Bharat Sandesh Online::
Translate to your language
News categories
Usefull links
Google

     

ਪੰਜਾਬ ਵਿੱਚ ਸਰਦ ਰੁੱਤੀ ਖੁੰਬਾਂ ਦੀ ਕਾਸ਼ਤ
02 Dec 2013

ਪੰਜਾਬ ਵਿੱਚ ਸਰਦ ਰੁੱਤੀ ਖੁੰਬਾਂ ਦੀ ਕਾਸ਼ਤ
ਰੂਮਾ ਦੇਵੀ ਅਤੇ ਸਰਬਜੀਤ ਸਿੰਘ ਔਲਖ
ਪੰਜਾਬ ਐਗਰੀਕਲਚਰਲ ਯੁਨੀਵਰਸਿਟੀ, ਖੇਤਰੀ ਖੋਜ ਕੇਂਦਰ, ਗਰਦਾਸਪੁਰ

ਖੰਬਾਂ ਦੀ ਕਾਸ਼ਤ ਪੰਜਾਬ ਅਤੇ ਇਸਦੇ ਪੜੋਸੀ ਰਾਜਾਂ ਵਿੱਚ ਤੇਜੀ ਨਾਲ ਵੱਧ ਰਹੀ ਹੈ। ਭਾਰਤ ਦੀ ਵਧੇਰੇ ਜਨ ਸੰਖਿਆ ਸ਼ਾਕਾਹਾਰੀ ਹੈ। ਇਨ੍ਹਾਂ ਦੀ ਖੁਰਾਕ ਵਿੱਚ ਖੁੰਬਾਂ ਦਾ ਵਿਸ਼ੇਸ਼ ਸ਼ਥਾਨ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਤੋਂ ਸਾਨੂੰ ਵਧੀਆ ਕਿਸਮ ਦੀ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਮਿਲਦੇ ਹਨ।ਇਸ ਤੋਂ ਇਲਾਵਾ ਕੈਲਸ਼ੀਅਮ, ਫਾਸਫੋਰਸ, ਲੋਹਾ, ਪੋਟਾਸ਼, ਵਿਟਾਮਿਨ ਸੀ ਤੇ ਹੋਰ ਖਣਿਜ ਪਦਾਰਥ ਕਾਫੀ ਮਾਤਰਾ ਵਿੱਚ ਹੁੰਦੇ ਹਨ। ਕਾਰਬੋਹਾਈਡਰੇਟ ਅਤੇ ਚਿਕਨਾਹਟ ਦੀ ਮਾਤਰਾ ਬਹੁਤ ਹੀ ਘੱਟ ਹੁੰਦੀ ਹੈ।ਇਸ ਲਈ ਸ਼ੂਗਰ ਦੇ ਮਰੀਜ਼ਾਂ ਅਤੇ ਵੱਧ ਬਲੱਡ ਪਰੈਸ਼ਰ ਦੇ ਮਰੀਜਾਂ ਲਈ ਖਾਣੀ ਬਹੁਤ ਲਾਭਦਾਇਕ ਹੈ। ਖੁੰਬਾਂ ਦੀ ਖ਼ੁਰਾਕੀ ਅਤੇ ਦਵਾਈਆਂ ਦੀ ਤਰ੍ਹਾਂ ਵਰਤੋਂ ਬਾਰੇ ਜਾਣਕਾਰੀ ਵਧਣ ਨਾਲ ਦੇਸ਼ ਭਰ ਵਿੱਚ ਖੁੰਬਾਂ ਦੀ ਕਾਸ਼ਤ ਅਤੇ ਵਰਤੋਂ ਵਿੱਚ ਲੋਕਾਂ ਦੀ ਦਿਲਚਸਪੀ ਵਧੀ ਹੈ। ਸਾਰੀ ਦੁਨੀਆਂ ਵਿੱਚ ਖੁੰਬ ਨੂੰ ਇਕ ਸਰੇਸ਼ਠ ਸਬਜੀ ਵਜੋਂ ਮੰਨਿਆ ਗਿਆ ਹੈ। ਪੰਜਾਬ ਵਿੱਚ ਮੁੱਖ ਤੌਰ ਤੇ ਖੁੰਬਾਂ ਦੀਆਂ ਚਾਰ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ: ਸਫੈਦ ਬਟਨ ਖੁੰਬ, ਪਰਾਲੀ ਵਾਲੀ ਖੁੰਬ, ਢੀਂਗਰੀ ਅਤੇ ਦੁਧੀਆ ਖੁੰਬ। ਬਟਨ ਖੁੰਬ ਬਾਰੇ ਹੇਠਾਂ ਜਾਣਕਾਰੀ ਦਿਤੀ ਜਾ ਰਹੀ ਹੈ।
ਪੰਜਾਬ ਵਿੱਚ ਬਟਨ ਖੁੰਬ ਦੀ ਕਾਸ਼ਤ ਸਤੰਬਰ ਤੋਂ ਮਾਰਚ ਤੱਕ ਕੀਤੀ ਜਾ ਸਕਦੀ ਹੈ। ਇਸ ਖੁੰਬ ਦੀਆਂ ਦੋ ਕਿਸਮਾਂ ਅਗੈਰੀਕਸ ਬਾਈਸਪੋਰਸ ਅਤੇ ਅਗੈਰੀਕਸ ਬਾਈਟਾਰਕਿਸ ਹੁੰਦੀਆ ਹਨ। ਪਹਿਲੀ ਖੁੰਬ ਨੂੰ ਵਧਣ-ਫੁਲਣ ਲਈ 14-25 ਡਿਗਰੀ ਸੈੰਟੀਗ੍ਰੇਡ ਅਤੇ ਦੂਜੀ ਖੁੰਬ ਨੁੰ 19-30 ਡਿਗਰੀ ਸੈਂਟੀਗ੍ਰੇਡ ਤਾਪਮਾਨ ਦੀ ਲੋੜ ਹੁੰਦੀ ਹੈ। ਅਗੈਰੀਕਸ ਬਾਈਸਪੋਰਸ ਦੀ ਕਾਸ਼ਤ ਬਹੁਤ ਪ੍ਰਚੱਲਤ ਹੈ। ਇਸ ਖੁੰਬ ਦੇ ਫੁੱਟਣ ਅਤੇ ਫੁੱਲਣ ਸਮੇਂ 23-25 ਡਿਗਰੀ ਸੈਂਟੀਗ੍ਰੇਡ ਅਤੇ 14-18 ਡਿਗਰੀ ਤਾਪਮਾਨ ਦੀ ਲੋੜ ਹੁੰਦੀ ਹੈ। ਇਹ ਤਾਪਮਾਨ ਪੰਜਾਬ ਵਿੱਚ ਅਕਤੂਬਰ ਤੋਂ ਫਰਵਰੀ ਤੱਕ ਕੁਦਰਤੀ ਕਾਇਮ ਰਹਿੰਦਾ ਹੈ।ਇਸ ਫ਼ਸਲ ਦੇ ਫੁਲਣ ਦਾ ਸਮਾਂ ਮਾਰਚ ਦੇ ਅਖੀਰ ਤੱਕ ਵਧਾਇਆ ਜਾ ਸਕਦਾ ਹੈ।ਉਪਰ ਦੱਸੀਆਂ ਗਈਆਂ ਬਟਨ ਖੁੰਬਾਂ ਦੀਆਂ ਦੋਹਾਂ ਫਸਲਾਂ ਦੀ ਕਾਸ਼ਤ ਦਾ ਢੰਗ ਇੱਕ ਸਮਾਨ ਹੈ ਜਿਸ ਦਾ ਲੜੀਵਾਰ ਵੇਰਵਾ ਹੇਠ ਦਿੱਤਾ ਜਾਂਦਾ ਹੈ।
