Bharat Sandesh Online::
Translate to your language
News categories
Usefull links
Google

     

ਅੰਬਰ ਚੀਰਵੀਂ ਹੂਕ ਵਾਲਾ ਸਾਈਂ ਸੀ : ਸੰਤ ਰਾਮ ਉਦਾਸੀ
12 Dec 2013

ਅੰਬਰ ਚੀਰਵੀਂ ਹੂਕ ਵਾਲਾ ਸਾਈਂ ਸੀ : ਸੰਤ ਰਾਮ ਉਦਾਸੀ

ਗੁਰਭਜਨ ਸਿੰਘ ਗਿੱਲ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ

ਸੰਤ ਰਾਮ ਉਦਾਸੀ ਕੋਲ ਅੰਬਰ ਚੀਰਵੀਂ ਹੂਕ ਸੀ, ਅੰਬਰੀ ਨਹੀਂ । ਧਰਤੀ ਪੁ¤ਤਰ ਸੀ ਨਾ ।

ਉਸ ਦੇ ਦੁਖ ਸੁਖ ਵਿਚ ਗੁੰਨ੍ਹੀ ਚੀਕਨੀ ਮਿ¤ਟੀ ਵਰਗਾ ਸਿਦਕ ਸੀ, ਕੁ¤ਟਿਆਂ ਵੀ ਨਾ ਭੁਰਨ

ਵਾਲਾ । ਸਨੇਹੀ ਮਿ¤ਟੀ, ਪੈਰ ਪੈਰ ਤੇ ਨਾਲ ਤੁਰਨ ਵਾਲੀ ਮਿ¤ਟੀ ਵਰਗਾ । ਕ¤ਚੇ ਵਿਹੜਿਆਂ ਦਾ

ਜਾਇਆ ਉਚ ਦੁਮਾਲੜਾ ਬੁਰਜ । ਉਸਦੀ ਆਭਾ ਸਾਹਮਣੇ ਬਹੁਤੇ ਸ਼ਾਇਰ ਬੌਣਾ ਮਹਿਸੂਸ ਕਰਦੇ।

ਉਸ ਦੇ ਸਮਾਜਿਕ ਆਦਰ ਮਾਣ ਵੇਲੇ ਵੰਨ ਸੁਵੰਨੀਆਂ ਟਿ¤ਚਰਾਂ ਕਰਦੇ । ਮੈਂ ਅ¤ਖੀਂ ਵੇਖਿਆ,

ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਵਿਚ ਜਦੋਂ 1985 ’ਚ ਸੰਤ ਰਾਮ ਉਦਾਸੀ ਨੂੰ ਪ੍ਰੋ: ਮੋਹਨ

ਸਿੰਘ ਮੇਲਾ ਕਮੇਟੀ ਵੱਲੋਂ ਸਿ¤ਕਿਆਂ ਨਾਲ ਤੋਲਿਆ ਗਿਆ ਤਾਂ ਇਕ ਵ¤ਡੇ ਇਨਕਲਾਬੀ

ਸ਼ਾਇਰ ਨੇ ਆਪਣੀ ਹੈਂਕੜ ਬਾਜ਼ ਆਵਾਜ਼ ’ਚ ਕਿਹਾ, ‘‘ਉਇ ਉਦਾਸੀ ਬੋਰੀ ’ਚੋਂ 100

ਰੁਪਏ ਦਾ ਭਾਨ ਤਾਂ ਦੇਵੀਂ।’’ ਉਦਾਸੀ ਸਿਰਫ਼ ਮਿੰਨ੍ਹਾ ਮੁਸਕਰਾਇਆ ਸੀ । ਇਸ ‘‘ਉਇ

ਉਦਾਸੀ’’ ਵਿਚ ਅਭਿਮਾਨ ਸੀ ਤੇ ‘‘100 ਰੁਪਏ ਦਾ ਭਾਨ’’ ਵਿਚ ਆਪਣੀ ਜੇਬ’ ਚ

ਅਮਰੀਕਨ ਡਾਲਰਾਂ ਦੇ ਭਾਰਤੀ ਰੂਪ ਦਾ ਘੁਮੰਡ ਸੀ । ਮੈਂ ਉਸ ਸ਼ਾਇਰ ਨੂੰ ਉਦੋਂ ਵੀ ਇਹੀ

ਕਿਹਾ ਸੀ, ‘‘ਕਿਸੇ ਸ਼ਾਇਰ ਦਾ ਏਦਾਂ ਮਜ਼ਾਕ ਨਹੀਂ ਉਡਾਈਦਾ ਇਸ ’ਚੋਂ ਆਪਣੀ

ਜ਼ਿਹਨੀ ਗਰੀਬੀ ਵੀ ਝਲਕਦੀ ਹੈ । ਮੈਨੂੰ ਤਾਂ ਮਗਰੋਂ ਪਤਾ ਲ¤ਗਾ ਕਿ ਇਹ ਖ¤ਖੜੀਆਂ

ਖ਼ਰਬੂਜੇ ਹੋ ਚੁਕੀ ਕਮਿਉਨਿਸਟ ਮਾਨਸਿਕਤਾ ਦੀ ਰਹਿੰਦ ਖੂੰਹਦ ਦਾ ਗੁੱਭ ਗਲਾਟ ਵਰਗਾ

ਪ੍ਰਗਟਾਵਾ ਸੀ, ਇਸ ਤੋਂ ਵ¤ਧ ਕੁਝ ਨਹੀਂ ਸੀ ।

ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ 1971’ ਚ ਮੈਂ ਲੁਧਿਆਣੇ ਆਇਆ ਤਾਂ

