Bharat Sandesh Online::
Translate to your language
News categories
Usefull links
Google

     

ਕੈਲੀਫੋਰਨੀਆਂ ਤੋਂ ਖੇਤੀਬਾੜੀ ਲੀਡਰਸ਼ਿਪ ਫਾਂਊਡੇਸ਼ਨ ਦੇ 31 ਮੈਂਬਰੀ ਵਫ਼ਦ ਨੇ ਸ.ਕਰਮਦੀਪ ਸਿੰਘ ਬੈਂਸ ਦੀ ਅਗਵਾਈ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
22 Feb 2013

ਅੰਮ੍ਰਿਤਸਰ 22 ਫਰਵਰੀ- ਅਮਰੀਕਾ ਦੇ ਸ਼ਹਿਰ ਯੂਬਾ ਸਿਟੀ ਕੈਲੀਫੋਰਨੀਆਂ ਦੇ ਵਸਨੀਕ ਸਿੱਖ ਸ.ਦੀਦਾਰ ਸਿੰਘ ਬੈਂਸ ਦੇ ਸਪੁੱਤਰ ਸ.ਕਰਮਦੀਪ ਸਿੰਘ ਬੈਂਸ ਪ੍ਰਧਾਨ ਖੇਤੀਬਾੜੀ ਲੀਡਰਸ਼ਿਪ ਫਾਂਊਡੇਸ਼ਨ ਦੀ ਅਗਵਾਈ ਹੇਠ 31 ਮੈਂਬਰੀ ਵਫ਼ਦ ਨੇ ਪੂਰੀ ਸ਼ਰਧਾ ਭਾਵਨਾ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਘਰੋਂ ਅਸੀਸ ਪ੍ਰਾਪਤ ਕੀਤੀ।
ਸ.ਦੀਦਾਰ ਸਿੰਘ ਬੈਂਸ ਤੇ ਉਨ•ਾਂ ਦੇ ਸਪੁੱਤਰ ਸ.ਕਰਮਦੀਪ ਸਿੰਘ ਬੈਂਸ ਦੀ ਅਗਵਾਈ 'ਚ ਪੁੱਜੇ ਇਸ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲ ਕੇ ਆਪਣੀ ਜਾਣ ਪਹਿਚਾਣ ਕਰਵਾਈ ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸ.ਦੀਦਾਰ ਸਿੰਘ ਬੈਂਸ ਤੇ ਉਨ•ਾਂ ਦੇ ਸਪੁੱਤਰ ਸ.ਕਰਮਦੀਪ ਸਿੰਘ ਬੈਂਸ ਸਮੇਤ ਖੇਤੀਬਾੜੀ ਫਾਂਊਡੇਸ਼ਨ ਦੇ ਵਫ਼ਦ ਦੇ ਮੈਂਬਰ ਡਾਕਟਰ ਮਾਈਕਲ ਥੋਮਸ ਡਾਇਰੈਕਟਰ ਆਫ ਐਜੂਕੇਸ਼ਨ ਕੈਲੀਫੋਰਨੀਆਂ, ਚਾਰਲਸ ਡੀ ਬਾਇਰ, ਪੀ.ਐਚ.ਡੀ. ਡੀਨ ਜੌਰਡਨ ਕਾਲਜ ਆਫ ਐਗਰੀਕਲਚਰ ਸਾਇੰਸਜ ਐਂਡ ਟੈਕਨਾਲੋਜੀ, ਜੋ ਏਂਜ ਸੈਲੀਨਾਸ, ਰੇਸ਼ਲ ਐਂਟੀਨੈਟੀ ਲਿੰਡੇਨ, ਕਾਰਲ ਅਰਨੋਲਡ ਔਬਰਨ, ਏਰਾ ਅਜਡੇਰੀਅਨ ਲੋਸ ਬੈਨੋਸ, ਪੌਲ ਬਸੀਲਾ, ਕੈਮਰੋਨ ਬੋਸਵਿਲ ਕੌਕਕੋਰਨ, ਐਨੇ ਕੋਟਸ ਸਾਨਤਾਮਾਰੀਆ, ਜੈਸਨਕੋਲ ਸਾਨਤਾ ਪੋਲਾ, ਨੈਥਿਨ ਡਾਰਨ ਸੈਲੀਨਾਸ, ਬਰੇਂਡਾ ਫੋਰਸ ਸਾਨਤਾਮਾਰੀਆ, ਐਸ਼ਲੇ ਗਿੱਲ ਫੋਲਸਮ, ਰੋਬਰਟ ਗਰੈਥਰ ਸੋਮਿਸ, ਜੈਰਡ ਗਰੌਸ ਕੋਲੂਸਾ, ਕੇਡ ਜੋਹਨਸਨ ਬਲੇਥ, ਡੈਨਿਸ ਜੋਨਕੂਈਰੋ ਫਰੈਸਨੋ, ਕਾਰਲ ਲੈਹਮਨ ਫਰੈਸਨੋ, ਜਸਟਿਨ ਮਿਸ਼ੇਲੀ ਲਿਵਓਕ, ਕਰਿਸਟੋ ਫਰ ਨਿਕੋਲਸ ਆਰਕਾਡੀਆ, ਐਸੀਲਾ ਨੌਬਲ ਸੈਕਰਾਮੈਂਟੋ, ਰਿਆਨ ਪਰਸਨ ਕਲੋਵਿਸ, ਸੋਨੀ ਪਲੀਡੋ ਸਾਨਤਾ ਮਾਰੀਆ, ਮਾਈਕਲ ਰੀਵੇਰਾ ਫਰੈਸਨੋ, ਮਾਈਕਲ ਟੈਸਟਾ ਨੈਪਾਵੈਲੀ ਅਤੇ ਉਲਾਸਾ ਤਰਖਾਣ ਰੀਪੋਨ ਤੋਂ ਇਲਾਵਾ ਸ.