ਕੰਪੋਸਟ ਦੀ ਤਿਅਰੀ: ਕੰਪੋਸਟ ਤਿਆਰ ਕਰਨ ਦਾ ਸਹੀ ਸਮਾਂ 15-20 ਸਤੰਬਰ ਨੂੰ ਸ਼ੁਰੂ ਹੁੰਦਾ ਹੈ ਅਤੇ ਕੰਪੋਸਟ ਲਗਭਗ 25-26 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਪੰਜਾਬ ਦੇ ਵਿੱਚ ਜੇਕਰ ਖੁੰਬਾਂ ਦੀ ਬਿਜਾਈ 15-20 ਅਕਤੂਬਰ ਤੋਂ ਕੀਤੀ ਜਾਵੇ ਤਾਂ ਮੌਸਮ ਦੇ ਹਿਸਾਬ ਨਾਲ ਠੀਕ ਰਹੇਗੀ।
ਕੰਪੋਸਟ ਤਿਆਰ ਕਰਨ ਲਈ ਲੋੜੀਂਦੇ ਪਦਾਰਥ- 300 ਕਿਲੋ ਤੂੜੀ ਤੋਂ ਖੁੰਬਾਂ ਦੀ ਕੰਪੋਸਟ ਤਿਆਰ ਕਰਨ ਲਈ ਹੇਠ ਲਿਖੇ ਪਦਾਰਥਾਂ ਦੀ ਲੋੜ ਹੁੰਦੀ ਹੈ। ਤੂੜੀ -300 ਕਿਲੋ , ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ- 9 ਕਿਲੋ, ਯੂਰੀਆ-3 ਕਿਲੋ, ਸੁਪਰਫਾਸਫੇਟ-3 ਕਿਲੋ, ਮਿਊਰੇਟ ਆਫ ਪੋਟਾਸ਼- 3 ਕਿਲੋ, ਜਿਪਸਮ-30 ਕਿਲੋ, ਸੀਰਾ-5 ਕਿਲੋ, ਕਣਕ ਦਾ ਛਾਣ- 15 ਕਿਲੋ, ਫਿਊਰਾਡਾਨ (3 ਜੀ)- 150 ਗ੍ਰਾਮ, ਲਿੰਡੇਨ (20 ਈ ਸੀ)- 60 ਮਿ. ਲਿ., ਕਮਰਾ- 10’ਯ 10’ਯ 10’। ਤੂੜੀ ਦੇ ਅਨੁਪਾਤ ਅਨੁਸਾਰ ਬਾਕੀ ਪਦਾਰਥਾਂ ਦੀ ਮਾਤਰਾ ਵਧਾਈ ਜਾਂ ਘਟਾਈ ਜਾ ਸਕਦੀ ਹੈ।