ਇਨਕਲਾਬੀ ਸਫ਼ਾਂ ਲਗਪਗ ਉ¤ਖੜ ਰਹੀਆਂ ਸਨ । ਡਾ.ਹਰਿਭਜਨ ਸਿੰਘ ਵਰਗੇ ਸ਼ਾਇਰ ਸੁਰਖ਼ ਫਰੇਰੇ

ਨੂੰ ‘ਲਾਲ ਟਾਕੀ’ ਹੋਣ ਦਾ ਮਿਹਣਾ ਮਾਰ ਰਹੇ ਸਨ। ਕਈ ਇਨਕਲਾਬੀ ਵੀ ਜੇਲ੍ਹਾਂ ’ਚੋਂ ਪਰਤ

ਕੇ ਰੁਜ਼ਗਾਰ ਕਮਾਉਣ ਲਈ ‘ਊੜਾ ਐੜਾ’ ਸਿ¤ਖ ਰਹੇ ਸਨ। ਕੋਈ ਜੇ ਬੀ ਟੀ ਦੇ ਨੋਟਿਸ

ਇਕ¤ਠੇ ਕਰ ਰਿਹਾ ਸੀ । ਕੋਈ ਮਹਿਬੂਬਾ ਦੇ ਪਿੰਡ ਦੀ ਮਿ¤ਟੀ ਨੂੰ ਸਲਾਮ ਕਰ ਰਿਹਾ ਸੀ ।

‘ਸੁਪਨੇ’ ਤੇ ‘ਹਕੀਕਤ’ ਵਿਚਕਾਰਲਾ ਫ਼ਰਕ ਮਿਟ ਰਿਹਾ ਸੀ । ਹੇਠਲਾ ਬੈਂਗਣੀ ਰੰਗ ਉਘੜ

ਰਿਹਾ ਸੀ । ਇਸ ਮੌਸਮ ’ਚ ਸੰਤ ਰਾਮ ਉਦਾਸੀ ਵੀ ਉਥੇ ਹੀ ਪਹੁੰਚ ਗਿਆ ਸੀ, ਜਿ¤ਥੋਂ

ਤੁਰਿਆ ਸੀ । ਸਿ¤ਖ ਵਿਰਸੇ ’ਚੋਂ ਸੰਘਰਸ਼ਮਈ ਗਾਥਾਵਾਂ ਦੇ ਹਵਾਲੇ ਨਾਲ ਪੰਜਾਬੀ

ਮਾਨਸਿਕਤਾ ਨੂੰ ਹਲੂਣ ਰਿਹਾ ਸੀ । ਜੇ ਮੈਂ ਕਹਾਂ ਕਿ ਮਰ ਰਹੀ ਪੰਜਾਬੀ ਮਾਨਸਿਕਤਾ ਨੂੰ

ਪਿੰਡ ਪਿੰਡ ਜਾ ਕੇ ਹਲੂਣ ਰਿਹਾ ਸੀ, ਤਾਂ ਕੋਈ ਅਤਿਕਥਨੀ ਨਹੀਂ । ਉਸ ਦੀ ਸ਼ਾਇਰੀ

ਸਕੂਲਾਂ ਕਾਲਜਾਂ ਦੇ ਮੁੰਡੇ ਜ਼ਬਾਨੀ ਚੇਤੇ ਕਰ ਰਹੇ ਸਨ। ਉਸਦੇ ਬੋਲਾਂ ਨੂੰ ਜਵਾਨ ਪੀੜ੍ਹੀ ਉਵੇਂ

ਹੀ ਸੰਭਾਲ ਰਹੀ ਸੀ ਜਿਵੇਂ ਮੇਰੇ ਤੋਂ ਪਹਿਲੀ ਪੀੜ੍ਹੀ ਸ਼ਿਵ ਕੁਮਾਰ ਬਟਾਲਵੀ ਦੀ ਦੀਵਾਨੀ

ਸੀ ਤੇ ਮੇਰੇ ਵਾਲੀ ਪੀੜ੍ਹੀ ਸੁਰਜੀਤ ਪਾਤਰ ਨੂੰ ਮੁਹ¤ਬਤ ਕਰਦੀ ਹੈ ।

ਉਦਾਸੀ ਕੋਲ ਸ਼ਿਵ ਕੁਮਾਰ ਨਾਲੋਂ ਵ¤ਖਰਾ ਦਰਦ ਸੀ । ਪਾਤਰ ਨਾਲੋਂ ਵ¤ਖਰਾ ਲੌਕਿਕ

ਅੰਦਾਜ਼। ਉਸ ਦੀ ਹੂਕ ਵਿਚ ਦਰਦਮੰਦਾਂ ਦੀਆਂ ਸੁ¤ਚੀਆਂ ਆਹੀਂ ਸਨ । ਉਹ ਵਿਦਰੋਹ ਤੋਂ

ਅ¤ਗੇ ਤੁਰ ਪਿਆ ਸੀ । ਉਸਦੇ ਕਰਮ ਇਨਕਲਾਬੀ ਸੋਚ ਨੂੰ ਪਰਵਾਣੇ ਜਾ ਚੁਕੇ ਸਨ ।

ਨਾਮਧਾਰੀਆਂ ਦੇ ਘਰ ਜੰਮਿਆ ਜਾਇਆ ਉਦਾਸੀ ਉਨ੍ਹਾਂ ਦੇ ਹੀ ਡੇਰਿਆਂ ’ਚ ਮੁੱਢਲੇ ਦੌਰ

ਦੌਰਾਨ ਕਵਿਤਾਵਾਂ ਲਿਖਦਾ ਪੜ੍ਹਦਾ ਰਿਹਾ । ਉਸਦਾ ਨਿ¤ਕਾ ਵੀਰ ਲੋਕ ਗਾਇਕ ‘‘ਗੁਰਦੇਵ

ਸਿੰਘ ਕੋਇਲ’’ ਤਾਂ ਲੰਮਾ ਸਮਾਂ ਜਲੰਧਰ ਦੀ ਨਾਮਧਾਰੀ ਧਰਮਸ਼ਾਲਾ ’ਚੋਂ ਬੋਲਦਾ ਰਿਹਾ । ਉਥੇ

ਹੀ ਰਹਿੰਦਾ ਰਿਹਾ । ਨਾਮਧਾਰੀ ਗੁਰੂ ਪ੍ਰਤਾਪ ਸਿੰਘ ਦੇ ਅਕਾਲ ਚਲਾਣੇ ਤੇ ਉਦਾਸੀ ਦਾ