ਜਸਵਿੰਦਰ ਸਿੰਘ ਪੁਰੇਵਾਲ, ਸ.ਰੇਸ਼ਮ ਸਿੰਘ ਪੁਰੇਵਾਲ, ਬਾਬਾ ਨਿਰਮਲ ਸਿੰਘ ਨੂੰ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਇਤਿਹਾਸ ਨਾਲ ਸਬੰਧਤ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਸ.ਰੂਪ ਸਿੰਘ ਸਕੱਤਰ, ਸ.ਕੁਲਦੀਪ ਸਿੰਘ ਬਾਵਾ ਐਡੀਸ਼ਨਲ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਵਿਭਾਗ ਅਤੇ ਸ.ਜਸਵਿੰਦਰ ਸਿੰਘ ਸੂਚਨਾ ਅਧਿਕਾਰੀ ਵੀ ਮੌਜੂਦ ਸਨ। ਵਫ਼ਦ ਦੇ ਸਾਰੇ ਮੈਂਬਰ 2 ਘੰਟੇ ਤੋਂ ਵੱਧ ਸਮਾਂ ਸ੍ਰੀ ਹਰਿਮੰਦਰ ਸਾਹਿਬ ਰਹੇ ਅਤੇ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਜਾ ਕੇ ਸ.ਕੁਲਦੀਪ ਸਿੰਘ ਐਡੀ:ਸਕੱਤਰ ਪਾਸੋਂ ਲੰਗਰ ਪ੍ਰਥਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸਾਰੇ ਮੈਂਬਰਾਂ ਨੇ ਸ਼ਰਧਾ ਭਾਵਨਾ ਨਾਲ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕਿਆ ਤੇ ਕੁਝ ਮੈਂਬਰਾਂ ਨੇ ਪ੍ਰਸ਼ਾਦੇ ਪਕਾਉਣ ਦੀ ਸੇਵਾ ਵੀ ਕੀਤੀ।
ਵਫ਼ਦ ਦੇ ਸਾਰੇ ਮੈਂਬਰਾਂ ਨੇ ਗੁਰਦੁਆਰਾ ਦੁੱਖ ਭੰਜਨੀ ਬੇਰੀ ਤੇ ਅਸਥਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।
ਸ.ਕਰਮਦੀਪ ਸਿੰਘ ਬੈਂਸ ਦੀ ਅਗਵਾਈ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਇਸ ਵਫ਼ਦ ਦੇ ਸਾਰੇ ਮੈਂਬਰਾਂ ਨੇ ਇੱਥੇ ਆਉਣ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪ੍ਰਮਾਤਮਾਂ ਦੇ ਘਰ ਆ ਕੇ ਸਕੂਨ ਪ੍ਰਾਪਤ ਹੋਇਆ ਹੈ। ਸਾਰੇ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਪਿਆਰ, ਸਤਿਕਾਰ ਬਦਲੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਨੋਟ:- ਤਸਵੀਰ ਈ-ਮੇਲ ਕੀਤੀ ਗਈ ਹੈ।
ਨੰ: 2894/22-02-2013            (ਕੁਲਵਿੰਦਰ ਸਿੰਘ ਰਮਦਾਸ)
            98148-98254


No Comment posted
Name*
Email(Will not be published)*
Website
Can't read the image? click here to refresh

Enter the above Text*