ਕੰਪੋਸਟ ਤਿਆਰ ਕਰਨਾ- ਤੂੜੀ ਨੂੰ ਪੱਕੇ ਫਰਸ਼ ਤੇ ਵਿਛਾ ਕੇ ਸਾਫ ਪਾਣੀ ਨਾਲ ਚੰਗੀ ਤਰ੍ਹਾਂ ਗਿੱਲਾ ਕਰ ਦਿਤਾ ਜਾਂਦਾ ਹੈ। ਇਸ ਤਰ੍ਹਾਂ ਗਿੱਲੀ ਕੀਤੇ ਤੂੜੀ ਦੇ ਢੇਰ ਨੂੰ 24 ਘੰਟੇ ਤੱਕ ਪਿਆ ਰਹਿਣ ਦਿਤਾ ਜਾਂਦਾ ਹੈ ਤਾਂ ਜੋ ਇਹ 70-75% ਪਾਣੀ ਚੂਸ ਲਵੇ।ਫਿਰ ਇਸ ਢੇਰ ਵਿੱਚ ਸਾਰੀਆਂ ਖਾਦਾਂ ਅਤੇ ਚੌਕਰ ਚੰਗੀ ਤਰ੍ਹਾਂ ਰਲਾ ਕੇ 5 ਯ 5 ਫੁੱਟ ਦੇ ਚੌਰਸ ਫੱਟਿਆਂ ਦੇ ਢਾਂਚੇ ਵਿੱਚ ਤੂੜੀ ਪਾ ਕੇ ਚੰਗੀ ਤਰ੍ਹਾਂ ਲਿਤਾੜ ਕੇ ਢੇਰ (ਸਟੈਕ) ਲਾ ਦਿਉ। ਖਿਆਲ ਰੱਖੋ ਕਿ ਢੇਰ ਦੀ ਉਚਾਈ 5 ਫੁੱਟ ਤੋਂ ਵੱਧ ਨਾ ਹੋਵੇ ਲੰਬਾਈ ਜਿੰਨੀ ਮਰਜ਼ੀ ਹੋ ਜਾਵੇ। ਜਦੋਂ ਇਹ ਢੇਰ ਚੰਗੀ ਤਰ੍ਹਾਂ ਜੰਮ ਜਾਵੇ ਤਾਂ ਆਲੇ ਦੁਆਲੇ ਫੱਟੇ ਲਾ ਦਿਉ।
3 ਕੁਇੰਟਲ ਤੂੜੀ ਤੋਂ ਮੁਕੰਮਲ ਕੰਪੋਸਟ ਤਿਆਰ ਕਰਨ ਲਈ ਹੇਠਾਂ ਦਰਸਾਏ ਗਏ ਕੈਲੰਡਰ ਅਨੁਸਾਰ 7 ਪਲਟੀਆਂ ਦੀ ਜ਼ਰੂਰਤ ਪੈਂਦੀ ਹੈ ਜੋ ਕਿ ਖੁੰਬ ਉਤਪਾਦਕ ਤੂੜੀ ਗਿੱਲੀ ਕਰਨ ਦੀ ਮਿਤੀ ਤੋਂ ਕਰ ਸਕਦਾ ਹੈ। ਹਰ ਵਾਰੀ ਪਲਟਾਈ ਕਰਨ ਵੇਲੇ ਢੇਰ ਦੇ ਉਪਰ ਅਤੇ ਪਾਸਿਆਂ ਤੋਂ ਇੱਕ ਫੁੱਟ ਦੀ ਸੁੱਕੀ ਤਹਿ ਇਕ ਪਾਸੇ ਵੱਖ ਕਰ ਲਵੋ ਅਤੇ ਸਾਰੀ ਤੂੜੀ ਦੀ ਪਲਟਾਈ ਇਸ ਤਰ੍ਹਾਂ ਕਰੋ ਕਿ ਢੇਰ ਲਾਉਣ ਸਮੇਂ ਅੰਦਰਲੀ ਤੂੜੀ ਬਾਹਰ ਅਤੇ ਬਾਹਰਲੀ ਤੂੜੀ ਅੰਦਰ ਚਲੀ ਜਾਵੇ ਭਾਵ ਸਾਰੀ ਤੂੜੀ ਇਕਸਾਰ ਰਲਾਈ ਜਾਵੇ। ਹਰ ਪਲਟਾਈ ਤੋਂ ਬਾਅਦ 5 ਫੁੱਟ ਉਚਾ ਤੇ 5 ਫੁੱਟ ਚੌੜਾ ਢੇਰ ਲਾਉਣਾ ਜ਼ਰੂਰੀ ਹੈ।