ਲਿਖਿਆ ਰੁਦਨ ਏਥੇ ਕਾਰਨ ਨੂੰ ਪਰਪ¤ਕ ਕਰਦਾ ਹੈ । ਗੁਰੂ ਪ੍ਰਤਾਪ ਸਿੰਘ ਦਾ ‘‘ਵਹਿਮਾਂ ਭਰਮਾਂ

ਨੂੰ ਖੰਡਨ ਹਾਰਾ’’ ਅੰਦਾਜ਼ ਉਸਨੂੰ ਬੇਹ¤ਦ ਪਸੰਦ ਸੀ । ਆਪਣੇ ਇਸ਼ਟ ਨਾਲ ਮੁਹ¤ਬਤ ਤੋਂ

ਅ¤ਗੇ ਤੁਰ ਕੇ ਉਹ ਰੋਮਾਂਸ ਦੇ ਅਸਰ ਹੇਠ ਤੁਰਿਆ ਤਾਂ ਉਸਦੀ ਤੋਰ ਓਪਰੀ ਜਾਪੀ । ਅਸਲ ’ਚ ਉਹ

ਹੋਰ ਕਾਰਜ ਲਈ ਪੈਦਾ ਹੋਇਆ ਜੀਵ ਸੀ । ਜ਼ਿੰਦਗੀ ਨੂੰ ਵੇਖਣ ਵਾਲੀ ਨਜ਼ਰ ਤਾਂ ਵਿਕਸਤ

ਹੋ ਰਹੀ ਸੀ ਪਰ ਹਾਲੇ ਨਜ਼ਰੀਆ ਰੂਪ ਸਰੂਪ ਨਹੀਂ ਸੀ ਪਾ ਰਿਹਾ । ਇਸੇ ਕਰਕੇ ਹੀ ਉਹ

ਅਜੇ ਵਿਅਕਤੀਆਂ ਤੇ ਜਾਣ ਤੇ ਹੀ ਉਦਾਸ ਹੁੰਦਾ ਸੀ। ਵਿਅਕਤੀ ਭਾਵੇਂ ਪੰਡਿਤ ਜਵਾਹਰ ਲਾਲ

ਨਹਿਰੂ ਹੋਵੇ ਜਾਂ ਕੋਈ ਹੋਰ ।

1

ਸੰਤ ਰਾਮ ਉਦਾਸੀ ਨੇ ਆਪਣੀ ਸਾਹਿਤ ਸਿਰਜਣਾ ਅਤੇ ਗਾਇਕੀ ਦਾ ਸਫ਼ਰ

ਸਿਹਰੇ ਸਿੱਖਿਆ ਗਾਉਣ ਤੋਂ ਸ਼ੁਰੂ ਕੀਤਾ ਵਿਆਹ ਸ਼ਾਦੀਆਂ ਮੌਕੇ ਬੈਠੀ ਸੰਗਤ ਨੂੰ

ਪ੍ਰਭਾਵਤ ਕਰਨ ਲਈ ਸਹਿਜ ਸੌਖੇ ਸ਼ਬਦ ਹੀ ਕਵਿਤਾ ਦੀ ਸ਼ਾਨ ਬਣਦੇ । ਸ਼ਬਦਾਂ ਦਾ ਇਹੀ ਸੁਭਾਅ ਉਸ

ਦੇ ਮਰਦੇ ਦਮ ਤੀਕ ਸਾਥ ਨਿਭਾਉਂਦਾ ਰਿਹਾ। ਉਦਾਸੀ ਦੀ ਸ਼ਾਇਰੀ ਕੋਈ ਬੁਝਾਰਤ ਨਹੀਂ ਹੈ,

ਸਗੋਂ ਇੰਜ ਸੰਚਾਰਿਤ ਹੁੰਦੀ ਹੈ ਜਿਵੇਂ ਨਾੜਾਂ ਵਿੱਚ ਖ਼ੂਨ ਤੁਰਦਾ ਤੁਰਦਾ ਪਤਾ ਵੀ ਨਹੀਂ

ਲੱਗਣ ਦਿੰਦਾ ਕਿ ਉਹ ਤੁਰ ਰਿਹਾ ਹੈ। ਆਪਣੀ ਜੀਵਨ ਸਾਥਣ ਨਸੀਬ ਕੌਰ ਦੇ ਅਨਪੜ੍ਹ ਹੋਣ ਦੇ

ਬਾਵਜੂਦ ਉਸਦੇ ਸਵੈ ਮਾਣ ਨੂੰ ਕਦੇ ਆਂਚ ਨਾ ਆਉਣ ਦਿੰਦਾ। ਆਪਣੇ ਪਿੰਡ, ਪਰਿਵਾਰ, ਨੇੜਲੇ

ਸ਼ਹਿਰ ਬਰਨਾਲਾ ਤੇ ਰਿਸ਼ਤੇਦਾਰੀਆਂ ’ਚ ਵੀ ਖੁਸ਼ਬੂ ਵਾਂਗ ਵਿਚਰਦਾ । ਉਸਦੀ ਬੁ¦ਦੀ ਤੋਂ ਚਿੜ ਕੇ

ਕੁਝ ਲਿਖਾਰੀ ਭਾਈ ਉਸਦੀਆਂ ਜ਼ਾਤੀ ਕਮਜ਼ੋਰੀਆਂ ਨੂੰ ਉਭਾਰ ਉਭਾਰ ਜ਼ਰੂਰ ਵੇਖਦੇ ਰਹੇ ਪਰ

ਉਹ ਆਪਣੇ ਮੂੰਹੋਂ ਕਿਸੇ ਵਿਅਕਤੀ ਨੂੰ ਬੁਰਾ ਭਲਾ ਕਹਿੰਦਾ ਮੈਂ ਕਦੇ ਨਹੀਂ ਸੀ ਸੁਣਿਆ।

ਆਪਣੀਆਂ ਧੀਆਂ ਲਈ ਉਸ ਦੀ ਨਿੱਕੀ ਜਿਹੀ ਹਿੱਕ ਵਿੱਚ ਅੰਬਰ ਜਿੱਡੇ ਸੁਪਨੇ ਸਨ।

ਉਸਦੀਆਂ ਧੀਆਂ ਇਕਬਾਲ, ਪ੍ਰਿਤਪਾਲ ਤੇ ਕੀਰਤਨ ਹੁਣ ਵੀ ਆਪਣੇ ਬਾਬਲ ਦੇ ਸੁਪਨਿਆਂ ਦੀ

ਪੂਰਤੀ ਲਈ ਨਿਰੰਤਰ ਯਤਨਸ਼ੀਲ ਹਨ। ਪ੍ਰੋ: ਮੋਹਨ ਸਿੰਘ ਮੇਲੇ ਦੇ ਮੰਚ ਤੇ ਮੈਨੂੰ ਜਿਥੇ ਸ:

ਗੁਰਸ਼ਰਨ ਸਿੰਘ ਦੇ ਨਾਟਕ ਕਰਵਾਉਣ ਦਾ ਮਾਣ ਮਿਲਿਆ ਹੈ ਉਥੇ ਉਦਾਸੀ ਦੀ ਬੇਟੀ ਕੀਰਤਨ ਦੇ

ਗੀਤ ਵੀ ਹਜ਼ਾਰਾਂ ਦੇ ਲੋਕ ਇਕੱਠ ਨੂੰ ਕੀਲਦੇ ਮੈਂ ਅੱਖੀਂ ਵੇਖੇ ਹਨ। ਪ੍ਰੋ: ਮੋਹਨ ਸਿੰਘ

ਮੇਲੇ ਦੇ ਕਾਫ਼ਲੇ ’ਚੋਂ ਨਿੱਖੜੇ ਅਨੇਕਾਂ ਸਾਥੀਆਂ ਨੇ ਵੱਖ ਵੱਖ ਸ਼ਹਿਰਾਂ ਕਸਬਿਆਂ ’ਚ ਮੇਲੇ

ਆਰੰਭੇ ਤਾਂ ਉਥੇ ਸੰਤ ਰਾਮ ਉਦਾਸੀ ਦੇ ਗੀਤਾਂ ਦੇ ਮੁਕਾਬਲੇ ਹੁੰਦੇ ਵੀ ਮੈਂ ਵੇਖੇ ਸੁਣੇ ਹਨ।

ਪੰਜਾਬ ਦੇ ਰੁੱਖੇ ਮਿੱਸੇ ਸਭਿਆਚਾਰ ’ਚ ਕੇਵਲ ਸੁਰਖ਼ ਫੁੱਲਾਂ ਦੀ ਖੇਤੀ ਹੀ ਪ੍ਰਵਾਨ ਨਹੀਂ

ਹੈ ਸਗੋਂ ਸੌ ਫੁੱਲ ਖਿੜੇ ਵੇਖਣ ਦੀ ਲਿਆਕਤ ਵੀ ਹੈ। ਆਪਣੇ ਫੁੱਲ ਦੀ ਰਖਵਾਲੀ ਦਾ ਸਭ ਨੂੰ

ਅਧਿਕਾਰ ਹੈ ਪਰ ਦੂਸਰਿਆਂ ਦੇ ਬਗੀਚੇ ਨਿੰਦਣਾ ਚੰਗੇ ਬਾਗਬਾਨ ਦੀ ਨਿਸ਼ਾਨੀ ਨਹੀਂ। ਪ੍ਰੋ: ਮੋਹਨ

ਸਿੰਘ ਮੇਲੇ ਵਿੱਚ ਕਦੇ ਵੀ ਅਸ਼ਲੀਲਤਾ ਪ੍ਰਵਾਨ ਨਹੀਂ ਕੀਤੀ ਗਈ, ਜੇ ਇੰਜ ਹੁੰਦਾ ਤਾਂ

ਜਦੋਂ ਏ ਕੇ ਸੰਤਾਲੀ ਵਾਲਿਆਂ ਦਾ ਰਾਜ ਭਾਗ ਸੀ ਤਾਂ ਮੇਲੇ ਏਨੇ ਨਾ ਭਰਦੇ। ਇਕੋ ਇਕ

ਇਹੀ ਮੇਲਾ ਜਿਉਂਦਾ ਰਹਿ ਗਿਆ ਸੀ, ਬਾਕੀ ਤਾਂ ਸਾਰੇ ਸਿੱਧ ਜੋਗੀ ਤਾਂ ਪਰਬਤੀਂ ਚੜ੍ਹ ਗਏ

ਸਨ ਜਾਂ ਸਿੱਧੇ ਟਕਰਾਉ ਵਿੱਚ ਖਫ਼ਾ ਖੂਨ ਹੋ ਰਹੇ ਸਨ। ਸਾਡੇ ਮੇਲੇ ’ਚ ਆਉਣ ਕਰਕੇ

ਉਦਾਸੀ ਤੇ ਉਸਦੀਆਂ ਧੀਆਂ ਤੋਂ ਇਲਾਵਾ ਸ: ਗੁਰਸ਼ਰਨ ਸਿੰਘ ਨੂੰ ਵੀ ਨਿੰਦਿਆ ਪ੍ਰਸ਼ਾਦ

ਮਿਲਿਆ ਪਰ ਉਨ੍ਹਾਂ ਦੀ ਜੁਰਅਤ ਮੰਦੀ ਅਤੇ ਲੋਕ ਪ੍ਰਵਾਨਗੀ ਨੂੰ ਇਨ੍ਹਾਂ ਲੋਕਾਂ ਨੇ ਭਾਵੇਂ ਕਦੇ ਨਾ

ਸਲਾਹਿਆ। ਪਰ ਲੋਕ ਮਨ ਨੂੰ ਕੀਲਣ ਵਿੱਚ ਇਹ ਕਲਾਕਾਰ ਬੜੇ ਕਾਮਯਾਬ ਰਹੇ। ਵਕਤ ਦੀ ਅੱਖ

’ਚ ਅੱਖ ਪਾ ਕੇ ਉਦਾਸੀ ਹੀ ਇਨ੍ਹਾਂ ਮੇਲਿਆਂ ’ਚ ਆਪਣੇ ਬੋਲ ਅਲਾਪਦਾ ਰਿਹਾ।

ਉੱਠ ਕਿਰਤੀਆਂ ਉੱਠ ਵੇ, ਉੱਠਣ ਦਾ ਵੇਲਾ।

ਜੜ੍ਹ ਵੈਰੀ ਦੀ ਪੁੱਟ ਵੇ, ਪੁੱਟਣ ਦਾ ਵੇਲਾ।

ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ

ਦੇਈਂ ਨਾ ਵੀਰਾ ਵਣਜਾਰਿਆ।

ਸਾਡੇ ਪਿੰਡਾਂ ’ਚ ਤਾਂ ਸਾਉਣ ’ਚ ਵੀ ਸੋਕਾ

ਸੋਕਾ ਵੇ ਵੀਰਾ ਵਣਜਾਰਿਆ।

ਗਲ ਲੱਗ ਕੇ ਸੀਰੀਂ ਦੇ ਜੱਟ ਹੋਵੇ,

ਬੋਹਲਾਂ ਵਿਚੋਂ ਨੀਰ ਵਗਿਆ।

ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,

ਤੂੜੀ ਵਿਚੋਂ ਪੁੱਤ ਜੱਗਿਆ।

ਸਾਡੇ ਪਿੜ ਵਿੱਚ ਤੇਰੇ ਗਲ ਚੀਥੜੇ

ਨੀ ਮੇਰੀਏ ਜਵਾਨ ਕਣਕੇ।

ਕੱਲ੍ਹ ਸ਼ਾਹਾਂ ਦੇ ਗੁਦਾਮਾਂ ਵਿਚੋਂ ਨਿਕਲੇਂ,

ਤੂੰ ਸੋਨੇ ਦਾ ਪਟੋਲਾ ਬਣ ਕੇ।

ਤੂੰ ਵੀ ਬਣ ਗਿਆ ਗ਼ਮਾਂ ਦਾ ਗਮੰਤਰੀ,

2

ਓ ਮੇਰੇ ਬੇਜ਼ੁਬਾਨ ਢੱਗਿਆ।

ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ।

ਤੂੰ ਮਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵਿਹੜੇ।

ਜਿਥੇ ਤੰਗ ਨਾ ਸਮਝਣ ਤੰਗੀਆਂ ਨੂੰ

ਜਿਥੇ ਮਿਲਣ ਅੰਗੂਠੇ ਸੰਘੀਆਂ ਨੂੰ

ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ।

ਜਿਥੇ ਖ਼ੂਨ ਹੈ ਮੇਰਿਆਂ ਵੀਰਿਆਂ ਦਾ,

ਵਿਛਿਆ ਸੜਕਾਂ ਤੇ ਹੱਕਾਂ ਦੀ ਲੁੱਕ ਬਣ ਕੇ।

ਬੁੱਚੜ ਖਾਨਿਆਂ ’ਚੋਂ ਜਿਥੇ ਲੋਕ ਮੇਰੇ,

ਨਿੱਤਰ ਰਹੇ ਇਤਿਹਾਸ ਦੀ ਠੁੱਕ ਬਣਕੇ।

ਮਾਂ ਧਰਤੀਏ ਸਦਾ ਸੁਹਾਗਣੇ ਨੀ

ਮੇਰੇ ਯਾਰਾਂ ਨੂੰ ਜਨਮ ਨਾ ਦੇਈਂ ਉਥੇ।

ਕਾਲਖ਼ ਦੇ ਵਣਜਾਰਿਓ, ਚਾਨਣ ਕਦੇ ਹਰਿਆ ਨਹੀ।

ਓ ਕਿਰਨਾਂ ਦੇ ਕਾਤਲੋ, ਸੂਰਜ ਕਦੇ ਮਰਿਆ ਨਹੀਂ।

ਇਹ ਗੀਤਾਂ ਦੇ ਕੁਝ ਟੁਕੜੇ ਉਹ ਹਨ ਜੋ ਮੈਂ ਉਦਾਸੀ ਦੇ ਮੂੰਹੋਂ ਪੰਜਾਬ

ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ,

ਲਾਇਲਪੁਰ ਖਾਲਸਾ ਕਾਲਿਜ ਜ¦ਧਰ, ਰਾਮਗੜ੍ਹੀਆ ਗਰਲਜ਼ ਕਾਲਿਜ ਲੁਧਿਆਣਾ, ਪੰਜਾਬੀ

ਭਵਨ ਲੁਧਿਆਣਾ ਅਤੇ ਕੁਝ ਹੋਰ ਥਾਵਾਂ ਤੇ ਇਕੱਠਿਆਂ ਕਵੀ ਦਰਬਾਰ ਪੜ੍ਹਦਿਆਂ ਸੁਣੇ ਸਨ।

ਉਦਾਸੀ ਦੇ ਬੋਲ ਵਿਸਾਰਨ ਵਾਲੇ ਨਹੀਂ, ਇਹ ਵਕਤ ਦੇ ਗੁਲਾਮ ਨਹੀਂ, ਸਰਬਕਾਲੀ ਮਹੱਤਵ ਵਾਲੇ

ਹਨ, ਚਿਰਜੀਵੜੇ। ਉਹ ਆਦਮੀ ਤਾਂ ਵੁਦਾਸੀ ਵਾਂਗ ਹੀ ਮਰ ਖਪ ਗਏ ਜਾਂ ਮਰ ਮੁੱਕ ਜਾਣਗੇ, ਜਿਹੜੇ

ਉਦਾਸੀ ਦੇ ਵਿਅਕਤੀਗਤ ਔਗੁਣਾਂ ਨੂੰ ਵੇਖਦੇ ਸਨ। ਹੁਣ ਤਾਂ ਸਾਡੇ ਕੋਲ ਚਾਨਣ ਚਿੱਟੇ ਬੋਲ ਹਨ,

ਵਿਅਕਤੀ ਚਲਾ ਗਿਆ ਹੈ, ਆਪਣੇ ਬੋਲ ਪੌਣਾਂ ਹਵਾਲਾ ਕਰਕੇ। ਇਕੱਲ ਦੇ ਪਲਾਂ ’ਚ ਅੱਜ ਵੀ

ਸ਼ਕਤੀ ਬਣ ਕੇ ਇਹ ਬੋਲ ਡਿੱਗੇ ਬੰਦੇ ਨੂੰ ਖੜ੍ਹਾ ਕਰ ਦੇਂਦੇ ਹਨ। ਇਹ ਬੋਲ ਪੜ੍ਹਦਿਆਂ ਤਸੀਂ

ਜੁਅਰਤਮੰਦੀ ਦੇ ਰੂਬਰੂ ਖੜ੍ਹੇ ਹੋ ਜਾਂਦੇ ਹੋ। ਵਿਰਸੇ ਦੀਆਂ ਅਣਖ਼ ਮੱਤੀਆਂ ਗਲੀਆਂ ਵਿਚੋਂ ਦੀ

¦ਘਦੇ ਹੋ।

ਅੱਜ ਪੰਜਾਬ ਆਪਣੇ ਨਾਇਕ ਦੀ ਭਾਲ ਵਿੱਚ ਹੈ। ਵਿਰਸੇ ਦੀਆਂ ਮਾਣਮੱਤੀਆਂ ਪੈੜਾਂ ਤੋਂ

ਸ਼ਕਤੀ ਲੈਣ ਦੀ ਥਾਂ ਮਨੁੱਖ ਅੱਜ ਸਰਮਾਏ ਤੋਂ ਅਗਵਾਈ ਲੈਂਦਾ ਹੈ। ਧਰਤੀ ਦੀ ਮਰਿਆਦਾ ਦੀ

ਥਾਂ ਉਸ ਨੂੰ ਵਿਸ਼ਵ ਮੰਡੀ ਦੀ ਮਰਿਆਦਾ ਦਾ ਵਧੇਰੇ ਫ਼ਿਕਰ ਹੈ। ਇਸ ਵਰਤਾਰੇ ਨੂੰ ਠੱਲ੍ਹਣ ਲਈ

ਉਦਾਸੀ ਦੇ ਬੋਲ ਬਾਨਣੂੰ ਬੰਨ੍ਹਦੇ ਹਨ। ਇਕ ਅੱਧ ੍ਯਬਦ ਵੀ ਜੇਕਰ ਅਣਿਆਲੇ ਤੀਰ ਵਾਂਗ ਅਣਖ਼ ਨੂੰ

ਵਿੰਨ੍ਹ ਜਾਵੇ ਤਾਂ ਸਮਝੋ ਭਵਿੱਖ ਦੇ ਨਕਸ਼ ਸੰਵਾਰਨ ਲਈ ਜਵਾਨ ਪੀੜ੍ਹੀ ਨੂੰ ਸਿਹਤਮੰਦ ਸੁਨੇਹਾ

ਪਹੁੰਚ ਗਿਆ। ਸ਼ਬਦ ਹੀ ਤਾਂ ਸਾਨੂੰ ਵਿਰਸੇ ਤੋਂ ਵਰਤਮਾਨ ਤੀਕ ਦਾ ਸਫ਼ਰ ਕਰਵਾ ਕੇ ਅੱਗੇ ਤੁਰਨ

