ ਕਿ ਇਹ ਯਾਦਗਾਰ ਇੱਕ ਗੁਰਦੁਆਰੇ ਦੇ ਰੂਪ ਵਿੱਚ ਹੋਵੇਗੀ। ਇਸ ਸਪਸ਼ਟੀਕਰਣ ਤੋਂ ਇਹ ਸਮਝਣਾ ਮੁਸ਼ਕਿਲ ਨਹੀਂ ਕਿ ਇਸ ਯਾਦਗਾਰ, ਅਰਥਾਤ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ, ਉਥੇ ਇੱਕ ਗੋਲਕ ਰਖੀ ਜਾਇਗੀ ਅਤੇ ਇਸਦੇ ਨਾਲ ਹੀ ਉਥੇ ਅਖੰਡ ਪਾਠਾਂ ਦੀਆਂ ਲੜੀਆਂ ਵੀ ਸ਼ੁਰੂ ਕੀਤੀਆਂ ਜਾਣਗੀਆਂ, ਜਿਨ੍ਹਾਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮਦਨ ਵਿੱਚ ਵਾਧਾ

No Comment posted
Name*
Email(Will not be published)*
Website
Can't read the image? click here to refresh

Enter the above Text*