 

ਪਲਟੀ

ਦਿਨ

ਰਲਾਏ ਜਾਣ ਵਾਲੇ ਪਦਾਰਥ

ਜੀਰੋ

ਪਹਿਲਾ

24 ਘੰਟੇ ਗਿੱਲੀ ਕੀਤੀ ਤੂੜੀ ਵਿੱਚ, 9.0 ਕਿਲੋ ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ 3.0 ਕਿਲੋ ਯੂਰੀਆ, 3 ਕਿਲੋ ਸੁਪਰਫਾਸਫੇਟ, 3 ਕਿਲੋ ਮਿਉਰੇਟ ਆਫ਼ ਪੋਟਾਸ਼ ਅਤੇ 15 ਕਿਲੋ ਚੋਕਰ ਰਲਾ ਕੇ ਉਪਰ ਦੱਸੇ ਅਨੁਸਾਰ ਤੂੜੀ ਦਾ ਢੇਰ (ਸਟੈਕ) ਲਾ ਦਿਉ।

ਪਹਿਲੀ

ਚੌਥਾ

5 ਕਿਲੋ ਸੀਰਾ 20 ਲਿਟਰ ਪਾਣੀ ਵਿੱਚ ਘੋਲ ਕੇ ਸਾਰੀ ਕੰਪੋਸਟ ਵਿੱਚ ਰਲਾ ਕੇ ਢੇਰ ਲਾ ਦਿਉ।

ਦੂਜੀ

ਅੱਠਵਾਂ

ਪਲਟਾਈ ਕਰਕੇ ਪਾਣੀ ਦੀ ਘਾਟ ਜੇਕਰ ਹੋਵੇ ਤਾਂ ਪੂਰੀ ਕਰਕੇ ਢੇਰ ਲਾ ਦਿਉ।

ਤੀਸਰੀ

ਬਾਰ੍ਹਵਾਂ

30 ਕਿਲੋ ਜਿਪਸਮ ਸਾਰੀ ਕੰਪੋਸਟ ਵਿੱਚ ਰਲਾ ਕੇ ਢੇਰ ਲਾ ਦਿਉ।

ਚੌਥੀ

ਪੰਦਰਵਾਂ

ਪਲਟਾਈ ਕਰਕੇ ਪਾਣੀ ਦੀ ਘਾਟ ਜੇਕਰ ਹੋਵੇ ਤਾਂ ਪਾਣੀ ਦੀ ਘਾਟ ਪੂਰੀ ਕਰਕੇ ਢੇਰ ਲਾ ਦਿਉ।

ਪੰਜਵੀ 

ਅਠ੍ਹਾਰਵਾਂ

150 ਗ੍ਰਾਮ ਫਿਊਰਾਡਾਨ 15 ਲਿਟਰ ਪਾਣੀ ਵਿੱਚ ਮਿਲਾ ਕੇ ਸਾਰੀ ਕੰਪੋਸਟ ਵਿੱਚ ਰਲਾ ਕੇ ਢੇਰ ਲਾ ਦਿਉ।

ਛੇਵੀਂ

ਇੱਕਵੀ

ਪਲਟਾਈ ਕਰਕੇ ਪਾਣੀ ਦੀ ਘਾਟ ਜੇਕਰ  ਹੋਵੇ ਤਾਂ ਪੂਰੀ ਕਰਕੇ ਢੇਰ ਲਾ ਦਿਉ।

ਸੱਤਵੀਂ

ਚੋਵੀਵਾਂ

60 ਮਿ.ਲਿ. ਲਿੰਡੇਨ 15 ਲਿਟਰ ਪਾਣੀ ਵਿੱਚ ਮਿਲਾ ਕੇ ਸਾਰੀ ਕੰਪੋਸਟ ਵਿੱਚ ਰਲਾ ਕੇ ਢੇਰ ਲਾ ਦਿਉ।

--

ਛੱਬੀਵਾਂ

ਕੰਪੋਸਟ ਬੀਜ ਰਲਾਉਣ ਲਈ ਤਿਆਰ ਹੈ।