ਅਤੇ ਮੰਜ਼ਲਤੇ ਪੁੱਜਣ ਦੀ ਪ੍ਰੇਰਨਾ ਦਿੰਦੇ ਹਨ।

ਕੱਚੇ ਵਿਹੜਿਆਂ ਦੇ ਸ਼ਕਤੀਸ਼ਾਲੀ ਬੋਲਾਂ ਵਾਲੇ ਸ਼ਾਇਰ ਸੰਤ ਰਾਮ ਉਦਾਸੀ ਨੂੰ ਕੋਈ

ਵੀ ਵਕਤ ਆਪਣੇ ’ਚੋਂ ਖਾਰਜ ਨਹੀਂ ਕਰ ਸਕਦੇਗਾ ਕਿਉਂਕਿ ਉਸ ਕੋਲ ਉਹ ਜ਼ਬਾਨ ਹੈ ਜਿਹੜੀ

ਸੱਚ ਅਤੇ ਸੁੱਚਮ ਨੂੰ ਪੂਰੀ ਸ਼ਕਤੀ ਨਾਲ ਪੇਸ਼ ਕਰਦੇ ਹਨ। ਅਨੇਕਾਂ ਵਾਰ ਇਕੱਲ ਦੇ ਪਲਾਂ ’ਚ

ਮੈਂ ਸੰਤ ਰਾਮ ਉਦਾਸੀ ਦੀ ਸ਼ਾਇਰੀ ਪੜ੍ਹਦਿਆਂ ਉਸ ਨਾਲ ਗੱਲਾਂ ਕਰਦਾ ਹਾਂ। ਬਿਲਕੁਲ ਉਵੇਂ

ਜਿਵੇਂ ਮੈਂ ਸ਼ਿਵ ਕੁਮਾਰ ਦੇ ਕਲਾਮ ਵਿਚੋਂ ਦੀ ¦ਘਦਾ ਹਾਂ। ਭਾਈ ਭਗਵਾਨ ਸਿੰਘ ਮਰਾਝ ਵਾਲੇ ਦੀ

ਹੀਰ ਨੂੰ ਪੜ੍ਹਦਾ ਹਾਂ। ਹਾਸ਼ਮ ਦੀ ਸੱਸੀ ਅਤੇ ਫ਼ਜ਼ਲ ਸ਼ਾਹ ਦੀ ਸੋਹਣੀਕੋਲ ਬਹਿੰਦਾ ਹਾਂ। ਕਦੇ

ਪਾਤਰ ਦੇ ਹਵਾ ’ਚ ਲਿਖੇ ਹਰਫ਼ ਤੇ ਕਦੇ ਜਗਤਾਰ ਦੀਆਂ ਗ਼ਜ਼ਲਾਂ ਨਾਲ ਸ਼ਾਮਾਂ ’ਚ ਰੰਗ ਭਰਦਾ ਹਾਂ।

ਇਹ ਸਾਰੇ ਮੇਰੇ ਕਾਲ ਮੁਕਤ ਸਮਕਾਲੀ ਹੀ ਤਾਂ ਹਨ। ਮੇਰੇ ਸਾਹ ਸਵਾਸ। ਉਦਾਸੀ ਨੂੰ ਚੇਤੇ

ਕਰਦਿਆਂ ਮੈਨੂੰ ਉਸਦੇ ਬੁ¦ਦ ਬੋਲ ਮੇਰੇ ਸਾਹਮਣੇ ਚਾਨਣ ਦੀ ਲਾਟ ਵਾਂਗ ਖੜ੍ਹੇ ਹੋ ਜਾਂਦੇ ਹਨ।

ਹਨੇਰਿਆਂ ਨੂੰ ਚੀਰਦੇ ਜੁਗਨੂੰਆਂ ਜਹੇ।

3

ਦੇਸ਼ ਦੀ ਵੰਡ ਦਾ ਫੋੜਾ ਉਸਦੇ ਅੰਦਰ ਵ¤ਲ ਨੂੰ ਰਿਸ ਰਿਹਾ ਸੀ । ਮੰਟੋ ਦੀਆਂ

ਕਹਾਣੀਆਂ ਵਾਂਗ ਉਹ 1947 ’ਚ ਹੋਈ ਦੇਸ਼ ਵੰਡ ਨੂੰ ਆਜ਼ਾਦੀ ਨਾ ਕਹਿ ਸਕਿਆ । ਮੇਰੀ ਮਾਂ

ਵਾਂਗ । ਮੇਰੀ ਮਾਂ ਨੇ ਮਰਦੇ ਦਮ ਤੀਕ ਏਧਰਲੀ ਧਰਤੀ ਨੂੰ ਆਪਣਾ ‘ਵਤਨ’ ਨਹੀਂ ਸੀ ਕਿਹਾ ।

ਉਹ ਹਮੇਸ਼ਾਂ ਕਹਿੰਦੀ, ‘‘ਜਦੋਂ ਪਿੰਡ ਰਹਿੰਦੇ ਸਾਂ।’’ ‘‘ਇਹ ਗ¤ਲ ਆਪਣੇ ਪਿੰਡ ਦੀ

ਏ’’ ਉਹ ਪਿੰਡ ਹਰ ਵਾਰੀ ਨਾਰੋਵਾਲ (ਸਿਆਲਕੋਟ) ਤਹਿਸੀਲ ਵਾਲਾ ਹੁੰਦਾ ਸੀ, ਹੁਣ

ਵਾਲਾ ਬਸੰਤ ਕੋਟ (ਗੁਰਦਾਸਪੁਰ) ਕਦੇ ਨਹੀਂ । ਉਦਾਸੀ ਵੀ ਤਾਂ ਇਹੀ ਕਹਿੰਦੈ ਨਾ,

ਭਾਰਤ ਮਾਂ ਦੇ ਦਿਲ ਦੇ ਟੋਟੇ, ਭਾਰਤ, ਪਾਕਿਸਤਾਨ ਬਣੇ ।

ਅਕਲਾਂ ਵਾਲਿਓ ਕਿਵੇਂ ਦੋਹਾਂ ਦਾ ਸਾਂਝਾ ਹਿੰਦੋਸਤਾਨ ਬਣੇ ।

ਸੰਤ ਰਾਮ ਉਦਾਸੀ ਨੂੰ ਬਰਨਾਲੇ ਦੀ ਧਰਤੀ ਦਾ ਸੂਹਾ ਇਨਕਲਾਬੀ ਰੰਗ ਚੜ੍ਹਿਆ ਤਾਂ ਉਹ

ਦਿਨਾਂ ਵਿਚ ਹੀ ਹੋਰ ਦਾ ਹੋਰ ਹੋ ਗਿਆ। ਉਸ ਦੇ ਬੋਲਾਂ ’ਚ ਮਘਦੇ ਅੰਗਿਆਰ ਦਹਿਕਣ ਲ¤ਗੇ

। ਸਿਲ੍ਹੀ ਸਲਾਭੀ ਜ਼ਿੰਦਗੀ ਨੇ ਅੰਗੜਾਈ ਲਈ । ਉਥੋਂ ਦੀਆਂ ਲਿਖਾਰੀ ਸਭਾਵਾਂ ਨੇ ਉਸ

ਦੇ ਬੋਲਾਂ ਨੂੰ ਪਹਿਲ-ਪ੍ਰਵਾਨਗੀ ਦਿ¤ਤੀ । ਜਰਨੈਲ ਸਿੰਘ ਅਰਸ਼ੀ ਦੀ ਲਲਕਾਰ ਵਾਂਗ ਸੰਤ ਰਾਮ

ਉਦਾਸੀ ਦੀ ਲਲਕਾਰ ਵੀ ਸ¤ਥਾਂ, ਚੌਕਾਂ, ਚੌਰਾਹਿਆਂ ਵਿਚ ਗੂੰਜਣ ਲ¤ਗੀ । ਉਹ ‘ਮੰਜ਼ਿਲ’