ਖੁੰਬ ਉਤਪਾਦਕ ਕੰਪੋਸਟ ਤਿਆਰ ਕਰਨ ਵਾਲੇ ਦਿਨ ਤੋਂ ਮਿਤੀ ਵਿੱਚ ਅਗਲੀ ਪਲਟਾਈ ਅਨੁਸਾਰ ਦਿਨ ਜੋੜ ਕੇ ਆਪਣਾ ਕੈਲੰਡਰ ਆਪ ਤਿਆਰ ਕਰ ਸਕਦੇ ਹਨ। ਹਰ ਪਲਟਾਈ ਸਮੇਂ ਪਾਣੀ ਦੀ ਮਾਤਰਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਅਤੇ 70 % ਨਮੀ ਹੋਣੀ ਚਾਹੀਦੀ ਹੈ।ਇਸ ਤਰ੍ਹਾਂ 26 ਵੇਂ ਦਿਨ ਕੰਪੋਸਟ ਵਰਤਣਯੋਗ ਹੋ ਜਾਵੇਗੀ। ਢੇਰ ਨੂੰ ਖੋਲ ਦੇਵੋ ਅਤੇ ਉਸਨੂੰ ਕੁੱਝ ਸਮੇਂ ਲਈ ਠੰਡਾ ਹੋਣ ਦਿਉ। ਫਿਰ ਮੁੱਠੀ ਵਿੱਚ ਘੁੱਟ ਕੇ ਸਿੱਲ ਦੀ ਜਾਂਚ ਕਰੋ।
ਵਧੀਆ ਕੰਪੋਸਟ ਦੇ ਗੁਣ: ਕੰਪੋਸਟ ਵਿੱਚ 70 % ਨਵੀਂ ਹੋਣੀ ਚਾਹੀਦੀ ਹੈ। ਵਧੀਆ ਤਿਆਰ ਕੰਪੋਸਟ ਦਾ ਰੰਗ ਗਾੜਾ ਭੂਰਾ ਹੋਣਾ ਚਾਹੀਦਾ ਹੈ ਇਸ ਵਿੱਚ ਅਮੋਨੀਆ ਗੈਸ ਦੀ ਬੋਅ ਬਿਲਕੁਲ ਨਹੀਂ ਆਉਣੀ ਚਾਹੀਦੀ ਅਤੇ ਇਸ ਦੀ ਪੀ. ਐਚ. 7 ਤੋਂ 8 ਤੱਕ ਹੋਣੀ ਚਾਹਦਿੀ ਹੈ।
ਬਿਜਾਈ ਕਰਨੀ: ਇਸ ਤੋ ਬਾਅਦ ਢੇਰ ਨੂੰ ਕਮਰੇ ਵਿੱਚ ਲੈ ਜਾਣ ਤੋਂ ਪਹਿਲਾਂ ਇਸ ਵਿੱਚ ਬਾਵਿਸਟਨ (50% ਘੁਲਣਸ਼ੀਲ) ਉੱਲੀਨਾਸ਼ਕ 40 ਗ੍ਰਾਮ ਪ੍ਰਤੀ ਕੁਇੰਟਲ ਸੁੱਕੀ ਤੂੜੀ ਦੇ ਹਿਸਾਬ ਮਿਲਾ ਦੇਵੋ। ਕਮਰੇ ਦੀ ਤਿਆਰੀ ਪਹਿਲਾਂ ਕਰ ਲੈਣੀ ਚਾਹੀਦੀ ਹੈ ਅਤੇ ਇਸਨੂੰ ਫਾਰਮਾਲਿਨ ਦਵਾਈ ਦੀ ਸਪਰੇ ਕਰਕੇ ਕੀਟਾਣੂ ਰਹਿਤ ਕਰ ਲੈਣਾ ਚਾਹੀਦਾ ਹੈ। ਕਮਰੇ ਵਿੱਚ 4 ਫੁੱਟ ਚੌੜੇ ਤੇ ਕਮਰੇ ਦੀ ਲੰਬਾਈ ਅਨੁਸਾਰ ਆਰਜ਼ੀ ਸ਼ੈਲਫਾਂ ਬਣਾ ਕੇ ਇਹਨਾਂ ਉੱਤੇ 6 ਇੰਚ ਕੰਪੋਸਟ ਦੀ ਤਹਿ ਵਿਛਾ ਕੇ ਬੀਜ ਰਲਾ ਦੇਣਾ ਚਾਹੀਦਾ ਹੈ। ਤਿੰਨ ਕੁਇੰਟਲ ਸੁੱਕੀ ਤੂੜੀ ਲਈ 12 ਤੋਂ 14 ਬੋਤਲਾਂ ਜਾਂ 3 ਕਿਲੋ ਬੀਜ ਦੀ ਜ਼ਰੂਰਤ ਪੈਂਦੀ ਹੈ। ਬੀਜ ਰਲਾਉਣ ਤੋਂ ਬਾਅਦ ਬੈਡਾਂ ਨੂੰ ਅਖਬਾਰਾਂ ਨਾਲ ਢੱਕ ਦੇਣਾ ਚਾਹੀਦਾ ਹੈ ਅਤੇ ਇਹਨਾਂ ਅਖਬਾਰਾਂ ਨੂੰ ਪਾਣੀ ਦੀ ਸਪਰੇ ਨਾਲ ਗਿੱਲਾ ਰੱਖਣਾ ਚਾਹੀਦਾ ਹੈ।