ਬਾਰੇ ਵੀ ਜਾਣੂੰ ਹੋ ਰਿਹਾ ਸੀ ਅਤੇ ‘ਪਾੜੇ’ ਬਾਰੇ ਵੀ ਗਿਆਨਵੰਤ ਹੋ ਰਿਹਾ ਸੀ । ਅਲਬੇਲੇ

ਰਾਹੀ ਨੂੰ ਹਨ੍ਹੇਰੇ ਗਾੜ੍ਹੇ ਵਿਚੋਂ ਹਿੰਮਤ ਨਾਲ ਪਾਰ ਜਾਣ ਦੀ ਪ੍ਰੇਰਨਾ ਦੇ ਰਿਹਾ ਸੀ । ਕਾਲੇ

ਬ¤ਦਲਾਂ ਦੇ ਕਿਨਾਰੇ ਤੇ ਲ¤ਗੀ ‘‘ਸੁ¤ਚੇ ਗੋਟੇ ਦੀ ਕੋਰ’’ ਉਸ ਨੂੰ ਹਾਲੇ ਨਜ਼ਰ ਨਹੀਂ

ਸੀ ਪੈ ਰਹੀ ਇਸ ਨੂੰ ਬਹੁਤੇ ਪੜ੍ਹੇ ਲਿਖੇ ‘‘ਸਿਲਵਰ ਲਾਈਨਿੰਗ’’ ਆਖਦੇ ਨੇ । ਉਮੀਦ

ਦੀ ਕਿਰਨ । ਡੇਰਿਆਂ ਦਾ ਲੰਗਰ ਛਕਦਾ ਛਕਦਾ ਉਹ ਕਮਿਉਨਿਸਟ ਸਫ਼ਾਂ ਦੀਆਂ ਸਟੇਜਾਂ ਤੇ ਜਾ

ਚੜ੍ਹਿਆ । ਕਮਿਉਨਿਸਟ ਪਾਟ ਗਏ ਤਾਂ ਉਸਨੇ ਸਬੂਤਾ ਕਿ¤ਤੇ ਰਹਿਣਾ ਸੀ । ਉਹ ਵੀ ਲੀਰੋ

ਲੀਰ ਅੱਧੋਰਾਣਾ ਜੇਹਾ ਹੋ ਗਿਆ । ਸ: ਜਗਦੇਵ ਸਿੰਘ ਜ¤ਸੋਵਾਲ ਕਦੇ ਕਦੇ ਪੁਰਾਣੇ ਵਕਤਾਂ ਦਾ

ਇਕ ਟੋਟਕਾ ਦੁਹਰਾ ਹੁੰਦੇ ਨੇ । ਅਕਾਲੀਆਂ ਨੇ ਜਦੋਂ ਉਨ੍ਹਾਂ ਦੀ ਲਿਆਕਤ ਨੂੰ ‘ਦੁਰ ਦੁਰ’

ਕੀਤਾ ਤਾਂ ਉਸਨੂੰ ਪ੍ਰਤਾਪ ਸਿੰਘ ਕੈਰੋਂ ਤੇ ਪੰਡਿਤ ਜਵਾਹਰ ਲਾਲ ਨਹਿਰੂ ਪਿੰਡੋਂ ਲੈਣ ਆਏ

। ਅਕਾਲੀ ਮਨ ਕਾਂਗਰਸ ’ਚ ਜਾਣ ਵੇਲੇ ਕਿਸ ਦੁਫੇੜ ਮਾਨਸਿਕਤਾ ਦਾ ਸ਼ਿਕਾਰ ਸੀ, ਤੁਸੀਂ ਵੀ

ਸੁਣੋ !

ਇ¤ਕ ਹ¤ਥ ਝੰਡਾ ਦੇਸ਼ ਦਾ।

ਦੂਜੇ ਹ¤ਥ ਦਸਮੇਸ਼ ਦਾ ।

ਇਕ ਪਾਸੇ ਬਾਪੂ

ਤੇ ਦੂਜੇ ਪਾਸੇ ਮਾਂ !