ਕੇਸਿੰਗ ਕਰਨੀ: 15-20 ਦਿਨ ਦੇ ਅੰਦਰ ਅੰਦਰ ਬੀਜ ਪੁੰਗਰ ਕੇ ਸਾਰੀ ਕੰਪੋਸਟ ਵਿੱਚ ਫੈਲ ਜਾਂਦਾ ਹੈ ਉਸ ਸਮੇਂ ਕੰਪੋਸਟ ਉਤੋਂ ਅਖਬਾਰਾਂ ਲਾਹ ਕੇ ਕੇਸਿੰਗ ਮਿੱਟੀ ਪਹਿਲਾਂ ਹੀ ਤਿਆਰ ਕਰ ਲੈਣੀ ਚਾਹੀਦੀ ਹੈ ਅਤੇ ਇਸ ਨੂੰ ਬਣਾਉਣ ਲਈ 2 ਸਾਲ ਪੁਰਾਣੀ ਗੋਹੇ ਦੀ ਰੂੜੀ 4 ਹਿੱਸੇ 1 ਹਿੱਸਾ ਰੇਤਲੀ ਮਿੱਟੀ ਨੂੰ ਚੰਗੀ ਤਰ੍ਹਾਂ ਬਰੀਕ ਕਰਕੇ ਗਿੱਲਾ ਕੀਤਾ ਜਾਂਦਾ ਹੈ। ਇਸਨੂੰ ਜਰਮ ਰਹਿਤ ਕਰਨ ਲਈ 50 ਗ੍ਰਾਮ ਫਿਊਰਾਡਾਨ (3 ਜੀ) ਅਤੇ 1.25 ਲਿਟਰ ਫਾਰਮਾਲਿਨ (35-40%) ਨੂੰ 15 ਲਿਟਰ ਪਾਣੀ ਵਿੱਚ ਪਾ ਕੇ ਕੇਸਿੰਗ ਮਿੱਟੀ ਵਿੱਚ ਮਿਲਾ ਕੇ ਪਲਾਸਟਿਕ ਸ਼ੀਟ ਨਾਲ 24 ਘੰਟਿਆਂ ਲਈ ਢੱਕਿਆ ਜਾਂਦਾ ਹੈ ਅਤੇ ਇਹ ਮਿੱਟੀ ਕੇਸਿੰਗ ਲਈ ਵਰਤੀ ਜਾ ਸਕਦੀ ਹੈ। 3 ਕੁਇੰਟਲ ਤੂੜੀ ਤੋਂ ਤਿਆਰ ਕੰਪੋਸਟ ਲਈ ਲਗਭਗ ਢਾਈ ਕੁਇੰਟਲ ਕੇਸਿੰਗ ਮਿੱਟੀ ਚਾਹੀਦੀ ਹੈ। ਹੁਣ ਅਖਬਾਰਾਂ ਹਟਾ ਕੇ ਕੀਟਾਣੁ ਰਹਿਤ ਕੀਤੀ ਕੇਸਿੰਗ ਮਿਟੀ ਦੀ ਇਕ ਤੋਂ ਡੇਢ ਇੰਚ ਮੋਟੀ ਪਧਰੀ ਤਹਿ ਵਿਛਾ ਦਿਉ।
ਪੈਦਾਵਾਰ- ਇਸ ਤੋਂ ਬਾਅਦ ਕੰਪੋਸਟ ਤੇ ਵਿਛਾਈ ਕੇਸਿੰਗ ਮਿੱਟੀ ਨੂੰ ਸਪਰੇ ਪੰਪ ਨਾਲ ਪਾਣੀ ਲਾ ਕੇ ਸਿਲੀ ਰੱਖਣਾ ਚਾਹੀਦਾ ਹੈ। ਬਿਜਾਈ ਤੋਂ ਪਹਿਲੇ 9-10 ਦਿਨ ਤਾਪਮਾਨ 24 ਡਿਗਰੀ ਸੈਂਟੀਗਰੇਡ ਤੇ ਬਾਅਦ ਵਿੱਚ ਤਾਪਮਾਨ 18-20ਡਿਗਰੀ ਸੈਂਟੀਗਰੇਡ ਰੱਖਣਾ ਚਾਹੀਦਾ ਹੈ।