ਦੱਸੋ ਲੋਕੋ ! ਕਿ¤ਧਰ ਜਾਂ ।

1962 ’ਚ ਭਾਰਤ ਪਾਕ ਜੰਗ ਨੇ ਭਾਰਤੀ ਕਮਿਉਨਿਸਟ ਪਾਰਟੀ ਨੂੰ ਹਿਲਾ ਕੇ ਰ¤ਖ

ਦਿ¤ਤਾ ਸੀ । ਦੇਸ਼ਾਂ ਦੀ ਜੰਗ ਤਾਂ ਹੈ ਹੀ ਸੀ, ਸਿਧਾਂਤ ਵੀ ਚੌਰਾਹੇ ਆਣ ਖੜ੍ਹਾ ਸੀ । ਚੀਨੀ

ਹਮਲੇ ਵੇਲੇ ਕਮਿਉਨਿਸਟ ਪਾਰਟੀ ਦੀ ਦੋਚਿ¤ਤੀ ਇਸ ਲੋਕ ਬੋਲੀ ਵਰਗੀ ਸੀ ।

ਅ¤ਧੀ ਆਂ ਗਰੀਬ ਜ¤ਟ ਦੀ,

ਅ¤ਧੀ ਤੇਰੀ ਆਂ ਗੁਲਾਜ਼ੇਦਾਰਾ ।

1964 ’ਚ ਪਾਰਟੀ ਪਾਟ ਗਈ । ਝੰਡੇ ਵੰਡੇ ਗਏ । ਡੰਡੇ ਵੰਡੇ ਗਏ । ਆਪੋ ਆਪਣੀਆਂ

ਛਤਰੀਆਂ ਤੇ ਵੰਡਵੇਂ ਕਬੂਤਰ ਬਹਿ ਗਏ। ਪਾਰਲੀਮੈਂਟ ’ਚ ਬਹਿਣ ਦੀ ਤਾਂਘ ਅਤੇ ਲਾਲਸਾ ਨੇ ਲੋਕਾਂ

ਵ¤ਲਂੋ ਪਿ¤ਠ ਕਰਵਾ ਦਿ¤ਤੀ। ਇਨਕਲਾਬ ਅਤੇ ਹਥਿਆਰ ਬੰਦ ਲੋਕਾਂ ਦੀ ਥਾਂ ਵੋਟਾਂ ਦੀ ਸਿਆਸਤ

ਪਹਿਲੇ ਸਫ਼ੇ ਤੇ ਆ ਗਈ । ਪ¤ਛਮੀ ਬੰਗਾਲ ਤੇ ਕੇਰਲਾ ’ਚ ਸਰਕਾਰ ਬਣਨ ਨਾਲ ਰਾਜ ਸ¤ਤਾ ਮਾਨਣ

ਦੀ ਲਲਕ ਵਧ ਗਈ । ਸੰਤ ਰਾਮ ਉਦਾਸੀ ਵਰਗੇ ਅਗਨ ਤੇ ਲਗਨ ਵਾਲੇ ਗੱਭਰੂ ਆਪਣੀ ਅਥਾਹ

ਊਰਜਾ ਦਾ ਕੀਹ ਕਰਦੇ ? ਉਹ ਉਸ ਕਾਫ਼ਲੇ ’ਚ ਸ਼ਾਮਲ ਹੋ ਗਿਆ ਜੋ ਜਿਨ੍ਹਾਂ ਕਮਿਉਨਿਸਟਾਂ

ਨੂੰ ‘ਸੋਧ ਵਾਦੀ’ ਕਹਿ ਕੇ ਨ¤ਕ ਬ¤ੁਲ ਵ¤ਟਦੇ ਸਨ । ਚਾਹ ਦੇ ਬਾਗਾਂ ’ਚ ਸ਼ੁਰੂ ਹੋਈ ਲੜਾਈ

ਨਕਸਲਬਾੜੀ ਲਹਿਰ ਬਣ ਜਾਵੇਗੀ, ਇਹ ਸ਼ਾਇਦ ਆਗੂਆਂ ਲਈ ਵੀ ਯਕੀਨ ਯੋਗ ਸਥਿਤੀ ਨਹੀਂ

ਸੀ । ਅਸਲ ’ਚ ਇਨ੍ਹਾਂ ਚੋਂ ਬਹੁਤੇ ਉਹੀ ਗ¤ਭਰੂ ਸਨ ਜੋ ਆਪਣੀ ਸ਼ਕਤੀਸ਼ਾਲੀ ਰਫ਼ਤਾਰ ਵਾਲੇ

ਇੰਜਨ ਦੇ ਹੁੰਦਿਆਂ ਲ¤ਕੜ ਦੇ ਪਹੀਆਂ ਵਾਲੇ ਗ¤ਡੇ ਦੇ ਮੁਸਾਫ਼ਰ ਬਣਨ ਨੂੰ ਤਿਆਰ ਨਹੀਂ ਸਨ ।

ਇਨ੍ਹਾਂ ‘ਛੋਹਲੇ’ ਤੇ ‘ਕਾਹਲੇ’ ਨੌਜਵਾਨਾਂ ਦੇ ਕਾਫ਼ਲੇ ’ਚ ਉਦਾਸੀ ਵੀ ਜਾ ਰਲਿਆ । ਪਰ

4

ਉਸ ਦੀ ਹਾਲਤ ਏਥੇ ਵੀ ਉਹੀ ਰਹੀ ਜਿਵੇਂ ‘ਬੈਂਡ ਵਾਜੇ ਵਾਲੇ’ ਜਾਂ ‘ਗਾਉਣ ਵਜਾਉਣ

ਵਾਲੇ’ ਬਰਾਤ ਦਾ ਹਿ¤ਸਾ ਨਹੀਂ ਗਿਣੇ ਜਾਂਦੇ । ਜਿਵੇਂ ਕਮਿਉਨਿਸਟ ਸਟੇਜਾਂ ਤੇ ਕਦੇ ਭੀੜ

ਇ¤ਕਠੀ ਕਰਨ ਲਈ ਤਾਂ ਅਮਰਜੀਤ ਗੁਰਦਾਸਪੁਰੀ ਜਾਂ ਹੁਕਮ ਚੰਦ ਖਲੀਲੀ ਹੋਰੀਂ ਹੁੰਦੇ ਸਨ,

ਜੋਗਿੰਦਰ ਬਾਹਰਲਾ ਜਾਂ ਨਰਿੰਦਰ ਦੋਸਾਂਝ ਹੁੰਦਾ ਸੀ ਪਰ ‘‘ਬਾਕਾਇਦਾ’’ ਸਟੇਜ਼ ਸ਼ੁਰੂ ਕਰਨ

ਵੇਲੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਜਾਂ ਦਲੀਪ ਸਿੰਘ ਟਪਿਆਲਾ ਟਪਕ ਪੈਂਦੇ ਸਨ ।

ਇਸੇ ‘ਬੇਕਾਇਦਗੀ’ ਨੇ ਸਾਡੀ ਇਨਕਲਾਬੀ ਸਭਿਆਚਾਰ ਲਹਿਰ ਦਾ ਭ¤ਠਾ ਬਿਠਾਇਆ । ਜੇ

ਸਭਿਆਚਾਰ ਕਾਮੇ ਧਿਰ ਹੀ ਨਹੀਂ ਹਨ ਤਾਂ ਉਸ ਦੀ ਕਲਾ ਵੀ ਕਿਉਂ ਵਰਤੀ ਜਾਵੇ ? ਇਹ

ਸੁਆਲ ਸ¤ਠਵਿਆਂ ’ਚ ਅਮਰਜੀਤ ਗੁਰਦਾਸਪੁਰੀ ਨੇ ਖੜ੍ਹਾ ਕੀਤਾ ਤਾਂ ਉਸ ਨੂੰ ‘‘ਬਹਿ ਕੇ

ਸਮਝਾਇਆ’’ ਗਿਆ, ਤੇਰੇ ’ਚੋਂ ਹਾਲੇ ‘‘ਜ਼ੈਲਦਾਰੀ ਵਾਲੀ ਬੋਅ’’ ਨਹੀਂ ਗਈ ।’’

ਇ¤ਕੋ ਫ਼ਿਕਰੇ ਨੇ ਉਸਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਦਿ¤ਤਾ ਸੀ । ਸੰਤ ਰਾਮ ਉਦਾਸੀ

ਨਾਲ ਤਾਂ ਇਹ ਅਕਸਰ ਵਾਪਰਦਾ ਰਿਹਾ । ਜੇ ਉਹ ਕਦੇ ਕ¤ਚੇ ਵਿਹੜਿਆਂ ਦੀ ਬਾਤ ਪਾਉਂਦਾ ਤਾਂ

ਉਸਦੀ ਜ਼ਾਤ ਨੌਲੀ ਜਾਂਦ&#


No Comment posted
Name*
Email(Will not be published)*
Website
Can't read the image? click here to refresh

Enter the above Text*