ਇਸ ਤੋਂ ਕੁੱਝ ਦਿਨ ਬਾਅਦ ਛੋਟੇ-ਛੋਟੇ ਚਿੱਟੇ ਬਟਨ ਵਿਖਾਈ ਦੇਣ ਲੱਗ ਪੈਣਗੇ ਜੋ ਕਿ ਕੁੱਝ ਦਿਨਾਂ ਵਿੱਚ ਹੀ ਕਟਾਈ ਦੇ ਯੋਗ ਹੋ ਜਾਂਦੇ ਹਨ। ਇਸ ਸਾਰੀ ਕੰਪੋਸਟ ਤੋਂ ਅਸੀਂ ਤਕਰੀਬਨ 80-100 ਕਿਲੋ ਤਾਜ਼ੀ ਖੁੰਬ ਦੀ ਪੈਦਾਵਾਰ ਲੈ ਸਕਦੇ ਹਾਂ। ਖੁੰਬਾਂ ਨੂੰ ਤੋੜਨ ਲਈ ਇਹਨਾਂ ਦੀ ਟੋਪੀ ਨੂੰ ਉਗਲਾਂ ਵਿਚਕਾਰ ਲੈ ਕੇ ਹੌਲੀ ਜਿਹੀ ਮਰੋੜਨਾ ਚਾਹੀਦਾ ਹੈ ਇੰਨਾਂ ਨੂੰ ਕੱਟਣਾ ਜਾਂ ਖਿੱਚਣਾ ਨਹੀਂ ਚਾਹੀਦਾ।
ਮੰਡੀਕਰਨ- ਖੁੰਬਾਂ ਤੋੜਨ ਤੋਂ ਬਾਅਦ ਖੁੰਬ ਦੀ ਡੰਡੀ ਦਾ ਮਿੱਟੀ ਵਾਲਾ ਹਿੱਸਾ ਕੱਟ ਦਿਉ ਅਤੇ ਮੰਡੀਕਰਨ ਦੌਰਾਨ ਖਰਾਬ ਹੋਣ ਤੋ ਬਚਉਣ ਲਈ ਪੋਟਾਸ਼ੀਅਮ ਮੈਟਾਬਾਈਸਲਫਾਈਡ ਦੇ ਘੋਲ (2.5 ਗ੍ਰਾਮ 10 ਲਿਟਰ ਪਾਣੀ ਵਿੱਚ) 2 ਮਿੰਟ ਡੋਬਣ ਤੋਂ ਬਾਅਦ ਸੁਕਾ ਕੇ 200 ਗ੍ਰਮ ਪ੍ਰਤੀ ਲਿਫਾਫਾ (ਸਾਈਜ਼ 6ਯ8 ਇੰਚ) ਵਿੱਚ ਪਾ ਕੇ ਸੀਲ ਕਰਕੇ ਪੈਕਟਾਂ ਨੂੰ ਮੰਡੀ ਵਿੱਚ ਭੇਜਿਆ ਜਾ ਸਕਦਾ ਹੈ।
ਬੀਜ ਦੀ ਪ੍ਰਾਪਤੀ ਦਾ ਸੋਮਾ- ਖੁੰਬਾਂ ਦੀ ਕਾਸ਼ਤ ਕਰਨ ਤੋਂ ਪਹਿਲਾਂ ਇਸ ਦੇ ਬੀਜ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬੀਜ ਖਾਸ ਤਕਨੀਕ ਨਾਲ ਪ੍ਰਯੋਗਸ਼ਾਲਾ ਵਿੱਚ ਆਡਰ ਦੇਣ ਤੇ ਹੀ ਤਿਆਰ ਕੀਤਾ ਜਾਂਦਾ ਹੈ। ਬੀਜ ਪ੍ਰਾਪਤ ਕਰਨ ਲਈ ਆਪਣੇ ਜ਼ਿਲੇ ਦੇ ਡਿਪਟੀ ਡਾਇਰੈਕਟਰ ਬਾਗਬਾਨੀ, ਬਲਾਕ ਦੇ ਬਾਗਬਾਨੀ ਵਿਕਾਸ ਅਫਸਰ ਜਾਂ ਮਾਈਕਰੋਬਾਇਲੌਜੀ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨਾਲ ਸੰਪਰਕ ਕਰ ਸਕਦੇ ਹੋ।


No Comment posted
Name*
Email(Will not be published)*
Website
Can't read the image? click here to refresh

Enter the above Text*